GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1276
Display Settings
Translations
ਮਲਾਰ​ਮਹਲਾ​੩​ਅਸਟਪਦੀਆ​ਘਰੁ​੧​॥​
ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Malaar, Third Mahalaa, Ashtapadees, First House:
मलार महला ३ असटपदीआ घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਰਮੁ​ਹੋਵੈ​ਤਾ​ਸਤਿਗੁਰੁ​ਪਾਈਐ​ਵਿਣੁ​ਕਰਮੈ​ਪਾਇਆ​ਨ​ਜਾਇ​॥​
ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਗੁਰੂ ਮਿਲਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲ ਸਕਦਾ।
If it is in his karma, then he finds the True Guru; without such karma, He cannot be found.
करमु होवै ता सतिगुरु पाईऐ विणु करमै पाइआ न जाइ ॥
ਸਤਿਗੁਰੁ​ਮਿਲਿਐ​ਕੰਚਨੁ​ਹੋਈਐ​ਜਾਂ​ਹਰਿ​ਕੀ​ਹੋਇ​ਰਜਾਇ​॥੧॥​
ਜੇ ਗੁਰੂ ਮਿਲ ਪਏ ਤਾਂ ਮਨੁੱਖ (ਸ਼ੁੱਧ) ਸੋਨਾ ਬਣ ਜਾਂਦਾ ਹੈ। (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਪਰਮਾਤਮਾ ਦੀ ਰਜ਼ਾ ਹੋਵੇ ॥੧॥
He meets the True Guru, and he is transformed into gold, if it is the Lord's Will. ||1||
सतिगुरु मिलिऐ कंचनु होईऐ जां हरि की होइ रजाइ ॥१॥
ਮਨ​ਮੇਰੇ​ਹਰਿ​ਹਰਿ​ਨਾਮਿ​ਚਿਤੁ​ਲਾਇ​॥​
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖ।
O my mind, focus your consciousness on the Name of the Lord, Har, Har.
मन मेरे हरि हरि नामि चितु लाइ ॥
ਸਤਿਗੁਰ​ਤੇ​ਹਰਿ​ਪਾਈਐ​ਸਾਚਾ​ਹਰਿ​ਸਿਉ​ਰਹੈ​ਸਮਾਇ​॥੧॥​ਰਹਾਉ​॥​
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਰਾਹੀਂ ਮਿਲਦਾ ਹੈ, (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ) ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
The Lord is found through the True Guru, and then he remains merged with the True Lord. ||1||Pause||
सतिगुर ते हरि पाईऐ साचा हरि सिउ रहै समाइ ॥१॥ रहाउ ॥
ਸਤਿਗੁਰ​ਤੇ​ਗਿਆਨੁ​ਊਪਜੈ​ਤਾਂ​ਇਹ​ਸੰਸਾ​ਜਾਇ​॥​
ਜਦੋਂ ਗੁਰੂ ਦੀ ਰਾਹੀਂ (ਮਨੁੱਖ ਦੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤਦੋਂ ਮਨੁੱਖ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।
Spiritual wisdom wells up through the True Guru, and then this cynicism is dispelled.
सतिगुर ते गिआनु ऊपजै तां इह संसा जाइ ॥
ਸਤਿਗੁਰ​ਤੇ​ਹਰਿ​ਬੁਝੀਐ​ਗਰਭ​ਜੋਨੀ​ਨਹ​ਪਾਇ​॥੨॥​
ਗੁਰੂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਬਣਦੀ ਹੈ, ਤੇ, ਮਨੁੱਖ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥
Through the True Guru, the Lord is realized, and then, he is not consigned to the womb of reincarnation ever again. ||2||
सतिगुर ते हरि बुझीऐ गरभ जोनी नह पाइ ॥२॥
ਗੁਰ​ਪਰਸਾਦੀ​ਜੀਵਤ​ਮਰੈ​ਮਰਿ​ਜੀਵੈ​ਸਬਦੁ​ਕਮਾਇ​॥​
ਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਮਨੁੱਖ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
By Guru's Grace, the mortal dies in life, and by so dying, lives to practice the Word of the Shabad.
गुर परसादी जीवत मरै मरि जीवै सबदु कमाइ ॥
ਮੁਕਤਿ​ਦੁਆਰਾ​ਸੋਈ​ਪਾਏ​ਜਿ​ਵਿਚਹੁ​ਆਪੁ​ਗਵਾਇ​॥੩॥​
ਉਹੀ ਮਨੁੱਖ ਵਿਕਾਰਾਂ ਵਲੋਂ ਖ਼ਲਾਸੀ ਦਾ ਰਸਤਾ ਲੱਭ ਸਕਦਾ ਹੈ, ਜਿਹੜਾ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ ॥੩॥
He alone finds the Door of Salvation, who eradicates self-conceit from within himself. ||3||
मुकति दुआरा सोई पाए जि विचहु आपु गवाइ ॥३॥
ਗੁਰ​ਪਰਸਾਦੀ​ਸਿਵ​ਘਰਿ​ਜੰਮੈ​ਵਿਚਹੁ​ਸਕਤਿ​ਗਵਾਇ​॥​
ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਕੇ ਪਰਮਾਤਮਾ ਦੇ ਘਰ ਵਿਚ ਜੰਮ ਪੈਂਦਾ ਹੈ (ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿ ਕੇ ਨਵਾਂ ਆਤਮਕ ਜੀਵਨ ਬਣਾ ਲੈਂਦਾ ਹੈ)।
By Guru's Grace, the mortal is reincarnated into the Home of the Lord, having eradicated Maya from within.
गुर परसादी सिव घरि जंमै विचहु सकति गवाइ ॥
ਅਚਰੁ​ਚਰੈ​ਬਿਬੇਕ​ਬੁਧਿ​ਪਾਏ​ਪੁਰਖੈ​ਪੁਰਖੁ​ਮਿਲਾਇ​॥੪॥​
(ਗੁਰੂ ਦੀ ਰਾਹੀਂ) ਮਨੁੱਖ ਇਸ ਅਮੋੜ ਮਨ ਨੂੰ ਵੱਸ ਵਿਚ ਲੈ ਆਉਂਦਾ ਹੈ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਹਾਸਲ ਕਰ ਲੈਂਦਾ ਹੈ, ਤੇ, ਇਸ ਤਰ੍ਹਾਂ ਗੁਰੂ-ਪੁਰਖ ਦੀ ਰਾਹੀਂ ਮਨੁੱਖ ਅਕਾਲ ਪੁਰਖ ਨੂੰ ਮਿਲ ਪੈਂਦਾ ਹੈ ॥੪॥
He eats the uneatable, and is blessed with a discriminating intellect; he meets the Supreme Person, the Primal Lord God. ||4||
अचरु चरै बिबेक बुधि पाए पुरखै पुरखु मिलाइ ॥४॥
ਧਾਤੁਰ​ਬਾਜੀ​ਸੰਸਾਰੁ​ਅਚੇਤੁ​ਹੈ​ਚਲੈ​ਮੂਲੁ​ਗਵਾਇ​॥​
ਇਹ ਜਗਤ ਨਾਸਵੰਤ ਖੇਡ (ਹੀ) ਹੈ। (ਉਹ ਮਨੁੱਖ) ਮੂਰਖ ਹੈ (ਜਿਹੜਾ ਇਸ ਨਾਸਵੰਤ ਖੇਡ ਦੀ ਖ਼ਾਤਰ ਆਪਣੇ ਆਤਮਕ ਜੀਵਨ ਦਾ ਸਾਰਾ) ਸਰਮਾਇਆ ਗਵਾ ਕੇ (ਇਥੋਂ) ਤੁਰਦਾ ਹੈ।
The world is unconscious, like a passing show; the mortal departs, having lost his capital.
धातुर बाजी संसारु अचेतु है चलै मूलु गवाइ ॥
ਲਾਹਾ​ਹਰਿ​ਸਤਿਸੰਗਤਿ​ਪਾਈਐ​ਕਰਮੀ​ਪਲੈ​ਪਾਇ​॥੫॥​
ਨਫ਼ਾ ਪਰਮਾਤਮਾ (ਦਾ ਨਾਮ ਹੈ, ਇਹ ਨਫ਼ਾ) ਸਾਧ ਸੰਗਤ ਵਿਚ ਮਿਲਦਾ ਹੈ, (ਪਰ ਪਰਮਾਤਮਾ ਦੀ) ਮਿਹਰ ਨਾਲ ਹੀ (ਮਨੁੱਖ ਇਹ ਨਫ਼ਾ) ਹਾਸਲ ਕਰਦਾ ਹੈ ॥੫॥
The profit of the Lord is obtained in the Sat Sangat, the True Congregation; by good karma, it is found. ||5||
लाहा हरि सतिसंगति पाईऐ करमी पलै पाइ ॥५॥
ਸਤਿਗੁਰ​ਵਿਣੁ​ਕਿਨੈ​ਨ​ਪਾਇਆ​ਮਨਿ​ਵੇਖਹੁ​ਰਿਦੈ​ਬੀਚਾਰਿ​॥​
ਆਪਣੇ ਮਨ ਵਿਚ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਕਿਸੇ ਭੀ ਮਨੁੱਖ ਨੇ (ਇਹ ਹਰਿ-ਨਾਮ-ਲਾਭ) ਗੁਰੂ (ਦੀ ਸਰਨ) ਤੋਂ ਬਿਨਾ ਹਾਸਲ ਨਹੀਂ ਕੀਤਾ।
Without the True Guru, no one finds it; see this in your mind, and consider this in your heart.
सतिगुर विणु किनै न पाइआ मनि वेखहु रिदै बीचारि ॥
ਵਡਭਾਗੀ​ਗੁਰੁ​ਪਾਇਆ​ਭਵਜਲੁ​ਉਤਰੇ​ਪਾਰਿ​॥੬॥​
(ਜਿਨ੍ਹਾਂ ਮਨੁੱਖਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੬॥
By great good fortune, the mortal finds the Guru, and crosses over the terrifying world-ocean. ||6||
वडभागी गुरु पाइआ भवजलु उतरे पारि ॥६॥
ਹਰਿ​ਨਾਮਾਂ​ਹਰਿ​ਟੇਕ​ਹੈ​ਹਰਿ​ਹਰਿ​ਨਾਮੁ​ਅਧਾਰੁ​॥​
(ਮੇਰੇ ਵਾਸਤੇ ਤਾਂ) ਹਰੀ ਪਰਮਾਤਮਾ ਦਾ ਨਾਮ (ਹੀ) ਸਹਾਰਾ ਹੈ, ਹਰੀ ਦਾ ਨਾਮ ਹੀ ਆਸਰਾ ਹੈ।
The Name of the Lord is my Anchor and Support. I take only the Support of the Name of the Lord, Har, Har.
हरि नामां हरि टेक है हरि हरि नामु अधारु ॥
ਕ੍ਰਿਪਾ​ਕਰਹੁ​ਗੁਰੁ​ਮੇਲਹੁ​ਹਰਿ​ਜੀਉ​ਪਾਵਉ​ਮੋਖ​ਦੁਆਰੁ​॥੭॥​
ਹੇ ਪ੍ਰਭੂ ਜੀ! ਮਿਹਰ ਕਰੋ, (ਮੈਨੂੰ) ਗੁਰੂ ਮਿਲਾਓ, ਮੈਂ (ਗੁਰੂ ਦੀ ਰਾਹੀਂ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ) ਰਸਤਾ ਲੱਭ ਸਕਾਂ ॥੭॥
O Dear Lord, please be kind and lead me to meet the Guru, that I may find the Door of Salvation. ||7||
क्रिपा करहु गुरु मेलहु हरि जीउ पावउ मोख दुआरु ॥७॥
ਮਸਤਕਿ​ਲਿਲਾਟਿ​ਲਿਖਿਆ​ਧੁਰਿ​ਠਾਕੁਰਿ​ਮੇਟਣਾ​ਨ​ਜਾਇ​॥​
(ਜਿਨ੍ਹਾਂ ਮਨੁੱਖਾਂ ਦੇ) ਮੱਥੇ ਉੱਤੇ ਧੁਰ ਦਰਗਾਹ ਤੋਂ ਮਾਲਕ-ਪ੍ਰਭੂ ਨੇ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, (ਉਹ ਲੇਖ ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।
The pre-ordained destiny inscribed on the mortal's forehead by our Lord and Master cannot be erased.
मसतकि लिलाटि लिखिआ धुरि ठाकुरि मेटणा न जाइ ॥
ਨਾਨਕ​ਸੇ​ਜਨ​ਪੂਰਨ​ਹੋਏ​ਜਿਨ​ਹਰਿ​ਭਾਣਾ​ਭਾਇ​॥੮॥੧॥​
ਹੇ ਨਾਨਕ! (ਗੁਰੂ-ਸਰਨ ਦੀ ਬਰਕਤਿ ਨਾਲ) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪਈ, ਉਹ ਮਨੁੱਖ ਮੁਕੰਮਲ (ਆਤਮਕ ਜੀਵਨ ਵਾਲੇ) ਬਣ ਗਏ ॥੮॥੧॥
O Nanak, those humble beings are perfect, who are pleased by the Lord's Will. ||8||1||
नानक से जन पूरन होए जिन हरि भाणा भाइ ॥८॥१॥
ਮਲਾਰ​ਮਹਲਾ​੩​॥​
Malaar, Third Mahalaa:
मलार महला ३ ॥
ਬੇਦ​ਬਾਣੀ​ਜਗੁ​ਵਰਤਦਾ​ਤ੍ਰੈ​ਗੁਣ​ਕਰੇ​ਬੀਚਾਰੁ​॥​
ਜਗਤ (ਕਰਮ ਕਾਂਡ ਵਿਚ ਹੀ ਰੱਖਣ ਵਾਲੀ ਸ਼ਾਸਤ੍ਰਾਂ) ਵੇਦਾਂ ਦੀ ਬਾਣੀ ਵਿਚ ਪਰਚਿਆ ਰਹਿੰਦਾ ਹੈ, ਮਾਇਆ ਦੇ ਤਿੰਨਾਂ ਗੁਣਾਂ ਦੀ (ਹੀ) ਵਿਚਾਰ ਕਰਦਾ ਰਹਿੰਦਾ ਹੈ (ਪ੍ਰਭੂ ਦਾ ਨਾਮ ਨਹੀਂ ਸਿਮਰਦਾ)।
The world is involved with the words of the Vedas, thinking about the three gunas - the three dispositions.
बेद बाणी जगु वरतदा त्रै गुण करे बीचारु ॥
ਬਿਨੁ​ਨਾਵੈ​ਜਮ​ਡੰਡੁ​ਸਹੈ​ਮਰਿ​ਜਨਮੈ​ਵਾਰੋ​ਵਾਰ​॥​
ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ) ਜਮਦੂਤਾਂ ਦੀ ਸਜ਼ਾ ਸਹਾਰਦਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
Without the Name, it suffers punishment by the Messenger of Death; it comes and goes in reincarnation, over and over again.
बिनु नावै जम डंडु सहै मरि जनमै वारो वार ॥
ਸਤਿਗੁਰ​ਭੇਟੇ​ਮੁਕਤਿ​ਹੋਇ​ਪਾਏ​ਮੋਖ​ਦੁਆਰੁ​॥੧॥​
(ਜਿਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਜਾਂਦੀ ਹੈ ਉਹ ਮਨੁੱਖ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੧॥
Meeting with the True Guru, the world is liberated, and finds the Door of Salvation. ||1||
सतिगुर भेटे मुकति होइ पाए मोख दुआरु ॥१॥
ਮਨ​ਰੇ​ਸਤਿਗੁਰੁ​ਸੇਵਿ​ਸਮਾਇ​॥​
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਇਆ ਰਹੁ।
O mortal, immerse yourself in service to the True Guru.
मन रे सतिगुरु सेवि समाइ ॥
ਵਡੈ​ਭਾਗਿ​ਗੁਰੁ​ਪੂਰਾ​ਪਾਇਆ​ਹਰਿ​ਹਰਿ​ਨਾਮੁ​ਧਿਆਇ​॥੧॥​ਰਹਾਉ​॥​
(ਜਿਸ ਮਨੁੱਖ ਨੇ) ਵੱਡੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ, ਉਹ ਸਦਾ ਹਰੀ ਦਾ ਨਾਮ ਧਿਆਉਂਦਾ ਰਹਿੰਦਾ ਹੈ ॥੧॥ ਰਹਾਉ ॥
By great good fortune, the mortal finds the Perfect Guru, and meditates on the Name of the Lord, Har, Har. ||1||Pause||
वडै भागि गुरु पूरा पाइआ हरि हरि नामु धिआइ ॥१॥ रहाउ ॥
ਹਰਿ​ਆਪਣੈ​ਭਾਣੈ​ਸ੍ਰਿਸਟਿ​ਉਪਾਈ​ਹਰਿ​ਆਪੇ​ਦੇਇ​ਅਧਾਰੁ​॥​
ਪਰਮਾਤਮਾ ਨੇ ਆਪਣੀ ਰਜ਼ਾ ਵਿਚ ਇਹ ਜਗਤ ਪੈਦਾ ਕੀਤਾ ਹੈ, ਪਰਮਾਤਮਾ ਆਪ ਹੀ (ਜੀਵਾਂ ਨੂੰ) ਆਸਰਾ ਦੇਂਦਾ ਹੈ।
The Lord, by the Pleasure of His Own Will, created the Universe, and the Lord Himself gives it sustenance and support.
हरि आपणै भाणै स्रिसटि उपाई हरि आपे देइ अधारु ॥
ਹਰਿ​ਆਪਣੈ​ਭਾਣੈ​ਮਨੁ​ਨਿਰਮਲੁ​ਕੀਆ​ਹਰਿ​ਸਿਉ​ਲਾਗਾ​ਪਿਆਰੁ​॥​
(ਜਿਸ ਮਨੁੱਖ ਦਾ) ਮਨ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਗੁਰੂ ਦੀ ਰਾਹੀਂ) ਪਵਿੱਤਰ ਕਰ ਦਿੱਤਾ ਹੈ, ਉਸ ਮਨੁੱਖ ਦਾ ਪਿਆਰ ਪ੍ਰਭੂ ਚਰਨਾਂ ਨਾਲ ਬਣ ਗਿਆ।
The Lord, by His Own Will, makes the mortal's mind immaculate, and lovingly attunes him to the Lord.
हरि आपणै भाणै मनु निरमलु कीआ हरि सिउ लागा पिआरु ॥
ਹਰਿ​ਕੈ​ਭਾਣੈ​ਸਤਿਗੁਰੁ​ਭੇਟਿਆ​ਸਭੁ​ਜਨਮੁ​ਸਵਾਰਣਹਾਰੁ​॥੨॥​
ਸਾਰੇ ਮਨੁੱਖਾ ਜੀਵਨ ਨੂੰ ਚੰਗਾ ਬਣਾ ਸਕਣ ਵਾਲਾ ਗੁਰੂ (ਉਸ ਮਨੁੱਖ ਨੂੰ) ਪਰਮਾਤਮਾ ਦੀ ਰਜ਼ਾ ਅਨੁਸਾਰ ਮਿਲ ਪਿਆ ॥੨॥
The Lord, by His Own Will, leads the mortal to meet the True Guru, the Embellisher of all his lives. ||2||
हरि कै भाणै सतिगुरु भेटिआ सभु जनमु सवारणहारु ॥२॥
ਵਾਹੁ​ਵਾਹੁ​ਬਾਣੀ​ਸਤਿ​ਹੈ​ਗੁਰਮੁਖਿ​ਬੂਝੈ​ਕੋਇ​॥​
ਗੁਰੂ ਦੀ ਸਰਨ ਪੈ ਕੇ (ਹੀ) ਕੋਈ ਵਿਰਲਾ ਮਨੁੱਖ (ਇਹ) ਸਮਝਦਾ ਹੈ (ਕਿ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ ਕਾਇਮ ਰਹਿਣ ਵਾਲੀ ਹੈ।
Waaho! Waaho! Blessed and Great is the True Word of His Bani. Only a few, as Gurmukh, understand.
वाहु वाहु बाणी सति है गुरमुखि बूझै कोइ ॥
ਵਾਹੁ​ਵਾਹੁ​ਕਰਿ​ਪ੍ਰਭੁ​ਸਾਲਾਹੀਐ​ਤਿਸੁ​ਜੇਵਡੁ​ਅਵਰੁ​ਨ​ਕੋਇ​॥​
(ਪ੍ਰਭੂ) 'ਅਸਚਰਜ ਹੈ ਅਸਚਰਜ ਹੈ'-ਇਹ ਆਖ ਆਖ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
Waaho! Waaho! Praise God as Great! No one else is as Great as He.
वाहु वाहु करि प्रभु सालाहीऐ तिसु जेवडु अवरु न कोइ ॥
ਆਪੇ​ਬਖਸੇ​ਮੇਲਿ​ਲਏ​ਕਰਮਿ​ਪਰਾਪਤਿ​ਹੋਇ​॥੩॥​
ਪ੍ਰਭੂ ਆਪ ਹੀ ਜਿਸ ਮਨੁੱਖ ਉਤੇ) ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ। (ਉਸ ਦੀ) ਮਿਹਰ ਨਾਲ (ਹੀ ਉਸ ਦਾ) ਮਿਲਾਪ ਹੁੰਦਾ ਹੈ ॥੩॥
When God's Grace is received, He Himself forgives the mortal, and unites him with Himself. ||3||
आपे बखसे मेलि लए करमि परापति होइ ॥३॥
ਸਾਚਾ​ਸਾਹਿਬੁ​ਮਾਹਰੋ​ਸਤਿਗੁਰਿ​ਦੀਆ​ਦਿਖਾਇ​॥​
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਸਾਰੇ ਜਗਤ ਦਾ) ਪ੍ਰਧਾਨ ਹੈ ਮਾਲਕ ਹੈ। ਜਿਸ (ਮਨੁੱਖ ਨੂੰ) ਗੁਰੂ ਨੇ ਉਸ ਦਾ ਦਰਸਨ ਕਰਾ ਦਿੱਤਾ;
The True Guru has revealed our True, Supreme Lord and Master.
साचा साहिबु माहरो सतिगुरि दीआ दिखाइ ॥
ਅੰਮ੍ਰਿਤੁ​ਵਰਸੈ​ਮਨੁ​ਸੰਤੋਖੀਐ​ਸਚਿ​ਰਹੈ​ਲਿਵ​ਲਾਇ​॥​
(ਉਸ ਦੇ ਅੰਦਰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੋਣ ਲੱਗ ਪੈਂਦੀ ਹੈ, (ਉਸ ਦਾ) ਮਨ ਸੰਤੋਖੀ ਹੋ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਹਰਿ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।
The Ambrosial Nectar rains down and the mind is satisfied, remaining lovingly attuned to the True Lord.
अंम्रितु वरसै मनु संतोखीऐ सचि रहै लिव लाइ ॥
ਹਰਿ​ਕੈ​ਨਾਇ​ਸਦਾ​ਹਰੀਆਵਲੀ​ਫਿਰਿ​ਸੁਕੈ​ਨਾ​ਕੁਮਲਾਇ​॥੪॥​
(ਜਿਵੇਂ ਪਾਣੀ ਨਾਲ ਖੇਤੀ ਹਰੀ ਹੋ ਜਾਂਦੀ ਹੈ, ਨਾਹ ਸੁੱਕਦੀ ਹੈ ਨਾਹ ਕੁਮਲਾਂਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ; ਉਸ ਦੀ ਜਿੰਦ) ਪਰਮਾਤਮਾ ਦੇ ਨਾਮ (-ਜਲ) ਦੀ ਬਰਕਤਿ ਨਾਲ ਸਦਾ ਹਰੀ-ਭਰੀ (ਆਤਮਕ ਜੀਵਨ ਵਾਲੀ) ਰਹਿੰਦੀ ਹੈ, ਨਾਹ ਕਦੇ ਸੁੱਕਦੀ ਹੈ (ਨਾਹ ਕਦੇ ਆਤਮਕ ਮੌਤ ਸਹੇੜਦੀ ਹੈ) ਨਾਹ ਕਦੇ ਕੁਮਲਾਂਦੀ ਹੈ (ਨਾਹ ਕਦੇ ਡੋਲਦੀ ਹੈ) ॥੪॥
In the Lord's Name, it is forever rejuvenated; it shall never wither and dry up again. ||4||
हरि कै नाइ सदा हरीआवली फिरि सुकै ना कुमलाइ ॥४॥