ਨਰੋਗੰਨਸੋਗੰਅਭੈਨਿਰਬਿਖਾਧੰ॥੧੦॥੧੦੦॥
(ਉਸ ਨੂੰ) ਨਾ ਕੋਈ ਰੋਗ ਹੈ ਅਤੇ ਨਾ ਹੀ ਸੋਗ ਹੈ। (ਉਹ) ਅਭੈ ਅਤੇ ਵਾਦ-ਵਿਵਾਦ ਤੋਂ ਰਹਿਤ ਹੈ ॥੧੦॥੧੦੦॥
He is without malady, without sorrow, without Fear and without hatred.10.100.
न रोगं न सोगं अभै निरबिखाधं ॥१०॥१००॥
ਅਛੇਦੰਅਭੇਦੰਅਕਰਮੰਅਕਾਲੰ॥
(ਉਹ) ਅਛੇਦ, ਅਭੇਦ, ਨਿਸ਼ਕਰਮਾ ਅਤੇ ਕਾਲ-ਰਹਿਤ ਹੈ;
He Invincible, Indiscriminate, Actionless and Timeles.
अछेदं अभेदं अकरमं अकालं ॥
ਅਖੰਡੰਅਭੰਡੰਪ੍ਰਚੰਡੰਅਪਾਲੰ॥
ਅਖੰਡ, ਅਭੰਡ (ਭੰਡੇ ਜਾਣ ਤੋਂ ਉੱਚਾ) ਪ੍ਰਚੰਡ ਅਤੇ ਅਪਾਲ (ਬਿਨਾ ਕਿਸੇ ਦੁਆਰਾ ਪਾਲੇ ਜਾਣ ਵਾਲਾ) ਹੈ।
He is Indivisible, Indefamable, Mighty and Patronless.
अखंडं अभंडं प्रचंडं अपालं ॥
ਨਤਾਤੰਨਮਾਤੰਨਜਾਤੰਨਭਾਇਅੰ॥
(ਉਸ ਦਾ) ਨਾ ਕੋਈ ਪਿਤਾ ਹੈ, ਨਾ ਮਾਤਾ, ਨਾ ਜਨਮ ਹੈ ਅਤੇ ਨਾ ਹੀ ਦੇਹੀ।
He is without father, without mother, without birth and without body.
न तातं न मातं न जातं न भाइअं ॥
ਨਨੇਹੰਨਗੇਹੰਨਕਰਮੰਨਕਾਇਅੰ॥੧੧॥੧੦੧॥
(ਉਸ ਦਾ) ਨਾ ਕਿਸੇ ਨਾਲ (ਕੋਈ ਵਿਸ਼ੇਸ਼) ਸਨੇਹ ਹੈ, ਨਾ ਕੋਈ ਘਰ ਹੈ, ਨਾ ਕੋਈ ਭਰਮ ਹੈ ਅਤੇ ਨਾ ਹੀ ਭਾਵਨਾ ਹੈ ॥੧੧॥੧੦੧॥
He is without love, without home, without illusion and without affection. 11.101.
न नेहं न गेहं न करमं न काइअं ॥११॥१०१॥
ਨਰੂਪੰਨਭੂਪੰਨਕਾਯੰਨਕਰਮੰ॥
(ਉਸ ਦਾ) ਨਾ ਕੋਈ ਰੂਪ ਹੈ, ਨਾ ਹੀ (ਉਸ ਉਪਰ ਕੋਈ) ਰਾਜਾ ਹੈ, ਨਾ ਕੋਈ ਕਾਇਆ ਹੈ ਅਤੇ ਨਾ ਹੀ ਕਰਮ।
He is without form, without hunger, without body and without action.
न रूपं न भूपं न कायं न करमं ॥
ਨਤ੍ਰਾਸੰਨਪ੍ਰਾਸੰਨਭੇਦੰਨਭਰਮੰ॥
(ਉਸ ਨੂੰ) ਨਾ ਕੋਈ ਡਰ ਹੈ, ਨਾ ਝਗੜਾ ਜਾਂ ਬਖੇੜਾ ਹੈ, ਨਾ ਕੋਈ ਭੇਦ ਹੈ ਅਤੇ ਨਾ ਹੀ ਭਰਮ।
He is without suffering, without strife, without discrimination and without illusion.
न त्रासं न प्रासं न भेदं न भरमं ॥
ਸਦੈਵੰਸਦਾਸਿੱਧਬ੍ਰਿੱਧੰਸਰੂਪੇ॥
(ਉਹ) ਨਿੱਤ ਹੈ, ਸਦਾ-ਸਿੱਧ ਹੈ ਅਤੇ ਬਿਰਧ ਰੂਪ ਵਾਲਾ ਹੈ।
He is Eternal, He is the Perfect and Oldest Entity.
सदैवं सदा सिद्ध ब्रिद्धं सरूपे ॥