GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 410
Display Settings
Translations
ਅਲਖ​ਅਭੇਵੀਐ​ਹਾਂ​॥​
ਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ।
He is unknowable and inscrutable.
अलख अभेवीऐ हां ॥
ਤਾਂ​ਸਿਉ​ਪ੍ਰੀਤਿ​ਕਰਿ​ਹਾਂ​॥​
(ਹੇ ਮੇਰੇ ਮਨ!) ਉਸ ਪਰਮਾਤਮਾ ਨਾਲ ਪਿਆਰ ਪਾ,
Enshrine love for Him.
तां सिउ प्रीति करि हां ॥
ਬਿਨਸਿ​ਨ​ਜਾਇ​ਮਰਿ​ਹਾਂ​॥​
ਜੇਹੜਾ ਕਦੇ ਨਾਸ ਨਹੀਂ ਹੁੰਦਾ ਜੋ ਨਾਹ ਜੰਮਦਾ ਹੈ ਤੇ ਨਾਹ ਮਰਦਾ ਹੈ।
He does not perish, or go away, or die.
बिनसि न जाइ मरि हां ॥
ਗੁਰ​ਤੇ​ਜਾਨਿਆ​ਹਾਂ​॥​
ਜਿਸ ਮਨੁੱਖ ਨੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ,
He is known only through the Guru.
गुर ते जानिआ हां ॥
ਨਾਨਕ​ਮਨੁ​ਮਾਨਿਆ​ਮੇਰੇ​ਮਨਾ​॥੨॥੩॥੧੫੯॥​
ਹੇ ਨਾਨਕ! (ਆਖ-) ਹੇ ਮੇਰੇ ਮਨ! ਉਸ ਦਾ ਮਨ ਸਦਾ (ਉਸ ਦੀ ਯਾਦ ਵਿਚ) ਗਿੱਝ ਜਾਂਦਾ ਹੈ ॥੨॥੩॥੧੫੯॥
Nanak, my mind is satisfied with the Lord, O my mind. ||2||3||159||
नानक मनु मानिआ मेरे मना ॥२॥३॥१५९॥
ਆਸਾਵਰੀ​ਮਹਲਾ​੫​॥​
Aasaavaree, Fifth Mahalaa:
आसावरी महला ५ ॥
ਏਕਾ​ਓਟ​ਗਹੁ​ਹਾਂ​॥​
ਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ,
Grab hold of the Support of the One Lord.
एका ओट गहु हां ॥
ਗੁਰ​ਕਾ​ਸਬਦੁ​ਕਹੁ​ਹਾਂ​॥​
ਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ।
Chant the Word of the Guru's Shabad.
गुर का सबदु कहु हां ॥
ਆਗਿਆ​ਸਤਿ​ਸਹੁ​ਹਾਂ​॥​
ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ।
Submit to the Order of the True Lord.
आगिआ सति सहु हां ॥
ਮਨਹਿ​ਨਿਧਾਨੁ​ਲਹੁ​ਹਾਂ​॥​
ਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ।
Receive the treasure in your mind.
मनहि निधानु लहु हां ॥
ਸੁਖਹਿ​ਸਮਾਈਐ​ਮੇਰੇ​ਮਨਾ​॥੧॥​ਰਹਾਉ​॥​
ਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ ॥੧॥ ਰਹਾਉ ॥
Thus you shall be absorbed in peace, O my mind. ||1||Pause||
सुखहि समाईऐ मेरे मना ॥१॥ रहाउ ॥
ਜੀਵਤ​ਜੋ​ਮਰੈ​ਹਾਂ​॥​
ਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ,
One who is dead while yet alive,
जीवत जो मरै हां ॥
ਦੁਤਰੁ​ਸੋ​ਤਰੈ​ਹਾਂ​॥​
ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ,
crosses over the terrifying world-ocean.
दुतरु सो तरै हां ॥
ਸਭ​ਕੀ​ਰੇਨੁ​ਹੋਇ​ਹਾਂ​॥​
ਜੇ ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।
One who becomes the dust of all
सभ की रेनु होइ हां ॥
ਨਿਰਭਉ​ਕਹਉ​ਸੋਇ​ਹਾਂ​॥​
ਜੇ ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਾਂ,
he alone is called fearless.
निरभउ कहउ सोइ हां ॥
ਮਿਟੇ​ਅੰਦੇਸਿਆ​ਹਾਂ​॥​
ਤਾਂ ਮੇਰੇ ਸਾਰੇ ਚਿੰਤਾ ਫ਼ਿਕਰ ਮਿਟ ਜਾਣਗੇ।
His anxieties are removed
मिटे अंदेसिआ हां ॥
ਸੰਤ​ਉਪਦੇਸਿਆ​ਮੇਰੇ​ਮਨਾ​॥੧॥​
ਹੇ ਮੇਰੇ ਮਨ! (ਆਖ!) ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ॥੧॥
by the Teachings of the Saints, O my mind. ||1||
संत उपदेसिआ मेरे मना ॥१॥
ਜਿਸੁ​ਜਨ​ਨਾਮ​ਸੁਖੁ​ਹਾਂ​॥​
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,
That humble being, who takes happiness in the Naam, the Name of the Lord
जिसु जन नाम सुखु हां ॥
ਤਿਸੁ​ਨਿਕਟਿ​ਨ​ਕਦੇ​ਦੁਖੁ​ਹਾਂ​॥​
ਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।
pain never draws near him.
तिसु निकटि न कदे दुखु हां ॥
ਜੋ​ਹਰਿ​ਹਰਿ​ਜਸੁ​ਸੁਨੇ​ਹਾਂ​॥​
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਸੁਣਦਾ ਰਹਿੰਦਾ ਹੈ,
One who listens to the Praise of the Lord, Har, Har,
जो हरि हरि जसु सुने हां ॥
ਸਭੁ​ਕੋ​ਤਿਸੁ​ਮੰਨੇ​ਹਾਂ​॥​
(ਦੁਨੀਆ ਵਿਚ) ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।
is obeyed by all men.
सभु को तिसु मंने हां ॥
ਸਫਲੁ​ਸੁ​ਆਇਆ​ਹਾਂ​॥​
ਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ,
How fortunate it is that he came into the world;
सफलु सु आइआ हां ॥
ਨਾਨਕ​ਪ੍ਰਭ​ਭਾਇਆ​ਮੇਰੇ​ਮਨਾ​॥੨॥੪॥੧੬੦॥​
ਹੇ ਨਾਨਕ! (ਆਖ-) ਹੇ ਮੇਰੇ ਮਨ! ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ ॥੨॥੪॥੧੬੦॥
Nanak, he is pleasing to God, O my mind. ||2||4||160||
नानक प्रभ भाइआ मेरे मना ॥२॥४॥१६०॥
ਆਸਾਵਰੀ​ਮਹਲਾ​੫​॥​
Aasaavaree, Fifth Mahalaa:
आसावरी महला ५ ॥
ਮਿਲਿ​ਹਰਿ​ਜਸੁ​ਗਾਈਐ​ਹਾਂ​॥​
(ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ,
Meeting together, let us sing the Praises of the Lord,
मिलि हरि जसु गाईऐ हां ॥
ਪਰਮ​ਪਦੁ​ਪਾਈਐ​ਹਾਂ​॥​
(ਇਸ ਤਰ੍ਹਾਂ) ਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਈਦਾ ਹੈ।
and attain the supreme state.
परम पदु पाईऐ हां ॥
ਉਆ​ਰਸ​ਜੋ​ਬਿਧੇ​ਹਾਂ​॥​
ਜਿਹੜਾ ਮਨੁੱਖ (ਸਿਫ਼ਤ-ਸਾਲਾਹ ਦੇ) ਉਸ ਸੁਆਦ ਵਿਚ ਵਿੱਝ ਜਾਂਦਾ ਹੈ,
Those who obtain that sublime essence,
उआ रस जो बिधे हां ॥
ਤਾ​ਕਉ​ਸਗਲ​ਸਿਧੇ​ਹਾਂ​॥​
ਉਸ ਨੂੰ (ਮਾਨੋ) ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ।
obtain all of the spiritual powers of the Siddhas.
ता कउ सगल सिधे हां ॥
ਅਨਦਿਨੁ​ਜਾਗਿਆ​ਹਾਂ​॥​
ਜੋ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ (ਜਿਹੜਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ),
They remain awake and aware night and day;
अनदिनु जागिआ हां ॥
ਨਾਨਕ​ਬਡਭਾਗਿਆ​ਮੇਰੇ​ਮਨਾ​॥੧॥​ਰਹਾਉ​॥​
ਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ॥੧॥ ਰਹਾਉ ॥
Nanak, they are blessed by great good fortune, O my mind. ||1||Pause||
नानक बडभागिआ मेरे मना ॥१॥ रहाउ ॥
ਸੰਤ​ਪਗ​ਧੋਈਐ​ਹਾਂ​॥​
ਸੰਤ ਜਨਾਂ ਦੇ ਚਰਨ ਧੋਣੇ ਚਾਹੀਦੇ ਹਨ (ਆਪਾ-ਭਾਵ ਛੱਡ ਕੇ ਸੰਤਾਂ ਦੀ ਸਰਨ ਪੈਣਾ ਚਾਹੀਦਾ ਹੈ),
Let us wash the feet of the Saints;
संत पग धोईऐ हां ॥
ਦੁਰਮਤਿ​ਖੋਈਐ​ਹਾਂ​॥​
(ਇਸ ਤਰ੍ਹਾਂ ਮਨ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ।
our evil-mindedness shall be cleansed.
दुरमति खोईऐ हां ॥
ਦਾਸਹ​ਰੇਨੁ​ਹੋਇ​ਹਾਂ​॥​
ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਬਣਿਆ ਰਹੁ,
Becoming the dust of the feet of the Lord's slaves,
दासह रेनु होइ हां ॥
ਬਿਆਪੈ​ਦੁਖੁ​ਨ​ਕੋਇ​ਹਾਂ​॥​
(ਇਸ ਤਰ੍ਹਾਂ) ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।
one shall not be afflicted with pain.
बिआपै दुखु न कोइ हां ॥
ਭਗਤਾਂ​ਸਰਨਿ​ਪਰੁ​ਹਾਂ​॥​
ਭਗਤ-ਜਨਾਂ ਦੀ ਸਰਨੀਂ ਪਿਆ ਰਹੁ,
Taking to the Sanctuary of His devotees,
भगतां सरनि परु हां ॥
ਜਨਮਿ​ਨ​ਕਦੇ​ਮਰੁ​ਹਾਂ​॥​
ਜਨਮ ਮਰਨ ਦਾ ਗੇੜ ਨਹੀਂ ਰਹੇਗਾ।
he is no longer subject to birth and death.
जनमि न कदे मरु हां ॥
ਅਸਥਿਰੁ​ਸੇ​ਭਏ​ਹਾਂ​॥​
ਉਹ ਅਡੋਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,
They alone become eternal,
असथिरु से भए हां ॥
ਹਰਿ​ਹਰਿ​ਜਿਨੑ​ਜਪਿ​ਲਏ​ਮੇਰੇ​ਮਨਾ​॥੧॥​
ਹੇ ਮੇਰੇ ਮਨ! ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ ॥੧॥
who chant the Name of the Lord, Har, Har, O my mind. ||1||
हरि हरि जिन जपि लए मेरे मना ॥१॥
ਸਾਜਨੁ​ਮੀਤੁ​ਤੂੰ​ਹਾਂ​॥​
(ਹੇ ਮੇਰੇ ਪ੍ਰਭੂ!) ਤੂੰ ਹੀ (ਮੇਰਾ) ਸੱਜਣ ਹੈਂ, ਤੂੰ ਹੀ (ਮੇਰਾ) ਮਿੱਤਰ ਹੈਂ,
You are my Friend, my Best Friend.
साजनु मीतु तूं हां ॥
ਨਾਮੁ​ਦ੍ਰਿੜਾਇ​ਮੂੰ​ਹਾਂ​॥​
ਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ।
Please, implant the Naam, the Name of the Lord, within me.
नामु द्रिड़ाइ मूं हां ॥
ਤਿਸੁ​ਬਿਨੁ​ਨਾਹਿ​ਕੋਇ​ਹਾਂ​॥​
ਜਿਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਸੱਜਣ ਮਿੱਤਰ) ਨਹੀਂ ਹੈ,
Without Him, there is not any other.
तिसु बिनु नाहि कोइ हां ॥
ਮਨਹਿ​ਅਰਾਧਿ​ਸੋਇ​ਹਾਂ​॥​
ਸਦਾ ਉਸ (ਪ੍ਰਭੂ) ਨੂੰ ਹੀ ਮਨ ਵਿੱਚ ਸਿਮਰਦਾ ਰਹੁ।
Within my mind, I worship Him in adoration.
मनहि अराधि सोइ हां ॥
ਨਿਮਖ​ਨ​ਵੀਸਰੈ​ਹਾਂ​॥​
ਉਸ (ਪਰਮਾਤਮਾ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ,
I do not forget Him, even for an instant.
निमख न वीसरै हां ॥
ਤਿਸੁ​ਬਿਨੁ​ਕਿਉ​ਸਰੈ​ਹਾਂ​॥​
(ਕਿਉਂਕਿ) ਉਸ (ਦੀ ਯਾਦ) ਤੋਂ ਬਿਨਾ ਜੀਵਨ ਸੁਖੀ ਨਹੀਂ ਗੁਜ਼ਰਦਾ।
How can I live without Him?
तिसु बिनु किउ सरै हां ॥
ਗੁਰ​ਕਉ​ਕੁਰਬਾਨੁ​ਜਾਉ​ਹਾਂ​॥​
ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ),
I am a sacrifice to the Guru.
गुर कउ कुरबानु जाउ हां ॥
ਨਾਨਕੁ​ਜਪੇ​ਨਾਉ​ਮੇਰੇ​ਮਨਾ​॥੨॥੫॥੧੬੧॥​
ਹੇ ਨਾਨਕ! ਮੇਰਾ ਮਨ (ਪਰਮਾਤਮਾ ਦਾ) ਨਾਮ ਜਪਦਾ ਹੈ ॥੨॥੫॥੧੬੧॥
Nanak, chant the Name, O my mind. ||2||5||161||
नानकु जपे नाउ मेरे मना ॥२॥५॥१६१॥
ਆਸਾਵਰੀ​ਮਹਲਾ​੫​॥​
Aasaavaree, Fifth Mahalaa:
आसावरी महला ५ ॥
ਕਾਰਨ​ਕਰਨ​ਤੂੰ​ਹਾਂ​॥​
(ਹੇ ਪ੍ਰਭ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ,
You are the Creator, the Cause of causes.
कारन करन तूं हां ॥
ਅਵਰੁ​ਨਾ​ਸੁਝੈ​ਮੂੰ​ਹਾਂ​॥​
ਤੈਥੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁੱਝਦਾ (ਜੋ ਇਹ ਤਾਕਤ ਰੱਖਦਾ ਹੋਵੇ),
I cannot think of any other.
अवरु ना सुझै मूं हां ॥
ਕਰਹਿ​ਸੁ​ਹੋਈਐ​ਹਾਂ​॥​
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ।
Whatever You do, comes to pass.
करहि सु होईऐ हां ॥
ਸਹਜਿ​ਸੁਖਿ​ਸੋਈਐ​ਹਾਂ​॥​
ਉਹੀ ਮਨੁਖ ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ,
I sleep in peace and poise.
सहजि सुखि सोईऐ हां ॥
ਧੀਰਜ​ਮਨਿ​ਭਏ​ਹਾਂ​॥​
ਤੇ ਉਸ ਦਾ ਹੀ ਮਨ ਵਿਚ ਹੌਸਲਾ ਬੱਝ ਜਾਂਦਾ ਹੈ,
My mind has become patient,
धीरज मनि भए हां ॥
ਪ੍ਰਭ​ਕੈ​ਦਰਿ​ਪਏ​ਮੇਰੇ​ਮਨਾ​॥੧॥​ਰਹਾਉ​॥​
ਹੇ ਮੇਰੇ ਮਨ! (ਚਤੁਰਾਈਆਂ ਛੱਡ ਕੇ) ਜੋ ਮਨੁਖ ਪਰਮਾਤਮਾ ਦੇ ਦਰ ਤੇ ਡਿੱਗ ਪਵੇ ॥੧॥ ਰਹਾਉ ॥
since I fell at God's Door, O my mind. ||1||Pause||
प्रभ कै दरि पए मेरे मना ॥१॥ रहाउ ॥
ਸਾਧੂ​ਸੰਗਮੇ​ਹਾਂ​॥​
(ਹੇ ਮੇਰੇ ਮਨ) ਗੁਰੂ ਦੀ ਸੰਗਤਿ ਵਿਚ ਰਿਹਾਂ,
Joining the Saadh Sangat, the Company of the Holy,
साधू संगमे हां ॥
ਪੂਰਨ​ਸੰਜਮੇ​ਹਾਂ​॥​
ਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ।
I gained perfect control over my senses.
पूरन संजमे हां ॥
ਜਬ​ਤੇ​ਛੁਟੇ​ਆਪ​ਹਾਂ​॥​
(ਹੇ ਮਨ!) ਜਿਸ ਵੇਲੇ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ,
Ever since I rid myself of my self-conceit,
जब ते छुटे आप हां ॥
ਤਬ​ਤੇ​ਮਿਟੇ​ਤਾਪ​ਹਾਂ​॥​
(ਤੇ ਗੁਰੂ ਦੀ ਓਟ ਠੀਕ ਜਾਪਦੀ ਹੈ) ਉਸੇ ਵੇਲੇ ਤੋਂ (ਮਨ ਦੇ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।
my sufferings have ended.
तब ते मिटे ताप हां ॥
ਕਿਰਪਾ​ਧਾਰੀਆ​ਹਾਂ​॥​
ਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ,
He has showered His Mercy upon me.
किरपा धारीआ हां ॥
ਪਤਿ​ਰਖੁ​ਬਨਵਾਰੀਆ​ਮੇਰੇ​ਮਨਾ​॥੧॥​
ਤੇ ਮੇਰੀ (ਸਰਨ ਪਏ ਦੀ) ਇੱਜ਼ਤ ਰੱਖ ॥੧॥
The Creator Lord has preserved my honor, O my mind. ||1||
पति रखु बनवारीआ मेरे मना ॥१॥
ਇਹੁ​ਸੁਖੁ​ਜਾਨੀਐ​ਹਾਂ​॥​
(ਹੇ ਮੇਰੇ ਮਨ!) ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ,
Know that this is the only peace;
इहु सुखु जानीऐ हां ॥
ਹਰਿ​ਕਰੇ​ਸੁ​ਮਾਨੀਐ​ਹਾਂ​॥​
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ,
accept whatever the Lord does.
हरि करे सु मानीऐ हां ॥
ਮੰਦਾ​ਨਾਹਿ​ਕੋਇ​ਹਾਂ​॥​
ਹੇ ਮਨ! ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ,
No one is bad.
मंदा नाहि कोइ हां ॥
ਸੰਤ​ਕੀ​ਰੇਨ​ਹੋਇ​ਹਾਂ​॥​
ਉਸ ਨੂੰ (ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ।
Become the dust of the Feet of the Saints.
संत की रेन होइ हां ॥
ਆਪੇ​ਜਿਸੁ​ਰਖੈ​ਹਾਂ​॥​
(ਪਰਮਾਤਮਾ) ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ,
He Himself preserves those
आपे जिसु रखै हां ॥
ਹਰਿ​ਅੰਮ੍ਰਿਤੁ​ਸੋ​ਚਖੈ​ਮੇਰੇ​ਮਨਾ​॥੨॥​
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ ॥੨॥
who taste the Ambrosial Nectar of the Lord, O my mind. ||2||
हरि अंम्रितु सो चखै मेरे मना ॥२॥
ਜਿਸ​ਕਾ​ਨਾਹਿ​ਕੋਇ​ਹਾਂ​॥​
(ਹੇ ਮੇਰੇ ਮਨ!) ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ,
One who has no one to call his own
जिस का नाहि कोइ हां ॥
ਤਿਸ​ਕਾ​ਪ੍ਰਭੂ​ਸੋਇ​ਹਾਂ​॥​
(ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ।
God belongs to him.
तिस का प्रभू सोइ हां ॥
ਅੰਤਰਗਤਿ​ਬੁਝੈ​ਹਾਂ​॥​
ਉਹ ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣ ਲੈਂਦਾ ਹੈ,
God knows the state of our innermost being.
अंतरगति बुझै हां ॥
ਸਭੁ​ਕਿਛੁ​ਤਿਸੁ​ਸੁਝੈ​ਹਾਂ​॥​
ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ।
He knows everything.
सभु किछु तिसु सुझै हां ॥
ਪਤਿਤ​ਉਧਾਰਿ​ਲੇਹੁ​ਹਾਂ​॥​
(ਸਾਨੂੰ ਵਿਕਾਰਾਂ ਵਿਚ) ਡਿੱਗੇ ਜੀਵਾਂ ਨੂੰ (ਵਿਕਾਰਾਂ ਤੋਂ) ਬਚਾ ਲੈ!
Please, Lord, save the sinners.
पतित उधारि लेहु हां ॥
ਨਾਨਕ​ਅਰਦਾਸਿ​ਏਹੁ​ਮੇਰੇ​ਮਨਾ​॥੩॥੬॥੧੬੨॥​
ਹੇ ਨਾਨਕ! ਮੇਰਾ ਮਨ, (ਪਰਮਾਤਮਾ ਦੇ ਦਰ ਤੇ) ਇਉਂ ਅਰਜ਼ੋਈ ਕਰਦਾ ਹੈ ॥੩॥੬॥੧੬੨॥
This is Nanak's prayer, O my mind. ||3||6||162||
नानक अरदासि एहु मेरे मना ॥३॥६॥१६२॥
ਆਸਾਵਰੀ​ਮਹਲਾ​੫​ਇਕਤੁਕਾ​॥​
Aasaavaree, Fifth Mahalaa, Ik-Tukas:
आसावरी महला ५ इकतुका ॥
ਓਇ​ਪਰਦੇਸੀਆ​ਹਾਂ​॥​
ਜਗਤ ਵਿਚ ਚਾਰ ਦਿਨਾਂ ਲਈ ਆਏ ਹੇ ਜੀਵ!
O my stranger soul,
ओइ परदेसीआ हां ॥
ਸੁਨਤ​ਸੰਦੇਸਿਆ​ਹਾਂ​॥੧॥​ਰਹਾਉ​॥​
ਇਹ ਸੁਨੇਹਾ ਧਿਆਨ ਨਾਲ ਸੁਣ ॥੧॥ ਰਹਾਉ ॥
listen to the call. ||1||Pause||
सुनत संदेसिआ हां ॥१॥ रहाउ ॥
ਜਾ​ਸਿਉ​ਰਚਿ​ਰਹੇ​ਹਾਂ​॥​
(ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ,
Whatever you are attached to,
जा सिउ रचि रहे हां ॥