GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 149
Display Settings
Translations
ਸਚਾ​ਸਬਦੁ​ਬੀਚਾਰਿ​ਕਾਲੁ​ਵਿਧਉਸਿਆ​॥​
ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ (ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ।
Reflecting on the True Word of the Shabad, death is overcome.
सचा सबदु बीचारि कालु विधउसिआ ॥
ਢਾਢੀ​ਕਥੇ​ਅਕਥੁ​ਸਬਦਿ​ਸਵਾਰਿਆ​॥​
ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ।
Speaking the Unspoken Speech of the Lord, one is adorned with the Word of His Shabad.
ढाढी कथे अकथु सबदि सवारिआ ॥
ਨਾਨਕ​ਗੁਣ​ਗਹਿ​ਰਾਸਿ​ਹਰਿ​ਜੀਉ​ਮਿਲੇ​ਪਿਆਰਿਆ​॥੨੩॥​
(ਇਸ ਤਰ੍ਹਾਂ), ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ ॥੨੩॥
Nanak holds tight to the Treasure of Virtue, and meets with the Dear, Beloved Lord. ||23||
नानक गुण गहि रासि हरि जीउ मिले पिआरिआ ॥२३॥
ਸਲੋਕੁ​ਮਃ​੧​॥​
Shalok, First Mahalaa:
सलोकु मः १ ॥
ਖਤਿਅਹੁ​ਜੰਮੇ​ਖਤੇਕਰ​ਨਿਤ​ਖਤਿਆ​ਵਿਚਿ​ਪਾਹਿ​॥​
ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ।
Born because of the karma of their past mistakes, they make more mistakes, and fall into mistakes.
खतिअहु जंमे खतेकर नित खतिआ विचि पाहि ॥
ਧੋਤੇ​ਮੂਲਿ​ਨ​ਉਤਰਹਿ​ਜੇ​ਸਉ​ਧੋਵਣ​ਪਾਹਿ​॥​
ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)।
By washing, their pollution is not removed, even though they may wash hundreds of times.
धोते मूलि न उतरहि जे सउ धोवण पाहि ॥
ਨਾਨਕ​ਬਖਸੇ​ਬਖਸੀਅਹਿ​ਨਾਹਿ​ਤ​ਪਾਹੀ​ਪਾਹਿ​॥੧॥​
ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ॥੧॥
O Nanak, if God forgives, they are forgiven; otherwise, they are kicked and beaten. ||1||
नानक बखसे बखसीअहि नाहि त पाही पाहि ॥१॥
ਮਃ​੧​॥​
First Mahalaa:
मः १ ॥
ਨਾਨਕ​ਬੋਲਣੁ​ਝਖਣਾ​ਦੁਖ​ਛਡਿ​ਮੰਗੀਅਹਿ​ਸੁਖ​॥​
ਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ।
O Nanak, it is absurd to ask to be spared from pain by begging for comfort.
नानक बोलणु झखणा दुख छडि मंगीअहि सुख ॥
ਸੁਖੁ​ਦੁਖੁ​ਦੁਇ​ਦਰਿ​ਕਪੜੇ​ਪਹਿਰਹਿ​ਜਾਇ​ਮਨੁਖ​॥​
ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ)।
Pleasure and pain are the two garments given, to be worn in the Court of the Lord.
सुखु दुखु दुइ दरि कपड़े पहिरहि जाइ मनुख ॥
ਜਿਥੈ​ਬੋਲਣਿ​ਹਾਰੀਐ​ਤਿਥੈ​ਚੰਗੀ​ਚੁਪ​॥੨॥​
ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ) ॥੨॥
Where you are bound to lose by speaking, there, you ought to remain silent. ||2||
जिथै बोलणि हारीऐ तिथै चंगी चुप ॥२॥
ਪਉੜੀ​॥​
Pauree:
पउड़ी ॥
ਚਾਰੇ​ਕੁੰਡਾ​ਦੇਖਿ​ਅੰਦਰੁ​ਭਾਲਿਆ​॥​
ਜੋ ਮਨੁੱਖ ਚਾਰੇ ਤਰਫਾਂ ਵੇਖ ਕੇ (ਭਾਵ, ਬਾਹਰ ਚਵੀਂ ਪਾਸੀਂ ਭਟਕਣਾ ਛੱਡ ਕੇ) ਆਪਣਾ ਅੰਦਰ ਭਾਲਦਾ ਹੈ,
After looking around in the four directions, I looked within my own self.
चारे कुंडा देखि अंदरु भालिआ ॥
ਸਚੈ​ਪੁਰਖਿ​ਅਲਖਿ​ਸਿਰਜਿ​ਨਿਹਾਲਿਆ​॥​
(ਉਸ ਨੂੰ ਦਿੱਸ ਪੈਂਦਾ ਹੈ ਕਿ) ਸੱਚੇ ਅਲੱਖ ਅਕਾਲ ਪੁਰਖ ਨੇ (ਜਗਤ) ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕੀਤੀ ਹੈ (ਭਾਵ, ਸੰਭਾਲ ਕਰ ਰਿਹਾ ਹੈ)।
There, I saw the True, Invisible Lord Creator.
सचै पुरखि अलखि सिरजि निहालिआ ॥
ਉਝੜਿ​ਭੁਲੇ​ਰਾਹ​ਗੁਰਿ​ਵੇਖਾਲਿਆ​॥​
ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ ਹੈ (ਰਾਹ ਗੁਰੂ ਵਿਖਾਂਦਾ ਹੈ)।
I was wandering in the wilderness, but now the Guru has shown me the Way.
उझड़ि भुले राह गुरि वेखालिआ ॥
ਸਤਿਗੁਰ​ਸਚੇ​ਵਾਹੁ​ਸਚੁ​ਸਮਾਲਿਆ​॥​
ਸੱਚੇ ਸਤਿਗੁਰੂ ਨੂੰ ਸ਼ਾਬਾਸ਼ੇ ਹੈ (ਜਿਸ ਦੀ ਬਰਕਤਿ ਨਾਲ) ਸੱਚੇ ਪ੍ਰਭੂ ਨੂੰ ਸਿਮਰੀਦਾ ਹੈ।
Hail to the True, True Guru, through whom we merge in the Truth.
सतिगुर सचे वाहु सचु समालिआ ॥
ਪਾਇਆ​ਰਤਨੁ​ਘਰਾਹੁ​ਦੀਵਾ​ਬਾਲਿਆ​॥​
(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਨੇ ਗਿਆਨ ਦਾ) ਦੀਵਾ ਜਗਾ ਦਿੱਤਾ ਹੈ, ਉਸ ਨੂੰ ਆਪਣੇ ਅੰਦਰੋਂ ਹੀ (ਨਾਮ-) ਰਤਨ ਲੱਭ ਪਿਆ ਹੈ।
I have found the jewel within the home of my own self; the lamp within has been lit.
पाइआ रतनु घराहु दीवा बालिआ ॥
ਸਚੈ​ਸਬਦਿ​ਸਲਾਹਿ​ਸੁਖੀਏ​ਸਚ​ਵਾਲਿਆ​॥​
(ਗੁਰੂ ਦੀ ਸ਼ਰਨ ਆ ਕੇ) ਸੱਚੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਮਨੁੱਖ) ਸੁਖੀ ਹੋ ਜਾਂਦੇ ਹਨ, ਖਸਮ ਵਾਲੇ ਹੋ ਜਾਂਦੇ ਹਨ।
Those who praise the True Word of the Shabad, abide in the peace of Truth.
सचै सबदि सलाहि सुखीए सच वालिआ ॥
ਨਿਡਰਿਆ​ਡਰੁ​ਲਗਿ​ਗਰਬਿ​ਸਿ​ਗਾਲਿਆ​॥​
(ਪਰ) ਜਿਨ੍ਹਾਂ ਪ੍ਰਭੂ ਦਾ ਡਰ ਨਹੀਂ ਰੱਖਿਆ ਉਹਨਾਂ ਨੂੰ (ਹੋਰ) ਡਰ ਮਾਰਦਾ ਹੈ, ਉਹ ਅਹੰਕਾਰ ਵਿਚ ਪਏ ਗਲਦੇ ਹਨ।
But those who do not have the Fear of God, are overtaken by fear. They are destroyed by their own pride.
निडरिआ डरु लगि गरबि सि गालिआ ॥
ਨਾਵਹੁ​ਭੁਲਾ​ਜਗੁ​ਫਿਰੈ​ਬੇਤਾਲਿਆ​॥੨੪॥​
ਪ੍ਰਭੂ ਦੇ ਨਾਮ ਤੋਂ ਭੁੱਲਾ ਹੋਇਆ ਜਗਤ ਬੇ-ਤਾਲ (ਬੇ ਥਵ੍ਹਾ) ਫਿਰਦਾ ਹੈ ॥੨੪॥
Having forgotten the Name, the world is roaming around like a wild demon. ||24||
नावहु भुला जगु फिरै बेतालिआ ॥२४॥
ਸਲੋਕੁ​ਮਃ​੩​॥​
Shalok, Third Mahalaa:
सलोकु मः ३ ॥
ਭੈ​ਵਿਚਿ​ਜੰਮੈ​ਭੈ​ਮਰੈ​ਭੀ​ਭਉ​ਮਨ​ਮਹਿ​ਹੋਇ​॥​
ਜਗਤ ਸਹਮ ਵਿਚ ਜੰਮਦਾ ਹੈ, ਸਹਮ ਵਿਚ ਹੀ ਮਰਦਾ ਹੈ, ਸਦਾ ਹੀ ਸਹਮ ਇਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ।
In fear we are born, and in fear we die. Fear is always present in the mind.
भै विचि जंमै भै मरै भी भउ मन महि होइ ॥
ਨਾਨਕ​ਭੈ​ਵਿਚਿ​ਜੇ​ਮਰੈ​ਸਹਿਲਾ​ਆਇਆ​ਸੋਇ​॥੧॥​
(ਪਰ) ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਡਰ ਵਿਚ ਆਪਾ-ਭਾਵ ਮਾਰਦਾ ਹੈ ਉਸ ਦਾ ਜੰਮਣਾ ਮੁਬਾਰਕ ਹੈ (ਜਗਤ ਦੀ ਮਮਤਾ ਮਨੁੱਖ ਦੇ ਅੰਦਰ ਸਹਮ ਪੈਦਾ ਕਰਦੀ ਹੈ, ਜਦੋਂ ਇਹ ਅਪਣੱਤ ਤੇ ਮਮਤਾ ਮੁੱਕ ਜਾਏ ਤਦੋਂ ਕਿਸੇ ਚੀਜ਼ ਦੇ ਖੁੱਸਣ ਦਾ ਸਹਮ ਨਹੀਂ ਰਹਿੰਦਾ) ॥੧॥
O Nanak, if one dies in the fear of God, his coming into the world is blessed and approved. ||1||
नानक भै विचि जे मरै सहिला आइआ सोइ ॥१॥
ਮਃ​੩​॥​
Third Mahalaa:
मः ३ ॥
ਭੈ​ਵਿਣੁ​ਜੀਵੈ​ਬਹੁਤੁ​ਬਹੁਤੁ​ਖੁਸੀਆ​ਖੁਸੀ​ਕਮਾਇ​॥​
ਪਰਮਾਤਮਾ ਦਾ ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਜੋ ਮਨੁੱਖ ਲੰਮੀ ਉਮਰ ਭੀ ਜੀਊਂਦਾ ਰਹੇ ਤੇ ਬੜੀਆਂ ਮੌਜਾਂ ਮਾਣਦਾ ਰਹੇ,
Without the fear of God, you may live very, very long, and savor the most enjoyable pleasures.
भै विणु जीवै बहुतु बहुतु खुसीआ खुसी कमाइ ॥
ਨਾਨਕ​ਭੈ​ਵਿਣੁ​ਜੇ​ਮਰੈ​ਮੁਹਿ​ਕਾਲੈ​ਉਠਿ​ਜਾਇ​॥੨॥​
ਤਾਂ ਭੀ, ਹੇ ਨਾਨਕ! ਜੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾਉਣ ਤੋਂ ਬਿਨਾ ਹੀ ਮਰਦਾ ਹੈ ਤਾਂ ਮੁਕਾਲਖ ਖੱਟ ਕੇ ਹੀ ਇਥੋਂ ਜਾਂਦਾ ਹੈ ॥੨॥
O Nanak, if you die without the fear of God, you will arise and depart with a blackened face. ||2||
नानक भै विणु जे मरै मुहि कालै उठि जाइ ॥२॥
ਪਉੜੀ​॥​
Pauree:
पउड़ी ॥
ਸਤਿਗੁਰੁ​ਹੋਇ​ਦਇਆਲੁ​ਤ​ਸਰਧਾ​ਪੂਰੀਐ​॥​
ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ।
When the True Guru is merciful, then your desires will be fulfilled.
सतिगुरु होइ दइआलु त सरधा पूरीऐ ॥
ਸਤਿਗੁਰੁ​ਹੋਇ​ਦਇਆਲੁ​ਨ​ਕਬਹੂੰ​ਝੂਰੀਐ​॥​
ਉਹ (ਕਿਸੇ ਦੁੱਖ-ਕਲੇਸ਼ ਦੇ ਆਉਣ ਤੇ) ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ,
When the True Guru is merciful, you will never grieve.
सतिगुरु होइ दइआलु न कबहूं झूरीऐ ॥
ਸਤਿਗੁਰੁ​ਹੋਇ​ਦਇਆਲੁ​ਤਾ​ਦੁਖੁ​ਨ​ਜਾਣੀਐ​॥​
(ਕਿਉਂਕਿ) ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ,
When the True Guru is merciful, you will know no pain.
सतिगुरु होइ दइआलु ता दुखु न जाणीऐ ॥
ਸਤਿਗੁਰੁ​ਹੋਇ​ਦਇਆਲੁ​ਤਾ​ਹਰਿ​ਰੰਗੁ​ਮਾਣੀਐ​॥​
ਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ।
When the True Guru is merciful, you will enjoy the Lord's Love.
सतिगुरु होइ दइआलु ता हरि रंगु माणीऐ ॥
ਸਤਿਗੁਰੁ​ਹੋਇ​ਦਇਆਲੁ​ਤਾ​ਜਮ​ਕਾ​ਡਰੁ​ਕੇਹਾ​॥​
(ਦੁੱਖ ਕਲੇਸ਼ ਤਾਂ ਕਿਤੇ ਰਿਹਾ) ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ।
When the True Guru is merciful, then why should you fear death?
सतिगुरु होइ दइआलु ता जम का डरु केहा ॥
ਸਤਿਗੁਰੁ​ਹੋਇ​ਦਇਆਲੁ​ਤਾ​ਸਦ​ਹੀ​ਸੁਖੁ​ਦੇਹਾ​॥​
(ਇਸ ਤਰ੍ਹਾਂ) ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ।
When the True Guru is merciful, the body is always at peace.
सतिगुरु होइ दइआलु ता सद ही सुखु देहा ॥
ਸਤਿਗੁਰੁ​ਹੋਇ​ਦਇਆਲੁ​ਤਾ​ਨਵ​ਨਿਧਿ​ਪਾਈਐ​॥​
ਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ,
When the True Guru is merciful, the nine treasures are obtained.
सतिगुरु होइ दइआलु ता नव निधि पाईऐ ॥
ਸਤਿਗੁਰੁ​ਹੋਇ​ਦਇਆਲੁ​ਤ​ਸਚਿ​ਸਮਾਈਐ​॥੨੫॥​
(ਕਿਉਂਕਿ) ਉਹ ਤਾਂ (ਖ਼ਜ਼ਾਨਿਆਂ ਦੇ ਮਾਲਕ) ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨੫॥
When the True Guru is merciful, you shall be absorbed in the True Lord. ||25||
सतिगुरु होइ दइआलु त सचि समाईऐ ॥२५॥
ਸਲੋਕੁ​ਮਃ​੧​॥​
Shalok, First Mahalaa:
सलोकु मः १ ॥
ਸਿਰੁ​ਖੋਹਾਇ​ਪੀਅਹਿ​ਮਲਵਾਣੀ​ਜੂਠਾ​ਮੰਗਿ​ਮੰਗਿ​ਖਾਹੀ​॥​
(ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ;
They pluck the hair out of their heads, and drink in filthy water; they beg endlessly and eat the garbage which others have thrown away.
सिरु खोहाइ पीअहि मलवाणी जूठा मंगि मंगि खाही ॥
ਫੋਲਿ​ਫਦੀਹਤਿ​ਮੁਹਿ​ਲੈਨਿ​ਭੜਾਸਾ​ਪਾਣੀ​ਦੇਖਿ​ਸਗਾਹੀ​॥​
(ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।
They spread manure, they suck in rotting smells, and they are afraid of clean water.
फोलि फदीहति मुहि लैनि भड़ासा पाणी देखि सगाही ॥
ਭੇਡਾ​ਵਾਗੀ​ਸਿਰੁ​ਖੋਹਾਇਨਿ​ਭਰੀਅਨਿ​ਹਥ​ਸੁਆਹੀ​॥​
ਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ।
Their hands are smeared with ashes, and the hair on their heads is plucked out-they are like sheep!
भेडा वागी सिरु खोहाइनि भरीअनि हथ सुआही ॥
ਮਾਊ​ਪੀਊ​ਕਿਰਤੁ​ਗਵਾਇਨਿ​ਟਬਰ​ਰੋਵਨਿ​ਧਾਹੀ​॥​
ਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।
They have renounced the lifestyle of their mothers and fathers, and their families and relatives cry out in distress.
माऊ पीऊ किरतु गवाइनि टबर रोवनि धाही ॥
ਓਨਾ​ਪਿੰਡੁ​ਨ​ਪਤਲਿ​ਕਿਰਿਆ​ਨ​ਦੀਵਾ​ਮੁਏ​ਕਿਥਾਊ​ਪਾਹੀ​॥​
(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ)।
No one offers the rice dishes at their last rites, and no one lights the lamps for them. After their death, where will they be sent?
ओना पिंडु न पतलि किरिआ न दीवा मुए किथाऊ पाही ॥
ਅਠਸਠਿ​ਤੀਰਥ​ਦੇਨਿ​ਨ​ਢੋਈ​ਬ੍ਰਹਮਣ​ਅੰਨੁ​ਨ​ਖਾਹੀ​॥​
(ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ), ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾਂ ਦੀ ਭੀ ਸੇਵਾ ਨਹੀਂ ਕਰਦੇ)।
The sixty-eight sacred shrines of pilgrimage give them no place of protection, and no Brahmin will eat their food.
अठसठि तीरथ देनि न ढोई ब्रहमण अंनु न खाही ॥
ਸਦਾ​ਕੁਚੀਲ​ਰਹਹਿ​ਦਿਨੁ​ਰਾਤੀ​ਮਥੈ​ਟਿਕੇ​ਨਾਹੀ​॥​
ਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ। ਮੱਥੇ ਉਤੇ ਤਿਲਕ ਨਹੀਂ ਲਾਉਂਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ)।
They remain polluted forever, day and night; they do not apply the ceremonial tilak mark to their foreheads.
सदा कुचील रहहि दिनु राती मथै टिके नाही ॥
ਝੁੰਡੀ​ਪਾਇ​ਬਹਨਿ​ਨਿਤਿ​ਮਰਣੈ​ਦੜਿ​ਦੀਬਾਣਿ​ਨ​ਜਾਹੀ​॥​
ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ)। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।
They sit together in silence, as if in mourning; they do not go to the Lord's Court.
झुंडी पाइ बहनि निति मरणै दड़ि दीबाणि न जाही ॥
ਲਕੀ​ਕਾਸੇ​ਹਥੀ​ਫੁੰਮਣ​ਅਗੋ​ਪਿਛੀ​ਜਾਹੀ​॥​
ਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ।
With their begging bowls hanging from their waists, and their fly-brushes in their hands, they walk along in single file.
लकी कासे हथी फुंमण अगो पिछी जाही ॥
ਨਾ​ਓਇ​ਜੋਗੀ​ਨਾ​ਓਇ​ਜੰਗਮ​ਨਾ​ਓਇ​ਕਾਜੀ​ਮੁੰਲਾ​॥​
ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।
They are not Yogis, and they are not Jangams, followers of Shiva. They are not Qazis or Mullahs.
ना ओइ जोगी ना ओइ जंगम ना ओइ काजी मुंला ॥