GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1281
Display Settings
Translations
ਗੁਰਮੁਖਿ​ਪਤਿ​ਸਿਉ​ਲੇਖਾ​ਨਿਬੜੈ​ਬਖਸੇ​ਸਿਫਤਿ​ਭੰਡਾਰ​॥​
ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ਦਾ ਲੇਖਾ ਇੱਜ਼ਤ ਨਾਲ ਨਿੱਬੜਦਾ ਹੈ ਕਿਉਂਕਿ ਗੁਰੂ ਉਸ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਖ਼ਜ਼ਾਨੇ ਬਖ਼ਸ਼ਦਾ ਹੈ।
The Gurmukh's account is settled with honor; the Lord blesses him with the treasure of His Praise.
गुरमुखि पति सिउ लेखा निबड़ै बखसे सिफति भंडार ॥
ਓਥੈ​ਹਥੁ​ਨ​ਅਪੜੈ​ਕੂਕ​ਨ​ਸੁਣੀਐ​ਪੁਕਾਰ​॥​
ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਕਿਸੇ ਹੋਰ ਦੀ ਪੇਸ਼ ਨਹੀਂ ਜਾਂਦੀ, ਤੇ ਉਸ ਵੇਲੇ ਕਿਸੇ ਕੂਕ-ਪੁਕਾਰ ਦਾ ਭੀ ਕੋਈ ਫ਼ਾਇਦਾ ਨਹੀਂ ਹੁੰਦਾ।
No one's hands can reach there; no one will hear anyone's cries.
ओथै हथु न अपड़ै कूक न सुणीऐ पुकार ॥
ਓਥੈ​ਸਤਿਗੁਰੁ​ਬੇਲੀ​ਹੋਵੈ​ਕਢਿ​ਲਏ​ਅੰਤੀ​ਵਾਰ​॥​
ਉਸ ਵੇਲੇ ਵਾਸਤੇ ਤਾਂ ਸਤਿਗੁਰੂ ਹੀ ਮਦਦਗਾਰ ਹੁੰਦਾ ਹੈ ਕਿਉਂਕਿ ਆਖ਼ਰ ਗੁਰੂ ਹੀ ਵਿਕਾਰਾਂ ਤੋਂ ਬਾਹਰ ਕੱਢਦਾ ਹੈ।
The True Guru will be your best friend there; at the very last instant, He will save you.
ओथै सतिगुरु बेली होवै कढि लए अंती वार ॥
ਏਨਾ​ਜੰਤਾ​ਨੋ​ਹੋਰ​ਸੇਵਾ​ਨਹੀ​ਸਤਿਗੁਰੁ​ਸਿਰਿ​ਕਰਤਾਰ​॥੬॥​
ਕਿਸੇ ਹੋਰ ਕਿਸਮ ਦੀ ਸੇਵਾ ਇਹਨਾਂ ਜੀਵਾਂ ਲਈ ਲਾਭਦਾਇਕ ਨਹੀਂ ਹੈ, ਅਕਾਲ ਪੁਰਖ ਦਾ ਭੇਜਿਆ ਹੋਇਆ ਸਤਿਗੁਰੂ ਹੀ ਜੀਵਾਂ ਦੇ ਸਿਰ ਉਤੇ ਹੱਥ ਰੱਖਦਾ ਹੈ ॥੬॥
These beings should serve no other than the True Guru or the Creator Lord above the heads of all. ||6||
एना जंता नो होर सेवा नही सतिगुरु सिरि करतार ॥६॥
ਸਲੋਕ​ਮਃ​੩​॥​
Shalok, Third Mahalaa:
सलोक मः ३ ॥
ਬਾਬੀਹਾ​ਜਿਸ​ਨੋ​ਤੂ​ਪੂਕਾਰਦਾ​ਤਿਸ​ਨੋ​ਲੋਚੈ​ਸਭੁ​ਕੋਇ​॥​
ਹੇ ਬਿਰਹੀ ਜੀਵ! ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈਂ, ਉਸ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ,
O rainbird, the One unto whom you call - everyone longs for that Lord.
बाबीहा जिस नो तू पूकारदा तिस नो लोचै सभु कोइ ॥
ਅਪਣੀ​ਕਿਰਪਾ​ਕਰਿ​ਕੈ​ਵਸਸੀ​ਵਣੁ​ਤ੍ਰਿਣੁ​ਹਰਿਆ​ਹੋਇ​॥​
ਜਦੋਂ ਉਹ ਪ੍ਰਭੂ ਆਪ ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੇਗਾ ਤਾਂ ਸਾਰੀ ਸ੍ਰਿਸ਼ਟੀ (ਸਾਰੀ ਬਨਸਪਤੀ) ਹਰੀ ਹੋ ਜਾਇਗੀ।
When He grants His Grace, it rains, and the forests and fields blossom forth in their greenery.
अपणी किरपा करि कै वससी वणु त्रिणु हरिआ होइ ॥
ਗੁਰ​ਪਰਸਾਦੀ​ਪਾਈਐ​ਵਿਰਲਾ​ਬੂਝੈ​ਕੋਇ​॥​
ਕੋਈ ਵਿਰਲਾ ਬੰਦਾ ਸਮਝਦਾ ਹੈ ਕਿ ('ਨਾਮ-ਅੰਮ੍ਰਿਤੁ') ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
By Guru's Grace, He is found; only a rare few understand this.
गुर परसादी पाईऐ विरला बूझै कोइ ॥
ਬਹਦਿਆ​ਉਠਦਿਆ​ਨਿਤ​ਧਿਆਈਐ​ਸਦਾ​ਸਦਾ​ਸੁਖੁ​ਹੋਇ​॥​
ਜੇ ਬੈਠਦੇ ਉੱਠਦੇ ਹਰ ਵੇਲੇ ਪ੍ਰਭੂ ਨੂੰ ਸਿਮਰੀਏ ਤਾਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ।
Sitting down and standing up, meditate continually on Him, and be at peace forever and ever.
बहदिआ उठदिआ नित धिआईऐ सदा सदा सुखु होइ ॥
ਨਾਨਕ​ਅੰਮ੍ਰਿਤੁ​ਸਦ​ਹੀ​ਵਰਸਦਾ​ਗੁਰਮੁਖਿ​ਦੇਵੈ​ਹਰਿ​ਸੋਇ​॥੧॥​
ਹੇ ਨਾਨਕ! ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਤਾਂ ਸਦਾ ਹੀ ਹੋ ਰਹੀ ਹੈ, ਪਰ ਉਹ ਪ੍ਰਭੂ ਇਹ ਦਾਤ ਉਸ ਮਨੁੱਖ ਨੂੰ ਦੇਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥
O Nanak, the Ambrosial Nectar rains down forever; the Lord gives it to the Gurmukh. ||1||
नानक अंम्रितु सद ही वरसदा गुरमुखि देवै हरि सोइ ॥१॥
ਮਃ​੩​॥​
Third Mahalaa:
मः ३ ॥
ਕਲਮਲਿ​ਹੋਈ​ਮੇਦਨੀ​ਅਰਦਾਸਿ​ਕਰੇ​ਲਿਵ​ਲਾਇ​॥​
(ਜਦੋਂ) ਧਰਤੀ (ਮੀਂਹ ਖੁਣੋਂ) ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ-ਥਿਰ ਸੱਚਾ ਪ੍ਰਭੂ (ਇਸ ਅਰਜ਼ੋਈ ਨੂੰ) ਗਹੁ ਨਾਲ ਸੁਣਦਾ ਹੈ, ਤੇ,
When the people of the world are suffering in pain, they call upon the Lord in loving prayer.
कलमलि होई मेदनी अरदासि करे लिव लाइ ॥
ਸਚੈ​ਸੁਣਿਆ​ਕੰਨੁ​ਦੇ​ਧੀਰਕ​ਦੇਵੈ​ਸਹਜਿ​ਸੁਭਾਇ​॥​
ਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਉ ਅਨੁਸਾਰ (ਧਰਤੀ ਨੂੰ) ਧੀਰਜ ਦੇਂਦਾ ਹੈ;
The True Lord naturally listens and hears and gives comfort.
सचै सुणिआ कंनु दे धीरक देवै सहजि सुभाइ ॥
ਇੰਦ੍ਰੈ​ਨੋ​ਫੁਰਮਾਇਆ​ਵੁਠਾ​ਛਹਬਰ​ਲਾਇ​॥​
ਇੰਦ੍ਰ ਨੂੰ ਹੁਕਮ ਕਰਦਾ ਹੈ, ਉਹ ਝੜੀ ਲਾ ਕੇ ਵਰਖਾ ਕਰਦਾ ਹੈ;
He commands the god of rain, and the rain pours down in torrents.
इंद्रै नो फुरमाइआ वुठा छहबर लाइ ॥
ਅਨੁ​ਧਨੁ​ਉਪਜੈ​ਬਹੁ​ਘਣਾ​ਕੀਮਤਿ​ਕਹਣੁ​ਨ​ਜਾਇ​॥​
ਬੇਅੰਤ ਅਨਾਜ (-ਰੂਪ) ਧਨ ਪੈਦਾ ਹੁੰਦਾ ਹੈ। (ਪ੍ਰਭੂ ਦੀ ਇਸ ਬਖ਼ਸ਼ਸ਼ ਦਾ) ਮੁੱਲ ਨਹੀਂ ਪਾਇਆ ਜਾ ਸਕਦਾ।
Corn and wealth are produced in great abundance and prosperity; their value cannot be estimated.
अनु धनु उपजै बहु घणा कीमति कहणु न जाइ ॥
ਨਾਨਕ​ਨਾਮੁ​ਸਲਾਹਿ​ਤੂ​ਸਭਨਾ​ਜੀਆ​ਦੇਦਾ​ਰਿਜਕੁ​ਸੰਬਾਹਿ​॥​
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ਉਸ ਦਾ ਨਾਮ ਵਡਿਆਓ;
O Nanak, praise the Naam, the Name of the Lord; He reaches out and gives sustenance to all beings.
नानक नामु सलाहि तू सभना जीआ देदा रिजकु संबाहि ॥
ਜਿਤੁ​ਖਾਧੈ​ਸੁਖੁ​ਊਪਜੈ​ਫਿਰਿ​ਦੂਖੁ​ਨ​ਲਾਗੈ​ਆਇ​॥੨॥​
ਇਸ ਨਾਮ-ਭੋਜਨ ਦੇ ਖਾਧਿਆਂ ਸੁਖ ਪੈਦਾ ਹੁੰਦਾ ਹੈ (ਸੁਖ ਭੀ ਐਸਾ ਕਿ) ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ ॥੨॥
Eating this, peace is produced, and the mortal never again suffers in pain. ||2||
जितु खाधै सुखु ऊपजै फिरि दूखु न लागै आइ ॥२॥
ਪਉੜੀ​॥​
Pauree:
पउड़ी ॥
ਹਰਿ​ਜੀਉ​ਸਚਾ​ਸਚੁ​ਤੂ​ਸਚੇ​ਲੈਹਿ​ਮਿਲਾਇ​॥​
ਹੇ ਪ੍ਰਭੂ ਜੀ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਜੋ ਤੇਰਾ ਰੂਪ ਹੋ ਜਾਂਦਾ ਹੈ ਤੂੰ ਉਸ ਨੂੰ (ਆਪਣੇ ਵਿਚ) ਮਿਲਾ ਲੈਂਦਾ ਹੈਂ।
O Dear Lord, You are the Truest of the True. You blend those who are truthful into Your Own Being.
हरि जीउ सचा सचु तू सचे लैहि मिलाइ ॥
ਦੂਜੈ​ਦੂਜੀ​ਤਰਫ​ਹੈ​ਕੂੜਿ​ਮਿਲੈ​ਨ​ਮਿਲਿਆ​ਜਾਇ​॥​
ਜੋ ਮਨੁੱਖ ਮਾਇਆ ਵਿਚ ਲੱਗਾ ਹੋਇਆ ਹੈ ਉਸ ਦਾ (ਸੱਚ ਦੇ ਉਲਟ) ਦੂਜਾ ਪਾਸਾ ਹੈ (ਭਾਵ; ਉਹ ਦੂਜੇ ਪਾਸੇ, ਕੂੜ ਵਲ, ਜਾਂਦਾ ਹੈ; ਤੇ) ਕੂੜ ਦੀ ਰਾਹੀਂ (ਭਾਵ, ਕੂੜ ਵਿਚ ਲੱਗਿਆਂ) ਪ੍ਰਭੂ ਨਹੀਂ ਮਿਲਦਾ, ਪ੍ਰਭੂ ਨੂੰ ਮਿਲਿਆ ਨਹੀਂ ਜਾ ਸਕਦਾ।
Those caught in duality are on the side of duality; entrenched in falsehood, they cannot merge into the Lord.
दूजै दूजी तरफ है कूड़ि मिलै न मिलिआ जाइ ॥
ਆਪੇ​ਜੋੜਿ​ਵਿਛੋੜਿਐ​ਆਪੇ​ਕੁਦਰਤਿ​ਦੇਇ​ਦਿਖਾਇ​॥​
ਪ੍ਰਭੂ ਵਿਛੋੜੇ ਹੋਏ ਜੀਵ ਨੂੰ ਭੀ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਆਪਣੀ ਇਹ ਵਡਿਆਈ ਵਿਖਾਂਦਾ ਹੈ।
You Yourself unite, and You Yourself separate; You display Your Creative Omnipotence.
आपे जोड़ि विछोड़िऐ आपे कुदरति देइ दिखाइ ॥
ਮੋਹੁ​ਸੋਗੁ​ਵਿਜੋਗੁ​ਹੈ​ਪੂਰਬਿ​ਲਿਖਿਆ​ਕਮਾਇ​॥​
(ਕੂੜ ਵਿਚ ਲੱਗੇ ਬੰਦੇ ਨੂੰ) ਮੋਹ ਚਿੰਤਾ ਵਿਛੋੜਾ ਵਿਆਪਦਾ ਹੈ ਉਹ (ਮੁੜ) ਉਹੀ ਕੰਮ ਕਰਦਾ ਜਾਂਦਾ ਹੈ ਜੋ ਪਿਛਲੇ ਕੀਤੇ ਅਨੁਸਾਰ (ਉਸ ਦੇ ਮੱਥੇ ਉਤੇ) ਲਿਖਿਆ ਹੈ;
Attachment brings the sorrow of separation; the mortal acts in accordance with pre-ordained destiny.
मोहु सोगु विजोगु है पूरबि लिखिआ कमाइ ॥
ਹਉ​ਬਲਿਹਾਰੀ​ਤਿਨ​ਕਉ​ਜੋ​ਹਰਿ​ਚਰਣੀ​ਰਹੇ​ਲਿਵ​ਲਾਇ​॥​
ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਿ ਰੱਖਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ;
I am a sacrifice to those who remain lovingly attached to the Lord's Feet.
हउ बलिहारी तिन कउ जो हरि चरणी रहे लिव लाइ ॥
ਜਿਉ​ਜਲ​ਮਹਿ​ਕਮਲੁ​ਅਲਿਪਤੁ​ਹੈ​ਐਸੀ​ਬਣਤ​ਬਣਾਇ​॥​
ਪ੍ਰਭੂ ਨੇ ਅਜੇਹੀ ਬਣਤਰ ਬਣਾ ਰੱਖੀ ਹੈ (ਕਿ ਉਸ ਦੇ ਚਰਨਾਂ ਵਿਚ ਜੁੜਨ ਵਾਲੇ ਇਉਂ ਜਗਤ ਵਿਚ ਨਿਰਲੇਪ ਰਹਿੰਦੇ ਹਨ) ਜਿਵੇਂ ਪਾਣੀ ਵਿਚ ਕਉਲ ਫੁੱਲ ਅਛੋਹ ਰਹਿੰਦਾ ਹੈ।
They are like the lotus which remains detached, floating upon the water.
जिउ जल महि कमलु अलिपतु है ऐसी बणत बणाइ ॥
ਸੇ​ਸੁਖੀਏ​ਸਦਾ​ਸੋਹਣੇ​ਜਿਨੑ​ਵਿਚਹੁ​ਆਪੁ​ਗਵਾਇ​॥​
ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਸੋਹਣੇ ਲੱਗਦੇ ਹਨ (ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ)।
They are peaceful and beautiful forever; they eradicate self-conceit from within.
से सुखीए सदा सोहणे जिन विचहु आपु गवाइ ॥
ਤਿਨੑ​ਸੋਗੁ​ਵਿਜੋਗੁ​ਕਦੇ​ਨਹੀ​ਜੋ​ਹਰਿ​ਕੈ​ਅੰਕਿ​ਸਮਾਇ​॥੭॥​
ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਵਿਆਪਦਾ ਨਹੀਂ ॥੭॥
They never suffer sorrow or separation; they are merged in the Being of the Lord. ||7||
तिन सोगु विजोगु कदे नही जो हरि कै अंकि समाइ ॥७॥
ਸਲੋਕ​ਮਃ​੩​॥​
Shalok, Third Mahalaa:
सलोक मः ३ ॥
ਨਾਨਕ​ਸੋ​ਸਾਲਾਹੀਐ​ਜਿਸੁ​ਵਸਿ​ਸਭੁ​ਕਿਛੁ​ਹੋਇ​॥​
ਹੇ ਨਾਨਕ! ਜਿਸ ਪ੍ਰਭੂ ਦੇ ਵੱਸ ਵਿਚ ਹਰੇਕ ਗੱਲ ਹੈ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;
O Nanak, praise the Lord; everything is in His power.
नानक सो सालाहीऐ जिसु वसि सभु किछु होइ ॥
ਤਿਸੈ​ਸਰੇਵਿਹੁ​ਪ੍ਰਾਣੀਹੋ​ਤਿਸੁ​ਬਿਨੁ​ਅਵਰੁ​ਨ​ਕੋਇ​॥​
ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ; ਹੇ ਬੰਦਿਓ! ਉਸ ਪ੍ਰਭੂ ਨੂੰ ਹੀ ਸਿਮਰੋ।
Serve Him, O mortal beings; there is none other than Him.
तिसै सरेविहु प्राणीहो तिसु बिनु अवरु न कोइ ॥
ਗੁਰਮੁਖਿ​ਹਰਿ​ਪ੍ਰਭੁ​ਮਨਿ​ਵਸੈ​ਤਾਂ​ਸਦਾ​ਸਦਾ​ਸੁਖੁ​ਹੋਇ​॥​
(ਜੇ) ਗੁਰੂ ਦੀ ਰਾਹੀਂ ਹਰੀ-ਪ੍ਰਭੂ ਮਨ ਵਿਚ ਆ ਵੱਸੇ ਤਾਂ (ਮਨ ਵਿਚ) ਸਦਾ ਹੀ ਸੁਖ ਬਣਿਆ ਰਹਿੰਦਾ ਹੈ,
The Lord God abides within the mind of the Gurmukh, and then he is at peace, forever and ever.
गुरमुखि हरि प्रभु मनि वसै तां सदा सदा सुखु होइ ॥
ਸਹਸਾ​ਮੂਲਿ​ਨ​ਹੋਵਈ​ਸਭ​ਚਿੰਤਾ​ਵਿਚਹੁ​ਜਾਇ​॥​
ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਸਾਰੀ ਚਿੰਤਾ ਮਨ ਵਿਚੋਂ ਨਿਕਲ ਜਾਂਦੀ ਹੈ,
He is never cynical; all anxiety has been taken out from within him.
सहसा मूलि न होवई सभ चिंता विचहु जाइ ॥
ਜੋ​ਕਿਛੁ​ਹੋਇ​ਸੁ​ਸਹਜੇ​ਹੋਇ​ਕਹਣਾ​ਕਿਛੂ​ਨ​ਜਾਇ​॥​
ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ ਉਹ ਰਜ਼ਾ ਵਿਚ ਹੋ ਰਿਹਾ ਹੀ ਦਿੱਸਦਾ ਹੈ ਉਸ ਉੱਤੇ ਕੋਈ ਇਤਰਾਜ਼ (ਮਨ ਵਿਚ) ਉੱਠਦਾ ਹੀ ਨਹੀਂ।
Whatever happens, happens naturally; no one has any say about it.
जो किछु होइ सु सहजे होइ कहणा किछू न जाइ ॥
ਸਚਾ​ਸਾਹਿਬੁ​ਮਨਿ​ਵਸੈ​ਤਾਂ​ਮਨਿ​ਚਿੰਦਿਆ​ਫਲੁ​ਪਾਇ​॥​
ਜੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਆ ਵੱਸੇ ਤਾਂ ਮਨ ਵਿਚ ਚਿਤਵਿਆ ਹੋਇਆ (ਹਰੇਕ) ਫਲ ਹਾਸਲ ਹੁੰਦਾ ਹੈ।
When the True Lord abides in the mind, then the mind's desires are fulfilled.
सचा साहिबु मनि वसै तां मनि चिंदिआ फलु पाइ ॥
ਨਾਨਕ​ਤਿਨ​ਕਾ​ਆਖਿਆ​ਆਪਿ​ਸੁਣੇ​ਜਿ​ਲਇਅਨੁ​ਪੰਨੈ​ਪਾਇ​॥੧॥​
ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੇਖੇ ਵਿਚ ਲਿਖ ਲਿਆ ਹੈ (ਭਾਵ, ਜਿਨ੍ਹਾਂ ਉਤੇ ਮਿਹਰ ਦੀ ਨਜ਼ਰ ਕਰਦਾ ਹੈ) ਉਹਨਾਂ ਦੀ ਅਰਦਾਸ ਗਹੁ ਨਾਲ ਸੁਣਦਾ ਹੈ ॥੧॥
O Nanak, He Himself hears the words of those, whose accounts are in His Hands. ||1||
नानक तिन का आखिआ आपि सुणे जि लइअनु पंनै पाइ ॥१॥
ਮਃ​੩​॥​
Third Mahalaa:
मः ३ ॥
ਅੰਮ੍ਰਿਤੁ​ਸਦਾ​ਵਰਸਦਾ​ਬੂਝਨਿ​ਬੂਝਣਹਾਰ​॥​
'ਅੰਮ੍ਰਿਤ' ਦੀ ਵਰਖਾ ਸਦਾ ਹੋ ਰਹੀ ਹੈ (ਪਰ ਇਸ ਭੇਤ ਨੂੰ) ਉਹੀ ਸਮਝਦੇ ਹਨ ਜੋ ਸਮਝਣ-ਜੋਗੇ ਹਨ;
The Ambrosial Nectar rains down continually; realize this through realization.
अंम्रितु सदा वरसदा बूझनि बूझणहार ॥
ਗੁਰਮੁਖਿ​ਜਿਨੑੀ​ਬੁਝਿਆ​ਹਰਿ​ਅੰਮ੍ਰਿਤੁ​ਰਖਿਆ​ਉਰਿ​ਧਾਰਿ​॥​
ਜਿਨ੍ਹਾਂ ਨੇ ਗੁਰੂ ਦੀ ਰਾਹੀਂ (ਇਹ ਭੇਤ) ਸਮਝ ਲਿਆ ਹੈ ਉਹ 'ਅੰਮ੍ਰਿਤ' ਹਿਰਦੇ ਵਿਚ ਸਾਂਭ ਰੱਖਦੇ ਹਨ;
Those who, as Gurmukh, realize this, keep the Lord's Ambrosial Nectar enshrined within their hearts.
गुरमुखि जिनी बुझिआ हरि अंम्रितु रखिआ उरि धारि ॥
ਹਰਿ​ਅੰਮ੍ਰਿਤੁ​ਪੀਵਹਿ​ਸਦਾ​ਰੰਗਿ​ਰਾਤੇ​ਹਉਮੈ​ਤ੍ਰਿਸਨਾ​ਮਾਰਿ​॥​
ਉਹ ਮਨੁੱਖ ਹਉਮੈ ਤੇ (ਮਾਇਆ ਦੀ) ਤ੍ਰਿਸ਼ਨਾ ਮਿਟਾ ਕੇ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਸਦਾ 'ਅੰਮ੍ਰਿਤ' ਪੀਂਦੇ ਹਨ।
They drink in the Lord's Ambrosial Nectar, and remain forever imbued with the Lord; they conquer egotism and thirsty desires.
हरि अंम्रितु पीवहि सदा रंगि राते हउमै त्रिसना मारि ॥
ਅੰਮ੍ਰਿਤੁ​ਹਰਿ​ਕਾ​ਨਾਮੁ​ਹੈ​ਵਰਸੈ​ਕਿਰਪਾ​ਧਾਰਿ​॥​
(ਉਹ ਅੰਮ੍ਰਿਤ ਕੀਹ ਹੈ?) 'ਅੰਮ੍ਰਿਤ' ਪ੍ਰਭੂ ਦਾ 'ਨਾਮ' ਹੈ ਤੇ ਇਸ ਦੀ ਵਰਖਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਨਾਲ।
The Name of the Lord is Ambrosial Nectar; the Lord showers His Grace, and it rains down.
अंम्रितु हरि का नामु है वरसै किरपा धारि ॥
ਨਾਨਕ​ਗੁਰਮੁਖਿ​ਨਦਰੀ​ਆਇਆ​ਹਰਿ​ਆਤਮ​ਰਾਮੁ​ਮੁਰਾਰਿ​॥੨॥​
ਹੇ ਨਾਨਕ! ਸਭ ਵਿਚ ਵਿਆਪਕ ਮੁਰਾਰੀ ਪਰਮਾਤਮਾ ਸਤਿਗੁਰੂ ਦੀ ਰਾਹੀਂ ਨਜ਼ਰੀਂ ਆਉਂਦਾ ਹੈ ॥੨॥
O Nanak, the Gurmukh comes to behold the Lord, the Supreme Soul. ||2||
नानक गुरमुखि नदरी आइआ हरि आतम रामु मुरारि ॥२॥