ਪੁਨਰਜੁਧਸਜਿਯੋਹਠੇਤੇਜਹੀਣੰ॥
ਫਿਰ ਤੇਜਹੀਨ (ਜਲੰਧਰ ਨੇ) ਹਠ ਪੂਰਵਕ ਯੁੱਧ ਸ਼ੁਰੂ ਕੀਤਾ।
पुनर जुध सजियो हठे तेज हीणं ॥
ਭਜੇਛਾਡਕੈਸੰਗਸਾਥੀਅਧੀਣੰ॥੨੩॥
ਉਸ ਦੇ ਅਧੀਨ ਰਹਿਣ ਵਾਲੇ ਸਾਥੀ ਵੀ (ਉਸ ਦਾ) ਸਾਥ ਛਡ ਕੇ ਭਜ ਗਏ ॥੨੩॥
But still weak king continued the fight and all his companions and subordinates ran away from the battlefield.23.
भजे छाड कै संग साथी अधीणं ॥२३॥
ਚੌਪਈ॥
ਚੌਪਈ:
CHAUPAI
चौपई ॥
ਦੁਹੂੰਜੁਧੁਕੀਨਾਰਣਮਾਹੀ॥
ਦੋਹਾਂ ਨੇ ਰਣ-ਭੁਮੀ ਵਿਚ ਯੁੱਧ ਕੀਤਾ।
दुहूं जुधु कीना रण माही ॥
ਤੀਸਰਅਵਰੁਤਹਾਕੋਨਾਹੀ॥
ਉਥੇ ਤੀਜਾ ਹੋਰ ਕੋਈ ਨਹੀਂ ਸੀ।
Both Shiva and Jalandhar fought and there was none other in the battlefield.
तीसर अवरु तहा को नाही ॥
ਕੇਤਕਮਾਸਮਚਿਯੋਤਹਜੁਧਾ॥
ਕਈ ਮਹੀਨੇ ਉਥੇ ਯੁੱਧ ਹੁੰਦਾ ਰਿਹਾ,
केतक मास मचियो तह जुधा ॥
ਜਾਲੰਧਰਹੁਐਸਿਵਪੁਰਕ੍ਰੁਧਾ॥੨੪॥
(ਅੰਤ ਵਿਚ ਜਦੋਂ) ਜਲੰਧਰ ਨੇ ਸ਼ਿਵ ਉਤੇ ਕ੍ਰੋਧ ਕੀਤਾ ॥੨੪॥
The war continued of several month and Jalndhar was filled with great fury for (the action of ) Shiva.24.
जालंधर हुऐ सिव पुर क्रुधा ॥२४॥
ਤਬਸਿਵਧਿਆਨਸਕਤਿਕੌਧਰਾ॥
ਉਦੋਂ ਸ਼ਿਵ ਨੇ (ਦੁਰਗਾ) ਸ਼ਕਤੀ ਦਾ ਧਿਆਨ ਕੀਤਾ।
तब सिव धिआन सकति कौ धरा ॥
ਤਾਤੇਸਕਤਿਕ੍ਰਿਪਾਕਰਕਰਾ॥
ਉਸ ਕਰ ਕੇ ਸ਼ਕਤੀ ਨੇ (ਉਸ ਉਤੇ) ਕ੍ਰਿਪਾ ਕੀਤੀ
Then Shiva meditated upon the Shakti (power) and the Power (Shakti) was Gracious towards him.
ता ते सकति क्रिपा कर करा ॥
ਤਾਤੇਭਯੋਰੁਦ੍ਰਬਲਵਾਨਾ॥
ਅਤੇ ਸ਼ਿਵ ਬਲਵਾਨ ਹੋ ਗਿਆ
ता ते भयो रुद्र बलवाना ॥
ਮੰਡਿਯੋਜੁਧੁਬਹੁਰਿਬਿਧਿਨਾਨਾ॥੨੫॥
ਅਤੇ ਫਿਰ ਅਨੇਕ ਪ੍ਰਕਾਰ ਨਾਲ ਯੁੱਧ ਮਚਾ ਦਿੱਤਾ ॥੨੫॥
Now, Rudra getting mightier than before began to wage wr.25.
मंडियो जुधु बहुरि बिधि नाना ॥२५॥
ਉਤਹਰਿਲਯੋਨਾਰਿਰਿਪਸਤਹਰਿ॥
ਉਧਰ ਵਿਸ਼ਣੂ ਨੇ ਵੈਰੀ ਦੀ ਇਸਤੀ ਬ੍ਰਿੰਦਾ ਦਾ ਸੱਤ ਹਰ ਲਿਆ
उत हरि लयो नारि रिप सत हरि ॥
ਇਤਸਿਵਭਯੋਤੇਜਦੇਬੀਕਰਿ॥
ਅਤੇ ਇਧਰ ਸ਼ਿਵ ਵੀ ਦੇਵੀ (ਦੇ ਵਰ) ਨਾਲ ਤੇਜ ਵਾਲਾ ਹੋ ਗਿਆ।
On that side, Vishnu had defiled the chastity of woman, and on this side, Shiva also, having received the effulgence form the goddess, became more powerful.
इत सिव भयो तेज देबी करि ॥
ਛਿਨਮੋਕੀਯੋਅਸੁਰਕੋਨਾਸਾ॥
ਛਿਣ ਵਿਚ ਹੀ ਦੈਂਤ ਨੂੰ ਨਸ਼ਟ ਕਰ ਦਿੱਤਾ ਗਿਆ।
छिन मो कीयो असुर को नासा ॥
ਨਿਰਖਿਰੀਝਭਟਰਹੇਤਮਾਸਾ॥੨੬॥
ਯੋਧੇ ਇਹ ਤਮਾਸ਼ਾ ਵੇਖ ਕੇ ਪ੍ਰਸੰਨ ਹੋ ਰਹੇ ਸਨ ॥੨੬॥
Therefore he destroyed the demon Jalandhar in and instant seeing this scene, all were pleased.26.
निरखि रीझ भट रहे तमासा ॥२६॥
ਜਲੰਧਰੀਤਾਦਿਨਤੇਨਾਮਾ॥
ਉਸ ਦਿਨ ਤੋਂ (ਦੁਰਗਾ ਦਾ) ਨਾਂ 'ਜਲੰਧਰੀ' ਪੈ ਗਿਆ।
जलंधरी ता दिन ते नामा ॥
ਜਪਹੁਚੰਡਿਕਾਕੋਸਬਜਾਮਾ॥
ਚੰਡਿਕਾ ਨੂੰ ਸਾਰੇ (ਇਸ ਨਾਮ ਨਾਲੇ) ਅੱਠੇ ਪਹਿਰ ਜਪੋ।
Those who repeat the Name of Chandika, they know that from that day, Chnadika came to be known as Jalandhari.
जपहु चंडिका को सब जामा ॥
ਤਾਤੇਹੋਤਪਵਿਤ੍ਰਸਰੀਰਾ॥
ਜਿਸ ਕਰ ਕੇ ਸ਼ਰੀਰ (ਇਸ ਤਰ੍ਹਾਂ) ਪਵਿਤਰ ਹੋ ਜਾਏਗਾ,
ता ते होत पवित्र सरीरा ॥
ਜਿਮਨ੍ਰਹਾਏਜਲਗੰਗਗਹੀਰਾ॥੨੭॥
ਜਿਸ ਤਰ੍ਹਾਂ ਗੰਗਾ ਜਲ ਦੇ ਪ੍ਰਵਾਹ ਵਿਚ ਨ੍ਹਾਤਿਆਂ ਹੋ ਜਾਈਦਾ ਹੈ ॥੨੭॥
By repeating her name, the body becomes pure like taking bath in the Ganges.27.
जिम न्रहाए जल गंग गहीरा ॥२७॥
ਤਾਤੇਕਹੀਨਰੁਦ੍ਰਕਹਾਨੀ॥
ਸ਼ਿਵ ਦੀ ਸਾਰੀ ਕਥਾ ਇਸ ਕਰ ਕੇ ਨਹੀਂ ਕਹੀ,
ता ते कही न रुद्र कहानी ॥
ਗ੍ਰੰਥਬਢਨਕੀਚਿੰਤਪਛਾਨੀ॥
ਕਿਉਂਕਿ ਗ੍ਰੰਥ ਵੱਧਣ ਦੀ ਚਿੰਤਾ ਲਗੀ ਹੋਈ ਸੀ।
Keeping in mind the fear of making the book voluminous, I have not narrated the complete story of Rudra.
ग्रंथ बढन की चिंत पछानी ॥
ਤਾਤੇਕਥਾਥੋਰਿਹੀਭਾਸੀ॥
ਇਸ ਕਰਕੇ ਥੋੜੀ ਕਥਾ ਕਹੀ ਹੈ।
ता ते कथा थोरि ही भासी ॥
ਨਿਰਖਿਭੂਲਿਕਬਿਕਰੋਨਹਾਸੀ॥੨੮॥
ਹੇ ਕਵੀ ਜਨੋ! ਕਿਧਰੇ ਕਿਸੇ ਭੁਲ ਵੇਖ ਕੇ ਹਾਸੀ ਨਾ ਕਰਨਾ ॥੨੮॥
This story has only been narrated in brief on knowing this, kindly do not jeer at me.28.
निरखि भूलि कबि करो न हासी ॥२८॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਜਲੰਧਰਅਵਤਾਰਬਾਰ੍ਰਹਵਾਸਮਾਪਤਮਸਤੁਸੁਭਮਸਤੁ॥੧੨॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਜਲੰਧਰ ਅਵਤਾਰ ਬਾਰ੍ਹਵਾਂ ਦੀ ਸਮਾਪਤੀ, ਸਭ ਸ਼ੁਭ ਹੈ ॥੧੨॥
End of the description of the twelfth i.e. JALANDHAR Incarnation.12.
इति स्री बचित्र नाटक ग्रंथे जलंधर अवतार बार्रहवा समापतम सतु सुभम सतु ॥१२॥
ਅਥਬਿਸਨੁਅਵਤਾਰਕਥਨੰ॥
ਹੁਣ ਬਿਸਨੁ ਅਵਤਾਰ ਦਾ ਕਥਨ:
Now begins the description of the thirteenth i.e. VISHNU Incarnatiion:
अथ बिसनु अवतार कथनं ॥
ਸ੍ਰੀਭਗਉਤੀਜੀਸਹਾਇ॥
ਸ੍ਰੀ ਭਗਉਤੀ ਜੀ ਸਹਾਇ:
Let Sri Bhagauti Ji (The Primal Power) be helpful.
स्री भगउती जी सहाइ ॥
ਚੌਪਈ॥
ਚੌਪਈ:
CHAUPAI
चौपई ॥
ਅਬਮੈਗਨੋਬਿਸਨੁਅਵਤਾਰਾ॥
ਹੁਣ ਮੈਂ 'ਬਿਸਨ ਅਵਤਾਰ' ਦਾ ਵਰਣਨ ਕਰਦਾ ਹਾਂ,
अब मै गनो बिसनु अवतारा ॥
ਜੈਸਿਕਧਰਿਯੋਸਰੂਪਮੁਰਾਰਾ॥
ਜਿਵੇਂ ਮੁਰਾਰੀ ਨੇ ਰੂਪ ਧਾਰਿਆ ਹੈ।
Now I enumerate the incarnations of Vishnu as to what type of incarnations he adopted.
जैसिक धरियो सरूप मुरारा ॥
ਬਿਆਕੁਲਹੋਤਧਰਨਿਜਬਭਾਰਾ॥
ਧਰਤੀ ਜਦੋਂ (ਪਾਪਾਂ ਦੇ) ਭਾਰ ਨਾਲ ਵਿਆਕੁਲ ਹੁੰਦੀ ਹੈ
बिआकुल होत धरनि जब भारा ॥
ਕਾਲਪੁਰਖੁਪਹਿਕਰਤਪੁਕਾਰਾ॥੧॥
(ਉਦੋਂ) ਕਾਲ ਪੁਰਖ ਕੋਲ ਪੁਕਾਰ ਕਰਦੀ ਹੈ ॥੧॥
When the earth is distempered with the load of sins, then she manifested her anguish before the Destroyer Lord.1.
काल पुरखु पहि करत पुकारा ॥१॥
ਅਸੁਰਦੇਵਤਨਦੇਤਿਭਜਾਈ॥
ਜਦੋਂ ਦੈਂਤ ਦੇਵਤਿਆਂ ਨੂੰ ਭਜਾ ਦਿੰਦੇ ਹਨ
असुर देवतन देति भजाई ॥
ਛੀਨਲੇਤਭੂਅਕੀਠਕੁਰਾਈ॥
ਅਤੇ ਧਰਤੀ ਦੀ ਬਾਦਸ਼ਾਹੀ ਦੇਵਤਿਆਂ ਕੋਲੋਂ ਖੋਹ ਲੈਂਦੇ,
When the demons cause the gods to run away and seize their kingdom from them,
छीन लेत भूअ की ठकुराई ॥
ਕਰਤਪੁਕਾਰਧਰਣਿਭਰਿਭਾਰਾ॥
ਉਦੋਂ ਧਰਤੀ ਪਾਪਾਂ ਦੇ ਭਾਰ ਨਾਲ ਭਰ ਕੇ ਪੁਕਾਰ ਕਰਦੀ ਹੈ
करत पुकार धरणि भरि भारा ॥
ਕਾਲਪੁਰਖਤਬਹੋਤਕ੍ਰਿਪਾਰਾ॥੨॥
ਅਤੇ 'ਕਾਲ ਪੁਰਖ' ਧਰਤੀ ਉਤੇ ਕ੍ਰਿਪਾਲੂ ਹੁੰਦੇ ਹਨ ॥੨॥
Then the earth, pressed under the load of sins, calls for help, and then the destroyer Lord becomes kind.2.
काल पुरख तब होत क्रिपारा ॥२॥
ਦੋਹਰਾ॥
ਦੋਹਰਾ:
DOHRA
दोहरा ॥
ਸਬਦੇਵਨਕੋਅੰਸਲੈਤਤੁਆਪਨਠਹਰਾਇ॥
ਸਾਰੇ ਦੇਵਤਿਆਂ ਦੇ ਅੰਸ਼ ਲੈ ਕੇ, (ਕਾਲ-ਪੁਰਖ ਉਸ ਵਿਚ) ਆਪਣਾ ਤੱਤ੍ਵ ਠਹਿਰਾਉਂਦਾ ਹੈ
सब देवन को अंस लै ततु आपन ठहराइ ॥
ਬਿਸਨੁਰੂਪਧਾਰਤਤਦਿਨਗ੍ਰਿਹਿਅਦਿਤਕੈਆਇ॥੩॥
ਅਤੇ ਵਿਸ਼ਣੂ ਦਾ ਰੂਪ ਧਾਰ ਕੇ ਅਦਿਤੀ ਦੇ ਘਰ ਉਸੇ ਦਿਨ ਪ੍ਰਗਟ ਹੁੰਦਾ ਹੈ ॥੩॥
Then taking the elements of all the gods and principally merging himself in it, Vishnu manifest himself in different forms and takes birth in the clan of Aditi.3.
बिसनु रूप धार तत दिन ग्रिहि अदित कै आइ ॥३॥
ਚੌਪਈ॥
ਚੌਪਈ:
CHAUPAI
चौपई ॥
ਆਨਹਰਤਪ੍ਰਿਥਵੀਕੋਭਾਰਾ॥
(ਉਹ) ਜਗਤ ਵਿਚ ਆ ਕੇ ਧਰਤੀ ਦਾ ਭਾਰ ਦੂਰ ਕਰਦਾ ਹੇ
आन हरत प्रिथवी को भारा ॥
ਬਹੁਬਿਧਿਅਸੁਰਨਕਰਤਸੰਘਾਰਾ॥
ਅਤੇ ਬਹੁਤ ਤਰ੍ਹਾਂ ਨਾਲ ਦੈਂਤਾਂ ਦਾ ਸੰਘਾਰ ਕਰਦਾ ਹੈ।
In this way, incarnating himself, he removes the load of the earth and destroys the demons in various ways.
बहु बिधि असुरन करत संघारा ॥
ਭੂਮਿਭਾਰਹਰਿਸੁਰਪੁਰਿਜਾਈ॥
ਭੂਮੀ ਦਾ ਭਾਰ ਦੂਰ ਕਰ ਕੇ (ਫਿਰ) ਸੁਰਪੁਰੀ ਚਲਾ ਜਾਂਦਾ ਹੈ
भूमि भार हरि सुर पुरि जाई ॥
ਕਾਲਪੁਰਖਮੋਰਹਤਸਮਾਈ॥੪॥
ਅਤੇ 'ਕਾਲ-ਪੁਰਖ' ਵਿਚ ਅਭੇਦ ਹੋਇਆ ਰਹਿੰਦਾ ਹੈ ॥੪॥
After removing the lord of the earth, he goes again to the abode of gods and merges himself in the Destroyer Lord.4.
काल पुरख मो रहत समाई ॥४॥
ਸਕਲਕਥਾਜਉਛੋਰਿਸੁਨਾਊ॥
(ਮੈਂ) ਜੇ ਸਾਰੀ ਕਥਾ ਮੁੱਢ ਤੋਂ ਸੁਣਾਵਾਂ,
सकल कथा जउ छोरि सुनाऊ ॥
ਬਿਸਨਪ੍ਰਬੰਧਕਹਤਸ੍ਰਮਪਾਊ॥
ਤਾਂ ਵਿਸ਼ਣੂ-ਪ੍ਰਬੰਧ (ਗ੍ਰੰਥ) ਕਹਿਣ ਲਈ ਬਹੁਤ ਯਤਨ ਕਰਨਾ ਪਵੇਗਾ।
If I relate all these stories in detail, then it may delusively be called Vishnu-system.
बिसन प्रबंध कहत स्रम पाऊ ॥
ਤਾਤੇਥੋਰੀਐਕਥਾਪ੍ਰਕਾਸੀ॥
ਇਸ ਲਈ ਥੋੜੀ ਕਥਾ ਪ੍ਰਗਟ ਕੀਤੀ ਹੈ।
ता ते थोरीऐ कथा प्रकासी ॥
ਰੋਗਸੋਗਤੇਰਾਖੁਅਬਿਨਾਸੀ॥੫॥
ਹੇ ਅਬਿਨਾਸੀ! (ਮੇਰੀ) ਰੋਗਾਂ ਸੋਗਾਂ ਤੋਂ ਰਖਿਆ ਕਰੋ ॥੫॥
Therefore, I narrate it in brief and O Lord! protect me form ailment and suffering.5.
रोग सोग ते राखु अबिनासी ॥५॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਤੇਰ੍ਰਹਵਾਬਿਸਨੁਅਵਤਾਰਸਮਾਪਤਮਸਤੁਸੁਭਮਸਤ॥੧੩॥
ਇਥੇ ਬਚਿਤ੍ਰ ਨਾਟਕ ਗ੍ਰੰਥ ਤੇਰ੍ਹਵੇਂ ਬਿਸਨ ਅਵਤਾਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩॥
End of the description of the thirteenth incarnation i.e.VISHNU .13.
इति स्री बचित्र नाटक ग्रंथे तेर्रहवा बिसनु अवतार समापतम सतु सुभम सत ॥१३॥