GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 399
Display Settings
Translations
ਸੀਤਲੁ​ਹਰਿ​ਹਰਿ​ਨਾਮੁ​ਸਿਮਰਤ​ਤਪਤਿ​ਜਾਇ​॥੩॥​
ਉਸ ਪਰਮਾਤਮਾ ਦਾ ਨਾਮ (ਮਨ ਵਿਚ) ਠੰਢ ਪਾਣ ਵਾਲਾ ਹੈ, ਉਸ ਦਾ ਨਾਮ ਸਿਮਰਿਆਂ (ਮਨ ਵਿਚੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਜਾਂਦੀ ਹੈ ॥੩॥
The Name of the Lord, Har, Har, is soothing and cool; remembering it in meditation, the inner fire is quenched. ||3||
सीतलु हरि हरि नामु सिमरत तपति जाइ ॥३॥
ਸੂਖ​ਸਹਜ​ਆਨੰਦ​ਘਣਾ​ਨਾਨਕ​ਜਨ​ਧੂਰਾ​॥​
ਹੇ ਨਾਨਕ! (ਆਖ-) ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ।
Peace, poise, and immense bliss, O Nanak, are obtained, when one becomes the dust of the feet of the humble servants of the Lord.
सूख सहज आनंद घणा नानक जन धूरा ॥
ਕਾਰਜ​ਸਗਲੇ​ਸਿਧਿ​ਭਏ​ਭੇਟਿਆ​ਗੁਰੁ​ਪੂਰਾ​॥੪॥੧੦॥੧੧੨॥​
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਸਾਰੇ ਕੰਮਾਂ-ਕਾਜਾਂ ਵਿਚ ਸਫਲਤਾ ਹੁੰਦੀ ਹੈ ॥੪॥੧੦॥੧੧੨॥
All of one's affairs are perfectly resolved, meeting with the Perfect Guru. ||4||10||112||
कारज सगले सिधि भए भेटिआ गुरु पूरा ॥४॥१०॥११२॥
ਆਸਾ​ਮਹਲਾ​੫​॥​
Aasaa, Fifth Mahalaa:
आसा महला ५ ॥
ਗੋਬਿੰਦੁ​ਗੁਣੀ​ਨਿਧਾਨੁ​ਗੁਰਮੁਖਿ​ਜਾਣੀਐ​॥​
(ਹੇ ਸੰਤ ਜਨੋ!) ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਗੁਰੂ ਦੀ ਸਰਨ ਪੈ ਕੇ ਹੀ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ,
The Lord of the Universe is the treasure of excellence; He is known only to the Gurmukh.
गोबिंदु गुणी निधानु गुरमुखि जाणीऐ ॥
ਹੋਇ​ਕ੍ਰਿਪਾਲੁ​ਦਇਆਲੁ​ਹਰਿ​ਰੰਗੁ​ਮਾਣੀਐ​॥੧॥​
ਜੇ ਉਹ ਪ੍ਰਭੂ ਦਇਆਵਾਨ ਹੋਵੇ ਤ੍ਰੁੱਠ ਪਏ ਤਾਂ ਉਸ ਦਾ ਪ੍ਰੇਮ (-ਆਨੰਦ) ਮਾਣਿਆ ਜਾ ਸਕਦਾ ਹੈ ॥੧॥
When He shows His Mercy and Kindness, we revel in the Lord's Love. ||1||
होइ क्रिपालु दइआलु हरि रंगु माणीऐ ॥१॥
ਆਵਹੁ​ਸੰਤ​ਮਿਲਾਹ​ਹਰਿ​ਕਥਾ​ਕਹਾਣੀਆ​॥​
ਹੇ ਸੰਤ ਜਨੋ! ਆਓ, ਅਸੀਂ ਇਕੱਠੇ ਬੈਠੀਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ,
Come, O Saints - let us join together and speak the Sermon of the Lord.
आवहु संत मिलाह हरि कथा कहाणीआ ॥
ਅਨਦਿਨੁ​ਸਿਮਰਹ​ਨਾਮੁ​ਤਜਿ​ਲਾਜ​ਲੋਕਾਣੀਆ​॥੧॥​ਰਹਾਉ​॥​
ਲੋਕ-ਲਾਜ ਛੱਡ ਕੇ ਹਰ ਵੇਲੇ ਉਸ ਦਾ ਨਾਮ ਸਿਮਰਦੇ ਰਹੀਏ ॥੧॥ ਰਹਾਉ ॥
Night and day, meditate on the Naam, the Name of the Lord, and ignore the criticism of others. ||1||Pause||
अनदिनु सिमरह नामु तजि लाज लोकाणीआ ॥१॥ रहाउ ॥
ਜਪਿ​ਜਪਿ​ਜੀਵਾ​ਨਾਮੁ​ਹੋਵੈ​ਅਨਦੁ​ਘਣਾ​॥​
(ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ।
I live by chanting and meditating on the Naam, and so I obtain immense bliss.
जपि जपि जीवा नामु होवै अनदु घणा ॥
ਮਿਥਿਆ​ਮੋਹੁ​ਸੰਸਾਰੁ​ਝੂਠਾ​ਵਿਣਸਣਾ​॥੨॥​
(ਉਸ ਵੇਲੇ ਮੈਨੂੰ ਪ੍ਰਤੱਖ ਅਨੁਭਵ ਹੁੰਦਾ ਹੈ ਕਿ) ਸੰਸਾਰ (ਦਾ ਮੋਹ) ਵਿਅਰਥ ਮੋਹ ਹੈ, ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸੰਸਾਰ ਤਾਂ ਨਾਸ ਹੋ ਜਾਣ ਵਾਲਾ ਹੈ (ਇਸ ਦੇ ਮੋਹ ਵਿਚੋਂ ਸੁਖ-ਆਨੰਦ ਕਿਵੇਂ ਮਿਲੇ?) ॥੨॥
Attachment to the world is useless and vain; it is false, and perishes in the end. ||2||
मिथिआ मोहु संसारु झूठा विणसणा ॥२॥
ਚਰਣ​ਕਮਲ​ਸੰਗਿ​ਨੇਹੁ​ਕਿਨੈ​ਵਿਰਲੈ​ਲਾਇਆ​॥​
(ਪਰ, ਹੇ ਸੰਤ ਜਨੋ!) ਕਿਸੇ ਵਿਰਲੇ (ਭਾਗਾਂ ਵਾਲੇ) ਮਨੁੱਖ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾਇਆ ਹੈ।
How rare are those who embrace love for the Lord's Lotus Feet.
चरण कमल संगि नेहु किनै विरलै लाइआ ॥
ਧੰਨੁ​ਸੁਹਾਵਾ​ਮੁਖੁ​ਜਿਨਿ​ਹਰਿ​ਧਿਆਇਆ​॥੩॥​
ਜਿਸ ਨੇ (ਇਹ ਪਿਆਰ ਪਾਇਆ ਹੈ) ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦਾ ਮੂੰਹ ਭਾਗਾਂ ਵਾਲਾ ਹੈ ਉਸ ਦਾ ਮੂੰਹ ਸੋਹਣਾ ਲੱਗਦਾ ਹੈ ॥੩॥
Blessed and beautiful is that mouth, which meditates on the Lord. ||3||
धंनु सुहावा मुखु जिनि हरि धिआइआ ॥३॥
ਜਨਮ​ਮਰਣ​ਦੁਖ​ਕਾਲ​ਸਿਮਰਤ​ਮਿਟਿ​ਜਾਵਈ​॥​
(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਸਿਮਰਿਆਂ ਜਨਮ ਮਰਨ (ਦੇ ਗੇੜ) ਦਾ ਦੁੱਖ ਮਿਟ ਜਾਂਦਾ ਹੈ।
The pains of birth, death and reincarnation are erased by meditating on the Lord.
जनम मरण दुख काल सिमरत मिटि जावई ॥
ਨਾਨਕ​ਕੈ​ਸੁਖੁ​ਸੋਇ​ਜੋ​ਪ੍ਰਭ​ਭਾਵਈ​॥੪॥੧੧॥੧੧੩॥​
(ਹੇ ਸੰਤ ਜਨੋ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਹੀ ਚੰਗਾ ਹੈ ਇਹ ਨਿਸ਼ਚਾ ਜੋ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦਾ ਹੈ) ਨਾਨਕ ਦੇ ਹਿਰਦੇ ਵਿਚ ਆਨੰਦ (ਪੈਦਾ ਕਰੀ ਰੱਖਦਾ ਹੈ) ॥੪॥੧੧॥੧੧੩॥
That alone is Nanak's joy, which is pleasing to God. ||4||11||113||
नानक कै सुखु सोइ जो प्रभ भावई ॥४॥११॥११३॥
ਆਸਾ​ਮਹਲਾ​੫​॥​
Aasaa, Fifth Mahalaa:
आसा महला ५ ॥
ਆਵਹੁ​ਮੀਤ​ਇਕਤ੍ਰ​ਹੋਇ​ਰਸ​ਕਸ​ਸਭਿ​ਭੁੰਚਹ​॥​
ਹੇ ਮਿੱਤਰੋ! ਆਓ, ਰਲ ਕੇ (ਹਰਿ-ਨਾਮ ਜਪੀਏ। ਇਹੀ ਹਨ ਮਾਨੋ) ਸਾਰੇ ਸੁਆਦਲੇ ਪਦਾਰਥ, ਆਓ, ਇਹ ਸਾਰੇ ਸੁਆਦਲੇ ਪਦਾਰਥ ਖਾਈਏ।
Come, O friends: let us meet together and enjoy all the tastes and flavors.
आवहु मीत इकत्र होइ रस कस सभि भुंचह ॥
ਅੰਮ੍ਰਿਤ​ਨਾਮੁ​ਹਰਿ​ਹਰਿ​ਜਪਹ​ਮਿਲਿ​ਪਾਪਾ​ਮੁੰਚਹ​॥੧॥​
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪੀਏ (ਤੇ ਨਾਮ ਦੀ ਬਰਕਤਿ ਨਾਲ ਆਪਣੇ ਸਾਰੇ) ਪਾਪ ਨਾਸ ਕਰ ਲਈਏ ॥੧॥
Let us join together and chant the Ambrosial Name of the Lord, Har, Har, and so wipe away our sins. ||1||
अंम्रित नामु हरि हरि जपह मिलि पापा मुंचह ॥१॥
ਤਤੁ​ਵੀਚਾਰਹੁ​ਸੰਤ​ਜਨਹੁ​ਤਾ​ਤੇ​ਬਿਘਨੁ​ਨ​ਲਾਗੈ​॥​
ਹੇ ਸੰਤ ਜਨੋ! ਇਹ ਸੋਚਿਆ ਕਰੋ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੀਹ ਹੈ, ਇਸ ਉੱਦਮ ਨਾਲ (ਜੀਵਨ-ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ,
Reflect upon the essence of reality, O Saintly beings, and no troubles shall afflict you.
ततु वीचारहु संत जनहु ता ते बिघनु न लागै ॥
ਖੀਨ​ਭਏ​ਸਭਿ​ਤਸਕਰਾ​ਗੁਰਮੁਖਿ​ਜਨੁ​ਜਾਗੈ​॥੧॥​ਰਹਾਉ​॥​
ਕਾਮਾਦਿਕ ਸਾਰੇ ਚੋਰ ਨਾਸ ਹੋ ਜਾਂਦੇ ਹਨ (ਕਿਉਂਕਿ) ਗੁਰੂ ਦੀ ਸਰਨ ਪਿਆਂ ਮਨੁੱਖ (ਇਹਨਾਂ ਚੋਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੧॥ ਰਹਾਉ ॥
All of the thieves shall be destroyed, as the Gurmukhs remain wakeful. ||1||Pause||
खीन भए सभि तसकरा गुरमुखि जनु जागै ॥१॥ रहाउ ॥
ਬੁਧਿ​ਗਰੀਬੀ​ਖਰਚੁ​ਲੈਹੁ​ਹਉਮੈ​ਬਿਖੁ​ਜਾਰਹੁ​॥​
ਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ-ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ। (ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ)।
Take wisdom and humility as your supplies, and burn away the poison of pride.
बुधि गरीबी खरचु लैहु हउमै बिखु जारहु ॥
ਸਾਚਾ​ਹਟੁ​ਪੂਰਾ​ਸਉਦਾ​ਵਖਰੁ​ਨਾਮੁ​ਵਾਪਾਰਹੁ​॥੨॥​
(ਹੇ ਸੰਤ ਜਨੋ! ਹਰਿ-ਨਾਮ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦਾ ਘਰ ਹੀ) ਸਦਾ ਕਾਇਮ ਰਹਿਣ ਵਾਲਾ ਹੱਟ ਹੈ (ਗੁਰੂ-ਦਰ ਤੋਂ ਹੀ ਹਰਿ-ਨਾਮ ਦਾ) ਪੂਰਾ ਸੌਦਾ ਮਿਲਦਾ ਹੈ (ਗੁਰੂ-ਦਰ ਤੋਂ) ਨਾਮ-ਸੌਦਾ ਖ਼ਰੀਦੋ ॥੨॥
True is that shop, and perfect the transaction; deal only in the merchandise of the Naam, the Name of the Lord. ||2||
साचा हटु पूरा सउदा वखरु नामु वापारहु ॥२॥
ਜੀਉ​ਪਿੰਡੁ​ਧਨੁ​ਅਰਪਿਆ​ਸੇਈ​ਪਤਿਵੰਤੇ​॥​
(ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਧਨ ਖ਼ਰੀਦਣ ਵਾਸਤੇ) ਆਪਣੀ ਜਿੰਦ ਆਪਣਾ ਸਰੀਰ ਆਪਣਾ ਦੁਨਿਆਵੀ ਧਨ ਭੇਟਾ ਕਰ ਦਿੱਤਾ, ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਵਾਲੇ ਬਣ ਗਏ।
They alone are accepted and approved, who dedicate their souls, bodies and wealth.
जीउ पिंडु धनु अरपिआ सेई पतिवंते ॥
ਆਪਨੜੇ​ਪ੍ਰਭ​ਭਾਣਿਆ​ਨਿਤ​ਕੇਲ​ਕਰੰਤੇ​॥੩॥​
ਉਹ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ, ਉਹ ਸਦਾ ਆਤਮਕ ਆਨੰਦ ਮਾਣਨ ਲੱਗ ਪਏ ॥੩॥
Those who are pleasing to their God, celebrate in happiness. ||3||
आपनड़े प्रभ भाणिआ नित केल करंते ॥३॥
ਦੁਰਮਤਿ​ਮਦੁ​ਜੋ​ਪੀਵਤੇ​ਬਿਖਲੀ​ਪਤਿ​ਕਮਲੀ​॥​
(ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ।
Those fools, who drink in the wine of evil-mindedness, become the husbands of prostitutes.
दुरमति मदु जो पीवते बिखली पति कमली ॥
ਰਾਮ​ਰਸਾਇਣਿ​ਜੋ​ਰਤੇ​ਨਾਨਕ​ਸਚ​ਅਮਲੀ​॥੪॥੧੨॥੧੧੪॥​
ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ ॥੪॥੧੨॥੧੧੪॥
But those who are imbued with the sublime essence of the Lord, O Nanak, are intoxicated with the Truth. ||4||12||114||
राम रसाइणि जो रते नानक सच अमली ॥४॥१२॥११४॥
ਆਸਾ​ਮਹਲਾ​੫​॥​
Aasaa, Fifth Mahalaa:
आसा महला ५ ॥
ਉਦਮੁ​ਕੀਆ​ਕਰਾਇਆ​ਆਰੰਭੁ​ਰਚਾਇਆ​॥​
(ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ।
I made the effort; I did it, and made a beginning.
उदमु कीआ कराइआ आरंभु रचाइआ ॥
ਨਾਮੁ​ਜਪੇ​ਜਪਿ​ਜੀਵਣਾ​ਗੁਰਿ​ਮੰਤ੍ਰੁ​ਦ੍ਰਿੜਾਇਆ​॥੧॥​
ਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ ॥੧॥
I live by chanting and meditating on the Naam. The Guru has implanted this Mantra within me. ||1||
नामु जपे जपि जीवणा गुरि मंत्रु द्रिड़ाइआ ॥१॥
ਪਾਇ​ਪਰਹ​ਸਤਿਗੁਰੂ​ਕੈ​ਜਿਨਿ​ਭਰਮੁ​ਬਿਦਾਰਿਆ​॥​
(ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ।
I fall at the Feet of the True Guru, who has dispelled my doubts.
पाइ परह सतिगुरू कै जिनि भरमु बिदारिआ ॥
ਕਰਿ​ਕਿਰਪਾ​ਪ੍ਰਭਿ​ਆਪਣੀ​ਸਚੁ​ਸਾਜਿ​ਸਵਾਰਿਆ​॥੧॥​ਰਹਾਉ​॥​
(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥
Bestowing His Mercy, God has dressed me, and decorated me with the Truth. ||1||Pause||
करि किरपा प्रभि आपणी सचु साजि सवारिआ ॥१॥ रहाउ ॥
ਕਰੁ​ਗਹਿ​ਲੀਨੇ​ਆਪਣੇ​ਸਚੁ​ਹੁਕਮਿ​ਰਜਾਈ​॥​
(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ।
Taking me by the hand, He made me His own, through the True Order of His Command.
करु गहि लीने आपणे सचु हुकमि रजाई ॥
ਜੋ​ਪ੍ਰਭਿ​ਦਿਤੀ​ਦਾਤਿ​ਸਾ​ਪੂਰਨ​ਵਡਿਆਈ​॥੨॥​
(ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ ॥੨॥
That gift which God gave to me, is perfect greatness. ||2||
जो प्रभि दिती दाति सा पूरन वडिआई ॥२॥
ਸਦਾ​ਸਦਾ​ਗੁਣ​ਗਾਈਅਹਿ​ਜਪਿ​ਨਾਮੁ​ਮੁਰਾਰੀ​॥​
(ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ।
Forever and ever, sing the Glorious Praises of the Lord, and chant the Name of the Destroyer of ego.
सदा सदा गुण गाईअहि जपि नामु मुरारी ॥
ਨੇਮੁ​ਨਿਬਾਹਿਓ​ਸਤਿਗੁਰੂ​ਪ੍ਰਭਿ​ਕਿਰਪਾ​ਧਾਰੀ​॥੩॥​
ਪ੍ਰਭੂ ਨੇ ਮੇਹਰ ਕੀਤੀ ਹੈ। ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ ॥੩॥
My vows have been honored, by the Grace of God and the True Guru, who has showered His Mercy. ||3||
नेमु निबाहिओ सतिगुरू प्रभि किरपा धारी ॥३॥
ਨਾਮੁ​ਧਨੁ​ਗੁਣ​ਗਾਉ​ਲਾਭੁ​ਪੂਰੈ​ਗੁਰਿ​ਦਿਤਾ​॥​
(ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ।
The Perfect Guru has given the wealth of the Naam, and the profit of singing the Lord's Glorious Praises.
नामु धनु गुण गाउ लाभु पूरै गुरि दिता ॥
ਵਣਜਾਰੇ​ਸੰਤ​ਨਾਨਕਾ​ਪ੍ਰਭੁ​ਸਾਹੁ​ਅਮਿਤਾ​॥੪॥੧੩॥੧੧੫॥​
ਹੇ ਨਾਨਕ! (ਆਖ-ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ॥੪॥੧੩॥੧੧੫॥
The Saints are the traders, O Nanak, and the Infinite Lord God is their Banker. ||4||13||115||
वणजारे संत नानका प्रभु साहु अमिता ॥४॥१३॥११५॥
ਆਸਾ​ਮਹਲਾ​੫​॥​
Aasaa, Fifth Mahalaa:
आसा महला ५ ॥
ਜਾ​ਕਾ​ਠਾਕੁਰੁ​ਤੁਹੀ​ਪ੍ਰਭ​ਤਾ​ਕੇ​ਵਡਭਾਗਾ​॥​
ਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ,
One who has You as His Master, O God, is blessed with great destiny.
जा का ठाकुरु तुही प्रभ ता के वडभागा ॥
ਓਹੁ​ਸੁਹੇਲਾ​ਸਦ​ਸੁਖੀ​ਸਭੁ​ਭ੍ਰਮੁ​ਭਉ​ਭਾਗਾ​॥੧॥​
ਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ ॥੧॥
He is happy, and forever at peace; his doubts and fears are all dispelled. ||1||
ओहु सुहेला सद सुखी सभु भ्रमु भउ भागा ॥१॥
ਹਮ​ਚਾਕਰ​ਗੋਬਿੰਦ​ਕੇ​ਠਾਕੁਰੁ​ਮੇਰਾ​ਭਾਰਾ​॥​
(ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ,
I am the slave of the Lord of the Universe; my Master is the greatest of all.
हम चाकर गोबिंद के ठाकुरु मेरा भारा ॥
ਕਰਨ​ਕਰਾਵਨ​ਸਗਲ​ਬਿਧਿ​ਸੋ​ਸਤਿਗੁਰੂ​ਹਮਾਰਾ​॥੧॥​ਰਹਾਉ​॥​
ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ॥੧॥ ਰਹਾਉ ॥
He is the Creator, the Cause of causes; He is my True Guru. ||1||Pause||
करन करावन सगल बिधि सो सतिगुरू हमारा ॥१॥ रहाउ ॥
ਦੂਜਾ​ਨਾਹੀ​ਅਉਰੁ​ਕੋ​ਤਾ​ਕਾ​ਭਉ​ਕਰੀਐ​॥​
(ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ।
There is no other whom I should fear.
दूजा नाही अउरु को ता का भउ करीऐ ॥