GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 417
Display Settings
Translations
ਰਾਗੁ​ਆਸਾ​ਮਹਲਾ​੧​ਅਸਟਪਦੀਆ​ਘਰੁ​੩​॥​
ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Aasaa, First Mahalaa, Ashtapadees, Third House:
रागु आसा महला १ असटपदीआ घरु ३ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਿਨ​ਸਿਰਿ​ਸੋਹਨਿ​ਪਟੀਆ​ਮਾਂਗੀ​ਪਾਇ​ਸੰਧੂਰੁ​॥​
ਜਿਨ੍ਹਾਂ (ਸੁੰਦਰੀਆਂ) ਦੇ ਸਿਰ ਉਤੇ ਕੇਸਾਂ ਦੇ ਵਿਚਕਾਰਲੇ ਚੀਰ ਵਿਚ ਸੰਧੂਰ ਪਾ ਕੇ (ਕਾਲੇ ਕੇਸਾਂ ਦੀਆਂ) ਪੱਟੀਆਂ (ਹੁਣ ਤਕ) ਸੋਭਦੀਆਂ ਆ ਰਹੀਆਂ ਸਨ,
Those heads adorned with braided hair, with their parts painted with vermillion
जिन सिरि सोहनि पटीआ मांगी पाइ संधूरु ॥
ਸੇ​ਸਿਰ​ਕਾਤੀ​ਮੁੰਨੀਅਨਿੑ​ਗਲ​ਵਿਚਿ​ਆਵੈ​ਧੂੜਿ​॥​
ਉਹਨਾਂ ਦੇ ਸਿਰ ਕੈਂਚੀ ਨਾਲ ਮੁਨੇ ਜਾ ਰਹੇ ਹਨ ਤੇ ਉਹਨਾਂ ਦੇ ਗਲ ਵਿੱਚ ਮਿੱਟੀ ਪੈ ਰਹੀ ਹੈ।
those heads were shaved with scissors, and their throats were choked with dust.
से सिर काती मुंनीअनि गल विचि आवै धूड़ि ॥
ਮਹਲਾ​ਅੰਦਰਿ​ਹੋਦੀਆ​ਹੁਣਿ​ਬਹਣਿ​ਨ​ਮਿਲਨਿੑ​ਹਦੂਰਿ​॥੧॥​
ਜੇਹੜੀਆਂ ਪਹਿਲਾਂ ਆਪਣੇ ਮਹਲਾਂ ਵਿਚ ਵੱਸਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਮਹਲਾਂ ਦੇ ਕਿਤੇ ਨੇੜੇ ਭੀ ਢੁਕਣ ਨਹੀਂ ਦਿੱਤਾ ਜਾਂਦਾ ॥੧॥
They lived in palatial mansions, but now, they cannot even sit near the palaces. ||1||
महला अंदरि होदीआ हुणि बहणि न मिलनि हदूरि ॥१॥
ਆਦੇਸੁ​ਬਾਬਾ​ਆਦੇਸੁ​॥​
ਹੇ ਅਕਾਲ ਪੁਰਖ! ਨਮਸਕਾਰ ਤੈਨੂੰ ਨਮਸਕਾਰ ਹੈ!
Hail to You, O Father Lord, Hail to You!
आदेसु बाबा आदेसु ॥
ਆਦਿ​ਪੁਰਖ​ਤੇਰਾ​ਅੰਤੁ​ਨ​ਪਾਇਆ​ਕਰਿ​ਕਰਿ​ਦੇਖਹਿ​ਵੇਸ​॥੧॥​ਰਹਾਉ​॥​
ਹੇ ਆਦਿ ਪੁਰਖ! (ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ ਹੈਂ ॥੧॥ ਰਹਾਉ ॥
O Primal Lord. Your limits are not known; You create, and create, and behold the scenes. ||1||Pause||
आदि पुरख तेरा अंतु न पाइआ करि करि देखहि वेस ॥१॥ रहाउ ॥
ਜਦਹੁ​ਸੀਆ​ਵੀਆਹੀਆ​ਲਾੜੇ​ਸੋਹਨਿ​ਪਾਸਿ​॥​
ਜਦੋਂ ਉਹ ਸੁੰਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ,
When they were married, their husbands looked so handsome beside them.
जदहु सीआ वीआहीआ लाड़े सोहनि पासि ॥
ਹੀਡੋਲੀ​ਚੜਿ​ਆਈਆ​ਦੰਦ​ਖੰਡ​ਕੀਤੇ​ਰਾਸਿ​॥​
ਉਹ ਪਾਲਕੀਆਂ ਵਿਚ ਚੜ੍ਹ ਕੇ ਆਈਆਂ ਸਨ, (ਉਹਨਾਂ ਦੀਆਂ ਬਾਹਾਂ ਉਤੇ) ਹਾਥੀ-ਦੰਦ ਦੇ ਚੂੜੇ ਸਜੇ ਹੋਏ ਸਨ।
They came in palanquins, decorated with ivory;
हीडोली चड़ि आईआ दंद खंड कीते रासि ॥
ਉਪਰਹੁ​ਪਾਣੀ​ਵਾਰੀਐ​ਝਲੇ​ਝਿਮਕਨਿ​ਪਾਸਿ​॥੨॥​
(ਸਹੁਰੇ-ਘਰ ਆਈਆਂ ਦੇ) ਉਤੋਂ ਦੀ (ਸਗਨਾਂ ਦਾ) ਪਾਣੀ ਵਾਰਿਆ ਜਾਂਦਾ ਸੀ, (ਸ਼ੀਸ਼ਿਆਂ-ਜੜੇ) ਪੱਖੇ ਉਹਨਾਂ ਦੇ ਕੋਲ (ਉਹਨਾਂ ਦੇ ਹੱਥਾਂ ਵਿਚ) ਲਿਸ਼ਕ ਰਹੇ ਸਨ ॥੨॥
water was sprinkled over their heads, and glittering fans were waved above them. ||2||
उपरहु पाणी वारीऐ झले झिमकनि पासि ॥२॥
ਇਕੁ​ਲਖੁ​ਲਹਨਿੑ​ਬਹਿਠੀਆ​ਲਖੁ​ਲਹਨਿੑ​ਖੜੀਆ​॥​
(ਸਹੁਰੇ-ਘਰ ਆ ਕੇ) ਬੈਠੀਆਂ ਉਹ ਇਕ ਇਕ ਲੱਖ ਰੁਪਈਆ (ਸਗਨਾਂ ਦਾ) ਲੈਂਦੀਆਂ ਸਨ, ਖਲੋਤੀਆਂ ਭੀ ਲੈਂਦੀਆਂ ਸਨ।
They were given hundreds of thousands of coins when they sat, and hundreds of thousands of coins when they stood.
इकु लखु लहनि बहिठीआ लखु लहनि खड़ीआ ॥
ਗਰੀ​ਛੁਹਾਰੇ​ਖਾਂਦੀਆ​ਮਾਣਨਿੑ​ਸੇਜੜੀਆ​॥​
ਗਰੀ-ਛੁਹਾਰੇ ਖਾਂਦੀਆਂ ਸਨ, ਤੇ ਸੋਹਣੀਆਂ ਸੇਜਾਂ ਮਾਣਦੀਆਂ ਸਨ।
They ate coconuts and dates, and rested comfortably upon their beds.
गरी छुहारे खांदीआ माणनि सेजड़ीआ ॥
ਤਿਨੑ​ਗਲਿ​ਸਿਲਕਾ​ਪਾਈਆ​ਤੁਟਨਿੑ​ਮੋਤਸਰੀਆ​॥੩॥​
(ਅੱਜ) ਉਹਨਾਂ ਦੇ ਗਲ ਵਿਚ (ਜ਼ਾਲਮਾਂ ਨੇ) ਰੱਸੀਆਂ ਪਾਈਆਂ ਹੋਈਆਂ ਹਨ, ਉਹਨਾਂ ਦੇ (ਗਲ ਪਏ) ਮੋਤੀਆਂ ਦੇ ਹਾਰ ਟੁੱਟ ਰਹੇ ਹਨ ॥੩॥
But ropes were put around their necks, and their strings of pearls were broken. ||3||
तिन गलि सिलका पाईआ तुटनि मोतसरीआ ॥३॥
ਧਨੁ​ਜੋਬਨੁ​ਦੁਇ​ਵੈਰੀ​ਹੋਏ​ਜਿਨੑੀ​ਰਖੇ​ਰੰਗੁ​ਲਾਇ​॥​
(ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ।
Their wealth and youthful beauty, which gave them so much pleasure, have now become their enemies.
धनु जोबनु दुइ वैरी होए जिनी रखे रंगु लाइ ॥
ਦੂਤਾ​ਨੋ​ਫੁਰਮਾਇਆ​ਲੈ​ਚਲੇ​ਪਤਿ​ਗਵਾਇ​॥​
(ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ।
The order was given to the soldiers, who dishonored them, and carried them away.
दूता नो फुरमाइआ लै चले पति गवाइ ॥
ਜੇ​ਤਿਸੁ​ਭਾਵੈ​ਦੇ​ਵਡਿਆਈ​ਜੇ​ਭਾਵੈ​ਦੇਇ​ਸਜਾਇ​॥੪॥​
(ਜੀਵਾਂ ਦੇ ਕੁਝ ਵੱਸ ਨਹੀਂ) ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਆਪਣੇ ਪੈਦਾ ਕੀਤੇ ਜੀਵਾਂ ਨੂੰ) ਵਡਿਆਈ-ਆਦਰ ਦੇਂਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦੇਂਦਾ ਹੈ ॥੪॥
If it is pleasing to God's Will, He bestows greatness; if is pleases His Will, He bestows punishment. ||4||
जे तिसु भावै दे वडिआई जे भावै देइ सजाइ ॥४॥
ਅਗੋ​ਦੇ​ਜੇ​ਚੇਤੀਐ​ਤਾਂ​ਕਾਇਤੁ​ਮਿਲੈ​ਸਜਾਇ​॥​
ਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ?
If someone focuses on the Lord beforehand, then why should he be punished?
अगो दे जे चेतीऐ तां काइतु मिलै सजाइ ॥
ਸਾਹਾਂ​ਸੁਰਤਿ​ਗਵਾਈਆ​ਰੰਗਿ​ਤਮਾਸੈ​ਚਾਇ​॥​
(ਇਥੋਂ ਦੇ) ਹਾਕਮਾਂ ਨੇ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ।
The kings had lost their higher consciousness, reveling in pleasure and sensuality.
साहां सुरति गवाईआ रंगि तमासै चाइ ॥
ਬਾਬਰਵਾਣੀ​ਫਿਰਿ​ਗਈ​ਕੁਇਰੁ​ਨ​ਰੋਟੀ​ਖਾਇ​॥੫॥​
(ਹੁਣ ਜਦੋਂ) ਬਾਬਰ ਦੀ (ਦੁਹਾਈ) ਫਿਰੀ ਹੈ ਤਾਂ (ਹੋਰ ਪਰਜਾ ਤਾਂ ਕਿਤੇ ਰਹੀ, ਕੋਈ) ਪਠਾਣ-ਸ਼ਾਹਜ਼ਾਦਾ ਭੀ (ਕਿਤੋਂ ਮੰਗ-ਪਿੰਨ ਕੇ) ਰੋਟੀ ਨਹੀਂ ਖਾ ਸਕਦਾ ॥੫॥
Since Baabar's rule has been proclaimed, even the princes have no food to eat. ||5||
बाबरवाणी फिरि गई कुइरु न रोटी खाइ ॥५॥
ਇਕਨਾ​ਵਖਤ​ਖੁਆਈਅਹਿ​ਇਕਨੑਾ​ਪੂਜਾ​ਜਾਇ​॥​
(ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿਚ ਆ ਕੇ) ਮੁਸਲਮਾਨੀਆਂ ਦੇ ਨਿਮਾਜ਼ ਦੇ ਵਕਤ ਖੁੰਝ ਰਹੇ ਹਨ, ਹਿੰਦਵਾਣੀਆਂ ਦਾ ਪੂਜਾ ਦਾ ਸਮਾ ਜਾ ਰਿਹਾ ਹੈ,
The Muslims have lost their five times of daily prayer, and the Hindus have lost their worship as well.
इकना वखत खुआईअहि इकना पूजा जाइ ॥
ਚਉਕੇ​ਵਿਣੁ​ਹਿੰਦਵਾਣੀਆ​ਕਿਉ​ਟਿਕੇ​ਕਢਹਿ​ਨਾਇ​॥​
(ਜੇਹੜੀਆਂ ਅੱਗੇ ਨ੍ਹਾ ਕੇ, ਟਿੱਕੇ ਲਾ ਕੇ ਸੁੱਚੇ ਚੌਕੇ ਵਿਚ ਬੈਠਦੀਆਂ ਸਨ, ਹੁਣ) ਨਾਹ ਉਹ ਇਸ਼ਨਾਨ ਕਰ ਕੇ ਟਿੱਕੇ ਲਾ ਸਕਦੀਆਂ ਹਨ, ਨਾਹ ਹੀ ਉਹਨਾਂ ਦੇ ਸੁੱਚੇ ਚੌਕੇ ਰਹਿ ਗਏ ਹਨ।
Without their sacred squares, how shall the Hindu women bathe and apply the frontal marks to their foreheads?
चउके विणु हिंदवाणीआ किउ टिके कढहि नाइ ॥
ਰਾਮੁ​ਨ​ਕਬਹੂ​ਚੇਤਿਓ​ਹੁਣਿ​ਕਹਣਿ​ਨ​ਮਿਲੈ​ਖੁਦਾਇ​॥੬॥​
(ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ ਨਸ਼ੇ ਵਿਚ) ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ, ਹੁਣ (ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ) ਉਹਨਾਂ ਨੂੰ ਖ਼ੁਦਾ ਖ਼ੁਦਾ ਭੀ ਆਖਣਾ ਨਹੀਂ ਮਿਲਦਾ ॥੬॥
They never remembered their Lord as Raam, and now they cannot even chant Khudaa-i||6||
रामु न कबहू चेतिओ हुणि कहणि न मिलै खुदाइ ॥६॥
ਇਕਿ​ਘਰਿ​ਆਵਹਿ​ਆਪਣੈ​ਇਕਿ​ਮਿਲਿ​ਮਿਲਿ​ਪੁਛਹਿ​ਸੁਖ​॥​
(ਬਾਬਰ ਦੀ ਕਤਲਾਮ ਤੇ ਕੈਦ ਵਿਚੋਂ) ਜੇਹੜੇ ਕੋਈ ਵਿਰਲੇ ਵਿਰਲੇ ਮਨੁੱਖ (ਬਚ ਕੇ) ਆਪੋ ਆਪਣੇ ਘਰ ਵਿਚ ਆਉਂਦੇ ਹਨ, ਉਹ ਇਕ ਦੂਜੇ ਨੂੰ ਮਿਲ ਮਿਲ ਕੇ ਇਕ ਦੂਜੇ ਦੀ ਸੁਖ-ਸਾਂਦ ਪੁਛਦੇ ਹਨ।
Some have returned to their homes, and meeting their relatives, they ask about their safety.
इकि घरि आवहि आपणै इकि मिलि मिलि पुछहि सुख ॥
ਇਕਨੑਾ​ਏਹੋ​ਲਿਖਿਆ​ਬਹਿ​ਬਹਿ​ਰੋਵਹਿ​ਦੁਖ​॥​
(ਅਨੇਕਾਂ ਦੇ ਸਾਕ ਸਬੰਧੀ ਮਾਰੇ ਤੇ ਕੈਦ ਕੀਤੇ ਗਏ) ਉਹਨਾਂ ਦੀ ਕਿਸਮਤ ਵਿਚ ਇਹੀ ਬਿਪਤਾ ਲਿਖੀ ਪਈ ਸੀ; ਉਹ ਇਕ ਦੂਜੇ ਪਾਸ ਬੈਠ ਬੈਠ ਕੇ ਆਪੋ ਆਪਣੇ ਦੁਖ ਰੋਂਦੇ ਹਨ (ਰੋ ਰੋ ਕੇ ਆਪਣੇ ਦੁਖ ਦੱਸਦੇ ਹਨ)।
For some, it is pre-ordained that they shall sit and cry out in pain.
इकना एहो लिखिआ बहि बहि रोवहि दुख ॥
ਜੋ​ਤਿਸੁ​ਭਾਵੈ​ਸੋ​ਥੀਐ​ਨਾਨਕ​ਕਿਆ​ਮਾਨੁਖ​॥੭॥੧੧॥​
(ਪਰ) ਹੇ ਨਾਨਕ! ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁਝ ਵਾਪਰਦਾ ਹੈ ਜੋ ਉਸ (ਸਿਰਜਣਹਾਰ ਕਰਤਾਰ) ਨੂੰ ਭਾਉਂਦਾ ਹੈ ॥੭॥੧੧॥
Whatever pleases Him, comes to pass. O Nanak, what is the fate of mankind? ||7||11||
जो तिसु भावै सो थीऐ नानक किआ मानुख ॥७॥११॥
ਆਸਾ​ਮਹਲਾ​੧​॥​
Aasaa, First Mahalaa:
आसा महला १ ॥
ਕਹਾ​ਸੁ​ਖੇਲ​ਤਬੇਲਾ​ਘੋੜੇ​ਕਹਾ​ਭੇਰੀ​ਸਹਨਾਈ​॥​
(ਅਜੇ ਕੱਲ ਦੀ ਹੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ?
Where are the games, the stables, the horses? Where are the drums and the bugles?
कहा सु खेल तबेला घोड़े कहा भेरी सहनाई ॥
ਕਹਾ​ਸੁ​ਤੇਗਬੰਦ​ਗਾਡੇਰੜਿ​ਕਹਾ​ਸੁ​ਲਾਲ​ਕਵਾਈ​॥​
ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ?
Where are the sword-belts and chariots? Where are those scarlet uniforms?
कहा सु तेगबंद गाडेरड़ि कहा सु लाल कवाई ॥
ਕਹਾ​ਸੁ​ਆਰਸੀਆ​ਮੁਹ​ਬੰਕੇ​ਐਥੈ​ਦਿਸਹਿ​ਨਾਹੀ​॥੧॥​
ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ ॥੧॥
Where are the rings and the beautiful faces? They are no longer to be seen here. ||1||
कहा सु आरसीआ मुह बंके ऐथै दिसहि नाही ॥१॥
ਇਹੁ​ਜਗੁ​ਤੇਰਾ​ਤੂ​ਗੋਸਾਈ​॥​
ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ।
This world is Yours; You are the Lord of the Universe.
इहु जगु तेरा तू गोसाई ॥
ਏਕ​ਘੜੀ​ਮਹਿ​ਥਾਪਿ​ਉਥਾਪੇ​ਜਰੁ​ਵੰਡਿ​ਦੇਵੈ​ਭਾਂਈ​॥੧॥​ਰਹਾਉ​॥​
(ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ ॥੧॥ ਰਹਾਉ ॥
In an instant, You establish and disestablish. You distribute wealth as it pleases You. ||1||Pause||
एक घड़ी महि थापि उथापे जरु वंडि देवै भांई ॥१॥ रहाउ ॥
ਕਹਾਂ​ਸੁ​ਘਰ​ਦਰ​ਮੰਡਪ​ਮਹਲਾ​ਕਹਾ​ਸੁ​ਬੰਕ​ਸਰਾਈ​॥​
ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ?
Where are the houses, the gates, the hotels and palaces? Where are those beautiful way-stations?
कहां सु घर दर मंडप महला कहा सु बंक सराई ॥
ਕਹਾਂ​ਸੁ​ਸੇਜ​ਸੁਖਾਲੀ​ਕਾਮਣਿ​ਜਿਸੁ​ਵੇਖਿ​ਨੀਦ​ਨ​ਪਾਈ​॥​
ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ?
Where are those beautiful women, reclining on their beds, whose beauty would not allow one to sleep?
कहां सु सेज सुखाली कामणि जिसु वेखि नीद न पाई ॥
ਕਹਾ​ਸੁ​ਪਾਨ​ਤੰਬੋਲੀ​ਹਰਮਾ​ਹੋਈਆ​ਛਾਈ​ਮਾਈ​॥੨॥​
ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ ॥੨॥
Where are those betel leaves, their sellers, and the haremees? They have vanished like shadows. ||2||
कहा सु पान तंबोली हरमा होईआ छाई माई ॥२॥
ਇਸੁ​ਜਰ​ਕਾਰਣਿ​ਘਣੀ​ਵਿਗੁਤੀ​ਇਨਿ​ਜਰ​ਘਣੀ​ਖੁਆਈ​॥​
ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ।
For the sake of this wealth, so many were ruined; because of this wealth, so many have been disgraced.
इसु जर कारणि घणी विगुती इनि जर घणी खुआई ॥
ਪਾਪਾ​ਬਾਝਹੁ​ਹੋਵੈ​ਨਾਹੀ​ਮੁਇਆ​ਸਾਥਿ​ਨ​ਜਾਈ​॥​
ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ।
It was not gathered without sin, and it does not go along with the dead.
पापा बाझहु होवै नाही मुइआ साथि न जाई ॥
ਜਿਸ​ਨੋ​ਆਪਿ​ਖੁਆਏ​ਕਰਤਾ​ਖੁਸਿ​ਲਏ​ਚੰਗਿਆਈ​॥੩॥​
(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ ॥੩॥
Those, whom the Creator Lord would destroy - first He strips them of virtue. ||3||
जिस नो आपि खुआए करता खुसि लए चंगिआई ॥३॥
ਕੋਟੀ​ਹੂ​ਪੀਰ​ਵਰਜਿ​ਰਹਾਏ​ਜਾ​ਮੀਰੁ​ਸੁਣਿਆ​ਧਾਇਆ​॥​
ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ।
Millions of religious leaders failed to halt the invader, when they heard of the Emperor's invasion.
कोटी हू पीर वरजि रहाए जा मीरु सुणिआ धाइआ ॥