ਨਹੀਜਾਨਜਾਈਕਛੂਰੂਪਰੇਖੰ॥
(ਉਸ ਦਾ) ਕੁਝ ਵੀ ਰੂਪ ਅਤੇ ਆਕਾਰ ਜਾਣਿਆ ਨਹੀਂ ਜਾ ਸਕਦਾ,
His form and mark cannot be comprehended at all.
नही जान जाई कछू रूप रेखं ॥
ਕਹਾਬਾਸੁਤਾਕੋਫਿਰੈਕਉਨਭੇਖੰ॥
(ਨਾ ਇਹ ਪਤਾ ਲਗਦਾ ਹੈ ਕਿ) ਉਸ ਦਾ ਵਾਸ ਕਿਥੇ ਹੈ ਅਤੇ ਕਿਹੜੇ ਭੇਸ ਵਿਚ ਫਿਰ ਰਿਹਾ ਹੈ;
Where doth He live? and in what guise He moves?
कहा बासु ता को फिरै कउन भेखं ॥
ਕਹਾਨਾਮਤਾਕੋਕਹਾਕੈਕਹਾਵੈ॥
ਉਸ ਦਾ ਕੀ ਨਾਂ ਹੈ ਅਤੇ ਕੀ ਕਰ ਕੇ ਜਾਣਿਆ ਜਾਂਦਾ ਹੈ।
What is His Name? and how is He called?
कहा नाम ता को कहा कै कहावै ॥
ਕਹਾਮੈਬਖਾਨੋਕਹੈਮੈਨਆਵੈ॥੬॥
ਮੈਂ (ਉਸ ਦਾ) ਕੀ ਬਖਾਨ ਕਰਾਂ (ਕਿਉਂਕਿ ਉਹ) ਕਥਨ ਵਿਚ ਨਹੀਂ ਆਉਂਦਾ ॥੬॥
What should I say? I lack expression.6.
कहा मै बखानो कहै मै न आवै ॥६॥
ਅਜੋਨੀਅਜੈਪਰਮਰੂਪੀਪ੍ਰਧਾਨੈ॥
(ਉਹ) ਜੂਨਾਂ ਵਿਚ ਨਹੀਂ ਆਉਂਦਾ, ਜਿਤਿਆ ਨਹੀਂ ਜਾ ਸਕਦਾ, ਪਰਮ ਰੂਪ ਵਾਲਾ ਅਤੇ (ਸਭ ਦਾ) ਮੁਖੀ ਹੈ;
He is Unborn, Unconquerable, Most beautiful and Supreme.
अजोनी अजै परम रूपी प्रधानै ॥
ਅਛੇਦੀਅਭੇਦੀਅਰੂਪੀਮਹਾਨੈ॥
ਅਛੇਦ, ਅਭੇਦ, ਅਰੂਪ ਅਤੇ ਮਹਾਨ ਹੈ;
He is Unassailable, Indiscriminate, Formless and Unmatchable.
अछेदी अभेदी अरूपी महानै ॥
ਅਸਾਧੇਅਗਾਧੇਅਗੰਜੁਲਗਨੀਮੇ॥
ਅਸਾਧ, ਅਗਾਧ ਅਤੇ ਵੈਰੀਆਂ ਤੋਂ ਮਾਰੇ ਨਾ ਜਾ ਸਕਣ ਵਾਲਾ ਹੈ;
He is Incorrigible, Unfathomable, and Indestructible by enemies.
असाधे अगाधे अगंजुल गनीमे ॥
ਅਰੰਜੁਲਅਰਾਧੇਰਹਾਕੁਲਰਹੀਮੇ॥੭॥
(ਉਹ) ਆਰਾਧਕ ਨੂੰ ਰੰਜ ਤੋਂ ਮੁਕਤ ਕਰਨ ਵਾਲਾ ਅਤੇ ਰਿਹਾ (ਆਜ਼ਾਦ) ਕਰਾਉਣ ਵਾਲਾ ਦਿਆਲੂ ਹੈ ॥੭॥
He, who rememberest Thee, Thou makest him griefless, He is the Deliverer and Merciful Lord.7.
अरंजुल अराधे रहाकुल रहीमे ॥७॥
ਸਦਾਸਰਬਦਾਸਿਧਦਾਬੁਧਿਦਾਤਾ॥
ਸਦਾ ਸਭ ਨੂੰ ਦੇਣ ਵਾਲਾ, ਸਿੱਧੀ ਪ੍ਰਦਾਨ ਕਰਨ ਵਾਲਾ ਅਤੇ ਬੁੱਧੀ ਦੇਣ ਵਾਲਾ ਹੈ।
He is ever the Giver of Power and intellect to all.
सदा सरबदा सिधदा बुधि दाता ॥
ਨਮੋਲੋਕਲੋਕੇਸ੍ਵਰੰਲੋਕਗ੍ਯਾਤਾ॥
(ਉਸ) ਸਾਰਿਆਂ ਲੋਕਾਂ ਦੇ ਸੁਆਮੀ ਅਤੇ ਸਾਰਿਆਂ ਲੋਕਾਂ ਨੂੰ ਜਾਣਨ ਵਾਲੇ ਨੂੰ ਨਮਸਕਾਰ ਹੈ।
Salutations to Him, the Knower of the secrets of the people and their Lord.
नमो लोक लोकेस्वरं लोक ग्याता ॥
ਅਛੇਦੀਅਭੈਆਦਿਰੂਪੰਅਨੰਤੰ॥
(ਉਹ) ਅਛੇਦ, ਭੈ-ਰਹਿਤ, ਆਦਿ-ਰੂਪ ਵਾਲਾ ਅਤੇ ਅਨੰਤ ਹੈ।
He is unassailable, fearless, the Primal Entity and Boundless.
अछेदी अभै आदि रूपं अनंतं ॥
ਅਛੇਦੀਅਛੈਆਦਿਅਦ੍ਵੈਦੁਰੰਤੰ॥੮॥
ਅਛੇਦ, ਅਛੈ (ਨਸ਼ਟ ਨਾ ਹੋਣ ਵਾਲਾ) ਆਦਿ-ਰੂਪ, ਅਦ੍ਵੈਤ-ਸਰੂਪ ਅਤੇ ਕਠਨਤਾ ਨਾਲ ਪ੍ਰਾਪਤ ਹੋਣ ਵਾਲਾ (ਦੁਰੰਤੰ) ਹੈ ॥੮॥
He is unassailable, invincible, Primal, non-dual and very difficult to realise.8.
अछेदी अछै आदि अद्वै दुरंतं ॥८॥
ਨਰਾਜਛੰਦ॥
ਨਰਾਜ ਛੰਦ:
NARAAJ STANZA
नराज छंद ॥
ਅਨੰਤਆਦਿਦੇਵਹੈ॥
(ਤੂੰ) ਅੰਤ ਤੋਂ ਬਿਨਾ ਅਤੇ ਆਦਿ-ਦੇਵ ਹੈਂ;
He is Boundless and Primal Lord
अनंत आदि देव है ॥
ਬਿਅੰਤਭਰਮਭੇਵਹੈ॥
ਬੇਅੰਤ ਅਤੇ ਭਰਮਾਂ ਤੋਂ ਭਿੰਨ ਹੈ;
He is endless and Indiscriminate from illusion.
बिअंत भरम भेव है ॥
ਅਗਾਧਿਬਿਆਧਿਨਾਸਹੈ॥
ਅਗਾਧ ਅਤੇ ਵਿਆਧੀਆਂ ਦਾ ਨਾਸ਼ਕ ਹੈਂ;
He is Unfathomable and Destroyer of ailments
अगाधि बिआधि नास है ॥
ਸਦੈਵਸਰਬਪਾਸਹੈ॥੧॥੯॥
ਸਦਾ ਸਭ ਦੇ ਕੋਲ ਹੈ ॥੧॥੯॥
He is always with everyone.1.9.
सदैव सरब पास है ॥१॥९॥
ਬਚਿਤ੍ਰਚਿਤ੍ਰਚਾਂਪਹੈ॥
(ਤੇਰੀ) ਕਮਾਨ ('ਚਾਪ') ਦਾ ਸਰੂਪ ('ਚਿਤ੍ਰ') ਅਲੌਕਿਕ ਹੈ (ਸੰਕੇਤ ਇੰਦਰ-ਧਨੁਸ਼ ਵਲ ਹੈ);
His painting is marvelous
बचित्र चित्र चांप है ॥
ਅਖੰਡਦੁਸਟਖਾਪਹੈ॥
(ਤੂੰ) ਅਖੰਡ ਰੂਪ ਵਾਲਾ ਅਤੇ ਦੁਸ਼ਟਾਂ ਨੂੰ ਨਸ਼ਟ ਕਰਨ ਵਾਲਾ ਹੈਂ,
He is Indivisible and Destroyer on tyrants.
अखंड दुसट खाप है ॥
ਅਭੇਦਆਦਿਕਾਲਹੈ॥
(ਤੂੰ) ਨਾ ਭੇਦਿਆ ਜਾ ਸਕਣਾ ਵਾਲਾ
अभेद आदि काल है ॥
ਸਦੈਵਸਰਬਪਾਲਹੈ॥੨॥੧੦॥
ਅਤੇ ਆਦਿ-ਕਾਲ ਵਾਲਾ ਹੈਂ; ਸਦਾ ਸਭ ਦੀ ਪਾਲਣਾ ਕਰਨ ਵਾਲਾ ਹੈਂ ॥੨॥੧੦॥
He is Indiscriminate from the very beginning and always sustains all.2.10.
सदैव सरब पाल है ॥२॥१०॥
ਅਖੰਡਚੰਡਰੂਪਹੈ॥
(ਤੂੰ) ਅਖੰਡ ਅਤੇ ਪ੍ਰਚੰਡ ਰੂਪ ਵਾਲਾ ਹੈਂ;
He is Indivisible and hast terrible form
अखंड चंड रूप है ॥
ਪ੍ਰਚੰਡਸਰਬਸ੍ਰੂਪਹੈ॥
ਬਹੁਤ ਤੇਜ ਵਾਲਾ ਅਤੇ ਸਰਬ ਸਰੂਪਾਂ ਵਾਲਾ ਹੈਂ;
His Powerful Entity manifests all.
प्रचंड सरब स्रूप है ॥
ਕਾਲਹੂੰਕੇਕਾਲਹੈ॥
ਕਾਲ ਦਾ ਵੀ ਕਾਲ ਹੈਂ;
काल हूं के काल है ॥
ਸਦੈਵਰਛਪਾਲਹੈ॥੩॥੧੧॥
ਸਦਾ ਹੀ ਰਖਿਆ ਕਰਨ ਵਾਲਾ ਹੈਂ ॥੩॥੧੧॥
He is the death of death and is also always the Protector.3.11.
सदैव रछपाल है ॥३॥११॥
ਕ੍ਰਿਪਾਲਦਿਆਲਰੂਪਹੈ॥
(ਤੂੰ) ਕ੍ਰਿਪਾਲੂ ਅਤੇ ਦਿਆਲੂ ਰੂਪ ਵਾਲਾ ਹੈਂ;
क्रिपाल दिआल रूप है ॥
ਸਦੈਵਸਰਬਭੂਪਹੈ॥
ਸਦਾ ਸਭ ਦਾ ਰਾਜਾ ਹੈਂ;
He is the Kind and Merciful entity and is ever the Sovereign of all.
सदैव सरब भूप है ॥
ਅਨੰਤਸਰਬਆਸਹੈ॥
ਅਨੰਤ ਅਤੇ ਸਭ ਦੀਆਂ ਆਸ਼ਾਵਾਂ (ਪੂਰੀਆਂ ਕਰਨ ਵਾਲਾ) ਹੈਂ;
He is boundless and fulfiller of the hopes of all
अनंत सरब आस है ॥
ਪਰੇਵਪਰਮਪਾਸਹੈ॥੪॥੧੨॥
ਬਹੁਤ ਪਰੇ ਵੀ ਹੈ ਅਤੇ ਬਹੁਤ ਨੇੜੇ ਵੀ ॥੪॥੧੨॥
He is very far away and also very near.4.12.
परेव परम पास है ॥४॥१२॥
ਅਦ੍ਰਿਸਟਅੰਤ੍ਰਧਿਆਨਹੈ॥
(ਤੂੰ) ਅਦ੍ਰਿਸ਼ਟ (ਨ ਦਿਖਣ ਵਾਲਾ) ਅਤੇ (ਸਭ ਦੇ) ਧਿਆਨ ਵਿਚ (ਸਥਿਤ) ਹੈਂ;
He is Invisible but abides in inner meditation
अद्रिसट अंत्र धिआन है ॥
ਸਦੈਵਸਰਬਮਾਨਹੈ॥
ਸਦਾ ਸਭ ਦਾ ਮਾਣ ਹੈਂ;
He is always honoured by all.
सदैव सरब मान है ॥
ਕ੍ਰਿਪਾਲਕਾਲਹੀਨਹੈ॥
ਕ੍ਰਿਪਾਲੂ ਅਤੇ ਕਾਲ ਤੋਂ ਰਹਿਤ ਹੈਂ;
क्रिपाल काल हीन है ॥
ਸਦੈਵਸਾਧਅਧੀਨਹੈ॥੫॥੧੩॥
ਸਦਾ ਸੰਤਾਂ ਦੇ ਅਧੀਨ ਹੈਂ ॥੫॥੧੩॥
He is Merciful and Eternal and is always honoured by all.5.13.
सदैव साध अधीन है ॥५॥१३॥
ਭਜਸਤੁਯੰ॥
(ਇਸ ਲਈ ਮੈਂ ਸਦਾ) ਤੈਨੂੰ ਭਜਦਾ ਹਾਂ,
Therefore I meditate on Thee,
भजस तुयं ॥
ਭਜਸਤੁਯੰ॥ਰਹਾਉ॥
ਤੈਨੂੰ ਸਿਮਰਦਾ ਹਾਂ। ਰਹਾਉ।
I meditate on Thee. PAUSE.
भजस तुयं ॥ रहाउ ॥
ਅਗਾਧਿਬਿਆਧਿਨਾਸਨੰ॥
(ਤੂੰ) ਅਗਾਧ ਅਤੇ ਵਿਆਧੀਆਂ ਨੂੰ ਨਸ਼ਟ ਕਰਨ ਵਾਲਾ ਹੈਂ;
He is Unfathomable and destroyer of ailment
अगाधि बिआधि नासनं ॥
ਪਰੇਯੰਪਰਮਉਪਾਸਨੰ॥
ਬਹੁਤ ਹੀ ਪਰੇ ਅਤੇ ਸ੍ਰੇਸ਼ਠ ਉਪਾਸਨਾ ਦੇ ਯੋਗ ਹੈਂ।
He is far beyond and supremely aborable.
परेयं परम उपासनं ॥
ਤ੍ਰਿਕਾਲਲੋਕਮਾਨਹੈ॥
ਤਿੰਨਾਂ ਕਾਲਾਂ ਵਿਚ ਲੋਕੀਂ (ਤੈਨੂੰ) ਮੰਨਦੇ ਹਨ;
He is worshipped by all in the past, present and future
त्रिकाल लोक मान है ॥
ਸਦੈਵਪੁਰਖਪਰਧਾਨਹੈ॥੬॥੧੪॥
(ਤੂੰ) ਸਦਾ ਪ੍ਰਧਾਨ ਪੁਰਖ ਹੈਂ ॥੬॥੧੪॥
He is always the Supreme Purusha. 6. 14.
सदैव पुरख परधान है ॥६॥१४॥
ਤਥਸਤੁਯੰ॥
ਤੂੰ ਹੀ ਅਜਿਹਾ ਹੈਂ,
Thou art of such attributes
तथस तुयं ॥
ਤਥਸਤੁਯੰ॥ਰਹਾਉ॥
ਤੂੰ ਹੀ ਅਜਿਹਾ ਹੈਂ। ਰਹਾਉ।
Thou art of such attributes. PAUSE.
तथस तुयं ॥ रहाउ ॥
ਕ੍ਰਿਪਾਲਦਿਆਲਕਰਮਹੈ॥
(ਹੇ) ਕ੍ਰਿਪਾਲੂ! ਦਿਆਲਤਾ (ਤੇਰਾ) ਕਰਮ ਹੈ;
He, the merciful Lord performs actions of kindness
क्रिपाल दिआल करम है ॥
ਅਗੰਜਭੰਜਭਰਮਹੈ॥
(ਹੇ) ਅਗੰਜ! (ਤੂੰ) ਭਰਮਾਂ ਨੂੰ ਭੰਨਦਾ ਹੈਂ;
He is invincible and destroys illusions.
अगंज भंज भरम है ॥
ਤ੍ਰਿਕਾਲਲੋਕਪਾਲਹੈ॥
(ਤੂੰ) ਤਿੰਨਾਂ ਕਾਲਾਂ ਵਿਚ ਲੋਕਾਂ ਨੂੰ ਪਾਲਦਾ ਹੈਂ;
त्रिकाल लोक पाल है ॥
ਸਦੈਵਸਰਬਦਿਆਲਹੈ॥੭॥੧੫॥
ਸਦਾ ਸਭ ਉਤੇ ਦਿਆਲ ਹੁੰਦਾ ਹੈਂ ॥੭॥੧੫॥
He is the Sustainer of people in past, present and future and is always compassionate towards all.7.15.
सदैव सरब दिआल है ॥७॥१५॥
ਜਪਸਤੁਯੰ॥
(ਮੈਂ) ਤੈਨੂੰ ਜਪਦਾ ਹਾਂ;
Therefore I repeat Thy Name,
जपस तुयं ॥
ਜਪਸਤੁਯੰ॥ਰਹਾਉ॥
(ਮੈਂ) ਤੈਨੂੰ ਆਰਾਧਦਾ ਹਾਂ। ਰਹਾਉ।
I repeat Thy Name. PAUSE.
जपस तुयं ॥ रहाउ ॥
ਮਹਾਨਮੋਨਮਾਨਹੈ॥
(ਤੂੰ) ਮਹਾਨ ਮੋਨੀ ਮੰਨਿਆ ਜਾਣ ਵਾਲਾ ਹੈਂ;
He is Supreme in remaining peaceful
महान मोन मान है ॥