GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1409
Display Settings
Translations
ਅੰਤੁ​ਨ​ਪਾਵਤ​ਦੇਵ​ਸਬੈ​ਮੁਨਿ​ਇੰਦ੍ਰ​ਮਹਾ​ਸਿਵ​ਜੋਗ​ਕਰੀ​॥​
ਸਾਰੇ ਦੇਵਤਿਆਂ ਤੇ ਮੁਨੀਆਂ ਨੇ (ਗੁਰੂ ਅਰਜੁਨ ਦਾ) ਅੰਤ ਨਾਹ ਪਾਇਆ। ਇੰਦ੍ਰ ਤੇ ਸ਼ਿਵ ਜੀ ਨੇ ਜੋਗ-ਸਾਧਨਾ ਕੀਤੀ,
All the gods, silent sages, Indra, Shiva and Yogis have not found the Lord's limits
अंतु न पावत देव सबै मुनि इंद्र महा सिव जोग करी ॥
ਫੁਨਿ​ਬੇਦ​ਬਿਰੰਚਿ​ਬਿਚਾਰਿ​ਰਹਿਓ​ਹਰਿ​ਜਾਪੁ​ਨ​ਛਾਡੵਉ​ਏਕ​ਘਰੀ​॥​
ਅਤੇ ਬ੍ਰਹਮਾ ਬੇਦ ਵਿਚਾਰ ਕੇ ਥੱਕ ਗਿਆ, ਉਸ ਨੇ ਹਰੀ ਦਾ ਜਾਪ ਇਕ ਘੜੀ ਨਾਹ ਛੱਡਿਆ।
not even Brahma who contemplates the Vedas. I shall not give up meditating on the Lord, even for an instant.
फुनि बेद बिरंचि बिचारि रहिओ हरि जापु न छाड्यउ एक घरी ॥
ਮਥੁਰਾ​ਜਨ​ਕੋ​ਪ੍ਰਭੁ​ਦੀਨ​ਦਯਾਲੁ​ਹੈ​ਸੰਗਤਿ​ਸ੍ਰਿਸ੍ਟਿ​ਨਿਹਾਲੁ​ਕਰੀ​॥​
ਦਾਸ ਮਥੁਰਾ ਦਾ ਪ੍ਰਭੂ (ਗੁਰੂ ਅਰਜੁਨ) ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਆਪ ਨੇ ਸੰਗਤ ਨੂੰ ਤੇ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ।
The God of Mat'huraa is Merciful to the meek; He blesses and uplifts the Sangats throughout the Universe.
मथुरा जन को प्रभु दीन दयालु है संगति स्रिस्टि निहालु करी ॥
ਰਾਮਦਾਸਿ​ਗੁਰੂ​ਜਗ​ਤਾਰਨ​ਕਉ​ਗੁਰ​ਜੋਤਿ​ਅਰਜੁਨ​ਮਾਹਿ​ਧਰੀ​॥੪॥​
ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਲਈ ਗੁਰੂ ਵਾਲੀ ਜੋਤਿ ਗੁਰੂ ਅਰਜੁਨ ਵਿਚ ਰੱਖ ਦਿੱਤੀ ॥੪॥
Guru Raam Daas, to save the world, enshrined the Guru's Light into Guru Arjun. ||4||
रामदासि गुरू जग तारन कउ गुर जोति अरजुन माहि धरी ॥४॥
ਜਗ​ਅਉਰੁ​ਨ​ਯਾਹਿ​ਮਹਾ​ਤਮ​ਮੈ​ਅਵਤਾਰੁ​ਉਜਾਗਰੁ​ਆਨਿ​ਕੀਅਉ​॥​
ਜਗਤ ਦੇ ਇਸ ਘੋਰ ਹਨੇਰੇ ਵਿਚ (ਗੁਰੂ ਅਰਜੁਨ ਤੋਂ ਬਿਨਾ) ਕੋਈ ਹੋਰ (ਰਾਖਾ) ਨਹੀਂ ਹੈ, ਉਸੇ ਨੂੰ (ਹਰੀ ਨੇ) ਲਿਆ ਕੇ ਉਜਾਗਰ ਅਵਤਾਰ ਬਣਾਇਆ ਹੈ।
In the great darkness of this world, the Lord revealed Himself, incarnated as Guru Arjun.
जग अउरु न याहि महा तम मै अवतारु उजागरु आनि कीअउ ॥
ਤਿਨ​ਕੇ​ਦੁਖ​ਕੋਟਿਕ​ਦੂਰਿ​ਗਏ​ਮਥੁਰਾ​ਜਿਨਿੑ​ਅੰਮ੍ਰਿਤ​ਨਾਮੁ​ਪੀਅਉ​॥​
ਹੇ ਮਥੁਰਾ! ਜਿਨ੍ਹਾਂ ਨੇ (ਉਸ ਪਾਸੋਂ) ਨਾਮ ਅੰਮ੍ਰਿਤ ਪੀਤਾ ਹੈ ਉਹਨਾਂ ਦੇ ਕ੍ਰੋੜਾਂ ਦੁੱਖ ਦੂਰ ਹੋ ਗਏ ਹਨ।
Millions of pains are taken away, from those who drink in the Ambrosial Nectar of the Naam, says Mat'huraa.
तिन के दुख कोटिक दूरि गए मथुरा जिनि अंम्रित नामु पीअउ ॥
ਇਹ​ਪਧਤਿ​ਤੇ​ਮਤ​ਚੂਕਹਿ​ਰੇ​ਮਨ​ਭੇਦੁ​ਬਿਭੇਦੁ​ਨ​ਜਾਨ​ਬੀਅਉ​॥​
ਹੇ ਮੇਰੇ ਮਨ! ਕਿਤੇ ਇਸ ਰਾਹ ਤੋਂ ਖੁੰਝ ਨਾਹ ਜਾਈਂ, ਕਿਤੇ ਇਹ ਵਿੱਥ ਨ ਸਮਝੀਂ, ਕਿ ਗੁਰੂ ਅਰਜੁਨ (ਹਰੀ ਤੋਂ ਵੱਖਰਾ) ਦੂਜਾ ਹੈ।
O mortal being, do not leave this path; do not think that there is any difference between God and Guru.
इह पधति ते मत चूकहि रे मन भेदु बिभेदु न जान बीअउ ॥
ਪਰਤਛਿ​ਰਿਦੈ​ਗੁਰ​ਅਰਜੁਨ​ਕੈ​ਹਰਿ​ਪੂਰਨ​ਬ੍ਰਹਮਿ​ਨਿਵਾਸੁ​ਲੀਅਉ​॥੫॥​
ਪੂਰਨ ਬ੍ਰਹਮ ਹਰੀ ਨੇ ਗੁਰੂ ਅਰਜੁਨ ਦੇ ਹਿਰਦੇ ਵਿਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ ॥੫॥
The Perfect Lord God has manifested Himself; He dwells in the heart of Guru Arjun. ||5||
परतछि रिदै गुर अरजुन कै हरि पूरन ब्रहमि निवासु लीअउ ॥५॥
ਜਬ​ਲਉ​ਨਹੀ​ਭਾਗ​ਲਿਲਾਰ​ਉਦੈ​ਤਬ​ਲਉ​ਭ੍ਰਮਤੇ​ਫਿਰਤੇ​ਬਹੁ​ਧਾਯਉ​॥​
ਜਦ ਤਾਈਂ ਮੱਥੇ ਦੇ ਭਾਗ ਨਹੀਂ ਸਨ ਜਾਗੇ, ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸਾਂ,
As long as the destiny written upon my forehead was not activated, I wandered around lost, running in all directions.
जब लउ नही भाग लिलार उदै तब लउ भ्रमते फिरते बहु धायउ ॥
ਕਲਿ​ਘੋਰ​ਸਮੁਦ੍ਰ​ਮੈ​ਬੂਡਤ​ਥੇ​ਕਬਹੂ​ਮਿਟਿ​ਹੈ​ਨਹੀ​ਰੇ​ਪਛੁਤਾਯਉ​॥​
ਕਲਜੁਗ ਦੇ ਡਰਾਉਣੇ ਸਮੁੰਦਰ ਵਿਚ ਡੁੱਬ ਰਹੇ ਸਾਂ, ਹੇ ਭਾਈ! ਪੱਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ।
I was drowning in the horrible world-ocean of this Dark Age of Kali Yuga, and my remorse would never have ended.
कलि घोर समुद्र मै बूडत थे कबहू मिटि है नही रे पछुतायउ ॥
ਤਤੁ​ਬਿਚਾਰੁ​ਯਹੈ​ਮਥੁਰਾ​ਜਗ​ਤਾਰਨ​ਕਉ​ਅਵਤਾਰੁ​ਬਨਾਯਉ​॥​
ਪਰ, ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) ਅਵਤਾਰ ਬਣਾਇਆ ਹੈ,
O Mat'huraa, consider this essential truth: to save the world, the Lord incarnated Himself.
ततु बिचारु यहै मथुरा जग तारन कउ अवतारु बनायउ ॥
ਜਪੵਉ​ਜਿਨੑ​ਅਰਜੁਨ​ਦੇਵ​ਗੁਰੂ​ਫਿਰਿ​ਸੰਕਟ​ਜੋਨਿ​ਗਰਭ​ਨ​ਆਯਉ​॥੬॥​
ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁੱਖਾਂ ਵਿਚ ਨਹੀਂ ਆਏ ॥੬॥
Whoever meditates on Guru Arjun Dayv, shall not have to pass through the painful womb of reincarnation ever again. ||6||
जप्यउ जिन अरजुन देव गुरू फिरि संकट जोनि गरभ न आयउ ॥६॥
ਕਲਿ​ਸਮੁਦ੍ਰ​ਭਏ​ਰੂਪ​ਪ੍ਰਗਟੁ​ਹਰਿ​ਨਾਮ​ਉਧਾਰਨੁ​॥​
ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ,
In the ocean of this Dark Age of Kali Yuga, the Lord's Name has been revealed in the Form of Guru Arjun, to save the world.
कलि समुद्र भए रूप प्रगटु हरि नाम उधारनु ॥
ਬਸਹਿ​ਸੰਤ​ਜਿਸੁ​ਰਿਦੈ​ਦੁਖ​ਦਾਰਿਦ੍ਰ​ਨਿਵਾਰਨੁ​॥​
ਆਪ ਦੇ ਹਿਰਦੇ ਵਿਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ।
Pain and poverty are taken away from that person, within whose heart the Saint abides.
बसहि संत जिसु रिदै दुख दारिद्र निवारनु ॥
ਨਿਰਮਲ​ਭੇਖ​ਅਪਾਰ​ਤਾਸੁ​ਬਿਨੁ​ਅਵਰੁ​ਨ​ਕੋਈ​॥​
ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ।
He is the Pure, Immaculate Form of the Infinite Lord; except for Him, there is no other at all.
निरमल भेख अपार तासु बिनु अवरु न कोई ॥
ਮਨ​ਬਚ​ਜਿਨਿ​ਜਾਣਿਅਉ​ਭਯਉ​ਤਿਹ​ਸਮਸਰਿ​ਸੋਈ​॥​
ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।
Whoever knows Him in thought, word and deed, becomes just like Him.
मन बच जिनि जाणिअउ भयउ तिह समसरि सोई ॥
ਧਰਨਿ​ਗਗਨ​ਨਵ​ਖੰਡ​ਮਹਿ​ਜੋਤਿ​ਸ੍ਵਰੂਪੀ​ਰਹਿਓ​ਭਰਿ​॥​
(ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿਚ ਵਿਆਪ ਰਿਹਾ ਹੈ।
He is totally pervading the earth, the sky and the nine regions of the planet. He is the Embodiment of the Light of God.
धरनि गगन नव खंड महि जोति स्वरूपी रहिओ भरि ॥
ਭਨਿ​ਮਥੁਰਾ​ਕਛੁ​ਭੇਦੁ​ਨਹੀ​ਗੁਰੁ​ਅਰਜੁਨੁ​ਪਰਤਖੵ​ਹਰਿ​॥੭॥੧੯॥​
ਹੇ ਮਥੁਰਾ! ਆਖਿ-ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ ॥੭॥੧੯॥
So speaks Mat'huraa: there is no difference between God and Guru; Guru Arjun is the Personification of the Lord Himself. ||7||19||
भनि मथुरा कछु भेदु नही गुरु अरजुनु परतख्य हरि ॥७॥१९॥
ਅਜੈ​ਗੰਗ​ਜਲੁ​ਅਟਲੁ​ਸਿਖ​ਸੰਗਤਿ​ਸਭ​ਨਾਵੈ​॥​
(ਗੁਰੂ ਅਰਜੁਨ ਦੇਵ ਜੀ ਦੀ ਦਰਗਾਹ ਵਿਚ) ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਗੰਗਾ ਜਲ (ਵਹਿ ਰਿਹਾ ਹੈ, ਜਿਸ ਵਿਚ) ਸਾਰੀ ਸੰਗਤ ਇਸ਼ਨਾਨ ਕਰਦੀ ਹੈ।
The stream of the Lord's Name flows like the Ganges, invincible and unstoppable. The Sikhs of the Sangat all bathe in it.
अजै गंग जलु अटलु सिख संगति सभ नावै ॥
ਨਿਤ​ਪੁਰਾਣ​ਬਾਚੀਅਹਿ​ਬੇਦ​ਬ੍ਰਹਮਾ​ਮੁਖਿ​ਗਾਵੈ​॥​
(ਆਪ ਦੀ ਹਜ਼ੂਰੀ ਵਿਚ ਇਤਨੇ ਮਹਾ ਰਿਸ਼ੀ ਵਿਆਸ ਦੇ ਲਿਖੇ ਹੋਏ ਧਰਮ ਪੁਸਤਕ) ਪੁਰਾਣ ਸਦਾ ਪੜ੍ਹੇ ਜਾਂਦੇ ਹਨ ਤੇ ਬ੍ਰਹਮਾ (ਭੀ ਆਪ ਦੀ ਹਜ਼ੂਰੀ ਵਿਚ) ਮੂੰਹੋਂ ਵੇਦਾਂ ਨੂੰ ਗਾ ਰਿਹਾ ਹੈ (ਭਾਵ, ਵਿਆਸ ਤੇ ਬ੍ਰਹਮਾ ਵਰਗੇ ਵੱਡੇ ਵੱਡੇ ਦੇਵਤੇ ਤੇ ਵਿਦਵਾਨ ਰਿਸ਼ੀ ਭੀ ਗੁਰੂ ਅਰਜਨ ਦੇ ਦਰ ਤੇ ਹਾਜ਼ਰ ਰਹਿਣ ਵਿਚ ਆਪਣੇ ਚੰਗੇ ਭਾਗ ਸਮਝਦੇ ਹਨ। ਮੇਰੇ ਵਾਸਤੇ ਤਾਂ ਗੁਰੂ ਦੀ ਬਾਣੀ ਹੀ ਪੁਰਾਣ ਅਤੇ ਵੇਦ ਹੈ)।
It appears as if the holy texts like the Puraanaas are being recited there and Brahma himself sings the Vedas.
नित पुराण बाचीअहि बेद ब्रहमा मुखि गावै ॥
ਅਜੈ​ਚਵਰੁ​ਸਿਰਿ​ਢੁਲੈ​ਨਾਮੁ​ਅੰਮ੍ਰਿਤੁ​ਮੁਖਿ​ਲੀਅਉ​॥​
(ਆਪ ਦੇ) ਸਿਰ ਤੇ ਰੱਬੀ ਚਉਰ ਝੁੱਲ ਰਿਹਾ ਹੈ, ਆਪ ਨੇ ਆਤਮਕ ਜੀਵਣ ਦੇਣ ਵਾਲਾ ਨਾਮ ਮੂੰਹੋਂ (ਸਦਾ) ਉਚਾਰਿਆ ਹੈ।
The invincible chauri, the fly-brush, waves over His head; with His mouth, He drinks in the Ambrosial Nectar of the Naam.
अजै चवरु सिरि ढुलै नामु अंम्रितु मुखि लीअउ ॥
ਗੁਰ​ਅਰਜੁਨ​ਸਿਰਿ​ਛਤ੍ਰੁ​ਆਪਿ​ਪਰਮੇਸਰਿ​ਦੀਅਉ​॥​
ਗੁਰੂ ਅਰਜੁਨ ਦੇਵ ਜੀ ਦੇ ਸਿਰ ਤੇ ਇਹ ਛਤਰ ਪਰਮੇਸੁਰ ਨੇ ਆਪ ਬਖ਼ਸ਼ਿਆ ਹੈ।
The Transcendent Lord Himself has placed the royal canopy over the head of Guru Arjun.
गुर अरजुन सिरि छत्रु आपि परमेसरि दीअउ ॥
ਮਿਲਿ​ਨਾਨਕ​ਅੰਗਦ​ਅਮਰ​ਗੁਰ​ਗੁਰੁ​ਰਾਮਦਾਸੁ​ਹਰਿ​ਪਹਿ​ਗਯਉ​॥​
ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਮਿਲ ਕੇ, ਗੁਰੂ ਰਾਮਦਾਸ ਜੀ ਹਰੀ ਵਿਚ ਲੀਨ ਹੋ ਗਏ ਹਨ।
Guru Nanak, Guru Angad, Guru Amar Daas and Guru Raam Daas met together before the Lord.
मिलि नानक अंगद अमर गुर गुरु रामदासु हरि पहि गयउ ॥
ਹਰਿਬੰਸ​ਜਗਤਿ​ਜਸੁ​ਸੰਚਰੵਉ​ਸੁ​ਕਵਣੁ​ਕਹੈ​ਸ੍ਰੀ​ਗੁਰੁ​ਮੁਯਉ​॥੧॥​
ਹੇ ਹਰਿਬੰਸ! ਜਗਤ ਵਿਚ ਸਤਿਗੁਰੂ ਜੀ ਦੀ ਸੋਭਾ ਪਸਰ ਰਹੀ ਹੈ। ਕੌਣ ਆਖਦਾ ਹੈ, ਕਿ ਗੁਰੂ ਰਾਮਦਾਸ ਜੀ ਮੁਏ ਹਨ? ॥੧॥
So speaks Harbans: Their Praises echo and resound all over the world; who can possibly say that the Great Gurus are dead? ||1||
हरिबंस जगति जसु संचर्यउ सु कवणु कहै स्री गुरु मुयउ ॥१॥
ਦੇਵਪੁਰੀ​ਮਹਿ​ਗਯਉ​ਆਪਿ​ਪਰਮੇਸ੍ਵਰ​ਭਾਯਉ​॥​
(ਗੁਰੂ ਰਾਮ ਦਾਸ) ਸੱਚ ਖੰਡ ਵਿਚ ਗਿਆ ਹੈ ਹਰੀ ਨੂੰ ਇਹੀ ਰਜ਼ਾ ਚੰਗੀ ਲੱਗੀ ਹੈ।
When it was the Will of the Transcendent Lord Himself, Guru Raam Daas went to the City of God.
देवपुरी महि गयउ आपि परमेस्वर भायउ ॥
ਹਰਿ​ਸਿੰਘਾਸਣੁ​ਦੀਅਉ​ਸਿਰੀ​ਗੁਰੁ​ਤਹ​ਬੈਠਾਯਉ​॥​
ਹਰੀ ਨੇ (ਆਪ ਨੂੰ) ਤਖ਼ਤ ਦਿੱਤਾ ਹੈ ਤੇ ਉਸ ਉਤੇ ਸ੍ਰੀ ਗੁਰੂ (ਰਾਮਦਾਸ ਜੀ) ਨੂੰ ਬਿਠਾਇਆ ਹੈ।
The Lord offered Him His Royal Throne, and seated the Guru upon it.
हरि सिंघासणु दीअउ सिरी गुरु तह बैठायउ ॥
ਰਹਸੁ​ਕੀਅਉ​ਸੁਰ​ਦੇਵਿ​ਤੋਹਿ​ਜਸੁ​ਜਯ​ਜਯ​ਜੰਪਹਿ​॥​
ਦੇਵਤਿਆਂ ਨੇ ਮੰਗਲਚਾਰ ਕੀਤਾ ਹੈ, ਤੇਰਾ ਜਸ ਤੇ ਜੈ-ਜੈਕਾਰ ਕਰ ਰਹੇ ਹਨ।
The angels and gods were delighted; they proclaimed and celebrated Your victory, O Guru.
रहसु कीअउ सुर देवि तोहि जसु जय जय जंपहि ॥
ਅਸੁਰ​ਗਏ​ਤੇ​ਭਾਗਿ​ਪਾਪ​ਤਿਨੑ​ਭੀਤਰਿ​ਕੰਪਹਿ​॥​
ਉਹ (ਸਾਰੇ ਦੈਂਤ (ਉਥੋਂ) ਭੱਜ ਗਏ ਹਨ, (ਉਹਨਾਂ ਦੇ ਆਪਣੇ) ਪਾਪ ਉਹਨਾਂ ਦੇ ਅੰਦਰ ਕੰਬ ਰਹੇ ਹਨ।
The demons ran away; their sins made them shake and tremble inside.
असुर गए ते भागि पाप तिन भीतरि कंपहि ॥
ਕਾਟੇ​ਸੁ​ਪਾਪ​ਤਿਨੑ​ਨਰਹੁ​ਕੇ​ਗੁਰੁ​ਰਾਮਦਾਸੁ​ਜਿਨੑ​ਪਾਇਯਉ​॥​
ਉਹਨਾਂ ਮਨੁੱਖਾਂ ਦੇ ਪਾਪ ਕੱਟੇ ਗਏ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਿਲ ਪਿਆ ਹੈ।
Those people who found Guru Raam Daas were rid of their sins.
काटे सु पाप तिन नरहु के गुरु रामदासु जिन पाइयउ ॥
ਛਤ੍ਰੁ​ਸਿੰਘਾਸਨੁ​ਪਿਰਥਮੀ​ਗੁਰ​ਅਰਜੁਨ​ਕਉ​ਦੇ​ਆਇਅਉ​॥੨॥੨੧॥੯॥੧੧॥੧੦॥੧੦॥੨੨॥੬੦॥੧੪੩॥​
ਗੁਰੂ ਰਾਮਦਾਸ ਧਰਤੀ ਦਾ ਛਤਰ ਤੇ ਸਿੰਘਾਸਣ ਗੁਰੂ ਅਰਜੁਨ ਸਾਹਿਬ ਜੀ ਨੂੰ ਦੇ ਆਇਆ ਹੈ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
He gave the Royal Canopy and Throne to Guru Arjun, and came home. ||2||21||9||11||10||10||22||60||143||
छत्रु सिंघासनु पिरथमी गुर अरजुन कउ दे आइअउ ॥२॥२१॥९॥११॥१०॥१०॥२२॥६०॥१४३॥