GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 306
Display Settings
Translations
ਜਿਸਨੋਦਇਆਲੁਹੋਵੈਮੇਰਾਸੁਆਮੀਤਿਸੁਗੁਰਸਿਖਗੁਰੂਉਪਦੇਸੁਸੁਣਾਵੈ
ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ।
That person, unto whom my Lord and Master is kind and compassionate - upon that GurSikh, the Guru's Teachings are bestowed.
जिस नो दइआलु होवै मेरा सुआमी तिसु गुरसिख गुरू उपदेसु सुणावै ॥
ਜਨੁਨਾਨਕੁਧੂੜਿਮੰਗੈਤਿਸੁਗੁਰਸਿਖਕੀਜੋਆਪਿਜਪੈਅਵਰਹਨਾਮੁਜਪਾਵੈ॥੨॥
ਦਾਸ ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ॥੨॥
Servant Nanak begs for the dust of the feet of that GurSikh, who himself chants the Naam, and inspires others to chant it. ||2||
जनु नानकु धूड़ि मंगै तिसु गुरसिख की जो आपि जपै अवरह नामु जपावै ॥२॥
ਪਉੜੀ
Pauree:
पउड़ी ॥
ਜੋਤੁਧੁਸਚੁਧਿਆਇਦੇਸੇਵਿਰਲੇਥੋੜੇ
ਹੇ ਸੱਚੇ ਪ੍ਰ੍ਹ੍ਹਭੂ! ਉਹ ਬਹੁਤ ਥੋਹੜੇ ਜੀਵ ਹਨ, ਜੋ (ਇਕਾਗਰ ਚਿੱਤ) ਤੇਰਾ ਸਿਮਰਨ ਕਰਦੇ ਹਨ।
Those who meditate on You, O True Lord - they are very rare.
जो तुधु सचु धिआइदे से विरले थोड़े ॥
ਜੋਮਨਿਚਿਤਿਇਕੁਅਰਾਧਦੇਤਿਨਕੀਬਰਕਤਿਖਾਹਿਅਸੰਖਕਰੋੜੇ
ਪੂਰਨ ਇਕਾਗ੍ਰਤਾ ਵਿਚ ਜੋ ਮਨੁੱਖ ਇੱਕ ਦਾ ਅਰਾਧਨ ਕਰਦੇ ਹਨ, ਉਹਨਾਂ ਦੀ ਕਮਾਈ ਬੇਅੰਤ ਜੀਵ ਖਾਂਦੇ ਹਨ।
Those who worship and adore the One Lord in their conscious minds - through their generosity, countless millions are fed.
जो मनि चिति इकु अराधदे तिन की बरकति खाहि असंख करोड़े ॥
ਤੁਧੁਨੋਸਭਧਿਆਇਦੀਸੇਥਾਇਪਏਜੋਸਾਹਿਬਲੋੜੇ
ਹੇ ਹਰੀ! (ਉਂਞ ਤਾਂ) ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਹੈ, ਪਰ ਪਰਵਾਨ ਉਹ ਹੁੰਦੇ ਹਨ ਜਿਨ੍ਹਾਂ ਨੂੰ ਤੂੰ ਮਾਲਕ ਪਸੰਦ ਕਰਦਾ ਹੈਂ।
All meditate on You, but they alone are accepted, who are pleasing to their Lord and Master.
तुधुनो सभ धिआइदी से थाइ पए जो साहिब लोड़े ॥
ਜੋਬਿਨੁਸਤਿਗੁਰਸੇਵੇਖਾਦੇਪੈਨਦੇਸੇਮੁਏਮਰਿਜੰਮੇਕੋੜ੍ਹੇ
ਸਤਿਗੁਰੂ ਦੀ ਸੇਵਾ ਤੋਂ ਸੱਖਣੇ ਰਹਿ ਕੇ ਜੋ ਮਨੁੱਖ ਖਾਣ ਪੀਣ ਤੇ ਪੈਨਣ ਦੇ ਰਸਾਂ ਵਿਚ ਲੱਗੇ ਹੋਏ ਹਨ, ਉਹ ਕੋੜ੍ਹੇ ਮੁੜ ਮੁੜ ਜੰਮਦੇ ਹਨ।
Those who eat and dress without serving the True Guru die; after death, those wretched lepers are consigned to reincarnation.
जो बिनु सतिगुर सेवे खादे पैनदे से मुए मरि जंमे कोढ़े ॥
ਓਇਹਾਜਰੁਮਿਠਾਬੋਲਦੇਬਾਹਰਿਵਿਸੁਕਢਹਿਮੁਖਿਘੋਲੇ
ਇਹੋ ਜਿਹੇ ਮਨੁੱਖ ਸਾਹਮਣੇ (ਤਾਂ) ਮਿੱਠੀਆਂ ਗੱਲਾਂ ਕਰਦੇ ਹਨ (ਪਰ) ਪਿਛੋਂ ਮੂੰਹ ਵਿਚੋਂ ਵਿਹੁ ਘੋਲ ਕੇ ਕੱਢਦੇ ਹਨ (ਭਾਵ, ਰੱਜ ਕੇ ਨਿੰਦਾ ਕਰਦੇ ਹਨ)।
In His Sublime Presence, they talk sweetly, but behind His back, they exude poison from their mouths.
ओइ हाजरु मिठा बोलदे बाहरि विसु कढहि मुखि घोले ॥
ਮਨਿਖੋਟੇਦਯਿਵਿਛੋੜੇ॥੧੧॥
ਇਹੋ ਜਿਹੇ ਮਨੋਂ ਖੋਟਿਆਂ ਨੂੰ ਖਸਮ ਨੇ (ਆਪਣੇ ਨਾਲੋਂ) ਵਿਛੋੜ ਦਿੱਤਾ ਹੈ ॥੧੧॥
The evil-minded are consigned to separation from the Lord. ||11||
मनि खोटे दयि विछोड़े ॥११॥
ਸਲੋਕਮਃ
Shalok, Fourth Mahalaa:
सलोक मः ४ ॥
ਮਲੁਜੂਈਭਰਿਆਨੀਲਾਕਾਲਾਖਿਧੋਲੜਾਤਿਨਿਵੇਮੁਖਿਵੇਮੁਖੈਨੋਪਾਇਆ
ਮਲ ਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਜੁੱਲਾ ਉਸ ਬੇ-ਮੁਖ ਨੇ ਬੇ-ਮੁਖ ਨੂੰ ਪਾ ਦਿੱਤਾ,
The faithless baymukh sent out his faithless servant, wearing a blue-black coat, filled with filth and vermin.
मलु जूई भरिआ नीला काला खिधोलड़ा तिनि वेमुखि वेमुखै नो पाइआ ॥
ਪਾਸਿਦੇਈਕੋਈਬਹਣਿਜਗਤਮਹਿਗੂਹਪੜਿਸਗਵੀਮਲੁਲਾਇਮਨਮੁਖੁਆਇਆ
ਸੰਸਾਰ ਵਿਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦੇਂਦਾ, ਗੰਦ ਪੈ ਕੇ ਸਗੋਂ ਬਹੁਤੀ ਮੈਲ ਲਾ ਕੇ ਮਨਮੁਖ (ਵਾਪਸ) ਆਇਆ।
No one in the world will sit near him; the self-willed manmukh fell into manure, and returned with even more filth covering him.
पासि न देई कोई बहणि जगत महि गूह पड़ि सगवी मलु लाइ मनमुखु आइआ ॥
ਪਰਾਈਜੋਨਿੰਦਾਚੁਗਲੀਨੋਵੇਮੁਖੁਕਰਿਕੈਭੇਜਿਆਓਥੈਭੀਮੁਹੁਕਾਲਾਦੁਹਾਵੇਮੁਖਾਦਾਕਰਾਇਆ
ਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ (ਸਾਲਾਹ) ਕਰ ਕੇ ਭੇਜਿਆ ਗਿਆ ਸੀ, ਉਥੇ ਭੀ ਦੋਹਾਂ ਦਾ ਮੂੰਹ ਕਾਲਾ ਕੀਤਾ ਗਿਆ।
The faithless baymukh was sent to slander and back-bite others, but when he went there, the faces of both he and his faithless master were blackened instead.
पराई जो निंदा चुगली नो वेमुखु करि कै भेजिआ ओथै भी मुहु काला दुहा वेमुखा दा कराइआ ॥
ਤੜਸੁਣਿਆਸਭਤੁਜਗਤਵਿਚਿਭਾਈਵੇਮੁਖੁਸਣੈਨਫਰੈਪਉਲੀਪਉਦੀਫਾਵਾਹੋਇਕੈਉਠਿਘਰਿਆਇਆ
ਸੰਸਾਰ ਵਿਚ ਸਭਨੀਂ ਪਾਸੀਂ ਤੁਰਤ ਸੁਣਿਆ ਗਿਆ ਕਿ ਹੇ ਭਾਈ! ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉੱਠ ਆਇਆ ਹੈ।
It was immediately heard throughout the whole world, O Siblings of Destiny, that this faithless man, along with his servant, was kicked and beaten with shoes; in humiliation, they got up and returned to their homes.
तड़ सुणिआ सभतु जगत विचि भाई वेमुखु सणै नफरै पउली पउदी फावा होइ कै उठि घरि आइआ ॥
ਅਗੈਸੰਗਤੀਕੁੜਮੀਵੇਮੁਖੁਰਲਣਾਮਿਲੈਤਾਵਹੁਟੀਭਤੀਜਂੀਫਿਰਿਆਣਿਘਰਿਪਾਇਆ
ਅੱਗੋਂ ਸੰਗਤਾਂ ਤੇ ਕੁੜਮਾਂ (ਭਾਵ, ਸਾਕਾਂ ਅੰਗਾਂ) ਵਿਚ ਬੇਮੁਖ ਨੂੰ ਬਹਿਣਾ ਨਾ ਮਿਲੇ, ਤਾਂ ਫਿਰ ਵਹੁਟੀ ਤੇ ਭਤੀਜਿਆਂ ਨੇ ਲਿਆ ਕੇ ਘਰ ਵਿਚ ਟਿਕਾਣਾ ਦਿੱਤਾ।
The faithless baymukh was not allowed to mingle with others; his wife and niece then brought him home to lie down.
अगै संगती कुड़मी वेमुखु रलणा न मिलै ता वहुटी भतीजीं फिरि आणि घरि पाइआ ॥
ਹਲਤੁਪਲਤੁਦੋਵੈਗਏਨਿਤਭੁਖਾਕੂਕੇਤਿਹਾਇਆ
ਉਸ ਦੇ ਲੋਕ ਪਰਲੋਕ ਦੋਵੇਂ ਅਜਾਈਂ ਗਏ ਤੇ (ਹੁਣ) ਭੁੱਖਾ ਤੇ ਤਿਹਾਇਆ ਕੂਕਦਾ ਹੈ।
He has lost both this world and the next; he cries out continually, in hunger and thirst.
हलतु पलतु दोवै गए नित भुखा कूके तिहाइआ ॥
ਧਨੁਧਨੁਸੁਆਮੀਕਰਤਾਪੁਰਖੁਹੈਜਿਨਿਨਿਆਉਸਚੁਬਹਿਆਪਿਕਰਾਇਆ
ਧੰਨ ਸਿਰਜਣਹਾਰ ਮਾਲਕ ਹੈ ਜਿਸ ਨੇ ਆਪ ਗਹੁ ਨਾਲ ਸੱਚਾ ਨਿਆਉਂ ਕਰਾਇਆ ਹੈ,
Blessed, blessed is the Creator, the Primal Being, our Lord and Master; He Himself sits and dispenses true justice.
धनु धनु सुआमी करता पुरखु है जिनि निआउ सचु बहि आपि कराइआ ॥
ਜੋਨਿੰਦਾਕਰੇਸਤਿਗੁਰਪੂਰੇਕੀਸੋਸਾਚੈਮਾਰਿਪਚਾਇਆ
(ਕਿ) ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਸੱਚਾ ਪ੍ਰਭੂ ਉਸ ਨੂੰ ਆਪ (ਆਤਮਕ ਮੌਤ) ਮਾਰ ਕੇ ਦੁਖੀ ਕਰਦਾ ਹੈ।
One who slanders the Perfect True Guru is punished and destroyed by the True Lord.
जो निंदा करे सतिगुर पूरे की सो साचै मारि पचाइआ ॥
ਏਹੁਅਖਰੁਤਿਨਿਆਖਿਆਜਿਨਿਜਗਤੁਸਭੁਉਪਾਇਆ॥੧॥
(ਇਹ) ਨਿਆਂ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ॥੧॥
This Word is spoken by the One who created the whole universe. ||1||
एहु अखरु तिनि आखिआ जिनि जगतु सभु उपाइआ ॥१॥
ਮਃ
Fourth Mahalaa:
मः ४ ॥
ਸਾਹਿਬੁਜਿਸਕਾਨੰਗਾਭੁਖਾਹੋਵੈਤਿਸਦਾਨਫਰੁਕਿਥਹੁਰਜਿਖਾਏ
ਜਿਸ ਨੌਕਰ ਦਾ ਮਾਲਕ ਕੰਗਾਲ ਹੋਵੇ, ਉਸ ਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ?
One who has a poor beggar for a master - how can he be well-fed?
साहिबु जिस का नंगा भुखा होवै तिस दा नफरु किथहु रजि खाए ॥
ਜਿਸਾਹਿਬਕੈਘਰਿਵਥੁਹੋਵੈਸੁਨਫਰੈਹਥਿਆਵੈਅਣਹੋਦੀਕਿਥਹੁਪਾਏ
ਨੌਕਰ ਨੂੰ ਉਹੋ ਵਸਤ ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿਚ ਹੋਵੇ, ਜੇ ਘਰ ਵਿਚ ਹੀ ਨਾ ਹੋਵੇ ਤਾਂ ਉਸ ਨੂੰ ਕਿੱਥੋਂ ਮਿਲੇ?
If there is something in his master's house, he can get it; but how can he get what is not there?
जि साहिब कै घरि वथु होवै सु नफरै हथि आवै अणहोदी किथहु पाए ॥
ਜਿਸਦੀਸੇਵਾਕੀਤੀਫਿਰਿਲੇਖਾਮੰਗੀਐਸਾਸੇਵਾਅਉਖੀਹੋਈ
ਜਿਸ ਦੀ ਸੇਵਾ ਕੀਤਿਆਂ ਫਿਰ ਭੀ ਲੇਖਾ ਮੰਗਿਆ ਜਾਣਾ ਹੋਵੇ, ਉਹ ਸੇਵਾ ਮੁਸ਼ਕਲ ਹੈ (ਭਾਵ, ਉਹਦੇ ਕਰਨ ਦਾ ਕੀਹ ਲਾਹ ਹੈ?)
Serving him, who will be called to answer for his account? That service is painful and useless.
जिस दी सेवा कीती फिरि लेखा मंगीऐ सा सेवा अउखी होई ॥
ਨਾਨਕਸੇਵਾਕਰਹੁਹਰਿਗੁਰਸਫਲਦਰਸਨਕੀਫਿਰਿਲੇਖਾਮੰਗੈਕੋਈ॥੨॥
ਹੇ ਨਾਨਕ! ਜਿਸ ਹਰੀ ਤੇ ਸਤਿਗੁਰੂ ਦਾ ਦਰਸ਼ਨ (ਮਨੁੱਖਾ ਜਨਮ ਨੂੰ) ਸਫਲਾ (ਕਰਦਾ) ਹੈ, ਉਹਨਾਂ ਦੀ ਸੇਵਾ ਕਰਹੁ (ਤਾਕਿ) ਫਿਰ ਕੋਈ ਲੇਖਾ ਨਾ ਮੰਗੇ ॥੨॥
O Nanak, serve the Guru, the Lord Incarnate; the Blessed Vision of His Darshan is profitable, and in the end, you shall not be called to account. ||2||
नानक सेवा करहु हरि गुर सफल दरसन की फिरि लेखा मंगै न कोई ॥२॥
ਪਉੜੀ
Pauree:
पउड़ी ॥
ਨਾਨਕਵੀਚਾਰਹਿਸੰਤਜਨਚਾਰਿਵੇਦਕਹੰਦੇ
ਹੇ ਨਾਨਕ! ਸੰਤ (ਆਪਣੀ) ਵੀਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ ਪੁਸਤਕ ਭੀ ਇਹੀ ਗੱਲ) ਆਖਦੇ ਹਨ,
O Nanak, the Saints consider, and the four Vedas proclaim,
नानक वीचारहि संत जन चारि वेद कहंदे ॥
ਭਗਤਮੁਖੈਤੇਬੋਲਦੇਸੇਵਚਨਹੋਵੰਦੇ
(ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਹਨ।
that whatever the Lord's devotees utter with their mouths, shall come to pass.
भगत मुखै ते बोलदे से वचन होवंदे ॥
ਪ੍ਰਗਟੁਪਹਾਰਾਜਾਪਦਾਸਭਿਲੋਕਸੁਣੰਦੇ
(ਭਗਤ) ਸਾਰੇ ਜਗਤ ਵਿਚ ਉੱਘੇ ਹੋ ਜਾਂਦੇ ਹਨ, ਉਹਨਾਂ ਦੀ ਸੋਭਾ ਸਾਰੇ ਲੋਕ ਸੁਣਦੇ ਹਨ।
He is manifest in His cosmic workshop. All people hear of this.
प्रगटु पहारा जापदा सभि लोक सुणंदे ॥
ਸੁਖੁਪਾਇਨਿਮੁਗਧਨਰਸੰਤਨਾਲਿਖਹੰਦੇ
ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ ਉਹ ਸੁਖ ਨਹੀਂ ਪਾਂਦੇ।
The stubborn men who fight with the Saints shall never find peace.
सुखु न पाइनि मुगध नर संत नालि खहंदे ॥
ਓਇਲੋਚਨਿਓਨਾਗੁਣੈਨੋਓਇਅਹੰਕਾਰਿਸੜੰਦੇ
(ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, ਪਰ ਸੰਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।
The Saints seek to bless them with virtue, but they only burn in their egos.
ओइ लोचनि ओना गुणै नो ओइ अहंकारि सड़ंदे ॥
ਓਇਵਿਚਾਰੇਕਿਆਕਰਹਿਜਾਭਾਗਧੁਰਿਮੰਦੇ
ਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਮੁੱਢ ਤੋਂ (ਮੰਦੇ ਕਰਮ ਕਰਨ ਕਰਕੇ) ਮੰਦੇ ਸੰਸਕਾਰ ਹੀ ਉਹਨਾਂ ਦਾ ਭਾਗ ਹੈ (ਤੇ ਇਹਨਾਂ ਸੰਸਕਾਰਾਂ ਦੇ ਪ੍ਰੇਰੇ ਹੋਏ ਮੰਦੇ ਪਾਸੇ ਪਏ ਰਹਿੰਦੇ ਹਨ)।
What can those wretched ones do, since, from the very beginning, their destiny is cursed with evil.
ओइ विचारे किआ करहि जा भाग धुरि मंदे ॥
ਜੋਮਾਰੇਤਿਨਿਪਾਰਬ੍ਰਹਮਿਸੇਕਿਸੈਸੰਦੇ
ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।
Those who are struck down by the Supreme Lord God are of no use to anyone.
जो मारे तिनि पारब्रहमि से किसै न संदे ॥
ਵੈਰੁਕਰਹਿਨਿਰਵੈਰਨਾਲਿਧਰਮਨਿਆਇਪਚੰਦੇ
ਨਿਰਵੈਰਾਂ ਨਾਲ ਭੀ ਵੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ-ਅਨੁਸਾਰ ਦੁਖੀ ਹੁੰਦੇ ਹਨ।
Those who hate the One who has no hatred - according to the true justice of Dharma, they shall perish.
वैरु करहि निरवैर नालि धरम निआइ पचंदे ॥
ਜੋਜੋਸੰਤਿਸਰਾਪਿਆਸੇਫਿਰਹਿਭਵੰਦੇ
ਜੋ ਜੋ ਮਨੁੱਖ ਸੰਤ (ਗੁਰੂ) ਵਲੋਂ ਫਿਟਕਾਰੇ ਹੋਏ ਹਨ (ਭਾਵ, ਗੁਰੂ ਦੇ ਦਰ ਤੋਂ ਵਾਂਜੇ ਹੋਏ ਹਨ) ਉਹ ਭਟਕਦੇ ਫਿਰਦੇ ਹਨ।
Those who are cursed by the Saints will continue wandering aimlessly.
जो जो संति सरापिआ से फिरहि भवंदे ॥
ਪੇਡੁਮੁੰਢਾਹੂੰਕਟਿਆਤਿਸੁਡਾਲਸੁਕੰਦੇ॥੧੨॥
ਜੋ ਰੁੱਖ ਮੁਢੋਂ ਪੁਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੧੨॥
When the tree is cut off at its roots, the branches wither and die. ||12||
पेडु मुंढाहूं कटिआ तिसु डाल सुकंदे ॥१२॥
ਸਲੋਕਮਃ
Shalok Fourth Mahalaa:
सलोक मः ४ ॥