GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1259
Display Settings
Translations
ਜੀਅ​ਦਾਨੁ​ਦੇਇ​ਤ੍ਰਿਪਤਾਸੇ​ਸਚੈ​ਨਾਮਿ​ਸਮਾਹੀ​॥​
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਤਮਕ ਜੀਵਨ ਦੀ ਦਾਤ ਦੇਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ,
Bestowing the gift of the soul, He satisfies the mortal beings, and merges them in the True Name.
जीअ दानु देइ त्रिपतासे सचै नामि समाही ॥
ਅਨਦਿਨੁ​ਹਰਿ​ਰਵਿਆ​ਰਿਦ​ਅੰਤਰਿ​ਸਹਜਿ​ਸਮਾਧਿ​ਲਗਾਹੀ​॥੨॥​
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਹਰ ਵੇਲੇ ਵੱਸਿਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਦਾ ਟਿਕੇ ਰਹਿੰਦੇ ਹਨ ॥੨॥
Night and day, they ravish and enjoy the Lord within the heart; they are intuitively absorbed in Samaadhi. ||2||
अनदिनु हरि रविआ रिद अंतरि सहजि समाधि लगाही ॥२॥
ਸਤਿਗੁਰ​ਸਬਦੀ​ਇਹੁ​ਮਨੁ​ਭੇਦਿਆ​ਹਿਰਦੈ​ਸਾਚੀ​ਬਾਣੀ​॥​
ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।
The Shabad, the Word of the True Guru, has pierced my mind. The True Word of His Bani permeates my heart.
सतिगुर सबदी इहु मनु भेदिआ हिरदै साची बाणी ॥
ਮੇਰਾ​ਪ੍ਰਭੁ​ਅਲਖੁ​ਨ​ਜਾਈ​ਲਖਿਆ​ਗੁਰਮੁਖਿ​ਅਕਥ​ਕਹਾਣੀ​॥​
ਮੇਰਾ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਅਕੱਥ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
My God is Unseen; He cannot be seen. The Gurmukh speaks the Unspoken.
मेरा प्रभु अलखु न जाई लखिआ गुरमुखि अकथ कहाणी ॥
ਆਪੇ​ਦਇਆ​ਕਰੇ​ਸੁਖਦਾਤਾ​ਜਪੀਐ​ਸਾਰਿੰਗਪਾਣੀ​॥੩॥​
ਸਾਰੇ ਸੁਖ ਦੇਣ ਵਾਲਾ ਧਨੁਖ-ਧਾਰੀ ਪ੍ਰਭੂ ਆਪ ਹੀ ਜਦੋਂ ਮਿਹਰ ਕਰਦਾ ਹੈ, ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ ॥੩॥
When the Giver of peace grants His Grace, the mortal being meditates on the Lord, the Life of the Universe. ||3||
आपे दइआ करे सुखदाता जपीऐ सारिंगपाणी ॥३॥
ਆਵਣ​ਜਾਣਾ​ਬਹੁੜਿ​ਨ​ਹੋਵੈ​ਗੁਰਮੁਖਿ​ਸਹਜਿ​ਧਿਆਇਆ​॥​
ਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿਚ (ਟਿੱਕ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ।
He does not come and go in reincarnation any longer; the Gurmukh meditates intuitively.
आवण जाणा बहुड़ि न होवै गुरमुखि सहजि धिआइआ ॥
ਮਨ​ਹੀ​ਤੇ​ਮਨੁ​ਮਿਲਿਆ​ਸੁਆਮੀ​ਮਨ​ਹੀ​ਮੰਨੁ​ਸਮਾਇਆ​॥​
ਉਸ ਨੂੰ ਆਪਣੇ ਅੰਦਰੋਂ ਹੀ ਆਪੇ ਦੀ ਸੂਝ ਹੋ ਜਾਂਦੀ ਹੈ, ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਉਸ ਦਾ ਮਨ (ਫਿਰ) ਅੰਦਰ ਹੀ ਲੀਨ ਹੋ ਜਾਂਦਾ ਹੈ।
From the mind, the mind merges into our Lord and Master; the mind is absorbed into the Mind.
मन ही ते मनु मिलिआ सुआमी मन ही मंनु समाइआ ॥
ਸਾਚੇ​ਹੀ​ਸਚੁ​ਸਾਚਿ​ਪਤੀਜੈ​ਵਿਚਹੁ​ਆਪੁ​ਗਵਾਇਆ​॥੪॥​
ਸਦਾ-ਥਿਰ ਹਰੀ ਨੂੰ (ਹਿਰਦੇ ਵਿਚ ਵਸਾ ਕੇ) ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਹੀ ਗਿੱਝਾ ਰਹਿੰਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ ॥੪॥
In truth, the True Lord is pleased with truth; eradicate egotism from within yourself. ||4||
साचे ही सचु साचि पतीजै विचहु आपु गवाइआ ॥४॥
ਏਕੋ​ਏਕੁ​ਵਸੈ​ਮਨਿ​ਸੁਆਮੀ​ਦੂਜਾ​ਅਵਰੁ​ਨ​ਕੋਈ​॥​
ਉਹਨਾਂ ਦੇ ਮਨ ਵਿਚ ਸਦਾ ਮਾਲਕ-ਪ੍ਰਭੂ ਹੀ ਵੱਸਿਆ ਰਹਿੰਦਾ ਹੈ, ਹੋਰ ਕੋਈ ਦੂਜਾ ਨਹੀਂ ਵੱਸਦਾ।
Our One and Only Lord and Master dwells within the mind; there is no other at all.
एको एकु वसै मनि सुआमी दूजा अवरु न कोई ॥
ਏਕੋੁ​ਨਾਮੁ​ਅੰਮ੍ਰਿਤੁ​ਹੈ​ਮੀਠਾ​ਜਗਿ​ਨਿਰਮਲ​ਸਚੁ​ਸੋਈ​॥​
ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਹਰਿ-ਨਾਮ ਹੀ ਮਿੱਠਾ ਲੱਗਦਾ ਹੈ। ਜਗਤ ਵਿਚ (ਹਰ ਥਾਂ ਉਹਨਾਂ ਨੂੰ) ਉਹੀ ਦਿੱਸਦਾ ਹੈ ਜੋ ਪਵਿੱਤਰ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ।
The One Name is Sweet Ambrosial Nectar; it is Immaculate Truth in the world.
एकुो नामु अंम्रितु है मीठा जगि निरमल सचु सोई ॥
ਨਾਨਕ​ਨਾਮੁ​ਪ੍ਰਭੂ​ਤੇ​ਪਾਈਐ​ਜਿਨ​ਕਉ​ਧੁਰਿ​ਲਿਖਿਆ​ਹੋਈ​॥੫॥੪॥​
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਪਰਮਾਤਮਾ ਪਾਸੋਂ ਹੀ ਮਿਲਦਾ ਹੈ। (ਮਿਲਦਾ ਉਹਨਾਂ ਨੂੰ ਹੈ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਹੀ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੁੰਦਾ ਹੈ ॥੫॥੪॥
O Nanak, the Name of God is obtained, by those who are so predestined. ||5||4||
नानक नामु प्रभू ते पाईऐ जिन कउ धुरि लिखिआ होई ॥५॥४॥
ਮਲਾਰ​ਮਹਲਾ​੩​॥​
Malaar, Third Mahalaa:
मलार महला ३ ॥
ਗਣ​ਗੰਧਰਬ​ਨਾਮੇ​ਸਭਿ​ਉਧਰੇ​ਗੁਰ​ਕਾ​ਸਬਦੁ​ਵੀਚਾਰਿ​॥​
ਗਣ ਗੰਧਰਬ (ਆਦਿਕ ਦੇਵ-ਸ਼੍ਰੇਣੀਆਂ ਦੇ ਲੋਕ) ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ, ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੇ ਹਨ।
All the heavenly heralds and celestial singers are saved through the Naam, the Name of the Lord.
गण गंधरब नामे सभि उधरे गुर का सबदु वीचारि ॥
ਹਉਮੈ​ਮਾਰਿ​ਸਦ​ਮੰਨਿ​ਵਸਾਇਆ​ਹਰਿ​ਰਾਖਿਆ​ਉਰਿ​ਧਾਰਿ​॥​
(ਜਿਨ੍ਹਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਿਆ, ਉਹਨਾਂ ਨੇ (ਆਪਣੇ ਅੰਦਰੋਂ) ਹਉਮੈ ਨੂੰ ਮੁਕਾ ਕੇ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮਨ ਵਿਚ ਵਸਾ ਲਿਆ।
They contemplate the Word of the Guru's Shabad. Subduing their ego, the Name abides in their minds; they keep the Lord enshrined in their hearts.
हउमै मारि सद मंनि वसाइआ हरि राखिआ उरि धारि ॥
ਜਿਸਹਿ​ਬੁਝਾਏ​ਸੋਈ​ਬੂਝੈ​ਜਿਸ​ਨੋ​ਆਪੇ​ਲਏ​ਮਿਲਾਇ​॥​
ਉਹੀ ਮਨੁੱਖ (ਇਸ ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਹੀ ਸੂਝ ਬਖ਼ਸ਼ਦਾ ਹੈ, ਜਿਸ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ।
He alone understands, whom the Lord causes to understand; the Lord unites him with Himself.
जिसहि बुझाए सोई बूझै जिस नो आपे लए मिलाइ ॥
ਅਨਦਿਨੁ​ਬਾਣੀ​ਸਬਦੇ​ਗਾਂਵੈ​ਸਾਚਿ​ਰਹੈ​ਲਿਵ​ਲਾਇ​॥੧॥​
ਉਹ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥
Night and day, he sings the Word of the Shabad and the Guru's Bani; he remains lovingly attuned to the True Lord. ||1||
अनदिनु बाणी सबदे गांवै साचि रहै लिव लाइ ॥१॥
ਮਨ​ਮੇਰੇ​ਖਿਨੁ​ਖਿਨੁ​ਨਾਮੁ​ਸਮੑਾਲਿ​॥​
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਇਕ ਇਕ ਖਿਨ ਯਾਦ ਕਰਦਾ ਰਹੁ।
O my mind, each and every moment, dwell on the Naam.
मन मेरे खिनु खिनु नामु समालि ॥
ਗੁਰ​ਕੀ​ਦਾਤਿ​ਸਬਦ​ਸੁਖੁ​ਅੰਤਰਿ​ਸਦਾ​ਨਿਬਹੈ​ਤੇਰੈ​ਨਾਲਿ​॥੧॥​ਰਹਾਉ​॥​
ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਟਿਕਿਆ ਰਹੇਗਾ। ਹੇ ਮਨ! (ਇਹ ਹਰਿ-ਨਾਮ) ਤੇਰੇ ਨਾਲ ਸਦਾ ਸਾਥ ਬਣਾਈ ਰੱਖੇਗਾ ॥੧॥ ਰਹਾਉ ॥
The Shabad is the Guru's Gift. It shall bring you lasting peace deep within; it shall always stand by you. ||1||Pause||
गुर की दाति सबद सुखु अंतरि सदा निबहै तेरै नालि ॥१॥ रहाउ ॥
ਮਨਮੁਖ​ਪਾਖੰਡੁ​ਕਦੇ​ਨ​ਚੂਕੈ​ਦੂਜੈ​ਭਾਇ​ਦੁਖੁ​ਪਾਏ​॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਪਖੰਡ ਕਦੇ ਮੁੱਕਦਾ ਨਹੀਂ। ਉਹ ਮਾਇਆ ਦੇ ਮੋਹ ਵਿਚ ਦੁੱਖ ਸਹਾਰਦਾ ਰਹਿੰਦਾ ਹੈ।
The self-willed manmukhs never give up their hypocrisy; in the love of duality, they suffer in pain.
मनमुख पाखंडु कदे न चूकै दूजै भाइ दुखु पाए ॥
ਨਾਮੁ​ਵਿਸਾਰਿ​ਬਿਖਿਆ​ਮਨਿ​ਰਾਤੇ​ਬਿਰਥਾ​ਜਨਮੁ​ਗਵਾਏ​॥​
ਪ੍ਰਭੂ-ਨਾਮ ਨੂੰ ਭੁਲਾ ਕੇ ਆਪਣੇ ਮਨੋਂ ਮਾਇਆ ਵਿਚ ਰੰਗਿਆ ਰਹਿਣ ਕਰਕੇ ਉਹ ਆਪਣੀ ਜ਼ਿੰਦਗੀ ਵਿਅਰਥ ਗਵਾਂਦਾ ਹੈ।
Forgetting the Naam, their minds are imbued with corruption. They waste away their lives uselessly.
नामु विसारि बिखिआ मनि राते बिरथा जनमु गवाए ॥
ਇਹ​ਵੇਲਾ​ਫਿਰਿ​ਹਥਿ​ਨ​ਆਵੈ​ਅਨਦਿਨੁ​ਸਦਾ​ਪਛੁਤਾਏ​॥​
ਉਸ ਨੂੰ ਇਹ (ਮਨੁੱਖਾ ਜਨਮ ਦਾ) ਸਮਾ ਮੁੜ ਨਹੀਂ ਮਿਲਦਾ, (ਇਸ ਵਾਸਤੇ) ਸਦਾ ਹੱਥ ਮਲਦਾ ਰਹਿੰਦਾ ਹੈ।
This opportunity shall not come into their hands again; night and day, they shall always regret and repent.
इह वेला फिरि हथि न आवै अनदिनु सदा पछुताए ॥
ਮਰਿ​ਮਰਿ​ਜਨਮੈ​ਕਦੇ​ਨ​ਬੂਝੈ​ਵਿਸਟਾ​ਮਾਹਿ​ਸਮਾਏ​॥੨॥​
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ (ਸਹੀ ਜੀਵਨ-ਰਾਹ ਨੂੰ) ਸਮਝ ਨਹੀਂ ਸਕਦਾ, ਅਤੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿੰਦਾ ਹੈ ॥੨॥
They die and die again and again, only to be reborn, but they never understand. They rot away in manure. ||2||
मरि मरि जनमै कदे न बूझै विसटा माहि समाए ॥२॥
ਗੁਰਮੁਖਿ​ਨਾਮਿ​ਰਤੇ​ਸੇ​ਉਧਰੇ​ਗੁਰ​ਕਾ​ਸਬਦੁ​ਵੀਚਾਰਿ​॥​
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰਿ-ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।
The Gurmukhs are imbued with the Naam, and are saved; they contemplate the Word of the Guru's Shabad.
गुरमुखि नामि रते से उधरे गुर का सबदु वीचारि ॥
ਜੀਵਨ​ਮੁਕਤਿ​ਹਰਿ​ਨਾਮੁ​ਧਿਆਇਆ​ਹਰਿ​ਰਾਖਿਆ​ਉਰਿ​ਧਾਰਿ​॥​
ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਜੀਊਂਦੇ ਹੀ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ) ਵਿਕਾਰਾਂ ਤੋਂ ਖ਼ਲਾਸੀ ਪਾਈ ਰੱਖਦੇ ਹਨ।
Meditating on the Name of the Lord, they are Jivan-mukta, liberated while yet alive. They enshrine the Lord within their hearts.
जीवन मुकति हरि नामु धिआइआ हरि राखिआ उरि धारि ॥
ਮਨੁ​ਤਨੁ​ਨਿਰਮਲੁ​ਨਿਰਮਲ​ਮਤਿ​ਊਤਮ​ਊਤਮ​ਬਾਣੀ​ਹੋਈ​॥​
ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਮੱਤ ਉੱਚੀ ਹੋ ਜਾਂਦੀ ਹੈ, ਉਹਨਾਂ ਦਾ ਬੋਲ-ਚਾਲ ਉੱਤਮ ਹੋ ਜਾਂਦਾ ਹੈ।
Their minds and bodies are immaculate, their intellect is immaculate and sublime. Their speech is sublime as well.
मनु तनु निरमलु निरमल मति ऊतम ऊतम बाणी होई ॥
ਏਕੋ​ਪੁਰਖੁ​ਏਕੁ​ਪ੍ਰਭੁ​ਜਾਤਾ​ਦੂਜਾ​ਅਵਰੁ​ਨ​ਕੋਈ​॥੩॥​
ਉਹ ਮਨੁੱਖ ਇਕ ਸਰਬ-ਵਿਆਪਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਰੱਖਦੇ ਹਨ (ਪ੍ਰਭੂ ਤੋਂ ਬਿਨਾ) ਕੋਈ ਹੋਰ ਦੂਜਾ (ਉਹਨਾਂ ਨੂੰ ਕਿਤੇ) ਨਹੀਂ (ਦਿੱਸਦਾ) ॥੩॥
They realize the One Primal Being, the One Lord God. There is no other at all. ||3||
एको पुरखु एकु प्रभु जाता दूजा अवरु न कोई ॥३॥
ਆਪੇ​ਕਰੇ​ਕਰਾਏ​ਪ੍ਰਭੁ​ਆਪੇ​ਆਪੇ​ਨਦਰਿ​ਕਰੇਇ​॥​
ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ ਮਿਹਰ ਦੀ ਨਿਗਾਹ (ਜੀਵਾਂ ਉਤੇ) ਕਰਦਾ ਹੈ।
God Himself is the Doer, and He Himself is the Cause of causes. He Himself bestows His Glance of Grace.
आपे करे कराए प्रभु आपे आपे नदरि करेइ ॥
ਮਨੁ​ਤਨੁ​ਰਾਤਾ​ਗੁਰ​ਕੀ​ਬਾਣੀ​ਸੇਵਾ​ਸੁਰਤਿ​ਸਮੇਇ​॥​
(ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦਾ) ਮਨ (ਉਸ ਦਾ) ਤਨ ਗੁਰੂ ਦੀ ਬਾਣੀ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ ਦੀ) ਭਗਤੀ ਵਿਚ ਲੀਨ ਰਹਿੰਦੀ ਹੈ।
My mind and body are imbued with the Word of the Guru's Bani. My consciousness is immersed in His service.
मनु तनु राता गुर की बाणी सेवा सुरति समेइ ॥
ਅੰਤਰਿ​ਵਸਿਆ​ਅਲਖ​ਅਭੇਵਾ​ਗੁਰਮੁਖਿ​ਹੋਇ​ਲਖਾਇ​॥​
ਉਸ ਦੇ ਅੰਦਰ ਅਲੱਖ ਅਤੇ ਅਭੇਵ ਪ੍ਰਭੂ ਪਰਗਟ ਹੋ ਜਾਂਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਉਹ ਅੰਦਰ ਵੱਸਦੇ ਪ੍ਰਭੂ ਨੂੰ) ਵੇਖ ਲੈਂਦਾ ਹੈ।
The Unseen and Inscrutable Lord dwells deep within. He is seen only by the Gurmukh.
अंतरि वसिआ अलख अभेवा गुरमुखि होइ लखाइ ॥
ਨਾਨਕ​ਜਿਸੁ​ਭਾਵੈ​ਤਿਸੁ​ਆਪੇ​ਦੇਵੈ​ਭਾਵੈ​ਤਿਵੈ​ਚਲਾਇ​॥੪॥੫॥​
ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਨੂੰ ਭਾ ਜਾਂਦਾ ਹੈ ਉਸ ਨੂੰ ਇਹ ਦਾਤ ਬਖ਼ਸ਼ਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ (ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈ ॥੪॥੫॥
O Nanak, He gives to whomever He pleases. According to the Pleasure of His Will, He leads the mortals on. ||4||5||
नानक जिसु भावै तिसु आपे देवै भावै तिवै चलाइ ॥४॥५॥
ਮਲਾਰ​ਮਹਲਾ​੩​ਦੁਤੁਕੇ​॥​
Malaar, Third Mahalaa, Du-Tukas:
मलार महला ३ दुतुके ॥
ਸਤਿਗੁਰ​ਤੇ​ਪਾਵੈ​ਘਰੁ​ਦਰੁ​ਮਹਲੁ​ਸੁ​ਥਾਨੁ​॥​
ਮਨੁੱਖ ਗੁਰੂ ਪਾਸੋਂ ਹੀ ਪਰਮਾਤਮਾ ਦਾ ਘਰ ਪ੍ਰਭੂ ਦਾ ਦਰ ਪ੍ਰਭੂ ਦਾ ਮਹਲ ਅਤੇ ਥਾਂ ਲੱਭ ਸਕਦਾ ਹੈ।
Through the True Guru, the mortal obtains the special place, the Mansion of the Lord's Presence in his own home.
सतिगुर ते पावै घरु दरु महलु सु थानु ॥
ਗੁਰ​ਸਬਦੀ​ਚੂਕੈ​ਅਭਿਮਾਨੁ​॥੧॥​
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਮਨੁੱਖ ਦੇ ਅੰਦਰੋਂ) ਅਹੰਕਾਰ ਮੁੱਕਦਾ ਹੈ ॥੧॥
Through the Word of the Guru's Shabad, his egotistical pride is dispelled. ||1||
गुर सबदी चूकै अभिमानु ॥१॥
ਜਿਨ​ਕਉ​ਲਿਲਾਟਿ​ਲਿਖਿਆ​ਧੁਰਿ​ਨਾਮੁ​॥​
ਜਿਨ੍ਹਾਂ ਮਨੁੱਖਾਂ ਵਾਸਤੇ (ਉਹਨਾਂ ਦੇ) ਮੱਥੇ ਉਤੇ ਧੁਰ ਦਰਗਾਹ ਤੋਂ ਨਾਮ (ਦਾ ਸਿਮਰਨ) ਲਿਖਿਆ ਹੁੰਦਾ ਹੈ,
Those who have the Naam inscribed on their foreheads,
जिन कउ लिलाटि लिखिआ धुरि नामु ॥
ਅਨਦਿਨੁ​ਨਾਮੁ​ਸਦਾ​ਸਦਾ​ਧਿਆਵਹਿ​ਸਾਚੀ​ਦਰਗਹ​ਪਾਵਹਿ​ਮਾਨੁ​॥੧॥​ਰਹਾਉ​॥​
ਉਹ ਮਨੁੱਖ ਹਰ ਵੇਲੇ ਸਦਾ ਹੀ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ, ਅਤੇ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹ ਆਦਰ ਪ੍ਰਾਪਤ ਕਰਦੇ ਹਨ ॥੧॥ ਰਹਾਉ ॥
meditate on the Naam night and day, forever and ever. They are honored in the True Court of the Lord. ||1||Pause||
अनदिनु नामु सदा सदा धिआवहि साची दरगह पावहि मानु ॥१॥ रहाउ ॥
ਮਨ​ਕੀ​ਬਿਧਿ​ਸਤਿਗੁਰ​ਤੇ​ਜਾਣੈ​ਅਨਦਿਨੁ​ਲਾਗੈ​ਸਦ​ਹਰਿ​ਸਿਉ​ਧਿਆਨੁ​॥​
(ਜਿਹੜਾ ਮਨੁੱਖ) ਗੁਰੂ ਪਾਸੋਂ ਮਨ (ਨੂੰ ਜਿੱਤਣ) ਦਾ ਢੰਗ ਸਿੱਖ ਲੈਂਦਾ ਹੈ, ਉਸ ਦੀ ਸੁਰਤ ਹਰ ਵੇਲੇ ਸਦਾ ਹੀ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ।
From the True Guru, they learn the ways and means of the mind. Night and day, they focus their meditation on the Lord forever.
मन की बिधि सतिगुर ते जाणै अनदिनु लागै सद हरि सिउ धिआनु ॥