GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 126
Display Settings
Translations
ਆਪੇ​ਊਚਾ​ਊਚੋ​ਹੋਈ​॥​
(ਹੇ ਭਾਈ! ਪਰਮਾਤਮਾ ਆਪਣੀ ਸਮਰੱਥਾ ਨਾਲ) ਆਪ ਹੀ ਮਾਇਆ ਦੇ ਪ੍ਰਭਾਵ ਤੋਂ) ਬਹੁਤ ਹੀ ਉੱਚਾ ਹੈ।
He Himself is the Highest of the High.
आपे ऊचा ऊचो होई ॥
ਜਿਸੁ​ਆਪਿ​ਵਿਖਾਲੇ​ਸੁ​ਵੇਖੈ​ਕੋਈ​॥​
ਜਿਸ ਕਿਸੇ (ਵਡ-ਭਾਗੀ ਮਨੁੱਖ) ਨੂੰ (ਆਪਣੀ ਇਹ ਸਮਰੱਥਾ) ਪਰਮਾਤਮਾ ਆਪ ਵਿਖਾਲਦਾ ਹੈ ਉਹ ਵੇਖ ਲੈਂਦਾ ਹੈ (ਕਿ ਪ੍ਰਭੂ ਬੜੀਆਂ ਤਾਕਤਾਂ ਵਾਲਾ ਹੈ)।
How rare are those who behold Him. He causes Himself to be seen.
जिसु आपि विखाले सु वेखै कोई ॥
ਨਾਨਕ​ਨਾਮੁ​ਵਸੈ​ਘਟ​ਅੰਤਰਿ​ਆਪੇ​ਵੇਖਿ​ਵਿਖਾਲਣਿਆ​॥੮॥੨੬॥੨੭॥​
ਹੇ ਨਾਨਕ! (ਪਰਮਾਤਮਾ ਦੀ ਆਪਣੀ ਹੀ ਮਿਹਰ ਨਾਲ ਕਿਸੇ ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਉਸ ਦਾ ਨਾਮ ਵੱਸਦਾ ਹੈ (ਉਸ ਮਨੁੱਖ ਵਿਚ ਪਰਗਟ ਹੋ ਕੇ ਪ੍ਰਭੂ ਆਪ ਹੀ ਆਪਣੇ ਸਰੂਪ ਦਾ) ਦਰਸਨ ਕਰ ਕੇ (ਹੋਰਨਾਂ ਨੂੰ) ਦਰਸਨ ਕਰਾਂਦਾ ਹੈ ॥੮॥੨੬॥੨੭॥
O Nanak, the Naam, the Name of the Lord, abides deep within the hearts of those who see the Lord themselves, and inspire others to see Him as well. ||8||26||27||
नानक नामु वसै घट अंतरि आपे वेखि विखालणिआ ॥८॥२६॥२७॥
ਮਾਝ​ਮਹਲਾ​੩​॥​
Maajh, Third Mahalaa:
माझ महला ३ ॥
ਮੇਰਾ​ਪ੍ਰਭੁ​ਭਰਪੂਰਿ​ਰਹਿਆ​ਸਭ​ਥਾਈ​॥​
(ਹੇ ਭਾਈ!) ਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ।
My God is pervading and permeating all places.
मेरा प्रभु भरपूरि रहिआ सभ थाई ॥
ਗੁਰ​ਪਰਸਾਦੀ​ਘਰ​ਹੀ​ਮਹਿ​ਪਾਈ​॥​
ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ।
By Guru's Grace, I have found Him within the home of my own heart.
गुर परसादी घर ही महि पाई ॥
ਸਦਾ​ਸਰੇਵੀ​ਇਕ​ਮਨਿ​ਧਿਆਈ​ਗੁਰਮੁਖਿ​ਸਚਿ​ਸਮਾਵਣਿਆ​॥੧॥​
ਮੈਂ ਹੁਣ ਸਦਾ ਉਸ ਨੂੰ ਸਿਮਰਦਾ ਹਾਂ, ਸਦਾ ਇਕਾਗਰ ਮਨ ਹੋ ਕੇ ਉਸਦਾ ਧਿਆਨ ਧਰਦਾ ਹਾਂ। ਜੇਹੜਾ ਭੀ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥
I serve Him constantly, and I meditate on Him single-mindedly. As Gurmukh, I am absorbed in the True One. ||1||
सदा सरेवी इक मनि धिआई गुरमुखि सचि समावणिआ ॥१॥
ਹਉ​ਵਾਰੀ​ਜੀਉ​ਵਾਰੀ​ਜਗਜੀਵਨੁ​ਮੰਨਿ​ਵਸਾਵਣਿਆ​॥​
(ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ।
I am a sacrifice, my soul is a sacrifice, to those who enshrine the Lord, the Life of the World, within their minds.
हउ वारी जीउ वारी जगजीवनु मंनि वसावणिआ ॥
ਹਰਿ​ਜਗਜੀਵਨੁ​ਨਿਰਭਉ​ਦਾਤਾ​ਗੁਰਮਤਿ​ਸਹਜਿ​ਸਮਾਵਣਿਆ​॥੧॥​ਰਹਾਉ​॥​
ਪਰਮਾਤਮਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਹੈ, ਕਿਸੇ ਦਾ ਉਸ ਨੂੰ ਡਰ ਨਹੀਂ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜੇਹੜਾ ਮਨੁੱਖ ਦੀ ਮਤਿ ਲੈ ਕੇ ਉਸ ਨੂੰ ਮਨ ਆਪਣੇ ਵਿਚ ਵਸਾਂਦਾ ਹੈ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ ਰਹਾਉ ॥
Through the Guru's Teachings, I merge with intuitive ease into the Lord, the Life of the World, the Fearless One, the Great Giver. ||1||Pause||
हरि जगजीवनु निरभउ दाता गुरमति सहजि समावणिआ ॥१॥ रहाउ ॥
ਘਰ​ਮਹਿ​ਧਰਤੀ​ਧਉਲੁ​ਪਾਤਾਲਾ​॥​
ਜੇਹੜਾ ਪਰਮਾਤਮਾ ਧਰਤੀ ਤੇ ਪਾਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿਚ (ਭੀ) ਵੱਸਦਾ ਹੈ।
Within the home of the self is the Earth, its support and the nether regions of the underworld.
घर महि धरती धउलु पाताला ॥
ਘਰ​ਹੀ​ਮਹਿ​ਪ੍ਰੀਤਮੁ​ਸਦਾ​ਹੈ​ਬਾਲਾ​॥​
ਉਹ ਪ੍ਰੀਤਮ ਪ੍ਰਭੂ ਸਦਾ ਜਵਾਨ ਰਹਿਣ ਵਾਲਾ ਹੈ ਉਹ ਹਰੇਕ ਹਿਰਦੇ ਵਿਚ ਹੀ ਵੱਸਦਾ ਹੈ।
Within the home of the self is the Eternally Young Beloved.
घर ही महि प्रीतमु सदा है बाला ॥
ਸਦਾ​ਅਨੰਦਿ​ਰਹੈ​ਸੁਖਦਾਤਾ​ਗੁਰਮਤਿ​ਸਹਜਿ​ਸਮਾਵਣਿਆ​॥੨॥​
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਸੁਖਦਾਤੇ ਪ੍ਰਭੂ ਨੂੰ ਸਿਮਰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਮਾਇਆ ਰਹਿਂਦਾ ਹੈ ॥੨॥
The Giver of peace is eternally blissful. Through the Guru's Teachings, we are absorbed in intuitive peace. ||2||
सदा अनंदि रहै सुखदाता गुरमति सहजि समावणिआ ॥२॥
ਕਾਇਆ​ਅੰਦਰਿ​ਹਉਮੈ​ਮੇਰਾ​॥​
ਪਰ ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪ੍ਰਬਲ ਹੈ ਮਮਤਾ ਪ੍ਰਬਲ ਹੈ,
When the body is filled with ego and selfishness,
काइआ अंदरि हउमै मेरा ॥
ਜੰਮਣ​ਮਰਣੁ​ਨ​ਚੂਕੈ​ਫੇਰਾ​॥​
ਉਸ ਮਨੁੱਖ ਦਾ ਜਨਮ ਮਰਨ-ਰੂਪ ਗੇੜ ਨਹੀਂ ਮੁੱਕਦਾ।
the cycle of birth and death does not end.
जंमण मरणु न चूकै फेरा ॥
ਗੁਰਮੁਖਿ​ਹੋਵੈ​ਸੁ​ਹਉਮੈ​ਮਾਰੇ​ਸਚੋ​ਸਚੁ​ਧਿਆਵਣਿਆ​॥੩॥​
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ (ਆਪਣੇ ਅੰਦਰੋਂ) ਹਉਮੈ ਮਾਰ ਲੈਂਦਾ ਹੈ, ਤੇ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਦਾ ਹੈ ॥੩॥
One who becomes Gurmukh subdues egotism, and meditates on the Truest of the True. ||3||
गुरमुखि होवै सु हउमै मारे सचो सचु धिआवणिआ ॥३॥
ਕਾਇਆ​ਅੰਦਰਿ​ਪਾਪੁ​ਪੁੰਨੁ​ਦੁਇ​ਭਾਈ​॥​
(ਹਉਮੈ ਦੇ ਪ੍ਰਭਾਵ ਹੇਠ ਰਹਿਣ ਵਾਲੇ ਮਨੁੱਖ ਦੇ) ਸਰੀਰ ਵਿਚ (ਹਉਮੈ ਤੋਂ ਪੈਦਾ ਹੋਏ ਹੋਏ) ਦੋਵੇਂ ਭਰਾ ਪਾਪ ਤੇ ਪੁੰਨ ਵੱਸਦੇ ਹਨ।
Within this body are the two brothers, sin and virtue.
काइआ अंदरि पापु पुंनु दुइ भाई ॥
ਦੁਹੀ​ਮਿਲਿ​ਕੈ​ਸ੍ਰਿਸਟਿ​ਉਪਾਈ​॥​
ਇਹਨਾਂ ਦੋਹਾਂ ਨੇ ਹੀ ਮਿਲ ਕੇ ਜਗਤ-ਰਚਨਾ ਕੀਤੀ ਹੈ।
When the two joined together, the Universe was produced.
दुही मिलि कै स्रिसटि उपाई ॥
ਦੋਵੈ​ਮਾਰਿ​ਜਾਇ​ਇਕਤੁ​ਘਰਿ​ਆਵੈ​ਗੁਰਮਤਿ​ਸਹਜਿ​ਸਮਾਵਣਿਆ​॥੪॥​
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਇਹਨਾਂ ਦੋਹਾਂ (ਦੇ ਪ੍ਰਭਾਵ) ਨੂੰ ਮਾਰਦਾ ਹੈ, ਉਹ ਇਕੋ ਘਰ ਵਿਚ (ਪ੍ਰਭੂ-ਚਰਨਾਂ ਵਿਚ ਹੀ) ਟਿਕ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥
Subduing both, and entering into the Home of the One, through the Guru's Teachings, we are absorbed in intuitive peace. ||4||
दोवै मारि जाइ इकतु घरि आवै गुरमति सहजि समावणिआ ॥४॥
ਘਰ​ਹੀ​ਮਾਹਿ​ਦੂਜੈ​ਭਾਇ​ਅਨੇਰਾ​॥​
ਪਰਮਾਤਮਾ ਮਨੁੱਖ ਦੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ ਮਾਇਆ ਦੇ ਪਿਆਰ ਦੇ ਕਾਰਨ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਪਿਆ ਰਹਿੰਦਾ ਹੈ।
Within the home of the self is the darkness of the love of duality.
घर ही माहि दूजै भाइ अनेरा ॥
ਚਾਨਣੁ​ਹੋਵੈ​ਛੋਡੈ​ਹਉਮੈ​ਮੇਰਾ​॥​
ਜਦੋਂ ਮਨੁੱਖ ਗੁਰੂ ਦੀ ਸਰਨ ਲੈ ਕੇ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦੂਰ ਕਰਦਾ ਹੈ, ਤਦੋਂ (ਇਸ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਆਤਮਕ) ਚਾਨਣ ਹੋ ਜਾਂਦਾ ਹੈ।
When the Divine Light dawns, ego and selfishness are dispelled.
चानणु होवै छोडै हउमै मेरा ॥
ਪਰਗਟੁ​ਸਬਦੁ​ਹੈ​ਸੁਖਦਾਤਾ​ਅਨਦਿਨੁ​ਨਾਮੁ​ਧਿਆਵਣਿਆ​॥੫॥​
ਆਤਮਕ ਆਨੰਦ ਦੇਣ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ (ਇਸ ਦੇ ਅੰਦਰ) ਉੱਘੜ ਪੈਂਦੀ ਹੈ, ਤੇ ਇਹ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹੈ ॥੫॥
The Giver of peace is revealed through the Shabad, meditating upon the Naam, night and day. ||5||
परगटु सबदु है सुखदाता अनदिनु नामु धिआवणिआ ॥५॥
ਅੰਤਰਿ​ਜੋਤਿ​ਪਰਗਟੁ​ਪਾਸਾਰਾ​॥​
ਜਿਸ ਪ੍ਰਭੂ ਜੋਤਿ ਨੇ ਸਾਰਾ ਜਗਤ-ਪਸਾਰਾ ਪਸਾਰਿਆ ਹੈ, ਉਹ ਜਿਸ ਮਨੁੱਖ ਦੇ ਅੰਦਰ ਪਰਗਟ ਹੋ ਜਾਂਦੀ ਹੈ।
Deep within the self is the Light of God; It radiates throughout the expanse of His creation.
अंतरि जोति परगटु पासारा ॥
ਗੁਰ​ਸਾਖੀ​ਮਿਟਿਆ​ਅੰਧਿਆਰਾ​॥​
ਗੁਰੂ ਦੀ ਸਿਖਿਆ ਦੀ ਰਾਹੀਂ ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ।
Through the Guru's Teachings, the darkness of spiritual ignorance is dispelled.
गुर साखी मिटिआ अंधिआरा ॥
ਕਮਲੁ​ਬਿਗਾਸਿ​ਸਦਾ​ਸੁਖੁ​ਪਾਇਆ​ਜੋਤੀ​ਜੋਤਿ​ਮਿਲਾਵਣਿਆ​॥੬॥​
ਉਸ ਦਾ ਹਿਰਦਾ-ਕਮਲਫੁੱਲ ਖਿੜ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥
The heart-lotus blossoms forth, and eternal peace is obtained, as one's light merges into the Light. ||6||
कमलु बिगासि सदा सुखु पाइआ जोती जोति मिलावणिआ ॥६॥
ਅੰਦਰਿ​ਮਹਲ​ਰਤਨੀ​ਭਰੇ​ਭੰਡਾਰਾ​॥​
ਮਨੁੱਖ ਦੇ ਸਰੀਰ ਵਿਚ (ਪਰਮਾਤਮਾ ਦੇ ਗੁਣ-ਰੂਪ) ਰਤਨਾਂ ਦੇ ਖ਼ਜਾਨੇ ਭਰੇ ਪਏ ਹਨ।
Within the mansion is the treasure house, overflowing with jewels.
अंदरि महल रतनी भरे भंडारा ॥
ਗੁਰਮੁਖਿ​ਪਾਏ​ਨਾਮੁ​ਅਪਾਰਾ​॥​
(ਪਰ ਇਹ ਉਸ ਮਨੁੱਖ ਨੂੰ ਲੱਭਦੇ ਹਨ) ਜੇਹੜਾ ਗੁਰੂ ਦੀ ਸਰਨ ਪੈ ਕੇ ਬੇਅੰਤ ਪ੍ਰਭੂ ਦਾ ਨਾਮ ਪ੍ਰਾਪਤ ਕਰਦਾ ਹੈ।
The Gurmukh obtains the Infinite Naam, the Name of the Lord.
गुरमुखि पाए नामु अपारा ॥
ਗੁਰਮੁਖਿ​ਵਣਜੇ​ਸਦਾ​ਵਾਪਾਰੀ​ਲਾਹਾ​ਨਾਮੁ​ਸਦ​ਪਾਵਣਿਆ​॥੭॥​
ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪ੍ਰਭੂ-ਨਾਮ ਦਾ) ਵਪਾਰੀ (ਬਣ ਕੇ ਆਤਮਕ ਗੁਣਾਂ ਦੇ ਰਤਨਾਂ ਦਾ) ਵਪਾਰ ਕਰਦਾ ਹੈ, ਤੇ ਸਦਾ ਪ੍ਰਭੂ-ਨਾਮ ਦੀ ਖੱਟੀ ਖੱਟਦਾ ਹੈ ॥੭॥
The Gurmukh, the trader, always purchases the merchandise of the Naam, and always reaps profits. ||7||
गुरमुखि वणजे सदा वापारी लाहा नामु सद पावणिआ ॥७॥
ਆਪੇ​ਵਥੁ​ਰਾਖੈ​ਆਪੇ​ਦੇਇ​॥​
(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ ਜੀਵਾਂ ਦੇ ਅੰਦਰ ਆਪਣਾ ਨਾਮ-ਪਦਾਰਥ ਟਿਕਾਂਦਾ ਹੈ, ਪਰਮਾਤਮਾ ਆਪ ਹੀ (ਇਹ ਦਾਤਿ) ਜੀਵਾਂ ਨੂੰ ਦੇਂਦਾ ਹੈ।
The Lord Himself keeps this merchandise in stock, and He Himself distributes it.
आपे वथु राखै आपे देइ ॥
ਗੁਰਮੁਖਿ​ਵਣਜਹਿ​ਕੇਈ​ਕੇਇ​॥​
ਗੁਰੂ ਦੀ ਸਰਨ ਪੈ ਕੇ ਅਨੇਕਾਂ (ਵਡ-ਭਾਗੀ) ਮਨੁੱਖ ਨਾਮ-ਵੱਖਰ ਦਾ ਸੌਦਾ ਕਰਦੇ ਹਨ।
Rare is that Gurmukh who trades in this.
गुरमुखि वणजहि केई केइ ॥
ਨਾਨਕ​ਜਿਸੁ​ਨਦਰਿ​ਕਰੇ​ਸੋ​ਪਾਏ​ਕਰਿ​ਕਿਰਪਾ​ਮੰਨਿ​ਵਸਾਵਣਿਆ​॥੮॥੨੭॥੨੮॥​
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ-ਨਾਮ ਪ੍ਰਾਪਤ ਕਰਦਾ ਹੈ, ਪ੍ਰਭੂ ਆਪਣੀ ਕਿਰਪਾ ਕਰ ਕੇ ਆਪਣਾ ਨਾਮ ਉਸਦੇ ਮਨ ਵਿਚ ਵਸਾਂਦਾ ਹੈ ॥੮॥੨੭॥੨੮॥
O Nanak, those upon whom the Lord casts His Glance of Grace, obtain it. Through His Mercy, it is enshrined in the mind. ||8||27||28||
नानक जिसु नदरि करे सो पाए करि किरपा मंनि वसावणिआ ॥८॥२७॥२८॥
ਮਾਝ​ਮਹਲਾ​੩​॥​
Maajh, Third Mahalaa:
माझ महला ३ ॥
ਹਰਿ​ਆਪੇ​ਮੇਲੇ​ਸੇਵ​ਕਰਾਏ​॥​
ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, (ਆਪਣੀ) ਸੇਵਾ ਭਗਤੀ ਕਰਾਂਦਾ ਹੈ।
The Lord Himself leads us to merge with Him and serve Him.
हरि आपे मेले सेव कराए ॥
ਗੁਰ​ਕੈ​ਸਬਦਿ​ਭਾਉ​ਦੂਜਾ​ਜਾਏ​॥​
(ਜਿਸ ਮਨੁੱਖ ਨੂੰ ਪ੍ਰਭੂ) ਗੁਰੂ ਦੇ ਸ਼ਬਦ ਵਿਚ (ਜੋੜਦਾ ਹੈ ਉਸ ਦੇ ਅੰਦਰੋਂ) ਮਾਇਆ ਦਾ ਪਿਆਰ ਦੂਰ ਹੋ ਜਾਂਦਾ ਹੈ।
Through the Word of the Guru's Shabad, the love of duality is eradicated.
गुर कै सबदि भाउ दूजा जाए ॥
ਹਰਿ​ਨਿਰਮਲੁ​ਸਦਾ​ਗੁਣਦਾਤਾ​ਹਰਿ​ਗੁਣ​ਮਹਿ​ਆਪਿ​ਸਮਾਵਣਿਆ​॥੧॥​
ਪਰਮਾਤਮਾ (ਆਪ) ਸਦਾ ਪਵਿਤ੍ਰ-ਸਰੂਪ ਹੈ, (ਸਭ ਜੀਵਾਂ ਨੂੰ ਆਪਣੇ) ਗੁਣ ਦੇਣ ਵਾਲਾ ਹੈ, ਪਰਮਾਤਮਾ ਆਪ (ਆਪਣੇ) ਗੁਣਾਂ ਵਿਚ (ਜੀਵ ਨੂੰ) ਲੀਨ ਕਰਦਾ ਹੈ ॥੧॥
The Immaculate Lord is the Bestower of eternal virtue. The Lord Himself leads us to merge in His Virtuous Goodness. ||1||
हरि निरमलु सदा गुणदाता हरि गुण महि आपि समावणिआ ॥१॥
ਹਉ​ਵਾਰੀ​ਜੀਉ​ਵਾਰੀ​ਸਚੁ​ਸਚਾ​ਹਿਰਦੈ​ਵਸਾਵਣਿਆ​॥​
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ।
I am a sacrifice, my soul is a sacrifice, to those who enshrine the Truest of the True within their hearts.
हउ वारी जीउ वारी सचु सचा हिरदै वसावणिआ ॥
ਸਚਾ​ਨਾਮੁ​ਸਦਾ​ਹੈ​ਨਿਰਮਲੁ​ਗੁਰ​ਸਬਦੀ​ਮੰਨਿ​ਵਸਾਵਣਿਆ​॥੧॥​ਰਹਾਉ​॥​
ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਪਵਿਤ੍ਰ ਹੈ, (ਵਡ-ਭਾਗੀ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ ॥
The True Name is eternally pure and immaculate. Through the Word of the Guru's Shabad, it is enshrined within the mind. ||1||Pause||
सचा नामु सदा है निरमलु गुर सबदी मंनि वसावणिआ ॥१॥ रहाउ ॥
ਆਪੇ​ਗੁਰੁ​ਦਾਤਾ​ਕਰਮਿ​ਬਿਧਾਤਾ​॥​
ਪਰਮਾਤਮਾ ਆਪ ਹੀ ਗੁਰੂ (-ਰੂਪ) ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ (ਜੀਵ ਨੂੰ ਉਸ ਦੇ ਕੀਤੇ) ਕਰਮ ਅਨੁਸਾਰ ਪੈਦਾ ਕਰਨ ਵਾਲਾ ਹੈ।
The Guru Himself is the Giver, the Architect of Destiny.
आपे गुरु दाता करमि बिधाता ॥
ਸੇਵਕ​ਸੇਵਹਿ​ਗੁਰਮੁਖਿ​ਹਰਿ​ਜਾਤਾ​॥​
ਪ੍ਰਭੂ ਦੇ ਸੇਵਕ ਗੁਰੂ ਦੀ ਸਰਨ ਪੈ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ, ਤੇ ਉਸ ਨਾਲ ਡੂੰਘੀ ਸਾਂਝ ਪਾਂਦੇ ਹਨ।
The Gurmukh, the humble servant who serves the Lord, comes to know Him.
सेवक सेवहि गुरमुखि हरि जाता ॥
ਅੰਮ੍ਰਿਤ​ਨਾਮਿ​ਸਦਾ​ਜਨ​ਸੋਹਹਿ​ਗੁਰਮਤਿ​ਹਰਿ​ਰਸੁ​ਪਾਵਣਿਆ​॥੨॥​
ਆਤਮਕ ਜੀਵਨ ਦੇਣ ਵਾਲੇ ਹਰਿ ਨਾਮ ਵਿਚ ਜੁੜ ਕੇ ਸੇਵਕ ਜਨ ਆਪਣਾ ਜੀਵਨ ਸੋਹਣਾ ਬਣਾਂਦੇ ਹਨ, ਗੁਰੂ ਦੀ ਮਤਿ ਉੱਤੇ ਤੁਰ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੨॥
Those humble beings look beautiful forever in the Ambrosial Naam. Through the Guru's Teachings, they receive the sublime essence of the Lord. ||2||
अंम्रित नामि सदा जन सोहहि गुरमति हरि रसु पावणिआ ॥२॥
ਇਸੁ​ਗੁਫਾ​ਮਹਿ​ਇਕੁ​ਥਾਨੁ​ਸੁਹਾਇਆ​॥​
ਉਸ (ਮਨੁੱਖ) ਦੇ ਇਸ ਸਰੀਰ-ਗੁਫ਼ਾ ਵਿਚ ਪਰਮਾਤਮਾ ਪ੍ਰਗਟ ਹੋ ਪਿਆ, ਤੇ ਉਸ ਦਾ ਹਿਰਦਾ-ਥਾਂ ਸੁੰਦਰ ਬਣ ਗਿਆ,
Within the cave of this body, there is one beautiful place.
इसु गुफा महि इकु थानु सुहाइआ ॥
ਪੂਰੈ​ਗੁਰਿ​ਹਉਮੈ​ਭਰਮੁ​ਚੁਕਾਇਆ​॥​
(ਜਿਸ ਦੇ ਹਿਰਦੇ ਵਿਚੋਂ) ਪੂਰੇ ਗੁਰੂ ਨੇ ਹਉਮੈ ਦੂਰ ਕਰ ਦਿੱਤੀ, ਭਟਕਣਾ ਮੁਕਾ ਦਿੱਤੀ।
Through the Perfect Guru, ego and doubt are dispelled.
पूरै गुरि हउमै भरमु चुकाइआ ॥
ਅਨਦਿਨੁ​ਨਾਮੁ​ਸਲਾਹਨਿ​ਰੰਗਿ​ਰਾਤੇ​ਗੁਰ​ਕਿਰਪਾ​ਤੇ​ਪਾਵਣਿਆ​॥੩॥​
(ਵਡ-ਭਾਗੀ ਮਨੁੱਖ ਗੁਰੂ ਦੀ ਸ਼ਰਨ ਪੈ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦਾ ਮਿਲਾਪ ਪ੍ਰਾਪਤ ਕਰਦੇ ਹਨ ॥੩॥
Night and day, praise the Naam, the Name of the Lord; imbued with the Lord's Love, by Guru's Grace, you shall find Him. ||3||
अनदिनु नामु सलाहनि रंगि राते गुर किरपा ते पावणिआ ॥३॥