GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1270
Display Settings
Translations
ਮਲਾਰ​ਮਃ​੫​॥​
Malaar, Fifth Mahalaa:
मलार मः ५ ॥
ਪ੍ਰਭ​ਕੋ​ਭਗਤਿ​ਬਛਲੁ​ਬਿਰਦਾਇਓ​॥​
(ਪਰਮਾਤਮਾ) ਭਗਤੀ ਨਾਲ ਪਿਆਰ ਕਰਨ ਵਾਲਾ (ਹੈ-ਇਹ) ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ।
It is God's Nature to love His devotees.
प्रभ को भगति बछलु बिरदाइओ ॥
ਨਿੰਦਕ​ਮਾਰਿ​ਚਰਨ​ਤਲ​ਦੀਨੇ​ਅਪੁਨੋ​ਜਸੁ​ਵਰਤਾਇਓ​॥੧॥​ਰਹਾਉ​॥​
(ਭਗਤੀ ਕਰਨ ਵਾਲਿਆਂ ਦੀ) ਨਿੰਦਾ ਕਰਨ ਵਾਲਿਆਂ ਨੂੰ ਆਤਮਕ ਤੌਰ ਤੇ ਨੀਵਾਂ ਰੱਖ ਕੇ (ਉਹਨਾਂ ਦੇ) ਪੈਰਾਂ ਹੇਠ ਰੱਖਦਾ ਹੈ (ਇਸ ਤਰ੍ਹਾਂ ਪਰਮਾਤਮਾ ਜਗਤ ਵਿਚ) ਆਪਣੀ ਸੋਭਾ ਖਿਲਾਰਦਾ ਹੈ ॥੧॥ ਰਹਾਉ ॥
He destroys the slanderers, crushing them beneath His Feet. His Glory is manifest everywhere. ||1||Pause||
निंदक मारि चरन तल दीने अपुनो जसु वरताइओ ॥१॥ रहाउ ॥
ਜੈ​ਜੈ​ਕਾਰੁ​ਕੀਨੋ​ਸਭ​ਜਗ​ਮਹਿ​ਦਇਆ​ਜੀਅਨ​ਮਹਿ​ਪਾਇਓ​॥​
ਸਾਰੇ ਜਗਤ ਵਿਚ (ਪਰਮਾਤਮਾ ਆਪਣੇ ਦਾਸਾਂ ਦੀ) ਸੋਭਾ ਬਣਾਂਦਾ ਹੈ, (ਸਭ) ਜੀਵਾਂ ਦੇ ਦਿਲ ਵਿਚ (ਆਪਣੇ ਸੇਵਕਾਂ ਵਾਸਤੇ) ਆਦਰ-ਸਤਕਾਰ ਪੈਦਾ ਕਰਦਾ ਹੈ।
His Victory is celebrated all throughout the world. He blesses all creatures with compassion.
जै जै कारु कीनो सभ जग महि दइआ जीअन महि पाइओ ॥
ਕੰਠਿ​ਲਾਇ​ਅਪੁਨੋ​ਦਾਸੁ​ਰਾਖਿਓ​ਤਾਤੀ​ਵਾਉ​ਨ​ਲਾਇਓ​॥੧॥​
ਪ੍ਰਭੂ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, ਉਸ ਨੂੰ ਤੱਤੀ ਵਾ ਨਹੀਂ ਲੱਗਣ ਦੇਂਦਾ (ਰਤਾ ਭੀ ਔਖਿਆਈ ਨਹੀਂ ਹੋਣ ਦੇਂਦਾ) ॥੧॥
Hugging him close in His Embrace, the Lord saves and protects His slave. The hot winds cannot even touch him. ||1||
कंठि लाइ अपुनो दासु राखिओ ताती वाउ न लाइओ ॥१॥
ਅੰਗੀਕਾਰੁ​ਕੀਓ​ਮੇਰੇ​ਸੁਆਮੀ​ਭ੍ਰਮੁ​ਭਉ​ਮੇਟਿ​ਸੁਖਾਇਓ​॥​
ਮੇਰੇ ਮਾਲਕ ਪ੍ਰਭੂ ਨੇ (ਆਪਣੇ ਸੇਵਕ ਦੀ ਸਦਾ) ਸਹਾਇਤਾ ਕੀਤੀ ਹੈ (ਸੇਵਕ ਦੇ ਅੰਦਰੋਂ) ਭਟਕਣਾ ਤੇ ਡਰ ਮਿਟਾ ਕੇ (ਉਸ ਨੂੰ) ਆਤਮਕ ਆਨੰਦ ਬਖ਼ਸ਼ਦਾ ਹੈ।
My Lord and Master has made me His Own; dispelling my doubts and fears, He has made me happy.
अंगीकारु कीओ मेरे सुआमी भ्रमु भउ मेटि सुखाइओ ॥
ਮਹਾ​ਅਨੰਦ​ਕਰਹੁ​ਦਾਸ​ਹਰਿ​ਕੇ​ਨਾਨਕ​ਬਿਸ੍ਵਾਸੁ​ਮਨਿ​ਆਇਓ​॥੨॥੧੪॥੧੮॥​
ਹੇ ਨਾਨਕ! ਹੇ ਪ੍ਰਭੂ ਦੇ ਸੇਵਕ! ਤੇਰੇ ਮਨ ਵਿਚ (ਪ੍ਰਭੂ ਵਾਸਤੇ) ਸਰਧਾ ਬਣ ਚੁਕੀ ਹੈ, ਤੂੰ ਬੇਸ਼ੱਕ ਆਤਮਕ ਆਨੰਦ ਮਾਣਦਾ ਰਹੁ (ਭਾਵ, ਜਿਸ ਦੇ ਅੰਦਰ ਪਰਮਾਤਮਾ ਵਾਸਤੇ ਸਰਧਾ-ਪਿਆਰ ਹੈ, ਉਹ ਜ਼ਰੂਰ ਆਨੰਦ ਮਾਣਦਾ ਹੈ) ॥੨॥੧੪॥੧੮॥
The Lord's slaves enjoy ultimate ecstasy; O Nanak, faith has welled up in my mind. ||2||14||18||
महा अनंद करहु दास हरि के नानक बिस्वासु मनि आइओ ॥२॥१४॥१८॥
ਰਾਗੁ​ਮਲਾਰ​ਮਹਲਾ​੫​ਚਉਪਦੇ​ਘਰੁ​੨​॥​
ਰਾਗ ਮਲਾਰ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Malaar, Fifth Mahalaa, Chau-Padas, Second House:
रागु मलार महला ५ चउपदे घरु २ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗੁਰਮੁਖਿ​ਦੀਸੈ​ਬ੍ਰਹਮ​ਪਸਾਰੁ​॥​
ਗੁਰੂ ਦੀ ਸਰਨ ਪਿਆਂ (ਇਹ ਸਾਰਾ ਜਗਤ) ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ,
The Gurmukh sees God pervading everywhere.
गुरमुखि दीसै ब्रहम पसारु ॥
ਗੁਰਮੁਖਿ​ਤ੍ਰੈ​ਗੁਣੀਆਂ​ਬਿਸਥਾਰੁ​॥​
ਗੁਰੂ ਦੀ ਸਰਨ ਪਿਆਂ (ਇਹ ਭੀ ਦਿੱਸ ਪੈਂਦਾ ਹੈ ਕਿ ਇਹ) ਮਾਇਆ ਦੇ ਤਿੰਨਾਂ ਗੁਣਾਂ ਦਾ ਖਿਲਾਰਾ ਹੈ।
The Gurmukh knows that the universe is the extension of the three gunas, the three dispositions.
गुरमुखि त्रै गुणीआं बिसथारु ॥
ਗੁਰਮੁਖਿ​ਨਾਦ​ਬੇਦ​ਬੀਚਾਰੁ​॥​
ਗੁਰੂ ਦੀ ਸਰਨ ਪੈਣਾ ਹੀ (ਜੋਗੀਆਂ ਦੇ) ਨਾਦ ਦਾ (ਅਤੇ ਪੰਡਿਤਾਂ ਦੇ) ਵੇਦ ਦਾ ਵਿਚਾਰ ਹੈ।
The Gurmukh reflects on the Sound-current of the Naad, and the wisdom of the Vedas.
गुरमुखि नाद बेद बीचारु ॥
ਬਿਨੁ​ਗੁਰ​ਪੂਰੇ​ਘੋਰ​ਅੰਧਾਰੁ​॥੧॥​
ਪੂਰੇ ਗੁਰੂ ਦੀ ਸਰਨ ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ ॥੧॥
Without the Perfect Guru, there is only pitch-black darkness. ||1||
बिनु गुर पूरे घोर अंधारु ॥१॥
ਮੇਰੇ​ਮਨ​ਗੁਰੁ​ਗੁਰੁ​ਕਰਤ​ਸਦਾ​ਸੁਖੁ​ਪਾਈਐ​॥​
ਹੇ ਮੇਰੇ ਮਨ! ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਮਾਣ ਸਕੀਦਾ ਹੈ।
O my mind, calling on the Guru, eternal peace is found.
मेरे मन गुरु गुरु करत सदा सुखु पाईऐ ॥
ਗੁਰ​ਉਪਦੇਸਿ​ਹਰਿ​ਹਿਰਦੈ​ਵਸਿਓ​ਸਾਸਿ​ਗਿਰਾਸਿ​ਅਪਣਾ​ਖਸਮੁ​ਧਿਆਈਐ​॥੧॥​ਰਹਾਉ​॥​
ਗੁਰੂ ਦੇ ਉਪਦੇਸ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ। ਹੇ ਮਨ! (ਗੁਰੂ ਦੀ ਸਰਨ ਪੈ ਕੇ) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਆਪਣੇ ਮਾਲਕ-ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
Following the Guru's Teachings, the Lord comes to dwell within the heart; I meditate on my Lord and Master with every breath and morsel of food. ||1||Pause||
गुर उपदेसि हरि हिरदै वसिओ सासि गिरासि अपणा खसमु धिआईऐ ॥१॥ रहाउ ॥
ਗੁਰ​ਕੇ​ਚਰਣ​ਵਿਟਹੁ​ਬਲਿ​ਜਾਉ​॥​
ਮੈਂ ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ,
I am a sacrifice to the Guru's Feet.
गुर के चरण विटहु बलि जाउ ॥
ਗੁਰ​ਕੇ​ਗੁਣ​ਅਨਦਿਨੁ​ਨਿਤ​ਗਾਉ​॥​
ਮੈਂ ਹਰ ਵੇਲੇ ਸਦਾ ਗੁਰੂ ਦੇ ਗੁਣ ਗਾਂਦਾ ਹਾਂ,
Night and day, I continually sing the Glorious Praises of the Guru.
गुर के गुण अनदिनु नित गाउ ॥
ਗੁਰ​ਕੀ​ਧੂੜਿ​ਕਰਉ​ਇਸਨਾਨੁ​॥​
ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ।
I take my cleansing bath in the dust of the Guru's Feet.
गुर की धूड़ि करउ इसनानु ॥
ਸਾਚੀ​ਦਰਗਹ​ਪਾਈਐ​ਮਾਨੁ​॥੨॥​
(ਗੁਰੂ ਦੀ ਮਿਹਰ ਨਾਲ ਹੀ) ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਆਦਰ ਹਾਸਲ ਕਰੀਦਾ ਹੈ ॥੨॥
I am honored in the True Court of the Lord. ||2||
साची दरगह पाईऐ मानु ॥२॥
ਗੁਰੁ​ਬੋਹਿਥੁ​ਭਵਜਲ​ਤਾਰਣਹਾਰੁ​॥​
ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲਾ ਜਹਾਜ਼ ਹੈ।
The Guru is the boat, to carry me across the terrifying world-ocean.
गुरु बोहिथु भवजल तारणहारु ॥
ਗੁਰਿ​ਭੇਟਿਐ​ਨ​ਹੋਇ​ਜੋਨਿ​ਅਉਤਾਰੁ​॥​
ਜੇ ਗੁਰੂ ਮਿਲ ਪਏ ਤਾਂ ਫਿਰ ਜੂਨਾਂ ਵਿਚ ਜਨਮ ਨਹੀਂ ਹੁੰਦਾ।
Meeting with the Guru, I shall not be reincarnated ever again.
गुरि भेटिऐ न होइ जोनि अउतारु ॥
ਗੁਰ​ਕੀ​ਸੇਵਾ​ਸੋ​ਜਨੁ​ਪਾਏ​॥​
ਪਰ ਉਹ ਮਨੁੱਖ (ਹੀ) ਗੁਰੂ ਦੀ ਸੇਵਾ (ਦਾ ਅਵਸਰ) ਪ੍ਰਾਪਤ ਕਰਦਾ ਹੈ,
That humble being serves the Guru,
गुर की सेवा सो जनु पाए ॥
ਜਾ​ਕਉ​ਕਰਮਿ​ਲਿਖਿਆ​ਧੁਰਿ​ਆਏ​॥੩॥​
ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਪ੍ਰਭੂ ਦੀ) ਮਿਹਰ ਨਾਲ (ਇਹ ਲੇਖ) ਲਿਖਿਆ ਹੁੰਦਾ ਹੈ ॥੩॥
who has such karma inscribed on his forehead by the Primal Lord. ||3||
जा कउ करमि लिखिआ धुरि आए ॥३॥
ਗੁਰੁ​ਮੇਰੀ​ਜੀਵਨਿ​ਗੁਰੁ​ਆਧਾਰੁ​॥​
ਗੁਰੂ (ਹੀ) ਮੇਰੀ ਜ਼ਿੰਦਗੀ ਹੈ, ਗੁਰੂ ਮੇਰਾ ਆਸਰਾ ਹੈ,
The Guru is my life; the Guru is my support.
गुरु मेरी जीवनि गुरु आधारु ॥
ਗੁਰੁ​ਮੇਰੀ​ਵਰਤਣਿ​ਗੁਰੁ​ਪਰਵਾਰੁ​॥​
ਗੁਰੂ ਹੀ ਮੇਰਾ ਹਰ ਵੇਲੇ ਦਾ ਸਹਾਰਾ ਹੈ, ਗੁਰੂ ਹੀ (ਮੇਰੇ ਮਨ ਨੂੰ ਢਾਰਸ ਦੇਣ ਵਾਲਾ) ਮੇਰਾ ਪਰਵਾਰ ਹੈ,
The Guru is my way of life; the Guru is my family.
गुरु मेरी वरतणि गुरु परवारु ॥
ਗੁਰੁ​ਮੇਰਾ​ਖਸਮੁ​ਸਤਿਗੁਰ​ਸਰਣਾਈ​॥​
ਗੁਰੂ ਮੇਰਾ ਮਾਲਕ ਹੈ, ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।
The Guru is my Lord and Master; I seek the Sanctuary of the True Guru.
गुरु मेरा खसमु सतिगुर सरणाई ॥
ਨਾਨਕ​ਗੁਰੁ​ਪਾਰਬ੍ਰਹਮੁ​ਜਾ​ਕੀ​ਕੀਮ​ਨ​ਪਾਈ​॥੪॥੧॥੧੯॥​
ਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ, ਜਿਸ ਦਾ ਮੁੱਲ ਨਹੀਂ ਪੈ ਸਕਦਾ ॥੪॥੧॥੧੯॥
O Nanak, the Guru is the Supreme Lord God; His value cannot be estimated. ||4||1||19||
नानक गुरु पारब्रहमु जा की कीम न पाई ॥४॥१॥१९॥
ਮਲਾਰ​ਮਹਲਾ​੫​॥​
Malaar, Fifth Mahalaa:
मलार महला ५ ॥
ਗੁਰ​ਕੇ​ਚਰਨ​ਹਿਰਦੈ​ਵਸਾਏ​॥​
(ਪ੍ਰਭੂ ਦਾ ਸੇਵਕ) ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ.
I enshrine the Lord's Feet within my heart;
गुर के चरन हिरदै वसाए ॥
ਕਰਿ​ਕਿਰਪਾ​ਪ੍ਰਭਿ​ਆਪਿ​ਮਿਲਾਏ​॥​
(ਇਹ ਭੀ ਪ੍ਰਭੂ ਦੀ ਆਪਣੀ ਹੀ ਮਿਹਰ ਹੁੰਦੀ ਹੈ) ਪ੍ਰਭੂ ਨੇ ਆਪ (ਹੀ) ਮਿਹਰ ਕਰ ਕੇ (ਉਸ ਨੂੰ ਗੁਰੂ ਚਰਨਾਂ ਵਿਚ) ਜੋੜਿਆ ਹੁੰਦਾ ਹੈ।
in His Mercy, God has united me with Himself.
करि किरपा प्रभि आपि मिलाए ॥
ਅਪਨੇ​ਸੇਵਕ​ਕਉ​ਲਏ​ਪ੍ਰਭੁ​ਲਾਇ​॥​
ਪ੍ਰਭੂ ਆਪਣੇ ਸੇਵਕ ਨੂੰ (ਚਰਨਾਂ ਵਿਚ) ਜੋੜੀ ਰੱਖਦਾ ਹੈ,
God enjoins His servant to his tasks.
अपने सेवक कउ लए प्रभु लाइ ॥
ਤਾ​ਕੀ​ਕੀਮਤਿ​ਕਹੀ​ਨ​ਜਾਇ​॥੧॥​
ਉਸ (ਮਾਲਕ ਦਾ) ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ ॥੧॥
His worth cannot be expressed. ||1||
ता की कीमति कही न जाइ ॥१॥
ਕਰਿ​ਕਿਰਪਾ​ਪੂਰਨ​ਸੁਖਦਾਤੇ​॥​
ਹੇ ਸਰਬ-ਵਿਆਪਕ! ਹੇ ਸੁਖ ਦੇਣ ਵਾਲੇ ਪ੍ਰਭੂ! ਮਿਹਰ ਕਰ (ਮੇਰੇ ਚਿੱਤ ਵਿਚ ਆ ਵੱਸ),
Please be merciful to me, O Perfect Giver of peace.
करि किरपा पूरन सुखदाते ॥
ਤੁਮੑਰੀ​ਕ੍ਰਿਪਾ​ਤੇ​ਤੂੰ​ਚਿਤਿ​ਆਵਹਿ​ਆਠ​ਪਹਰ​ਤੇਰੈ​ਰੰਗਿ​ਰਾਤੇ​॥੧॥​ਰਹਾਉ​॥​
ਤੂੰ ਆਪਣੀ ਮਿਹਰ ਨਾਲ ਹੀ (ਜੀਵਾਂ ਦੇ) ਚਿੱਤ ਵਿਚ ਆਉਂਦਾ ਹੈਂ, (ਜਿਨ੍ਹਾਂ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ, ਉਹ) ਅੱਠੇ ਪਹਰ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੧॥ ਰਹਾਉ ॥
By Your Grace, You come to mind; I am imbued with Your Love, twenty-four hours a day. ||1||Pause||
तुमरी क्रिपा ते तूं चिति आवहि आठ पहर तेरै रंगि राते ॥१॥ रहाउ ॥
ਗਾਵਣੁ​ਸੁਨਣੁ​ਸਭੁ​ਤੇਰਾ​ਭਾਣਾ​॥​
ਹੇ ਪ੍ਰਭੂ! ਜਦੋਂ ਤੇਰੀ ਰਜ਼ਾ ਹੁੰਦੀ ਹੈ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਗਾਈ ਜਾ ਸਕਦੀ ਹੈ ਤੇਰਾ ਨਾਮ ਸੁਣਿਆ ਜਾ ਸਕਦਾ ਹੈ।
Singing and listening, it is all by Your Will.
गावणु सुनणु सभु तेरा भाणा ॥
ਹੁਕਮੁ​ਬੂਝੈ​ਸੋ​ਸਾਚਿ​ਸਮਾਣਾ​॥​
(ਜਿਹੜਾ ਮਨੁੱਖ ਤੇਰੇ) ਹੁਕਮ ਨੂੰ ਸਮਝਦਾ ਹੈ, ਉਹ (ਤੇਰੇ) ਸਦਾ-ਥਿਰ ਨਾਮ ਵਿਚ ਲੀਨ ਰਹਿੰਦਾ ਹੈ।
One who understands the Hukam of Your Command is absorbed in Truth.
हुकमु बूझै सो साचि समाणा ॥
ਜਪਿ​ਜਪਿ​ਜੀਵਹਿ​ਤੇਰਾ​ਨਾਂਉ​॥​
ਹੇ ਪ੍ਰਭੂ! (ਤੇਰੇ ਸੇਵਕ) ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਹਨ,
Chanting and meditating on Your Name, I live.
जपि जपि जीवहि तेरा नांउ ॥
ਤੁਝ​ਬਿਨੁ​ਦੂਜਾ​ਨਾਹੀ​ਥਾਉ​॥੨॥​
ਉਹਨਾਂ ਨੂੰ ਤੈਥੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ ॥੨॥
Without You, there is no place at all. ||2||
तुझ बिनु दूजा नाही थाउ ॥२॥
ਦੁਖ​ਸੁਖ​ਕਰਤੇ​ਹੁਕਮੁ​ਰਜਾਇ​॥​
ਇਹ ਕਰਤਾਰ ਦਾ ਹੁਕਮ ਹੈ ਕਰਤਾਰ ਦੀ ਰਜ਼ਾ ਹੈ (ਕਦੇ) ਦੁੱਖ (ਕਦੇ) ਸੁਖ (ਦੇਂਦਾ ਹੈ)।
Pain and pleasure come by Your Command, O Creator Lord.
दुख सुख करते हुकमु रजाइ ॥
ਭਾਣੈ​ਬਖਸ​ਭਾਣੈ​ਦੇਇ​ਸਜਾਇ​॥​
ਆਪਣੀ ਰਜ਼ਾ ਵਿਚ (ਕਿਸੇ ਉੱਤੇ) ਬਖ਼ਸ਼ਸ਼ (ਕਰਦਾ ਹੈ, ਕਿਸੇ ਨੂੰ) ਸਜ਼ਾ ਦੇਂਦਾ ਹੈ।
By the Pleasure of Your Will You forgive, and by the Pleasure of Your Will You award punishment.
भाणै बखस भाणै देइ सजाइ ॥
ਦੁਹਾਂ​ਸਿਰਿਆਂ​ਕਾ​ਕਰਤਾ​ਆਪਿ​॥​
(ਬਖ਼ਸ਼ਸ਼ ਅਤੇ ਸਜ਼ਾ-ਇਹਨਾਂ) ਦੋਹਾਂ ਪਾਸਿਆਂ ਦਾ ਕਰਤਾਰ ਆਪ ਹੀ ਮਾਲਕ ਹੈ।
You are the Creator of both realms.
दुहां सिरिआं का करता आपि ॥
ਕੁਰਬਾਣੁ​ਜਾਂਈ​ਤੇਰੇ​ਪਰਤਾਪ​॥੩॥​
ਹੇ ਪ੍ਰਭੂ! ਤੇਰੇ (ਇਤਨੇ ਵੱਡੇ) ਪਰਤਾਪ ਤੋਂ ਮੈਂ ਸਦਕੇ ਜਾਂਦਾ ਹਾਂ ॥੩॥
I am a sacrifice to Your Glorious Grandeur. ||3||
कुरबाणु जांई तेरे परताप ॥३॥
ਤੇਰੀ​ਕੀਮਤਿ​ਤੂਹੈ​ਜਾਣਹਿ​॥​
ਹੇ ਪ੍ਰਭੂ! (ਤੂੰ ਕਿਤਨਾ ਵੱਡਾ ਹੈਂ-ਆਪਣੀ ਇਹ) ਕੀਮਤ ਤੂੰ ਆਪ ਹੀ ਜਾਣਦਾ ਹੈਂ।
You alone know Your value.
तेरी कीमति तूहै जाणहि ॥
ਤੂ​ਆਪੇ​ਬੂਝਹਿ​ਸੁਣਿ​ਆਪਿ​ਵਖਾਣਹਿ​॥​
ਤੂੰ ਆਪ ਹੀ (ਆਪਣੀ ਰਜ਼ਾ ਨੂੰ) ਸਮਝਦਾ ਹੈਂ, (ਆਪਣੇ ਹੁਕਮ ਨੂੰ) ਸੁਣ ਕੇ ਤੂੰ ਆਪ ਹੀ (ਉਸ ਦੀ) ਵਿਆਖਿਆ ਕਰਦਾ ਹੈਂ।
You alone understand, You Yourself speak and listen.
तू आपे बूझहि सुणि आपि वखाणहि ॥
ਸੇਈ​ਭਗਤ​ਜੋ​ਤੁਧੁ​ਭਾਣੇ​॥​
ਹੇ ਪ੍ਰਭੂ! ਉਹੀ ਮਨੁੱਖ ਤੇਰੇ (ਅਸਲ) ਭਗਤ ਹਨ ਜਿਹੜੇ ਤੈਨੂੰ ਚੰਗੇ ਲੱਗਦੇ ਹਨ।
They alone are devotees, who are pleasing to Your Will.
सेई भगत जो तुधु भाणे ॥