GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 2
Display Settings
Translations
ਗਾਵੈ​ਕੋ​ਵੇਖੈ​ਹਾਦਰਾ​ਹਦੂਰਿ​॥​
ਪਰ ਕੋਈ ਆਖਦਾ ਹੈ, '(ਨਹੀਂ, ਨੇੜੇ ਹੈ), ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ'।
Some sing that He watches over us, face to face, ever-present.
गावै को वेखै हादरा हदूरि ॥
ਕਥਨਾ​ਕਥੀ​ਨ​ਆਵੈ​ਤੋਟਿ​॥​
ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ);
There is no shortage of those who preach and teach.
कथना कथी न आवै तोटि ॥
ਕਥਿ​ਕਥਿ​ਕਥੀ​ਕੋਟੀ​ਕੋਟਿ​ਕੋਟਿ​॥​
ਭਾਵੇਂ ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ।
Millions upon millions offer millions of sermons and stories.
कथि कथि कथी कोटी कोटि कोटि ॥
ਦੇਦਾ​ਦੇ​ਲੈਦੇ​ਥਕਿ​ਪਾਹਿ​॥​
ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ।
The Great Giver keeps on giving, while those who receive grow weary of receiving.
देदा दे लैदे थकि पाहि ॥
ਜੁਗਾ​ਜੁਗੰਤਰਿ​ਖਾਹੀ​ਖਾਹਿ​॥​
(ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ। ***
Throughout the ages, consumers consume.
जुगा जुगंतरि खाही खाहि ॥
ਹੁਕਮੀ​ਹੁਕਮੁ​ਚਲਾਏ​ਰਾਹੁ​॥​
ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ।
The Commander, by His Command, leads us to walk on the Path.
हुकमी हुकमु चलाए राहु ॥
ਨਾਨਕ​ਵਿਗਸੈ​ਵੇਪਰਵਾਹੁ​॥੩॥​
ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ ॥੩॥
O Nanak, He blossoms forth, Carefree and Untroubled. ||3||
नानक विगसै वेपरवाहु ॥३॥
ਸਾਚਾ​ਸਾਹਿਬੁ​ਸਾਚੁ​ਨਾਇ​ਭਾਖਿਆ​ਭਾਉ​ਅਪਾਰੁ​॥​
ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।
True is the Master, True is His Name-speak it with infinite love.
साचा साहिबु साचु नाइ भाखिआ भाउ अपारु ॥
ਆਖਹਿ​ਮੰਗਹਿ​ਦੇਹਿ​ਦੇਹਿ​ਦਾਤਿ​ਕਰੇ​ਦਾਤਾਰੁ​॥​
ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ'। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।
People beg and pray, "Give to us, give to us", and the Great Giver gives His Gifts.
आखहि मंगहि देहि देहि दाति करे दातारु ॥
ਫੇਰਿ​ਕਿ​ਅਗੈ​ਰਖੀਐ​ਜਿਤੁ​ਦਿਸੈ​ਦਰਬਾਰੁ​॥​
(ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ?
So what offering can we place before Him, by which we might see the Darbaar of His Court?
फेरि कि अगै रखीऐ जितु दिसै दरबारु ॥
ਮੁਹੌ​ਕਿ​ਬੋਲਣੁ​ਬੋਲੀਐ​ਜਿਤੁ​ਸੁਣਿ​ਧਰੇ​ਪਿਆਰੁ​॥​
ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।
What words can we speak to evoke His Love?
मुहौ कि बोलणु बोलीऐ जितु सुणि धरे पिआरु ॥
ਅੰਮ੍ਰਿਤ​ਵੇਲਾ​ਸਚੁ​ਨਾਉ​ਵਡਿਆਈ​ਵੀਚਾਰੁ​॥​
ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।
In the Amrit Vaylaa, the ambrosial hours before dawn, chant the True Name, and contemplate His Glorious Greatness.
अंम्रित वेला सचु नाउ वडिआई वीचारु ॥
ਕਰਮੀ​ਆਵੈ​ਕਪੜਾ​ਨਦਰੀ​ਮੋਖ​ਦੁਆਰੁ​॥​
(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ 'ਸਿਫਤਿ' ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ 'ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।
By the karma of past actions, the robe of this physical body is obtained. By His Grace, the Gate of Liberation is found.
करमी आवै कपड़ा नदरी मोख दुआरु ॥
ਨਾਨਕ​ਏਵੈ​ਜਾਣੀਐ​ਸਭੁ​ਆਪੇ​ਸਚਿਆਰੁ​॥੪॥​
ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ ॥੪॥
O Nanak, know this well: the True One Himself is All. ||4||
नानक एवै जाणीऐ सभु आपे सचिआरु ॥४॥
ਥਾਪਿਆ​ਨ​ਜਾਇ​ਕੀਤਾ​ਨ​ਹੋਇ​॥​
ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।
He cannot be established, He cannot be created.
थापिआ न जाइ कीता न होइ ॥
ਆਪੇ​ਆਪਿ​ਨਿਰੰਜਨੁ​ਸੋਇ​॥​
ਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ।
He Himself is Immaculate and Pure.
आपे आपि निरंजनु सोइ ॥
ਜਿਨਿ​ਸੇਵਿਆ​ਤਿਨਿ​ਪਾਇਆ​ਮਾਨੁ​॥​
ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।
Those who serve Him are honored.
जिनि सेविआ तिनि पाइआ मानु ॥
ਨਾਨਕ​ਗਾਵੀਐ​ਗੁਣੀ​ਨਿਧਾਨੁ​॥​
ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਕਰੀਏ।
O Nanak, sing of the Lord, the Treasure of Excellence.
नानक गावीऐ गुणी निधानु ॥
ਗਾਵੀਐ​ਸੁਣੀਐ​ਮਨਿ​ਰਖੀਐ​ਭਾਉ​॥​
(ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ।
Sing, and listen, and let your mind be filled with love.
गावीऐ सुणीऐ मनि रखीऐ भाउ ॥
ਦੁਖੁ​ਪਰਹਰਿ​ਸੁਖੁ​ਘਰਿ​ਲੈ​ਜਾਇ​॥​
(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।
Your pain shall be sent far away, and peace shall come to your home.
दुखु परहरि सुखु घरि लै जाइ ॥
ਗੁਰਮੁਖਿ​ਨਾਦੰ​ਗੁਰਮੁਖਿ​ਵੇਦੰ​ਗੁਰਮੁਖਿ​ਰਹਿਆ​ਸਮਾਈ​॥​
(ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ।
The Guru's Word is the Sound-current of the Naad; the Guru's Word is the Wisdom of the Vedas; the Guru's Word is all-pervading.
गुरमुखि नादं गुरमुखि वेदं गुरमुखि रहिआ समाई ॥
ਗੁਰੁ​ਈਸਰੁ​ਗੁਰੁ​ਗੋਰਖੁ​ਬਰਮਾ​ਗੁਰੁ​ਪਾਰਬਤੀ​ਮਾਈ​॥​
ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
The Guru is Shiva, the Guru is Vishnu and Brahma; the Guru is Paarvati and Lakhshmi.
गुरु ईसरु गुरु गोरखु बरमा गुरु पारबती माई ॥
ਜੇ​ਹਉ​ਜਾਣਾ​ਆਖਾ​ਨਾਹੀ​ਕਹਣਾ​ਕਥਨੁ​ਨ​ਜਾਈ​॥​
ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ।
Even knowing God, I cannot describe Him; He cannot be described in words.
जे हउ जाणा आखा नाही कहणा कथनु न जाई ॥
ਗੁਰਾ​ਇਕ​ਦੇਹਿ​ਬੁਝਾਈ​॥​
(ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਸਮਝ ਦੇਹ,
The Guru has given me this one understanding:
गुरा इक देहि बुझाई ॥
ਸਭਨਾ​ਜੀਆ​ਕਾ​ਇਕੁ​ਦਾਤਾ​ਸੋ​ਮੈ​ਵਿਸਰਿ​ਨ​ਜਾਈ​॥੫॥​
ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥
there is only the One, the Giver of all souls. May I never forget Him! ||5||
सभना जीआ का इकु दाता सो मै विसरि न जाई ॥५॥
ਤੀਰਥਿ​ਨਾਵਾ​ਜੇ​ਤਿਸੁ​ਭਾਵਾ​ਵਿਣੁ​ਭਾਣੇ​ਕਿ​ਨਾਇ​ਕਰੀ​॥​
ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ?
If I am pleasing to Him, then that is my pilgrimage and cleansing bath. Without pleasing Him, what good are ritual cleansings?
तीरथि नावा जे तिसु भावा विणु भाणे कि नाइ करी ॥
ਜੇਤੀ​ਸਿਰਠਿ​ਉਪਾਈ​ਵੇਖਾ​ਵਿਣੁ​ਕਰਮਾ​ਕਿ​ਮਿਲੈ​ਲਈ​॥​
ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।
I gaze upon all the created beings: without the karma of good actions, what are they given to receive?
जेती सिरठि उपाई वेखा विणु करमा कि मिलै लई ॥
ਮਤਿ​ਵਿਚਿ​ਰਤਨ​ਜਵਾਹਰ​ਮਾਣਿਕ​ਜੇ​ਇਕ​ਗੁਰ​ਕੀ​ਸਿਖ​ਸੁਣੀ​॥​
ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)।
Within the mind are gems, jewels and rubies, if you listen to the Guru's Teachings, even once.
मति विचि रतन जवाहर माणिक जे इक गुर की सिख सुणी ॥
ਗੁਰਾ​ਇਕ​ਦੇਹਿ​ਬੁਝਾਈ​॥​
(ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ,
The Guru has given me this one understanding:
गुरा इक देहि बुझाई ॥
ਸਭਨਾ​ਜੀਆ​ਕਾ​ਇਕੁ​ਦਾਤਾ​ਸੋ​ਮੈ​ਵਿਸਰਿ​ਨ​ਜਾਈ​॥੬॥​
ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੬॥
there is only the One, the Giver of all souls. May I never forget Him! ||6||
सभना जीआ का इकु दाता सो मै विसरि न जाई ॥६॥
ਜੇ​ਜੁਗ​ਚਾਰੇ​ਆਰਜਾ​ਹੋਰ​ਦਸੂਣੀ​ਹੋਇ​॥​
ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ, (ਨਿਰੀ ਇਤਨੀ ਹੀ ਨਹੀਂ, ਸਗੋਂ ਜੇ) ਇਸ ਤੋਂ ਭੀ ਦਸ ਗੁਣੀ ਹੋਰ (ਉਮਰ) ਹੋ ਜਾਏ,
Even if you could live throughout the four ages, or even ten times more,
जे जुग चारे आरजा होर दसूणी होइ ॥
ਨਵਾ​ਖੰਡਾ​ਵਿਚਿ​ਜਾਣੀਐ​ਨਾਲਿ​ਚਲੈ​ਸਭੁ​ਕੋਇ​॥​
ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।
and even if you were known throughout the nine continents and followed by all,
नवा खंडा विचि जाणीऐ नालि चलै सभु कोइ ॥
ਚੰਗਾ​ਨਾਉ​ਰਖਾਇ​ਕੈ​ਜਸੁ​ਕੀਰਤਿ​ਜਗਿ​ਲੇਇ​॥​
ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ,
with a good name and reputation, with praise and fame throughout the world
चंगा नाउ रखाइ कै जसु कीरति जगि लेइ ॥
ਜੇ​ਤਿਸੁ​ਨਦਰਿ​ਨ​ਆਵਈ​ਤ​ਵਾਤ​ਨ​ਪੁਛੈ​ਕੇ​॥​
(ਪਰ) ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਭੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਭੀ ਅਸਲ ਵਿਚ ਨਿਆਸਰਾ ਹੀ ਹੈ)।
- still, if the Lord does not bless you with His Glance of Grace, then who cares? What is the use?
जे तिसु नदरि न आवई त वात न पुछै के ॥
ਕੀਟਾ​ਅੰਦਰਿ​ਕੀਟੁ​ਕਰਿ​ਦੋਸੀ​ਦੋਸੁ​ਧਰੇ​॥​
(ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ) ਇਕ ਮਮੂਲੀ ਜਿਹਾ ਕੀੜਾ ਹੈ ("ਖਸਮੈ ਨਦਰੀ ਕੀੜਾ ਆਵੈ" ਆਸਾ ਮ: ੧) ਅਕਾਲ ਪੁਰਖ ਉਸ ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾ ਹੈ।
Among worms, you would be considered a lowly worm, and even contemptible sinners would hold you in contempt.
कीटा अंदरि कीटु करि दोसी दोसु धरे ॥
ਨਾਨਕ​ਨਿਰਗੁਣਿ​ਗੁਣੁ​ਕਰੇ​ਗੁਣਵੰਤਿਆ​ਗੁਣੁ​ਦੇ​॥​
ਹੇ ਨਾਨਕ! ਉਹ ਅਕਾਲ ਪੁਰਖ ਗੁਣ-ਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦੇਂਦਾ ਹੈ ਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਉਹੀ ਬਖ਼ਸ਼ਦਾ ਹੈ।
O Nanak, God blesses the unworthy with virtue, and bestows virtue on the virtuous.
नानक निरगुणि गुणु करे गुणवंतिआ गुणु दे ॥
ਤੇਹਾ​ਕੋਇ​ਨ​ਸੁਝਈ​ਜਿ​ਤਿਸੁ​ਗੁਣੁ​ਕੋਇ​ਕਰੇ​॥੭॥​
ਇਹੋ ਜਿਹਾ ਕੋਈ ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। (ਭਾਵ ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ) ॥੭॥
No one can even imagine anyone who can bestow virtue upon Him. ||7||
तेहा कोइ न सुझई जि तिसु गुणु कोइ करे ॥७॥
ਸੁਣਿਐ​ਸਿਧ​ਪੀਰ​ਸੁਰਿ​ਨਾਥ​॥​
ਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਸਾਧਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ
Listening-the Siddhas, the spiritual teachers, the heroic warriors, the yogic masters.
सुणिऐ सिध पीर सुरि नाथ ॥
ਸੁਣਿਐ​ਧਰਤਿ​ਧਵਲ​ਆਕਾਸ​॥​
ਤੇ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ,
Listening-the earth, its support and the Akaashic ethers.
सुणिऐ धरति धवल आकास ॥
ਸੁਣਿਐ​ਦੀਪ​ਲੋਅ​ਪਾਤਾਲ​॥​
ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਸੋਝੀ ਪੈਂਦੀ ਹੈ ਕਿ ਵਾਹਿਗੁਰੂ ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ
Listening-the oceans, the lands of the world and the nether regions of the underworld.
सुणिऐ दीप लोअ पाताल ॥
ਸੁਣਿਐ​ਪੋਹਿ​ਨ​ਸਕੈ​ਕਾਲੁ​॥​
(ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਵਾਲੇ ਮਨੁੱਖ ਕਾਲ ਵੀ ਨਹੀਂ ਪੋਂਹਦਾ ਭਾਵ ਉਨ੍ਹਾਂ ਨੂੰ ਮੌਤ ਨਹੀਂ ਡਰਾ ਸਕਦੀ)
Listening-Death cannot even touch you.
सुणिऐ पोहि न सकै कालु ॥
ਨਾਨਕ​ਭਗਤਾ​ਸਦਾ​ਵਿਗਾਸੁ​॥​
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,
O Nanak, the devotees are forever in bliss.
नानक भगता सदा विगासु ॥
ਸੁਣਿਐ​ਦੂਖ​ਪਾਪ​ਕਾ​ਨਾਸੁ​॥੮॥​
(ਕਿੳਂਕਿ) ਉਸ ਦੀ ਸਿਫ਼ਤ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੮॥
Listening-pain and sin are erased. ||8||
सुणिऐ दूख पाप का नासु ॥८॥
ਸੁਣਿਐ​ਈਸਰੁ​ਬਰਮਾ​ਇੰਦੁ​॥​
ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ 'ਤੇ ਅੱਪੜ ਜਾਂਦਾ ਹੈ,
Listening-Shiva, Brahma and Indra.
सुणिऐ ईसरु बरमा इंदु ॥
ਸੁਣਿਐ​ਮੁਖਿ​ਸਾਲਾਹਣ​ਮੰਦੁ​॥​
ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ,
Listening-even foul-mouthed people praise Him.
सुणिऐ मुखि सालाहण मंदु ॥
ਸੁਣਿਐ​ਜੋਗ​ਜੁਗਤਿ​ਤਨਿ​ਭੇਦ​॥​
(ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ,
Listening-the technology of Yoga and the secrets of the body.
सुणिऐ जोग जुगति तनि भेद ॥
ਸੁਣਿਐ​ਸਾਸਤ​ਸਿਮ੍ਰਿਤਿ​ਵੇਦ​॥​
ਪ੍ਰਭੂ-ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ, ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ)
Listening-the Shaastras, the Simritees and the Vedas.
सुणिऐ सासत सिम्रिति वेद ॥
ਨਾਨਕ​ਭਗਤਾ​ਸਦਾ​ਵਿਗਾਸੁ​॥​
ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ;
O Nanak, the devotees are forever in bliss.
नानक भगता सदा विगासु ॥