GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 162
Display Settings
Translations
ਨਾਨਕ​ਨਾਮਿ​ਰਤੇ​ਨਿਹਕੇਵਲ​ਨਿਰਬਾਣੀ​॥੪॥੧੩॥੩੩॥​
ਹੇ ਨਾਨਕ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਹ ਵਾਸਨਾ-ਰਹਿਤ ਹੋ ਜਾਂਦੇ ਹਨ ॥੪॥੧੩॥੩੩॥
O Nanak, attuned to the Naam, the Name of the Lord, they are detached, in the perfect balance of Nirvaanaa. ||4||13||33||
नानक नामि रते निहकेवल निरबाणी ॥४॥१३॥३३॥
ਗਉੜੀ​ਗੁਆਰੇਰੀ​ਮਹਲਾ​੩​॥​
Gauree Gwaarayree, Third Mahalaa:
गउड़ी गुआरेरी महला ३ ॥
ਸਤਿਗੁਰੁ​ਮਿਲੈ​ਵਡਭਾਗਿ​ਸੰਜੋਗ​॥​
ਜਿਸ ਮਨੁੱਖ ਨੂੰ ਵੱਡੀ ਕਿਸਮਤਿ ਨਾਲ ਭਲੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ,
Through great good fortune and high destiny, one meets the True Guru.
सतिगुरु मिलै वडभागि संजोग ॥
ਹਿਰਦੈ​ਨਾਮੁ​ਨਿਤ​ਹਰਿ​ਰਸ​ਭੋਗ​॥੧॥​
ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦਾ ਹੈ ॥੧॥
The Naam, the Name of the Lord, is constantly within the heart, and one enjoys the sublime essence of the Lord. ||1||
हिरदै नामु नित हरि रस भोग ॥१॥
ਗੁਰਮੁਖਿ​ਪ੍ਰਾਣੀ​ਨਾਮੁ​ਹਰਿ​ਧਿਆਇ​॥​
ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,
O mortal, become Gurmukh, and meditate on the Name of the Lord.
गुरमुखि प्राणी नामु हरि धिआइ ॥
ਜਨਮੁ​ਜੀਤਿ​ਲਾਹਾ​ਨਾਮੁ​ਪਾਇ​॥੧॥​ਰਹਾਉ​॥​
ਉਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ (ਜਾਂਦਾ ਹੈ, ਤੇ) ਪਰਮਾਤਮਾ ਦਾ ਨਾਮ-ਧਨ ਖੱਟੀ ਖੱਟ ਲੈਂਦਾ ਹੈ ॥੧॥ ਰਹਾਉ ॥
Be victorious in the game of life, and earn the profit of the Naam. ||1||Pause||
जनमु जीति लाहा नामु पाइ ॥१॥ रहाउ ॥
ਗਿਆਨੁ​ਧਿਆਨੁ​ਗੁਰ​ਸਬਦੁ​ਹੈ​ਮੀਠਾ​॥​
ਜਿਸ ਮਨੁੱਖ ਨੂੰ ਸਤਿਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ, (ਗੁਰੂ ਦਾ ਸ਼ਬਦ ਹੀ ਉਸ ਦੇ ਵਾਸਤੇ) ਧਰਮ-ਚਰਚਾ ਹੈ (ਗੁਰ-ਸ਼ਬਦ ਹੀ ਉਸ ਦੇ ਵਾਸਤੇ) ਸਮਾਧੀ ਹੈ।
Spiritual wisdom and meditation come to those unto whom the Word of the Guru's Shabad is sweet.
गिआनु धिआनु गुर सबदु है मीठा ॥
ਗੁਰ​ਕਿਰਪਾ​ਤੇ​ਕਿਨੈ​ਵਿਰਲੈ​ਚਖਿ​ਡੀਠਾ​॥੨॥​
ਪਰ ਕਿਸੇ ਵਿਰਲੇ ਭਾਗਾਂ ਵਾਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਗੁਰੂ ਦੇ ਮਿੱਠੇ ਸ਼ਬਦ ਦਾ ਰਸ) ਚੱਖ ਕੇ ਵੇਖਿਆ ਹੈ ॥੨॥
By Guru's Grace, a few have tasted, and seen it. ||2||
गुर किरपा ते किनै विरलै चखि डीठा ॥२॥
ਕਰਮ​ਕਾਂਡ​ਬਹੁ​ਕਰਹਿ​ਅਚਾਰ​॥​
ਜੇਹੜੇ ਬੰਦੇ (ਜਨਮ ਜਨੇਊ ਵਿਆਹ ਮਰਨ ਕਿਰਿਆ ਆਦਿਕ ਸਮੇ ਸ਼ਾਸਤ੍ਰਾਂ ਅਨੁਸਾਰ ਮੰਨੇ ਹੋਏ) ਧਾਰਮਿਕ ਕਰਮ ਕਰਦੇ ਹਨ ਤੇ ਹੋਰ ਅਨੇਕਾਂ ਧਾਰਮਿਕ ਰਸਮਾਂ ਕਰਦੇ ਹਨ,
They may perform all sorts of religious rituals and good actions,
करम कांड बहु करहि अचार ॥
ਬਿਨੁ​ਨਾਵੈ​ਧ੍ਰਿਗੁ​ਧ੍ਰਿਗੁ​ਅਹੰਕਾਰ​॥੩॥​
ਪਰ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, (ਇਹ ਕਰਮ ਕਾਂਡ ਉਹਨਾਂ ਦੇ ਅੰਦਰ) ਅਹੰਕਾਰ (ਪੈਦਾ ਕਰਦਾ ਹੈ ਤੇ ਉਹਨਾਂ ਦਾ ਜੀਵਨ) ਫਿਟਕਾਰ-ਜੋਗ ਹੀ (ਰਹਿੰਦਾ ਹੈ) ॥੩॥
but without the Name, the egotistical ones are cursed and doomed. ||3||
बिनु नावै ध्रिगु ध्रिगु अहंकार ॥३॥
ਬੰਧਨਿ​ਬਾਧਿਓ​ਮਾਇਆ​ਫਾਸ​॥​
ਹੇ ਦਾਸ ਨਾਨਕ! (ਪਰਮਾਤਮਾ ਤੋਂ ਵਿੱਛੁੜਿਆ ਮਨੁੱਖ) ਮਾਇਆ ਦੀ ਫਾਹੀ ਵਿਚ ਮਾਇਆ ਦੇ ਬੰਧਨ ਵਿਚ ਹੀ ਬੱਝਾ ਰਹਿੰਦਾ ਹੈ।
They are bound and gagged, and hung by Maya's noose;
बंधनि बाधिओ माइआ फास ॥
ਜਨ​ਨਾਨਕ​ਛੂਟੈ​ਗੁਰ​ਪਰਗਾਸ​॥੪॥੧੪॥੩੪॥​
(ਇਹ ਤਦੋਂ ਹੀ ਇਸ ਫਾਹੀ ਤੋਂ) ਆਜ਼ਾਦ ਹੁੰਦਾ ਹੈ ਜਦੋਂ ਗੁਰੂ (ਦੇ ਸ਼ਬਦ) ਦਾ ਚਾਨਣ (ਉਸ ਨੂੰ ਪ੍ਰਾਪਤ ਹੁੰਦਾ) ਹੈ ॥੪॥੧੪॥੩੪॥
O servant Nanak, they shall be released only by Guru's Grace. ||4||14||34||
जन नानक छूटै गुर परगास ॥४॥१४॥३४॥
ਮਹਲਾ​੩​ਗਉੜੀ​ਬੈਰਾਗਣਿ​॥​
Third Mahalaa, Gauree Bairaagan:
महला ३ गउड़ी बैरागणि ॥
ਜੈਸੀ​ਧਰਤੀ​ਊਪਰਿ​ਮੇਘੁਲਾ​ਬਰਸਤੁ​ਹੈ​ਕਿਆ​ਧਰਤੀ​ਮਧੇ​ਪਾਣੀ​ਨਾਹੀ​॥​
(ਧਰਤੀ ਤੇ ਬੱਦਲ ਦਾ ਦ੍ਰਿਸ਼ਟਾਂਤ ਲੈ ਕੇ ਵੇਖ) ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸ ਦੇ ਉਪਰਲਾ ਬੱਦਲ ਹੈ ਜੋ ਵਰਖਾ ਕਰਦਾ ਹੈ, ਧਰਤੀ ਵਿਚ ਭੀ (ਉਹੋ ਜਿਹਾ) ਪਾਣੀ ਹੈ (ਜਿਹੋ ਜਿਹਾ ਬੱਦਲ ਵਿਚ ਹੈ)।
The clouds pour their rain down upon the earth, but isn't there water within the earth as well?
जैसी धरती ऊपरि मेघुला बरसतु है किआ धरती मधे पाणी नाही ॥
ਜੈਸੇ​ਧਰਤੀ​ਮਧੇ​ਪਾਣੀ​ਪਰਗਾਸਿਆ​ਬਿਨੁ​ਪਗਾ​ਵਰਸਤ​ਫਿਰਾਹੀ​॥੧॥​
(ਖੂਹ ਪੁੱਟਿਆਂ) ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਜਿਵੇਂ ਬੱਦਲ ਭੀ (ਪਾਣੀ ਦੀ) ਵਰਖਾ ਕਰਦੇ ਫਿਰਦੇ ਹਨ। (ਜੀਵਾਤਮਾ ਤੇ ਪਰਮਾਤਮਾ ਦਾ ਫ਼ਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਹੈ। ਪਾਣੀ ਇਕੋ ਹੀ, ਪਾਣੀ ਉਹੀ ਹੈ। ਜੀਵ ਚਾਹੇ ਮਾਇਆ ਵਿਚ ਫਸਿਆ ਹੋਇਆ ਹੈ ਚਾਹੇ ਉੱਚੀਆਂ ਉਡਾਰੀਆਂ ਲਾ ਰਿਹਾ ਹੈ-ਹੈ ਇਕੋ ਹੀ ਪਰਮਾਤਮਾ ਦੀ ਅੰਸ) ॥੧॥
Water is contained within the earth; without feet, the clouds run around and let down their rain. ||1||
जैसे धरती मधे पाणी परगासिआ बिनु पगा वरसत फिराही ॥१॥
ਬਾਬਾ​ਤੂੰ​ਐਸੇ​ਭਰਮੁ​ਚੁਕਾਹੀ​॥​
ਹੇ ਭਾਈ! (ਆਮ ਭੁਲੇਖਾ ਇਹ ਹੈ ਕਿ ਜੀਵ ਪ੍ਰਭੂ ਤੋਂ ਵੱਖਰੀ ਆਪਣੀ ਹਸਤੀ ਮੰਨ ਕੇ ਆਪਣੇ ਆਪ ਨੂੰ ਕਰਮਾਂ ਦੇ ਕਰਨ ਵਾਲੇ ਸਮਝਦੇ ਹਨ ਪਰ) ਤੂੰ ਆਪਣਾ (ਇਹ) ਭੁਲੇਖਾ ਇਹ ਸਰਧਾ ਬਣਾ ਕੇ ਦੂਰ ਕਰ,
O Baba, get rid of your doubts like this.
बाबा तूं ऐसे भरमु चुकाही ॥
ਜੋ​ਕਿਛੁ​ਕਰਤੁ​ਹੈ​ਸੋਈ​ਕੋਈ​ਹੈ​ਰੇ​ਤੈਸੇ​ਜਾਇ​ਸਮਾਹੀ​॥੧॥​ਰਹਾਉ​॥​
ਕਿ ਪ੍ਰਭੂ ਜਿਹੋ ਜਿਹਾ ਕਿਸੇ ਜੀਵ ਨੂੰ ਬਣਾਂਦਾ ਹੈ ਤਿਹੋ ਜਿਹਾ ਉਹ ਜੀਵ ਬਣ ਜਾਂਦਾ ਹੈ, ਤੇ, ਉਸੇ ਹੀ ਪਾਸੇ ਜੀਵ ਰੁਝੇ ਰਹਿੰਦੇ ਹਨ ॥੧॥ ਰਹਾਉ ॥
As you act, so shall you become, and so you shall go and mingle. ||1||Pause||
जो किछु करतु है सोई कोई है रे तैसे जाइ समाही ॥१॥ रहाउ ॥
ਇਸਤਰੀ​ਪੁਰਖ​ਹੋਇ​ਕੈ​ਕਿਆ​ਓਇ​ਕਰਮ​ਕਮਾਹੀ​॥​
ਕੀਹ ਇਸਤ੍ਰੀ ਤੇ ਕੀਹ ਮਰਦ-ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ।
As woman or man, what can anyone do?
इसतरी पुरख होइ कै किआ ओइ करम कमाही ॥
ਨਾਨਾ​ਰੂਪ​ਸਦਾ​ਹਹਿ​ਤੇਰੇ​ਤੁਝ​ਹੀ​ਮਾਹਿ​ਸਮਾਹੀ​॥੨॥​
ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿਚ ਹੀ ਸਮਾ ਜਾਂਦੇ ਹਨ ॥੨॥
The many and various forms are always Yours, O Lord; they shall merge again into You. ||2||
नाना रूप सदा हहि तेरे तुझ ही माहि समाही ॥२॥
ਇਤਨੇ​ਜਨਮ​ਭੂਲਿ​ਪਰੇ​ਸੇ​ਜਾ​ਪਾਇਆ​ਤਾ​ਭੂਲੇ​ਨਾਹੀ​॥​
(ਪਰਮਾਤਮਾ ਦੀ ਯਾਦ ਤੋਂ) ਭੁੱਲ ਕੇ ਜੀਵ ਅਨੇਕਾਂ ਜਨਮਾਂ ਵਿਚ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ।
In countless incarnations, I went astray. Now that I have found You, I shall no longer wander.
इतने जनम भूलि परे से जा पाइआ ता भूले नाही ॥
ਜਾ​ਕਾ​ਕਾਰਜੁ​ਸੋਈ​ਪਰੁ​ਜਾਣੈ​ਜੇ​ਗੁਰ​ਕੈ​ਸਬਦਿ​ਸਮਾਹੀ​॥੩॥​
ਜੇ ਜੀਵ ਗੁਰੂ ਦੇ ਸ਼ਬਦ ਵਿਚ ਟਿਕੇ ਰਹਿਣ, ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਇਹ ਜਗਤ ਬਣਾਇਆ ਹੋਇਆ ਹੈ ਉਹੀ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ॥੩॥
It is His work; those who are absorbed in the Word of the Guru's Shabad come to know it well. ||3||
जा का कारजु सोई परु जाणै जे गुर कै सबदि समाही ॥३॥
ਤੇਰਾ​ਸਬਦੁ​ਤੂੰਹੈ​ਹਹਿ​ਆਪੇ​ਭਰਮੁ​ਕਹਾ​ਹੀ​॥​
(ਹੇ ਪ੍ਰਭੂ! ਸਭ ਥਾਂ) ਤੇਰਾ (ਹੀ) ਹੁਕਮ (ਵਰਤ ਰਿਹਾ) ਹੈ, (ਹਰ ਥਾਂ) ਤੂੰ ਆਪ ਹੀ (ਮੌਜੂਦ) ਹੈਂ-(ਜਿਸ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ ਉਸ ਨੂੰ) ਭੁਲੇਖਾ ਕਿੱਥੇ ਰਹਿ ਜਾਂਦਾ ਹੈ?
The Shabad is Yours; You are Yourself. Where is there any doubt?
तेरा सबदु तूंहै हहि आपे भरमु कहा ही ॥
ਨਾਨਕ​ਤਤੁ​ਤਤ​ਸਿਉ​ਮਿਲਿਆ​ਪੁਨਰਪਿ​ਜਨਮਿ​ਨ​ਆਹੀ​॥੪॥੧॥੧੫॥੩੫॥​
ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿਕ ਹਰੇਕ) ਤੱਤ (ਆਪਣੇ) ਤੱਤ ਨਾਲ ਮਿਲ ਜਾਂਦਾ ਹੈ। ਅਜੇਹੇ ਮਨੁੱਖ ਮੁੜ ਮੁੜ ਜਨਮ ਵਿਚ ਨਹੀਂ ਆਉਂਦੇ ॥੪॥੧॥੧੫॥੩੫॥
O Nanak, one whose essence is merged with the Lord's essence does not have to enter the cycle of reincarnation again. ||4||1||15||35||
नानक ततु तत सिउ मिलिआ पुनरपि जनमि न आही ॥४॥१॥१५॥३५॥
ਗਉੜੀ​ਬੈਰਾਗਣਿ​ਮਹਲਾ​੩​॥​
Gauree Bairaagan, Third Mahalaa:
गउड़ी बैरागणि महला ३ ॥
ਸਭੁ​ਜਗੁ​ਕਾਲੈ​ਵਸਿ​ਹੈ​ਬਾਧਾ​ਦੂਜੈ​ਭਾਇ​॥​
(ਜਦ ਤਕ) ਇਹ ਜਗਤ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ (ਤਦ ਤਕ ਇਹ) ਸਾਰਾ ਜਗਤ ਆਤਮਕ ਮੌਤ ਦੇ ਕਾਬੂ ਵਿਚ ਆਇਆ ਰਹਿੰਦਾ ਹੈ।
The whole world is under the power of Death, bound by the love of duality.
सभु जगु कालै वसि है बाधा दूजै भाइ ॥
ਹਉਮੈ​ਕਰਮ​ਕਮਾਵਦੇ​ਮਨਮੁਖਿ​ਮਿਲੈ​ਸਜਾਇ​॥੧॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਾਰੇ) ਕੰਮ ਹਉਮੈ ਦੇ ਆਸਰੇ ਕਰਦੇ ਹਨ ਤੇ ਉਹਨਾਂ ਨੂੰ (ਆਤਮਕ ਮੌਤ ਦੀ ਹੀ) ਸਜ਼ਾ ਮਿਲਦੀ ਹੈ ॥੧॥
The self-willed manmukhs do their deeds in ego; they receive their just rewards. ||1||
हउमै करम कमावदे मनमुखि मिलै सजाइ ॥१॥
ਮੇਰੇ​ਮਨ​ਗੁਰ​ਚਰਣੀ​ਚਿਤੁ​ਲਾਇ​॥​
ਹੇ ਮੇਰੇ ਮਨ! ਗੁਰੂ ਦੇ ਚਰਨਾਂ ਵਿਚ ਸੁਰਤ ਜੋੜ।
O my mind, focus your consciousness on the Guru's Feet.
मेरे मन गुर चरणी चितु लाइ ॥
ਗੁਰਮੁਖਿ​ਨਾਮੁ​ਨਿਧਾਨੁ​ਲੈ​ਦਰਗਹ​ਲਏ​ਛਡਾਇ​॥੧॥​ਰਹਾਉ​॥​
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਇਕੱਠਾ ਕਰ ਲੈ, (ਇਹ ਤੈਨੂੰ) ਪਰਮਾਤਮਾ ਦੀ ਹਜ਼ੂਰੀ ਵਿਚ (ਤੇਰੇ ਕੀਤੇ ਕਰਮਾਂ ਦਾ ਲੇਖਾ ਕਰਨ ਵੇਲੇ) ਸੁਰਖ਼ਰੂ ਕਰੇਗਾ ॥੧॥ ਰਹਾਉ ॥
As Gurmukh, you shall be awarded the treasure of the Naam. In the Court of the Lord, you shall be saved. ||1||Pause||
गुरमुखि नामु निधानु लै दरगह लए छडाइ ॥१॥ रहाउ ॥
ਲਖ​ਚਉਰਾਸੀਹ​ਭਰਮਦੇ​ਮਨਹਠਿ​ਆਵੈ​ਜਾਇ​॥​
(ਮਾਇਆ ਦੇ ਮੋਹ ਵਿਚ ਬੱਝੇ ਹੋਏ ਜੀਵ) ਚੌਰਾਸੀ ਲੱਖ ਜੂਨਾਂ ਵਿਚ ਫਿਰਦੇ ਰਹਿੰਦੇ ਹਨ। ਆਪਣੇ ਮਨ ਦੇ ਹਠ ਦੇ ਕਾਰਨ (ਮਾਇਆ ਦੇ ਮੋਹ ਵਿਚ ਫਸਿਆ ਜੀਵ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
Through 8.4 million incarnations, people wander lost; in stubborn-mindedness, they come and go.
लख चउरासीह भरमदे मनहठि आवै जाइ ॥
ਗੁਰ​ਕਾ​ਸਬਦੁ​ਨ​ਚੀਨਿਓ​ਫਿਰਿ​ਫਿਰਿ​ਜੋਨੀ​ਪਾਇ​॥੨॥​
ਜੇਹੜਾ ਮਨੁੱਖ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ ਉਹ ਮੁੜ ਮੁੜ ਜੂਨਾਂ ਵਿਚ ਪੈਂਦਾ ਹੈ ॥੨॥
They do not realize the Word of the Guru's Shabad; they are reincarnated over and over again. ||2||
गुर का सबदु न चीनिओ फिरि फिरि जोनी पाइ ॥२॥
ਗੁਰਮੁਖਿ​ਆਪੁ​ਪਛਾਣਿਆ​ਹਰਿ​ਨਾਮੁ​ਵਸਿਆ​ਮਨਿ​ਆਇ​॥​
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਪੜਤਾਲਦਾ ਰਹਿੰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
The Gurmukh understands his own self. The Lord's Name comes to dwell within the mind.
गुरमुखि आपु पछाणिआ हरि नामु वसिआ मनि आइ ॥
ਅਨਦਿਨੁ​ਭਗਤੀ​ਰਤਿਆ​ਹਰਿ​ਨਾਮੇ​ਸੁਖਿ​ਸਮਾਇ​॥੩॥​
ਹਰ ਰੋਜ਼ ਪਰਮਾਤਮਾ ਦੀ ਭਗਤੀ (ਦੇ ਰੰਗ ਵਿਚ) ਰੰਗਿਆ ਰਹਿਣ ਕਰਕੇ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੩॥
Imbued with devotion to the Lord's Name, night and day, he merges in peace. ||3||
अनदिनु भगती रतिआ हरि नामे सुखि समाइ ॥३॥
ਮਨੁ​ਸਬਦਿ​ਮਰੈ​ਪਰਤੀਤਿ​ਹੋਇ​ਹਉਮੈ​ਤਜੇ​ਵਿਕਾਰ​॥​
ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜਨ ਕਰਕੇ ਆਪਾ-ਭਾਵ ਵਲੋਂ ਮਰਦਾ ਹੈ, ਉਸ ਦੀ (ਗੁਰੂ ਦੇ ਸ਼ਬਦ ਵਿਚ) ਸਰਧਾ ਬਣ ਜਾਂਦੀ ਹੈ ਤੇ ਉਹ ਆਪਣੇ ਅੰਦਰੋਂ ਹਉਮੈ (ਆਦਿਕ) ਵਿਕਾਰ ਤਿਆਗਦਾ ਹੈ।
When one's mind dies in the Shabad, one radiates faith and confidence, shedding egotism and corruption.
मनु सबदि मरै परतीति होइ हउमै तजे विकार ॥
ਜਨ​ਨਾਨਕ​ਕਰਮੀ​ਪਾਈਅਨਿ​ਹਰਿ​ਨਾਮਾ​ਭਗਤਿ​ਭੰਡਾਰ​॥੪॥੨॥੧੬॥੩੬॥​
ਹੇ ਦਾਸ ਨਾਨਕ! ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦੇ ਹਨ ॥੪॥੨॥੧੬॥੩੬॥
O servant Nanak, through the karma of good actions, the treasure of devotional worship and the Name of the Lord are attained. ||4||2||16||36||
जन नानक करमी पाईअनि हरि नामा भगति भंडार ॥४॥२॥१६॥३६॥
ਗਉੜੀ​ਬੈਰਾਗਣਿ​ਮਹਲਾ​੩​॥​
Gauree Bairaagan, Third Mahalaa:
गउड़ी बैरागणि महला ३ ॥
ਪੇਈਅੜੈ​ਦਿਨ​ਚਾਰਿ​ਹੈ​ਹਰਿ​ਹਰਿ​ਲਿਖਿ​ਪਾਇਆ​॥​
ਪਰਮਾਤਮਾ ਨੇ (ਹਰੇਕ ਜੀਵ ਦੇ ਮੱਥੇ ਉਤੇ ਇਹੀ ਲੇਖ) ਲਿਖ ਕੇ ਰੱਖ ਦਿੱਤਾ ਹੈ ਕਿ ਹਰੇਕ ਨੂੰ ਇਸ ਲੋਕ ਵਿੱਚ ਰਹਿਣ ਵਾਸਤੇ ਥੋੜੇ ਹੀ ਦਿਨ ਮਿਲੇ ਹੋਏ ਹਨ (ਫਿਰ ਭੀ ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ)।
The Lord, Har, Har, has ordained that the soul is to stay in her parents' home for only a few short days.
पेईअड़ै दिन चारि है हरि हरि लिखि पाइआ ॥
ਸੋਭਾਵੰਤੀ​ਨਾਰਿ​ਹੈ​ਗੁਰਮੁਖਿ​ਗੁਣ​ਗਾਇਆ​॥​
ਉਹ ਜੀਵ-ਇਸਤ੍ਰੀ (ਲੋਕ ਪਰਲੋਕ ਵਿਚ) ਸੋਭਾ ਖੱਟਦੀ ਹੈ, ਜੇਹੜੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਗਾਂਦੀ ਹੈ।
Glorious is that soul-bride, who as Gurmukh, sings the Glorious Praises of the Lord.
सोभावंती नारि है गुरमुखि गुण गाइआ ॥
ਪੇਵਕੜੈ​ਗੁਣ​ਸੰਮਲੈ​ਸਾਹੁਰੈ​ਵਾਸੁ​ਪਾਇਆ​॥​
ਜੇਹੜੀ ਜੀਵ-ਇਸਤ੍ਰੀ ਇਸ ਪੇਕੇ ਘਰ ਵਿਚ ਰਹਿਣ ਸਮੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਸੰਭਾਲਦੀ ਹੈ ਉਸ ਨੂੰ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਵਾਲਾ ਥਾਂ ਮਿਲ ਜਾਂਦਾ ਹੈ।
She who cultivates virtue in her parents' home, shall obtain a home at her in-laws.
पेवकड़ै गुण संमलै साहुरै वासु पाइआ ॥
ਗੁਰਮੁਖਿ​ਸਹਜਿ​ਸਮਾਣੀਆ​ਹਰਿ​ਹਰਿ​ਮਨਿ​ਭਾਇਆ​॥੧॥​
ਗੁਰੂ ਦੇ ਸਨਮੁਖ ਰਹਿ ਕੇ ਉਹ ਜੀਵ-ਇਸਤ੍ਰੀ (ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ, ਪਰਮਾਤਮਾ (ਦਾ ਨਾਮ) ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ॥੧॥
The Gurmukhs are intuitively absorbed into the Lord. The Lord is pleasing to their minds. ||1||
गुरमुखि सहजि समाणीआ हरि हरि मनि भाइआ ॥१॥
ਸਸੁਰੈ​ਪੇਈਐ​ਪਿਰੁ​ਵਸੈ​ਕਹੁ​ਕਿਤੁ​ਬਿਧਿ​ਪਾਈਐ​॥​
(ਹੇ ਸਤਸੰਗੀ! ਹੇ ਭੈਣ!) ਦੱਸ, ਉਹ ਪਤੀ-ਪ੍ਰਭੂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਜੇਹੜਾ ਇਸ ਲੋਕ ਵਿਚ ਪਰਲੋਕ ਵਿਚ (ਸਭ ਥਾਂ) ਵੱਸਦਾ ਹੈ?
Our Husband Lord dwells in this world, and in the world beyond. Tell me, how can He be found?
ससुरै पेईऐ पिरु वसै कहु कितु बिधि पाईऐ ॥
ਆਪਿ​ਨਿਰੰਜਨੁ​ਅਲਖੁ​ਹੈ​ਆਪੇ​ਮੇਲਾਈਐ​॥੧॥​ਰਹਾਉ​॥​
(ਹੇ ਜਿਗਿਆਸੂ ਜੀਵ-ਇਸਤ੍ਰੀ!) ਉਹ ਪ੍ਰਭੂ-ਪਤੀ (ਹਰ ਥਾਂ ਮੌਜੂਦ ਹੁੰਦਿਆਂ ਭੀ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਅਦ੍ਰਿਸ਼ਟ ਭੀ ਹੈ। ਉਹ ਆਪ ਹੀ ਆਪਣਾ ਮੇਲ ਕਰਾਂਦਾ ਹੈ ॥੧॥ ਰਹਾਉ ॥
The Immaculate Lord Himself is unseen. He unites us with Himself. ||1||Pause||
आपि निरंजनु अलखु है आपे मेलाईऐ ॥१॥ रहाउ ॥