GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 170
Display Settings
Translations
ਕੰਪਾਈਸਟਾਪੂਛਫੇਰੀਬਿਸਾਲੰ॥੩੩॥
ਅਤੇ ਆਪਣੀ ਗਰਦਨ ਦੇ ਵਾਲਾਂ ਨੂੰ ਛੰਡਦਾ ਅਤੇ ਲੰਬੀ ਪੂਛ ਨੂੰ ਘੁਮਾਉਂਦਾ ਸੀ ॥੩੩॥
That terrible and dreadful Narsingh moved in the battlefield and began to stir his neck and wag his tail.33.
कंपाई सटा पूछ फेरी बिसालं ॥३३॥
ਦੋਹਰਾ
ਦੋਹਰਾ:
DOHRA
दोहरा ॥
ਗਰਜਤਰਣਿਨਰਸਿੰਘਕੇਭਜੇਸੂਰਅਨੇਕ
ਯੁੱਧ-ਭੂਮੀ ਵਿਚ ਨਰਸਿੰਘ ਦੇ ਗਜਦਿਆਂ ਹੀ ਅਨੇਕਾਂ ਸੂਰਮੇ ਭਜ ਗਏ।
गरजत रणि नरसिंघ के भजे सूर अनेक ॥
ਏਕਟਿਕਿਯੋਹਿਰਿਨਾਛਤਹਅਵਰਜੋਧਾਏਕੁ॥੩੪॥
ਉਥੇ ਕੇਵਲ ਇਕ ਹਿਰਨਕਸ਼ਪ ਟਿਕਿਆ, ਹੋਰ ਕੋਈ ਇਕ ਵੀ ਨਾ (ਡਟਿਆ) ॥੩੪॥
Many warriors fled on the thunder of Narsingh and none could stand in battlefield except Hiranayakashipu.34.
एक टिकियो हिरिनाछ तह अवर न जोधा एकु ॥३४॥
ਚੌਪਈ
ਚੌਪਈ:
CHAUPAI
चौपई ॥
ਮੁਸਟਜੁਧਜੁਟੇਭਟਦੋਊ
ਦੋਵੇਂ ਮਹਾਨ ਯੋਧੇ ਮੁਕਿਆਂ ਦੀ ਲੜਾਈ ਵਿਚ ਜੁਟ ਗਏ।
मुसट जुध जुटे भट दोऊ ॥
ਤੀਸਰਤਾਹਿਪੇਖੀਅਤਕੋਊ
ਤੀਜਾ ਉਥੇ ਕੋਈ ਨਜ਼ਰ ਨਹੀਂ ਆਉਂਦਾ ਸੀ।
The war with fists of both the warriors began and none other except those two could be seen in the battlefield.
तीसर ताहि न पेखीअत कोऊ ॥
ਭਏਦੁਹੁਨਕੇਰਾਤੇਨੈਣਾ
ਦੋਹਾਂ ਦੀਆਂ ਅੱਖਾਂ ਲਾਲ ਹੋ ਗਈਆਂ।
भए दुहुन के राते नैणा ॥
ਦੇਖਤਦੇਵਤਮਾਸੇਗੈਣਾ॥੩੫॥
ਦੇਵਤੇ ਆਕਾਸ਼ ਵਿਚ ਤਮਾਸ਼ਾ ਵੇਖ ਰਹੇ ਸਨ ॥੩੫॥
The eyes of both had become red and all the groups of gods were seeing this performance form the sky.35.
देखत देव तमासे गैणा ॥३५॥
ਅਸਟਦਿਵਸਅਸਟੇਨਿਸਿਜੁਧਾ
ਅੱਠ ਦਿਨ ਅਤੇ ਅੱਠ ਰਾਤਾਂ ਦੋਹਾਂ ਯੋਧਿਆਂ ਨੇ
असट दिवस असटे निसि जुधा ॥
ਕੀਨੋਦੁਹੂੰਭਟਨਮਿਲਿਕ੍ਰੁਧਾ
ਕ੍ਰੋਧ ਸਹਿਤ ਆਪਸ ਵਿਚ ਯੁੱਧ ਕੀਤਾ।
For eight days and eight nights both these brave heroes, furiously, waged the dreadful war.
कीनो दुहूं भटन मिलि क्रुधा ॥
ਬਹੁਰੋਅਸੁਰਕਿਛੁਕੁਮੁਰਝਾਨਾ
ਫਿਰ ਦੈਂਤ ਕੁਝ ਕੁ ਮੁਰਝਾ ਗਿਆ
बहुरो असुर किछु कु मुरझाना ॥
ਗਿਰਿਯੋਭੂਮਿਜਨੁਬ੍ਰਿਛਪੁਰਾਨਾ॥੩੬॥
ਅਤੇ ਧਰਤੀ ਉਤੇ (ਇੰਜ) ਡਿਗ ਪਿਆ ਮਾਨੋ ਪੁਰਾਣਾ ਬ੍ਰਿਛ ਹੋਵੇ ॥੩੬॥
After this, the demon-king felt weakness and fell down on the earth like an old tree.36.
गिरियो भूमि जनु ब्रिछ पुराना ॥३६॥
ਸੀਚਿਬਾਰਿਪੁਨਿਤਾਹਿਜਗਾਯੋ
ਫਿਰ (ਨਰਸਿੰਘ ਨੇ) ਪਾਣੀ (ਬਾਰ) ਛਿੜਕ ਕੇ ਉਸ ਨੂੰ ਸਚੇਤ ਕੀਤਾ।
सीचि बारि पुनि ताहि जगायो ॥
ਜਗੋਮੂਰਛਨਾਪੁਨਿਜੀਯਆਯੋ
(ਜਦੋਂ) ਉਹ ਮੂਰਛਨਾ ਤੋਂ ਉਠਿਆ ਤਾਂ (ਉਸ ਨੂੰ) ਹਿੰਮਤ ਬਝੀ।
Narsingh sprinkled ambrosia and woke him up from the unconscious state and he become alert after coming out of the state of unconsciousness.
जगो मूरछना पुनि जीय आयो ॥
ਬਹੁਰੋਭਿਰੇਸੂਰਦੋਈਕ੍ਰੁਧਾ
ਫਿਰ ਦੋਵੇਂ ਸੂਰਵੀਰ ਕ੍ਰੋਧ ਸਹਿਤ ਲੜਨ ਲਗੇ
बहुरो भिरे सूर दोई क्रुधा ॥
ਮੰਡਿਯੋਬਹੁਰਿਆਪਮਹਿਜੁਧਾ॥੩੭॥
ਅਤੇ ਫਿਰ ਆਪਸ ਵਿਚ ਯੁੱਧ ਸ਼ੁਰੂ ਕਰ ਦਿੱਤਾ ॥੩੭॥
Both the heroes began to fight again furiously and a dreadful war began again.37.
मंडियो बहुरि आप महि जुधा ॥३७॥
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਹਲਾਚਾਲਕੈਕੈਪੁਨਰਬੀਰਢੂਕੇ
ਲਲਕਾਰੇ ਮਾਰ ਕੇ ਫਿਰ ਦੋਵੇਂ ਯੁੱਧਵੀਰ (ਇਕ ਦੂਜੇ ਦੇ ਨੇੜੇ) ਢੁਕੇ।
हला चाल कै कै पुनर बीर ढूके ॥
ਮਚਿਯੋਜੁਧਜਿਯੋਕਰਨਸੰਗੰਘੜੂਕੇ
(ਦੋਹਾਂ ਵਿਚ ਅਜਿਹਾ) ਯੁੱਧ ਮਚਿਆ, ਜਿਵੇਂ (ਮਹਾਭਾਰਤ ਦੀ ਲੜਾਈ ਵਿਚ) ਕਰਨ ਦਾ ਘੜੂਕੇ (ਭੀਮ ਦਾ ਹਿੜਿੰਬੀ ਦੀ ਕੁੱਖੋਂ ਪੈਦਾ ਹੋਇਆ ਪੁੱਤਰ-ਘਟੋਤਕਚ) ਨਾਲ (ਹੋਇਆ ਸੀ)।
After challenging each other, both the heroes began to fight again, and a dreadful war ensued between them for gaining victory over the other.
मचियो जुध जियो करन संगं घड़ूके ॥
ਨਖੰਪਾਤਦੋਊਕਰੇਦੈਤਘਾਤੰ
(ਨਰਸਿੰਘ ਨੇ) ਦੋਹਾਂ ਹੱਥਾਂ ਦੇ ਨਹੁੰਆਂ ਨਾਲ ਦੈਂਤ ਨੂੰ ਜ਼ਖ਼ਮੀ ਕਰ ਦਿੱਤਾ।
नखं पात दोऊ करे दैत घातं ॥
ਮਨੋਗਜਜੁਟੇਬਨੰਮਸਤਿਮਾਤੰ॥੩੮॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬਨ ਵਿਚ ਦੋ ਮਦਮਾਤੇ ਹਾਥੀ ਆਪਸ ਵਿਚ ਜੂਝ ਰਹੇ ਹੋਣ ॥੩੮॥
Both of them were giving destructive blows to one another with their nails and appeared like two intoxicated elephants fighting each other in the forest.38.
मनो गज जुटे बनं मसति मातं ॥३८॥
ਪੁਨਰਨਰਸਿੰਘੰਧਰਾਤਾਹਿਮਾਰਿਯੋ
ਫਿਰ ਨਰਸਿੰਘ ਨੇ (ਦੈਂਤ ਨੂੰ) ਧਰਤੀ ਉਤੇ ਪਟਕ ਦਿੱਤਾ।
पुनर नरसिंघं धरा ताहि मारियो ॥
ਪੁਰਾਨੋਪਲਾਸੀਮਨੋਬਾਇਡਾਰਿਯੋ
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਢਕ ਦੇ ਪੁਰਾਣੇ ਬ੍ਰਿਛ ਨੂੰ ਹਵਾ ਨੇ (ਧਰਤੀ ਉਤੇ) ਸੁਟ ਦਿੱਤਾ ਹੋਵੇ।
Narsingh again threw Hiranayakashipu on the earth just as the old Palas tree (Butea frondosa) falls down on the earth with a gust of wind.
पुरानो पलासी मनो बाइ डारियो ॥
ਹਨ੍ਯੋਦੇਖਿਦੁਸਟੰਭਈਪੁਹਪਬਰਖੰ
ਦੁਸ਼ਟ ਨੂੰ ਮਾਰਿਆ ਗਿਆ ਵੇਖ ਕੇ (ਆਕਾਸ਼ ਤੋਂ) ਫੁਲਾਂ ਦੀ ਬਰਖਾ ਹੋਈ।
हन्यो देखि दुसटं भई पुहप बरखं ॥
ਕੀਏਦੇਵਤਿਯੋਆਨਕੈਜੀਤਕਰਖੰ॥੩੯॥
ਦੇਵਤਿਆਂ ਨੇ ਆ ਕੇ ਜਿਤ ਦੀ ਖੁਸ਼ੀ ਦੇ ਗੀਤ (ਗਾਏ) ॥੩੯॥
Seeing that tyrants hath died, sang many types of songs of victory.39.
कीए देवतियो आन कै जीत करखं ॥३९॥
ਪਾਧਰੀਛੰਦ
ਪਾਧਰੀ ਛੰਦ:
PAADHARI STANZA
पाधरी छंद ॥
ਕੀਨੋਨਰਸਿੰਘਦੁਸਟੰਸੰਘਾਰ
ਨਰਸਿੰਘ ਨੇ ਦੁਸ਼ਟ ਦੈਂਤ ਦਾ ਸੰਘਾਰ ਕੀਤਾ।
कीनो नरसिंघ दुसटं संघार ॥
ਧਰਿਯੋਸੁਬਿਸਨਸਪਤਮਵਤਾਰ
(ਇਸ ਤਰ੍ਹਾਂ) ਵਿਸ਼ਣੂ ਨੇ ਸੱਤਵਾਂ ਅਵਤਾਰ ਧਾਰਨ ਕੀਤਾ।
Narsingh destroyed the tyrant and in this way Vishnu manifested his seventh incarnation.
धरियो सु बिसन सपतम वतार ॥
ਲਿਨੋਸੁਭਗਤਅਪਨੋਛਿਨਾਇ
(ਉਸ ਨੇ) ਆਪਣੇ ਭਗਤ ਨੂੰ (ਵੈਰੀ ਦੇ ਹੱਥੋਂ) ਖੋਹ ਲਿਆ
लिनो सु भगत अपनो छिनाइ ॥
ਸਬਸਿਸਟਿਧਰਮਕਰਮਨਚਲਾਇ॥੪੦॥
ਅਤੇ ਸਾਰੀ ਸ੍ਰਿਸ਼ਟੀ ਵਿਚ ਧਰਮ-ਕਰਮ ਦੀ ਵਿਵਸਥਾ ਕੀਤੀ ॥੪੦॥
He protected his devotee and spread righteousness on the earth.40.
सब सिसटि धरम करमन चलाइ ॥४०॥
ਪ੍ਰਹਲਾਦਕਰਿਯੋਨ੍ਰਿਪਛਤ੍ਰਫੇਰਿ
(ਨਰਸਿੰਘ ਨੇ) ਪ੍ਰਹਿਲਾਦ ਨੂੰ ਰਾਜਾ ਬਣਾਇਆ ਅਤੇ (ਉਸ ਦੇ ਸਿਰ ਉਤੇ) ਛੱਤਰ ਫਿਰਾਇਆ।
प्रहलाद करियो न्रिप छत्र फेरि ॥
ਦੀਨੋਸੰਘਾਰਸਬਇਮਅੰਧੇਰ
ਇਸ ਤਰ੍ਹਾਂ (ਪਾਪਾਂ ਦਾ) ਸਾਰਾ ਅੰਧਕਾਰ ਖ਼ਤਮ ਕਰ ਦਿੱਤਾ।
The canopy was swung over the head of Prahlad and he was made a king, and in this way, the demons, who were darkness-incarnate, were destroyed.
दीनो संघार सब इम अंधेर ॥
ਸਬਦੁਸਟਅਰਿਸਟਦਿਨੇਖਪਾਇ
ਸਾਰੇ ਦੁਸ਼ਟ ਅਤੇ ਵਿਘਨਕਾਰੀ ਸ਼ਕਤੀਆਂ ਨਸ਼ਟ ਕਰ ਦਿੱਤੀਆਂ
सब दुसट अरिसट दिने खपाइ ॥
ਪੁਨਿਲਈਜੋਤਿਜੋਤਹਿਮਿਲਾਇ॥੪੧॥
ਅਤੇ ਫਿਰ (ਆਪਣੀ) ਜੋਤਿ ਬ੍ਰਹਮ-ਜੋਤਿ ਵਿਚ ਮਿਲਾ ਦਿੱਤੀ ॥੪੧॥
Destroying all the tyrants and vicious people, Narsingh merged his light in the Supreme Light.41.
पुनि लई जोति जोतहि मिलाइ ॥४१॥
ਸਭਦੁਸਟਮਾਰਿਕੀਨੇਅਭੇਖ
(ਨਰਸਿੰਘ ਨੇ) ਸਾਰਿਆਂ ਦੁਸ਼ਟਾਂ ਨੂੰ ਮਾਰ ਕੇ ਬੇਹਾਲ ਕਰ ਦਿੱਤਾ
By killing them, all the tyrants were put to shame,
सभ दुसट मारि कीने अभेख ॥
ਪੁਨਮਿਲ੍ਯੋਜਾਇਭੀਤਰਅਲੇਖ
ਅਤੇ ਫਿਰ ਅਲੇਖ (ਪਰਮ-ਸੱਤਾ) ਵਿਚ ਮਿਲ ਗਿਆ।
And that Imperceptible Lord-God merged again in His Own Self.
पुन मिल्यो जाइ भीतर अलेख ॥
ਕਬਿਜਥਾਮਤਿਕਥ੍ਯੋਬਿਚਾਰੁ
ਕਵੀ ਨੇ ਆਪਣੀ ਬੁੱਧੀ ਅਨੁਸਾਰ ਵਿਚਾਰ-ਪੂਰਵਕ ਕਥਨ ਕੀਤਾ ਹੈ।
The poet, according to his own understanding, after reflection, hath uttered the above-mentioned saying,
कबि जथामति कथ्यो बिचारु ॥
ਇਮਧਰਿਯੋਬਿਸਨੁਸਪਤਮਵਤਾਰ॥੪੨॥
ਇਸ ਤਰ੍ਹਾਂ ਵਿਸ਼ਣੂ ਨੇ ਸੱਤਵਾਂ ਅਵਤਾਰ ਧਾਰਨ ਕੀਤਾ ਸੀ ॥੪੨॥
That in this way, Vishnu manifested himself in his seventh incarnation.42.
इम धरियो बिसनु सपतम वतार ॥४२॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਨਰਸਿੰਘਸਪਤਮੋਅਵਤਾਰਸਮਾਤਮਸਤੁਸੁਭਮਸਤੁ॥੭॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਨਰਸਿੰਘ ਸੱਤਵਾਂ ਅਵਤਾਰ ਪ੍ਰਸੰਗ ਸਮਾਪਤ ਸਭ ਸ਼ੁਭ ਹੈ ॥੭॥
End of the description of the seventh incarnation of NARSINGH.7.
इति स्री बचित्र नाटक ग्रंथे नरसिंघ सपतमो अवतार समातम सतु सुभम सतु ॥७॥
ਅਥਬਾਵਨਅਵਤਾਰਬਰਨੰ
ਹੁਣ ਬਾਵਨ ਅਵਤਾਰ ਦਾ ਕਥਨ:
Now begins the description of Bawan (Vaman) Incarnation:
अथ बावन अवतार बरनं ॥
ਸ੍ਰੀਭਗਉਤੀਜੀਸਹਾਇ
ਸ੍ਰੀ ਭਗਉਤੀ ਜੀ ਸਹਾਇ:
Let Sri Bhagauti Ji (The Primal Lord) be helpfrul.
स्री भगउती जी सहाइ ॥
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਭਏਦਿਵਸਕੇਤੈਨਰਸਿੰਘਾਵਤਾਰੰ
ਨਰਸਿੰਘ ਅਵਤਾਰ ਨੂੰ ਹੋਇਆਂ ਕਿਤਨਾ ਸਮਾਂ ਬੀਤ ਗਿਆ।
भए दिवस केतै नरसिंघावतारं ॥
ਪੁਨਰਭੂਮਿਮੋਪਾਪਾਬਾਢ੍ਯੋਅਪਾਰੰ
ਧਰਤੀ ਉਤੇ ਫਿਰ ਅਪਾਰ ਪਾਪ ਵੱਧ ਗਿਆ।
After passing away of the epoch of Narsingh incarnation, the sins began to grow in intensity on the earth again.
पुनर भूमि मो पापा बाढ्यो अपारं ॥
ਕਰੇਲਾਗਜਗੰਪੁਨਰਦੈਤਦਾਨੰ
ਫਿਰ ਦੈਂਤ ਅਤੇ ਦਾਨਵ ਯੱਗ (ਆਦਿ ਵਿਚ ਵਿਘਨ ਪੈਦਾ ਕਰਨ) ਲਗ ਗਏ।
करे लाग जगं पुनर दैत दानं ॥
ਬਲਿਰਾਜਕੀਦੇਹਿਬਢਿਯੋਗੁਮਾਨੰ॥੧॥
ਬਲਿ ਰਾਜੇ ਦੇ ਸ਼ਰੀਰ ਵਿਚ ਹੰਕਾਰ ਬਹੁਤ ਵੱਧ ਗਿਆ ॥੧॥
The demons began to perform Yajnsas (sacrificial rituals) again and the king Bali became proud of his greatness.1.
बलि राज की देहि बढियो गुमानं ॥१॥
ਪਾਵੈਬਲੰਦੇਵਤਾਜਗਬਾਸੰ
ਦੇਵਤੇ ਯੱਗ ਦੀ ਬਲੀ ਪ੍ਰਾਪਤ ਨਹੀਂ ਕਰ ਸਕਦੇ ਸਨ ਅਤੇ ਨਾ ਹੀ ਯੱਗ ਦੀ ਸੁਗੰਧੀ (ਮਾਣ ਸਕਦੇ ਸਨ)।
न पावै बलं देवता जग बासं ॥