GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1358
Display Settings
Translations
ਭੈ​ਅਟਵੀਅੰ​ਮਹਾ​ਨਗਰ​ਬਾਸੰ​ਧਰਮ​ਲਖੵਣ​ਪ੍ਰਭ​ਮਇਆ​॥​
ਡਰਾਉਣਾ ਜੰਗਲ ਤਕੜਾ ਵੱਸਦਾ ਸ਼ਹਿਰ ਜਾਪਣ ਲੱਗ ਪੈਂਦਾ ਹੈ-ਇਹ ਹਨ ਧਰਮ ਦੇ ਲੱਛਣ ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦੇ ਹਨ।
The dreadful woods become a well-populated city; such are the merits of the righteous life of Dharma, given by God's Grace.
भै अटवीअं महा नगर बासं धरम लख्यण प्रभ मइआ ॥
ਸਾਧ​ਸੰਗਮ​ਰਾਮ​ਰਾਮ​ਰਮਣੰ​ਸਰਣਿ​ਨਾਨਕ​ਹਰਿ​ਹਰਿ​ਦਯਾਲ​ਚਰਣੰ​॥੪੪॥​
ਹੇ ਨਾਨਕ! (ਉਹ ਧਰਮ ਹੈ-) ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦਾ ਨਾਮ ਸਿਮਰਨਾ ਤੇ ਦਿਆਲ ਪ੍ਰਭੂ ਦੇ ਚਰਨਾਂ ਦਾ ਆਸਰਾ ਲੈਣਾ ॥੪੪॥
Chanting the Lord's Name in the Saadh Sangat, the Company of the Holy, O Nanak, the Lotus Feet of the Merciful Lord are found. ||44||
साध संगम राम राम रमणं सरणि नानक हरि हरि दयाल चरणं ॥४४॥
ਹੇ​ਅਜਿਤ​ਸੂਰ​ਸੰਗ੍ਰਾਮੰ​ਅਤਿ​ਬਲਨਾ​ਬਹੁ​ਮਰਦਨਹ​॥​
ਹੇ ਨਾਹ ਜਿੱਤੇ ਜਾਣ ਵਾਲੇ (ਮੋਹ)! ਤੂੰ ਜੁੱਧ ਦਾ ਸੂਰਮਾ ਹੈਂ, ਤੂੰ ਅਨੇਕਾਂ ਮਹਾਂ ਬਲੀਆਂ ਨੂੰ ਮਲ ਦੇਣ ਵਾਲਾ ਹੈਂ।
O emotional attachment, you are the invincible warrior of the battlefield of life; you totally crush and destroy even the most powerful.
हे अजित सूर संग्रामं अति बलना बहु मरदनह ॥
ਗਣ​ਗੰਧਰਬ​ਦੇਵ​ਮਾਨੁਖੵੰ​ਪਸੁ​ਪੰਖੀ​ਬਿਮੋਹਨਹ​॥​
ਗਣ ਗੰਧਰਬ ਦੇਵਤੇ ਮਨੁੱਖ ਪਸ਼ੂ ਪੰਛੀ-ਇਹਨਾਂ ਸਭਨਾਂ ਨੂੰ ਤੂੰ ਮੋਹ ਲੈਂਦਾ ਹੈਂ।
You entice and fascinate even the heavenly heralds, celestial singers, gods, mortals, beasts and birds.
गण गंधरब देव मानुख्यं पसु पंखी बिमोहनह ॥
ਹਰਿ​ਕਰਣਹਾਰੰ​ਨਮਸਕਾਰੰ​ਸਰਣਿ​ਨਾਨਕ​ਜਗਦੀਸ੍ਵਰਹ​॥੪੫॥​
(ਪਰ ਇਸ ਦੀ ਮਾਰ ਤੋਂ ਬਚਣ ਲਈ) ਹੇ ਨਾਨਕ! ਜਗਤ ਦੇ ਮਾਲਕ ਪ੍ਰਭੂ ਦੀ ਸਰਨ ਲੈ ਅਤੇ ਜਗਤ ਦੇ ਰਚਣਹਾਰ ਹਰੀ ਨੂੰ ਨਮਸਕਾਰ ਕਰ ॥੪੫॥
Nanak bows in humble surrender to the Lord; he seeks the Sanctuary of the Lord of the Universe. ||45||
हरि करणहारं नमसकारं सरणि नानक जगदीस्वरह ॥४५॥
ਹੇ​ਕਾਮੰ​ਨਰਕ​ਬਿਸ੍ਰਾਮੰ​ਬਹੁ​ਜੋਨੀ​ਭ੍ਰਮਾਵਣਹ​॥​
ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ) ਨਰਕ ਵਿਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿਚ ਭਟਕਾਣ ਵਾਲਾ ਹੈਂ।
O sexual desire, you lead the mortals to hell; you make them wander in reincarnation through countless species.
हे कामं नरक बिस्रामं बहु जोनी भ्रमावणह ॥
ਚਿਤ​ਹਰਣੰ​ਤ੍ਰੈ​ਲੋਕ​ਗੰਮੵੰ​ਜਪ​ਤਪ​ਸੀਲ​ਬਿਦਾਰਣਹ​॥​
ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ।
You cheat the consciousness, and pervade the three worlds. You destroy meditation, penance and virtue.
चित हरणं त्रै लोक गंम्यं जप तप सील बिदारणह ॥
ਅਲਪ​ਸੁਖ​ਅਵਿਤ​ਚੰਚਲ​ਊਚ​ਨੀਚ​ਸਮਾਵਣਹ​॥​
ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ।
But you give only shallow pleasure, while you make the mortals weak and unsteady; you pervade the high and the low.
अलप सुख अवित चंचल ऊच नीच समावणह ॥
ਤਵ​ਭੈ​ਬਿਮੁੰਚਿਤ​ਸਾਧ​ਸੰਗਮ​ਓਟ​ਨਾਨਕ​ਨਾਰਾਇਣਹ​॥੪੬॥​
ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿਚ ਤੂੰ ਪਹੁੰਚ ਜਾਂਦਾ ਹੈਂ। ਸਾਧ ਸੰਗਤ ਵਿਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ! (ਸਾਧ ਸੰਗ ਵਿਚ ਜਾ ਕੇ) ਪ੍ਰਭੂ ਦੀ ਸਰਨ ਲੈ ॥੪੬॥
Your fear is dispelled in the Saadh Sangat, the Company of the Holy, O Nanak, through the Protection and Support of the Lord. ||46||
तव भै बिमुंचित साध संगम ओट नानक नाराइणह ॥४६॥
ਹੇ​ਕਲਿ​ਮੂਲ​ਕ੍ਰੋਧੰ​ਕਦੰਚ​ਕਰੁਣਾ​ਨ​ਉਪਰਜਤੇ​॥​
ਹੇ ਝਗੜੇ ਦੇ ਮੁੱਢ ਕ੍ਰੋਧ! (ਤੇਰੇ ਅੰਦਰ) ਕਦੇ ਦਇਆ ਨਹੀਂ ਉਪਜਦੀ।
O anger, you are the root of conflict; compassion never rises up in you.
हे कलि मूल क्रोधं कदंच करुणा न उपरजते ॥
ਬਿਖਯੰਤ​ਜੀਵੰ​ਵਸੵੰ​ਕਰੋਤਿ​ਨਿਰਤੵੰ​ਕਰੋਤਿ​ਜਥਾ​ਮਰਕਟਹ​॥​
ਤੂੰ ਵਿਸ਼ਈ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈਂ। ਤੇਰੇ ਵੱਸ ਵਿਚ ਆਇਆ ਜੀਵ ਇਉਂ ਨੱਚਦਾ ਹੈ ਜਿਵੇਂ ਬਾਂਦਰ।
You take the corrupt, sinful beings in your power, and make them dance like monkeys.
बिखयंत जीवं वस्यं करोति निरत्यं करोति जथा मरकटह ॥
ਅਨਿਕ​ਸਾਸਨ​ਤਾੜੰਤਿ​ਜਮਦੂਤਹ​ਤਵ​ਸੰਗੇ​ਅਧਮੰ​ਨਰਹ​॥​
ਤੇਰੀ ਸੰਗਤ ਵਿਚ ਜੀਵ ਨੀਚ (ਸੁਭਾਵ ਵਾਲੇ) ਬਣ ਜਾਂਦੇ ਹਨ। ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਤੇ ਦੰਡ ਦੇਂਦੇ ਹਨ।
Associating with you, mortals are debased and punished by the Messenger of Death in so many ways.
अनिक सासन ताड़ंति जमदूतह तव संगे अधमं नरह ॥
ਦੀਨ​ਦੁਖ​ਭੰਜਨ​ਦਯਾਲ​ਪ੍ਰਭੁ​ਨਾਨਕ​ਸਰਬ​ਜੀਅ​ਰਖੵਾ​ਕਰੋਤਿ​॥੪੭॥​
ਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ ਪ੍ਰਭੂ ਹੀ (ਇਸ ਕ੍ਰੋਧ ਤੋਂ) ਸਭ ਜੀਵਾਂ ਦੀ ਰੱਖਿਆ ਕਰਦਾ ਹੈ (ਹੋਰ ਕੋਈ ਨਹੀਂ ਕਰ ਸਕਦਾ) ॥੪੭॥
O Destroyer of the pains of the poor, O Merciful God, Nanak prays for You to protect all begins from such anger. ||47||
दीन दुख भंजन दयाल प्रभु नानक सरब जीअ रख्या करोति ॥४७॥
ਹੇ​ਲੋਭਾ​ਲੰਪਟ​ਸੰਗ​ਸਿਰਮੋਰਹ​ਅਨਿਕ​ਲਹਰੀ​ਕਲੋਲਤੇ​॥​
ਹੇ ਲੋਭ! ਮੁਖੀ ਬੰਦੇ (ਭੀ) ਤੇਰੀ ਸੰਗਤ ਵਿਚ (ਰਹਿ ਕੇ ਵਿਕਾਰਾਂ ਵਿਚ) ਡੁੱਬ ਜਾਂਦੇ ਹਨ, ਤੇਰੀਆਂ ਲਹਿਰਾਂ ਵਿਚ (ਫਸ ਕੇ) ਅਨੇਕਾਂ ਕਲੋਲ ਕਰਦੇ ਹਨ।
O greed, you cling to even the great, assaulting them with countless waves.
हे लोभा लंपट संग सिरमोरह अनिक लहरी कलोलते ॥
ਧਾਵੰਤ​ਜੀਆ​ਬਹੁ​ਪ੍ਰਕਾਰੰ​ਅਨਿਕ​ਭਾਂਤਿ​ਬਹੁ​ਡੋਲਤੇ​॥​
ਤੇਰੇ ਵੱਸ ਵਿਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ।
You cause them to run around wildly in all directions, wobbling and wavering unsteadily.
धावंत जीआ बहु प्रकारं अनिक भांति बहु डोलते ॥
ਨ​ਚ​ਮਿਤ੍ਰੰ​ਨ​ਚ​ਇਸਟੰ​ਨ​ਚ​ਬਾਧਵ​ਨ​ਚ​ਮਾਤ​ਪਿਤਾ​ਤਵ​ਲਜਯਾ​॥​
ਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾਹ ਕਿਸੇ ਮਿਤ੍ਰ ਦੀ, ਨਾਹ ਗੁਰੂ-ਪੀਰ ਦੀ, ਨਾਹ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਕੋਈ ਸ਼ਰਮ ਰਹਿੰਦੀ ਹੈ।
You have no respect for friends, ideals, relations, mother or father.
न च मित्रं न च इसटं न च बाधव न च मात पिता तव लजया ॥
ਅਕਰਣੰ​ਕਰੋਤਿ​ਅਖਾਦੵਿ​ਖਾਦੵੰ​ਅਸਾਜੵੰ​ਸਾਜਿ​ਸਮਜਯਾ​॥​
ਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ, ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ ਦੇਂਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ।
You make them do what they should not do. You make them eat what they should not eat. You make them accomplish what they should not accomplish.
अकरणं करोति अखाद्यि खाद्यं असाज्यं साजि समजया ॥
ਤ੍ਰਾਹਿ​ਤ੍ਰਾਹਿ​ਸਰਣਿ​ਸੁਆਮੀ​ਬਿਗੵਾਪ੍ਤਿ​ਨਾਨਕ​ਹਰਿ​ਨਰਹਰਹ​॥੪੮॥​
ਹੇ ਨਾਨਕ! (ਲੋਭ ਤੋਂ ਬਚਣ ਲਈ) ਇਉਂ ਅਰਦਾਸ ਕਰ-ਹੇ ਪ੍ਰਭੂ! ਹੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ ਇਸ ਤੋਂ ਬਚਾ ਲੈ, ਬਚਾ ਲੈ ॥੪੮॥
Save me, save me - I have come to Your Sanctuary, O my Lord and Master; Nanak prays to the Lord. ||48||
त्राहि त्राहि सरणि सुआमी बिग्याप्ति नानक हरि नरहरह ॥४८॥
ਹੇ​ਜਨਮ​ਮਰਣ​ਮੂਲੰ​ਅਹੰਕਾਰੰ​ਪਾਪਾਤਮਾ​॥​
ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਕਾਰਨ ਹੈਂ।
O egotism, you are the root of birth and death and the cycle of reincarnation; you are the very soul of sin.
हे जनम मरण मूलं अहंकारं पापातमा ॥
ਮਿਤ੍ਰੰ​ਤਜੰਤਿ​ਸਤ੍ਰੰ​ਦ੍ਰਿੜੰਤਿ​ਅਨਿਕ​ਮਾਯਾ​ਬਿਸ੍ਤੀਰਨਹ​॥​
ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰ ਕੇ ਤੂੰ ਮਿੱਤ੍ਰਾਂ ਦਾ ਤਿਆਗ ਕਰਾ ਕੇ ਵੈਰੀ ਪੱਕੇ ਕਰਾਈ ਜਾਂਦਾ ਹੈਂ।
You forsake friends, and hold tight to enemies. You spread out countless illusions of Maya.
मित्रं तजंति सत्रं द्रिड़ंति अनिक माया बिस्तीरनह ॥
ਆਵੰਤ​ਜਾਵੰਤ​ਥਕੰਤ​ਜੀਆ​ਦੁਖ​ਸੁਖ​ਬਹੁ​ਭੋਗਣਹ​॥​
(ਤੇਰੇ ਵੱਸ ਵਿਚ ਹੋ ਕੇ) ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਥੱਕ ਜਾਂਦੇ ਹਨ, ਅਨੇਕਾਂ ਦੁੱਖ ਸੁਖ ਭੋਗਦੇ ਹਨ,
You cause the living beings to come and go until they are exhausted. You lead them to experience pain and pleasure.
आवंत जावंत थकंत जीआ दुख सुख बहु भोगणह ॥
ਭ੍ਰਮ​ਭਯਾਨ​ਉਦਿਆਨ​ਰਮਣੰ​ਮਹਾ​ਬਿਕਟ​ਅਸਾਧ​ਰੋਗਣਹ​॥​
ਭਟਕਣਾ ਵਿਚ ਪੈ ਕੇ, ਮਾਨੋ, ਡਰਾਉਣੇ ਜੰਗਲ ਵਿਚੋਂ ਦੀ ਲੰਘਦੇ ਹਨ, ਅਤੇ ਬੜੇ ਭਿਆਨਕ ਲਾ-ਇਲਾਜ ਰੋਗਾਂ ਵਿਚ ਫਸੇ ਹੋਏ ਹਨ।
You lead them to wander lost in the terrible wilderness of doubt; you lead them to contract the most horrible, incurable diseases.
भ्रम भयान उदिआन रमणं महा बिकट असाध रोगणह ॥
ਬੈਦੵੰ​ਪਾਰਬ੍ਰਹਮ​ਪਰਮੇਸ੍ਵਰ​ਆਰਾਧਿ​ਨਾਨਕ​ਹਰਿ​ਹਰਿ​ਹਰੇ​॥੪੯॥​
(ਅਹੰਕਾਰ ਦੇ ਰੋਗ ਤੋਂ ਬਚਾਣ ਵਾਲਾ) ਹਕੀਮ ਪਰਮਾਤਮਾ ਹੀ ਹੈ। ਹੇ ਨਾਨਕ! ਉਸ ਪ੍ਰਭੂ ਨੂੰ ਹਰ ਵੇਲੇ ਸਿਮਰ ॥੪੯॥
The only Physician is the Supreme Lord, the Transcendent Lord God. Nanak worships and adores the Lord, Har, Har, Haray. ||49||
बैद्यं पारब्रहम परमेस्वर आराधि नानक हरि हरि हरे ॥४९॥
ਹੇ​ਪ੍ਰਾਣ​ਨਾਥ​ਗੋਬਿੰਦਹ​ਕ੍ਰਿਪਾ​ਨਿਧਾਨ​ਜਗਦ​ਗੁਰੋ​॥​
ਹੇ ਗੋਬਿੰਦ! ਹੇ ਜੀਵਾਂ ਦੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਜਗਤ ਦੇ ਗੁਰੂ!
O Lord of the Universe, Master of the Breath of life, Treasure of Mercy, Guru of the World.
हे प्राण नाथ गोबिंदह क्रिपा निधान जगद गुरो ॥
ਹੇ​ਸੰਸਾਰ​ਤਾਪ​ਹਰਣਹ​ਕਰੁਣਾਮੈ​ਸਭ​ਦੁਖ​ਹਰੋ​॥​
ਹੇ ਦੁਨੀਆ ਦੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਤਰਸ-ਸਰੂਪ ਪ੍ਰਭੂ! (ਜੀਵਾਂ ਦੇ) ਸਾਰੇ ਦੁੱਖ-ਕਲੇਸ਼ ਦੂਰ ਕਰ।
O Destroyer of the fever of the world, Embodiment of Compassion, please take away all my pain.
हे संसार ताप हरणह करुणामै सभ दुख हरो ॥
ਹੇ​ਸਰਣਿ​ਜੋਗ​ਦਯਾਲਹ​ਦੀਨਾ​ਨਾਥ​ਮਯਾ​ਕਰੋ​॥​
ਹੇ ਦਇਆ ਦੇ ਘਰ! ਹੇ ਸਰਨ ਆਇਆਂ ਦੀ ਸਹੈਤਾ ਕਰਨ-ਜੋਗ ਪ੍ਰਭੂ! ਹੇ ਦੀਨਾਂ ਦੇ ਨਾਥ! ਮੇਹਰ ਕਰ।
O Merciful Lord, Potent to give Sanctuary, Master of the meek and humble, please be kind to me.
हे सरणि जोग दयालह दीना नाथ मया करो ॥
ਸਰੀਰ​ਸ੍ਵਸਥ​ਖੀਣ​ਸਮਏ​ਸਿਮਰੰਤਿ​ਨਾਨਕ​ਰਾਮ​ਦਾਮੋਦਰ​ਮਾਧਵਹ​॥੫੦॥​
ਹੇ ਰਾਮ! ਹੇ ਦਾਮੋਦਰ! ਹੇ ਮਾਧੋ! ਸਰੀਰਕ ਅਰੋਗਤਾ ਸਮੇ ਅਤੇ ਸਰੀਰ ਦੇ ਨਾਸ ਹੋਣ ਸਮੇ (ਹਰ ਵੇਲੇ) ਨਾਨਕ ਤੈਨੂੰ ਸਿਮਰਦਾ ਰਹੇ ॥੫੦॥
Whether his body is healthy or sick, let Nanak meditate in remembrance on You, Lord. ||50||
सरीर स्वसथ खीण समए सिमरंति नानक राम दामोदर माधवह ॥५०॥
ਚਰਣ​ਕਮਲ​ਸਰਣੰ​ਰਮਣੰ​ਗੋਪਾਲ​ਕੀਰਤਨਹ​॥​
ਸਾਧ ਸੰਗਤ ਦੀ ਰਾਹੀਂ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ (ਲਿਆਂ), ਜਗਤ ਦੇ ਪਾਲਣਹਾਰ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਿਆਂ-
I have come to the Sanctuary of the Lord's Lotus Feet, where I sing the Kirtan of His Praises.
चरण कमल सरणं रमणं गोपाल कीरतनह ॥
ਸਾਧ​ਸੰਗੇਣ​ਤਰਣੰ​ਨਾਨਕ​ਮਹਾ​ਸਾਗਰ​ਭੈ​ਦੁਤਰਹ​॥੫੧॥​
(ਇਸ ਵਿਚੋਂ) ਪਾਰ ਲੰਘ ਸਕੀਦਾ ਹੈ। ਹੇ ਨਾਨਕ! (ਸੰਸਾਰ) ਇਕ ਵੱਡਾ ਭਿਆਨਕ ਸਮੁੰਦਰ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੫੧॥
In the Saadh Sangat, the Company of the Holy, Nanak is carried across the utterly terrifying, difficult world-ocean. ||51||
साध संगेण तरणं नानक महा सागर भै दुतरह ॥५१॥
ਸਿਰ​ਮਸ੍ਤਕ​ਰਖੵਾ​ਪਾਰਬ੍ਰਹਮੰ​ਹਸ੍ਤ​ਕਾਯਾ​ਰਖੵਾ​ਪਰਮੇਸ੍ਵਰਹ​॥​
ਸਿਰ, ਮੱਥਾ, ਹੱਥ, ਸਰੀਰ ਦੀ (ਹਰ ਤਰ੍ਹਾਂ) ਰੱਖਿਆ ਕਰਨ ਵਾਲਾ ਪਾਰਬ੍ਰਹਮ ਪਰਮੇਸਰ (ਹੈ),
The Supreme Lord God has protected my head and forehead; the Transcendent Lord has protected my hands and body.
सिर मस्तक रख्या पारब्रहमं हस्त काया रख्या परमेस्वरह ॥
ਆਤਮ​ਰਖੵਾ​ਗੋਪਾਲ​ਸੁਆਮੀ​ਧਨ​ਚਰਣ​ਰਖੵਾ​ਜਗਦੀਸ੍ਵਰਹ​॥​
ਜਿੰਦ, ਧਨ-ਪਦਾਰਥ (ਆਦਿ ਦੀ) ਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਗੋਪਾਲ, ਸੁਆਮੀ, ਜਗਦੀਸਰ (ਹੀ ਹੈ)।
God, my Lord and Master, has saved my soul; the Lord of the Universe has saved my wealth and feet.
आतम रख्या गोपाल सुआमी धन चरण रख्या जगदीस्वरह ॥
ਸਰਬ​ਰਖੵਾ​ਗੁਰ​ਦਯਾਲਹ​ਭੈ​ਦੂਖ​ਬਿਨਾਸਨਹ​॥​
ਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਸਭ ਤੋਂ ਵੱਡਾ ਦਇਆ ਦਾ ਘਰ ਪਰਮਾਤਮਾ ਹੀ ਹੈ। ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
The Merciful Guru has protected everything, and destroyed my fear and suffering.
सरब रख्या गुर दयालह भै दूख बिनासनह ॥
ਭਗਤਿ​ਵਛਲ​ਅਨਾਥ​ਨਾਥੇ​ਸਰਣਿ​ਨਾਨਕ​ਪੁਰਖ​ਅਚੁਤਹ​॥੫੨॥​
ਹੇ ਨਾਨਕ! ਉਹ ਪ੍ਰਭੂ ਨਿਆਸਰਿਆਂ ਦਾ ਆਸਰਾ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਉਸ ਅਵਿਨਾਸ਼ੀ ਸਰਬ-ਵਿਆਪਕ ਪ੍ਰਭੂ ਦਾ ਆਸਰਾ ਲੈ ॥੫੨॥
God is the Lover of His devotees, the Master of the masterless. Nanak has entered the Sanctuary of the Imperishable Primal Lord God. ||52||
भगति वछल अनाथ नाथे सरणि नानक पुरख अचुतह ॥५२॥
ਜੇਨ​ਕਲਾ​ਧਾਰਿਓ​ਆਕਾਸੰ​ਬੈਸੰਤਰੰ​ਕਾਸਟ​ਬੇਸਟੰ​॥​
ਜਿਸ (ਪਰਮਾਤਮਾ) ਨੇ ਆਪਣੀ ਸੱਤਿਆ ਨਾਲ ਆਕਾਸ਼ ਨੂੰ ਟਿਕਾਇਆ ਹੋਇਆ ਹੈ ਅਤੇ ਅੱਗ ਨੂੰ ਲੱਕੜ ਨਾਲ ਢਕਿਆ ਹੋਇਆ ਹੈ;
His Power supports the sky, and locks fire within wood.
जेन कला धारिओ आकासं बैसंतरं कासट बेसटं ॥
ਜੇਨ​ਕਲਾ​ਸਸਿ​ਸੂਰ​ਨਖੵਤ੍ਰ​ਜੋਤੵਿੰ​ਸਾਸੰ​ਸਰੀਰ​ਧਾਰਣੰ​॥​
ਜਿਸ ਪ੍ਰਭੂ ਨੇ ਆਪਣੀ ਤਾਕਤ ਨਾਲ ਚੰਦ੍ਰਮਾ ਸੂਰਜ ਤਾਰਿਆਂ ਵਿਚ ਆਪਣਾ ਪ੍ਰਕਾਸ਼ ਟਿਕਾਇਆ ਹੋਇਆ ਹੈ ਅਤੇ ਸਭ ਸਰੀਰਾਂ ਵਿਚ ਸੁਆਸ ਟਿਕਾਏ ਹੋਏ ਹਨ;
His Power supports the moon, the sun and the stars, and infuses light and breath into the body.
जेन कला ससि सूर नख्यत्र जोत्यिं सासं सरीर धारणं ॥