GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 452
Display Settings
Translations
ਪਿਰ​ਰਤਿਅੜੇ​ਮੈਡੇ​ਲੋਇਣ​ਮੇਰੇ​ਪਿਆਰੇ​ਚਾਤ੍ਰਿਕ​ਬੂੰਦ​ਜਿਵੈ​॥​
ਹੇ ਮੇਰੇ ਪਿਆਰੇ! ਮੇਰੀਆਂ ਅੱਖਾਂ ਪ੍ਰਭੂ-ਪਤੀ ਦੇ ਦਰਸ਼ਨ ਵਿਚ ਮਸਤ ਹਨ ਜਿਵੇਂ ਪਪੀਹਾ (ਸ੍ਵਾਂਤੀ ਵਰਖਾ ਦੀ) ਬੂੰਦ (ਲਈ ਤਾਂਘਦਾ ਹੈ)।
My eyes are drenched with the Love of my Husband Lord, O my dear beloved, like the song-bird with the rain drop.
पिर रतिअड़े मैडे लोइण मेरे पिआरे चात्रिक बूंद जिवै ॥
ਮਨੁ​ਸੀਤਲੁ​ਹੋਆ​ਮੇਰੇ​ਪਿਆਰੇ​ਹਰਿ​ਬੂੰਦ​ਪੀਵੈ​॥​
ਹੇ ਮੇਰੇ ਪਿਆਰੇ! ਜਦੋਂ ਮੇਰਾ ਮਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਪੀਂਦਾ ਹੈ ਤਾਂ ਠੰਢਾ-ਠਾਰ ਹੋ ਜਾਂਦਾ ਹੈ।
My mind is cooled and soothed, O my dear beloved, by drinking in the rain drops of the Lord.
मनु सीतलु होआ मेरे पिआरे हरि बूंद पीवै ॥
ਤਨਿ​ਬਿਰਹੁ​ਜਗਾਵੈ​ਮੇਰੇ​ਪਿਆਰੇ​ਨੀਦ​ਨ​ਪਵੈ​ਕਿਵੈ​॥​
ਹੇ ਮੇਰੇ ਪਿਆਰੇ! ਮੇਰੇ ਸਰੀਰ ਵਿਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ, ਕਿਸੇ ਤਰ੍ਹਾਂ ਭੀ ਮੈਨੂੰ ਨੀਂਦ ਨਹੀਂ ਪੈਂਦੀ।
Separation from my Lord keeps my body awake, O my dear beloved; I cannot sleep at all.
तनि बिरहु जगावै मेरे पिआरे नीद न पवै किवै ॥
ਹਰਿ​ਸਜਣੁ​ਲਧਾ​ਮੇਰੇ​ਪਿਆਰੇ​ਨਾਨਕ​ਗੁਰੂ​ਲਿਵੈ​॥੩॥​
ਹੇ ਨਾਨਕ! (ਆਖ-) ਹੇ ਮੇਰੇ ਪਿਆਰੇ! ਗੁਰੂ ਦੀ ਬਖ਼ਸ਼ੀ ਲਗਨ ਦੀ ਬਰਕਤਿ ਨਾਲ ਮੈਂ ਸੱਜਣ ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੩॥
Nanak has found the Lord, the True Friend, O my dear beloved, by loving the Guru. ||3||
हरि सजणु लधा मेरे पिआरे नानक गुरू लिवै ॥३॥
ਚੜਿ​ਚੇਤੁ​ਬਸੰਤੁ​ਮੇਰੇ​ਪਿਆਰੇ​ਭਲੀਅ​ਰੁਤੇ​॥​
ਹੇ ਮੇਰੇ ਪਿਆਰੇ! ਚੇਤ (ਦਾ ਮਹੀਨਾ) ਚੜ੍ਹਦਾ ਹੈ, ਬਸੰਤ (ਦਾ ਮੌਸਮ) ਆਉਂਦਾ ਹੈ, (ਸਾਰਾ ਸੰਸਾਰ ਆਖਦਾ ਹੈ ਕਿ ਇਹ) ਸੋਹਣੀ ਰੁੱਤ (ਆ ਗਈ ਹੈ, ਪਰ)
In the month of Chayt, O my dear beloved, the pleasant season of spring begins.
चड़ि चेतु बसंतु मेरे पिआरे भलीअ रुते ॥
ਪਿਰ​ਬਾਝੜਿਅਹੁ​ਮੇਰੇ​ਪਿਆਰੇ​ਆਂਗਣਿ​ਧੂੜਿ​ਲੁਤੇ​॥​
ਹੇ ਮੇਰੇ ਪਿਆਰੇ! ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ (ਮੇਰੇ ਹਿਰਦੇ ਦੇ) ਵੇਹੜੇ ਵਿਚ ਧੂੜ ਉੱਡ ਰਹੀ ਹੈ।
But without my Husband Lord, O my dear beloved, my courtyard is filled with dust.
पिर बाझड़िअहु मेरे पिआरे आंगणि धूड़ि लुते ॥
ਮਨਿ​ਆਸ​ਉਡੀਣੀ​ਮੇਰੇ​ਪਿਆਰੇ​ਦੁਇ​ਨੈਨ​ਜੁਤੇ​॥​
ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਉੱਠ ਰਹੀ ਹੈ, (ਮੈਂ ਦੁਨੀਆ ਦੇ ਭਾ ਦੀ ਸੋਹਣੀ ਬਸੰਤ ਰੁੱਤ ਵਲੋਂ) ਉਦਾਸ ਹਾਂ, ਮੇਰੀਆਂ ਦੋਵੇਂ ਅੱਖਾਂ (ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ-ਪਤੀ ਦੇ ਦਰਸਨ ਦੀ ਉਡੀਕ ਵਿਚ) ਜੁੜੀਆਂ ਪਈਆਂ ਹਨ।
But my sad mind is still hopeful, O my dear beloved; my eyes are both fixed upon Him.
मनि आस उडीणी मेरे पिआरे दुइ नैन जुते ॥
ਗੁਰੁ​ਨਾਨਕੁ​ਦੇਖਿ​ਵਿਗਸੀ​ਮੇਰੇ​ਪਿਆਰੇ​ਜਿਉ​ਮਾਤ​ਸੁਤੇ​॥੪॥​
ਨਾਨਕ (ਆਖਦਾ ਹੈ-ਹੁਣ) ਹੇ ਮੇਰੇ ਪਿਆਰੇ! ਗੁਰੂ ਨਾਨਕ ਨੂੰ ਵੇਖ ਕੇ (ਮੇਰੀ ਜਿੰਦ ਇਉਂ) ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ ॥੪॥
Beholding the Guru, Nanak is filled with wondrous joy, like a child, gazing upon his mother. ||4||
गुरु नानकु देखि विगसी मेरे पिआरे जिउ मात सुते ॥४॥
ਹਰਿ​ਕੀਆ​ਕਥਾ​ਕਹਾਣੀਆ​ਮੇਰੇ​ਪਿਆਰੇ​ਸਤਿਗੁਰੂ​ਸੁਣਾਈਆ​॥​
ਹੇ ਮੇਰੇ ਪਿਆਰੇ! ਮੈਨੂੰ ਗੁਰੂ ਨੇ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ,
The True Guru has preached the sermon of the Lord, O my dear beloved.
हरि कीआ कथा कहाणीआ मेरे पिआरे सतिगुरू सुणाईआ ॥
ਗੁਰ​ਵਿਟੜਿਅਹੁ​ਹਉ​ਘੋਲੀ​ਮੇਰੇ​ਪਿਆਰੇ​ਜਿਨਿ​ਹਰਿ​ਮੇਲਾਈਆ​॥​
ਮੈਂ ਉਸ ਗੁਰੂ ਤੋਂ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।
I am a sacrifice to the Guru, O my dear beloved, who has united me with the Lord.
गुर विटड़िअहु हउ घोली मेरे पिआरे जिनि हरि मेलाईआ ॥
ਸਭਿ​ਆਸਾ​ਹਰਿ​ਪੂਰੀਆ​ਮੇਰੇ​ਪਿਆਰੇ​ਮਨਿ​ਚਿੰਦਿਅੜਾ​ਫਲੁ​ਪਾਇਆ​॥​
ਹੇ ਮੇਰੇ ਪਿਆਰੇ! ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ, ਪ੍ਰਭੂ ਪਾਸੇ ਮੈਂ ਮਨ-ਚਿਤਵਿਆ ਫਲ ਪਾ ਲਿਆ ਹੈ।
The Lord has fulfilled all my hopes, O my dear beloved; I have obtained the fruits of my heart's desires.
सभि आसा हरि पूरीआ मेरे पिआरे मनि चिंदिअड़ा फलु पाइआ ॥
ਹਰਿ​ਤੁਠੜਾ​ਮੇਰੇ​ਪਿਆਰੇ​ਜਨੁ​ਨਾਨਕੁ​ਨਾਮਿ​ਸਮਾਇਆ​॥੫॥​
ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! ਜਿਸ (ਵਡ-ਭਾਗੀ ਮਨੁੱਖ ਉਤੇ) ਪਰਮਾਤਮਾ ਦਇਆਵਾਨ ਹੁੰਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੫॥
When the Lord is pleased, O my dear beloved, servant Nanak is absorbed into the Naam. ||5||
हरि तुठड़ा मेरे पिआरे जनु नानकु नामि समाइआ ॥५॥
ਪਿਆਰੇ​ਹਰਿ​ਬਿਨੁ​ਪ੍ਰੇਮੁ​ਨ​ਖੇਲਸਾ​॥​
ਹੇ ਪਿਆਰੇ! ਪਰਮਾਤਮਾ ਤੋਂ ਬਿਨਾ (ਕਿਸੇ ਹੋਰ ਨਾਲ) ਮੈਂ ਪ੍ਰੇਮ (ਦੀ ਖੇਡ) ਨਹੀਂ ਖੇਡਾਂਗੀ।
Without the Beloved Lord, there is no play of love.
पिआरे हरि बिनु प्रेमु न खेलसा ॥
ਕਿਉ​ਪਾਈ​ਗੁਰੁ​ਜਿਤੁ​ਲਗਿ​ਪਿਆਰਾ​ਦੇਖਸਾ​॥​
(ਹੇ ਪਿਆਰੇ! ਦੱਸ) ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀਂ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ।
How can I find the Guru? Grasping hold of Him, I behold my Beloved.
किउ पाई गुरु जितु लगि पिआरा देखसा ॥
ਹਰਿ​ਦਾਤੜੇ​ਮੇਲਿ​ਗੁਰੂ​ਮੁਖਿ​ਗੁਰਮੁਖਿ​ਮੇਲਸਾ​॥​
ਹੇ ਪਿਆਰੇ ਦਾਤਾਰ ਹਰੀ! ਮੈਨੂੰ ਗੁਰੂ ਮਿਲਾ, ਗੁਰੂ ਦੀ ਰਾਹੀਂ ਹੀ ਮੈਂ ਤੇਰਾ ਦਰਸਨ ਕਰ ਸਕਾਂਗੀ।
O Lord, O Great Giver, let me meet the Guru; as Gurmukh, may I merge with You.
हरि दातड़े मेलि गुरू मुखि गुरमुखि मेलसा ॥
ਗੁਰੁ​ਨਾਨਕੁ​ਪਾਇਆ​ਮੇਰੇ​ਪਿਆਰੇ​ਧੁਰਿ​ਮਸਤਕਿ​ਲੇਖੁ​ਸਾ​॥੬॥੧੪॥੨੧॥​
ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! (ਜਿਸ ਵਡ-ਭਾਗੀ ਦੇ) ਮੱਥੇ ਉਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ॥੬॥੧੪॥੨੧॥
Nanak has found the Guru, O my dear beloved; such was the destiny inscribed upon his forehead. ||6||14||21||
गुरु नानकु पाइआ मेरे पिआरे धुरि मसतकि लेखु सा ॥६॥१४॥२१॥
ੴ​ਸਤਿਗੁਰ​ਪ੍ਰਸਾਦਿ​॥​
ਰਾਗ ਆਸਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
One Universal Creator God. By The Grace Of The True Guru:
ੴ सतिगुर प्रसादि ॥
ਰਾਗੁ​ਆਸਾ​ਮਹਲਾ​੫​ਛੰਤ​ਘਰੁ​੧​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
Raag Aasaa, Fifth Mahalaa, Chhant, First House:
रागु आसा महला ५ छंत घरु १ ॥
ਅਨਦੋ​ਅਨਦੁ​ਘਣਾ​ਮੈ​ਸੋ​ਪ੍ਰਭੁ​ਡੀਠਾ​ਰਾਮ​॥​
(ਮੇਰੇ ਹਿਰਦੇ-ਘਰ ਵਿਚ) ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ) ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ (ਜੋ ਆਨੰਦ ਦਾ ਸੋਮਾ ਹੈ),
Joy - great joy! I have seen the Lord God!
अनदो अनदु घणा मै सो प्रभु डीठा राम ॥
ਚਾਖਿਅੜਾ​ਚਾਖਿਅੜਾ​ਮੈ​ਹਰਿ​ਰਸੁ​ਮੀਠਾ​ਰਾਮ​॥​
ਅਤੇ ਮੈਂ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ।
Tasted - I have tasted the sweet essence of the Lord.
चाखिअड़ा चाखिअड़ा मै हरि रसु मीठा राम ॥
ਹਰਿ​ਰਸੁ​ਮੀਠਾ​ਮਨ​ਮਹਿ​ਵੂਠਾ​ਸਤਿਗੁਰੁ​ਤੂਠਾ​ਸਹਜੁ​ਭਇਆ​॥​
ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿਚ ਆ ਵੱਸਿਆ ਹੈ (ਕਿਉਂਕਿ) ਸਤਿਗੁਰੂ (ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਗੁਰੂ ਦੀ ਮੇਹਰ ਨਾਲ ਮੇਰੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਗਈ ਹੈ।
The sweet essence of the Lord has rained down in my mind; by the pleasure of the True Guru, I have attained peaceful ease.
हरि रसु मीठा मन महि वूठा सतिगुरु तूठा सहजु भइआ ॥
ਗ੍ਰਿਹੁ​ਵਸਿ​ਆਇਆ​ਮੰਗਲੁ​ਗਾਇਆ​ਪੰਚ​ਦੁਸਟ​ਓਇ​ਭਾਗਿ​ਗਇਆ​॥​
ਹੁਣ ਮੇਰਾ (ਹਿਰਦਾ) ਘਰ ਵੱਸ ਪਿਆ ਹੈ (ਮੇਰੇ ਗਿਆਨ-ਇੰਦ੍ਰੇ) ਖ਼ੁਸ਼ੀ ਦਾ ਗੀਤ ਗਾ ਰਹੇ ਹਨ (ਮੇਰੇ ਹਿਰਦੇ-ਘਰ ਵਿਚੋਂ) ਉਹ (ਕਾਮਾਦਿਕ) ਪੰਜ ਵੈਰੀ ਨੱਸ ਗਏ ਹਨ।
I have come to dwell in the home of my own self, and I sing the songs of joy; the five villains have fled.
ग्रिहु वसि आइआ मंगलु गाइआ पंच दुसट ओइ भागि गइआ ॥
ਸੀਤਲ​ਆਘਾਣੇ​ਅੰਮ੍ਰਿਤ​ਬਾਣੇ​ਸਾਜਨ​ਸੰਤ​ਬਸੀਠਾ​॥​
(ਜਦੋਂ ਦਾ) ਮਿੱਤਰ ਗੁਰੂ (ਪਰਮਾਤਮਾ ਨਾਲ ਮਿਲਾਣ ਵਾਸਤੇ) ਵਕੀਲ ਬਣਿਆ ਹੈ, ਉਸ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੇਰੇ ਗਿਆਨ-ਇੰਦ੍ਰੇ ਠੰਢੇ-ਠਾਰ ਹੋ ਗਏ ਹਨ (ਮਾਇਕ ਪਦਾਰਥਾਂ ਵਲੋਂ) ਰੱਜ ਗਏ ਹਨ।
I am soothed and satisfied with the Ambrosial Bani of His Word; the friendly Saint is my advocate.
सीतल आघाणे अंम्रित बाणे साजन संत बसीठा ॥
ਕਹੁ​ਨਾਨਕ​ਹਰਿ​ਸਿਉ​ਮਨੁ​ਮਾਨਿਆ​ਸੋ​ਪ੍ਰਭੁ​ਨੈਣੀ​ਡੀਠਾ​॥੧॥​
ਨਾਨਕ ਆਖਦਾ ਹੈ- ਮੇਰਾ ਮਨ ਹੁਣ ਪਰਮਾਤਮਾ ਨਾਲ ਗਿੱਝ ਗਿਆ ਹੈ, ਮੈਂ ਉਸ ਪਰਮਾਤਮਾ ਨੂੰ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ ॥੧॥
Says Nanak, my mind is in harmony with the Lord; I have seen God with my eyes. ||1||
कहु नानक हरि सिउ मनु मानिआ सो प्रभु नैणी डीठा ॥१॥
ਸੋਹਿਅੜੇ​ਸੋਹਿਅੜੇ​ਮੇਰੇ​ਬੰਕ​ਦੁਆਰੇ​ਰਾਮ​॥​
(ਹੇ ਸਖੀ! ਮੇਰੇ ਹਿਰਦੇ-ਘਰ ਦੇ ਸਾਰੇ ਦਰਵਾਜ਼ੇ) ਮੇਰੇ ਗਿਆਨ-ਇੰਦ੍ਰੇ ਸੋਹਣੇ ਹੋ ਗਏ ਹਨ ਸੋਭਨੀਕ ਹੋ ਗਏ ਹਨ,
Adorned - adorned are my beauteous gates, O Lord.
सोहिअड़े सोहिअड़े मेरे बंक दुआरे राम ॥
ਪਾਹੁਨੜੇ​ਪਾਹੁਨੜੇ​ਮੇਰੇ​ਸੰਤ​ਪਿਆਰੇ​ਰਾਮ​॥​
(ਕਿਉਂਕਿ ਮੇਰੇ ਹਿਰਦੇ-ਘਰ ਵਿਚ) ਮੇਰੀ ਜਿੰਦ ਦੇ ਸਾਈਂ ਮੇਰੇ ਸੰਤ-ਪ੍ਰਭੂ ਜੀ ਆ ਬਿਰਾਜੇ ਹਨ।
Guests - my guests are the Beloved Saints, O Lord.
पाहुनड़े पाहुनड़े मेरे संत पिआरे राम ॥
ਸੰਤ​ਪਿਆਰੇ​ਕਾਰਜ​ਸਾਰੇ​ਨਮਸਕਾਰ​ਕਰਿ​ਲਗੇ​ਸੇਵਾ​॥​
ਮੇਰੇ ਪਿਆਰੇ ਸੰਤ-ਪ੍ਰਭੂ ਜੀ ਮੇਰੇ ਕੰਮ ਸਾਰੇ ਸੰਵਾਰ ਰਹੇ ਹਨ (ਮੇਰੇ ਸਾਰੇ ਗਿਆਨ-ਇ੍ਰੰਦੇ ਉਸ ਸੰਤ-ਪ੍ਰਭੂ ਨੂੰ) ਨਮਸਕਾਰ ਕਰ ਕੇ ਉਸ ਦੀ ਸੇਵਾ-ਭਗਤੀ ਵਿਚ ਲੱਗ ਗਏ ਹਨ।
The Beloved Saints have resolved my affairs; I humbly bowed to them, and committed myself to their service.
संत पिआरे कारज सारे नमसकार करि लगे सेवा ॥
ਆਪੇ​ਜਾਞੀ​ਆਪੇ​ਮਾਞੀ​ਆਪਿ​ਸੁਆਮੀ​ਆਪਿ​ਦੇਵਾ​॥​
ਉਹ ਆਪ ਹੀ ਜਾਂਞੀ ਹੈ ਉਹ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਉਹ ਆਪ ਹੀ ਇਸ਼ਟ-ਦੇਵ ਹੈ।
He Himself is the groom's party, and He Himself the bride's party; He Himself is the Lord and Master; He Himself is the Divine Lord.
आपे जाञी आपे माञी आपि सुआमी आपि देवा ॥
ਅਪਣਾ​ਕਾਰਜੁ​ਆਪਿ​ਸਵਾਰੇ​ਆਪੇ​ਧਾਰਨ​ਧਾਰੇ​॥​
(ਮੇਰੀ ਜਿੰਦ ਦਾ ਮਾਲਕ-ਪ੍ਰਭੂ ਮੇਰੀ ਜਿੰਦ ਨੂੰ ਆਪਣੇ ਚਰਨਾਂ ਵਿਚ ਜੋੜਨ ਦਾ ਇਹ) ਆਪਣਾ ਕੰਮ ਆਪ ਹੀ ਸਿਰੇ ਚਾੜ੍ਹਦਾ ਹੈ।
He Himself resolves His own affairs; He Himself sustains the Universe.
अपणा कारजु आपि सवारे आपे धारन धारे ॥
ਕਹੁ​ਨਾਨਕ​ਸਹੁ​ਘਰ​ਮਹਿ​ਬੈਠਾ​ਸੋਹੇ​ਬੰਕ​ਦੁਆਰੇ​॥੨॥​
ਨਾਨਕ ਆਖਦਾ ਹੈ- ਮੇਰਾ ਖਸਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਬੈਠਦਾ ਹੈ, ਮੇਰੇ ਸਾਰੇ ਗਿਆਨ-ਇੰਦ੍ਰੇ ਸੋਹਣੇ ਬਣ ਗਏ ਹਨ ॥੨॥
Says Nanak, my Bridegroom is sitting in my home; the gates of my body are beautifully adorned. ||2||
कहु नानक सहु घर महि बैठा सोहे बंक दुआरे ॥२॥
ਨਵ​ਨਿਧੇ​ਨਉ​ਨਿਧੇ​ਮੇਰੇ​ਘਰ​ਮਹਿ​ਆਈ​ਰਾਮ​॥​
ਸ੍ਰਿਸ਼ਟੀ ਦੇ ਸਾਰੇ ਹੀ ਨੌ ਖ਼ਜ਼ਾਨੇ ਮੇਰੇ ਹਿਰਦੇ-ਘਰ ਵਿਚ ਆ ਟਿਕੇ ਹਨ,
The nine treasures - the nine treasures come into my home, Lord.
नव निधे नउ निधे मेरे घर महि आई राम ॥
ਸਭੁ​ਕਿਛੁ​ਮੈ​ਸਭੁ​ਕਿਛੁ​ਪਾਇਆ​ਨਾਮੁ​ਧਿਆਈ​ਰਾਮ​॥​
(ਕਿਉਂਕਿ) ਹੁਣ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਮੈਨੂੰ ਹਰੇਕ ਪਦਾਰਥ ਮਿਲ ਗਿਆ ਹੈ, ਮੈਂ ਸਭ ਕੁਝ ਲੱਭ ਲਿਆ ਹੈ।
Everything - I obtain everything, meditating on the Naam, the Name of the Lord.
सभु किछु मै सभु किछु पाइआ नामु धिआई राम ॥
ਨਾਮੁ​ਧਿਆਈ​ਸਦਾ​ਸਖਾਈ​ਸਹਜ​ਸੁਭਾਈ​ਗੋਵਿੰਦਾ​॥​
ਮੈਂ ਉਸ ਗੋਬਿੰਦ ਦਾ ਨਾਮ ਸਦਾ ਸਿਮਰਦਾ ਹਾਂ ਜੋ ਮੇਰਾ ਸਦਾ ਲਈ ਸਾਥੀ ਬਣ ਗਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ ਆਤਮਕ ਅਡੋਲਤਾ ਤੇ ਪ੍ਰੇਮ ਪੈਦਾ ਹੋ ਗਿਆ ਹੈ।
Meditating on the Naam, the Lord of the Universe becomes his eternal companion, and he dwells in peaceful ease.
नामु धिआई सदा सखाई सहज सुभाई गोविंदा ॥
ਗਣਤ​ਮਿਟਾਈ​ਚੂਕੀ​ਧਾਈ​ਕਦੇ​ਨ​ਵਿਆਪੈ​ਮਨ​ਚਿੰਦਾ​॥​
ਮੈਂ, ਆਪਣੇ ਅੰਦਰ ਚਿੰਤਾ-ਫ਼ਿਕਰ ਮਿਟਾ ਲਿਆ ਹੈ, ਮੇਰੀ ਭਟਕਣਾ ਮੁੱਕ ਗਈ ਹੈ, ਕੋਈ ਚਿੰਤਾ ਮੇਰੇ ਮਨ ਉਤੇ ਕਦੇ ਜੋਰ ਨਹੀਂ ਪਾ ਸਕਦੀ।
His calculations are ended, his wanderings cease, and his mind is no longer afflicted with anxiety.
गणत मिटाई चूकी धाई कदे न विआपै मन चिंदा ॥
ਗੋਵਿੰਦ​ਗਾਜੇ​ਅਨਹਦ​ਵਾਜੇ​ਅਚਰਜ​ਸੋਭ​ਬਣਾਈ​॥​
ਮੇਰੇ ਅੰਦਰ ਗੋਬਿੰਦ ਗੱਜ ਰਿਹਾ ਹੈ (ਪ੍ਰਭੂ ਦੇ ਸਿਮਰਨ ਦਾ ਆਨੰਦ ਪੂਰੇ ਜੋਬਨ ਵਿਚ ਹੈ। ਇਉਂ ਆਨੰਦ ਬਣਿਆ ਹੋਇਆ ਹੈ, ਮਾਨੋ, ਸਾਰੇ ਸੰਗੀਤਕ ਸਾਜ) ਇੱਕ-ਰਸ (ਮੇਰੇ ਅੰਦਰ) ਵੱਜ ਰਹੇ ਹਨ। (ਪਰਮਾਤਮਾ ਨੇ ਮੇਰੇ ਅੰਦਰ) ਹੈਰਾਨ ਕਰ ਦੇਣ ਵਾਲੀ ਆਤਮਕ ਸੁੰਦਰਤਾ ਪੈਦਾ ਕਰ ਦਿੱਤੀ।
When the Lord of the Universe reveals Himself, and the unstruck melody of the sound current vibrates, the drama of wondrous splendor is enacted.
गोविंद गाजे अनहद वाजे अचरज सोभ बणाई ॥
ਕਹੁ​ਨਾਨਕ​ਪਿਰੁ​ਮੇਰੈ​ਸੰਗੇ​ਤਾ​ਮੈ​ਨਵ​ਨਿਧਿ​ਪਾਈ​॥੩॥​
ਨਾਨਕ ਆਖਦਾ ਹੈ- ਪ੍ਰਭੂ-ਪਤੀ ਮੇਰੇ ਅੰਗ-ਸੰਗ ਵੱਸ ਰਿਹਾ ਹੈ, ਤਾਹੀਏਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਲੱਭ ਲਏ ਹਨ ॥੩॥
Says Nanak, when my Husband Lord is with me, I obtain the nine treasures. ||3||
कहु नानक पिरु मेरै संगे ता मै नव निधि पाई ॥३॥
ਸਰਸਿਅੜੇ​ਸਰਸਿਅੜੇ​ਮੇਰੇ​ਭਾਈ​ਸਭ​ਮੀਤਾ​ਰਾਮ​॥​
ਹੁਣ ਮੇਰੇ ਸਾਰੇ ਮਿੱਤਰ ਭਰਾ (ਸਾਰੇ ਗਿਆਨ-ਇੰਦ੍ਰੇ) ਆਨੰਦ-ਪੂਰਤਿ ਹੋ ਰਹੇ ਹਨ।
Over-joyed - over-joyed are all my brothers and friends.
सरसिअड़े सरसिअड़े मेरे भाई सभ मीता राम ॥