GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1261
Display Settings
Translations
ਹਰਿ​ਜਨ​ਕਰਣੀ​ਊਤਮ​ਹੈ​ਹਰਿ​ਕੀਰਤਿ​ਜਗਿ​ਬਿਸਥਾਰਿ​॥੩॥​
ਤਿਵੇਂ ਪਰਮਾਤਮਾ ਦੇ ਭਗਤਾਂ ਦੀ ਕਰਣੀ ਸ੍ਰੇਸ਼ਟ ਹੁੰਦੀ ਹੈ, (ਭਗਤਾਂ ਨੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸੁਗੰਧੀ) ਜਗਤ ਵਿਚ ਖਿਲਾਰੀ ਹੋਈ ਹੈ ॥੩॥
The lifestyle of the Lord's humble servant is exalted and sublime. He spreads the Kirtan of the Lord's Praises throughout the world. ||3||
हरि जन करणी ऊतम है हरि कीरति जगि बिसथारि ॥३॥
ਕ੍ਰਿਪਾ​ਕ੍ਰਿਪਾ​ਕਰਿ​ਠਾਕੁਰ​ਮੇਰੇ​ਹਰਿ​ਹਰਿ​ਹਰਿ​ਉਰ​ਧਾਰਿ​॥​
ਹੇ ਮੇਰੇ ਮਾਲਕ-ਪ੍ਰਭੂ! ਹੇ ਹਰੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ (ਮੇਰੇ) ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ।
O my Lord and Master, please be merciful, merciful to me, that I may enshrine the Lord, Har, Har, Har, within my heart.
क्रिपा क्रिपा करि ठाकुर मेरे हरि हरि हरि उर धारि ॥
ਨਾਨਕ​ਸਤਿਗੁਰੁ​ਪੂਰਾ​ਪਾਇਆ​ਮਨਿ​ਜਪਿਆ​ਨਾਮੁ​ਮੁਰਾਰਿ​॥੪॥੯॥​
ਹੇ ਨਾਨਕ! ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ, ਉਸ ਨੇ (ਸਦਾ) ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਿਆ ॥੪॥੯॥
Nanak has found the Perfect True Guru; in his mind, he chants the Name of the Lord. ||4||9||
नानक सतिगुरु पूरा पाइआ मनि जपिआ नामु मुरारि ॥४॥९॥
ਮਲਾਰ​ਮਹਲਾ​੩​ਘਰੁ​੨​॥​
ਰਾਗ ਮਲਾਰ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Malaar, Third Mahalaa, Second House:
मलार महला ३ घरु २ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਇਹੁ​ਮਨੁ​ਗਿਰਹੀ​ਕਿ​ਇਹੁ​ਮਨੁ​ਉਦਾਸੀ​॥​
ਹੇ ਪੰਡਿਤ! (ਵੇਦ ਸ਼ਾਸਤ੍ਰ ਦੀ ਮਰਯਾਦਾ ਆਦਿਕ ਦੀ ਚਰਚਾ ਦੇ ਥਾਂ ਇਹ ਵਿਚਾਰਿਆ ਕਰ ਕਿ ਤੇਰਾ) ਇਹ ਮਨ ਘਰ ਦੇ ਜੰਜਾਲਾਂ ਵਿਚ ਫਸਿਆ ਰਹਿੰਦਾ ਹੈ ਜਾਂ ਨਿਰਲੇਪ ਰਹਿੰਦਾ ਹੈ।
Is this mind a householder, or is this mind a detached renunciate?
इहु मनु गिरही कि इहु मनु उदासी ॥
ਕਿ​ਇਹੁ​ਮਨੁ​ਅਵਰਨੁ​ਸਦਾ​ਅਵਿਨਾਸੀ​॥​
ਹੇ ਪੰਡਿਤ! (ਇਹ ਸੋਚਿਆ ਕਰ ਕਿ ਤੇਰਾ) ਇਹ ਮਨ (ਬ੍ਰਾਹਮਣ ਖੱਤ੍ਰੀ ਆਦਿਕ) ਵਰਨ-ਵਿਤਕਰੇ ਤੋਂ ਉਤਾਂਹ ਹੈ ਅਤੇ ਸਦਾ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ।
Is this mind beyond social class, eternal and unchanging?
कि इहु मनु अवरनु सदा अविनासी ॥
ਕਿ​ਇਹੁ​ਮਨੁ​ਚੰਚਲੁ​ਕਿ​ਇਹੁ​ਮਨੁ​ਬੈਰਾਗੀ​॥​
ਕੀ (ਤੇਰਾ) ਇਹ ਮਨ ਮਾਇਆ ਦੀ ਦੌੜ-ਭੱਜ ਵਿਚ ਹੀ ਕਾਬੂ ਆਇਆ ਰਹਿੰਦਾ ਹੈ ਜਾਂ ਮਾਇਆ ਤੋਂ ਉਪਰਾਮ ਹੈ।
Is this mind fickle, or is this mind detached?
कि इहु मनु चंचलु कि इहु मनु बैरागी ॥
ਇਸੁ​ਮਨ​ਕਉ​ਮਮਤਾ​ਕਿਥਹੁ​ਲਾਗੀ​॥੧॥​
ਹੇ ਪੰਡਿਤ! (ਇਹ ਭੀ ਵਿਚਾਰਿਆ ਕਰ ਕਿ) ਇਸ ਮਨ ਨੂੰ ਮਮਤਾ ਕਿਥੋਂ ਆ ਚੰਬੜਦੀ ਹੈ ॥੧॥
How has this mind been gripped by possessiveness? ||1||
इसु मन कउ ममता किथहु लागी ॥१॥
ਪੰਡਿਤ​ਇਸੁ​ਮਨ​ਕਾ​ਕਰਹੁ​ਬੀਚਾਰੁ​॥​
ਹੇ ਪੰਡਿਤ! (ਵੇਦ ਸਾਸ਼ਤ੍ਰ ਦੀ ਮਰਯਾਦਾ ਆਦਿਕ ਤੇ ਜ਼ੋਰ ਦੇਣ ਦੇ ਥਾਂ) ਆਪਣੇ ਇਸ ਮਨ ਬਾਰੇ ਵਿਚਾਰ ਕਰਿਆ ਕਰੋ।
O Pandit, O religious scholar, reflect on this in your mind.
पंडित इसु मन का करहु बीचारु ॥
ਅਵਰੁ​ਕਿ​ਬਹੁਤਾ​ਪੜਹਿ​ਉਠਾਵਹਿ​ਭਾਰੁ​॥੧॥​ਰਹਾਉ​॥​
(ਆਪਣੇ ਮਨ ਦੀ ਪੜਤਾਲ ਛੱਡ ਕੇ) ਹੋਰ ਬਹੁਤਾ ਜੋ ਕੁਝ ਤੂੰ ਪੜ੍ਹਦਾ ਹੈਂ, ਉਹ (ਆਪਣੇ ਸਿਰ ਉਤੇ ਹਉਮੈ ਦਾ) ਭਾਰ ਹੀ ਚੁੱਕਦਾ ਹੈਂ ॥੧॥ ਰਹਾਉ ॥
Why do you read so many other things, and carry such a heavy load? ||1||Pause||
अवरु कि बहुता पड़हि उठावहि भारु ॥१॥ रहाउ ॥
ਮਾਇਆ​ਮਮਤਾ​ਕਰਤੈ​ਲਾਈ​॥​
ਹੇ ਪੰਡਿਤ! (ਵੇਖ) ਕਰਤਾਰ ਨੇ (ਆਪ ਹੀ ਇਸ ਮਨ ਨੂੰ) ਮਾਇਆ ਦੀ ਮਮਤਾ ਚੰਬੋੜੀ ਹੋਈ ਹੈ।
The Creator has attached it to Maya and possessiveness.
माइआ ममता करतै लाई ॥
ਏਹੁ​ਹੁਕਮੁ​ਕਰਿ​ਸ੍ਰਿਸਟਿ​ਉਪਾਈ​॥​
(ਕਰਤਾਰ ਨੇ ਮਾਇਆ ਦੀ ਮਮਤਾ ਦਾ) ਇਹ ਹੁਕਮ ਦੇ ਕੇ ਹੀ ਜਗਤ ਪੈਦਾ ਕੀਤਾ ਹੋਇਆ ਹੈ।
Enforcing His Order, He created the world.
एहु हुकमु करि स्रिसटि उपाई ॥
ਗੁਰ​ਪਰਸਾਦੀ​ਬੂਝਹੁ​ਭਾਈ​॥​
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਇਸ ਗੱਲ ਨੂੰ) ਸਮਝ,
By Guru's Grace, understand this, O Siblings of Destiny.
गुर परसादी बूझहु भाई ॥
ਸਦਾ​ਰਹਹੁ​ਹਰਿ​ਕੀ​ਸਰਣਾਈ​॥੨॥​
ਅਤੇ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ (ਤਾ ਕਿ ਮਾਇਆ ਦੀ ਮਮਤਾ ਤੇਰੇ ਉੱਤੇ ਆਪਣਾ ਜ਼ੋਰ ਨ ਪਾ ਸਕੇ) ॥੨॥
Remain forever in the Sanctuary of the Lord. ||2||
सदा रहहु हरि की सरणाई ॥२॥
ਸੋ​ਪੰਡਿਤੁ​ਜੋ​ਤਿਹਾਂ​ਗੁਣਾ​ਕੀ​ਪੰਡ​ਉਤਾਰੈ​॥​
ਹੇ ਪੰਡਿਤ! ਉਹ (ਮਨੁੱਖ ਅਸਲ) ਪੰਡਿਤ ਹੈ ਜੋ (ਆਪਣੇ ਉੱਤੋਂ ਮਾਇਆ ਦੇ) ਤਿੰਨਾ ਹੀ ਗੁਣਾਂ ਦਾ ਭਾਰ ਲਾਹ ਦੇਂਦਾ ਹੈ,
He alone is a Pandit, who sheds the load of the three qualities.
सो पंडितु जो तिहां गुणा की पंड उतारै ॥
ਅਨਦਿਨੁ​ਏਕੋ​ਨਾਮੁ​ਵਖਾਣੈ​॥​
ਅਤੇ ਹਰ ਵੇਲੇ ਸਿਰਫ਼ ਹਰਿ-ਨਾਮ ਹੀ ਜਪਦਾ ਰਹਿੰਦਾ ਹੈ।
Night and day, he chants the Name of the One Lord.
अनदिनु एको नामु वखाणै ॥
ਸਤਿਗੁਰ​ਕੀ​ਓਹੁ​ਦੀਖਿਆ​ਲੇਇ​॥​
ਅਜਿਹਾ ਪੰਡਿਤ ਗੁਰੂ ਦੀ ਸਿੱਖਿਆ ਗ੍ਰਹਣ ਕਰਦਾ ਹੈ,
He accepts the Teachings of the True Guru.
सतिगुर की ओहु दीखिआ लेइ ॥
ਸਤਿਗੁਰ​ਆਗੈ​ਸੀਸੁ​ਧਰੇਇ​॥​
ਗੁਰੂ ਦੇ ਅੱਗੇ ਆਪਣਾ ਸਿਰ ਰੱਖੀ ਰੱਖਦਾ ਹੈ (ਸਦਾ ਗੁਰੂ ਦੇ ਹੁਕਮ ਵਿਚ ਤੁਰਦਾ ਹੈ)।
He offers his head to the True Guru.
सतिगुर आगै सीसु धरेइ ॥
ਸਦਾ​ਅਲਗੁ​ਰਹੈ​ਨਿਰਬਾਣੁ​॥​
ਉਹ ਸਦਾ ਨਿਰਲੇਪ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ।
He remains forever unattached in the state of Nirvaanaa.
सदा अलगु रहै निरबाणु ॥
ਸੋ​ਪੰਡਿਤੁ​ਦਰਗਹ​ਪਰਵਾਣੁ​॥੩॥​
ਅਜਿਹਾ ਪੰਡਿਤ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ ॥੩॥
Such a Pandit is accepted in the Court of the Lord. ||3||
सो पंडितु दरगह परवाणु ॥३॥
ਸਭਨਾਂ​ਮਹਿ​ਏਕੋ​ਏਕੁ​ਵਖਾਣੈ​॥​
ਹੇ ਪੰਡਿਤ! (ਜਿਹੜਾ ਪੰਡਿਤ ਵੇਦ ਸ਼ਾਸਤ੍ਰ ਆਦਿਕ ਦੀ ਚਰਚਾ ਦੇ ਥਾਂ ਆਪਣੇ ਮਨ ਨੂੰ ਪੜਤਾਲਦਾ ਹੈ, ਉਹ) ਇਹ ਉਪਦੇਸ਼ ਹੀ ਕਰਦਾ ਹੈ ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਵੱਸਦਾ ਹੈ।
He preaches that the One Lord is within all beings.
सभनां महि एको एकु वखाणै ॥
ਜਾਂ​ਏਕੋ​ਵੇਖੈ​ਤਾਂ​ਏਕੋ​ਜਾਣੈ​॥​
ਜਦੋਂ ਉਹ ਪੰਡਿਤ (ਸਭ ਜੀਵਾਂ ਵਿਚ) ਇਕ ਪ੍ਰਭੂ ਨੂੰ ਹੀ ਵੇਖਦਾ ਹੈ, ਤਦੋਂ ਉਹ ਉਸ ਇਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।
As he sees the One Lord, he knows the One Lord.
जां एको वेखै तां एको जाणै ॥
ਜਾ​ਕਉ​ਬਖਸੇ​ਮੇਲੇ​ਸੋਇ​॥​
ਪਰ, ਹੇ ਪੰਡਿਤ! ਜਿਸ ਮਨੁੱਖ ਉਤੇ ਕਰਤਾਰ ਬਖ਼ਸ਼ਸ਼ ਕਰਦਾ ਹੈ, ਉਸੇ ਨੂੰ ਉਹ (ਆਪਣੇ ਚਰਨਾਂ ਵਿਚ) ਜੋੜਦਾ ਹੈ,
That person, whom the Lord forgives, is united with Him.
जा कउ बखसे मेले सोइ ॥
ਐਥੈ​ਓਥੈ​ਸਦਾ​ਸੁਖੁ​ਹੋਇ​॥੪॥​
ਉਸ ਮਨੁੱਖ ਨੂੰ ਇਸ ਲੋਕ ਅਤੇ ਪਰਲੋਕ ਵਿਚ ਆਤਮਕ ਆਨੰਦ ਸਦਾ ਮਿਲਿਆ ਰਹਿੰਦਾ ਹੈ ॥੪॥
He finds eternal peace, here and hereafter. ||4||
ऐथै ओथै सदा सुखु होइ ॥४॥
ਕਹਤ​ਨਾਨਕੁ​ਕਵਨ​ਬਿਧਿ​ਕਰੇ​ਕਿਆ​ਕੋਇ​॥​
ਹੇ ਪੰਡਿਤ! ਨਾਨਕ ਆਖਦਾ ਹੈ ਕਿ (ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਆਪਣੀ ਅਕਲ ਦੇ ਆਸਰੇ) ਕੋਈ ਭੀ ਮਨੁੱਖ ਕੋਈ ਜੁਗਤੀ ਨਹੀਂ ਵਰਤ ਸਕਦਾ।
Says Nanak, what can anyone do?
कहत नानकु कवन बिधि करे किआ कोइ ॥
ਸੋਈ​ਮੁਕਤਿ​ਜਾ​ਕਉ​ਕਿਰਪਾ​ਹੋਇ​॥​
ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹੀ ਬੰਧਨਾਂ ਤੋਂ ਖ਼ਲਾਸੀ ਪਾਂਦਾ ਹੈ।
He alone is liberated, whom the Lord blesses with His Grace.
सोई मुकति जा कउ किरपा होइ ॥
ਅਨਦਿਨੁ​ਹਰਿ​ਗੁਣ​ਗਾਵੈ​ਸੋਇ​॥​
ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
Night and day, he sings the Glorious Praises of the Lord.
अनदिनु हरि गुण गावै सोइ ॥
ਸਾਸਤ੍ਰ​ਬੇਦ​ਕੀ​ਫਿਰਿ​ਕੂਕ​ਨ​ਹੋਇ​॥੫॥੧॥੧੦॥​
ਉਹ ਫਿਰ (ਆਪਣੇ ਉੱਚੇ ਵਰਨ ਆਦਿਕ ਦੀ ਪਕਿਆਈ ਦੀ ਖ਼ਾਤਰ) ਵੇਦ ਸ਼ਾਸਤ੍ਰ ਆਦਿਕ ਦੀ ਮਰਯਾਦਾ ਦਾ ਹੋਕਾ ਨਹੀਂ ਦੇਂਦਾ ਫਿਰਦਾ ॥੫॥੧॥੧੦॥
Then, he no longer bothers with the proclamations of the Shaastras or the Vedas. ||5||1||10||
सासत्र बेद की फिरि कूक न होइ ॥५॥१॥१०॥
ਮਲਾਰ​ਮਹਲਾ​੩​॥​
Malaar, Third Mahalaa:
मलार महला ३ ॥
ਭ੍ਰਮਿ​ਭ੍ਰਮਿ​ਜੋਨਿ​ਮਨਮੁਖ​ਭਰਮਾਈ​॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਭਟਕਦਾ ਹੀ ਰਹਿੰਦਾ ਹੈ,
The self-willed manmukhs wander lost in reincarnation, confused and deluded by doubt.
भ्रमि भ्रमि जोनि मनमुख भरमाई ॥
ਜਮਕਾਲੁ​ਮਾਰੇ​ਨਿਤ​ਪਤਿ​ਗਵਾਈ​॥​
ਉਸ ਨੂੰ (ਆਤਮਕ) ਮੌਤ ਮਾਰ ਲੈਂਦੀ ਹੈ, ਉਹ ਸਦਾ ਆਪਣੀ ਇੱਜ਼ਤ ਗਵਾਂਦਾ ਰਹਿੰਦਾ ਹੈ।
The Messenger of Death constantly beats them and disgraces them.
जमकालु मारे नित पति गवाई ॥
ਸਤਿਗੁਰ​ਸੇਵਾ​ਜਮ​ਕੀ​ਕਾਣਿ​ਚੁਕਾਈ​॥​
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਜਮਾਂ ਦੀ ਮੁਥਾਜੀ ਮੁਕਾ ਲੈਂਦਾ ਹੈ (ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ),
Serving the True Guru, the mortal's subservience to Death is ended.
सतिगुर सेवा जम की काणि चुकाई ॥
ਹਰਿ​ਪ੍ਰਭੁ​ਮਿਲਿਆ​ਮਹਲੁ​ਘਰੁ​ਪਾਈ​॥੧॥​
ਉਸ ਨੂੰ ਹਰੀ-ਪ੍ਰਭੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਲੈਂਦਾ ਹੈ ॥੧॥
He meets the Lord God, and enters the Mansion of His Presence. ||1||
हरि प्रभु मिलिआ महलु घरु पाई ॥१॥
ਪ੍ਰਾਣੀ​ਗੁਰਮੁਖਿ​ਨਾਮੁ​ਧਿਆਇ​॥​
ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
O mortal, as Gurmukh, meditate on the Naam, the Name of the Lord.
प्राणी गुरमुखि नामु धिआइ ॥
ਜਨਮੁ​ਪਦਾਰਥੁ​ਦੁਬਿਧਾ​ਖੋਇਆ​ਕਉਡੀ​ਬਦਲੈ​ਜਾਇ​॥੧॥​ਰਹਾਉ​॥​
(ਜਿਸ ਮਨੁੱਖ ਨੇ ਆਪਣਾ) ਕੀਮਤੀ (ਮਨੁੱਖਾ) ਜਨਮ ਮਾਇਆ ਵਾਲੀ ਭਟਕਣਾ ਵਿਚ ਗਵਾ ਲਿਆ, ਉਸ ਦਾ ਇਹ ਜਨਮ ਕੌਡੀਆਂ ਦੇ ਭਾ ਹੀ ਚਲਾ ਜਾਂਦਾ ਹੈ ॥੧॥ ਰਹਾਉ ॥
In duality, you are ruining and wasting this priceless human life. You trade it away in exchange for a shell. ||1||Pause||
जनमु पदारथु दुबिधा खोइआ कउडी बदलै जाइ ॥१॥ रहाउ ॥
ਕਰਿ​ਕਿਰਪਾ​ਗੁਰਮੁਖਿ​ਲਗੈ​ਪਿਆਰੁ​॥​
ਪ੍ਰਭੂ ਦੀ ਮਿਹਰ ਨਾਲ ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ,
The Gurmukh falls in love with the Lord, by His Grace.
करि किरपा गुरमुखि लगै पिआरु ॥
ਅੰਤਰਿ​ਭਗਤਿ​ਹਰਿ​ਹਰਿ​ਉਰਿ​ਧਾਰੁ​॥​
ਉਸ ਦੇ ਅੰਦਰ ਪ੍ਰਭੂ ਦੀ ਭਗਤੀ ਪੈਦਾ ਹੁੰਦੀ ਹੈ, ਉਹ ਮਨੁੱਖ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਧਾਰਨ ਕਰ ਲੈਂਦਾ ਹੈ।
He enshrines loving devotion to the Lord, Har, Har, deep within his heart.
अंतरि भगति हरि हरि उरि धारु ॥
ਭਵਜਲੁ​ਸਬਦਿ​ਲੰਘਾਵਣਹਾਰੁ​॥​
ਪ੍ਰਭੂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।
The Word of the Shabad carries him across the terrifying world-ocean.
भवजलु सबदि लंघावणहारु ॥
ਦਰਿ​ਸਾਚੈ​ਦਿਸੈ​ਸਚਿਆਰੁ​॥੨॥​
ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਦਿੱਸਦਾ ਹੈ ॥੨॥
He appears true in the True Court of the Lord. ||2||
दरि साचै दिसै सचिआरु ॥२॥
ਬਹੁ​ਕਰਮ​ਕਰੇ​ਸਤਿਗੁਰੁ​ਨਹੀ​ਪਾਇਆ​॥​
(ਜਿਹੜਾ ਮਨੁੱਖ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰਦਾ ਫਿਰਦਾ ਹੈ ਪਰ ਗੁਰੂ ਦੀ ਸਰਨ ਨਹੀਂ ਪੈਂਦਾ,
Performing all sorts of rituals, they do not find the True Guru.
बहु करम करे सतिगुरु नही पाइआ ॥
ਬਿਨੁ​ਗੁਰ​ਭਰਮਿ​ਭੂਲੇ​ਬਹੁ​ਮਾਇਆ​॥​
ਉਹ ਮਨੁੱਖ ਗੁਰੂ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।
Without the Guru, so many wander lost and confused in Maya.
बिनु गुर भरमि भूले बहु माइआ ॥
ਹਉਮੈ​ਮਮਤਾ​ਬਹੁ​ਮੋਹੁ​ਵਧਾਇਆ​॥​
ਉਹ ਮਨੁੱਖ ਆਪਣੇ ਅੰਦਰ ਹਉਮੈ ਮਮਤਾ ਅਤੇ ਮੋਹ ਨੂੰ ਵਧਾਈ ਜਾਂਦਾ ਹੈ।
Egotism, possessiveness and attachment rise up and increase within them.
हउमै ममता बहु मोहु वधाइआ ॥
ਦੂਜੈ​ਭਾਇ​ਮਨਮੁਖਿ​ਦੁਖੁ​ਪਾਇਆ​॥੩॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ ਸਦਾ) ਦੁੱਖ ਹੀ ਸਹਾਰਦਾ ਹੈ ॥੩॥
In the love of duality, the self-willed manmukhs suffer in pain. ||3||
दूजै भाइ मनमुखि दुखु पाइआ ॥३॥
ਆਪੇ​ਕਰਤਾ​ਅਗਮ​ਅਥਾਹਾ​॥​
ਪਰ, ਅਪਹੁੰਚ ਅਤੇ ਅਥਾਹ ਕਰਤਾਰ ਆਪ ਹੀ (ਇਹ ਸਾਰੀ ਖੇਡ ਰਿਹਾ ਹੈ)।
The Creator Himself is Inaccessible and Infinite.
आपे करता अगम अथाहा ॥
ਗੁਰ​ਸਬਦੀ​ਜਪੀਐ​ਸਚੁ​ਲਾਹਾ​॥​
ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦਾ ਨਾਮ) ਜਪਣਾ ਚਾਹੀਦਾ ਹੈ-ਇਹੀ ਹੈ ਸਦਾ ਕਾਇਮ ਰਹਿਣ ਵਾਲਾ ਲਾਭ।
Chant the Word of the Guru's Shabad, and earn the true profit.
गुर सबदी जपीऐ सचु लाहा ॥
ਹਾਜਰੁ​ਹਜੂਰਿ​ਹਰਿ​ਵੇਪਰਵਾਹਾ​॥​
ਉਹ ਕਰਤਾਰ ਹਰ ਥਾਂ ਹਾਜ਼ਰ-ਨਾਜ਼ਰ ਹੈ ਅਤੇ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ।
The Lord is Independent, Ever-present, here and now.
हाजरु हजूरि हरि वेपरवाहा ॥