GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1273
Display Settings
Translations
ਮਲਾਰ​ਮਹਲਾ​੫​॥​
Malaar, Fifth Mahalaa:
मलार महला ५ ॥
ਹੇ​ਗੋਬਿੰਦ​ਹੇ​ਗੋਪਾਲ​ਹੇ​ਦਇਆਲ​ਲਾਲ​॥੧॥​ਰਹਾਉ​॥​
ਹੇ ਗੋਬਿੰਦ! ਹੇ ਗੋਪਾਲ! ਹੇ ਦਇਆ ਦੇ ਸੋਮੇ! ਹੇ ਸੋਹਣੇ ਪ੍ਰਭੂ! ॥੧॥ ਰਹਾਉ ॥
O Lord of the Universe, O Lord of the World, O Dear Merciful Beloved. ||1||Pause||
हे गोबिंद हे गोपाल हे दइआल लाल ॥१॥ रहाउ ॥
ਪ੍ਰਾਨ​ਨਾਥ​ਅਨਾਥ​ਸਖੇ​ਦੀਨ​ਦਰਦ​ਨਿਵਾਰ​॥੧॥​
ਹੇ ਜਿੰਦ ਦੇ ਮਾਲਕ! ਹੇ ਨਿਖਸਮਿਆਂ ਦੇ ਸਹਾਈ! ਹੇ ਗ਼ਰੀਬਾਂ ਦੇ ਦਰਦ ਦੂਰ ਕਰਨ ਵਾਲੇ! ॥੧॥
You are the Master of the breath of life, the Companion of the lost and forsaken, the Destroyer of the pains of the poor. ||1||
प्रान नाथ अनाथ सखे दीन दरद निवार ॥१॥
ਹੇ​ਸਮ੍ਰਥ​ਅਗਮ​ਪੂਰਨ​ਮੋਹਿ​ਮਇਆ​ਧਾਰਿ​॥੨॥​
ਹੇ ਸਭ ਤਾਕਤਾਂ ਦੇ ਮਾਲਕ! ਹੇ ਅਪਹੁੰਚ! ਹੇ ਸਰਬ-ਵਿਆਪਕ! ਮੇਰੇ ਉਤੇ ਮਿਹਰ ਕਰ! ॥੨॥
O All-powerful, Inaccessible, Perfect Lord, please shower me with Your Mercy. ||2||
हे सम्रथ अगम पूरन मोहि मइआ धारि ॥२॥
ਅੰਧ​ਕੂਪ​ਮਹਾ​ਭਇਆਨ​ਨਾਨਕ​ਪਾਰਿ​ਉਤਾਰ​॥੩॥੮॥੩੦॥​
ਹੇ ਨਾਨਕ! (ਆਖ-ਹੇ ਪ੍ਰਭੂ! ਇਹ ਸੰਸਾਰ) ਬੜਾ ਡਰਾਉਣਾ ਖੂਹ ਹੈ ਜਿਸ ਵਿਚ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ (ਮੈਨੂੰ ਇਸ ਵਿਚੋਂ) ਪਾਰ ਲੰਘਾ ਲੈ ॥੩॥੮॥੩੦॥
Please, carry Nanak across the terrible, deep dark pit of the world to the other side. ||3||8||30||
अंध कूप महा भइआन नानक पारि उतार ॥३॥८॥३०॥
ਮਲਾਰ​ਮਹਲਾ​੧​ਅਸਟਪਦੀਆ​ਘਰੁ​੧​॥​
ਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Malaar, First Mahalaa, Ashtapadees, First House:
मलार महला १ असटपदीआ घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਚਕਵੀ​ਨੈਨ​ਨਂੀਦ​ਨਹਿ​ਚਾਹੈ​ਬਿਨੁ​ਪਿਰ​ਨਂੀਦ​ਨ​ਪਾਈ​॥​
ਚਕਵੀ (ਰਾਤ ਨੂੰ) ਆਪਣੇ ਪਿਆਰੇ (ਚਕਵੇ) ਤੋਂ ਬਿਨਾ ਸੌ ਨਹੀਂ ਸਕਦੀ, ਉਹ ਆਪਣੀਆਂ ਅੱਖਾਂ ਵਿਚ ਨੀਂਦ ਦਾ ਆਉਣਾ ਪਸੰਦ ਨਹੀਂ ਕਰਦੀ।
The chakvi bird does not long for sleepy eyes; without her beloved, she does not sleep.
चकवी नैन नींद नहि चाहै बिनु पिर नींद न पाई ॥
ਸੂਰੁ​ਚਰ੍ਹੈ​ਪ੍ਰਿਉ​ਦੇਖੈ​ਨੈਨੀ​ਨਿਵਿ​ਨਿਵਿ​ਲਾਗੈ​ਪਾਂਈ​॥੧॥​
ਜਦੋਂ ਸੂਰਜ ਚੜ੍ਹਦਾ ਹੈ, ਚਕਵੀ ਆਪਣੇ ਪਿਆਰੇ (ਚਕਵੇ) ਨੂੰ ਅੱਖੀਂ ਵੇਖਦੀ ਹੈ, ਲਿਫ ਲਿਫ ਕੇ ਉਸ ਦੇ ਪੈਰੀਂ ਲੱਗਦੀ ਹੈ ॥੧॥
When the sun rises, she sees her beloved with her eyes; she bows and touches his feet. ||1||
सूरु चर्है प्रिउ देखै नैनी निवि निवि लागै पांई ॥१॥
ਪਿਰ​ਭਾਵੈ​ਪ੍ਰੇਮੁ​ਸਖਾਈ​॥​
ਮੈਨੂੰ ਸਦਾ-ਸਹਾਈ ਪ੍ਰੀਤਮ-ਪ੍ਰਭੂ ਦਾ ਪ੍ਰੇਮ ਪਿਆਰਾ ਲੱਗਦਾ ਹੈ।
The Love of my Beloved is pleasing; it is my Companion and Support.
पिर भावै प्रेमु सखाई ॥
ਤਿਸੁ​ਬਿਨੁ​ਘੜੀ​ਨਹੀ​ਜਗਿ​ਜੀਵਾ​ਐਸੀ​ਪਿਆਸ​ਤਿਸਾਈ​॥੧॥​ਰਹਾਉ​॥​
ਮੇਰੇ ਅੰਦਰ ਉਸਦੇ ਮਿਲਾਪ ਦੀ ਇਤਨੀ ਤੀਬਰ ਤਾਂਘ ਹੈ ਕਿ ਮੈਂ ਜਗਤ ਵਿਚ ਉਸ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ ॥੧॥ ਰਹਾਉ ॥
Without Him, I cannot live in this world even for an instant; such is my hunger and thirst. ||1||Pause||
तिसु बिनु घड़ी नही जगि जीवा ऐसी पिआस तिसाई ॥१॥ रहाउ ॥
ਸਰਵਰਿ​ਕਮਲੁ​ਕਿਰਣਿ​ਆਕਾਸੀ​ਬਿਗਸੈ​ਸਹਜਿ​ਸੁਭਾਈ​॥​
ਕੌਲ (ਫੁੱਲ) ਸਰੋਵਰ ਵਿਚ ਹੁੰਦਾ ਹੈ, (ਸੂਰਜ ਦੀ) ਕਿਰਨ ਆਕਾਸ਼ਾਂ ਵਿਚ ਹੁੰਦੀ ਹੈ, (ਫਿਰ ਭੀ ਉਸ ਕਿਰਨ ਨੂੰ ਤੱਕ ਕੇ ਕੌਲ ਫੁੱਲ) ਸੁਤੇ ਹੀ ਖਿੜ ਪੈਂਦਾ ਹੈ।
The lotus in the pool blossoms forth intuitively and naturally, with the rays of the sun in the sky.
सरवरि कमलु किरणि आकासी बिगसै सहजि सुभाई ॥
ਪ੍ਰੀਤਮ​ਪ੍ਰੀਤਿ​ਬਨੀ​ਅਭ​ਐਸੀ​ਜੋਤੀ​ਜੋਤਿ​ਮਿਲਾਈ​॥੨॥​
(ਪ੍ਰੇਮੀ ਦੇ) ਹਿਰਦੇ ਵਿਚ ਆਪਣੇ ਪ੍ਰੀਤਮ ਦੀ ਅਜੇਹੀ ਪ੍ਰੀਤ ਬਣਦੀ ਹੈ ਕਿ ਉਸ ਦੀ ਆਤਮਾ ਪ੍ਰੀਤਮ ਦੀ ਆਤਮਾ ਵਿਚ ਮਿਲ ਜਾਂਦੀ ਹੈ ॥੨॥
Such is the love for my Beloved which imbues me; my light has merged into the Light. ||2||
प्रीतम प्रीति बनी अभ ऐसी जोती जोति मिलाई ॥२॥
ਚਾਤ੍ਰਿਕੁ​ਜਲ​ਬਿਨੁ​ਪ੍ਰਿਉ​ਪ੍ਰਿਉ​ਟੇਰੈ​ਬਿਲਪ​ਕਰੈ​ਬਿਲਲਾਈ​॥​
(ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਜਲ ਤੋਂ ਬਿਨਾ ਪਪੀਹਾ 'ਪ੍ਰਿਉ, ਪ੍ਰਿਉ' ਕੂਕਦਾ ਹੈ, ਮਾਨੋ, ਵਿਰਲਾਪ ਕਰਦਾ ਹੈ, ਤਰਲੇ ਲੈਂਦਾ ਹੈ।
Without water, the rainbird cries out, "Pri-o! Pri-o! - Beloved! Beloved!" It cries and wails and laments.
चात्रिकु जल बिनु प्रिउ प्रिउ टेरै बिलप करै बिललाई ॥
ਘਨਹਰ​ਘੋਰ​ਦਸੌ​ਦਿਸਿ​ਬਰਸੈ​ਬਿਨੁ​ਜਲ​ਪਿਆਸ​ਨ​ਜਾਈ​॥੩॥​
ਬੱਦਲ ਗੱਜ ਕੇ ਦਸੀਂ ਪਾਸੀਂ ਵਰ੍ਹਦਾ ਹੈ, ਪਰ ਪਪੀਹੇ ਦੀ ਪਿਆਸ ਸ੍ਵਾਂਤੀ ਬੂੰਦ ਤੋਂ ਬਿਨਾ ਦੂਰ ਨਹੀਂ ਹੁੰਦੀ ॥੩॥
The thundering clouds rain down in the ten directions; its thirst is not quenched until it catches the rain-drop in its mouth. ||3||
घनहर घोर दसौ दिसि बरसै बिनु जल पिआस न जाई ॥३॥
ਮੀਨ​ਨਿਵਾਸ​ਉਪਜੈ​ਜਲ​ਹੀ​ਤੇ​ਸੁਖ​ਦੁਖ​ਪੁਰਬਿ​ਕਮਾਈ​॥​
ਮੱਛੀ ਪਾਣੀ ਵਿਚ ਪੈਦਾ ਹੁੰਦੀ ਹੈ, ਪਾਣੀ ਵਿਚ ਵੱਸਦੀ ਹੈ, ਪੂਰਬਲੀ ਕਮਾਈ ਅਨੁਸਾਰ ਉਹ ਪਾਣੀ ਵਿਚ ਹੀ ਸੁਖ ਦੁਖ ਸਹਾਰਦੀ ਹੈ।
The fish lives in water, from which it was born. It finds peace and pleasure according to its past actions.
मीन निवास उपजै जल ही ते सुख दुख पुरबि कमाई ॥
ਖਿਨੁ​ਤਿਲੁ​ਰਹਿ​ਨ​ਸਕੈ​ਪਲੁ​ਜਲ​ਬਿਨੁ​ਮਰਨੁ​ਜੀਵਨੁ​ਤਿਸੁ​ਤਾਂਈ​॥੪॥​
ਪਾਣੀ ਤੋਂ ਬਿਨਾ ਉਹ ਇਕ ਖਿਨ ਭਰ ਤਿਲ ਭਰ ਪਲ ਭਰ ਭੀ ਜੀਊ ਨਹੀਂ ਸਕਦੀ। ਉਸ ਦਾ ਮਰਨ ਜੀਊਣ (ਉਸ ਦੀ ਸਾਰੀ ਉਮਰ ਦਾ ਵਸੇਬਾ) ਉਸ ਪਾਣੀ ਨਾਲ ਹੀ (ਸੰਭਵ) ਹੈ ॥੪॥
It cannot survive without water for a moment, even for an instant. Life and death depend on it. ||4||
खिनु तिलु रहि न सकै पलु जल बिनु मरनु जीवनु तिसु तांई ॥४॥
ਧਨ​ਵਾਂਢੀ​ਪਿਰੁ​ਦੇਸ​ਨਿਵਾਸੀ​ਸਚੇ​ਗੁਰ​ਪਹਿ​ਸਬਦੁ​ਪਠਾੲਂੀ​॥​
ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ) ਘਰ ਵਿਚ ਹੀ ਵੱਸਦਾ ਹੈ, ਉਸ ਤੋਂ ਵਿਛੁੜੀ ਹੋਈ ਜੀਵ-ਇਸਤ੍ਰੀ ਜਦੋਂ ਸੱਚੇ ਗੁਰੂ ਦੀ ਰਾਹੀਂ (ਗੁਰੂ ਦੀ ਬਾਣੀ ਦੀ ਰਾਹੀਂ) ਸਨੇਹਾ ਭੇਜਦੀ ਹੈ,
The soul-bride is separated from her Husband Lord, who lives in His Own Country. He sends the Shabad, His Word, through the True Guru.
धन वांढी पिरु देस निवासी सचे गुर पहि सबदु पठाइीं ॥
ਗੁਣ​ਸੰਗ੍ਰਹਿ​ਪ੍ਰਭੁ​ਰਿਦੈ​ਨਿਵਾਸੀ​ਭਗਤਿ​ਰਤੀ​ਹਰਖਾਈ​॥੫॥​
ਤੇ ਆਤਮਕ ਗੁਣ ਇਕੱਠੇ ਕਰਦੀ ਹੈ, ਤਦੋਂ ਹਿਰਦੇ ਵਿਚ ਹੀ ਵੱਸਦਾ ਪ੍ਰਭੂ-ਪਤੀ ਉਸ ਦੇ ਅੰਦਰ ਪਰਗਟ ਹੋ ਜਾਂਦਾ ਹੈ, ਜੀਵ-ਇਸਤ੍ਰੀ ਉਸ ਦੀ ਭਗਤੀ ਦੇ ਰੰਗ ਵਿਚ ਰੰਗੀਜ ਕੇ ਪ੍ਰਸੰਨ ਹੁੰਦੀ ਹੈ ॥੫॥
She gathers virtues, and enshrines God within her heart. Imbued with devotion, she is happy. ||5||
गुण संग्रहि प्रभु रिदै निवासी भगति रती हरखाई ॥५॥
ਪ੍ਰਿਉ​ਪ੍ਰਿਉ​ਕਰੈ​ਸਭੈ​ਹੈ​ਜੇਤੀ​ਗੁਰ​ਭਾਵੈ​ਪ੍ਰਿਉ​ਪਾੲਂੀ​॥​
ਜਿਹੜੀ ਭੀ ਲੁਕਾਈ ਹੈ ਸਾਰੀ ਹੀ ਪਤੀ-ਪ੍ਰਭੂ ਦਾ ਨਾਮ ਲੈਂਦੀ ਹੈ, ਪਰ ਜਿਹੜੀ ਜੀਵ-ਇਸਤ੍ਰੀ ਗੁਰੂ ਨੂੰ ਚੰਗੀ ਲੱਗਦੀ ਹੈ ਉਹ ਪਤੀ-ਪ੍ਰਭੂ ਨੂੰ ਮਿਲ ਪੈਂਦੀ ਹੈ।
Everyone cries out, "Beloved! Beloved!" But she alone finds her Beloved, who is pleasing to the Guru.
प्रिउ प्रिउ करै सभै है जेती गुर भावै प्रिउ पाइीं ॥
ਪ੍ਰਿਉ​ਨਾਲੇ​ਸਦ​ਹੀ​ਸਚਿ​ਸੰਗੇ​ਨਦਰੀ​ਮੇਲਿ​ਮਿਲਾਈ​॥੬॥​
ਪਤੀ-ਪ੍ਰਭੂ ਤਾਂ ਸਦਾ ਹੀ ਹਰੇਕ ਜੀਵ-ਇਸਤ੍ਰੀ ਦੇ ਨਾਲ ਹੈ ਅੰਗ-ਸੰਗ ਹੈ, ਜੇਹੜੀ ਉਸ ਸਦਾ-ਥਿਰ ਵਿਚ ਜੁੜਦੀ ਹੈ ਗੁਰੂ ਮਿਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਸ਼ਬਦ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ ॥੬॥
Our Beloved is always with us; through the Truth, He blesses us with His Grace, and unites us in His Union. ||6||
प्रिउ नाले सद ही सचि संगे नदरी मेलि मिलाई ॥६॥
ਸਭ​ਮਹਿ​ਜੀਉ​ਜੀਉ​ਹੈ​ਸੋਈ​ਘਟਿ​ਘਟਿ​ਰਹਿਆ​ਸਮਾਈ​॥​
ਹਰੇਕ ਜੀਵ ਵਿਚ ਪ੍ਰਭੂ ਦੀ ਦਿੱਤੀ ਜਿੰਦ ਰੁਮਕ ਰਹੀ ਹੈ, ਉਹ ਪ੍ਰਭੂ ਆਪ ਹੀ ਹਰੇਕ ਦੀ ਜਿੰਦ (ਆਸਰਾ) ਹੈ। ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।
He is the life of the soul in each and every soul; He permeates and pervades each and every heart.
सभ महि जीउ जीउ है सोई घटि घटि रहिआ समाई ॥
ਗੁਰ​ਪਰਸਾਦਿ​ਘਰ​ਹੀ​ਪਰਗਾਸਿਆ​ਸਹਜੇ​ਸਹਜਿ​ਸਮਾਈ​॥੭॥​
ਗੁਰੂ ਦੀ ਕਿਰਪਾ ਨਾਲ ਜਿਸ ਜੀਵ ਦੇ ਹਿਰਦੇ ਵਿਚ ਹੀ ਪਰਗਟ ਹੋ ਪੈਂਦਾ ਹੈ ਉਹ ਜੀਵ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੭॥
By Guru's Grace, He is revealed within the home of my heart; I am intuitively, naturally, absorbed into Him. ||7||
गुर परसादि घर ही परगासिआ सहजे सहजि समाई ॥७॥
ਅਪਨਾ​ਕਾਜੁ​ਸਵਾਰਹੁ​ਆਪੇ​ਸੁਖਦਾਤੇ​ਗੋਸਾਂੲਂੀ​॥​
ਹੇ ਧਰਤੀ ਦੇ ਖਸਮ! ਹੇ ਜੀਵਾਂ ਨੂੰ ਸੁਖ ਦੇਣ ਵਾਲੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਨਾ ਤੇਰਾ ਆਪਣਾ ਹੀ ਕੰਮ ਹੈ, ਇਸ) ਆਪਣੇ ਕੰਮ ਨੂੰ ਤੂੰ ਆਪ ਹੀ ਸਿਰੇ ਚਾੜ੍ਹਦਾ ਹੈਂ।
He Himself shall resolve all your affairs, when you meet with the Giver of peace, the Lord of the World.
अपना काजु सवारहु आपे सुखदाते गोसांइीं ॥
ਗੁਰ​ਪਰਸਾਦਿ​ਘਰ​ਹੀ​ਪਿਰੁ​ਪਾਇਆ​ਤਉ​ਨਾਨਕ​ਤਪਤਿ​ਬੁਝਾਈ​॥੮॥੧॥​
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਜਿਸ ਦੇ ਹਿਰਦੇ-ਘਰ ਵਿਚ ਹੀ ਪ੍ਰਭੂ-ਪਤੀ ਪਰਗਟ ਹੋ ਪੈਂਦਾ ਹੈ ਉਸ ਦੀ ਮਾਇਆ ਦੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ॥੮॥੧॥
By Guru's Grace, you shall find your Husband Lord within your own home; then, O Nanak, the fire within you shall be quenched. ||8||1||
गुर परसादि घर ही पिरु पाइआ तउ नानक तपति बुझाई ॥८॥१॥
ਮਲਾਰ​ਮਹਲਾ​੧​॥​
Malaar, First Mahalaa:
मलार महला १ ॥
ਜਾਗਤੁ​ਜਾਗਿ​ਰਹੈ​ਗੁਰ​ਸੇਵਾ​ਬਿਨੁ​ਹਰਿ​ਮੈ​ਕੋ​ਨਾਹੀ​॥​
ਉਸੇ ਮਨੁੱਖ ਦਾ ਜੀਵਨ ਸਫਲ ਹੈ ਜੋ ਗੁਰੂ ਦੀ ਦੱਸੀ ਸੇਵਾ ਵਿਚ ਤੱਤਪਰ ਰਹਿ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ। ਪਰਮਾਤਮਾ ਦੀ ਜੋਤਿ ਤੋਂ ਬਿਨਾ ਸਾਡੇ ਇਸ ਸਰੀਰ ਦੀ ਕੋਈ ਪਾਂਇਆਂ ਨਹੀਂ ਹੈ;
Remain awake and aware, serving the Guru; except for the Lord, no one is mine.
जागतु जागि रहै गुर सेवा बिनु हरि मै को नाही ॥
ਅਨਿਕ​ਜਤਨ​ਕਰਿ​ਰਹਣੁ​ਨ​ਪਾਵੈ​ਆਚੁ​ਕਾਚੁ​ਢਰਿ​ਪਾਂਹੀ​॥੧॥​
(ਜਦੋਂ ਜੋਤਿ ਨਿਕਲ ਜਾਏ ਤਾਂ) ਅਨੇਕਾਂ ਜਤਨ ਕਰਨ ਨਾਲ ਭੀ ਇਹ ਸਰੀਰ ਟਿਕਿਆ ਨਹੀਂ ਰਹਿ ਸਕਦਾ। ਜਿਵੇਂ ਅੱਗ ਦਾ ਸੇਕ ਕੱਚ ਨੂੰ ਢਾਲ ਦੇਂਦਾ ਹੈ, ਤਿਵੇਂ ਇਹ ਸਰੀਰ (ਜੋਤਿ ਤੋਂ ਬਿਨਾ) ਢਹਿ ਢੇਰੀ ਹੋ ਜਾਂਦੇ ਹਨ ॥੧॥
Even by making all sorts of efforts, you shall not remain here; it shall melt like glass in the fire. ||1||
अनिक जतन करि रहणु न पावै आचु काचु ढरि पांही ॥१॥
ਇਸੁ​ਤਨ​ਧਨ​ਕਾ​ਕਹਹੁ​ਗਰਬੁ​ਕੈਸਾ​॥​
ਹੇ ਝੱਲੇ ਮਨੁੱਖ! ਦੱਸ, ਇਸ ਸਰੀਰ ਦਾ ਇਸ ਧਨ-ਦੌਲਤ ਦਾ ਕੀਹ ਮਾਣ ਕਰਨਾ ਹੋਇਆ?
Tell me - why are you so proud of your body and wealth?
इसु तन धन का कहहु गरबु कैसा ॥
ਬਿਨਸਤ​ਬਾਰ​ਨ​ਲਾਗੈ​ਬਵਰੇ​ਹਉਮੈ​ਗਰਬਿ​ਖਪੈ​ਜਗੁ​ਐਸਾ​॥੧॥​ਰਹਾਉ​॥​
ਇਹਨਾਂ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਜਗਤ ਵਿਅਰਥ ਹੀ (ਸਰੀਰ ਦੀ) ਹਉਮੈ ਵਿਚ (ਧਨ ਦੇ) ਮਾਣ ਵਿਚ ਖ਼ੁਆਰ ਹੁੰਦਾ ਹੈ ॥੧॥ ਰਹਾਉ ॥
They shall vanish in an instant; O madman, this is how the world is wasting away, in egotism and pride. ||1||Pause||
बिनसत बार न लागै बवरे हउमै गरबि खपै जगु ऐसा ॥१॥ रहाउ ॥
ਜੈ​ਜਗਦੀਸ​ਪ੍ਰਭੂ​ਰਖਵਾਰੇ​ਰਾਖੈ​ਪਰਖੈ​ਸੋਈ​॥​
ਹੇ ਜਗਤ ਦੇ ਮਾਲਕ! ਹੇ ਪ੍ਰਭੂ! ਹੇ ਜੀਵਾਂ ਦੇ ਰਾਖੇ! ਤੇਰੀ (ਸਦਾ) ਜੈ ਹੋਵੇ! (ਹੇ ਝੱਲੇ ਜੀਵ! ਸਦਾ ਉਸ ਰੱਖਣਹਾਰ ਪ੍ਰਭੂ ਦਾ ਆਸਰਾ ਲੈ)। ਉਹ (ਜਗਦੀਸ਼) ਹੀ ਵਿਕਾਰਾਂ ਤੋਂ ਬਚਾਂਦਾ ਹੈ ਤੇ ਜੀਵਾਂ ਦੇ ਜੀਵਨ ਨੂੰ ਪੜਾਤਲਦਾ ਰਹਿੰਦਾ ਹੈ।
Hail to the Lord of the Universe, God, our Saving Grace; He judges and saves the mortal beings.
जै जगदीस प्रभू रखवारे राखै परखै सोई ॥
ਜੇਤੀ​ਹੈ​ਤੇਤੀ​ਤੁਝ​ਹੀ​ਤੇ​ਤੁਮੑ​ਸਰਿ​ਅਵਰੁ​ਨ​ਕੋਈ​॥੨॥​
ਹੇ ਪ੍ਰਭੂ! ਜਿਤਨੀ ਭੀ ਲੁਕਾਈ ਹੈ, ਇਹ ਸਾਰੀ ਹੀ ਤੇਰੇ ਪਾਸੋਂ ਹੀ (ਦਾਤਾਂ) ਮੰਗਦੀ ਹੈ। ਤੇਰੇ ਵਰਗਾ ਹੋਰ ਕੋਈ ਨਹੀਂ ਹੈ ॥੨॥
All that is, belongs to You. No one else is equal to You. ||2||
जेती है तेती तुझ ही ते तुम सरि अवरु न कोई ॥२॥
ਜੀਅ​ਉਪਾਇ​ਜੁਗਤਿ​ਵਸਿ​ਕੀਨੀ​ਆਪੇ​ਗੁਰਮੁਖਿ​ਅੰਜਨੁ​॥​
ਸਾਰੇ ਜੀਵ ਪੈਦਾ ਕਰ ਕੇ ਜੀਵਾਂ ਦੀ ਜੀਵਨ-ਜੁਗਤਿ ਉਸ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ, (ਸਹੀ ਆਤਮਕ ਜੀਵਨ ਦੀ ਸੂਝ ਵਾਸਤੇ) ਉਹ ਆਪ ਹੀ ਗੁਰੂ ਦੀ ਰਾਹੀਂ (ਗਿਆਨ ਦਾ) ਸੁਰਮਾ ਦੇਂਦਾ ਹੈ।
Creating all beings and creatures, their ways and means are under Your control; You bless the Gurmukhs with the ointment of spiritual wisdom.
जीअ उपाइ जुगति वसि कीनी आपे गुरमुखि अंजनु ॥
ਅਮਰੁ​ਅਨਾਥ​ਸਰਬ​ਸਿਰਿ​ਮੋਰਾ​ਕਾਲ​ਬਿਕਾਲ​ਭਰਮ​ਭੈ​ਖੰਜਨੁ​॥੩॥​
ਪਰਮਾਤਮਾ ਸਦਾ ਅਟੱਲ ਹੈ, ਉਸ ਦੇ ਉੱਪਰ ਹੋਰ ਕੋਈ ਖਸਮ ਨਹੀਂ, ਉਹ ਸਭ ਦਾ ਸ਼ਿਰੋਮਣੀ ਹੈ, ਜੀਵਾਂ ਦੇ ਜਨਮ ਮਰਨ ਦੇ ਗੇੜ, ਭਟਕਣਾ ਤੇ ਡਰ-ਸਹਿਮ ਨਾਸ ਕਰਨ ਵਾਲਾ ਹੈ ॥੩॥
My Eternal, Unmastered Lord is over the heads of all. He is the Destroyer of death and rebirth, doubt and fear. ||3||
अमरु अनाथ सरब सिरि मोरा काल बिकाल भरम भै खंजनु ॥३॥