ਮਨਹਿਮਾਰਿਕਵਨਸਿਧਿਥਾਪੀ॥੧॥
(ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ॥੧॥
Who has established himself as a Siddha, a being of miraculous spiritual powers, by killing his mind? ||1||
मनहि मारि कवन सिधि थापी ॥१॥
ਕਵਨੁਸੁਮੁਨਿਜੋਮਨੁਮਾਰੈ॥
ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?
Who is that silent sage, who has killed his mind?
कवनु सु मुनि जो मनु मारै ॥
ਮਨਕਉਮਾਰਿਕਹਹੁਕਿਸੁਤਾਰੈ॥੧॥ਰਹਾਉ॥
ਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ॥੧॥ ਰਹਾਉ ॥
By killing the mind, tell me, who is saved? ||1||Pause||
मन कउ मारि कहहु किसु तारै ॥१॥ रहाउ ॥
ਮਨਅੰਤਰਿਬੋਲੈਸਭੁਕੋਈ॥
ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ;
Everyone speaks through the mind.
मन अंतरि बोलै सभु कोई ॥
ਮਨਮਾਰੇਬਿਨੁਭਗਤਿਨਹੋਈ॥੨॥
ਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ ॥੨॥
Without killing the mind, devotional worship is not performed. ||2||
मन मारे बिनु भगति न होई ॥२॥
ਕਹੁਕਬੀਰਜੋਜਾਨੈਭੇਉ॥
ਕਬੀਰ ਆਖਦਾ ਹੈ- ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ,
Says Kabeer, one who knows the secret of this mystery,
कहु कबीर जो जानै भेउ ॥
ਮਨੁਮਧੁਸੂਦਨੁਤ੍ਰਿਭਵਣਦੇਉ॥੩॥੨੮॥
ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥੨੮॥
beholds within his own mind the Lord of the three worlds. ||3||28||
मनु मधुसूदनु त्रिभवण देउ ॥३॥२८॥
ਗਉੜੀਕਬੀਰਜੀ॥
Gauree, Kabeer Jee:
गउड़ी कबीर जी ॥
ਓਇਜੁਦੀਸਹਿਅੰਬਰਿਤਾਰੇ॥
ਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ,
The stars which are seen in the sky
ओइ जु दीसहि अंबरि तारे ॥
ਕਿਨਿਓਇਚੀਤੇਚੀਤਨਹਾਰੇ॥੧॥
ਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ? ॥੧॥
- who is the painter who painted them? ||1||
किनि ओइ चीते चीतनहारे ॥१॥
ਕਹੁਰੇਪੰਡਿਤਅੰਬਰੁਕਾਸਿਉਲਾਗਾ॥
ਦੱਸ, ਹੇ ਪੰਡਿਤ! ਅਕਾਸ਼ ਕਿਸ ਦੇ ਸਹਾਰੇ ਹੈ?
Tell me, O Pandit, what is the sky attached to?
कहु रे पंडित अंबरु का सिउ लागा ॥
ਬੂਝੈਬੂਝਨਹਾਰੁਸਭਾਗਾ॥੧॥ਰਹਾਉ॥
ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ (ਰਮਜ਼ ਨੂੰ) ਸਮਝਦਾ ਹੈ ॥੧॥ ਰਹਾਉ ॥
Very fortunate is the knower who knows this. ||1||Pause||
बूझै बूझनहारु सभागा ॥१॥ रहाउ ॥
ਸੂਰਜਚੰਦੁਕਰਹਿਉਜੀਆਰਾ॥
(ਇਹ ਜੋ) ਸੂਰਜ ਤੇ ਚੰਦ੍ਰਮਾ (ਆਦਿਕ ਜਗਤ ਵਿਚ) ਚਾਨਣ ਕਰ ਰਹੇ ਹਨ,
The sun and the moon give their light;
सूरज चंदु करहि उजीआरा ॥
ਸਭਮਹਿਪਸਰਿਆਬ੍ਰਹਮਪਸਾਰਾ॥੨॥
(ਇਹਨਾਂ) ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ (ਹੀ) ਪ੍ਰਕਾਸ਼ ਖਿਲਰਿਆ ਹੋਇਆ ਹੈ ॥੨॥
God's creative extension extends everywhere. ||2||
सभ महि पसरिआ ब्रहम पसारा ॥२॥
ਕਹੁਕਬੀਰਜਾਨੈਗਾਸੋਇ॥
ਕਬੀਰ ਆਖਦਾ ਹੈ- (ਇਸ ਭੇਤ ਨੂੰ) ਓਹੀ ਮਨੁੱਖ ਸਮਝੇਗਾ,
Says Kabeer, he alone knows this,
कहु कबीर जानैगा सोइ ॥
ਹਿਰਦੈਰਾਮੁਮੁਖਿਰਾਮੈਹੋਇ॥੩॥੨੯॥
ਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ, ਤੇ ਮੂੰਹ ਵਿਚ (ਭੀ) ਕੇਵਲ ਪ੍ਰਭੂ ਹੀ ਹੈ (ਭਾਵ, ਜੋ ਮੂੰਹੋਂ ਭੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ) ॥੩॥੨੯॥
whose heart is filled with the Lord, and whose mouth is also filled with the Lord. ||3||29||
हिरदै रामु मुखि रामै होइ ॥३॥२९॥
ਗਉੜੀਕਬੀਰਜੀ॥
Gauree, Kabeer Jee:
गउड़ी कबीर जी ॥
ਬੇਦਕੀਪੁਤ੍ਰੀਸਿੰਮ੍ਰਿਤਿਭਾਈ॥
ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ,
The Simritee is the daughter of the Vedas, O Siblings of Destiny.
बेद की पुत्री सिंम्रिति भाई ॥
ਸਾਂਕਲਜੇਵਰੀਲੈਹੈਆਈ॥੧॥
(ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ॥੧॥
She has brought a chain and a rope. ||1||
सांकल जेवरी लै है आई ॥१॥
ਆਪਨਨਗਰੁਆਪਤੇਬਾਧਿਆ॥
(ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ,
She has imprisoned the people in her own city.
आपन नगरु आप ते बाधिआ ॥
ਮੋਹਕੈਫਾਧਿਕਾਲਸਰੁਸਾਂਧਿਆ॥੧॥ਰਹਾਉ॥
(ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ ॥੧॥ ਰਹਾਉ ॥
She has tightened the noose of emotional attachment and shot the arrow of death. ||1||Pause||
मोह कै फाधि काल सरु सांधिआ ॥१॥ रहाउ ॥
ਕਟੀਨਕਟੈਤੂਟਿਨਹਜਾਈ॥
(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ।
By cutting, she cannot be cut, and she cannot be broken.
कटी न कटै तूटि नह जाई ॥
ਸਾਸਾਪਨਿਹੋਇਜਗਕਉਖਾਈ॥੨॥
(ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ॥੨॥
She has become a serpent, and she is eating the world. ||2||
सा सापनि होइ जग कउ खाई ॥२॥
ਹਮਦੇਖਤਜਿਨਿਸਭੁਜਗੁਲੂਟਿਆ॥
ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ।
Before my very eyes, she has plundered the entire world.
हम देखत जिनि सभु जगु लूटिआ ॥
ਕਹੁਕਬੀਰਮੈਰਾਮਕਹਿਛੂਟਿਆ॥੩॥੩੦॥
ਕਬੀਰ ਆਖਦਾ ਹੈ- ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ॥੩॥੩੦॥
Says Kabeer, chanting the Lord's Name, I have escaped her. ||3||30||
कहु कबीर मै राम कहि छूटिआ ॥३॥३०॥
ਗਉੜੀਕਬੀਰਜੀ॥
Gauree, Kabeer Jee:
गउड़ी कबीर जी ॥
ਦੇਇਮੁਹਾਰਲਗਾਮੁਪਹਿਰਾਵਉ॥
ਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ,
I have grasped the reins and attached the bridle;
देइ मुहार लगामु पहिरावउ ॥
ਸਗਲਤਜੀਨੁਗਗਨਦਉਰਾਵਉ॥੧॥
ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ-ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ॥੧॥
abandoning everything, I now ride through the skies. ||1||
सगल त जीनु गगन दउरावउ ॥१॥
ਅਪਨੈਬੀਚਾਰਿਅਸਵਾਰੀਕੀਜੈ॥
(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ;
I made self-reflection my mount,
अपनै बीचारि असवारी कीजै ॥
ਸਹਜਕੈਪਾਵੜੈਪਗੁਧਰਿਲੀਜੈ॥੧॥ਰਹਾਉ॥
ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ॥੧॥ ਰਹਾਉ ॥
and in the stirrups of intuitive poise, I placed my feet. ||1||Pause||
सहज कै पावड़ै पगु धरि लीजै ॥१॥ रहाउ ॥
ਚਲੁਰੇਬੈਕੁੰਠਤੁਝਹਿਲੇਤਾਰਉ॥
ਚੱਲ, ਹੇ (ਮਨ-ਰੂਪ ਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ;
Come, and let me ride you to heaven.
चलु रे बैकुंठ तुझहि ले तारउ ॥
ਹਿਚਹਿਤਪ੍ਰੇਮਕੈਚਾਬੁਕਮਾਰਉ॥੨॥
ਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ॥੨॥
If you hold back, then I shall strike you with the whip of spiritual love. ||2||
हिचहि त प्रेम कै चाबुक मारउ ॥२॥
ਕਹਤਕਬੀਰਭਲੇਅਸਵਾਰਾ॥
ਕਬੀਰ ਆਖਦਾ ਹੈ-(ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ),
Says Kabeer, those who remain detached from the
कहत कबीर भले असवारा ॥
ਬੇਦਕਤੇਬਤੇਰਹਹਿਨਿਰਾਰਾ॥੩॥੩੧॥
ਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ ॥੩॥੩੧॥
Vedas, the Koran and the Bible are the best riders. ||3||31||
बेद कतेब ते रहहि निरारा ॥३॥३१॥
ਗਉੜੀਕਬੀਰਜੀ॥
Gauree, Kabeer Jee:
गउड़ी कबीर जी ॥
ਜਿਹਮੁਖਿਪਾਂਚਉਅੰਮ੍ਰਿਤਖਾਏ॥
ਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਖਾਈਦੇ ਹਨ,
That mouth, which used to eat the five delicacies
जिह मुखि पांचउ अंम्रित खाए ॥
ਤਿਹਮੁਖਦੇਖਤਲੂਕਟਲਾਏ॥੧॥
(ਮਰਨ ਤੇ) ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ (ਬਾਲ ਕੇ) ਲਾ ਦੇਈਦੀ ਹੈ ॥੧॥
- I have seen the flames being applied to that mouth. ||1||
तिह मुख देखत लूकट लाए ॥१॥
ਇਕੁਦੁਖੁਰਾਮਰਾਇਕਾਟਹੁਮੇਰਾ॥
ਹੇ ਮੇਰੇ ਸੁਹਣੇ ਰਾਮ! ਮੇਰਾ ਇਕ ਇਹ ਦੁੱਖ ਦੂਰ ਕਰ ਦੇਹ,
O Lord, my King, please rid me of this one affliction:
इकु दुखु राम राइ काटहु मेरा ॥
ਅਗਨਿਦਹੈਅਰੁਗਰਭਬਸੇਰਾ॥੧॥ਰਹਾਉ॥
ਇਹ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ (ਭਾਵ, ਇਹ ਜੋ ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ ਤੇ ਤ੍ਰਿਸ਼ਨਾ ਅੱਗ ਵਿਚ ਸੜੀਦਾ ਹੈ, ਇਸ ਤੋਂ ਬਚਾ ਲੈ) ॥੧॥ ਰਹਾਉ ॥
may I not be burned in fire, or cast into the womb again. ||1||Pause||
अगनि दहै अरु गरभ बसेरा ॥१॥ रहाउ ॥
ਕਾਇਆਬਿਗੂਤੀਬਹੁਬਿਧਿਭਾਤੀ॥
(ਮਰਨ ਪਿਛੋਂ) ਇਹ ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ।
The body is destroyed by so many ways and means.
काइआ बिगूती बहु बिधि भाती ॥
ਕੋਜਾਰੇਕੋਗਡਿਲੇਮਾਟੀ॥੨॥
ਕੋਈ ਇਸ ਨੂੰ ਸਾੜ ਦੇਂਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦੇਂਦਾ ਹੈ ॥੨॥
Some burn it, and some bury it in the earth. ||2||
को जारे को गडि ले माटी ॥२॥
ਕਹੁਕਬੀਰਹਰਿਚਰਣਦਿਖਾਵਹੁ॥
ਕਬੀਰ ਆਖਦਾ ਹੈ- ਹੇ ਪ੍ਰਭੂ! (ਮੈਨੂੰ) ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਹ।
Says Kabeer, O Lord, please reveal to me Your Lotus Feet;
कहु कबीर हरि चरण दिखावहु ॥
ਪਾਛੈਤੇਜਮੁਕਿਉਨਪਠਾਵਹੁ॥੩॥੩੨॥
ਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ (ਮੇਰੇ ਪ੍ਰਾਣ ਲੈਣ ਲਈ) ਘੱਲ ਦੇਵੀਂ ॥੩॥੩੨॥
after that, go ahead and send me to my death. ||3||32||
पाछै ते जमु किउ न पठावहु ॥३॥३२॥
ਗਉੜੀਕਬੀਰਜੀ॥
Gauree, Kabeer Jee:
गउड़ी कबीर जी ॥
ਆਪੇਪਾਵਕੁਆਪੇਪਵਨਾ॥
ਖਸਮ (ਪ੍ਰਭੂ) ਆਪ ਹੀ ਅੱਗ ਹੈ, ਆਪ ਹੀ ਹਵਾ ਹੈ।
He Himself is the fire, and He Himself is the wind.
आपे पावकु आपे पवना ॥
ਜਾਰੈਖਸਮੁਤਰਾਖੈਕਵਨਾ॥੧॥
ਜੇ ਉਹ ਆਪ ਹੀ (ਜੀਵ ਨੂੰ) ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ? ॥੧॥
When our Lord and Master wishes to burn someone, then who can save him? ||1||
जारै खसमु त राखै कवना ॥१॥
ਰਾਮਜਪਤਤਨੁਜਰਿਕੀਨਜਾਇ॥
ਪ੍ਰਭੂ ਦਾ ਸਿਮਰਨ ਕਰਦਿਆਂ (ਉਸ ਦਾ) ਸਰੀਰ ਭੀ ਭਾਵੇਂ ਸੜ ਜਾਏ (ਉਹ ਰਤਾ ਪਰਵਾਹ ਨਹੀਂ ਕਰਦਾ)
When I chant the Lord's Name, what does it matter if my body burns?
राम जपत तनु जरि की न जाइ ॥
ਰਾਮਨਾਮਚਿਤੁਰਹਿਆਸਮਾਇ॥੧॥ਰਹਾਉ॥
(ਜਿਸ ਮਨੁੱਖ ਦਾ) ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ ॥੧॥ ਰਹਾਉ ॥
My consciousness remains absorbed in the Lord's Name. ||1||Pause||
राम नाम चितु रहिआ समाइ ॥१॥ रहाउ ॥
ਕਾਕੋਜਰੈਕਾਹਿਹੋਇਹਾਨਿ॥
(ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ;
Who is burned, and who suffers loss?
का को जरै काहि होइ हानि ॥
ਨਟਵਟਖੇਲੈਸਾਰਿਗਪਾਨਿ॥੨॥
ਪ੍ਰਭੂ ਆਪ ਹੀ (ਸਭ ਥਾਈਂ) ਨਟਾਂ ਦੇ ਭੇਸਾਂ ਵਾਂਗ ਖੇਡ ਰਿਹਾ ਹੈ, (ਭਾਵ, ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ, ਤੇ ਕਿਤੇ ਆਪ ਹੀ ਉਹ ਨੁਕਸਾਨ ਸਹਿ ਰਿਹਾ ਹੈ) ॥੨॥
The Lord plays, like the juggler with his ball. ||2||
नट वट खेलै सारिगपानि ॥२॥
ਕਹੁਕਬੀਰਅਖਰਦੁਇਭਾਖਿ॥
(ਇਸ ਵਾਸਤੇ) ਕਬੀਰ ਆਖਦਾ ਹੈ- (ਤੂੰ ਤਾਂ) ਇਹ ਨਿੱਕੀ ਜਿਹੀ ਗੱਲ ਚੇਤੇ ਰੱਖ,
Says Kabeer, chant the two letters of the Lord's Name - Raa Maa.
कहु कबीर अखर दुइ भाखि ॥
ਹੋਇਗਾਖਸਮੁਤਲੇਇਗਾਰਾਖਿ॥੩॥੩੩॥
ਕਿ ਜੇ ਖ਼ਸਮ ਨੂੰ ਮਨਜ਼ੂਰ ਹੋਵੇਗਾ ਤਾਂ (ਜਿਥੇ ਕਿਤੇ ਲੋੜ ਪਏਗੀ, ਆਪ ਹੀ) ਬਚਾ ਲਏਗਾ ॥੩॥੩੩॥
If He is your Lord and Master, He will protect you. ||3||33||
होइगा खसमु त लेइगा राखि ॥३॥३३॥
ਗਉੜੀਕਬੀਰਜੀਦੁਪਦੇ₂॥
Gauree, Kabeer Jee, Du-Padas:
गउड़ी कबीर जी दुपदे₂ ॥
ਨਾਮੈਜੋਗਧਿਆਨਚਿਤੁਲਾਇਆ॥
ਮੈਂ ਤਾਂ ਜੋਗ (ਦੇ ਦੱਸੇ ਹੋਏ) ਧਿਆਨ (ਭਾਵ, ਸਮਾਧੀਆਂ) ਦਾ ਗਹੁ ਨਹੀਂ ਕੀਤਾ,
I have not practiced Yoga, or focused my consciousness on meditation.
ना मै जोग धिआन चितु लाइआ ॥
ਬਿਨੁਬੈਰਾਗਨਛੂਟਸਿਮਾਇਆ॥੧॥
(ਕਿਉਂਕਿ ਇਸ ਨਾਲ ਵੈਰਾਗ ਪੈਦਾ ਨਹੀਂ ਹੁੰਦਾ, ਅਤੇ) ਵੈਰਾਗ ਤੋਂ ਬਿਨਾ ਮਾਇਆ (ਦੇ ਮੋਹ) ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧॥
Without renunciation, I cannot escape Maya. ||1||
बिनु बैराग न छूटसि माइआ ॥१॥
ਕੈਸੇਜੀਵਨੁਹੋਇਹਮਾਰਾ॥
(ਪ੍ਰਭੂ ਦੇ ਨਾਮ ਦਾ ਆਸਰੇ ਬਿਨਾਂ ਅਸੀਂ ਸਹੀ) ਜੀਵਨ ਜੀਊ ਹੀ ਨਹੀਂ ਸਕਦੇ,
How have I passed my life?
कैसे जीवनु होइ हमारा ॥