GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 458
Display Settings
Translations
ਅਪਰਾਧੀ​ਮਤਿਹੀਨੁ​ਨਿਰਗੁਨੁ​ਅਨਾਥੁ​ਨੀਚੁ​॥​
ਹੇ ਪ੍ਰਭੂ! ਮੈਂ ਗੁਨਾਹਗਾਰ ਹਾਂ, ਅਕਲੋਂ ਸੱਖਣਾ ਹਾਂ, ਗੁਣ-ਹੀਣ ਹਾਂ, ਨਿਆਸਰਾ ਹਾਂ, ਮੰਦੇ ਸੁਭਾਵ ਵਾਲਾ ਹਾਂ।
I am a sinner, devoid of wisdom, worthless, destitute and vile.
अपराधी मतिहीनु निरगुनु अनाथु नीचु ॥
ਸਠ​ਕਠੋਰੁ​ਕੁਲਹੀਨੁ​ਬਿਆਪਤ​ਮੋਹ​ਕੀਚੁ​॥​
ਹੇ ਪ੍ਰਭੂ! ਮੈਂ ਵਿਕਾਰੀ ਹਾਂ, ਬੇ-ਤਰਸ ਹਾਂ, ਨੀਵੀਂ ਕੁਲ ਵਾਲਾ ਹਾਂ, ਮੋਹ ਦਾ ਚਿੱਕੜ ਮੇਰੇ ਉਤੇ ਆਪਣਾ ਦਬਾਉ ਪਾ ਰਿਹਾ ਹੈ।
I am deceitful, hard-hearted, lowly and entangled in the mud of emotional attachment.
सठ कठोरु कुलहीनु बिआपत मोह कीचु ॥
ਮਲ​ਭਰਮ​ਕਰਮ​ਅਹੰ​ਮਮਤਾ​ਮਰਣੁ​ਚੀਤਿ​ਨ​ਆਵਏ​॥​
ਹੇ ਪ੍ਰਭੂ! ਭਟਕਣਾ ਵਿਚ ਪੈਣ ਵਾਲੇ ਕਰਮਾਂ ਦੀ ਮੈਲ ਮੈਨੂੰ ਲੱਗੀ ਹੋਈ ਹੈ, ਮੇਰੇ ਅੰਦਰ ਅਹੰਕਾਰ ਹੈ, ਮਮਤਾ ਹੈ, (ਇਸ ਵਾਸਤੇ) ਮੌਤ ਮੈਨੂੰ ਚੇਤੇ ਨਹੀਂ ਆਉਂਦੀ।
I am stuck in the filth of doubt and egotistical actions, and I try not to think of death.
मल भरम करम अहं ममता मरणु चीति न आवए ॥
ਬਨਿਤਾ​ਬਿਨੋਦ​ਅਨੰਦ​ਮਾਇਆ​ਅਗਿਆਨਤਾ​ਲਪਟਾਵਏ​॥​
ਮੈਂ ਇਸਤ੍ਰੀ ਦੇ ਚੋਜ-ਤਮਾਸ਼ਿਆਂ ਵਿਚ ਮਾਇਆ ਦੇ ਮੌਜ-ਮੇਲਿਆਂ ਵਿਚ (ਗ਼ਰਕ ਹਾਂ), ਮੈਨੂੰ ਅਗਿਆਨਤਾ ਚੰਬੜੀ ਹੋਈ ਹੈ।
In ignorance, I cling to the pleasures of woman and the joys of Maya.
बनिता बिनोद अनंद माइआ अगिआनता लपटावए ॥
ਖਿਸੈ​ਜੋਬਨੁ​ਬਧੈ​ਜਰੂਆ​ਦਿਨ​ਨਿਹਾਰੇ​ਸੰਗਿ​ਮੀਚੁ​॥​
ਹੇ ਪ੍ਰਭੂ! ਮੇਰੀ ਜਵਾਨੀ ਢਲ ਰਹੀ ਹੈ, ਬੁਢੇਪਾ ਵਧ ਰਿਹਾ ਹੈ, ਮੌਤ (ਮੇਰੇ) ਨਾਲ (ਮੇਰੀ ਜ਼ਿੰਦਗੀ ਦੇ) ਦਿਨ ਤੱਕ ਰਹੀ ਹੈ।
My youth is wasting away, old age is approaching, and Death, my companion, is counting my days.
खिसै जोबनु बधै जरूआ दिन निहारे संगि मीचु ॥
ਬਿਨਵੰਤਿ​ਨਾਨਕ​ਆਸ​ਤੇਰੀ​ਸਰਣਿ​ਸਾਧੂ​ਰਾਖੁ​ਨੀਚੁ​॥੨॥​
ਤੇਰਾ ਦਾਸ ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਮੈਨੂੰ ਤੇਰੀ ਹੀ ਆਸ ਹੈ, ਮੈਨੂੰ ਨੀਚ ਨੂੰ ਗੁਰੂ ਦੀ ਸਰਨ ਰੱਖ ॥੨॥
Prays Nanak, my hope is in You, Lord; please preserve me, the lowly one, in the Sanctuary of the Holy. ||2||
बिनवंति नानक आस तेरी सरणि साधू राखु नीचु ॥२॥
ਭਰਮੇ​ਜਨਮ​ਅਨੇਕ​ਸੰਕਟ​ਮਹਾ​ਜੋਨ​॥​
ਹੇ ਪ੍ਰਭੂ! ਹੇ ਮੁਰਾਰੀ! ਮੈਂ ਅਨੇਕਾਂ ਜਨਮਾਂ ਵਿਚ ਭਟਕਿਆ ਹਾਂ, ਮੈਂ ਕਈ ਜੂਨਾਂ ਦੇ ਵੱਡੇ ਦੁੱਖ ਸਹਾਰੇ ਹਨ।
I have wandered through countless incarnations, suffering terrible pain in these lives.
भरमे जनम अनेक संकट महा जोन ॥
ਲਪਟਿ​ਰਹਿਓ​ਤਿਹ​ਸੰਗਿ​ਮੀਠੇ​ਭੋਗ​ਸੋਨ​॥​
ਧਨ ਤੇ ਪਦਾਰਥਾਂ ਦੇ ਭੋਗ ਮੈਨੂੰ ਮਿੱਠੇ ਲੱਗ ਰਹੇ ਹਨ, ਮੈਂ ਇਹਨਾਂ ਨਾਲ ਹੀ ਚੰਬੜਿਆ ਰਹਿੰਦਾ ਹਾਂ।
I am entangled in sweet pleasures and gold.
लपटि रहिओ तिह संगि मीठे भोग सोन ॥
ਭ੍ਰਮਤ​ਭਾਰ​ਅਗਨਤ​ਆਇਓ​ਬਹੁ​ਪ੍ਰਦੇਸਹ​ਧਾਇਓ​॥​
ਅਨੇਕਾਂ ਪਾਪਾਂ ਦਾ ਭਾਰ ਚੁੱਕ ਕੇ ਮੈਂ ਭਟਕਦਾ ਆ ਰਿਹਾ ਹਾਂ, ਅਨੇਕਾਂ ਪਰਦੇਸਾਂ ਵਿਚ (ਜੂਨਾਂ ਵਿਚ) ਦੌੜ ਚੁਕਿਆ ਹਾਂ (ਦੁੱਖ ਹੀ ਦੁੱਖ ਵੇਖੇ ਹਨ)।
After wandering around with such great loads of sin, I have come, after wandering through so many foreign lands.
भ्रमत भार अगनत आइओ बहु प्रदेसह धाइओ ॥
ਅਬ​ਓਟ​ਧਾਰੀ​ਪ੍ਰਭ​ਮੁਰਾਰੀ​ਸਰਬ​ਸੁਖ​ਹਰਿ​ਨਾਇਓ​॥​
ਹੁਣ ਮੈਂ ਤੇਰਾ ਪੱਲਾ ਫੜਿਆ ਹੈ, ਤੇ, ਹੇ ਹਰੀ! ਤੇਰੇ ਨਾਮ ਵਿਚ ਮੈਨੂੰ ਸਾਰੇ ਸੁਖ ਮਿਲ ਗਏ ਹਨ।
Now, I have taken the protection of God, and I have found total peace in the Name of the Lord.
अब ओट धारी प्रभ मुरारी सरब सुख हरि नाइओ ॥
ਰਾਖਨਹਾਰੇ​ਪ੍ਰਭ​ਪਿਆਰੇ​ਮੁਝ​ਤੇ​ਕਛੂ​ਨ​ਹੋਆ​ਹੋਨ​॥​
ਹੇ ਰੱਖਿਆ ਕਰਨ ਦੇ ਸਮਰਥ ਪਿਆਰੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਥੋਂ ਹੁਣ ਤਕ ਕੁਝ ਨਹੀਂ ਹੋ ਸਕਿਆ, ਅਗਾਂਹ ਨੂੰ ਭੀ ਕੁਝ ਨਹੀਂ ਹੋ ਸਕੇਗਾ।
God, my Beloved, is my protector; nothing was done, or will ever be done, by myself alone.
राखनहारे प्रभ पिआरे मुझ ते कछू न होआ होन ॥
ਸੂਖ​ਸਹਜ​ਆਨੰਦ​ਨਾਨਕ​ਕ੍ਰਿਪਾ​ਤੇਰੀ​ਤਰੈ​ਭਉਨ​॥੩॥​
ਹੇ ਨਾਨਕ! (ਆਖ-ਹੇ ਪ੍ਰਭੂ!) ਜਿਸ ਮਨੁੱਖ ਉਤੇ ਤੇਰੀ ਕਿਰਪਾ ਹੋ ਜਾਂਦੀ ਹੈ, ਉਸ ਨੂੰ ਆਤਮਕ ਅਡੋਲਤਾ ਤੇ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
I have found peace, poise and bliss, O Nanak; by Your mercy, I swim across the world-ocean. ||3||
सूख सहज आनंद नानक क्रिपा तेरी तरै भउन ॥३॥
ਨਾਮ​ਧਾਰੀਕ​ਉਧਾਰੇ​ਭਗਤਹ​ਸੰਸਾ​ਕਉਨ​॥​
ਪਰਮਾਤਮਾ ਨੇ ਤਾਂ ਉਹ ਬੰਦੇ ਭੀ (ਵਿਕਾਰਾਂ ਤੋਂ) ਬਚਾ ਲਏ ਜਿਨ੍ਹਾਂ ਨੇ ਸਿਰਫ਼ ਆਪਣਾ ਨਾਮ ਹੀ ਭਗਤ ਰਖਾਇਆ ਹੋਇਆ ਸੀ। (ਸੱਚੇ) ਭਗਤਾਂ ਨੂੰ (ਤਾਂ ਸੰਸਾਰ-ਸਮੁੰਦਰ ਦਾ) ਕੋਈ ਸਹਮ ਨਹੀਂ ਰਹਿ ਸਕਦਾ।
You saved those who only pretended to believe, so what doubts should Your true devotees have?
नाम धारीक उधारे भगतह संसा कउन ॥
ਜੇਨ​ਕੇਨ​ਪਰਕਾਰੇ​ਹਰਿ​ਹਰਿ​ਜਸੁ​ਸੁਨਹੁ​ਸ੍ਰਵਨ​॥​
(ਸੋ, ਹੇ ਭਾਈ!) ਜਿਸ ਤਰ੍ਹਾਂ ਭੀ ਹੋ ਸਕੇ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦੇ ਰਿਹਾ ਕਰੋ।
By every means possible, listen to the Praises of the Lord with your ears.
जेन केन परकारे हरि हरि जसु सुनहु स्रवन ॥
ਸੁਨਿ​ਸ੍ਰਵਨ​ਬਾਨੀ​ਪੁਰਖ​ਗਿਆਨੀ​ਮਨਿ​ਨਿਧਾਨਾ​ਪਾਵਹੇ​॥​
ਹੇ ਗਿਆਨਵਾਨ ਬੰਦੇ! ਆਪਣੇ ਕੰਨਾਂ ਨਾਲ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ (ਇਸ ਤਰ੍ਹਾਂ ਤੂੰ) ਮਨ ਵਿਚ ਨਾਮ-ਖ਼ਜ਼ਾਨਾ ਲੱਭ ਲਏਂਗਾ।
Listen with your ears to the Word of the Lord's Bani, the hymns of spiritual wisdom; thus you shall obtain the treasure in your mind.
सुनि स्रवन बानी पुरख गिआनी मनि निधाना पावहे ॥
ਹਰਿ​ਰੰਗਿ​ਰਾਤੇ​ਪ੍ਰਭ​ਬਿਧਾਤੇ​ਰਾਮ​ਕੇ​ਗੁਣ​ਗਾਵਹੇ​॥​
(ਭਾਗਾਂ ਵਾਲੇ ਹਨ ਉਹ ਮਨੁੱਖ ਜੇਹੜੇ) ਸਿਰਜਣਹਾਰ ਹਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਉਸ ਦੇ ਗੁਣ ਗਾਂਦੇ ਹਨ।
Attuned to the Love of the Lord God, the Architect of Destiny, sing the Glorious Praises of the Lord.
हरि रंगि राते प्रभ बिधाते राम के गुण गावहे ॥
ਬਸੁਧ​ਕਾਗਦ​ਬਨਰਾਜ​ਕਲਮਾ​ਲਿਖਣ​ਕਉ​ਜੇ​ਹੋਇ​ਪਵਨ​॥​
ਜੇ ਸਾਰੀ ਧਰਤੀ ਕਾਗ਼ਜ਼ ਬਣ ਜਾਏ, ਜੇ ਸਾਰੀ ਬਨਸਪਤੀ ਕਲਮ ਬਣ ਜਾਏ, ਤੇ ਜੇ ਹਵਾ ਲਿਖਣ ਵਾਸਤੇ (ਲਿਖਾਰੀ) ਬਣ ਜਾਏ,
The earth is the paper, the forest is the pen and the wind is the writer,
बसुध कागद बनराज कलमा लिखण कउ जे होइ पवन ॥
ਬੇਅੰਤ​ਅੰਤੁ​ਨ​ਜਾਇ​ਪਾਇਆ​ਗਹੀ​ਨਾਨਕ​ਚਰਣ​ਸਰਨ​॥੪॥੫॥੮॥​
ਤਾਂ ਭੀ ਬੇਅੰਤ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਦੇ) ਚਰਨਾਂ ਦਾ ਆਸਰਾ ਲਿਆ ਹੈ ॥੪॥੫॥੮॥
but still, the end of the endless Lord cannot be found. O Nanak, I have taken to the Sanctuary of His lotus feet. ||4||5||8||
बेअंत अंतु न जाइ पाइआ गही नानक चरण सरन ॥४॥५॥८॥
ਆਸਾ​ਮਹਲਾ​੫​॥​
Aasaa, Fifth Mahalaa:
आसा महला ५ ॥
ਪੁਰਖ​ਪਤੇ​ਭਗਵਾਨ​ਤਾ​ਕੀ​ਸਰਣਿ​ਗਹੀ​॥​
ਜੇਹੜਾ ਭਗਵਾਨ ਸਭ ਜੀਵਾਂ ਦਾ ਖਸਮ ਹੈ ਜਿਨ੍ਹਾਂ ਸੰਤ ਜਨਾਂ ਨੇ ਉਸ ਦਾ ਆਸਰਾ ਲਿਆ ਹੋਇਆ ਹੈ,
The Primal Lord is the Lord God of all beings. I have taken to His Sanctuary.
पुरख पते भगवान ता की सरणि गही ॥
ਨਿਰਭਉ​ਭਏ​ਪਰਾਨ​ਚਿੰਤਾ​ਸਗਲ​ਲਹੀ​॥​
(ਉਸ ਆਸਰੇ ਦੀ ਬਰਕਤਿ ਨਾਲ) ਉਹਨਾਂ ਦੀ ਜਿੰਦ (ਦੁਨੀਆ ਦੇ) ਡਰਾਂ ਤੋਂ ਰਹਿਤ ਹੋ ਗਈ ਹੈ, ਉਹਨਾਂ ਦੀ ਹਰੇਕ ਕਿਸਮ ਦੀ ਚਿੰਤਾ ਦੂਰ ਹੋ ਗਈ ਹੈ।
My life has become fearless, and all my anxieties have been removed.
निरभउ भए परान चिंता सगल लही ॥
ਮਾਤ​ਪਿਤਾ​ਸੁਤ​ਮੀਤ​ਸੁਰਿਜਨ​ਇਸਟ​ਬੰਧਪ​ਜਾਣਿਆ​॥​
ਉਹਨਾਂ ਨੇ ਭਗਵਾਨ ਨੂੰ ਹੀ ਆਪਣੇ ਮਾਂ ਪਿਉ ਪੁੱਤਰ ਮਿੱਤਰ ਸੱਜਣ ਪਿਆਰੇ ਰਿਸ਼ਤੇਦਾਰ ਸਮਝ ਰੱਖਿਆ ਹੈ।
I know the Lord as my mother, father, son, friend, well-wisher and close relative.
मात पिता सुत मीत सुरिजन इसट बंधप जाणिआ ॥
ਗਹਿ​ਕੰਠਿ​ਲਾਇਆ​ਗੁਰਿ​ਮਿਲਾਇਆ​ਜਸੁ​ਬਿਮਲ​ਸੰਤ​ਵਖਾਣਿਆ​॥​
ਗੁਰੂ ਨੇ ਉਹਨਾਂ ਨੂੰ ਭਗਵਾਨ ਦੇ ਚਰਨਾਂ ਵਿਚ ਜੋੜ ਦਿੱਤਾ ਹੈ, (ਭਗਵਾਨ ਨੇ ਉਹਨਾਂ ਦੀ ਬਾਂਹ) ਫੜ ਕੇ ਉਹਨਾਂ ਨੂੰ ਆਪਣੇ ਗਲ ਲਾ ਲਿਆ ਹੈ। ਉਹ ਸੰਤ ਜਨ ਪਰਮਾਤਮਾ ਦੀ ਸਿਫ਼ਤਿ ਉਚਾਰਦੇ ਰਹਿੰਦੇ ਹਨ।
The Guru has led me to embrace Him; the Saints chant His Pure Praises.
गहि कंठि लाइआ गुरि मिलाइआ जसु बिमल संत वखाणिआ ॥
ਬੇਅੰਤ​ਗੁਣ​ਅਨੇਕ​ਮਹਿਮਾ​ਕੀਮਤਿ​ਕਛੂ​ਨ​ਜਾਇ​ਕਹੀ​॥​
ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਅਨੇਕਾਂ ਵਡਿਆਈਆਂ ਹਨ, ਉਸ (ਦੀ ਬਜ਼ੁਰਗੀ) ਦਾ ਰਤਾ ਭਰ ਭੀ ਮੁੱਲ ਨਹੀਂ ਦੱਸਿਆ ਜਾ ਸਕਦਾ।
His Glorious Virtues are infinite, and His greatness is unlimited. His value cannot be described at all.
बेअंत गुण अनेक महिमा कीमति कछू न जाइ कही ॥
ਪ੍ਰਭ​ਏਕ​ਅਨਿਕ​ਅਲਖ​ਠਾਕੁਰ​ਓਟ​ਨਾਨਕ​ਤਿਸੁ​ਗਹੀ​॥੧॥​
ਉਹ ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕ-ਰੂਪ ਬਣਿਆ ਹੋਇਆ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਭ ਦਾ ਮਾਲਕ ਹੈ। ਹੇ ਨਾਨਕ! (ਆਖ-ਸੰਤ ਜਨਾਂ ਨੇ) ਉਸ ਪਰਮਾਤਮਾ ਦਾ ਆਸਰਾ ਲਿਆ ਹੋਇਆ ਹੈ ॥੧॥
God is the One and only, the Unseen Lord and Master; O Nanak, I have grasped His protection. ||1||
प्रभ एक अनिक अलख ठाकुर ओट नानक तिसु गही ॥१॥
ਅੰਮ੍ਰਿਤ​ਬਨੁ​ਸੰਸਾਰੁ​ਸਹਾਈ​ਆਪਿ​ਭਏ​॥​
ਪਰਮਾਤਮਾ ਆਪ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ, ਉਸ ਦੇ ਵਾਸਤੇ ਸੰਸਾਰ-ਸਮੁੰਦਰ ਆਤਮਕ ਜੀਵਨ ਦੇਣ ਵਾਲਾ ਜਲ ਬਣ ਜਾਂਦਾ ਹੈ।
The world is a pool of nectar, when the Lord becomes our helper.
अंम्रित बनु संसारु सहाई आपि भए ॥
ਰਾਮ​ਨਾਮੁ​ਉਰ​ਹਾਰੁ​ਬਿਖੁ​ਕੇ​ਦਿਵਸ​ਗਏ​॥​
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦਾ ਹਾਰ ਬਣਾ ਲੈਂਦਾ ਹੈ, ਉਸ ਦੇ ਵਾਸਤੇ (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦਾ) ਜ਼ਹਰ ਖਾਣ ਵਾਲੇ ਦਿਨ ਬੀਤ ਜਾਂਦੇ ਹਨ।
One who wears the necklace of the Lord's Name - his days of suffering are ended.
राम नामु उर हारु बिखु के दिवस गए ॥
ਗਤੁ​ਭਰਮ​ਮੋਹ​ਬਿਕਾਰ​ਬਿਨਸੇ​ਜੋਨਿ​ਆਵਣ​ਸਭ​ਰਹੇ​॥​
ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਦੇ ਅੰਦਰੋਂ ਮੋਹ ਤੇ ਵਿਕਾਰ ਨਾਸ ਹੋ ਜਾਂਦੇ ਹਨ, ਉਸ ਦੇ ਜਨਮਾਂ ਦੇ ਗੇੜ ਮੁੱਕ ਜਾਂਦੇ ਹਨ।
His state of doubt, attachment and sin is erased, and the cycle of reincarnation into the womb is totally ended.
गतु भरम मोह बिकार बिनसे जोनि आवण सभ रहे ॥
ਅਗਨਿ​ਸਾਗਰ​ਭਏ​ਸੀਤਲ​ਸਾਧ​ਅੰਚਲ​ਗਹਿ​ਰਹੇ​॥​
ਜੇਹੜਾ ਮਨੁੱਖ ਗੁਰੂ ਦਾ ਪੱਲਾ ਫੜੀ ਰੱਖਦਾ ਹੈ, ਵਿਕਾਰਾਂ ਦੀ ਅੱਗ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਉਸ ਦੇ ਵਾਸਤੇ ਠੰਢਾ-ਠਾਰ ਹੋ ਜਾਂਦਾ ਹੈ।
The ocean of fire becomes cool, when one grasps the hem of the robe of the Holy Saint.
अगनि सागर भए सीतल साध अंचल गहि रहे ॥
ਗੋਵਿੰਦ​ਗੁਪਾਲ​ਦਇਆਲ​ਸੰਮ੍ਰਿਥ​ਬੋਲਿ​ਸਾਧੂ​ਹਰਿ​ਜੈ​ਜਏ​॥​
ਗੁਰੂ ਦੀ ਸਰਨ ਪੈ ਕੇ ਗੋਵਿੰਦ ਗੁਪਾਲ ਦਇਆਲ ਸਮਰੱਥ ਪਰਮਾਤਮਾ ਦੀ ਜੈ ਜੈਕਾਰ ਕਰਦਾ ਰਿਹਾ ਕਰ।
The Lord of the Universe, the Sustainer of the World, the merciful all-powerful Lord - the Holy Saints proclaim the victory of the Lord.
गोविंद गुपाल दइआल संम्रिथ बोलि साधू हरि जै जए ॥
ਨਾਨਕ​ਨਾਮੁ​ਧਿਆਇ​ਪੂਰਨ​ਸਾਧਸੰਗਿ​ਪਾਈ​ਪਰਮ​ਗਤੇ​॥੨॥​
ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪੂਰਨ ਪਰਮਾਤਮਾ ਦਾ ਨਾਮ ਸਿਮਰ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ ॥੨॥
O Nanak, meditating on the Naam, in the perfect Saadh Sangat, the Company of the Holy, I have obtained the supreme status. ||2||
नानक नामु धिआइ पूरन साधसंगि पाई परम गते ॥२॥
ਜਹ​ਦੇਖਉ​ਤਹ​ਸੰਗਿ​ਏਕੋ​ਰਵਿ​ਰਹਿਆ​॥​
ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਮੇਰੇ ਨਾਲ ਮੈਨੂੰ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ,
Wherever I look, there I find the One Lord permeating and pervading all.
जह देखउ तह संगि एको रवि रहिआ ॥
ਘਟ​ਘਟ​ਵਾਸੀ​ਆਪਿ​ਵਿਰਲੈ​ਕਿਨੈ​ਲਹਿਆ​॥​
ਉਹ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਰੱਖਦਾ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ।
In each and every heart, He Himself dwells, but how rare is that person who realizes this.
घट घट वासी आपि विरलै किनै लहिआ ॥
ਜਲਿ​ਥਲਿ​ਮਹੀਅਲਿ​ਪੂਰਿ​ਪੂਰਨ​ਕੀਟ​ਹਸਤਿ​ਸਮਾਨਿਆ​॥​
ਉਹ ਵਿਆਪਕ ਪ੍ਰਭੂ ਪਾਣੀ ਵਿਚ ਧਰਤੀ ਵਿਚ ਪੁਲਾੜ ਵਿਚ ਹਰ ਥਾਂ ਵੱਸ ਰਿਹਾ ਹੈ, ਕੀੜੀ ਵਿਚ ਹਾਥੀ ਵਿਚ ਇਕੋ ਜਿਹਾ।
The Lord is permeating and pervading the water, the land and the sky; He is contained in the ant and the elephant.
जलि थलि महीअलि पूरि पूरन कीट हसति समानिआ ॥
ਆਦਿ​ਅੰਤੇ​ਮਧਿ​ਸੋਈ​ਗੁਰ​ਪ੍ਰਸਾਦੀ​ਜਾਨਿਆ​॥​
ਜਗਤ-ਰਚਨਾ ਦੇ ਸ਼ੁਰੂ ਵਿਚ ਉਹ ਆਪ ਹੀ ਸੀ, ਰਚਨਾ ਦੇ ਅੰਤ ਵਿੱਚ ਵੀ ਉਹ ਆਪ ਹੀ ਹੋਵੇਗਾ, ਹੁਣ ਭੀ ਉਹ ਆਪ ਹੀ ਆਪ ਹੈ। ਗੁਰੂ ਦੀ ਕਿਰਪਾ ਨਾਲ ਹੀ ਇਸ ਗੱਲ ਦੀ ਸਮਝ ਆਉਂਦੀ ਹੈ।
In the beginning, in the middle and in the end, He exists. By Guru's Grace, He is known.
आदि अंते मधि सोई गुर प्रसादी जानिआ ॥
ਬ੍ਰਹਮੁ​ਪਸਰਿਆ​ਬ੍ਰਹਮ​ਲੀਲਾ​ਗੋਵਿੰਦ​ਗੁਣ​ਨਿਧਿ​ਜਨਿ​ਕਹਿਆ​॥​
ਹਰ ਪਾਸੇ ਪਰਮਾਤਮਾ ਦਾ ਹੀ ਪਸਾਰਾ ਹੈ, ਪਰਮਾਤਮਾ ਦੀ ਹੀ ਰਚੀ ਹੋਈ ਖੇਡ ਹੋ ਰਹੀ ਹੈ, ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕਿਸੇ ਵਿਰਲੇ ਸੇਵਕ ਨੇ ਉਸ ਨੂੰ ਜਪਿਆ ਹੈ।
God created the expanse of the universe, God created the play of the world. His humble servants call Him the Lord of the Universe, the treasure of virtue.
ब्रहमु पसरिआ ब्रहम लीला गोविंद गुण निधि जनि कहिआ ॥
ਸਿਮਰਿ​ਸੁਆਮੀ​ਅੰਤਰਜਾਮੀ​ਹਰਿ​ਏਕੁ​ਨਾਨਕ​ਰਵਿ​ਰਹਿਆ​॥੩॥​
ਹੇ ਨਾਨਕ! ਹਰੇਕ ਦੇ ਦਿਲ ਦੀ ਜਾਣਨ ਵਾਲੇ ਉਸ ਮਾਲਕ ਨੂੰ ਸਿਮਰਦਾ ਰਹੁ, ਉਹ ਹਰੀ ਆਪ ਹੀ ਹਰ ਥਾਂ ਮੌਜੂਦ ਹੈ ॥੩॥
Meditate in remembrance on the Lord Master, the Searcher of hearts; O Nanak, He is the One, pervading and permeating all. ||3||
सिमरि सुआमी अंतरजामी हरि एकु नानक रवि रहिआ ॥३॥
ਦਿਨੁ​ਰੈਣਿ​ਸੁਹਾਵੜੀ​ਆਈ​ਸਿਮਰਤ​ਨਾਮੁ​ਹਰੇ​॥​
ਮਨੁੱਖ ਲਈ ਉਹ ਦਿਨ ਸੋਹਣਾ ਆਉਂਦਾ ਹੈ ਉਹ ਰਾਤ ਸੋਹਣੀ ਆਉਂਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ।
Day and night, become beauteous by remembering the Naam, the Name of the Lord.
दिनु रैणि सुहावड़ी आई सिमरत नामु हरे ॥