GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 422
Display Settings
Translations
ਜਉ​ਲਗੁ​ਜੀਉ​ਪਰਾਣ​ਸਚੁ​ਧਿਆਈਐ​॥​
ਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ।
As long as there is the breath of life, meditate on the True Lord.
जउ लगु जीउ पराण सचु धिआईऐ ॥
ਲਾਹਾ​ਹਰਿ​ਗੁਣ​ਗਾਇ​ਮਿਲੈ​ਸੁਖੁ​ਪਾਈਐ​॥੧॥​ਰਹਾਉ​॥​
ਜਿਹੜਾ ਸਿਮਰਦਾ ਹੈ ਉਸ ਨੂੰ ਪ੍ਰਭੂ ਦੇ ਗੁਣ ਗਾ ਕੇ (ਸਿਫ਼ਤ-ਸਾਲਾਹ ਕਰ ਕੇ) ਆਤਮਕ ਆਨੰਦ-ਰੂਪ ਲਾਭ ਮਿਲਦਾ ਹੈ ॥੧॥ ਰਹਾਉ ॥
You shall receive the profit of singing the Glorious Praises of the Lord, and find peace. ||1||Pause||
लाहा हरि गुण गाइ मिलै सुखु पाईऐ ॥१॥ रहाउ ॥
ਸਚੀ​ਤੇਰੀ​ਕਾਰ​ਦੇਹਿ​ਦਇਆਲ​ਤੂੰ​॥​
ਹੇ ਦਇਆਲ ਪ੍ਰਭੂ! ਤੂੰ ਮੈਨੂੰ ਆਪਣੀ (ਭਗਤੀ ਦੀ) ਕਾਰ ਬਖ਼ਸ਼ (ਇਹ ਕਾਰ ਐਸੀ ਹੈ ਕਿ) ਇਸ ਵਿਚ ਕੋਈ ਉਕਾਈ ਨਹੀਂ ਹੈ।
True is Your Service; bless me with it, O Merciful Lord.
सची तेरी कार देहि दइआल तूं ॥
ਹਉ​ਜੀਵਾ​ਤੁਧੁ​ਸਾਲਾਹਿ​ਮੈ​ਟੇਕ​ਅਧਾਰੁ​ਤੂੰ​॥੨॥​
ਜਿਉਂ ਜਿਉਂ ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਹੇ ਪ੍ਰਭੂ! ਤੂੰ ਮੇਰੇ ਜੀਵਨ ਦੀ ਟੇਕ ਹੈਂ, ਤੂੰ ਮੇਰਾ ਆਸਰਾ ਹੈਂ ॥੨॥
I live by praising You; You are my Anchor and Support. ||2||
हउ जीवा तुधु सालाहि मै टेक अधारु तूं ॥२॥
ਦਰਿ​ਸੇਵਕੁ​ਦਰਵਾਨੁ​ਦਰਦੁ​ਤੂੰ​ਜਾਣਹੀ​॥​
ਹੇ ਪ੍ਰਭੂ! ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਦਾ ਹੈ, ਤੂੰ ਉਸ (ਦੇ ਦਿਲ) ਦਾ ਦੁਖ-ਦਰਦ ਜਾਣਦਾ ਹੈਂ।
I am Your servant, the gate-keeper at Your Gate; You alone know my pain.
दरि सेवकु दरवानु दरदु तूं जाणही ॥
ਭਗਤਿ​ਤੇਰੀ​ਹੈਰਾਨੁ​ਦਰਦੁ​ਗਵਾਵਹੀ​॥੩॥​
ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜੇਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁਖ-ਦਰਦ ਦੂਰ ਕਰ ਦੇਂਦਾ ਹੈਂ ॥੩॥
How wonderful is Your devotional worship! It removes all pains. ||3||
भगति तेरी हैरानु दरदु गवावही ॥३॥
ਦਰਗਹ​ਨਾਮੁ​ਹਦੂਰਿ​ਗੁਰਮੁਖਿ​ਜਾਣਸੀ​॥​
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿਚ ਹਜ਼ੂਰੀ ਵਿਚ ਉਸ ਦਾ ਨਾਮ (-ਸਿਮਰਨ) ਹੀ ਪਰਵਾਨ ਹੁੰਦਾ ਹੈ।
The Gurmukhs know that by chanting the Naam, they shall dwell in His Court, in His Presence.
दरगह नामु हदूरि गुरमुखि जाणसी ॥
ਵੇਲਾ​ਸਚੁ​ਪਰਵਾਣੁ​ਸਬਦੁ​ਪਛਾਣਸੀ​॥੪॥​
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ ॥੪॥
True and acceptable is that time, when one recognizes the Word of the Shabad. ||4||
वेला सचु परवाणु सबदु पछाणसी ॥४॥
ਸਤੁ​ਸੰਤੋਖੁ​ਕਰਿ​ਭਾਉ​ਤੋਸਾ​ਹਰਿ​ਨਾਮੁ​ਸੇਇ​॥​
ਜੋ ਮਨੁਖ ਸਤ ਸੰਤੋਖ ਤੇ ਪ੍ਰਭੂ ਪ੍ਰੇਮ ਨੂੰ ਆਪਣੇ ਜੀਵਨ ਦੇ ਰਸਤੇ ਦਾ ਖ਼ਰਚ ਬਣਾ ਕੇ ਹਰਿ-ਨਾਮ ਜਪਦੇ ਹਨ,
Those who practice Truth, contentment and love, obtain the supplies of the Lord's Name.
सतु संतोखु करि भाउ तोसा हरि नामु सेइ ॥
ਮਨਹੁ​ਛੋਡਿ​ਵਿਕਾਰ​ਸਚਾ​ਸਚੁ​ਦੇਇ​॥੫॥​
ਤੇ ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਦਿੰਦੇ ਹਨ, ਉਹਨਾਂ ਨੂੰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ ॥੫॥
So banish corruption from your mind, and the True One will grant you Truth. ||5||
मनहु छोडि विकार सचा सचु देइ ॥५॥
ਸਚੇ​ਸਚਾ​ਨੇਹੁ​ਸਚੈ​ਲਾਇਆ​॥​
(ਜੇ ਕਿਸੇ ਜੀਵ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਪ੍ਰੇਮ ਲੱਗਾ ਹੈ (ਤਾਂ ਇਹ ਪ੍ਰੇਮ) ਸਦਾ-ਥਿਰ ਪ੍ਰਭੂ ਨੇ ਆਪ ਹੀ ਲਾਇਆ ਹੈ।
The True Lord inspires true love in the truthful.
सचे सचा नेहु सचै लाइआ ॥
ਆਪੇ​ਕਰੇ​ਨਿਆਉ​ਜੋ​ਤਿਸੁ​ਭਾਇਆ​॥੬॥​
ਉਹ ਆਪ ਹੀ ਨਿਆਂ ਕਰਦਾ ਹੈ (ਕਿ ਕਿਸ ਨੂੰ ਪ੍ਰੇਮ ਦੀ ਦਾਤ ਦੇਣੀ ਹੈ), ਜੋ ਉਸ ਨੂੰ ਪਸੰਦ ਆਉਂਦਾ ਹੈ (ਉਹੀ ਨਿਆਂ ਹੈ) ॥੬॥
He Himself administers justice, as it pleases His Will. ||6||
आपे करे निआउ जो तिसु भाइआ ॥६॥
ਸਚੇ​ਸਚੀ​ਦਾਤਿ​ਦੇਹਿ​ਦਇਆਲੁ​ਹੈ​॥​
ਮੈਂ (ਭੀ) ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉਤੇ ਦਇਆ ਕਰਦਾ ਹੈ।
True is the gift of the True, Compassionate Lord.
सचे सची दाति देहि दइआलु है ॥
ਤਿਸੁ​ਸੇਵੀ​ਦਿਨੁ​ਰਾਤਿ​ਨਾਮੁ​ਅਮੋਲੁ​ਹੈ​॥੭॥​
(ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ-) ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਇਹ ਦਾਤ ਸਦਾ ਕਾਇਮ ਰਹਿਣ ਵਾਲੀ ਹੈ ॥੭॥
Day and night, I serve the One whose Name is priceless. ||7||
तिसु सेवी दिनु राति नामु अमोलु है ॥७॥
ਤੂੰ​ਉਤਮੁ​ਹਉ​ਨੀਚੁ​ਸੇਵਕੁ​ਕਾਂਢੀਆ​॥​
ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ।
You are so sublime, and I am so lowly, but I am called Your slave.
तूं उतमु हउ नीचु सेवकु कांढीआ ॥
ਨਾਨਕ​ਨਦਰਿ​ਕਰੇਹੁ​ਮਿਲੈ​ਸਚੁ​ਵਾਂਢੀਆ​॥੮॥੨੧॥​
ਹੇ ਨਾਨਕ! (ਪ੍ਰਭੂ-ਦਰ ਤੇ ਸਦਾ ਇਉਂ ਅਰਦਾਸ ਕਰ-ਹੇ ਪ੍ਰਭੂ!) ਮੇਰੇ ਉੱਤੇ ਮੇਹਰ ਦੀ ਨਜ਼ਰ ਕਰ, (ਤਾਂ ਕਿ) ਮੈਨੂੰ (ਤੇਰੇ ਚਰਨਾਂ ਤੋਂ) ਵਿਛੁੜੇ ਹੋਏ ਨੂੰ ਤੇਰਾ ਸਦਾ-ਥਿਰ ਨਾਮ ਮਿਲ ਜਾਏ ॥੮॥੨੧॥
Please, shower Nanak with Your Glance of Grace, that he, the separated one, may merge with You again, O Lord. ||8||21||
नानक नदरि करेहु मिलै सचु वांढीआ ॥८॥२१॥
ਆਸਾ​ਮਹਲਾ​੧​॥​
Aasaa, First Mahalaa:
आसा महला १ ॥
ਆਵਣ​ਜਾਣਾ​ਕਿਉ​ਰਹੈ​ਕਿਉ​ਮੇਲਾ​ਹੋਈ​॥​
(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ,
How can coming and going, the cycle of reincarnation be ended? And how can one meet the Lord?
आवण जाणा किउ रहै किउ मेला होई ॥
ਜਨਮ​ਮਰਣ​ਕਾ​ਦੁਖੁ​ਘਣੋ​ਨਿਤ​ਸਹਸਾ​ਦੋਈ​॥੧॥​
ਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ (ਜਿੰਦ ਨੂੰ) ਨਿੱਤ ਸਹਮ (ਖਾਂਦਾ ਰਹਿੰਦਾ) ਹੈ ॥੧॥
The pain of birth and death is so great, in constant skepticism and duality. ||1||
जनम मरण का दुखु घणो नित सहसा दोई ॥१॥
ਬਿਨੁ​ਨਾਵੈ​ਕਿਆ​ਜੀਵਨਾ​ਫਿਟੁ​ਧ੍ਰਿਗੁ​ਚਤੁਰਾਈ​॥​
ਜੋ (ਸਾਰੀ ਉਮਰ) ਪਰਮਾਤਮਾ ਦੇ ਨਾਮ ਤੋਂ ਵਾਂਜਿਆ ਰਿਹਾ, ਉਸ ਦਾ ਜੀਊਣਾ ਅਸਲ ਜੀਊਣ ਨਹੀਂ ਹੈ, (ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਵਿਖਾ ਰਿਹਾ ਹੈ ਤਾਂ ਉਸ ਦੀ) ਐਸੀ ਸਿਆਣਪ ਫਿਟਕਾਰਜੋਗ ਹੈ,
Without the Name, what is life? Cleverness is detestable and cursed.
बिनु नावै किआ जीवना फिटु ध्रिगु चतुराई ॥
ਸਤਿਗੁਰ​ਸਾਧੁ​ਨ​ਸੇਵਿਆ​ਹਰਿ​ਭਗਤਿ​ਨ​ਭਾਈ​॥੧॥​ਰਹਾਉ​॥​
ਜੇ ਮਨੁੱਖ ਨੇ ਸਾਧੂ ਗੁਰੂ ਦੀ (ਦੱਸੀ) ਸੇਵਾ ਨਹੀਂ ਕੀਤੀ, ਤੇ ਜਿਸ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ ॥੧॥ ਰਹਾਉ ॥
One who does not serve the Holy True Guru, is not pleased by devotion to the Lord. ||1||Pause||
सतिगुर साधु न सेविआ हरि भगति न भाई ॥१॥ रहाउ ॥
ਆਵਣੁ​ਜਾਵਣੁ​ਤਉ​ਰਹੈ​ਪਾਈਐ​ਗੁਰੁ​ਪੂਰਾ​॥​
ਜਨਮ ਮਰਨ ਦਾ ਚੱਕਰ ਤਦੋਂ ਹੀ ਮੁੱਕਦਾ ਹੈ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ।
Coming and going is ended only when one finds the True Guru.
आवणु जावणु तउ रहै पाईऐ गुरु पूरा ॥
ਰਾਮ​ਨਾਮੁ​ਧਨੁ​ਰਾਸਿ​ਦੇਇ​ਬਿਨਸੈ​ਭ੍ਰਮੁ​ਕੂਰਾ​॥੨॥​
ਗੁਰੂ ਪਰਮਾਤਮਾ ਦਾ ਨਾਮ-ਧਨ (ਰੂਪ) ਸਰਮਾਇਆ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਝੂਠੀ ਮਾਇਆ ਦੀ ਖ਼ਾਤਰ ਭਟਕਣਾ ਮੁੱਕ ਜਾਂਦੀ ਹੈ ॥੨॥
He gives the wealth and capital of the Lord's Name, and false doubt is destroyed. ||2||
राम नामु धनु रासि देइ बिनसै भ्रमु कूरा ॥२॥
ਸੰਤ​ਜਨਾ​ਕਉ​ਮਿਲਿ​ਰਹੈ​ਧਨੁ​ਧਨੁ​ਜਸੁ​ਗਾਏ​॥​
ਜੋ ਗੁਰੂ ਦੀ ਸਰਨ ਪੈ ਕੇ, ਸਾਧ ਸੰਗਤਿ ਵਿਚ ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ,
Joining the humble Saintly beings, let us sing the blessed, blessed Praises of the Lord.
संत जना कउ मिलि रहै धनु धनु जसु गाए ॥
ਆਦਿ​ਪੁਰਖੁ​ਅਪਰੰਪਰਾ​ਗੁਰਮੁਖਿ​ਹਰਿ​ਪਾਏ​॥੩॥​
ਉਹ ਜਗਤ ਦੇ ਮੂਲ ਸਰਬ ਵਿਆਪਕ ਬੇਅੰਤ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੩॥
The Primal Lord, the Infinite, is obtained by the Gurmukh. ||3||
आदि पुरखु अपरंपरा गुरमुखि हरि पाए ॥३॥
ਨਟੂਐ​ਸਾਂਗੁ​ਬਣਾਇਆ​ਬਾਜੀ​ਸੰਸਾਰਾ​॥​
ਇਹ ਸੰਸਾਰ ਮਦਾਰੀ ਦੇ ਨਾਟਕ ਵਾਂਗ ਇਕ ਖੇਡ (ਹੀ) ਹੈ,
The drama of the world is staged like the show of a buffoon.
नटूऐ सांगु बणाइआ बाजी संसारा ॥
ਖਿਨੁ​ਪਲੁ​ਬਾਜੀ​ਦੇਖੀਐ​ਉਝਰਤ​ਨਹੀ​ਬਾਰਾ​॥੪॥​
ਜਿਸ ਵਿੱਚ ਜੀਵਨ ਘੜੀ ਪਲ ਹੀ ਹੈ ਤੇ ਇਸ ਦੇ ਉਜੜਦਿਆਂ ਚਿਰ ਨਹੀਂ ਲੱਗਦਾ ॥੪॥
For an instant, for a moment, the show is seen, but it disappears in no time at all. ||4||
खिनु पलु बाजी देखीऐ उझरत नही बारा ॥४॥
ਹਉਮੈ​ਚਉਪੜਿ​ਖੇਲਣਾ​ਝੂਠੇ​ਅਹੰਕਾਰਾ​॥​
ਮਨੁੱਖ (ਮੈਂ ਵੱਡਾ, ਮੈਂ ਵੱਡਾ ਬਣ ਜਾਵਾਂ-ਇਸ) ਹਉਮੈ ਦੀ ਖੇਡ, ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ ਖੇਡ ਰਿਹਾ ਹੈ,
The game of chance is played on the board of egotism, with the pieces of falsehood and ego.
हउमै चउपड़ि खेलणा झूठे अहंकारा ॥
ਸਭੁ​ਜਗੁ​ਹਾਰੈ​ਸੋ​ਜਿਣੈ​ਗੁਰ​ਸਬਦੁ​ਵੀਚਾਰਾ​॥੫॥​
ਤੇ ਇੰਜ ਸਾਰਾ ਸੰਸਾਰ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਰਿਹਾ ਹੈ; ਸਿਰਫ਼ ਉਹ ਮਨੁੱਖ ਜਿੱਤਦਾ ਹੈ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਂਦਾ ਹੈ ॥੫॥
The whole world loses; he alone wins, who reflects upon the Word of the Guru's Shabad. ||5||
सभु जगु हारै सो जिणै गुर सबदु वीचारा ॥५॥
ਜਿਉ​ਅੰਧੁਲੈ​ਹਥਿ​ਟੋਹਣੀ​ਹਰਿ​ਨਾਮੁ​ਹਮਾਰੈ​॥​
ਜਿਵੇਂ ਕਿਸੇ ਅੰਨ੍ਹੇ ਮਨੁੱਖ ਦੇ ਹੱਥ ਵਿਚ ਡੰਗੋਰੀ ਹੁੰਦੀ ਹੈ, (ਜਿਸ ਨਾਲ ਟੋਹ ਟੋਹ ਕੇ ਉਹ ਰਾਹ-ਖਹਿੜਾ ਲੱਭਦਾ ਹੈ), ਇਸ ਤਰ੍ਹਾਂ ਜੀਵਾਂ ਪਾਸ ਪਰਮਾਤਮਾ ਦਾ ਨਾਮ ਹੀ ਹੈ (ਜੋ ਸਾਨੂੰ ਸਹੀ ਜੀਵਨ ਰਾਹ ਵਿਖਾਂਦਾ ਹੈ)।
As is the cane in the hand of the blind man, so is the Lord's Name for me.
जिउ अंधुलै हथि टोहणी हरि नामु हमारै ॥
ਰਾਮ​ਨਾਮੁ​ਹਰਿ​ਟੇਕ​ਹੈ​ਨਿਸਿ​ਦਉਤ​ਸਵਾਰੈ​॥੬॥​
ਪਰਮਾਤਮਾ ਦਾ ਨਾਮ (ਇਕ ਐਸਾ) ਸਹਾਰਾ ਹੈ ਜੋ ਜੀਵਨ-ਰਾਤ (ਆਤਮਕ ਅਗਿਆਨਤਾ) ਲਈ ਸਵੇਰ ਦਾ ਚਾਨਣ ਬਣਦਾ ਹੈ (ਹਰ ਵੇਲੇ ਸਾਡੀ ਸਹਾਇਤਾ ਕਰਦਾ ਹੈ) ॥੬॥
The Lord's Name is my Support, night and day and morning. ||6||
राम नामु हरि टेक है निसि दउत सवारै ॥६॥
ਜਿਉ​ਤੂੰ​ਰਾਖਹਿ​ਤਿਉ​ਰਹਾ​ਹਰਿ​ਨਾਮ​ਅਧਾਰਾ​॥​
ਹੇ ਪ੍ਰਭੂ! ਨਾਮ ਦੇ ਆਸਰੇ ਨਾਲ ਮੈਂ ਉਸੇ ਹਾਲਤ ਵਿਚ ਹੀ ਰਹਿ ਸਕਦਾ ਹਾ, ਜਿਸ ਹਾਲਤ ਵਿਚ ਤੂੰ ਮੈਨੂੰ ਰੱਖੇਂ।
As You keep me, Lord, I live; the Lord's Name is my only Support.
जिउ तूं राखहि तिउ रहा हरि नाम अधारा ॥
ਅੰਤਿ​ਸਖਾਈ​ਪਾਇਆ​ਜਨ​ਮੁਕਤਿ​ਦੁਆਰਾ​॥੭॥​
ਜਿਨ੍ਹਾਂ ਨੇ ਅੰਤ ਵੇਲੇ ਤਕ ਨਾਲ ਨਿਭਣ ਵਾਲਾ ਇਹ ਸਾਥੀ ਲੱਭ ਲਿਆ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਦਾ ਰਾਹ ਮਿਲ ਜਾਂਦਾ ਹੈ ॥੭॥
It is my only comfort in the end; the gate of salvation is found by His humble servants. ||7||
अंति सखाई पाइआ जन मुकति दुआरा ॥७॥
ਜਨਮ​ਮਰਣ​ਦੁਖ​ਮੇਟਿਆ​ਜਪਿ​ਨਾਮੁ​ਮੁਰਾਰੇ​॥​
ਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਾਇਆ ਜਾ ਸਕਦਾ ਹੈ।
The pain of birth and death is removed, by chanting and meditating on the Naam, the Name of the Lord.
जनम मरण दुख मेटिआ जपि नामु मुरारे ॥
ਨਾਨਕ​ਨਾਮੁ​ਨ​ਵੀਸਰੈ​ਪੂਰਾ​ਗੁਰੁ​ਤਾਰੇ​॥੮॥੨੨॥​
ਹੇ ਨਾਨਕ! ਜਿਨ੍ਹਾਂ ਨੂੰ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਹਨਾਂ ਨੂੰ ਪੂਰਾ ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥੨੨॥
O Nanak, one who does not forget the Naam, is saved by the Perfect Guru. ||8||22||
नानक नामु न वीसरै पूरा गुरु तारे ॥८॥२२॥
ਆਸਾ​ਮਹਲਾ​੩​ਅਸਟਪਦੀਆ​ਘਰੁ​੨​॥​
ਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Aasaa, Third Mahalaa, Ashtapadees, Second House:
आसा महला ३ असटपदीआ घरु २ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਾਸਤੁ​ਬੇਦੁ​ਸਿੰਮ੍ਰਿਤਿ​ਸਰੁ​ਤੇਰਾ​ਸੁਰਸਰੀ​ਚਰਣ​ਸਮਾਣੀ​॥​
ਹੇ ਪ੍ਰਭੂ! ਤੇਰਾ ਨਾਮ-ਸਰੋਵਰ (ਮੇਰੇ ਵਾਸਤੇ) ਸ਼ਾਸਤ੍ਰ ਵੇਦ ਸਿੰਮ੍ਰਿਤੀਆਂ (ਦੀ ਵਿਚਾਰ) ਹੈ, ਤੇਰੇ ਚਰਨਾਂ ਵਿਚ ਲੀਨਤਾ (ਮੇਰੇ ਵਾਸਤੇ) ਗੰਗਾ (ਆਦਿਕ ਤੀਰਥ ਦਾ ਇਸ਼ਨਾਨ) ਹੈ।
The Shaastras, the Vedas and the Simritees are contained in the ocean of Your Name; the River Ganges is held in Your Feet.
सासतु बेदु सिंम्रिति सरु तेरा सुरसरी चरण समाणी ॥
ਸਾਖਾ​ਤੀਨਿ​ਮੂਲੁ​ਮਤਿ​ਰਾਵੈ​ਤੂੰ​ਤਾਂ​ਸਰਬ​ਵਿਡਾਣੀ​॥੧॥​
ਹੇ ਪ੍ਰਭੂ! ਤੂੰ ਇਸ ਸਾਰੇ ਅਸਚਰਜ ਜਗਤ ਦਾ ਮਾਲਕ ਹੈਂ, ਤੂੰ ਤ੍ਰਿਗੁਣੀ ਮਾਇਆ ਦਾ ਕਰਤਾ ਹੈਂ। ਮੇਰੀ ਬੁੱਧੀ (ਤੇਰੀ ਯਾਦ ਦੇ ਅਨੰਦ ਨੂੰ ਹੀ) ਮਾਣਦੀ ਰਹਿੰਦੀ ਹੈ ॥੧॥
The intellect can understand the world of the three modes, but You, O Primal Lord, are totally astounding. ||1||
साखा तीनि मूलु मति रावै तूं तां सरब विडाणी ॥१॥
ਤਾ​ਕੇ​ਚਰਣ​ਜਪੈ​ਜਨੁ​ਨਾਨਕੁ​ਬੋਲੇ​ਅੰਮ੍ਰਿਤ​ਬਾਣੀ​॥੧॥​ਰਹਾਉ​॥​
(ਪ੍ਰਭੂ ਦਾ) ਦਾਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀ ਰੱਖਦਾ ਹੈ, ਆਤਮਕ ਜੀਵਨ ਦੇਣ ਵਾਲੀ ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥
Servant Nanak meditates on His Feet, and chants the Ambrosial Word of His Bani. ||1||Pause||
ता के चरण जपै जनु नानकु बोले अंम्रित बाणी ॥१॥ रहाउ ॥
ਤੇਤੀਸ​ਕਰੋੜੀ​ਦਾਸ​ਤੁਮੑਾਰੇ​ਰਿਧਿ​ਸਿਧਿ​ਪ੍ਰਾਣ​ਅਧਾਰੀ​॥​
(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਤੇਤੀ ਕ੍ਰੋੜ ਦੇਵਤੇ ਵੀ ਤੇਰੇ ਦਾਸ ਹਨ ਤੇ ਰਿੱਧੀਆਂ ਸਿੱਧੀਆਂ ਤੇ ਪ੍ਰਾਣਾਂ ਦਾ ਵੀ ਤੂੰ ਹੀ ਆਸਰਾ ਹੈਂ।
Three hundred thirty million gods are Your servants. You bestow wealth, and the supernatural powers of the Siddhas; You are the Support of the breath of life.
तेतीस करोड़ी दास तुमारे रिधि सिधि प्राण अधारी ॥