GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 143
Display Settings
Translations
ਸੁਨੇ​ਬਿਪ​ਬੋਲੰ​ਉਠਿਯੋ​ਆਪ​ਰਾਜੰ​॥​
ਬ੍ਰਾਹਮਣ ਦੇ ਬੋਲ ਸੁਣ ਕੇ, ਰਾਜਾ (ਆਪਣੇ ਆਸਨ ਤੋਂ) ਉਠਿਆ।
Hearing these words of the Brahmin, the king stood up.
सुने बिप बोलं उठियो आप राजं ॥
ਤਜਿਯੋ​ਸਰਪ​ਮੇਧੰ​ਪਿਤਾ​ਬੈਰ​ਕਾਜੰ​॥​
ਪਿਤਾ ਦੇ ਵੈਰ (ਦੇ ਬਦਲੇ) ਕਰਕੇ (ਜੋ ਸਰਪ ਯੱਗ ਰਚਿਆ ਹੋਇਆ ਸੀ ਉਸ) ਸਰਪ-ਯੱਗ ਨੂੰ ਛਡ ਦਿੱਤਾ।
He abandoned the serpent-sacrifice and enmity for the death of his father.
तजियो सरप मेधं पिता बैर काजं ॥
ਬੁਲ੍ਯੋ​ਬ੍ਯਾਸ​ਪਾਸੰ​ਕਰਿਯੋ​ਮੰਤ੍ਰ​ਚਾਰੰ​॥​
ਵੇਦ, ਵਿਆਕਰਣ ਅਤੇ ਵਿਦਿਆਵਾਂ ਦੇ
He called Vyas near him and began consultations.
बुल्यो ब्यास पासं करियो मंत्र चारं ॥
ਮਹਾ​ਬੇਦ​ਬਿਆਕਰਣ​ਬਿਦਿਆ​ਬਿਚਾਰੰ​॥੧੧॥੧੭੯॥​
ਮਹਾ ਵਿਚਾਰਕ ਵਿਆਸ ਨੂੰ ਕੋਲ ਬੁਲਾਇਆ ਅਤੇ ਚੰਗੀ ਤਰ੍ਹਾਂ ਸਲਾਹ ਕਰਨ ਲਗਾ ॥੧੧॥੧੭੯॥
Vyas was the great scholar of Vedas and the learning of Grammar.11.179.
महा बेद बिआकरण बिदिआ बिचारं ॥११॥१७९॥
ਸੁਨੀ​ਪੁਤ੍ਰਕਾ​ਦੁਇ​ਗ੍ਰਿਹੰ​ਕਾਸਿ​ਰਾਜੰ​॥​
(ਰਾਜੇ ਨੂੰ ਵਿਆਸ ਨੇ ਕਿਹਾ ਕਿ) ਸੁਣਿਆ ਹੈ ਕਿ ਕਾਸ਼ੀ ਦੇ ਰਾਜੇ ਦੇ ਘਰ ਦੋ ਪੁੱਤਰੀਆਂ ਹਨ
The king had heard that she king of Kashi had two daughter
सुनी पुत्रका दुइ ग्रिहं कासि राजं ॥
ਮਹਾ​ਸੁੰਦਰੀ​ਰੂਪ​ਸੋਭਾ​ਸਮਾਜੰ​॥​
ਜੋ ਬਹੁਤ ਸੁੰਦਰ ਅਤੇ ਰੂਪ ਤੇ ਸ਼ੋਭਾ ਦਾ ਮੁਜਸਮਾ ਹਨ।
Who were most beautiful and splendour of society.
महा सुंदरी रूप सोभा समाजं ॥
ਜਿਣਿਉ​ਜਾਇ​ਤਾ​ਕੋ​ਹਣੋ​ਦੁਸਟ​ਪੁਸਟੰ​॥​
ਉਨ੍ਹਾਂ ਨੂੰ ਜਿਤ ਲਿਆਉ ਅਤੇ ਵੱਡੇ ਵੱਡੇ ਦੁਸ਼ਟਾਂ ਨੂੰ ਮਾਰ ਦਿਉ।
He wanted to go there in order to conquer them after killing the mighty tyrant.
जिणिउ जाइ ता को हणो दुसट पुसटं ॥
ਕਰਿਯੋ​ਧਿਆਨ​ਤਾਨੇ​ਲਦੇ​ਭਾਰ​ਉਸਟੰ​॥੧੨॥੧੮੦॥​
(ਇਹ ਗੱਲ ਸੁਣਦਿਆਂ ਸਾਰ) ਉਸ ਨੇ ਊਠਾਂ (ਉਤੇ ਸ਼ਸਤ੍ਰਾਂ ਅਸਤ੍ਰਾਂ) ਦੇ ਭਾਰ ਲਦ ਕੇ (ਕਾਸ਼ੀ ਵਲ) ਚਾਲੇ ਪਾ ਦਿੱਤੇ ॥੧੨॥੧੮੦॥
He then left (for that city) with loaded camel.12.180.
करियो धिआन ताने लदे भार उसटं ॥१२॥१८०॥
ਚਲੀ​ਸੈਨ​ਸੂਕਰ​ਪਰਾਚੀ​ਦਿਸਾਨੰ​॥​
ਪੂਰਵ ਦਿਸ਼ਾ ਵਲ ਸੈਨਾ ਹਵਾ ਦੀ ਤੇਜ਼ੀ ਨਾਲ ਤੁਰ ਪਈ।
The army moved towards the east like swift wind.
चली सैन सूकर पराची दिसानं ॥
ਚੜੇ​ਬੀਰ​ਧੀਰੰ​ਹਠੇ​ਸਸਤ੍ਰ​ਪਾਨੰ​॥​
ਧੀਰਜਵਾਨ ਅਤੇ ਹਠੀ ਸੂਰਵੀਰ ਹੱਥਾਂ ਵਿਚ ਸ਼ਸਤ੍ਰ ਲੈ ਕੇ ਚੜ੍ਹ ਪਏ।
With many heroes, enduring the resolute and weapon-wielders,
चड़े बीर धीरं हठे ससत्र पानं ॥
ਦੁਰਿਯੋ​ਜਾਇ​ਦੁਰਗ​ਸੁ​ਬਾਰਾਣਸੀਸੰ​॥​
ਕਾਸ਼ੀ ('ਬਾਰਾਣ') ਦਾ ਰਾਜਾ (ਡਰ ਦਾ ਮਾਰਿਆ) ਕਿਲੇ ਵਿਚ ਜਾ ਲੁਕਿਆ।
The king of Kashi concealed himself in his ciadel,
दुरियो जाइ दुरग सु बाराणसीसं ॥
ਘੇਰਿਯੋ​ਜਾਇ​ਫਉਜੰ​ਭਜਿਓ​ਏਕ​ਈਸੰ​॥੧੩॥੧੮੧॥​
ਫੌਜ ਨੇ (ਕਿਲੇ ਨੂੰ) ਜਾ ਘੇਰਿਆ ਅਤੇ (ਕਾਸ਼ੀ ਦੇ ਰਾਜੇ ਨੇ) ਇਕ ਸ਼ਿਵ ਦਾ ਧਿਆਨ ਕੀਤਾ ॥੧੩॥੧੮੧॥
Which was besieged by the army of Janmeja he meditated only on Shiva.13.181.
घेरियो जाइ फउजं भजिओ एक ईसं ॥१३॥१८१॥
ਮਚਿਯੋ​ਜੁਧ​ਸੁਧੰ​ਬਹੇ​ਸਸਤ੍ਰ​ਘਾਤੰ​॥​
ਚੰਗਾ ਯੁੱਧ ਮਚਿਆ, ਸ਼ਸਤ੍ਰਾਂ ਦੇ ਆਘਾਤ ਅਤੇ ਦਾਉ-ਪੇਚ ਹੋਣ ਲਗੇ।
The war began in full swing, there were many slayings with weapons
मचियो जुध सुधं बहे ससत्र घातं ॥
ਗਿਰੇ​ਅਧੁ​ਵਧੰ​ਸਨਧੰ​ਬਿਪਾਤੰ​॥​
ਚੰਗੀ ਤਰ੍ਹਾਂ ਸ਼ਸਤ੍ਰਾਂ ਨਾਲ ਸਜੇ ਹੋਏ ('ਸਨੱਧੰ') (ਸ਼ਸਤ੍ਰਾਂ ਦੀ) ਮਾਰ ਨਾਲ ਅੱਧੇ ਅੱਧੇ (ਟੁਕੜੇ ਹੋ ਕੇ) ਡਿਗਣ ਲਗੇ।
And the heroes, cut into bits, fell in the field.
गिरे अधु वधं सनधं बिपातं ॥
ਗਿਰੇ​ਹੀਰ​ਚੀਰੰ​ਸੁ​ਬੀਰੰ​ਰਜਾਣੰ​॥​
ਹੀਰਿਆਂ ਨਾਲ ਸਜੇ ਬਸਤ੍ਰਾਂ ਵਾਲੇ ਸੂਰਵੀਰ ਰਾਜਪੂਤ (ਧਰਤੀ ਉਤੇ) ਡਿਗ ਪਏ।
The warriors experienced bloodbath and fell with their clothes filled with blood.
गिरे हीर चीरं सु बीरं रजाणं ॥
ਕਟੈ​ਅਧੁ​ਅਧੰ​ਛੁਟੇ​ਰੁਦ੍ਰ​ਧ੍ਯਾਨੰ​॥੧੪॥੧੮੨॥​
(ਉਨ੍ਹਾਂ ਦੇ) ਅਧੋ-ਅੱਧ ਕਟੇ ਜਾਣ ਕਾਰਨ ਸ਼ਿਵ ਦਾ ਧਿਆਨ ਵੀ ਉਖੜ ਗਿਆ ॥੧੪॥੧੮੨॥
They were chopped into halves the contemplation of Shva was interrupted.14.182.
कटै अधु अधं छुटे रुद्र ध्यानं ॥१४॥१८२॥
ਗਿਰੇ​ਖੇਤ੍ਰ​ਖਤ੍ਰਾਣ​ਖਤ੍ਰੀ​ਖਤ੍ਰਾਣੰ​॥​
ਛਤ੍ਰੀਪਣੇ ਦੀ ਮਰਯਾਦਾ ਪਾਲਣ ਵਾਲੇ ਵੀ ਰਣ-ਭੂਮੀ ਵਿਚ ਡਿਗ ਪਏ।
Many Kshatriyas of reputation fell in the battlefield.
गिरे खेत्र खत्राण खत्री खत्राणं ॥
ਬਜੀ​ਭੇਰ​ਭੁੰਕਾਰ​ਦ੍ਰੁਕਿਆ​ਨਿਸਾਣੰ​॥​
ਭੇਰੀਆਂ ਦੇ ਵਜਣ ਦੀ ਭੂੰਕਾਰ ਹੋਣ ਲਗੀ ਅਤੇ ਨਗਾਰਿਆਂ ਦੀ ਧੁੰਕਾਰ ਹੋਣ ਲਗੀ।
The dreadful sound of kettledrums and trumpets resounded.
बजी भेर भुंकार द्रुकिआ निसाणं ॥
ਕਰੇ​ਪੈਜਵਾਰੰ​ਪ੍ਰਚਾਰੈ​ਸੁ​ਬੀਰੰ​॥​
ਸੂਰਮੇ ਲਲਕਾਰੇ ਮਾਰ ਕੇ ਪ੍ਰਤਿਗਿਆ ('ਪੈਜਵਾਰੰ') ਪੂਰੀ ਕਰ ਰਹੇ ਸਨ।
The heroic warriors were shouting and making pledges, and also striking blows.
करे पैजवारं प्रचारै सु बीरं ॥
ਫਿਰੇ​ਰੁੰਡ​ਮੁੰਡੰ​ਤਣੰ​ਤਛ​ਤੀਰੰ​॥੧੫॥੧੮੩॥​
ਕਿਤੇ ਧੜ, ਕਿਤੇ ਸਿਰ ਅਤੇ ਕਿਤੇ ਤੀਰਾਂ ਨਾਲ ਪੱਛੇ ਸ਼ਰੀਰ ਫਿਰਦੇ ਸਨ ॥੧੫॥੧੮੩॥
The trunks and heads, and bodies pierced by arrows were roaming.15.183.
फिरे रुंड मुंडं तणं तछ तीरं ॥१५॥१८३॥
ਬਿਭੇ​ਦੰਤ​ਵਰਮੰ​ਪ੍ਰਛੇਦੈ​ਤਨਾਨੰ​॥​
ਹਾਥੀਆਂ ਦੇ ਕਵਚ ('ਦੰਤ-ਵਰਮੰ') ਟੁੱਟ ਗਏ ('ਬਿਭੇ') ਅਤੇ ਸ਼ਰੀਰਾਂ ਉਤੇ ਜ਼ਖ਼ਮ ਹੋ ਗਏ।
The shafts were penetrating into the steel-armour
बिभे दंत वरमं प्रछेदै तनानं ॥
ਕਰੇ​ਮਰਦਨੰ​ਅਰਦਨੰ​ਮਰਦਮਾਨੰ​॥​
ਬਹਾਦਰ ਸ਼ੂਰਵੀਰਾਂ ('ਮਰਦਮਾਨੰ') ਨੂੰ ਦਲ-ਮਲ ਕੇ ਮਸਲ ਦਿੱਤਾ ਗਿਆ।
And the heroic warriors were destroying the pride of others.
करे मरदनं अरदनं मरदमानं ॥
ਕਟੇ​ਚਰਮ​ਬਰਮੰ​ਛੁਟੇ​ਚਉਰ​ਚਾਰੰ​॥​
ਕਵਚ ('ਬਰਮੰ') ਅਤੇ ਢਾਲਾਂ ਕਟੀਆਂ ਗਈਆਂ ਸਨ ਅਤੇ ਸੁੰਦਰ ਚੌਰ ਰੁਲ ਰਹੇ ਸਨ।
The bodies and armour were being cut and the flywhicks were being trampled
कटे चरम बरमं छुटे चउर चारं ॥
ਗਿਰੇ​ਬੀਰ​ਧੀਰੰ​ਛੁਟੇ​ਸਸਤ੍ਰ​ਧਾਰੰ​॥੧੬॥੧੮੪॥​
ਸ਼ਸਤ੍ਰਾਂ ਦੀਆਂ ਧਾਰਾਂ ਨਾਲ (ਵੱਡੇ ਵੱਡੇ) ਧੀਰਜਵਾਨ ਸੂਰਮੇ ਡਿਗੇ ਪਏ ਸਨ ॥੧੬॥੧੮੪॥
And with the blows of weapons, the bold warriors were falling.16.184.
गिरे बीर धीरं छुटे ससत्र धारं ॥१६॥१८४॥
ਜਿਣ੍ਯੋ​ਕਾਸਕੀਸੰ​ਹਣ੍ਯੋ​ਸਰਬ​ਸੈਨੰ​॥​
(ਰਾਜੇ ਜਨਮੇਜੇ ਨੇ) ਕਾਸ਼ੀ ਦੇ ਰਾਜੇ ਨੂੰ ਜਿਤ ਲਿਆ ਅਤੇ ਉਸ ਦੀ ਸਾਰੀ ਸੈਨਾ ਮਾਰ ਦਿੱਤੀ।
The king of Kashi was conquered and all his forces were destroyed.
जिण्यो कासकीसं हण्यो सरब सैनं ॥
ਬਰੀ​ਪੁਤ੍ਰਕਾ​ਤਾਹ​ਕੰਪ੍ਯੋ​ਤ੍ਰਿਨੈਨੰ​॥​
ਉਸ ਦੀਆਂ (ਦੋਹਾਂ) ਪੁੱਤਰੀਆਂ ਨਾਲ (ਜਨਮੇਜੇ ਨ) ਵਿਆਹ ਕਰ ਲਿਆ। (ਇਹ ਘਟਨਾ ਵੇਖ ਕੇ) ਸ਼ਿਵ ਕੰਬ ਗਿਆ।
Both his daughters were wedded by Janmeja, seeing which Shiva, the three-eyed god, trembled.
बरी पुत्रका ताह कंप्यो त्रिनैनं ॥
ਭਇਓ​ਮੇਲ​ਗੇਲੰ​ਮਿਲੇ​ਰਾਜ​ਰਾਜੰ​॥​
(ਅਖੀਰ ਦੋਹਾਂ ਰਾਜਿਆਂ ਦਾ ਆਪਸ ਵਿਚ) ਮੇਲ ਮਿਲਾਪ ਹੋ ਗਿਆ ਅਤੇ (ਕਾਸ਼ੀ ਦੇ) ਰਾਜੇ ਨੂੰ (ਆਪਣਾ) ਰਾਜ ਮਿਲ ਗਿਆ।
Both the kings then became friendly the conquered kingdom was returned,
भइओ मेल गेलं मिले राज राजं ॥
ਭਈ​ਮਿਤ੍ਰ​ਚਾਰੰ​ਸਰੇ​ਸਰਬ​ਕਾਜੰ​॥੧੭॥੧੮੫॥​
(ਦੋਹਾਂ ਰਾਜਿਆਂ ਵਿਚ) ਚੰਗੀ ਮਿਤਰਤਾ ਹੋ ਗਈ ਅਤੇ ਸਾਰੇ ਕਾਰਜ ਚੰਗੀ ਤਰ੍ਹਾਂ ਸਿਰੇ ਚੜ੍ਹ ਗਏ ॥੧੭॥੧੮੫॥
Friendship developed between both the kings and all their works were settled appropriately.17.185.
भई मित्र चारं सरे सरब काजं ॥१७॥१८५॥
ਮਿਲੀ​ਰਾਜ​ਦਾਜੰ​ਸੁ​ਦਾਸੀ​ਅਨੂਪੰ​॥​
(ਜਨਮੇਜੇ ਨੂੰ ਕਾਸ਼ੀ ਦੇ) ਰਾਜੇ ਵਲੋਂ ਦਾਜ ਵਿਚ ਇਕ ਅਨੂਪਮ ਦਾਸੀ ਮਿਲੀ
The King janmeja received a unique maid-servant in his dowry,
मिली राज दाजं सु दासी अनूपं ॥
ਮਹਾ​ਬਿਦ੍ਯਵੰਤੀ​ਅਪਾਰੰ​ਸਰੂਪੰ​॥​
ਜੋ ਮਹਾਨ ਵਿਦਵੰਤੀ ਅਤੇ ਅਪਾਰ ਸੁੰਦਰ ਸਰੂਪ ਵਾਲੀ ਸੀ।
Who was very learned and supremely beautiful.
महा बिद्यवंती अपारं सरूपं ॥
ਮਿਲੇ​ਹੀਰ​ਚੀਰੰ​ਕਿਤੇ​ਸਿਆਉ​ਕਰਨੰ​॥​
ਕਿਤਨੇ ਹੀ ਹੀਰੇ, ਬਸਤ੍ਰ ਅਤੇ ਕਾਲੇ ('ਸਿਆਉ') ਕੰਨਾਂ ਵਾਲੇ (ਘੋੜੇ) ਮਿਲੇ।
He also received diamonds, garments and horses of black ears
मिले हीर चीरं किते सिआउ करनं ॥
ਮਿਲੇ​ਮਤ​ਦੰਤੀ​ਕਿਤੇ​ਸੇਤ​ਬਰਨੰ​॥੧੮॥੧੮੬॥​
ਕਿਤਨੇ ਹੀ ਚਿੱਟੇ ਰੰਗ ਦੇ ਮਸਤ ਹਾਥੀ ਮਿਲੇ ॥੧੮॥੧੮੬॥
He also got many wanton white-coloured elephants with tusks.18.186.
मिले मत दंती किते सेत बरनं ॥१८॥१८६॥
ਕਰਿਯੋ​ਬ੍ਯਾਹ​ਰਾਜਾ​ਭਇਓ​ਸੁ​ਪ੍ਰਸੰਨੰ​॥​
ਰਾਜਾ (ਕਾਸ਼ੀ ਰਾਜ ਦੀਆਂ ਕੁਮਾਰੀਆਂ ਨਾਲ) ਵਿਆਹ ਕਰਕੇ ਬਹੁਤ ਪ੍ਰਸੰਨ ਹੋਇਆ
On his marriage, the king became very happy.
करियो ब्याह राजा भइओ सु प्रसंनं ॥
ਭਲੀ​ਭਾਤ​ਪੋਖੇ​ਦਿਜੰ​ਸਰਬ​ਅੰਨੰ​॥​
ਅਤੇ ਸਾਰਿਆਂ ਬ੍ਰਾਹਮਣਾਂ ਨੂੰ ਅੰਨ ਆਦਿ ਨਾਲ ਚੰਗੀ ਤਰ੍ਹਾਂ ਰਜਾਇਆ।
All the Brahmin were satisfied with the grant of all types of corn.
भली भात पोखे दिजं सरब अंनं ॥
ਕਰੇ​ਭਾਂਤਿ​ਭਾਤੰ​ਮਹਾ​ਗਜ​ਦਾਨੰ​॥​
ਭਾਂਤ ਭਾਂਤ ਦੇ ਵੱਡੇ ਹਾਥੀ ਦਾਨ ਕੀਤੇ।
The king gave in charity various of elephants.
करे भांति भातं महा गज दानं ॥
ਭਏ​ਦੋਇ​ਪੁਤ੍ਰੰ​ਮਹਾ​ਰੂਪ​ਮਾਨੰ​॥੧੯॥੧੮੭॥​
(ਸਮਾਂ ਪਾ ਕੇ ਉਨ੍ਹਾਂ ਦੋਹਾਂ ਰਾਣੀਆਂ ਨੇ) ਮਹਾ ਰੂਪਵਾਨ ਦੋ ਪੁੱਤਰਾਂ ਨੂੰ ਜਨਮ ਦਿੱਤਾ ॥੧੯॥੧੮੭॥
From both his wives, two very beautiful sons were born.19.187.
भए दोइ पुत्रं महा रूप मानं ॥१९॥१८७॥
ਲਖੀ​ਰੂਪਵੰਤੀ​ਮਹਾਰਾਜ​ਦਾਸੀ​॥​
(ਇਕ ਦਿਨ) ਜਨਮੇਜੇ ਨੇ ਰੂਪਵੰਤੀ ਦਾਸੀ ਨੂੰ ਵੇਖਿਆ
(One day) the king saw the winsome maid-servant.
लखी रूपवंती महाराज दासी ॥
ਮਨੋ​ਚੀਰ​ਕੈ​ਚਾਰ​ਚੰਦ੍ਰਾ​ਨਿਕਾਸੀ​॥​
(ਜੋ ਇੰਜ ਲਗੀ) ਮਾਨੋ ਚੰਦ੍ਰਮਾ ਨੂੰ ਚੀਰ ਕੇ ਚਾਂਦਨੀ ਕਢੀ ਗਈ ਹੋਵੇ।
He felt as if the moonlight hath penetrated out of the moon.
मनो चीर कै चार चंद्रा निकासी ॥
ਲਹੈ​ਚੰਚਲਾ​ਚਾਰ​ਬਿਦਿਆ​ਲਤਾ​ਸੀ​॥​
(ਜਾਂ ਇੰਜ ਲਗਦੀ ਸੀ) ਮਾਨੋ ਬਿਜਲੀ ਵਾਂਗ ਜਾਂ ਵਿਦਿਆ ਦੀ ਬੇਲ ਵਰਗੀ (ਫਿਰਦੀ ਹੋਵੇ)
He considered her as beautiful lightning and as creeper of learning
लहै चंचला चार बिदिआ लता सी ॥
ਕਿਧੌ​ਕੰਜਕੀ​ਮਾਝ​ਸੋਭਾ​ਪ੍ਰਕਾਸੀ​॥੨੦॥੧੮੮॥​
ਜਾਂ ਫਿਰ ਮਾਨੋ ਕਮਲ ਵਿਚਲੀ ਸ਼ੋਭਾ ਹੀ ਪ੍ਰਗਟ ਹੋ ਗਈ ਹੋਵੇ ॥੨੦॥੧੮੮॥
Or the inner glory of the lotus hath manifested itself.20.188.
किधौ कंजकी माझ सोभा प्रकासी ॥२०॥१८८॥
ਕਿਧੌ​ਫੂਲ​ਮਾਲਾ​ਲਖੈ​ਚੰਦ੍ਰਮਾ​ਸੀ​॥​
ਜਾਂ ਫੁਲਾਂ ਦੀ ਮਾਲਾ ਹੋਵੇ, (ਜਾਂ) ਚੰਦ੍ਰਮਾ ਜਿਹੀ ਲਗਦੀ ਹੋਵੇ।
It seemd as if she was a garland of flowers or the moon itself
किधौ फूल माला लखै चंद्रमा सी ॥
ਕਿਧੌ​ਪਦਮਨੀ​ਮੈ​ਬਨੀ​ਮਾਲਤੀ​ਸੀ​॥​
ਜਾਂ ਪਦਮਨੀ ਰੂਪ ਹੋਵੇ, (ਜਾਂ) ਮਾਲਤੀ ਦਾ ਫੁਲ ਹੋਵੇ,
It may be the flower of Malti or it may be Padmini,
किधौ पदमनी मै बनी मालती सी ॥
ਕਿਧੌ​ਪੁਹਪ​ਧੰਨਿਆ​ਫੁਲੀ​ਰਾਇਬੇਲੰ​॥​
ਜਾਂ ਫੁਲਾਂ ਦੀ ਧਨੁਸ਼ ('ਧੰਨਿਆ') ਹੋਵੇ, (ਜਾਂ) ਫੁਲੀ ਹੋਈ ਰਾਇਬੇਲ ਹੋਵੇ।
Or it may be Rati (the wife of god of love) or it may be the superb creeper of flowers.
किधौ पुहप धंनिआ फुली राइबेलं ॥
ਤਜੈ​ਅੰਗ​ਤੇ​ਬਾਸੁ​ਚੰਪਾ​ਫੁਲੇਲੰ​॥੨੧॥੧੮੯॥​
(ਉਸ ਦੇ) ਸ਼ਰੀਰ ਤੋਂ ਚੰਪਾ ਦੇ ਫੁਲਾਂ ਵਰਗੀ ਸੁਗੰਧ ਨਿਕਲ ਰਹੀ ਸੀ ॥੨੧॥੧੮੯॥
The fragrance of the flowers of champa (Michelia champacca) was emanating from her limbs.21.189.
तजै अंग ते बासु चंपा फुलेलं ॥२१॥१८९॥
ਕਿਧੌ​ਦੇਵ​ਕੰਨਿਆ​ਪ੍ਰਿਥੀ​ਲੋਕ​ਡੋਲੈ​॥​
ਜਾਂ ਦੇਵ-ਕੰਨਿਆ ਧਰਤੀ ਉਤੇ ਫਿਰ ਰਹੀ ਹੋਵੇ,
It seemed as if a heavenly damsel was roaming on the earth,
किधौ देव कंनिआ प्रिथी लोक डोलै ॥
ਕਿਧੌ​ਜਛਨੀ​ਕਿਨ੍ਰਨੀ​ਸਿਉ​ਕਲੋਲੈ​॥​
ਜਾਂ ਯਕਸ਼ਿਣੀ ਅਥਵਾ ਕਿੰਨਰਣੀ ਵਾਂਗ ਕਲੋਲ ਕਰ ਰਹੀ ਹੋਵੇ,
Or a Yaksha or Kinnar woman was busy in her frolics,
किधौ जछनी किन्रनी सिउ कलोलै ॥
ਕਿਧੌ​ਰੁਦ੍ਰ​ਬੀਜੰ​ਫਿਰੈ​ਮਧਿ​ਬਾਲੰ​॥​
ਜਾਂ ਪਾਰਾ ('ਰੁਦ੍ਰਬੀਜ') ਹੀ ਇਸ ਕੰਨਿਆ ਦੇ ਰੂਪ ਵਿਚ ਫਿਰ ਰਿਹਾ ਹੋਵੇ,
Or the semen of god Shiva had strayed in the form of young damsel,
किधौ रुद्र बीजं फिरै मधि बालं ॥
ਕਿਧੌ​ਪਤ੍ਰ​ਪਾਨੰ​ਨਚੈ​ਕਉਲ​ਨਾਲੰ​॥੨੨॥੧੯੦॥​
ਜਾਂ ਪਾਨ ਦੇ ਪੱਤਰ (ਜਾਂ) ਕਮਲ ਦੀ ਡੰਡੀ (ਵਾਂਗ) ਨਚ ਰਹੀ ਹੋਵੇ ॥੨੨॥੧੯੦॥
Or the drops of water were dancing on the lotus leaf.22.190.
किधौ पत्र पानं नचै कउल नालं ॥२२॥१९०॥