GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 433
Display Settings
Translations
ਛਛੈ​ਛਾਇਆ​ਵਰਤੀ​ਸਭ​ਅੰਤਰਿ​ਤੇਰਾ​ਕੀਆ​ਭਰਮੁ​ਹੋਆ​॥​
ਜੋ ਅਵਿੱਦਿਆ ਸਭ ਜੀਵਾਂ ਦੇ ਅੰਦਰ ਪ੍ਰਬਲ ਹੋ ਰਹੀ ਹੈ, ਤੇ ਮਨ ਵਿੱਚ ਭਟਕਣਾ ਹੈ, ਇਹ ਤੇਰੀ ਹੀ ਬਣਾਈ ਹੋਈ ਹੈ।
Chhachha: Ignorance exists within everyone; doubt is Your doing, O Lord.
छछै छाइआ वरती सभ अंतरि तेरा कीआ भरमु होआ ॥
ਭਰਮੁ​ਉਪਾਇ​ਭੁਲਾਈਅਨੁ​ਆਪੇ​ਤੇਰਾ​ਕਰਮੁ​ਹੋਆ​ਤਿਨੑ​ਗੁਰੂ​ਮਿਲਿਆ​॥੧੦॥​
(ਹੇ ਮਨ!) ਪ੍ਰਭੂ ਨੇ ਆਪ ਹੀ ਭਟਕਣਾ ਪੈਦਾ ਕਰ ਕੇ ਸ੍ਰਿਸ਼ਟੀ ਨੂੰ ਕੁਰਾਹੇ ਪਾਇਆ ਹੋਇਆ ਹੈ ਤੇ ਜਿਨ੍ਹਾਂ ਉਤੇ ਉਸ ਦੀ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ ॥੧੦॥
Having created doubt, You Yourself cause them to wander in delusion; those whom You bless with Your Mercy meet with the Guru. ||10||
भरमु उपाइ भुलाईअनु आपे तेरा करमु होआ तिन गुरू मिलिआ ॥१०॥
ਜਜੈ​ਜਾਨੁ​ਮੰਗਤ​ਜਨੁ​ਜਾਚੈ​ਲਖ​ਚਉਰਾਸੀਹ​ਭੀਖ​ਭਵਿਆ​॥​
(ਹੇ ਮਨ!) ਉਸ ਪ੍ਰਭੂ ਨਾਲ ਸਾਂਝ ਪਾ ਜਿਸ ਤੋਂ ਹਰੇਕ ਜੀਵ ਚੌਰਾਸੀ ਲੱਖ ਜੂਨਾਂ ਵਿੱਚ ਭਟਕਦਾ ਹੋਇਆ ਮੰਗਤਾ ਬਣ ਕੇ ਦਾਨ ਮੰਗਦਾ ਹੈ।
Jajja: That humble being who begs for wisdom has wandered begging through 8.4 million incarnations.
जजै जानु मंगत जनु जाचै लख चउरासीह भीख भविआ ॥
ਏਕੋ​ਲੇਵੈ​ਏਕੋ​ਦੇਵੈ​ਅਵਰੁ​ਨ​ਦੂਜਾ​ਮੈ​ਸੁਣਿਆ​॥੧੧॥​
ਇਕ ਹੈ ਪ੍ਰਭੂ ਦੇਣ ਵਾਲਾ ਹੈ ਤੇ ਉਹ ਹੀ ਲੈਣ ਵਾਲਾ ਹੈ ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ॥੧੧॥
The One Lord takes away, and the One Lord gives; I have not heard of any other. ||11||
एको लेवै एको देवै अवरु न दूजा मै सुणिआ ॥११॥
ਝਝੈ​ਝੂਰਿ​ਮਰਹੁ​ਕਿਆ​ਪ੍ਰਾਣੀ​ਜੋ​ਕਿਛੁ​ਦੇਣਾ​ਸੁ​ਦੇ​ਰਹਿਆ​॥​
ਹੇ ਪ੍ਰਾਣੀ! (ਰੋਜ਼ੀ ਦੀ ਖ਼ਾਤਰ) ਚਿੰਤਾ ਕਰ ਕਰ ਕੇ ਕਿਉਂ ਆਤਮਕ ਮੌਤ ਸਹੇੜਦਾ ਹੈਂ? ਜੋ ਕੁਝ ਪ੍ਰਭੂ ਨੇ ਤੈਨੂੰ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ, ਉਹ (ਤੇਰੇ ਚਿੰਤਾ-ਫ਼ਿਕਰ ਤੋਂ ਬਿਨਾ ਭੀ) ਆਪ ਹੀ ਦੇ ਰਿਹਾ ਹੈ।
Jhajha: O mortal being, why are you dying of anxiety? Whatever the Lord is to give, He shall keep on giving.
झझै झूरि मरहु किआ प्राणी जो किछु देणा सु दे रहिआ ॥
ਦੇ​ਦੇ​ਵੇਖੈ​ਹੁਕਮੁ​ਚਲਾਏ​ਜਿਉ​ਜੀਆ​ਕਾ​ਰਿਜਕੁ​ਪਇਆ​॥੧੨॥​
ਜਿਵੇਂ ਜਿਵੇਂ ਜੀਵਾਂ ਦਾ ਰਿਜ਼ਕ ਮੁਕਰਰ ਹੈ, ਉਹ ਸਭ ਨੂੰ ਦੇ ਰਿਹਾ ਹੈ, ਸੰਭਾਲ ਭੀ ਕਰ ਰਿਹਾ ਹੈ, ਤੇ (ਰਿਜ਼ਕ ਵੰਡਣ ਵਾਲਾ ਆਪਣਾ) ਹੁਕਮ ਵਰਤੋਂ ਵਿਚ ਲਿਆ ਰਿਹਾ ਹੈ ॥੧੨॥
He gives, and gives, and watches over us; according to the Orders which He issues, His beings receive nourishment. ||12||
दे दे वेखै हुकमु चलाए जिउ जीआ का रिजकु पइआ ॥१२॥
ਞੰਞੈ​ਨਦਰਿ​ਕਰੇ​ਜਾ​ਦੇਖਾ​ਦੂਜਾ​ਕੋਈ​ਨਾਹੀ​॥​
ਮੈਂ ਜਦੋਂ ਭੀ ਗਹੁ ਨਾਲ ਵੇਖਦਾ ਹਾਂ, ਮੈਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ (ਕਿਤੇ ਭੀ) ਨਹੀਂ ਦਿੱਸਦਾ।
Nyanya: When the Lord bestows His Glance of Grace, then I do not behold any other.
ञंञै नदरि करे जा देखा दूजा कोई नाही ॥
ਏਕੋ​ਰਵਿ​ਰਹਿਆ​ਸਭ​ਥਾਈ​ਏਕੁ​ਵਸਿਆ​ਮਨ​ਮਾਹੀ​॥੧੩॥​
ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ ॥੧੩॥
The One Lord is totally pervading everywhere; the One Lord abides within the mind. ||13||
एको रवि रहिआ सभ थाई एकु वसिआ मन माही ॥१३॥
ਟਟੈ​ਟੰਚੁ​ਕਰਹੁ​ਕਿਆ​ਪ੍ਰਾਣੀ​ਘੜੀ​ਕਿ​ਮੁਹਤਿ​ਕਿ​ਉਠਿ​ਚਲਣਾ​॥​
ਵਿਅਰਥ ਧੰਧੇ ਕਰਨ ਦਾ ਕੋਈ ਲਾਭ ਨਹੀਂ ਹੈ, (ਕਿਉਂਕਿ ਇਸ ਜਗਤ ਤੋਂ) ਥੋੜੇ ਹੀ ਸਮੇ ਵਿਚ ਉਠ ਕੇ ਚਲੇ ਜਾਣਾ ਹੈ।
Tatta: Why do you practice hypocrisy, O mortal? In a moment, in an instant, you shall have to get up and depart.
टटै टंचु करहु किआ प्राणी घड़ी कि मुहति कि उठि चलणा ॥
ਜੂਐ​ਜਨਮੁ​ਨ​ਹਾਰਹੁ​ਅਪਣਾ​ਭਾਜਿ​ਪੜਹੁ​ਤੁਮ​ਹਰਿ​ਸਰਣਾ​॥੧੪॥​
(ਪ੍ਰਭੂ ਦੀ ਯਾਦ ਭੁਲਾ ਕੇ) ਆਪਣਾ ਮਨੁੱਖਾ ਜਨਮ ਜੂਏ ਵਿਚ ਕਿਉਂ ਹਾਰਦੇ ਹੋ? ਤੂੰ ਛੇਤੀ ਪਰਮਾਤਮਾ ਦੀ ਸਰਨ ਪੈ ਜਾ ॥੧੪॥
Don't lose your life in the gamble - hurry to the Lord's Sanctuary. ||14||
जूऐ जनमु न हारहु अपणा भाजि पड़हु तुम हरि सरणा ॥१४॥
ਠਠੈ​ਠਾਢਿ​ਵਰਤੀ​ਤਿਨ​ਅੰਤਰਿ​ਹਰਿ​ਚਰਣੀ​ਜਿਨੑ​ਕਾ​ਚਿਤੁ​ਲਾਗਾ​॥​
ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਹਨਾਂ ਦੇ ਮਨ ਵਿਚ ਠੰਡ-ਸ਼ਾਂਤੀ ਬਣੀ ਰਹਿੰਦੀ ਹੈ।
T'hat'ha: Peace pervades within those who link their consciousness to the Lord's Lotus Feet.
ठठै ठाढि वरती तिन अंतरि हरि चरणी जिन का चितु लागा ॥
ਚਿਤੁ​ਲਾਗਾ​ਸੇਈ​ਜਨ​ਨਿਸਤਰੇ​ਤਉ​ਪਰਸਾਦੀ​ਸੁਖੁ​ਪਾਇਆ​॥੧੫॥​
ਜਿਨ੍ਹਾਂ ਦਾ ਮਨ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ, ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ ॥੧੫॥
Those humble beings, whose consciousness is so linked, are saved; by Your Grace, they obtain peace. ||15||
चितु लागा सेई जन निसतरे तउ परसादी सुखु पाइआ ॥१५॥
ਡਡੈ​ਡੰਫੁ​ਕਰਹੁ​ਕਿਆ​ਪ੍ਰਾਣੀ​ਜੋ​ਕਿਛੁ​ਹੋਆ​ਸੁ​ਸਭੁ​ਚਲਣਾ​॥​
ਹੇ ਜੀਵ ਵਿਖਾਵਾ ਕਿਉਂ ਕਰਦਾ ਹੈਂ? ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ)।
Dadda: Why do you make such ostentatious shows, O mortal? Whatever exists, shall all pass away.
डडै डंफु करहु किआ प्राणी जो किछु होआ सु सभु चलणा ॥
ਤਿਸੈ​ਸਰੇਵਹੁ​ਤਾ​ਸੁਖੁ​ਪਾਵਹੁ​ਸਰਬ​ਨਿਰੰਤਰਿ​ਰਵਿ​ਰਹਿਆ​॥੧੬॥​
ਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ ॥੧੬॥
So serve Him, who is contained and pervading among everyone, and you shall obtain peace. ||16||
तिसै सरेवहु ता सुखु पावहु सरब निरंतरि रवि रहिआ ॥१६॥
ਢਢੈ​ਢਾਹਿ​ਉਸਾਰੈ​ਆਪੇ​ਜਿਉ​ਤਿਸੁ​ਭਾਵੈ​ਤਿਵੈ​ਕਰੇ​॥​
ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਨਾਸ ਕਰਦਾ ਹੈ, ਆਪ ਹੀ ਬਣਾਂਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤਿਵੇਂ ਕਰਦਾ ਹੈ।
Dhadha: He Himself establishes and disestablishes; as it pleases His Will, so does He act.
ढढै ढाहि उसारै आपे जिउ तिसु भावै तिवै करे ॥
ਕਰਿ​ਕਰਿ​ਵੇਖੈ​ਹੁਕਮੁ​ਚਲਾਏ​ਤਿਸੁ​ਨਿਸਤਾਰੇ​ਜਾ​ਕਉ​ਨਦਰਿ​ਕਰੇ​॥੧੭॥​
ਪ੍ਰਭੂ ਜੀਵ ਪੈਦਾ ਕਰ ਕੇ (ਸਭ ਦੀ) ਸੰਭਾਲ ਕਰਦਾ ਹੈ, (ਹਰ ਥਾਂ) ਆਪਣਾ ਹੁਕਮ ਵਰਤੋਂ ਵਿਚ ਲਿਆ ਰਿਹਾ ਹੈ। ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਨਾਸਵੰਤ ਸੰਸਾਰ ਦੇ ਮੋਹ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੭॥
Having created the creation, He watches over it; He issues His Commands, and emancipates those, upon whom He casts His Glance of Grace. ||17||
करि करि वेखै हुकमु चलाए तिसु निसतारे जा कउ नदरि करे ॥१७॥
ਣਾਣੈ​ਰਵਤੁ​ਰਹੈ​ਘਟ​ਅੰਤਰਿ​ਹਰਿ​ਗੁਣ​ਗਾਵੈ​ਸੋਈ​॥​
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਆਪ ਪਰਗਟ ਕਰ ਦੇਵੇ, ਉਹ ਮਨੁੱਖ ਉਸ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦਾ ਹੈ।
Nanna: One whose heart is filled with the Lord, sings His Glorious Praises.
णाणै रवतु रहै घट अंतरि हरि गुण गावै सोई ॥
ਆਪੇ​ਆਪਿ​ਮਿਲਾਏ​ਕਰਤਾ​ਪੁਨਰਪਿ​ਜਨਮੁ​ਨ​ਹੋਈ​॥੧੮॥​
ਕਰਤਾਰ ਆਪ ਹੀ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਫਿਰ ਉਸ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ ॥੧੮॥
One whom the Creator Lord unites with Himself, is not consigned to reincarnation. ||18||
आपे आपि मिलाए करता पुनरपि जनमु न होई ॥१८॥
ਤਤੈ​ਤਾਰੂ​ਭਵਜਲੁ​ਹੋਆ​ਤਾ​ਕਾ​ਅੰਤੁ​ਨ​ਪਾਇਆ​॥​
ਇਹ ਸੰਸਾਰ-ਸਮੁੰਦਰ (ਜਿਸ ਵਿਚ ਵਿਕਾਰਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੈ) ਬਹੁਤ ਹੀ ਡੂੰਘਾ ਹੈ, ਇਸ ਦਾ ਪਾਰਲਾ ਬੰਨਾ ਭੀ ਨਹੀਂ ਲੱਭਦਾ।
Tatta: The terrible world-ocean is so very deep; its limits cannot be found.
ततै तारू भवजलु होआ ता का अंतु न पाइआ ॥
ਨਾ​ਤਰ​ਨਾ​ਤੁਲਹਾ​ਹਮ​ਬੂਡਸਿ​ਤਾਰਿ​ਲੇਹਿ​ਤਾਰਣ​ਰਾਇਆ​॥੧੯॥​
(ਇਸ ਵਿਚੋਂ ਪਾਰ ਲੰਘਣ ਲਈ) ਸਾਡੇ ਪਾਸ ਨਾਹ ਕੋਈ ਬੇੜੀ ਹੈ ਨਾ ਕੋਈ ਤੁਲਹਾ ਹੈ, ਅਸੀਂ ਡੁੱਬ ਜਾਵਾਂਗੇ। ਹੇ ਤਾਰਣ ਦੇ ਸਮਰੱਥ ਪ੍ਰਭੂ,ਸਾਨੂੰ ਪਾਰ ਲੰਘਾ ਲੈ! ॥੧੯॥
I do not have a boat, or even a raft; I am drowning - save me, O Savior King! ||19||
ना तर ना तुलहा हम बूडसि तारि लेहि तारण राइआ ॥१९॥
ਥਥੈ​ਥਾਨਿ​ਥਾਨੰਤਰਿ​ਸੋਈ​ਜਾ​ਕਾ​ਕੀਆ​ਸਭੁ​ਹੋਆ​॥​
ਜਿਸ ਪਰਮਾਤਮਾ ਦਾ ਬਣਾਇਆ ਹੋਇਆ ਇਹ ਸਾਰਾ ਜਗਤ ਹੈ, ਉਹੀ (ਇਸ ਜਗਤ ਦੇ) ਹਰੇਕ ਥਾਂ ਵਿਚ ਮੌਜੂਦ ਹੈ।
T'hat'ha: In all places and interspaces, He is; everything which exists, is by His doing.
थथै थानि थानंतरि सोई जा का कीआ सभु होआ ॥
ਕਿਆ​ਭਰਮੁ​ਕਿਆ​ਮਾਇਆ​ਕਹੀਐ​ਜੋ​ਤਿਸੁ​ਭਾਵੈ​ਸੋਈ​ਭਲਾ​॥੨੦॥​
ਸੰਦੇਹ ਜਾਂ ਮਾਇਆ ਦਾ ਕੀ ਕਹੀਏ? ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ (ਜਗਤ ਵਿਚ ਹੋ ਰਿਹਾ ਹੈ, ਤੇ ਜੀਵਾਂ ਵਾਸਤੇ) ਚੰਗਾ ਹੋ ਰਿਹਾ ਹੈ ॥੨੦॥
What is doubt? What is called Maya? Whatever pleases Him is good. ||20||
किआ भरमु किआ माइआ कहीऐ जो तिसु भावै सोई भला ॥२०॥
ਦਦੈ​ਦੋਸੁ​ਨ​ਦੇਊ​ਕਿਸੈ​ਦੋਸੁ​ਕਰੰਮਾ​ਆਪਣਿਆ​॥​
ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਦੋਸ਼ ਤਾਂ ਪਿਛਲੇ ਕੀਤੇ ਸੰਸਾਰਾਂ ਦਾ ਹੈ।
Dadda: Do not blame anyone else; blame instead your own actions.
ददै दोसु न देऊ किसै दोसु करंमा आपणिआ ॥
ਜੋ​ਮੈ​ਕੀਆ​ਸੋ​ਮੈ​ਪਾਇਆ​ਦੋਸੁ​ਨ​ਦੀਜੈ​ਅਵਰ​ਜਨਾ​॥੨੧॥​
ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, ਦੂਜਿਆਂ ਨੂੰ ਦੋਸ਼ ਨਾ ਦੇਹ! ॥੨੧॥
Whatever I did, for that I have suffered; I do not blame anyone else. ||21||
जो मै कीआ सो मै पाइआ दोसु न दीजै अवर जना ॥२१॥
ਧਧੈ​ਧਾਰਿ​ਕਲਾ​ਜਿਨਿ​ਛੋਡੀ​ਹਰਿ​ਚੀਜੀ​ਜਿਨਿ​ਰੰਗ​ਕੀਆ​॥​
ਜਿਸ ਹਰੀ ਨੇ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰੱਚ ਦਿੱਤੀ ਹੈ,
Dhadha: His power established and upholds the earth; the Lord has imparted His color to everything.
धधै धारि कला जिनि छोडी हरि चीजी जिनि रंग कीआ ॥
ਤਿਸ​ਦਾ​ਦੀਆ​ਸਭਨੀ​ਲੀਆ​ਕਰਮੀ​ਕਰਮੀ​ਹੁਕਮੁ​ਪਇਆ​॥੨੨॥​
ਸਾਰੇ ਜੀਵ ਉਸੇ ਦੀਆਂ ਬਖ਼ਸ਼ੀਆਂ ਦਾਤਾਂ ਵਰਤ ਰਹੇ ਹਨ, ਪਰ (ਇਹਨਾਂ ਦਾਤਾਂ ਦੇ ਬਖ਼ਸ਼ਣ ਵਿਚ) ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ ॥੨੨॥
His gifts are received by everyone; all act according to His Command. ||22||
तिस दा दीआ सभनी लीआ करमी करमी हुकमु पइआ ॥२२॥
ਨੰਨੈ​ਨਾਹ​ਭੋਗ​ਨਿਤ​ਭੋਗੈ​ਨਾ​ਡੀਠਾ​ਨਾ​ਸੰਮ੍ਹਲਿਆ​॥​
ਜਿਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ, ਉਸ ਦਾ ਅਜੇ ਤਕ ਮੈਂ ਕਦੇ ਦਰਸਨ ਨਹੀਂ ਕੀਤਾ, ਉਸ ਨੂੰ ਕਦੇ ਹਿਰਦੇ ਵਿਚ ਨਹੀਂ ਟਿਕਾਇਆ।
Nanna: The Husband Lord enjoys eternal pleasures, but He is not seen or understood.
नंनै नाह भोग नित भोगै ना डीठा ना संम्हलिआ ॥
ਗਲੀ​ਹਉ​ਸੋਹਾਗਣਿ​ਭੈਣੇ​ਕੰਤੁ​ਨ​ਕਬਹੂੰ​ਮੈ​ਮਿਲਿਆ​॥੨੩॥​
(ਵਿੱਦਿਆ ਦੇ ਆਸਰੇ) ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ ॥੨੩॥
I am called the happy soul-bride, O sister, but my Husband Lord has never met me. ||23||
गली हउ सोहागणि भैणे कंतु न कबहूं मै मिलिआ ॥२३॥
ਪਪੈ​ਪਾਤਿਸਾਹੁ​ਪਰਮੇਸਰੁ​ਵੇਖਣ​ਕਉ​ਪਰਪੰਚੁ​ਕੀਆ​॥​
ਪਰਮੇਸਰ ਪਾਤਿਸ਼ਾਹ ਹੈ, ਉਸ ਨੇ ਆਪ ਇਹ ਸੰਸਾਰ ਰਚਿਆ ਹੈ, ਕਿ ਜੀਵ ਇਸ ਵਿਚ ਉਸ ਦਾ ਦੀਦਾਰ ਕਰਨ।
Pappa: The Supreme King, the Transcendent Lord, created the world, and watches over it.
पपै पातिसाहु परमेसरु वेखण कउ परपंचु कीआ ॥
ਦੇਖੈ​ਬੂਝੈ​ਸਭੁ​ਕਿਛੁ​ਜਾਣੈ​ਅੰਤਰਿ​ਬਾਹਰਿ​ਰਵਿ​ਰਹਿਆ​॥੨੪॥​
ਰਚਨਹਾਰ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹਰੇਕ ਦੇ ਦਿਲ ਦੀ ਸਮਝਦਾ ਜਾਣਦਾ ਹੈ, ਉਹ ਸਾਰੇ ਸੰਸਾਰ ਵਿਚ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੨੪॥
He sees and understands, and knows everything; inwardly and outwardly, he is fully pervading. ||24||
देखै बूझै सभु किछु जाणै अंतरि बाहरि रवि रहिआ ॥२४॥
ਫਫੈ​ਫਾਹੀ​ਸਭੁ​ਜਗੁ​ਫਾਸਾ​ਜਮ​ਕੈ​ਸੰਗਲਿ​ਬੰਧਿ​ਲਇਆ​॥​
ਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿਚ ਆਉਂਦਾ ਜਾਂਦਾ ਹੈ)।
Faffa: The whole world is caught in the noose of Death, and all are bound by its chains.
फफै फाही सभु जगु फासा जम कै संगलि बंधि लइआ ॥
ਗੁਰ​ਪਰਸਾਦੀ​ਸੇ​ਨਰ​ਉਬਰੇ​ਜਿ​ਹਰਿ​ਸਰਣਾਗਤਿ​ਭਜਿ​ਪਇਆ​॥੨੫॥​
ਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ ॥੨੫॥
By Guru's Grace, they alone are saved, who hurry to enter the Lord's Sanctuary. ||25||
गुर परसादी से नर उबरे जि हरि सरणागति भजि पइआ ॥२५॥
ਬਬੈ​ਬਾਜੀ​ਖੇਲਣ​ਲਾਗਾ​ਚਉਪੜਿ​ਕੀਤੇ​ਚਾਰਿ​ਜੁਗਾ​॥​
ਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ,
Babba: He set out to play the game, on the chess-board of the four ages.
बबै बाजी खेलण लागा चउपड़ि कीते चारि जुगा ॥