GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 17
Display Settings
Translations
ਹੁਕਮੁ​ਸੋਈ​ਤੁਧੁ​ਭਾਵਸੀ​ਹੋਰੁ​ਆਖਣੁ​ਬਹੁਤੁ​ਅਪਾਰੁ​॥​
ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।
The Hukam of Your Command is the pleasure of Your Will, Lord. To say anything else is far beyond anyone's reach.
हुकमु सोई तुधु भावसी होरु आखणु बहुतु अपारु ॥
ਨਾਨਕ​ਸਚਾ​ਪਾਤਿਸਾਹੁ​ਪੂਛਿ​ਨ​ਕਰੇ​ਬੀਚਾਰੁ​॥੪॥​
ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ॥੪॥
O Nanak, the True King does not seek advice from anyone else in His decisions. ||4||
नानक सचा पातिसाहु पूछि न करे बीचारु ॥४॥
ਬਾਬਾ​ਹੋਰੁ​ਸਉਣਾ​ਖੁਸੀ​ਖੁਆਰੁ​॥​
ਹੇ ਭਾਈ! (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ,
O Baba, the pleasure of other sleep is false.
बाबा होरु सउणा खुसी खुआरु ॥
ਜਿਤੁ​ਸੁਤੈ​ਤਨੁ​ਪੀੜੀਐ​ਮਨ​ਮਹਿ​ਚਲਹਿ​ਵਿਕਾਰ​॥੧॥​ਰਹਾਉ​॥੪॥੭॥​
ਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ॥੧॥ ਰਹਾਉ ॥੪॥੭॥{16-17}
By such sleep, the body is ruined, and wickedness and corruption enter into the mind. ||1||Pause||4||7||
जितु सुतै तनु पीड़ीऐ मन महि चलहि विकार ॥१॥ रहाउ ॥४॥७॥
ਸਿਰੀਰਾਗੁ​ਮਹਲਾ​੧​॥​
Siree Raag, First Mahalaa:
सिरीरागु महला १ ॥
ਕੁੰਗੂ​ਕੀ​ਕਾਂਇਆ​ਰਤਨਾ​ਕੀ​ਲਲਿਤਾ​ਅਗਰਿ​ਵਾਸੁ​ਤਨਿ​ਸਾਸੁ​॥​
ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ),
With the body of saffron, and the tongue a jewel, and the breath of the body pure fragrant incense;
कुंगू की कांइआ रतना की ललिता अगरि वासु तनि सासु ॥
ਅਠਸਠਿ​ਤੀਰਥ​ਕਾ​ਮੁਖਿ​ਟਿਕਾ​ਤਿਤੁ​ਘਟਿ​ਮਤਿ​ਵਿਗਾਸੁ​॥​
ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ।
with the face anointed at the sixty-eight holy places of pilgrimage, and the heart illuminated with wisdom
अठसठि तीरथ का मुखि टिका तितु घटि मति विगासु ॥
ਓਤੁ​ਮਤੀ​ਸਾਲਾਹਣਾ​ਸਚੁ​ਨਾਮੁ​ਗੁਣਤਾਸੁ​॥੧॥​
ਉਸ ਖਿੜੀ ਹੋਈ ਮਤਿ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।
-with that wisdom, chant the Praises of the True Name, the Treasure of Excellence. ||1||
ओतु मती सालाहणा सचु नामु गुणतासु ॥१॥
ਬਾਬਾ​ਹੋਰ​ਮਤਿ​ਹੋਰ​ਹੋਰ​॥​
ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤਿ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ।
O Baba, other wisdom is useless and irrelevant.
बाबा होर मति होर होर ॥
ਜੇ​ਸਉ​ਵੇਰ​ਕਮਾਈਐ​ਕੂੜੈ​ਕੂੜਾ​ਜੋਰੁ​॥੧॥​ਰਹਾਉ​॥​
ਸਿਫ਼ਤ-ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਭੀ ਕਰੀਏ (ਤਾਂ ਕੁਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜ਼ੋਰ ਵਧਦਾ ਹੈ ॥੧॥
If falsehood is practiced a hundred times, it is still false in its effects. ||1||Pause||
जे सउ वेर कमाईऐ कूड़ै कूड़ा जोरु ॥१॥ रहाउ ॥
ਪੂਜ​ਲਗੈ​ਪੀਰੁ​ਆਖੀਐ​ਸਭੁ​ਮਿਲੈ​ਸੰਸਾਰੁ​॥​
ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ,
You may be worshipped and adored as a Pir (a spiritual teacher); you may be welcomed by all the world;
पूज लगै पीरु आखीऐ सभु मिलै संसारु ॥
ਨਾਉ​ਸਦਾਏ​ਆਪਣਾ​ਹੋਵੈ​ਸਿਧੁ​ਸੁਮਾਰੁ​॥​
ਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ,
you may adopt a lofty name, and be known to have supernatural spiritual powers
नाउ सदाए आपणा होवै सिधु सुमारु ॥
ਜਾ​ਪਤਿ​ਲੇਖੈ​ਨਾ​ਪਵੈ​ਸਭਾ​ਪੂਜ​ਖੁਆਰੁ​॥੨॥​
(ਤਾਂ ਭੀ ਇਹ ਸਭ ਕੁਝ ਕਿਸੇ ਅਰਥ ਨਹੀਂ, ਕਿਉਂਕਿ) ਜੇ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ, ਤਾਂ (ਦੁਨੀਆ ਵਿਚ ਹੋਈ) ਸਾਰੀ ਪੂਜਾ ਖ਼ੁਆਰ ਹੀ ਕਰਦੀ ਹੈ ॥੨॥
-even so, if you are not accepted in the Court of the Lord, then all this adoration is false. ||2||
जा पति लेखै ना पवै सभा पूज खुआरु ॥२॥
ਜਿਨ​ਕਉ​ਸਤਿਗੁਰਿ​ਥਾਪਿਆ​ਤਿਨ​ਮੇਟਿ​ਨ​ਸਕੈ​ਕੋਇ​॥​
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ।
No one can overthrow those who have been established by the True Guru.
जिन कउ सतिगुरि थापिआ तिन मेटि न सकै कोइ ॥
ਓਨਾ​ਅੰਦਰਿ​ਨਾਮੁ​ਨਿਧਾਨੁ​ਹੈ​ਨਾਮੋ​ਪਰਗਟੁ​ਹੋਇ​॥​
(ਕਿਉਂਕਿ) ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੇ ਅੰਦਰ ਨਾਮ ਹੀ ਉੱਘੜਦਾ ਹੈ।
The Treasure of the Naam, the Name of the Lord, is within them, and through the Naam, they are radiant and famous.
ओना अंदरि नामु निधानु है नामो परगटु होइ ॥
ਨਾਉ​ਪੂਜੀਐ​ਨਾਉ​ਮੰਨੀਐ​ਅਖੰਡੁ​ਸਦਾ​ਸਚੁ​ਸੋਇ​॥੩॥​
(ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ ਸਦਾ-ਥਿਰ ਰਹਿਣ ਵਾਲਾ ਹੈ ॥੩॥
They worship the Naam, and they believe in the Naam. The True One is forever Intact and Unbroken. ||3||
नाउ पूजीऐ नाउ मंनीऐ अखंडु सदा सचु सोइ ॥३॥
ਖੇਹੂ​ਖੇਹ​ਰਲਾਈਐ​ਤਾ​ਜੀਉ​ਕੇਹਾ​ਹੋਇ​॥​
(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ (ਨਾਮ-ਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ।
When the body mingles with dust, what happens to the soul?
खेहू खेह रलाईऐ ता जीउ केहा होइ ॥
ਜਲੀਆ​ਸਭਿ​ਸਿਆਣਪਾ​ਉਠੀ​ਚਲਿਆ​ਰੋਇ​॥​
(ਦੁਨੀਆ ਵਿਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ।
All clever tricks are burnt away, and you shall depart crying.
जलीआ सभि सिआणपा उठी चलिआ रोइ ॥
ਨਾਨਕ​ਨਾਮਿ​ਵਿਸਾਰਿਐ​ਦਰਿ​ਗਇਆ​ਕਿਆ​ਹੋਇ​॥੪॥੮॥​
ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ ॥੪॥੮॥
O Nanak, those who forget the Naam-what will happen when they go to the Court of the Lord? ||4||8||
नानक नामि विसारिऐ दरि गइआ किआ होइ ॥४॥८॥
ਸਿਰੀਰਾਗੁ​ਮਹਲਾ​੧​॥​
Siree Raag, First Mahalaa:
सिरीरागु महला १ ॥
ਗੁਣਵੰਤੀ​ਗੁਣ​ਵੀਥਰੈ​ਅਉਗਣਵੰਤੀ​ਝੂਰਿ​॥​
ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ। ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਔਗੁਣ ਹੀ ਔਗੁਣ ਹਨ ਉਹ (ਆਪਣੇ ਹੀ ਔਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ।
The virtuous wife exudes virtue; the unvirtuous suffer in misery.
गुणवंती गुण वीथरै अउगणवंती झूरि ॥
ਜੇ​ਲੋੜਹਿ​ਵਰੁ​ਕਾਮਣੀ​ਨਹ​ਮਿਲੀਐ​ਪਿਰ​ਕੂਰਿ​॥​
ਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ।
If you long for your Husband Lord, O soul-bride, you must know that He is not met by falsehood.
जे लोड़हि वरु कामणी नह मिलीऐ पिर कूरि ॥
ਨਾ​ਬੇੜੀ​ਨਾ​ਤੁਲਹੜਾ​ਨਾ​ਪਾਈਐ​ਪਿਰੁ​ਦੂਰਿ​॥੧॥​
(ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ,) ਦੂਰ ਹੈ ॥੧॥
No boat or raft can take you to Him. Your Husband Lord is far away. ||1||
ना बेड़ी ना तुलहड़ा ना पाईऐ पिरु दूरि ॥१॥
ਮੇਰੇ​ਠਾਕੁਰ​ਪੂਰੈ​ਤਖਤਿ​ਅਡੋਲੁ​॥​
ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ)।
My Lord and Master is Perfect; His Throne is Eternal and Immovable.
मेरे ठाकुर पूरै तखति अडोलु ॥
ਗੁਰਮੁਖਿ​ਪੂਰਾ​ਜੇ​ਕਰੇ​ਪਾਈਐ​ਸਾਚੁ​ਅਤੋਲੁ​॥੧॥​ਰਹਾਉ​॥​
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ ॥੧॥ ਰਹਾਉ ॥
One who attains perfection as Gurmukh, obtains the Immeasurable True Lord. ||1||Pause||
गुरमुखि पूरा जे करे पाईऐ साचु अतोलु ॥१॥ रहाउ ॥
ਪ੍ਰਭੁ​ਹਰਿਮੰਦਰੁ​ਸੋਹਣਾ​ਤਿਸੁ​ਮਹਿ​ਮਾਣਕ​ਲਾਲ​॥​
ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ।
The Palace of the Lord God is so beautiful. Within it, there are gems, rubies,
प्रभु हरिमंदरु सोहणा तिसु महि माणक लाल ॥
ਮੋਤੀ​ਹੀਰਾ​ਨਿਰਮਲਾ​ਕੰਚਨ​ਕੋਟ​ਰੀਸਾਲ​॥​
(ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿਲ੍ਹੇ ਹਨ।
pearls and flawless diamonds. A fortress of gold surrounds this Source of Nectar.
मोती हीरा निरमला कंचन कोट रीसाल ॥
ਬਿਨੁ​ਪਉੜੀ​ਗੜਿ​ਕਿਉ​ਚੜਉ​ਗੁਰ​ਹਰਿ​ਧਿਆਨ​ਨਿਹਾਲ​॥੨॥​
ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ॥੨॥
How can I climb up to the Fortress without a ladder? By meditating on the Lord, through the Guru, I am blessed and exalted. ||2||
बिनु पउड़ी गड़ि किउ चड़उ गुर हरि धिआन निहाल ॥२॥
ਗੁਰੁ​ਪਉੜੀ​ਬੇੜੀ​ਗੁਰੂ​ਗੁਰੁ​ਤੁਲਹਾ​ਹਰਿ​ਨਾਉ​॥​
ਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।
The Guru is the Ladder, the Guru is the Boat, and the Guru is the Raft to take me to the Lord's Name.
गुरु पउड़ी बेड़ी गुरू गुरु तुलहा हरि नाउ ॥
ਗੁਰੁ​ਸਰੁ​ਸਾਗਰੁ​ਬੋਹਿਥੋ​ਗੁਰੁ​ਤੀਰਥੁ​ਦਰੀਆਉ​॥​
ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ।
The Guru is the Boat to carry me across the world-ocean; the Guru is the Sacred Shrine of Pilgrimage, the Guru is the Holy River.
गुरु सरु सागरु बोहिथो गुरु तीरथु दरीआउ ॥
ਜੇ​ਤਿਸੁ​ਭਾਵੈ​ਊਜਲੀ​ਸਤਸਰਿ​ਨਾਵਣ​ਜਾਉ​॥੩॥​
ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ ॥੩॥
If it pleases Him, I bathe in the Pool of Truth, and become radiant and pure. ||3||
जे तिसु भावै ऊजली सतसरि नावण जाउ ॥३॥
ਪੂਰੋ​ਪੂਰੋ​ਆਖੀਐ​ਪੂਰੈ​ਤਖਤਿ​ਨਿਵਾਸ​॥​
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿਚ ਕੋਈ ਘਾਟ ਨਹੀਂ ਹੈ।
He is called the Most Perfect of the Perfect. He sits upon His Perfect Throne.
पूरो पूरो आखीऐ पूरै तखति निवास ॥
ਪੂਰੈ​ਥਾਨਿ​ਸੁਹਾਵਣੈ​ਪੂਰੈ​ਆਸ​ਨਿਰਾਸ​॥​
ਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।
He looks so Beautiful in His Perfect Place. He fulfills the hopes of the hopeless.
पूरै थानि सुहावणै पूरै आस निरास ॥
ਨਾਨਕ​ਪੂਰਾ​ਜੇ​ਮਿਲੈ​ਕਿਉ​ਘਾਟੈ​ਗੁਣ​ਤਾਸ​॥੪॥੯॥​
ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ॥੪॥੯॥
O Nanak, if one obtains the Perfect Lord, how can his virtues decrease? ||4||9||
नानक पूरा जे मिलै किउ घाटै गुण तास ॥४॥९॥
ਸਿਰੀਰਾਗੁ​ਮਹਲਾ​੧​॥​
Siree Raag, First Mahalaa:
सिरीरागु महला १ ॥
ਆਵਹੁ​ਭੈਣੇ​ਗਲਿ​ਮਿਲਹ​ਅੰਕਿ​ਸਹੇਲੜੀਆਹ​॥​
ਹੇ ਸਤਸੰਗਣ ਭੈਣੋ ਤੇ ਸਹੇਲੀਹੋ! ਆਓ, ਪਿਆਰ ਨਾਲ (ਸਤ-ਸੰਗ ਵਿਚ) ਇਕੱਠੀਆਂ ਹੋਵੀਏ।
Come, my dear sisters and spiritual companions; hug me close in your embrace.
आवहु भैणे गलि मिलह अंकि सहेलड़ीआह ॥
ਮਿਲਿ​ਕੈ​ਕਰਹ​ਕਹਾਣੀਆ​ਸੰਮ੍ਰਥ​ਕੰਤ​ਕੀਆਹ​॥​
ਸਤਸੰਗ ਵਿਚ ਮਿਲ ਕੇ ਉਸ ਖਸਮ-ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ।
Let's join together, and tell stories of our All-powerful Husband Lord.
मिलि कै करह कहाणीआ संम्रथ कंत कीआह ॥
ਸਾਚੇ​ਸਾਹਿਬ​ਸਭਿ​ਗੁਣ​ਅਉਗਣ​ਸਭਿ​ਅਸਾਹ​॥੧॥​
(ਹੇ ਸਹੇਲੀਹੋ!) ਉਸ ਸਦਾ-ਥਿਰ ਮਾਲਕ ਵਿਚ ਸਾਰੇ ਗੁਣ ਹੀ ਗੁਣ ਹਨ (ਉਸ ਤੋਂ ਵਿੱਛੁੜ ਕੇ ਹੀ) ਸਾਰੇ ਔਗੁਣ ਸਾਡੇ ਵਿਚ ਆ ਜਾਂਦੇ ਹਨ ॥੧॥
All Virtues are in our True Lord and Master; we are utterly without virtue. ||1||
साचे साहिब सभि गुण अउगण सभि असाह ॥१॥
ਕਰਤਾ​ਸਭੁ​ਕੋ​ਤੇਰੈ​ਜੋਰਿ​॥​
ਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿਚ (ਹੀ ਤੁਰ ਸਕਦਾ ਹੈ)।
O Creator Lord, all are in Your Power.
करता सभु को तेरै जोरि ॥
ਏਕੁ​ਸਬਦੁ​ਬੀਚਾਰੀਐ​ਜਾ​ਤੂ​ਤਾ​ਕਿਆ​ਹੋਰਿ​॥੧॥​ਰਹਾਉ​॥​
ਜਦੋਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ (ਤਾਂ ਇਹ ਸਮਝ ਪੈਂਦੀ ਹੈ ਕਿ) ਜਦੋਂ ਤੂੰ (ਸਾਡੇ ਸਿਰ ਉੱਤੇ ਰਾਖਾ) ਹੈਂ, ਤਾਂ ਹੋਰ ਕੋਈ ਸਾਡਾ ਕੀਹ ਵਿਗਾੜ ਸਕਦੇ ਹਨ ॥੧॥ ਰਹਾਉ ॥
I dwell upon the One Word of the Shabad. You are mine-what else do I need? ||1||Pause||
एकु सबदु बीचारीऐ जा तू ता किआ होरि ॥१॥ रहाउ ॥
ਜਾਇ​ਪੁਛਹੁ​ਸੋਹਾਗਣੀ​ਤੁਸੀ​ਰਾਵਿਆ​ਕਿਨੀ​ਗੁਣਂੀ​॥​
(ਹੇ ਸਤਸੰਗਣ ਭੈਣੋ! ਬੇ-ਸ਼ੱਕ) ਜਾ ਕੇ ਸੁਹਾਗਣ (ਜੀਵ-ਇਸਤ੍ਰੀਆਂ) ਨੂੰ ਪੁੱਛ ਲਵੋ ਕਿ ਤੁਸਾਂ ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ-ਮਿਲਾਪ ਹਾਸਲ ਕੀਤਾ ਹੈ?
Go, and ask the happy soul-brides, "By what virtuous qualities do you enjoy your Husband Lord?"
जाइ पुछहु सोहागणी तुसी राविआ किनी गुणीं ॥
ਸਹਜਿ​ਸੰਤੋਖਿ​ਸੀਗਾਰੀਆ​ਮਿਠਾ​ਬੋਲਣੀ​॥​
ਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ ਪਿਆ)।
"We are adorned with intuitive ease, contentment and sweet words.
सहजि संतोखि सीगारीआ मिठा बोलणी ॥
ਪਿਰੁ​ਰੀਸਾਲੂ​ਤਾ​ਮਿਲੈ​ਜਾ​ਗੁਰ​ਕਾ​ਸਬਦੁ​ਸੁਣੀ​॥੨॥​
ਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ (ਤੇ ਸੰਤੋਖ ਮਿਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ) ॥੨॥
We meet with our Beloved, the Source of Joy, when we listen to the Word of the Guru's Shabad." ||2||
पिरु रीसालू ता मिलै जा गुर का सबदु सुणी ॥२॥