GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 154
Display Settings
Translations
ਨ੍ਰਿਪ​ਕੇ​ਸੰਗਿ​ਜੋ​ਮਿਲਿ​ਜਾਤੁ​ਭਏ​॥​
ਜੋ (ਬ੍ਰਾਹਮਣ) ਰਾਜੇ ਦੇ ਨਾਲ ਮਿਲ ਗਏ,
Those Brahmins who ate together with the king.
न्रिप के संगि जो मिलि जातु भए ॥
ਨਰ​ਸੋ​ਰਜਪੂਤ​ਕਹਾਤ​ਭਏ​॥੧੮॥੩੦੮॥​
ਉਹ ਪੁਰਸ਼ ਰਾਜਪੂਤ ਅਖਵਾਉਣ ਲਗੇ ॥੧੮॥੩੦੮॥
They were called Rajputs.18.308.
नर सो रजपूत कहात भए ॥१८॥३०८॥
ਤਿਨ​ਜੀਤ​ਬਿਜੈ​ਕਹੁ​ਰਾਉ​ਚੜ੍ਯੋ​॥​
ਉਨ੍ਹਾਂ ਨੂੰ ਜਿਤ ਕੇ ਦਿਗਵਿਜੈ ਲਈ ਰਾਜਾ (ਅਜੈ ਸਿੰਘ) ਨੇ ਚੜ੍ਹਾਈ ਕਰ ਦਿੱਤੀ।
After conquering them, the king (Ajai Singh) moved to gain further conquests.
तिन जीत बिजै कहु राउ चड़्यो ॥
ਅਤਿ​ਤੇਜੁ​ਪ੍ਰਚੰਡ​ਪ੍ਰਤਾਪੁ​ਬਢ੍ਯੋ​॥​
(ਉਸ ਦਾ) ਤੇਜ ਪ੍ਰਚੰਡ ਹੋ ਗਿਆ ਅਤੇ ਪ੍ਰਤਾਪ ਬਹੁਤ ਵੱਧ ਗਿਆ।
His glory and magnificence increased enormously.
अति तेजु प्रचंड प्रतापु बढ्यो ॥
ਜੋਊ​ਆਨਿ​ਮਿਲੇ​ਅਰੁ​ਸਾਕ​ਦਏ​॥​
ਜਿਹੜੇ (ਉਸ ਨੂੰ) ਆ ਕੇ ਮਿਲ ਪਏ ਅਤੇ (ਬੇਟੀਆਂ ਦੇ) ਸਾਕ ਦਿੱਤੇ,
Those who surrendered before him and married their daughters to him,
जोऊ आनि मिले अरु साक दए ॥
ਨਰ​ਤੇ​ਰਜਪੂਤ​ਕਹਾਤ​ਭਏ​॥੧੯॥੩੦੯॥​
ਉਹ ਪੁਰਸ਼ ਵੀ ਰਾਜਪੂਤ ਅਖਵਾਉਣ ਲਗੇ ॥੧੯॥੩੦੯॥
They were also called Rajputs.19.309.
नर ते रजपूत कहात भए ॥१९॥३०९॥
ਜਿਨ​ਸਾਕ​ਦਏ​ਨਹਿ​ਰਾਰਿ​ਬਢੀ​॥​
ਜਿਨ੍ਹਾਂ ਨੇ ਸਾਕ ਨਾ ਦਿੱਤੇ (ਉਨ੍ਹਾਂ ਨਾਲ) ਲੜਾਈ ਵੱਧ ਗਈ।
Those who did not marry their daughters, the wrangle increased with them.
जिन साक दए नहि रारि बढी ॥
ਤਿਨ​ਕੀ​ਇਨ​ਲੈ​ਜੜ​ਮੂਲ​ਕਢੀ​॥​
ਉਨ੍ਹਾਂ ਦੀ ਜੜ੍ਹ ਇਸ ਨੇ ਮੂਲੋਂ ਕਢ ਸੁਟੀ।
He (the king) completely uprooted them.
तिन की इन लै जड़ मूल कढी ॥
ਦਲ​ਤੇ​ਬਲ​ਤੇ​ਧਨ​ਟੂਟਿ​ਗਏ​॥​
(ਜੋ) ਸੈਨਾ ਵਜੋਂ, ਸ਼ਕਤੀ ਵਜੋਂ ਜਾਂ ਧਨ ਵਜੋਂ ਟੁਟ ਗਏ,
The armies, might and wealth were finished.
दल ते बल ते धन टूटि गए ॥
ਵਹਿ​ਲਾਗਤ​ਬਾਨਜ​ਕਰਮ​ਭਏ​॥੨੦॥੩੧੦॥​
ਉਹ ਵਣਜ ਕਰਨ ਲਗ ਗਏ ॥੨੦॥੩੧੦॥
And they adopted the occupation of traders.20.310.
वहि लागत बानज करम भए ॥२०॥३१०॥
ਜੋਊ​ਆਨਿ​ਮਿਲੇ​ਨਹਿ​ਜੋਰਿ​ਲਰੇ​॥​
ਜਿਹੜੇ ਆਣ ਕੇ ਮਿਲੇ ਨਹੀਂ, ਸਗੋਂ ਜ਼ੋਰ ਨਾਲ ਲੜੇ ਸਨ,
Those who did not surrender and fought violently,
जोऊ आनि मिले नहि जोरि लरे ॥
ਵਹਿ​ਬਾਧ​ਮਹਾਗਨਿ​ਹੋਮ​ਕਰੇ​॥​
ਉਨ੍ਹਾਂ ਨੂੰ ਬੰਨ੍ਹ ਕੇ ਮਹਾਨ ਅਗਨੀ ਵਿਚ ਸਾੜ ਦਿੱਤੇ।
Their bodies were bound and reduced to ashes in big fires.
वहि बाध महागनि होम करे ॥
ਅਨਗੰਧ​ਜਰੇ​ਮਹਾ​ਕੁੰਡ​ਅਨਲੰ​॥​
ਉਹ ਵੱਡੇ ਅਗਨਕੁੰਡ ਵਿਚ ਬਿਨਾ ਪਤਾ ਚਲੇ (ਅਨਗੰਧ) ਸੜ ਗਏ।
They were burnt in the fire-altar-pit uninformed.
अनगंध जरे महा कुंड अनलं ॥
ਭਇਓ​ਛਤ੍ਰੀਅ​ਮੇਧੁ​ਮਹਾ​ਪ੍ਰਬਲੰ​॥੨੧॥੩੧੧॥​
(ਇਸ ਤਰ੍ਹਾਂ) ਛਤਰੀਆਂ ਦੀ ਕੁਰਬਾਨੀ ਦਾ ਬਹੁਤ ਵੱਡਾ ਯੱਗ ਹੋਇਆ ॥੨੧॥੩੧੧॥
Thus there was a very great sacrifice of Kshatriyas.21.311.
भइओ छत्रीअ मेधु महा प्रबलं ॥२१॥३११॥
ਇਤਿ​ਅਜੈ​ਸਿੰਘ​ਕਾ​ਰਾਜ​ਸੰਪੂਰਨ​ਭਇਆ​॥​
ਇਥੇ ਅਜੈ ਸਿੰਘ ਦਾ ਰਾਜ ਸੰਪੂਰਨ ਹੋਇਆ।
Here ends the complete Description of the Rule of Ajai Singh.
इति अजै सिंघ का राज संपूरन भइआ ॥
ਜਗਰਾਜ​॥​ਤੋਮਰ​ਛੰਦ​॥​ਤ੍ਵਪ੍ਰਸਾਦਿ​॥​
ਜਗਰਾਜ ਤੋਮਰ ਛੰਦ: ਤੇਰੀ ਕ੍ਰਿਪਾ ਨਾਲ:
The King Jag: TOMAR STANZA BY THY GRACE
जगराज ॥ तोमर छंद ॥ त्वप्रसादि ॥
ਬਿਆਸੀ​ਬਰਖ​ਪਰਮਾਨ​॥​
ਬਿਆਸੀ ਸਾਲ,
बिआसी बरख परमान ॥
ਦਿਨ​ਦੋਇ​ਮਾਸ​ਅਸਟਾਨ​॥​
ਅੱਠ ਮਹੀਨੇ ਅਤੇ ਦੋ ਦਿਨ ਤਕ
For eighty-two years, eight months and two days,
दिन दोइ मास असटान ॥
ਬਹੁ​ਰਾਜੁ​ਭਾਗ​ਕਮਾਇ​॥​
ਰਾਜ-ਭਾਗ ਚੰਗੀ ਤਰ੍ਹਾਂ ਕਮਾ ਕੇ
बहु राजु भाग कमाइ ॥
ਪੁਨਿ​ਨ੍ਰਿਪ​ਕੋ​ਨ੍ਰਿਪਰਾਇ​॥੧॥੩੧੨॥​
ਰਾਜਿਆਂ ਦੇ ਰਾਜੇ (ਅਜੈ ਸਿੰਘ) ਦਾ ਫਿਰ (ਦੇਹਾਂਤ ਹੋ ਗਿਆ) ॥੧॥੩੧੨॥
Ruled very prosperously the king of kings (Ajai Singh).1.312.
पुनि न्रिप को न्रिपराइ ॥१॥३१२॥
ਸੁਨ​ਰਾਜ​ਰਾਜ​ਮਹਾਨ​॥​
ਸੁਣੋ, ਰਾਜਿਆਂ ਦੇ ਵੱਡੇ ਰਾਜੇ
सुन राज राज महान ॥
ਦਸ​ਚਾਰਿ​ਚਾਰਿ​ਨਿਧਾਨ​॥​
ਅਤੇ ਦਸ ਅਤੇ ਚਾਰ ਵਿਦਿਆਵਾਂ ਦੇ ਸੁੰਦਰ ਖ਼ਜ਼ਾਨੇ!
Listen, the king of great kingdom, who was treasure of fourteen learnings
दस चारि चारि निधान ॥
ਦਸ​ਦੋਇ​ਦੁਆਦਸ​ਮੰਤ​॥​
ਦਸ ਅਤੇ ਦੋ ਬਾਰ੍ਹਾਂ (ਅੱਖਰਾਂ ਦੇ) ਮੰਤਰ
दस दोइ दुआदस मंत ॥
ਧਰਨੀ​ਧਰਾਨ​ਮਹੰਤਿ​॥੨॥੩੧੩॥​
(ਓਨਮ ਭਗਵਤੇ ਵਾਸਦੇਵਯ) ਨੂੰ ਪੜ੍ਹਨ ਵਾਲੇ ਅਤੇ ਧਰਤੀ ਉਤੇ ਪੂਜਣ-ਯੋਗ! ॥੨॥੩੧੩॥
Who recited the mantra of twelve letters and was the Supreme Sovereign on the earth.2.313.
धरनी धरान महंति ॥२॥३१३॥
ਪੁਨਿ​ਭਯੋ​ਉਦੋਤ​ਨ੍ਰਿਪਾਲ​॥​
ਫਿਰ ਮਹਾਰਾਜਾ (ਜਗ) ਪ੍ਰਗਟ (ਉਦੋਤ) ਹੋਇਆ
पुनि भयो उदोत न्रिपाल ॥
ਰਸ​ਰਤਿ​ਰੂਪ​ਰਸਾਲ​॥​
ਜੋ ਪ੍ਰੇਮ ਦੀ ਰੀਤ ਵਾਲਾ ਅਤੇ ਸੁੰਦਰ ਸਰੂਪ ਵਾਲਾ ਸੀ।
Then the great king Jag took birth, who was very beautiful and affectionate
रस रति रूप रसाल ॥
ਅਤਿ​ਭਾਨ​ਤੇਜ​ਪ੍ਰਚੰਡ​॥​
(ਉਸ ਦਾ) ਤੇਜ ਸੂਰਜ ਨਾਲੋਂ ਵੀ ਪ੍ਰਚੰਡ ਸੀ
अति भान तेज प्रचंड ॥
ਅਨਖੰਡ​ਤੇਜ​ਪ੍ਰਚੰਡ​॥੩॥੩੧੪॥​
ਅਤੇ (ਉਹ) ਪ੍ਰਚੰਡ ਤੇਜ ਨਾਸ਼ ਤੋਂ ਰਹਿਤ ਸੀ ॥੩॥੩੧੪॥
Who was highly lustrous than the sun, His great effulgence was indestructible.3.314.
अनखंड तेज प्रचंड ॥३॥३१४॥
ਤਿਨਿ​ਬੋਲਿ​ਬਿਪ੍ਰ​ਮਹਾਨ​॥​
ਉਸ ਨੇ (ਬਹੁਤ ਸਾਰੇ) ਮਹਾਨ ਬ੍ਰਾਹਮਣ ਬੁਲਾ ਲਏ
तिनि बोलि बिप्र महान ॥
ਪਸੁ​ਮੇਧ​ਜਗ​ਰਚਾਨ​॥​
ਅਤੇ ਪਸ਼ੂ-ਮੇਧ ਯੱਗ ਚਾਇ।
He called all the great Brahmins. In order to perform the animal sacrifice,
पसु मेध जग रचान ॥
ਦਿਜ​ਪ੍ਰਾਗ​ਜੋਤ​ਬੁਲਾਇ​॥​
ਜੋਤਿਸ਼ ਵਿਦਿਆ ਦੇ ਗਿਆਤਾ ਅਤੇ ਆਪਣੇ ਆਪ ਨੂੰ (ਅਸਾਮ ਦੇ)
दिज प्राग जोत बुलाइ ॥
ਅਪਿ​ਕਾਮਰੂਪ​ਕਹਾਇ​॥੪॥੩੧੫॥​
ਕਾਮ-ਰੂਪ (ਤੀਰਥ ਦੇ ਨਿਵਾਸੀ) ਅਖਵਾਉਣ ਵਾਲੇ ਬ੍ਰਾਹਮਣਾਂ ਨੂੰ (ਬੁਲਾ ਲਿਆ) ॥੪॥੩੧੫॥
He called very leaned Brahmins, who called themselves very beautiful like Cupid.4.315.
अपि कामरूप कहाइ ॥४॥३१५॥
ਦਿਜ​ਕਾਮਰੂਪ​ਅਨੇਕ​॥​
ਕਾਮ-ਰੂਪ (ਤੀਰਥ) ਤੋਂ ਅਨੇਕ ਬ੍ਰਾਹਮਣ
दिज कामरूप अनेक ॥
ਨ੍ਰਿਪ​ਬੋਲਿ​ਲੀਨ​ਬਿਸੇਖ​॥​
ਰਾਜੇ ਨੇ ਖ਼ਾਸ ਤੌਰ ਤੇ ਬੁਲਾ ਲਏ।
Many Brahmin beautiful like Cuaid were especially invited by the king.
न्रिप बोलि लीन बिसेख ॥
ਸਭ​ਜੀਅ​ਜਗ​ਅਪਾਰ​॥​
ਸਾਰੇ ਜਗਤ ਵਿਚੋਂ ਅਪਾਰ ਜੀਵ (ਇਕੱਠੇ ਕਰ ਲਏ)
सभ जीअ जग अपार ॥
ਮਖ​ਹੋਮ​ਕੀਨ​ਅਬਿਚਾਰ​॥੫॥੩੧੬॥​
ਅਤੇ ਬਲਿਦਾਨ ਦੀ ਰੀਤ ਅਨੁਸਾਰ ('ਅਬਿਚਾਰ') ਸਭ ਨੂੰ ਯੱਗ ਵਿਚ ਹੋਮ ਕਰ ਦਿੱਤਾ ॥੫॥੩੧੬॥
Innumerable animals of the world, were caught and burnt in altar-pit thoughtlessly.5.316.
मख होम कीन अबिचार ॥५॥३१६॥
ਪਸੁ​ਏਕ​ਪੈ​ਦਸ​ਬਾਰ​॥​
ਇਕ ਇਕ ਪਸ਼ੂ ਉਤੇ (ਬ੍ਰਾਹਮਣਾਂ ਨੇ) ਦਸ ਦਸ ਵਾਰ
पसु एक पै दस बार ॥
ਪੜਿ​ਬੇਦ​ਮੰਤ੍ਰ​ਅਬਿਚਾਰ​॥​
ਬਲਿਦਾਨ ਦੀ ਰੀਤ ਅਨੁਸਾਰ ਵੇਦ ਮੰਤਰ ਪੜ੍ਹ ਦਿੱਤੇ।
Ten times on one animal, the Vedic mantra was recited thoughtlessly.
पड़ि बेद मंत्र अबिचार ॥
ਅਬਿ​ਮਧਿ​ਹੋਮ​ਕਰਾਇ​॥​
ਬਕਰਿਆਂ ('ਅਬਿ') ਨੂੰ (ਹਵਨ ਕੁੰਡ) ਵਿਚ ਹੋਮ ਕਰਾ ਕੇ
अबि मधि होम कराइ ॥
ਧਨੁ​ਭੂਪ​ਤੇ​ਬਹੁ​ਪਾਇ​॥੬॥੩੧੭॥​
(ਬ੍ਰਾਹਮਣਾਂ ਨੇ) ਰਾਜ ਤੋਂ ਬਹੁਤ ਧਨ ਪ੍ਰਾਪਤ ਕੀਤਾ ॥੬॥੩੧੭॥
The animal was burnt in the altar-pit, for which much wealth was received from the king.6.317.
धनु भूप ते बहु पाइ ॥६॥३१७॥
ਪਸੁ​ਮੇਘ​ਜਗ​ਕਰਾਇ​॥​
ਪਸ਼ੂ-ਮੇਧ ਯੱਗ ਕਰਾ ਕੇ
पसु मेघ जग कराइ ॥
ਬਹੁ​ਭਾਤ​ਰਾਜੁ​ਸੁਹਾਇ​॥​
ਅਤੇ ਅਨੇਕ ਤਰ੍ਹਾਂ ਨਾਲ ਰਾਜਾ ਨੂੰ ਸੁਸ਼ੋਭਿਤ ਕਰਕੇ
By performing animal-sacrifice, the kingdom prospered in many ways.
बहु भात राजु सुहाइ ॥
ਬਰਖ​ਅਸੀਹ​ਅਸਟ​ਪ੍ਰਮਾਨ​॥​
ਅਠਾਸੀ ਵਰ੍ਹੇ
बरख असीह असट प्रमान ॥
ਦੁਇ​ਮਾਸ​ਰਾਜੁ​ਕਮਾਨ​॥੭॥੩੧੮॥​
ਅਤੇ ਦੋ ਮਹੀਨੇ ਤਕ ਰਾਜ ਕੀਤਾ ॥੭॥੩੧੮॥
For eighty-eight years and two months, the monarch ruled the kingdom.7.318.
दुइ मास राजु कमान ॥७॥३१८॥
ਪੁਨ​ਕਠਨ​ਕਾਲ​ਕਰਵਾਲ​॥​
ਫਿਰ ਕਠੋਰ ਕਾਲ ਦੀ ਤਲਵਾਰ,
पुन कठन काल करवाल ॥
ਜਗ​ਜਾਰੀਆ​ਜਿਹ​ਜੁਵਾਲ​॥​
ਜਿਸ ਨੇ ਆਪਣੀ ਜੁਆਲਾ ਨਾਲ ਸਾਰਾ ਜਗਤ ਸਾੜ ਦਿੱਤਾ ਹੈ,
Then the terrible sword of death, whose flame hath burnt the world
जग जारीआ जिह जुवाल ॥
ਵਹਿ​ਖੰਡੀਆ​ਅਨਖੰਡ​॥​
ਨੇ ਨਾ ਖੰਡੇ ਜਾ ਸਕਣ ਵਾਲੇ (ਜਗ ਰਾਜੇ) ਨੂੰ ਖੰਡਿਤ ਕਰ ਦਿੱਤਾ
वहि खंडीआ अनखंड ॥
ਅਨਖੰਡ​ਰਾਜ​ਪ੍ਰਚੰਡ​॥੮॥੩੧੯॥​
ਜਿਸ ਦਾ ਰਾਜ ਪ੍ਰਚੰਡ ਅਤੇ ਅਖੰਡ ਸੀ ॥੮॥੩੧੯॥
Broke the unbreakable king, whose rule was entirely glorious.8.319.
अनखंड राज प्रचंड ॥८॥३१९॥