GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1284
Display Settings
Translations
ਮਃ​੩​॥​
Third Mahalaa:
मः ३ ॥
ਬਾਬੀਹਾ​ਬੇਨਤੀ​ਕਰੇ​ਕਰਿ​ਕਿਰਪਾ​ਦੇਹੁ​ਜੀਅ​ਦਾਨ​॥​
(ਜਦੋਂ) (ਜੀਵ-) ਪਪੀਹਾ (ਪ੍ਰਭੂ ਅੱਗੇ) ਬੇਨਤੀ ਕਰਦਾ ਹੈ ਕਿ-(ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ ਜੀਵਨ- ਦਾਤ ਬਖ਼ਸ਼;
The rainbird prays: O Lord, grant Your Grace, and bless me with the gift of the life of the soul.
बाबीहा बेनती करे करि किरपा देहु जीअ दान ॥
ਜਲ​ਬਿਨੁ​ਪਿਆਸ​ਨ​ਊਤਰੈ​ਛੁਟਕਿ​ਜਾਂਹਿ​ਮੇਰੇ​ਪ੍ਰਾਨ​॥​
ਤੇਰੇ ਨਾਮ-ਅੰਮ੍ਰਿਤ ਤੋਂ ਬਿਨਾ (ਮੇਰੀ) ਤ੍ਰਿਸ਼ਨਾ ਨਹੀਂ ਮੁੱਕਦੀ, (ਤੇਰੇ ਨਾਮ ਤੋਂ ਬਿਨਾ) ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ।
Without the water, my thirst is not quenched, and my breath of life is ended and gone.
जल बिनु पिआस न ऊतरै छुटकि जांहि मेरे प्रान ॥
ਤੂ​ਸੁਖਦਾਤਾ​ਬੇਅੰਤੁ​ਹੈ​ਗੁਣਦਾਤਾ​ਨੇਧਾਨੁ​॥​
ਤੂੰ ਸੁਖ ਦੇਣ ਵਾਲਾ ਹੈਂ, ਤੂੰ ਬੇਅੰਤ ਹੈਂ, ਤੂੰ ਗੁਣ ਬਖ਼ਸ਼ਣ ਵਾਲਾ ਹੈ; ਤੇ ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ-
You are the Giver of peace, O Infinite Lord God; You are the Giver of the treasure of virtue.
तू सुखदाता बेअंतु है गुणदाता नेधानु ॥
ਨਾਨਕ​ਗੁਰਮੁਖਿ​ਬਖਸਿ​ਲਏ​ਅੰਤਿ​ਬੇਲੀ​ਹੋਇ​ਭਗਵਾਨੁ​॥੨॥​
ਹੇ ਨਾਨਕ! (ਇਹ ਬੇਨਤੀ ਸੁਣ ਕੇ) ਭਗਵਾਨ ਗੁਰੂ ਦੇ ਸਨਮੁਖ ਹੋਏ ਮਨੁੱਖ ਉਤੇ ਮਿਹਰ ਕਰਦਾ ਹੈ ਤੇ ਅੰਤ ਸਮੇ ਉਸ ਦਾ ਸਹਾਈ ਬਣਦਾ ਹੈ ॥੨॥
O Nanak, the Gurmukh is forgiven; in the end, the Lord God shall be your only friend. ||2||
नानक गुरमुखि बखसि लए अंति बेली होइ भगवानु ॥२॥
ਪਉੜੀ​॥​
Pauree:
पउड़ी ॥
ਆਪੇ​ਜਗਤੁ​ਉਪਾਇ​ਕੈ​ਗੁਣ​ਅਉਗਣ​ਕਰੇ​ਬੀਚਾਰੁ​॥​
(ਪ੍ਰਭੂ) ਆਪ ਹੀ ਜਗਤ ਬਣਾ ਕੇ (ਜੀਵਾਂ ਦੇ) ਗੁਣਾਂ ਤੇ ਔਗੁਣਾਂ ਦਾ ਲੇਖਾ ਕਰਦਾ ਹੈ।
He created the world; He considers the merits and demerits of the mortals.
आपे जगतु उपाइ कै गुण अउगण करे बीचारु ॥
ਤ੍ਰੈ​ਗੁਣ​ਸਰਬ​ਜੰਜਾਲੁ​ਹੈ​ਨਾਮਿ​ਨ​ਧਰੇ​ਪਿਆਰੁ​॥​
(ਮਾਇਆ ਦੇ) ਤਿੰਨ ਗੁਣ (ਭੀ ਜੋ) ਨਿਰਾ ਜੰਜਾਲ (ਭਾਵ, ਵਿਕਾਰਾਂ ਵਿਚ ਫਸਾਣ ਵਾਲਾ) ਹੀ ਹੈ (ਇਹ ਭੀ ਪ੍ਰਭੂ ਨੇ ਆਪ ਹੀ ਰਚਿਆ ਹੈ, ਇਸ ਵਿਚ ਫਸ ਕੇ ਜਗਤ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਪਾਂਦਾ;
Those who are entangled in the three gunas - the three dispositions - do not love the Naam, the Name of the Lord.
त्रै गुण सरब जंजालु है नामि न धरे पिआरु ॥
ਗੁਣ​ਛੋਡਿ​ਅਉਗਣ​ਕਮਾਵਦੇ​ਦਰਗਹ​ਹੋਹਿ​ਖੁਆਰੁ​॥​
(ਇਸ ਵਾਸਤੇ ਜੀਵ) ਗੁਣ ਛੱਡ ਕੇ ਅਉਗਣ ਕਮਾਂਦੇ ਹਨ ਤੇ (ਆਖ਼ਰ) ਪ੍ਰਭੂ ਦੀ ਹਜ਼ੂਰੀ ਵਿਚ ਸ਼ਰਮਿੰਦੇ ਹੁੰਦੇ ਹਨ।
Forsaking virtue, they practice evil; they shall be miserable in the Court of the Lord.
गुण छोडि अउगण कमावदे दरगह होहि खुआरु ॥
ਜੂਐ​ਜਨਮੁ​ਤਿਨੀ​ਹਾਰਿਆ​ਕਿਤੁ​ਆਏ​ਸੰਸਾਰਿ​॥​
ਅਜੇਹੇ ਜੀਵ (ਮਾਨੋ) ਜੂਏ ਵਿਚ ਮਨੁੱਖਾ-ਜਨਮ ਹਾਰ ਜਾਂਦੇ ਹਨ, ਉਹਨਾਂ ਦਾ ਜਗਤ ਵਿਚ ਆਉਣਾ ਕਿਸੇ ਅਰਥ ਨਹੀਂ ਹੁੰਦਾ ਹੈ।
They lose their life in the gamble; why did they even come into the world?
जूऐ जनमु तिनी हारिआ कितु आए संसारि ॥
ਸਚੈ​ਸਬਦਿ​ਮਨੁ​ਮਾਰਿਆ​ਅਹਿਨਿਸਿ​ਨਾਮਿ​ਪਿਆਰਿ​॥​
(ਪਰ) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੇ) ਸੱਚੇ ਸ਼ਬਦ ਦੀ ਰਾਹੀਂ ਆਪਣਾ ਮਨ ਵੱਸ ਵਿਚ ਲਿਆਂਦਾ ਹੈ, ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ ਪਿਆਰ ਪਾਂਦੇ ਹਨ,
But those who conquer and subdue their minds, through the True Word of the Shabad - night and day, they love the Naam.
सचै सबदि मनु मारिआ अहिनिसि नामि पिआरि ॥
ਜਿਨੀ​ਪੁਰਖੀ​ਉਰਿ​ਧਾਰਿਆ​ਸਚਾ​ਅਲਖ​ਅਪਾਰੁ​॥​
ਜਿਨ੍ਹਾਂ ਨੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਵਸਾਇਆ ਹੈ,
Those people enshrine the True, Invisible and Infinite Lord in their hearts.
जिनी पुरखी उरि धारिआ सचा अलख अपारु ॥
ਤੂ​ਗੁਣਦਾਤਾ​ਨਿਧਾਨੁ​ਹਹਿ​ਅਸੀ​ਅਵਗਣਿਆਰ​॥​
(ਉਹ ਇਉਂ ਬੇਨਤੀ ਕਰਦੇ ਹਨ)-"ਹੇ ਪ੍ਰਭੂ! ਤੂੰ ਗੁਣਾਂ ਦਾ ਦਾਤਾ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈ, ਅਸੀਂ ਜੀਵ ਅਉਗਣੀ ਹਾਂ।"
You, O Lord, are the Giver, the Treasure of virtue; I am unvirtuous and unworthy.
तू गुणदाता निधानु हहि असी अवगणिआर ॥
ਜਿਸੁ​ਬਖਸੇ​ਸੋ​ਪਾਇਸੀ​ਗੁਰ​ਸਬਦੀ​ਵੀਚਾਰੁ​॥੧੩॥​
ਗੁਰੂ ਦੇ ਸ਼ਬਦ ਦੀ ਰਾਹੀਂ (ਅਜੇਹੀ ਸੁਅੱਛ) ਵਿਚਾਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ (ਪਰਮਾਤਮਾ ਆਪ) ਮਿਹਰ ਕਰਦਾ ਹੈ ॥੧੩॥
He alone finds You, whom You bless and forgive, and inspire to contemplate the Word of the Guru's Shabad. ||13||
जिसु बखसे सो पाइसी गुर सबदी वीचारु ॥१३॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਰਾਤਿ​ਨ​ਵਿਹਾਵੀ​ਸਾਕਤਾਂ​ਜਿਨੑਾ​ਵਿਸਰੈ​ਨਾਉ​॥​
ਜੋ ਬੰਦੇ ਪਰਮਾਤਮਾ ਦੇ ਚਰਨਾਂ ਨਾਲੋਂ ਵਿੱਛੁੜੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਦਾ ਨਾਮ ਭੁੱਲਿਆ ਹੋਇਆ ਹੈ ਉਹਨਾਂ ਦੀ ਰਾਤਿ ਬੀਤਣ ਵਿਚ ਨਹੀਂ ਆਉਂਦੀ (ਭਾਵ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਲੰਘਦੀ ਹੈ; ਉਹ ਇਤਨੇ ਦੁਖੀ ਹੁੰਦੇ ਹਨ ਕਿ ਉਹਨਾਂ ਨੂੰ ਉਮਰ ਭਾਰੂ ਹੋਈ ਜਾਪਦੀ ਹੈ)।
The faithless cynics forget the Name of the Lord; the night of their lives does not pass in peace.
राति न विहावी साकतां जिना विसरै नाउ ॥
ਰਾਤੀ​ਦਿਨਸ​ਸੁਹੇਲੀਆ​ਨਾਨਕ​ਹਰਿ​ਗੁਣ​ਗਾਂਉ​॥੧॥​
ਪਰ, ਹੇ ਨਾਨਕ! ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਗੁਣ ਗਾਂਦੀਆਂ ਹਨ, ਉਹਨਾਂ ਦੇ ਦਿਨ ਰਾਤ (ਭਾਵ, ਸਾਰੀ ਉਮਰ) ਸੁਖੀ ਗੁਜ਼ਰਦੇ ਹਨ ॥੧॥
Their days and nights become comfortable, O Nanak, singing the Glorious Praises of the Lord. ||1||
राती दिनस सुहेलीआ नानक हरि गुण गांउ ॥१॥
ਮਃ​੫​॥​
Fifth Mahalaa:
मः ५ ॥
ਰਤਨ​ਜਵੇਹਰ​ਮਾਣਕਾ​ਹਭੇ​ਮਣੀ​ਮਥੰਨਿ​॥​
ਉਹਨਾਂ ਦੇ ਮੱਥੇ ਉਤੇ (ਮਾਨੋ) ਸਾਰੇ ਰਤਨ ਜਵਾਹਰ ਮੋਤੀ ਤੇ ਮਣੀਆਂ ਹਨ (ਭਾਵ, ਗੁਣਾਂ ਕਰਕੇ ਉਹਨਾਂ ਦੇ ਮੱਥੇ ਉਤੇ ਨੂਰ ਹੀ ਨੂਰ ਹੈ),
All sorts of jewels and gems, diamonds and rubies, shine forth from their foreheads.
रतन जवेहर माणका हभे मणी मथंनि ॥
ਨਾਨਕ​ਜੋ​ਪ੍ਰਭਿ​ਭਾਣਿਆ​ਸਚੈ​ਦਰਿ​ਸੋਹੰਨਿ​॥੨॥​
ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਪਿਆਰੇ ਲੱਗ ਗਏ ਹਨ। ਉਹ ਉਸ ਸਦਾ-ਥਿਰ ਰਹਿਣ ਵਾਲੇ ਦੇ ਦਰ ਤੇ ਸੋਭਾ ਪਾਂਦੇ ਹਨ ॥੨॥
O Nanak, those who are pleasing to God, look beautiful in the Court of the Lord. ||2||
नानक जो प्रभि भाणिआ सचै दरि सोहंनि ॥२॥
ਪਉੜੀ​॥​
Pauree:
पउड़ी ॥
ਸਚਾ​ਸਤਿਗੁਰੁ​ਸੇਵਿ​ਸਚੁ​ਸਮੑਾਲਿਆ​॥​
ਜਿਨ੍ਹਾਂ ਮਨੁੱਖਾਂ ਨੇ ਸੱਚੇ ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਅਰਾਧਿਆ,
Serving the True Guru, I dwell on the True Lord.
सचा सतिगुरु सेवि सचु समालिआ ॥
ਅੰਤਿ​ਖਲੋਆ​ਆਇ​ਜਿ​ਸਤਿਗੁਰ​ਅਗੈ​ਘਾਲਿਆ​॥​
ਜੋ ਕਮਾਈ ਉਹਨਾਂ ਗੁਰੂ ਦੇ ਸਨਮੁਖ ਹੋ ਕੇ ਕੀਤੀ ਹੈ ਉਹ ਅੰਤ ਵੇਲੇ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ) ਉਹਨਾਂ ਦਾ ਸਾਥ ਆ ਦੇਂਦੀ ਹੈ।
The work you have done for the True Guru shall be very useful in the end.
अंति खलोआ आइ जि सतिगुर अगै घालिआ ॥
ਪੋਹਿ​ਨ​ਸਕੈ​ਜਮਕਾਲੁ​ਸਚਾ​ਰਖਵਾਲਿਆ​॥​
ਸੱਚਾ ਪ੍ਰਭੂ ਉਹਨਾਂ ਦੇ ਸਿਰ ਉਤੇ ਰਾਖਾ ਹੁੰਦਾ ਹੈ, ਇਸ ਲਈ ਮੌਤ ਦਾ ਡਰ ਉਹਨਾਂ ਨੂੰ ਪੋਹ ਨਹੀਂ ਸਕਦਾ,
The Messenger of Death cannot even touch that person who is protected by the True Lord.
पोहि न सकै जमकालु सचा रखवालिआ ॥
ਗੁਰ​ਸਾਖੀ​ਜੋਤਿ​ਜਗਾਇ​ਦੀਵਾ​ਬਾਲਿਆ​॥​
ਗੁਰੂ ਦੀ ਬਾਣੀ-ਰੂਪ ਜੋਤਿ (ਉਹਨਾਂ ਆਪਣੇ ਅੰਦਰ) ਜਗਾਈ ਹੋਈ ਹੈ, ਬਾਣੀ-ਰੂਪ ਦੀਵਾ ਬਾਲਿਆ ਹੋਇਆ ਹੈ।
Lighting the lamp of the Guru's Teachings, my awareness has been awakened.
गुर साखी जोति जगाइ दीवा बालिआ ॥
ਮਨਮੁਖ​ਵਿਣੁ​ਨਾਵੈ​ਕੂੜਿਆਰ​ਫਿਰਹਿ​ਬੇਤਾਲਿਆ​॥​
ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਪ੍ਰਭੂ ਦੇ ਨਾਮ ਤੋਂ ਵਾਂਜੇ ਹੋਏ ਹਨ ਤੇ ਕੂੜ ਦੇ ਵਪਾਰੀ ਹਨ, ਬੇ-ਥਵ੍ਹੇ ਭਟਕਦੇ ਫਿਰਦੇ ਹਨ;
The self-willed manmukhs are false; without the Name, they wander around like demons.
मनमुख विणु नावै कूड़िआर फिरहि बेतालिआ ॥
ਪਸੂ​ਮਾਣਸ​ਚੰਮਿ​ਪਲੇਟੇ​ਅੰਦਰਹੁ​ਕਾਲਿਆ​॥​
ਉਹ (ਅਸਲ ਵਿਚ) ਪਸ਼ੂ ਹਨ ਅੰਦਰੋਂ ਕਾਲੇ ਹਨ (ਵੇਖਣ ਨੂੰ) ਮਨੁੱਖਾ ਚੰਮ ਨਾਲ ਵਲ੍ਹੇਟੇ ਹੋਏ ਹਨ (ਭਾਵ, ਵੇਖਣ ਨੂੰ ਮਨੁੱਖ ਦਿੱਸਦੇ ਹਨ)।
They are nothing more than beasts, wrapped up in human skin; they are black-hearted within.
पसू माणस चंमि पलेटे अंदरहु कालिआ ॥
ਸਭੋ​ਵਰਤੈ​ਸਚੁ​ਸਚੈ​ਸਬਦਿ​ਨਿਹਾਲਿਆ​॥​
(ਪਰ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਵੱਸਦਾ ਹੈ-ਇਹ ਗੱਲ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਵੇਖਣ ਵਿਚ ਆਉਂਦੀ ਹੈ।
The True Lord is pervading all; through the True Word of the Shabad, He is seen.
सभो वरतै सचु सचै सबदि निहालिआ ॥
ਨਾਨਕ​ਨਾਮੁ​ਨਿਧਾਨੁ​ਹੈ​ਪੂਰੈ​ਗੁਰਿ​ਦੇਖਾਲਿਆ​॥੧੪॥​
ਹੇ ਨਾਨਕ! ਪ੍ਰਭੂ ਦਾ ਨਾਮ ਹੀ (ਅਸਲ) ਖ਼ਜ਼ਾਨਾ ਹੈ ਜੋ ਪੂਰੇ ਗੁਰੂ ਨੇ (ਕਿਸੇ ਭਾਗਾਂ ਵਾਲੇ ਨੂੰ) ਵਿਖਾਇਆ ਹੈ ॥੧੪॥
O Nanak, the Naam is the greatest treasure. The Perfect Guru has revealed it to me. ||14||
नानक नामु निधानु है पूरै गुरि देखालिआ ॥१४॥
ਸਲੋਕ​ਮਃ​੩​॥​
Shalok, Third Mahalaa:
सलोक मः ३ ॥
ਬਾਬੀਹੈ​ਹੁਕਮੁ​ਪਛਾਣਿਆ​ਗੁਰ​ਕੈ​ਸਹਜਿ​ਸੁਭਾਇ​॥​
ਜਿਸ (ਜੀਵ-) ਪਪੀਹੇ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਅਨੁਸਾਰ ਤੁਰ ਕੇ ਪ੍ਰਭੂ ਦਾ ਹੁਕਮ ਸਮਝਿਆ ਹੈ,
The rainbird realizes the Hukam of the Lord's Command with intuitive ease through the Guru.
बाबीहै हुकमु पछाणिआ गुर कै सहजि सुभाइ ॥
ਮੇਘੁ​ਵਰਸੈ​ਦਇਆ​ਕਰਿ​ਗੂੜੀ​ਛਹਬਰ​ਲਾਇ​॥​
(ਸਤਿਗੁਰੂ-) ਬੱਦਲ ਮਿਹਰ ਕਰ ਕੇ ਲੰਮੀ ਝੜੀ ਲਾ ਕੇ (ਉਸ ਉਤੇ 'ਨਾਮ'-ਅੰਮ੍ਰਿਤ ਦੀ) ਵਰਖਾ ਕਰਦਾ ਹੈ,
The clouds mercifully burst forth, and the rain pours down in torrents.
मेघु वरसै दइआ करि गूड़ी छहबर लाइ ॥
ਬਾਬੀਹੇ​ਕੂਕ​ਪੁਕਾਰ​ਰਹਿ​ਗਈ​ਸੁਖੁ​ਵਸਿਆ​ਮਨਿ​ਆਇ​॥​
ਉਸ (ਜੀਵ-) ਪਪੀਹੇ ਦੀ ਕੂਕ ਪੁਕਾਰ ਮੁੱਕ ਜਾਂਦੀ ਹੈ, ਉਸ ਦੇ ਮਨ ਵਿਚ ਸੁਖ ਆ ਵੱਸਦਾ ਹੈ।
The cries and wailings of the rainbird have ceased, and peace has come to abide in its mind.
बाबीहे कूक पुकार रहि गई सुखु वसिआ मनि आइ ॥
ਨਾਨਕ​ਸੋ​ਸਾਲਾਹੀਐ​ਜਿ​ਦੇਂਦਾ​ਸਭਨਾਂ​ਜੀਆ​ਰਿਜਕੁ​ਸਮਾਇ​॥੧॥​
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰੋਜ਼ੀ ਅਪੜਾਂਦਾ ਹੈ, ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥
O Nanak, praise that Lord, who reaches out and gives sustenance to all beings and creatures. ||1||
नानक सो सालाहीऐ जि देंदा सभनां जीआ रिजकु समाइ ॥१॥
ਮਃ​੩​॥​
Third Mahalaa:
मः ३ ॥
ਚਾਤ੍ਰਿਕ​ਤੂ​ਨ​ਜਾਣਹੀ​ਕਿਆ​ਤੁਧੁ​ਵਿਚਿ​ਤਿਖਾ​ਹੈ​ਕਿਤੁ​ਪੀਤੈ​ਤਿਖ​ਜਾਇ​॥​
ਹੇ ਪਪੀਹੇ (ਜੀਵ)! ਤੈਨੂੰ ਨਹੀਂ ਪਤਾ ਕਿ ਤੇਰੇ ਅੰਦਰ ਕੇਹੜੀ ਤ੍ਰੇਹ ਹੈ (ਜੋ ਤੈਨੂੰ ਭਟਕਣਾ ਵਿਚ ਪਾ ਰਹੀ ਹੈ; ਨਾਹ ਹੀ ਤੈਨੂੰ ਇਹ ਪਤਾ ਹੈ ਕਿ) ਕੀਹ ਪੀਤਿਆਂ ਇਹ ਤ੍ਰੇਹ ਮਿਟੇਗੀ;
O rainbird, you do not know what thirst is within you, or what you can drink to quench it.
चात्रिक तू न जाणही किआ तुधु विचि तिखा है कितु पीतै तिख जाइ ॥
ਦੂਜੈ​ਭਾਇ​ਭਰੰਮਿਆ​ਅੰਮ੍ਰਿਤ​ਜਲੁ​ਪਲੈ​ਨ​ਪਾਇ​॥​
ਤੂੰ ਮਾਇਆ ਦੇ ਮੋਹ ਵਿਚ ਭਟਕ ਰਿਹਾ ਹੈਂ, ਤੈਨੂੰ (ਤ੍ਰੇਹ ਮਿਟਾਣ ਲਈ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੱਭਦਾ ਨਹੀਂ।
You wander in the love of duality, and you do not obtain the Ambrosial Water.
दूजै भाइ भरंमिआ अंम्रित जलु पलै न पाइ ॥
ਨਦਰਿ​ਕਰੇ​ਜੇ​ਆਪਣੀ​ਤਾਂ​ਸਤਿਗੁਰੁ​ਮਿਲੈ​ਸੁਭਾਇ​॥​
ਜੇ ਅਕਾਲ ਪੁਰਖ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਉਸ ਦੀ ਰਜ਼ਾ ਵਿਚ ਗੁਰੂ ਮਿਲ ਪੈਂਦਾ ਹੈ।
When God casts His Glance of Grace, then the mortal automatically meets the True Guru.
नदरि करे जे आपणी तां सतिगुरु मिलै सुभाइ ॥
ਨਾਨਕ​ਸਤਿਗੁਰ​ਤੇ​ਅੰਮ੍ਰਿਤ​ਜਲੁ​ਪਾਇਆ​ਸਹਜੇ​ਰਹਿਆ​ਸਮਾਇ​॥੨॥​
ਹੇ ਨਾਨਕ! ਗੁਰੂ ਤੋਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲਦਾ ਹੈ (ਤੇ ਉਸ ਦੀ ਬਰਕਤਿ ਨਾਲ) ਅਡੋਲ ਅਵਸਥਾ ਵਿਚ ਟਿਕੇ ਰਹੀਦਾ ਹੈ ॥੨॥
O Nanak, the Ambrosial Water is obtained from the True Guru, and then the mortal remains merged in the Lord with intuitive ease. ||2||
नानक सतिगुर ते अंम्रित जलु पाइआ सहजे रहिआ समाइ ॥२॥
ਪਉੜੀ​॥​
Pauree:
पउड़ी ॥
ਇਕਿ​ਵਣ​ਖੰਡਿ​ਬੈਸਹਿ​ਜਾਇ​ਸਦੁ​ਨ​ਦੇਵਹੀ​॥​
ਕਈ ਮਨੁੱਖ ਜੰਗਲ ਦੇ ਗੋਸ਼ੇ ਵਿਚ ਜਾ ਬੈਠਦੇ ਹਨ ਤੇ ਮੋਨ ਧਾਰ ਲੈਂਦੇ ਹਨ;
Some go and sit in the forest realms, and do not answer any calls.
इकि वण खंडि बैसहि जाइ सदु न देवही ॥
ਇਕਿ​ਪਾਲਾ​ਕਕਰੁ​ਭੰਨਿ​ਸੀਤਲੁ​ਜਲੁ​ਹੇਂਵਹੀ​॥​
ਕਈ ਪਾਲਾ-ਕੱਕਰ ਭੰਨ ਕੇ ਠੰਢਾ ਪਾਣੀ ਸਹਾਰਦੇ ਹਨ (ਭਾਵ, ਉਸ ਠੰਢੇ ਪਾਣੀ ਵਿਚ ਬੈਠਦੇ ਹਨ, ਜਿਸ ਉੱਤੇ ਕੱਕਰ ਜੰਮਿਆ ਪਿਆ ਹੈ);
Some, in the dead of winter, break the ice and immerse themselves in freezing water.
इकि पाला ककरु भंनि सीतलु जलु हेंवही ॥
ਇਕਿ​ਭਸਮ​ਚੜੑਾਵਹਿ​ਅੰਗਿ​ਮੈਲੁ​ਨ​ਧੋਵਹੀ​॥​
ਕਈ ਮਨੁੱਖ ਪਿੰਡੇ ਤੇ ਸੁਆਹ ਮਲਦੇ ਹਨ ਤੇ (ਪਿੰਡੇ ਦੀ) ਮੈਲ ਕਦੇ ਨਹੀਂ ਧੋਂਦੇ (ਭਾਵ, ਇਸ਼ਨਾਨ ਨਹੀਂ ਕਰਦੇ);
Some rub ashes on their bodies, and never wash off their dirt.
इकि भसम चड़ावहि अंगि मैलु न धोवही ॥
ਇਕਿ​ਜਟਾ​ਬਿਕਟ​ਬਿਕਰਾਲ​ਕੁਲੁ​ਘਰੁ​ਖੋਵਹੀ​॥​
ਕਈ ਮਨੁੱਖ ਔਖੀਆਂ ਡਰਾਉਣੀਆਂ ਜਟਾਂ ਵਧਾ ਲੈਂਦੇ ਹਨ (ਫ਼ਕੀਰ ਬਣ ਕੇ ਆਪਣੀ) ਕੁਲ ਤੇ ਆਪਣਾ ਘਰ ਗਵਾ ਲੈਂਦੇ ਹਨ;
Some look hideous, with their uncut hair matted and dishevelled. They bring dishonor to their family and ancestry.
इकि जटा बिकट बिकराल कुलु घरु खोवही ॥