GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1391
Display Settings
Translations
ਸਵਈਏ​ਮਹਲੇ​ਦੂਜੇ​ਕੇ​੨​॥​
ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
Swaiyas In Praise Of The Second Mahalaa:
सवईए महले दूजे के २ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੋਈ​ਪੁਰਖੁ​ਧੰਨੁ​ਕਰਤਾ​ਕਾਰਣ​ਕਰਤਾਰੁ​ਕਰਣ​ਸਮਰਥੋ​॥​
ਧੰਨ ਹੈ ਉਹ ਕਰਤਾਰ ਸਰਬ-ਵਿਆਪਕ ਹਰੀ, ਜੋ ਇਸ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣ ਵਾਲਾ ਹੈ ਤੇ ਸਮਰੱਥਾ ਵਾਲਾ ਹੈ।
Blessed is the Primal Lord God, the Creator, the All-powerful Cause of causes.
सोई पुरखु धंनु करता कारण करतारु करण समरथो ॥
ਸਤਿਗੁਰੂ​ਧੰਨੁ​ਨਾਨਕੁ​ਮਸਤਕਿ​ਤੁਮ​ਧਰਿਓ​ਜਿਨਿ​ਹਥੋ​॥​
ਧੰਨ ਹੈ ਸਤਿਗੁਰੂ ਨਾਨਕ, ਜਿਸ ਨੇ (ਹੇ ਗੁਰੂ ਅੰਗਦ!) ਤੇਰੇ ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ।
Blessed is the True Guru Nanak, who placed His hand upon Your forehead.
सतिगुरू धंनु नानकु मसतकि तुम धरिओ जिनि हथो ॥
ਤ​ਧਰਿਓ​ਮਸਤਕਿ​ਹਥੁ​ਸਹਜਿ​ਅਮਿਉ​ਵੁਠਉ​ਛਜਿ​ਸੁਰਿ​ਨਰ​ਗਣ​ਮੁਨਿ​ਬੋਹਿਯ​ਅਗਾਜਿ​॥​
ਤਦੋਂ ਸਹਿਜੇ ਹੀ (ਗੁਰੂ ਨਾਨਕ ਨੇ ਤੇਰੇ) ਮੱਥੇ ਉੱਤੇ ਹੱਥ ਰੱਖਿਆ। (ਤੇਰੇ ਹਿਰਦੇ ਵਿਚ) ਨਾਮ-ਅੰਮ੍ਰਿਤ ਛਹਬਰ ਲਾ ਕੇ ਵੱਸ ਪਿਆ, ਜਿਸ ਦੀ ਬਰਕਤਿ ਨਾਲ ਦੇਵਤੇ, ਮਨੁੱਖ, ਗਣ ਤੇ ਰਿਸ਼ੀ ਮੁਨੀ ਪ੍ਰਤੱਖ ਤੌਰ ਤੇ ਭਿੱਜ ਗਏ।
When He placed His hand upon Your forehead, then the celestial nectar began to rain down in torrents; the gods and human beings, heavenly heralds and sages were drenched in its fragrance.
त धरिओ मसतकि हथु सहजि अमिउ वुठउ छजि सुरि नर गण मुनि बोहिय अगाजि ॥
ਮਾਰਿਓ​ਕੰਟਕੁ​ਕਾਲੁ​ਗਰਜਿ​ਧਾਵਤੁ​ਲੀਓ​ਬਰਜਿ​ਪੰਚ​ਭੂਤ​ਏਕ​ਘਰਿ​ਰਾਖਿ​ਲੇ​ਸਮਜਿ​॥​
(ਹੇ ਗੁਰੂ ਅੰਗਦ!) ਤੂੰ ਦੁਖਦਾਈ ਕਾਲ ਨੂੰ ਆਪਣਾ ਬਲ ਵਿਖਾ ਕੇ ਨਾਸ ਕਰ ਦਿੱਤਾ, ਆਪਣੇ ਮਨ ਨੂੰ ਭਟਕਣ ਤੋਂ ਰੋਕ ਲਿਆ, ਤੇ ਕਾਮਾਦਿਕ ਪੰਜਾਂ ਨੂੰ ਹੀ ਇੱਕ ਥਾਂ ਇਕੱਠਾ ਕਰ ਕੇ ਕਾਬੂ ਕਰ ਲਿਆ।
You challenged and subdued the cruel demon of death; You restrained Your wandering mind; You overpowered the five demons and You keep them in one home.
मारिओ कंटकु कालु गरजि धावतु लीओ बरजि पंच भूत एक घरि राखि ले समजि ॥
ਜਗੁ​ਜੀਤਉ​ਗੁਰ​ਦੁਆਰਿ​ਖੇਲਹਿ​ਸਮਤ​ਸਾਰਿ​ਰਥੁ​ਉਨਮਨਿ​ਲਿਵ​ਰਾਖਿ​ਨਿਰੰਕਾਰਿ​॥​
(ਹੇ ਗੁਰੂ ਅੰਗਦ!) ਗੁਰੂ (ਨਾਨਕ) ਦੇ ਦਰ ਤੇ ਪੈ ਕੇ ਤੂੰ ਜਗਤ ਨੂੰ ਜਿੱਤ ਲਿਆ ਹੈ, ਤੂੰ ਸਮਤਾ ਦੀ ਬਾਜ਼ੀ ਖੇਲ ਰਿਹਾ ਹੈਂ; (ਭਾਵ, ਤੂੰ ਸਭ ਇੱਕ ਦ੍ਰਿਸ਼ਟੀ ਨਾਲ ਵੇਖ ਰਿਹਾ ਹੈਂ)। ਨਿਰੰਕਾਰ ਵਿਚ ਲਿਵ ਰੱਖਣ ਕਰ ਕੇ ਤੇਰੀ ਬ੍ਰਿਤੀ ਦਾ ਪ੍ਰਵਾਹ ਪੂਰਨ ਖਿੜਾਉ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
Through the Guru's Door, the Gurdwara, You have conquered the world; You play the game even-handedly. You keep the flow of your love steady for the Formless Lord.
जगु जीतउ गुर दुआरि खेलहि समत सारि रथु उनमनि लिव राखि निरंकारि ॥
ਕਹੁ​ਕੀਰਤਿ​ਕਲ​ਸਹਾਰ​ਸਪਤ​ਦੀਪ​ਮਝਾਰ​ਲਹਣਾ​ਜਗਤ੍ਰ​ਗੁਰੁ​ਪਰਸਿ​ਮੁਰਾਰਿ​॥੧॥​
ਹੇ ਕਲਸਹਾਰ! ਆਖ- ਹਰੀ-ਰੂਪ ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਭਾਵ, ਗੁਰੂ ਨਾਨਕ ਦੀ ਚਰਨੀਂ ਲੱਗ ਕੇ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਫੈਲ ਰਹੀ ਹੈ ॥੧॥
O Kal Sahaar, chant the Praises of Lehnaa throughout the seven continents; He met with the Lord, and became Guru of the World. ||1||
कहु कीरति कल सहार सपत दीप मझार लहणा जगत्र गुरु परसि मुरारि ॥१॥
ਜਾ​ਕੀ​ਦ੍ਰਿਸਟਿ​ਅੰਮ੍ਰਿਤ​ਧਾਰ​ਕਾਲੁਖ​ਖਨਿ​ਉਤਾਰ​ਤਿਮਰ​ਅਗੵਾਨ​ਜਾਹਿ​ਦਰਸ​ਦੁਆਰ​॥​
ਜਿਸ (ਗੁਰੂ ਅੰਗਦ ਦੇਵ ਜੀ) ਦੀ ਦ੍ਰਿਸ਼ਟੀ ਅੰਮ੍ਰਿਤ ਵਸਾਣ ਵਾਲੀ ਹੈ, (ਪਾਪਾਂ ਦੀ) ਕਾਲਖ ਪੁੱਟ ਕੇ ਦੂਰ ਕਰਨ ਦੇ ਸਮਰੱਥ ਹੈ, ਉਸ ਦੇ ਦਰ ਦਾ ਦਰਸ਼ਨ ਕਰਨ ਨਾਲ ਅਗਿਆਨ ਆਦਿਕ ਹਨੇਰੇ ਦੂਰ ਹੋ ਜਾਂਦੇ ਹਨ।
The Stream of Ambrosial Nectar from His eyes washes away the slime and filth of sins; the sight of His door dispels the darkness of ignorance.
जा की द्रिसटि अंम्रित धार कालुख खनि उतार तिमर अग्यान जाहि दरस दुआर ॥
ਓਇ​ਜੁ​ਸੇਵਹਿ​ਸਬਦੁ​ਸਾਰੁ​ਗਾਖੜੀ​ਬਿਖਮ​ਕਾਰ​ਤੇ​ਨਰ​ਭਵ​ਉਤਾਰਿ​ਕੀਏ​ਨਿਰਭਾਰ​॥​
ਜੋ ਮਨੁੱਖ (ਉਸ ਦੇ) ਸ੍ਰੇਸ਼ਟ ਸ਼ਬਦ ਨੂੰ ਜਪਦੇ ਹਨ, ਅਤੇ (ਇਹ) ਔਖੀ ਤੇ ਬਿਖੜੀ ਕਾਰ ਕਰਦੇ ਹਨ, ਉਹਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲੰਘਾ ਕੇ ਸਤਿਗੁਰੂ ਨੇ ਮੁਕਤ ਕਰ ਦਿੱਤਾ ਹੈ।
Whoever accomplishes this most difficult task of contemplating the most sublime Word of the Shabad - those people cross over the terrifying world-ocean, and cast off their loads of sin.
ओइ जु सेवहि सबदु सारु गाखड़ी बिखम कार ते नर भव उतारि कीए निरभार ॥
ਸਤਿਸੰਗਤਿ​ਸਹਜ​ਸਾਰਿ​ਜਾਗੀਲੇ​ਗੁਰ​ਬੀਚਾਰਿ​ਨਿੰਮਰੀ​ਭੂਤ​ਸਦੀਵ​ਪਰਮ​ਪਿਆਰਿ​॥​
(ਉਹ ਮਨੁੱਖ) ਸਤਸੰਗਤ ਵਿਚ ਸਹਜ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ (ਉਹਨਾਂ ਦੇ ਮਨ) ਜਾਗ ਪੈਂਦੇ ਹਨ; ਉਹ ਸਦਾ ਨਿੰਮ੍ਰਤਾ ਤੇ ਪਰਮ ਪਿਆਰ ਵਿਚ (ਭਿੱਜੇ) ਰਹਿੰਦੇ ਹਨ।
The Sat Sangat, the True Congregation, is celestial and sublime; whoever remains awake and aware, contemplating the Guru, embodies humility, and is imbued forever with the Supreme Love of the Lord.
सतिसंगति सहज सारि जागीले गुर बीचारि निंमरी भूत सदीव परम पिआरि ॥
ਕਹੁ​ਕੀਰਤਿ​ਕਲ​ਸਹਾਰ​ਸਪਤ​ਦੀਪ​ਮਝਾਰ​ਲਹਣਾ​ਜਗਤ੍ਰ​ਗੁਰੁ​ਪਰਸਿ​ਮੁਰਾਰਿ​॥੨॥​
ਹੇ ਕਲਸਹਾਰ! ਆਖ- ਮੁਰਾਰੀ ਦੇ ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੨॥
O Kal Sahaar, chant the Praises of Lehnaa throughout the seven continents; He met with the Lord, and became Guru of the World. ||2||
कहु कीरति कल सहार सपत दीप मझार लहणा जगत्र गुरु परसि मुरारि ॥२॥
ਤੈ​ਤਉ​ਦ੍ਰਿੜਿਓ​ਨਾਮੁ​ਅਪਾਰੁ​ਬਿਮਲ​ਜਾਸੁ​ਬਿਥਾਰੁ​ਸਾਧਿਕ​ਸਿਧ​ਸੁਜਨ​ਜੀਆ​ਕੋ​ਅਧਾਰੁ​॥​
(ਹੇ ਗੁਰੂ ਅੰਗਦ!) ਤੂੰ ਤਾਂ (ਅਕਾਲ ਪੁਰਖ ਦੇ) ਅਪਾਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ, ਤੇਰੀ ਨਿਰਮਲ ਸੋਭਾ ਖਿੱਲਰੀ ਹੋਈ ਹੈ। ਤੂੰ ਸਾਧਿਕ ਸਿੱਧ ਅਤੇ ਸੰਤ ਜਨਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ।
You hold tight to the Naam, the Name of the Infinite Lord; Your expanse is immaculate. You are the Support of the Siddhas and seekers, and the good and humble beings.
तै तउ द्रिड़िओ नामु अपारु बिमल जासु बिथारु साधिक सिध सुजन जीआ को अधारु ॥
ਤੂ​ਤਾ​ਜਨਿਕ​ਰਾਜਾ​ਅਉਤਾਰੁ​ਸਬਦੁ​ਸੰਸਾਰਿ​ਸਾਰੁ​ਰਹਹਿ​ਜਗਤ੍ਰ​ਜਲ​ਪਦਮ​ਬੀਚਾਰ​॥​
(ਹੇ ਗੁਰੂ ਅੰਗਦ!) ਤੂੰ ਤਾਂ (ਨਿਰਲੇਪਤਾ ਵਿਚ) ਰਾਜਾ ਜਨਕ ਦਾ ਅਵਤਾਰ ਹੈਂ (ਭਾਵ, ਜਿਵੇਂ ਰਾਜਾ ਜਨਕ ਨਿਰਲੇਪ ਰਹਿੰਦਾ ਸੀ, ਤਿਵੇਂ ਤੂੰ ਨਿਰਲੇਪ ਰਹਿੰਦਾ ਹੈਂ)। ਜਗਤ ਵਿਚ (ਤੇਰਾ) ਸ਼ਬਦ ਸ੍ਰੇਸ਼ਟ ਹੈ, ਤੂੰ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈਂ; ਜਿਵੇਂ ਕੌਲ ਫੁੱਲ ਜਲ ਵਿਚ।
You are the incarnation of King Janak; the contemplation of Your Shabad is sublime throughout the universe. You abide in the world like the lotus on the water.
तू ता जनिक राजा अउतारु सबदु संसारि सारु रहहि जगत्र जल पदम बीचार ॥
ਕਲਿਪ​ਤਰੁ​ਰੋਗ​ਬਿਦਾਰੁ​ਸੰਸਾਰ​ਤਾਪ​ਨਿਵਾਰੁ​ਆਤਮਾ​ਤ੍ਰਿਬਿਧਿ​ਤੇਰੈ​ਏਕ​ਲਿਵ​ਤਾਰ​॥​
(ਹੇ ਗੁਰੂ ਅੰਗਦ!) ਤੂੰ ਕਲਪ ਰੁੱਖ ਹੈਂ, ਰੋਗਾਂ ਦੇ ਦੂਰ ਕਰਨ ਵਾਲਾ ਹੈਂ, ਸੰਸਾਰ ਦੇ ਦੁੱਖਾਂ ਨੂੰ ਨਿਵਿਰਤ ਕਰਨ ਵਾਲਾ ਹੈਂ। ਸਾਰੇ ਸੰਸਾਰੀ ਜੀਵ ਤੇਰੇ (ਚਰਨਾਂ) ਵਿਚ ਇੱਕ-ਰਸ ਲਿਵ ਲਾਈ ਬੈਠੇ ਹਨ।
Like the Elysian Tree, You cure all illnesses and take away the sufferings of the world. The three-phased soul is lovingly attuned to You alone.
कलिप तरु रोग बिदारु संसार ताप निवारु आतमा त्रिबिधि तेरै एक लिव तार ॥
ਕਹੁ​ਕੀਰਤਿ​ਕਲ​ਸਹਾਰ​ਸਪਤ​ਦੀਪ​ਮਝਾਰ​ਲਹਣਾ​ਜਗਤ੍ਰ​ਗੁਰੁ​ਪਰਸਿ​ਮੁਰਾਰਿ​॥੩॥​
ਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸੱਤਾਂ ਦੀਪਾਂ ਵਿਚ ਫੈਲ ਰਹੀ ਹੈ ॥੩॥
O Kal Sahaar, chant the Praises of Lehnaa throughout the seven continents; He met with the Lord, and became Guru of the World. ||3||
कहु कीरति कल सहार सपत दीप मझार लहणा जगत्र गुरु परसि मुरारि ॥३॥
ਤੈ​ਤਾ​ਹਦਰਥਿ​ਪਾਇਓ​ਮਾਨੁ​ਸੇਵਿਆ​ਗੁਰੁ​ਪਰਵਾਨੁ​ਸਾਧਿ​ਅਜਗਰੁ​ਜਿਨਿ​ਕੀਆ​ਉਨਮਾਨੁ​॥​
(ਹੇ ਗੁਰੂ ਅੰਗਦ!) ਤੂੰ ਤਾਂ (ਗੁਰੂ-ਨਾਨਕ ਦੀ) ਹਜ਼ੂਰੀ ਵਿੱਚੋਂ ਮਾਨ ਪਾਇਆ ਹੈ; ਤੂੰ ਪ੍ਰਵਾਣੀਕ ਗੁਰੂ (ਨਾਨਕ) ਨੂੰ ਸੇਵਿਆ ਹੈ, ਜਿਸ ਨੇ ਅਸਾਧ ਮਨ ਨੂੰ ਸਾਧ ਕੇ ਉਸ ਨੂੰ ਉੱਚਾ ਕੀਤਾ ਹੋਇਆ ਹੈ,
You were blessed with glory by the Prophet; You serve the Guru, certified by the Lord, who has subdued the snake of the mind, and who abides in the state of sublime bliss.
तै ता हदरथि पाइओ मानु सेविआ गुरु परवानु साधि अजगरु जिनि कीआ उनमानु ॥
ਹਰਿ​ਹਰਿ​ਦਰਸ​ਸਮਾਨ​ਆਤਮਾ​ਵੰਤਗਿਆਨ​ਜਾਣੀਅ​ਅਕਲ​ਗਤਿ​ਗੁਰ​ਪਰਵਾਨ​॥​
(ਹੇ ਗੁਰੂ ਅੰਗਦ!) ਜਿਸ ਗੁਰੂ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ, ਜੋ ਆਤਮ-ਗਿਆਨ ਵਾਲਾ ਹੈ, ਤੂੰ ਉਸ ਪ੍ਰਵਾਣੀਕ ਅਤੇ ਸਰਬ-ਵਿਆਪਕ ਪ੍ਰਭੂ ਦੇ ਰੂਪ ਗੁਰੂ (ਨਾਨਕ ਦੇਵ ਜੀ) ਦੀ ਉੱਚੀ ਆਤਮਕ ਅਵਸਥਾ ਸਮਝ ਲਈ ਹੈ।
Your Vision is like that of the Lord, Your soul is a fount of spiritual wisdom; You know the unfathomable state of the certified Guru.
हरि हरि दरस समान आतमा वंतगिआन जाणीअ अकल गति गुर परवान ॥
ਜਾ​ਕੀ​ਦ੍ਰਿਸਟਿ​ਅਚਲ​ਠਾਣ​ਬਿਮਲ​ਬੁਧਿ​ਸੁਥਾਨ​ਪਹਿਰਿ​ਸੀਲ​ਸਨਾਹੁ​ਸਕਤਿ​ਬਿਦਾਰਿ​॥​
ਜਿਸ (ਗੁਰੂ ਨਾਨਕ) ਦੀ ਨਿਗਾਹ ਅਚੱਲ ਟਿਕਾਣੇ ਤੇ (ਟਿਕੀ ਹੋਈ) ਹੈ, ਜਿਸ ਗੁਰੂ ਦੀ ਬੁੱਧੀ ਨਿਰਮਲ ਹੈ ਤੇ ਸ੍ਰੇਸ਼ਟ ਥਾਂ ਤੇ ਲੱਗੀ ਹੋਈ ਹੈ, ਅਤੇ ਜਿਸ ਗੁਰੂ ਨਾਨਕ ਨੇ ਨਿੰਮ੍ਰਤਾ ਵਾਲੇ ਸੁਭਾਉ ਦਾ ਸੰਨਾਹ ਪਹਿਨ ਕੇ ਮਾਇਆ (ਦੇ ਪ੍ਰਭਾਵ) ਨੂੰ ਨਾਸ ਕੀਤਾ ਹੈ।
Your Gaze is focused upon the unmoving, unchanging place. Your Intellect is immaculate; it is focused upon the most sublime place. Wearing the armor of humility, you have overcome Maya.
जा की द्रिसटि अचल ठाण बिमल बुधि सुथान पहिरि सील सनाहु सकति बिदारि ॥
ਕਹੁ​ਕੀਰਤਿ​ਕਲ​ਸਹਾਰ​ਸਪਤ​ਦੀਪ​ਮਝਾਰ​ਲਹਣਾ​ਜਗਤ੍ਰ​ਗੁਰੁ​ਪਰਸਿ​ਮੁਰਾਰਿ​॥੪॥​
ਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ ਦੇ ਚਰਨਾਂ) ਨੂੰ ਪਰਸ ਕੇ ਲਹਣੇ ਜੀ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੪॥
O Kal Sahaar, chant the Praises of Lehnaa throughout the seven continents; He met with the Lord, and became Guru of the World. ||4||
कहु कीरति कल सहार सपत दीप मझार लहणा जगत्र गुरु परसि मुरारि ॥४॥
ਦ੍ਰਿਸਟਿ​ਧਰਤ​ਤਮ​ਹਰਨ​ਦਹਨ​ਅਘ​ਪਾਪ​ਪ੍ਰਨਾਸਨ​॥​
(ਹੇ ਗੁਰੂ ਅੰਗਦ!) ਦ੍ਰਿਸ਼ਟੀ ਕਰਦਿਆਂ ਹੀ ਤੂੰ (ਅਗਿਆਨ-ਰੂਪ) ਹਨੇਰੇ ਨੂੰ ਦੂਰ ਕਰ ਦੇਂਦਾ ਹੈਂ; ਤੂੰ ਪਾਪ ਸਾੜਨ ਵਾਲਾ ਹੈਂ, ਅਤੇ ਪਾਪ ਨਾਸ ਕਰਨ ਵਾਲਾ ਹੈਂ।
Casting Your Glance of Grace, you dispel the darkness, burn away evil, and destroy sin.
द्रिसटि धरत तम हरन दहन अघ पाप प्रनासन ॥
ਸਬਦ​ਸੂਰ​ਬਲਵੰਤ​ਕਾਮ​ਅਰੁ​ਕ੍ਰੋਧ​ਬਿਨਾਸਨ​॥​
ਤੂੰ ਸ਼ਬਦ ਦਾ ਸੂਰਮਾ ਹੈਂ ਤੇ ਬਲਵਾਨ ਹੈਂ, ਕਾਮ ਅਤੇ ਕ੍ਰੋਧ ਨੂੰ ਤੂੰ ਨਾਸ ਕਰ ਦੇਂਦਾ ਹੈਂ।
You are the Heroic Warrior of the Shabad, the Word of God. Your Power destroys sexual desire and anger.
सबद सूर बलवंत काम अरु क्रोध बिनासन ॥
ਲੋਭ​ਮੋਹ​ਵਸਿ​ਕਰਣ​ਸਰਣ​ਜਾਚਿਕ​ਪ੍ਰਤਿਪਾਲਣ​॥​
(ਹੇ ਗੁਰੂ ਅੰਗਦ!) ਤੂੰ ਲੋਭ ਤੇ ਮੋਹ ਨੂੰ ਕਾਬੂ ਕੀਤਾ ਹੋਇਆ ਹੈ, ਸਰਨ ਆਏ ਮੰਗਤਿਆਂ ਨੂੰ ਤੂੰ ਪਾਲਣ ਵਾਲਾ ਹੈਂ,
You have overpowered greed and emotional attachment; You nurture and cherish those who seek Your Sanctuary.
लोभ मोह वसि करण सरण जाचिक प्रतिपालण ॥
ਆਤਮ​ਰਤ​ਸੰਗ੍ਰਹਣ​ਕਹਣ​ਅੰਮ੍ਰਿਤ​ਕਲ​ਢਾਲਣ​॥​
ਤੂੰ ਆਤਮਕ ਪ੍ਰੇਮ ਨੂੰ ਇਕੱਠਾ ਕੀਤਾ ਹੋਇਆ ਹੈ, ਤੇਰੇ ਬਚਨ ਅੰਮ੍ਰਿਤ ਦੇ ਸੁੰਦਰ ਚਸ਼ਮੇ ਹਨ।
You gather in the joyful love of the soul; Your Words have the Potency to bring forth Ambrosial Nectar.
आतम रत संग्रहण कहण अंम्रित कल ढालण ॥
ਸਤਿਗੁਰੂ​ਕਲ​ਸਤਿਗੁਰ​ਤਿਲਕੁ​ਸਤਿ​ਲਾਗੈ​ਸੋ​ਪੈ​ਤਰੈ​॥​
ਹੇ ਕਲ੍ਯ੍ਯਸਹਾਰ! ਸਤਿਗੁਰੂ (ਅੰਗਦ ਦੇਵ) ਸ਼ਿਰੋਮਣੀ ਗੁਰੂ ਹੈ। ਜੋ ਮਨੁੱਖ ਸਰਧਾ ਧਾਰ ਕੇ ਉਸ ਦੀ ਚਰਨੀਂ ਲੱਗਦਾ ਹੈ ਉਹ ਤਰ ਜਾਂਦਾ ਹੈ।
You are appointed the True Guru, the True Guru in this Dark Age of Kali Yuga; whoever is truly attached to You is carried across.
सतिगुरू कल सतिगुर तिलकु सति लागै सो पै तरै ॥
ਗੁਰੁ​ਜਗਤ​ਫਿਰਣਸੀਹ​ਅੰਗਰਉ​ਰਾਜੁ​ਜੋਗੁ​ਲਹਣਾ​ਕਰੈ​॥੫॥​
ਜਗਤ ਦਾ ਗੁਰੂ, ਬਾਬਾ ਫੇਰੂ (ਜੀ) ਦਾ ਸੁਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ ॥੫॥
The lion, the son of Pheru, is Guru Angad, the Guru of the World; Lehnaa practices Raja Yoga, the Yoga of meditation and success. ||5||
गुरु जगत फिरणसीह अंगरउ राजु जोगु लहणा करै ॥५॥