GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 442
Display Settings
Translations
ਸਚੇ​ਮੇਰੇ​ਸਾਹਿਬਾ​ਸਚੀ​ਤੇਰੀ​ਵਡਿਆਈ​॥​
ਹੇ ਮੇਰੇ ਸਦਾ-ਥਿਰ ਮਾਲਕ! ਤੇਰਾ ਵਡੱਪਣ ਭੀ ਸਦਾ ਕਾਇਮ ਰਹਿਣ ਵਾਲਾ ਹੈ।
O My True Lord Master, True is Your glorious greatness.
सचे मेरे साहिबा सची तेरी वडिआई ॥
ਤੂੰ​ਪਾਰਬ੍ਰਹਮੁ​ਬੇਅੰਤੁ​ਸੁਆਮੀ​ਤੇਰੀ​ਕੁਦਰਤਿ​ਕਹਣੁ​ਨ​ਜਾਈ​॥​
ਤੂੰ ਬੇਅੰਤ ਮਾਲਕ ਹੈਂ, ਤੂੰ ਪਾਰਬ੍ਰਹਮ ਹੈਂ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ।
You are the Supreme Lord God, the Infinite Lord and Master. Your creative power cannot be described.
तूं पारब्रहमु बेअंतु सुआमी तेरी कुदरति कहणु न जाई ॥
ਸਚੀ​ਤੇਰੀ​ਵਡਿਆਈ​ਜਾ​ਕਉ​ਤੁਧੁ​ਮੰਨਿ​ਵਸਾਈ​ਸਦਾ​ਤੇਰੇ​ਗੁਣ​ਗਾਵਹੇ​॥​
ਹੇ ਪ੍ਰਭੂ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
True is Your glorious greatness; when You enshrine it within the mind, one sings Your Glorious Praises forever.
सची तेरी वडिआई जा कउ तुधु मंनि वसाई सदा तेरे गुण गावहे ॥
ਤੇਰੇ​ਗੁਣ​ਗਾਵਹਿ​ਜਾ​ਤੁਧੁ​ਭਾਵਹਿ​ਸਚੇ​ਸਿਉ​ਚਿਤੁ​ਲਾਵਹੇ​॥​
ਪਰ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ, ਫਿਰ ਉਹ ਤੇਰੇ ਸਦਾ-ਥਿਰ ਸਰੂਪ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ।
He sings Your Glorious Praises, when it is pleasing to You, O True Lord; he centers his consciousness on You.
तेरे गुण गावहि जा तुधु भावहि सचे सिउ चितु लावहे ॥
ਜਿਸ​ਨੋ​ਤੂੰ​ਆਪੇ​ਮੇਲਹਿ​ਸੁ​ਗੁਰਮੁਖਿ​ਰਹੈ​ਸਮਾਈ​॥​
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈਂ ਉਹ ਗੁਰੂ ਦੀ ਸਰਨ ਪੈ ਕੇ ਤੇਰੀ ਯਾਦ ਵਿਚ ਲੀਨ ਰਹਿੰਦਾ ਹੈ।
One whom You unite with Yourself, as Gurmukh, remains absorbed in You.
जिस नो तूं आपे मेलहि सु गुरमुखि रहै समाई ॥
ਇਉ​ਕਹੈ​ਨਾਨਕੁ​ਸਚੇ​ਮੇਰੇ​ਸਾਹਿਬਾ​ਸਚੀ​ਤੇਰੀ​ਵਡਿਆਈ​॥੧੦॥੨॥੭॥੫॥੨॥੭॥​
(ਤੇਰਾ ਦਾਸ) ਨਾਨਕ ਇਉਂ ਆਖਦਾ ਹੈ-ਹੇ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ ॥੧੦॥੨॥੭॥੫॥੨॥੭॥
Thus says Nanak: O my True Lord Master, True is Your Glorious Greatness. ||10||2||7||5||2||7||
इउ कहै नानकु सचे मेरे साहिबा सची तेरी वडिआई ॥१०॥२॥७॥५॥२॥७॥
ਰਾਗੁ​ਆਸਾ​ਛੰਤ​ਮਹਲਾ​੪​ਘਰੁ​੧​॥​
ਰਾਗ ਆਸਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
Raag Aasaa, Chhant, Fourth Mahalaa, First House:
रागु आसा छंत महला ४ घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜੀਵਨੋ​ਮੈ​ਜੀਵਨੁ​ਪਾਇਆ​ਗੁਰਮੁਖਿ​ਭਾਏ​ਰਾਮ​॥​
ਮੈਨੂੰ ਆਤਮਕ ਜੀਵਨ ਲੱਭ ਪਿਆ ਮੈਨੂੰ ਆਤਮਕ ਜੀਵਨ ਲੱਭ ਪਿਆ, ਜਦੋਂ ਗੁਰੂ ਦੀ ਸਰਨ ਪਿਆਂ ਮੈਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪਏ।
Life - I have found real life, as Gurmukh, through His Love.
जीवनो मै जीवनु पाइआ गुरमुखि भाए राम ॥
ਹਰਿ​ਨਾਮੋ​ਹਰਿ​ਨਾਮੁ​ਦੇਵੈ​ਮੇਰੈ​ਪ੍ਰਾਨਿ​ਵਸਾਏ​ਰਾਮ​॥​
ਹੁਣ ਗੁਰੂ ਮੈਨੂੰ ਹਰ ਵੇਲੇ ਹਰੀ ਦਾ ਨਾਮ ਹੀ ਦੇਈ ਜਾਂਦਾ ਹੈ, ਗੁਰੂ ਨੇ ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ।
The Lord's Name - He has given me the Lord's Name, and enshrined it within my breath of life.
हरि नामो हरि नामु देवै मेरै प्रानि वसाए राम ॥
ਹਰਿ​ਹਰਿ​ਨਾਮੁ​ਮੇਰੈ​ਪ੍ਰਾਨਿ​ਵਸਾਏ​ਸਭੁ​ਸੰਸਾ​ਦੂਖੁ​ਗਵਾਇਆ​॥​
(ਜਦੋਂ ਦਾ ਗੁਰੂ ਨੇ) ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ ਮੈਂ ਆਪਣਾ ਹਰੇਕ ਸਹਮ ਹਰੇਕ ਦੁੱਖ ਮੁਕਾ ਬੈਠਾ ਹਾਂ।
He has enshrined the Name of the Lord, Har, Har within my breath of life, and all my doubts and sorrows have departed.
हरि हरि नामु मेरै प्रानि वसाए सभु संसा दूखु गवाइआ ॥
ਅਦਿਸਟੁ​ਅਗੋਚਰੁ​ਗੁਰ​ਬਚਨਿ​ਧਿਆਇਆ​ਪਵਿਤ੍ਰ​ਪਰਮ​ਪਦੁ​ਪਾਇਆ​॥​
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰਿਆ ਹੈ ਜੇਹੜਾ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ ਜੇਹੜਾ ਮਨੁੱਖੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਿਮਰਨ ਦਾ ਸਦਕਾ) ਮੈਂ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਮਰਤਬਾ ਹਾਸਲ ਕਰ ਲਿਆ ਹੈ,
I have meditated on the invisible and unapproachable Lord, through the Guru's Word, and I have obtained the pure, supreme status.
अदिसटु अगोचरु गुर बचनि धिआइआ पवित्र परम पदु पाइआ ॥
ਅਨਹਦ​ਧੁਨਿ​ਵਾਜਹਿ​ਨਿਤ​ਵਾਜੇ​ਗਾਈ​ਸਤਿਗੁਰ​ਬਾਣੀ​॥​
ਜਦੋਂ ਤੋਂ ਮੈਂ ਸਤਿਗੁਰੂ ਦੀ ਬਾਣੀ ਗਾਣੀ ਸ਼ੁਰੂ ਕੀਤੀ ਹੈ (ਮੇਰੇ ਅੰਦਰ ਆਤਮਕ ਆਨੰਦ ਦੀ ਇਕ ਅਤੁੱਟ ਲਹਰ ਚੱਲ ਪਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ) ਕਦੇ ਨਾਹ ਮੁੱਕਣ ਵਾਲੀ ਸੁਰ ਨਾਲ ਸੰਗੀਤਕ ਸਾਜ ਸਦਾ ਵੱਜਦੇ ਰਹਿੰਦੇ ਹਨ।
The unstruck melody resounds, and the instruments ever vibrate, singing the Bani of the True Guru.
अनहद धुनि वाजहि नित वाजे गाई सतिगुर बाणी ॥
ਨਾਨਕ​ਦਾਤਿ​ਕਰੀ​ਪ੍ਰਭਿ​ਦਾਤੈ​ਜੋਤੀ​ਜੋਤਿ​ਸਮਾਣੀ​॥੧॥​
ਹੇ ਨਾਨਕ! ਦਾਤਾਰ ਪ੍ਰਭੂ ਨੇ ਇਹ ਬਖ਼ਸ਼ਸ਼ ਕੀਤੀ ਹੈ, ਹੁਣ ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਟਿਕੀ ਰਹਿੰਦੀ ਹੈ ॥੧॥
O Nanak, God the Great Giver has given me a gift; He has blended my light into the Light. ||1||
नानक दाति करी प्रभि दातै जोती जोति समाणी ॥१॥
ਮਨਮੁਖਾ​ਮਨਮੁਖਿ​ਮੁਏ​ਮੇਰੀ​ਕਰਿ​ਮਾਇਆ​ਰਾਮ​॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪ-ਹੁਦਰੇ ਮਨੁੱਖ 'ਮੇਰੀ ਮਾਇਆ, ਮੇਰੀ ਮਾਇਆ' ਆਖ ਆਖ ਕੇ ਹੀ ਆਤਮਕ ਮੌਤੇ ਮਰ ਗਏ,
The self-willed manmukhs die in their self-willed stubbornness, declaring that the wealth of Maya is theirs.
मनमुखा मनमुखि मुए मेरी करि माइआ राम ॥
ਖਿਨੁ​ਆਵੈ​ਖਿਨੁ​ਜਾਵੈ​ਦੁਰਗੰਧ​ਮੜੈ​ਚਿਤੁ​ਲਾਇਆ​ਰਾਮ​॥​
ਉਹਨਾਂ ਦਾ ਮਨ (ਮਾਇਆ ਦੇ ਲਾਭ ਵੇਲੇ) ਇਕ ਖਿਨ ਵਿਚ ਮੱਚ ਪੈਂਦਾ ਹੈ (ਮਾਇਆ ਦੀ ਹਾਨੀ ਵੇਲੇ) ਇਕ ਖਿਨ ਵਿਚ ਹੀ ਢਹਿ ਪੈਂਦਾ ਹੈ, ਉਹ ਆਪਣੇ ਮਨ ਨੂੰ ਸਦਾ ਇਸ ਬਦ-ਬੋ ਭਰੇ ਸਰੀਰ ਦੇ ਮੋਹ ਵਿਚ ਜੋੜੀ ਰੱਖਦੇ ਹਨ।
They attach their consciousness to the foul-smelling pile of filth, which comes for a moment, and departs in an instant.
खिनु आवै खिनु जावै दुरगंध मड़ै चितु लाइआ राम ॥
ਲਾਇਆ​ਦੁਰਗੰਧ​ਮੜੈ​ਚਿਤੁ​ਲਾਗਾ​ਜਿਉ​ਰੰਗੁ​ਕਸੁੰਭ​ਦਿਖਾਇਆ​॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਰਗੰਧ-ਭਰੇ ਸਰੀਰ ਦੇ ਮੋਹ ਵਿਚ ਹੀ ਆਪਣੇ ਚਿੱਤ ਨੂੰ ਲਾਈ ਰੱਖਦੇ ਹਨ। ਉਹਨਾਂ ਦਾ ਚਿੱਤ ਸਰੀਰਕ ਮੋਹ ਵਿਚ ਲੱਗਾ ਰਹਿੰਦਾ ਹੈ (ਪਰ ਇਹ ਸਰੀਰਕ ਸੁਖ ਦੁੱਖ ਇਉਂ ਹੈ) ਜਿਵੇਂ ਕਸੁੰਭੇ ਦੇ ਫੁੱਲ ਦਾ ਰੰਗ ਵੇਖੀਦਾ ਹੈ (ਵੇਖਣ ਨੂੰ ਸ਼ੋਖ, ਪਰ ਝਬਦੇ ਹੀ ਫਿੱਕਾ ਪੈ ਜਾਣ ਵਾਲਾ),
They attach their consciousness to the foul-smelling pile of filth, which is transitory, like the fading color of the safflower.
लाइआ दुरगंध मड़ै चितु लागा जिउ रंगु कसुंभ दिखाइआ ॥
ਖਿਨੁ​ਪੂਰਬਿ​ਖਿਨੁ​ਪਛਮਿ​ਛਾਏ​ਜਿਉ​ਚਕੁ​ਕੁਮਿੑਆਰਿ​ਭਵਾਇਆ​॥​
ਜਿਵੇਂ ਪਰਛਾਵਾਂ (ਸੂਰਜ ਦੇ ਚੜ੍ਹਨ ਢਲਣ ਦੇ ਆਸਰੇ) ਕਦੇ ਚੜ੍ਹਦੇ ਪਾਸੇ ਹੋ ਜਾਂਦਾ ਹੈ ਕਦੇ ਲਹਿੰਦੇ ਪਾਸੇ ਹੋ ਜਾਂਦਾ ਹੈ, ਜਿਵੇਂ ਉਹ ਚੱਕ ਹੈ, ਜਿਸ ਨੂੰ ਕੁਮ੍ਹਿਆਰ ਨੇ ਚੱਕਰ ਦਿੱਤਾ ਹੋਇਆ ਹੈ।
One moment, they are facing east, and the next instant, they are facing west; they continue spinning around, like the potter's wheel.
खिनु पूरबि खिनु पछमि छाए जिउ चकु कुमिआरि भवाइआ ॥
ਦੁਖੁ​ਖਾਵਹਿ​ਦੁਖੁ​ਸੰਚਹਿ​ਭੋਗਹਿ​ਦੁਖ​ਕੀ​ਬਿਰਧਿ​ਵਧਾਈ​॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁੱਖ ਸਹਾਰਦੇ ਹਨ ਦੁੱਖ ਇਕੱਠੇ ਕਰਦੇ ਰਹਿੰਦੇ ਹਨ ਦੁੱਖ ਭੋਗਦੇ ਰਹਿੰਦੇ ਹਨ, ਉਹਨਾਂ ਨੇ ਆਪਣੇ ਜੀਵਨ ਵਿਚ ਦੁੱਖਾਂ ਦਾ ਹੀ ਵਾਧਾ ਵਧਾਇਆ ਹੁੰਦਾ ਹੈ।
In sorrow, they eat, and in sorrow, they gather things and try to enjoy them, but they only increase their stores of sorrow.
दुखु खावहि दुखु संचहि भोगहि दुख की बिरधि वधाई ॥
ਨਾਨਕ​ਬਿਖਮੁ​ਸੁਹੇਲਾ​ਤਰੀਐ​ਜਾ​ਆਵੈ​ਗੁਰ​ਸਰਣਾਈ​॥੨॥​
ਪਰ, ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਤਦੋਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ-ਸਮੁੰਦਰ ਸੌਖਾ ਤਰਿਆ ਜਾ ਸਕਦਾ ਹੈ ॥੨॥
O Nanak, one easily crosses over the terrifying world-ocean, when he comes to the Sanctuary of the Guru. ||2||
नानक बिखमु सुहेला तरीऐ जा आवै गुर सरणाई ॥२॥
ਮੇਰਾ​ਠਾਕੁਰੋ​ਠਾਕੁਰੁ​ਨੀਕਾ​ਅਗਮ​ਅਥਾਹਾ​ਰਾਮ​॥​
ਮੇਰਾ ਮਾਲਕ ਸੋਹਣਾ ਹੈ, ਮੇਰਾ ਮਾਲਕ-ਪ੍ਰਭੂ ਸੋਹਣਾ ਹੈ, (ਪਰ ਮੇਰੀ ਸਮਝ-ਸਿਆਣਪ ਦੀ) ਪਹੁੰਚ ਤੋਂ ਪਰੇ ਹੈ, ਉਹ ਇਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਲੱਭਦੀ।
My Lord, my Lord Master is sublime, unapproachable and unfathomable.
मेरा ठाकुरो ठाकुरु नीका अगम अथाहा राम ॥
ਹਰਿ​ਪੂਜੀ​ਹਰਿ​ਪੂਜੀ​ਚਾਹੀ​ਮੇਰੇ​ਸਤਿਗੁਰ​ਸਾਹਾ​ਰਾਮ​॥​
(ਤਾਂਹੀਏਂ) ਹੇ ਮੇਰੇ ਸ਼ਾਹ! ਹੇ ਮੇਰੇ ਸਤਿਗੁਰੂ! ਮੈਂ (ਤੇਰੇ ਪਾਸੋਂ) ਹਰਿ-ਨਾਮ ਦੀ ਪੂੰਜੀ ਮੰਗਦਾ ਹਾਂ।
The wealth of the Lord - I seek the wealth of the Lord, from my True Guru, the Divine Banker.
हरि पूजी हरि पूजी चाही मेरे सतिगुर साहा राम ॥
ਹਰਿ​ਪੂਜੀ​ਚਾਹੀ​ਨਾਮੁ​ਬਿਸਾਹੀ​ਗੁਣ​ਗਾਵੈ​ਗੁਣ​ਭਾਵੈ​॥​
ਜੇਹੜਾ ਮਨੁੱਖ ਹਰਿ-ਨਾਮ-ਸਰਮਾਏ ਦੀ ਭਾਲ ਕਰਦਾ ਹੈ, ਹਰਿ-ਨਾਮ ਦਾ ਵਣਜ ਕਰਦਾ ਹੈ ਉਹ ਸਦਾ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ, ਗੁਣਾਂ ਦੇ ਕਾਰਨ ਉਹ ਹਰੀ ਨੂੰ ਪਿਆਰਾ ਲੱਗਦਾ ਹੈ।
I seek the wealth of the Lord, to purchase the Naam; I sing and love the Glorious Praises of the Lord.
हरि पूजी चाही नामु बिसाही गुण गावै गुण भावै ॥
ਨੀਦ​ਭੂਖ​ਸਭ​ਪਰਹਰਿ​ਤਿਆਗੀ​ਸੁੰਨੇ​ਸੁੰਨਿ​ਸਮਾਵੈ​॥​
ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਮਾਇਆ ਦੀ ਭੁੱਖ ਉੱਕਾ ਹੀ ਤਿਆਗ ਦੇਂਦਾ ਹੈ, ਉਹ ਤਾਂ ਸਦਾ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦੇ ਅੰਦਰ ਕਦੇ ਮਾਇਆ ਦੇ ਫੁਰਨੇ ਉੱਠਦੇ ਹੀ ਨਹੀਂ।
I have totally renounced sleep and hunger, and through deep meditation, I am absorbed into the Absolute Lord.
नीद भूख सभ परहरि तिआगी सुंने सुंनि समावै ॥
ਵਣਜਾਰੇ​ਇਕ​ਭਾਤੀ​ਆਵਹਿ​ਲਾਹਾ​ਹਰਿ​ਨਾਮੁ​ਲੈ​ਜਾਹੇ​॥​
ਜਦੋਂ ਇਕ ਹਰਿ-ਨਾਮ ਦਾ ਵਣਜ ਕਰਨ ਵਾਲੇ ਸਤਸੰਗੀ ਰਲ ਬੈਠਦੇ ਹਨ, ਤਾਂ ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟ ਕੇ (ਜਗਤ ਤੋਂ) ਲੈ ਜਾਂਦੇ ਹਨ।
The traders of one kind come and take away the Name of the Lord as their profit.
वणजारे इक भाती आवहि लाहा हरि नामु लै जाहे ॥
ਨਾਨਕ​ਮਨੁ​ਤਨੁ​ਅਰਪਿ​ਗੁਰ​ਆਗੈ​ਜਿਸੁ​ਪ੍ਰਾਪਤਿ​ਸੋ​ਪਾਏ​॥੩॥​
ਹੇ ਨਾਨਕ! ਤੂੰ ਭੀ ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਦੇਹ (ਤੇ ਹਰਿ-ਨਾਮ ਦਾ ਸੌਦਾ ਗੁਰੂ ਪਾਸੋਂ ਹਾਸਲ ਕਰ) ਪਰ ਇਹ ਹਰਿ-ਨਾਮ ਦਾ ਸੌਦਾ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੁੰਦਾ ਹੈ ॥੩॥
O Nanak, dedicate your mind and body to the Guru; one who is so destined, attains it. ||3||
नानक मनु तनु अरपि गुर आगै जिसु प्रापति सो पाए ॥३॥
ਰਤਨਾ​ਰਤਨ​ਪਦਾਰਥ​ਬਹੁ​ਸਾਗਰੁ​ਭਰਿਆ​ਰਾਮ​॥​
(ਇਹ ਮਨੁੱਖਾ ਸਰੀਰ, ਮਾਨੋ, ਇਕ) ਸਮੁੰਦਰ (ਹੈ, ਜੋ ਆਤਮਕ ਜੀਵਨ ਦੇ ਸ੍ਰੇਸ਼ਟ ਗੁਣਾਂ-ਰੂਪ) ਅਨੇਕਾਂ ਰਤਨਾਂ ਨਾਲ ਨਕਾ-ਨੱਕ ਭਰਿਆ ਪਿਆ ਹੈ।
The great ocean is full of the treasures of jewels upon jewels.
रतना रतन पदारथ बहु सागरु भरिआ राम ॥
ਬਾਣੀ​ਗੁਰਬਾਣੀ​ਲਾਗੇ​ਤਿਨੑ​ਹਥਿ​ਚੜਿਆ​ਰਾਮ​॥​
ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਆਪਣਾ ਮਨ ਜੋੜੀ ਰੱਖਦੇ ਹਨ, ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ।
Those who are committed to the Word of the Guru's Bani, see them come into their hands.
बाणी गुरबाणी लागे तिन हथि चड़िआ राम ॥
ਗੁਰਬਾਣੀ​ਲਾਗੇ​ਤਿਨੑ​ਹਥਿ​ਚੜਿਆ​ਨਿਰਮੋਲਕੁ​ਰਤਨੁ​ਅਪਾਰਾ​॥​
ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਬੇਅੰਤ ਪਰਮਾਤਮਾ ਦਾ ਉਹ ਨਾਮ-ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤਿ ਦਾ ਹੋਰ ਕੋਈ ਪਦਾਰਥ ਨਹੀਂ ਹੈ।
This priceless, incomparable jewel comes into the hands of those who are committed to the Word of the Guru's Bani.
गुरबाणी लागे तिन हथि चड़िआ निरमोलकु रतनु अपारा ॥
ਹਰਿ​ਹਰਿ​ਨਾਮੁ​ਅਤੋਲਕੁ​ਪਾਇਆ​ਤੇਰੀ​ਭਗਤਿ​ਭਰੇ​ਭੰਡਾਰਾ​॥​
ਹੇ ਪ੍ਰਭੂ! ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ਉਹ ਮਨੁੱਖ ਤੇਰਾ ਉਹ ਨਾਮ-ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ।
They obtain the immeasurable Name of the Lord, Har, Har; their treasure is overflowing with devotional worship.
हरि हरि नामु अतोलकु पाइआ तेरी भगति भरे भंडारा ॥
ਸਮੁੰਦੁ​ਵਿਰੋਲਿ​ਸਰੀਰੁ​ਹਮ​ਦੇਖਿਆ​ਇਕ​ਵਸਤੁ​ਅਨੂਪ​ਦਿਖਾਈ​॥​
ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ (ਸਰੀਰ ਦੇ ਅੰਦਰ ਵੱਸਦਾ ਹੀ ਪਰਮਾਤਮਾ ਦਾ ਨਾਮ-ਰੂਪ) ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ।
I have churned the ocean of the body, and I have seen the incomparable thing come into view.
समुंदु विरोलि सरीरु हम देखिआ इक वसतु अनूप दिखाई ॥
ਗੁਰ​ਗੋਵਿੰਦੁ​ਗੋੁਵਿੰਦੁ​ਗੁਰੂ​ਹੈ​ਨਾਨਕ​ਭੇਦੁ​ਨ​ਭਾਈ​॥੪॥੧॥੮॥​
ਹੇ ਨਾਨਕ! ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ, ਦੋਹਾਂ ਵਿਚ ਕੋਈ ਫ਼ਰਕ ਨਹੀਂ ਹੈ, ਹੇ ਭਾਈ! ॥੪॥੧॥੮॥
The Guru is God, and God is the Guru, O Nanak; there is no difference between the two, O Siblings of Destiny. ||4||1||8||
गुर गोविंदु गुोविंदु गुरू है नानक भेदु न भाई ॥४॥१॥८॥
ਆਸਾ​ਮਹਲਾ​੪​॥​
Aasaa, Fourth Mahalaa:
आसा महला ४ ॥
ਝਿਮਿ​ਝਿਮੇ​ਝਿਮਿ​ਝਿਮਿ​ਵਰਸੈ​ਅੰਮ੍ਰਿਤ​ਧਾਰਾ​ਰਾਮ​॥​
(ਜਿਵੇਂ ਵਰਖਾ ਰੁੱਤੇ ਜਦੋਂ ਮਿਠੀ ਮਿਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਡ ਮਹਿਸੂਸ ਕਰੀਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਸ ਦੇ ਹਿਰਦੇ ਦੀ ਧਰਤੀ ਉਤੇ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮਠੀ ਮਠੀ ਵਰਖਾ ਕਰਦੀ ਹੈ ਅਤੇ ਆਤਮਕ ਸ਼ਾਂਤੀ ਬਖ਼ਸ਼ਦੀ ਹੈ।
Slowly, slowly, slowly, very slowly, the drops of Ambrosial Nectar trickle down.
झिमि झिमे झिमि झिमि वरसै अंम्रित धारा राम ॥