GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1248
Display Settings
Translations
ਪਾਪ​ਬਿਕਾਰ​ਮਨੂਰ​ਸਭਿ​ਲਦੇ​ਬਹੁ​ਭਾਰੀ​॥​
ਪਾਪਾਂ ਤੇ ਮੰਦੇ ਕਰਮਾਂ ਦੇ ਵਿਅਰਥ ਤੇ ਬੋਝਲ ਭਾਰ ਨਾਲ ਲੱਦੇ ਹੋਏ ਜੀਵਾਂ ਲਈ-
Their sin and corruption are like rusty slag; they carry such a heavy load.
पाप बिकार मनूर सभि लदे बहु भारी ॥
ਮਾਰਗੁ​ਬਿਖਮੁ​ਡਰਾਵਣਾ​ਕਿਉ​ਤਰੀਐ​ਤਾਰੀ​॥​
ਜ਼ਿੰਦਗੀ ਦਾ ਰਸਤਾ ਬੜਾ ਔਖਾ ਤੇ ਡਰਾਉਣਾ ਹੋ ਜਾਂਦਾ ਹੈ (ਇਸ ਸੰਸਾਰ-ਸਮੁੰਦਰ ਵਿਚੋਂ) ਉਹਨਾਂ ਪਾਸੋਂ ਤਰਿਆ ਨਹੀਂ ਜਾ ਸਕਦਾ।
The path is treacherous and terrifying; how can they cross over to the other side?
मारगु बिखमु डरावणा किउ तरीऐ तारी ॥
ਨਾਨਕ​ਗੁਰਿ​ਰਾਖੇ​ਸੇ​ਉਬਰੇ​ਹਰਿ​ਨਾਮਿ​ਉਧਾਰੀ​॥੨੭॥​
ਹੇ ਨਾਨਕ! ਜਿਨ੍ਹਾਂ ਦੀ ਸਹੈਤਾ ਗੁਰੂ ਨੇ ਕੀਤੀ ਹੈ ਉਹ ਬਚ ਨਿਕਲਦੇ ਹਨ, ਪ੍ਰਭੂ ਦੇ ਨਾਮ ਨੇ ਉਹਨਾਂ ਨੂੰ ਬਚਾ ਲਿਆ ਹੁੰਦਾ ਹੈ ॥੨੭॥
O Nanak, those whom the Guru protects are saved. They are saved in the Name of the Lord. ||27||
नानक गुरि राखे से उबरे हरि नामि उधारी ॥२७॥
ਸਲੋਕ​ਮਃ​੩​॥​
Shalok, Third Mahalaa:
सलोक मः ३ ॥
ਵਿਣੁ​ਸਤਿਗੁਰ​ਸੇਵੇ​ਸੁਖੁ​ਨਹੀ​ਮਰਿ​ਜੰਮਹਿ​ਵਾਰੋ​ਵਾਰ​॥​
ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਸੁਖ ਨਹੀਂ ਮਿਲਦਾ (ਗੁਰੂ ਤੋਂ ਖੁੰਝੇ ਹੋਏ ਜੀਵ) ਮੁੜ ਮੁੜ ਜੰਮਦੇ ਮਰਦੇ ਹਨ,
Without serving the True Guru, no one finds peace; mortals die and are reborn, over and over again.
विणु सतिगुर सेवे सुखु नही मरि जंमहि वारो वार ॥
ਮੋਹ​ਠਗਉਲੀ​ਪਾਈਅਨੁ​ਬਹੁ​ਦੂਜੈ​ਭਾਇ​ਵਿਕਾਰ​॥​
ਮੋਹ ਦੀ ਠਗ-ਬੂਟੀ ਉਸ ਪ੍ਰਭੂ ਨੇ (ਐਸੀ) ਪਾਈ ਹੈ ਕਿ (ਰੱਬ ਵਲੋਂ ਬੇ-ਸੁਰਤ ਹੋ ਕੇ) ਮਾਇਆ ਦੇ ਪਿਆਰ ਵਿਚ (ਫਸ ਕੇ) ਬਥੇਰੇ ਮੰਦੇ ਕਰਮ ਕਰਦੇ ਹਨ,
They have been given the drug of emotional attachment; in love with duality, they are totally corrupt.
मोह ठगउली पाईअनु बहु दूजै भाइ विकार ॥
ਇਕਿ​ਗੁਰ​ਪਰਸਾਦੀ​ਉਬਰੇ​ਤਿਸੁ​ਜਨ​ਕਉ​ਕਰਹਿ​ਸਭਿ​ਨਮਸਕਾਰ​॥​
ਪਰ ਕਈ (ਭਾਗਾਂ ਵਾਲੇ ਬੰਦੇ) ਸਤਿਗੁਰੂ ਦੀ ਕਿਰਪਾ ਨਾਲ (ਇਸ ਠਗ-ਬੂਟੀ ਤੋਂ) ਬਚ ਜਾਂਦੇ ਹਨ, (ਜੋ ਜੋ ਬਚਦਾ ਹੈ) ਉਸ ਨੂੰ ਸਾਰੇ ਲੋਕ ਸਿਰ ਨਿਵਾਂਦੇ ਹਨ।
Some are saved, by Guru's Grace. Everyone humbly bows before such humble beings.
इकि गुर परसादी उबरे तिसु जन कउ करहि सभि नमसकार ॥
ਨਾਨਕ​ਅਨਦਿਨੁ​ਨਾਮੁ​ਧਿਆਇ​ਤੂ​ਅੰਤਰਿ​ਜਿਤੁ​ਪਾਵਹਿ​ਮੋਖ​ਦੁਆਰ​॥੧॥​
ਹੇ ਨਾਨਕ! ਤੂੰ ਭੀ ਹਰ ਰੋਜ਼ (ਆਪਣੇ) ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ, ਜਿਸ (ਸਿਮਰਨ ਦੀ) ਬਰਕਤਿ ਨਾਲ ਤੂੰ (ਇਸ 'ਮੋਹ-ਠਗਉਲੀ' ਤੋਂ) ਬਚਣ ਦਾ ਵਸੀਲਾ ਹਾਸਲ ਕਰ ਲਏਂਗਾ ॥੧॥
O Nanak, meditate on the Naam, deep within yourself, day and night. You shall find the Door of Salvation. ||1||
नानक अनदिनु नामु धिआइ तू अंतरि जितु पावहि मोख दुआर ॥१॥
ਮਃ​੩​॥​
Third Mahalaa:
मः ३ ॥
ਮਾਇਆ​ਮੋਹਿ​ਵਿਸਾਰਿਆ​ਸਚੁ​ਮਰਣਾ​ਹਰਿ​ਨਾਮੁ​॥​
ਮੌਤ ਅਟੱਲ ਹੈ, ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ-ਪਰ, ਇਹ ਗੱਲ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ (ਫਸ ਕੇ) ਭੁਲਾ ਦਿੱਤੀ ਹੈ।
Emotionally attached to Maya, the mortal forgets truth, death and the Name of the Lord.
माइआ मोहि विसारिआ सचु मरणा हरि नामु ॥
ਧੰਧਾ​ਕਰਤਿਆ​ਜਨਮੁ​ਗਇਆ​ਅੰਦਰਿ​ਦੁਖੁ​ਸਹਾਮੁ​॥​
ਉਸ ਦਾ ਸਾਰਾ ਜੀਵਨ ਮਾਇਆ ਦੇ ਧੰਧੇ ਕਰਦਿਆਂ ਹੀ ਗੁਜ਼ਰ ਜਾਂਦਾ ਹੈ ਤੇ ਉਹ ਆਪਣੇ ਮਨ ਵਿਚ ਦੁੱਖ ਸਹਿੰਦਾ ਹੈ।
Engaged in worldly affairs, his life wastes away; deep within himself, he suffers in pain.
धंधा करतिआ जनमु गइआ अंदरि दुखु सहामु ॥
ਨਾਨਕ​ਸਤਿਗੁਰੁ​ਸੇਵਿ​ਸੁਖੁ​ਪਾਇਆ​ਜਿਨੑ​ਪੂਰਬਿ​ਲਿਖਿਆ​ਕਰਾਮੁ​॥੨॥​
ਹੇ ਨਾਨਕ! ਮੁੱਢ ਤੋਂ ਜਿਨ੍ਹਾਂ ਦੇ ਮੱਥੇ ਉਤੇ (ਗੁਰ-ਸੇਵਾ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੇ ਗੁਰੂ ਦੇ ਹੁਕਮ ਵਿਚ ਤੁਰ ਕੇ ਆਤਮਕ ਆਨੰਦ ਮਾਣਿਆ ਹੈ ॥੨॥
O Nanak, those who have the karma of such pre-ordained destiny, serve the True Guru and find peace. ||2||
नानक सतिगुरु सेवि सुखु पाइआ जिन पूरबि लिखिआ करामु ॥२॥
ਪਉੜੀ​॥​
Pauree:
पउड़ी ॥
ਲੇਖਾ​ਪੜੀਐ​ਹਰਿ​ਨਾਮੁ​ਫਿਰਿ​ਲੇਖੁ​ਨ​ਹੋਈ​॥​
ਜੇ ਹਰਿ-ਨਾਮ (ਸਿਮਰਨ-ਰੂਪ) ਲੇਖਾ ਪੜ੍ਹੀਏ ਤਾਂ ਫਿਰ ਵਿਕਾਰ ਆਦਿਕਾਂ ਦੇ ਸੰਸਕਾਰਾਂ ਦਾ ਚਿੱਤ੍ਰ ਮਨ ਵਿਚ ਨਹੀਂ ਬਣਦਾ;
Read the account of the Name of the Lord, and you shall never again be called to account.
लेखा पड़ीऐ हरि नामु फिरि लेखु न होई ॥
ਪੁਛਿ​ਨ​ਸਕੈ​ਕੋਇ​ਹਰਿ​ਦਰਿ​ਸਦ​ਢੋਈ​॥​
ਪ੍ਰਭੂ ਦੀ ਹਜ਼ੂਰੀ ਵਿਚ ਸਦਾ ਪਹੁੰਚ ਬਣੀ ਰਹਿੰਦੀ ਹੈ, ਕਿਸੇ ਵਿਕਾਰ ਬਾਰੇ ਕੋਈ ਪੁੱਛ ਨਹੀਂ ਕਰ ਸਕਦਾ (ਭਾਵ ਕੋਈ ਭੀ ਐਸਾ ਮੰਦਾ ਕਰਮ ਨਹੀਂ ਕੀਤਾ ਹੁੰਦਾ ਜਿਸ ਬਾਰੇ ਕੋਈ ਉਂਗਲ ਕਰ ਸਕੇ);
No one will question you, and you will always be safe in the Court of the Lord.
पुछि न सकै कोइ हरि दरि सद ढोई ॥
ਜਮਕਾਲੁ​ਮਿਲੈ​ਦੇ​ਭੇਟ​ਸੇਵਕੁ​ਨਿਤ​ਹੋਈ​॥​
ਜਮ ਕਾਲ (ਚੋਟ ਕਰਨ ਦੇ ਥਾਂ) ਆਦਰ-ਸਤਕਾਰ ਕਰਦਾ ਹੈ ਤੇ ਸਦਾ ਲਈ ਸੇਵਕ ਬਣ ਜਾਂਦਾ ਹੈ।
The Messenger of Death will meet you, and be your constant servant.
जमकालु मिलै दे भेट सेवकु नित होई ॥
ਪੂਰੇ​ਗੁਰ​ਤੇ​ਮਹਲੁ​ਪਾਇਆ​ਪਤਿ​ਪਰਗਟੁ​ਲੋਈ​॥​
ਪਰ ਇਹ ਮੇਲ ਵਾਲੀ ਅਵਸਥਾ ਪੂਰੇ ਗੁਰੂ ਤੋਂ ਹਾਸਲ ਹੁੰਦੀ ਹੈ ਤੇ ਜਗਤ ਵਿਚ ਇੱਜ਼ਤ ਉੱਘੀ ਹੋ ਜਾਂਦੀ ਹੈ।
Through the Perfect Guru, you shall find the Mansion of the Lord's Presence. You shall be famous throughout the world.
पूरे गुर ते महलु पाइआ पति परगटु लोई ॥
ਨਾਨਕ​ਅਨਹਦ​ਧੁਨੀ​ਦਰਿ​ਵਜਦੇ​ਮਿਲਿਆ​ਹਰਿ​ਸੋਈ​॥੨੮॥​
ਹੇ ਨਾਨਕ! ਜਦੋਂ ਉਹ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਹਜ਼ੂਰੀ ਵਿਚ (ਟਿਕੇ ਰਿਹਾਂ, ਅੰਦਰ, ਮਾਨੋ) ਇਕ-ਰਸ ਸੁਰ ਵਾਲੇ ਵਾਜੇ ਵੱਜਣ ਲੱਗ ਪੈਂਦੇ ਹਨ ॥੨੮॥
O Nanak, the unstruck celestial melody vibrates at your door; come and merge with the Lord. ||28||
नानक अनहद धुनी दरि वजदे मिलिआ हरि सोई ॥२८॥
ਸਲੋਕ​ਮਃ​੩​॥​
Shalok, Third Mahalaa:
सलोक मः ३ ॥
ਗੁਰ​ਕਾ​ਕਹਿਆ​ਜੇ​ਕਰੇ​ਸੁਖੀ​ਹੂ​ਸੁਖੁ​ਸਾਰੁ​॥​
ਜੇ ਮਨੁੱਖ ਸਤਿਗੁਰੂ ਦੇ ਦੱਸੇ ਹੁਕਮ ਦੀ ਪਾਲਣਾ ਕਰੇ ਤਾਂ ਸੁਖਾਂ ਵਿਚੋਂ ਚੋਣਵਾਂ ਸ੍ਰੇਸ਼ਟ ਸੁਖ ਮਿਲਦਾ ਹੈ।
Whoever follows the Guru's Teachings, attains the most sublime peace of all peace.
गुर का कहिआ जे करे सुखी हू सुखु सारु ॥
ਗੁਰ​ਕੀ​ਕਰਣੀ​ਭਉ​ਕਟੀਐ​ਨਾਨਕ​ਪਾਵਹਿ​ਪਾਰੁ​॥੧॥​
ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤਿਆਂ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ! (ਜੇ ਤੂੰ ਗੁਰੂ ਵਾਲੀ 'ਕਰਣੀ' ਕਰੇਂਗਾ ਤਾਂ) ਤੂੰ ('ਭਉ' ਦਾ) ਪਾਰਲਾ ਕੰਢਾ ਲੱਭ ਲਏਂਗਾ (ਭਾਵ, 'ਭਉ'-ਸਾਗਰ ਤੋਂ ਪਾਰ ਲੰਘ ਜਾਹਿਂਗਾ) ॥੧॥
Acting in accordance with the Guru, his fear is cut away; O Nanak, he is carried across. ||1||
गुर की करणी भउ कटीऐ नानक पावहि पारु ॥१॥
ਮਃ​੩​॥​
Third Mahalaa:
मः ३ ॥
ਸਚੁ​ਪੁਰਾਣਾ​ਨਾ​ਥੀਐ​ਨਾਮੁ​ਨ​ਮੈਲਾ​ਹੋਇ​॥​
(ਜੇ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਪਿਆਰ ਪਾ ਲਏ ਤਾਂ) ਪਰਮਾਤਮਾ ਨਾਲ ਬਣਿਆ ਉਹ ਪਿਆਰ ਕਦੇ ਕਮਜ਼ੋਰ ਨਹੀਂ ਹੁੰਦਾ। (ਜਿਸ ਹਿਰਦੇ ਵਿਚ) ਪਰਮਾਤਮਾ ਦਾ ਨਾਮ (ਵੱਸਦਾ ਹੈ, ਉਹ ਹਿਰਦਾ ਕਦੇ) ਵਿਕਾਰਾਂ ਨਾਲ ਗੰਦਾ ਨਹੀਂ ਹੁੰਦਾ।
The True Lord does not grow old; His Naam is never dirtied.
सचु पुराणा ना थीऐ नामु न मैला होइ ॥
ਗੁਰ​ਕੈ​ਭਾਣੈ​ਜੇ​ਚਲੈ​ਬਹੁੜਿ​ਨ​ਆਵਣੁ​ਹੋਇ​॥​
ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰੇ ਤਾਂ ਮੁੜ ਉਸ ਨੂੰ ਜਨਮ (ਮਰਨ ਦਾ ਗੇੜ) ਨਹੀਂ ਹੁੰਦਾ।
Whoever walks in harmony with the Guru's Will, shall not be reborn again.
गुर कै भाणै जे चलै बहुड़ि न आवणु होइ ॥
ਨਾਨਕ​ਨਾਮਿ​ਵਿਸਾਰਿਐ​ਆਵਣ​ਜਾਣਾ​ਦੋਇ​॥੨॥​
ਹੇ ਨਾਨਕ! ਜੇ ਨਾਮ ਵਿਸਾਰ ਦੇਈਏ ਤਾਂ ਜਨਮ ਮਰਨ ਦੋਵੇਂ ਬਣੇ ਰਹਿੰਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ) ॥੨॥
O Nanak, those who forget the Naam, come and go in reincarnation. ||2||
नानक नामि विसारिऐ आवण जाणा दोइ ॥२॥
ਪਉੜੀ​॥​
Pauree:
पउड़ी ॥
ਮੰਗਤ​ਜਨੁ​ਜਾਚੈ​ਦਾਨੁ​ਹਰਿ​ਦੇਹੁ​ਸੁਭਾਇ​॥​
ਹੇ ਪ੍ਰਭੂ! ਮੈਂ ਮੰਗਤਾ ਇਕ ਖ਼ੈਰ ਮੰਗਦਾ ਹਾਂ, ਆਪਣੇ ਹੱਥ ਨਾਲ (ਉਹ ਖ਼ੈਰ) ਮੈਨੂੰ ਪਾ;
I am a beggar; I ask this blessing of You: O Lord, please embellish me with Your Love.
मंगत जनु जाचै दानु हरि देहु सुभाइ ॥
ਹਰਿ​ਦਰਸਨ​ਕੀ​ਪਿਆਸ​ਹੈ​ਦਰਸਨਿ​ਤ੍ਰਿਪਤਾਇ​॥​
ਮੈਨੂੰ, ਹੇ ਹਰੀ! ਤੇਰੇ ਦੀਦਾਰ ਦੀ ਪਿਆਸ ਹੈ, ਦੀਦਾਰ ਨਾਲ ਹੀ (ਮੇਰੇ ਅੰਦਰ) ਠੰਢ ਪੈ ਸਕਦੀ ਹੈ।
I am so thirsty for the Blessed Vision of the Lord's Darshan; His Darshan brings me satisfaction.
हरि दरसन की पिआस है दरसनि त्रिपताइ ॥
ਖਿਨੁ​ਪਲੁ​ਘੜੀ​ਨ​ਜੀਵਊ​ਬਿਨੁ​ਦੇਖੇ​ਮਰਾਂ​ਮਾਇ​॥​
ਹੇ ਮਾਂ! ਮੈਂ ਹਰੀ ਦੇ ਦਰਸਨ ਤੋਂ ਬਿਨਾ ਮਰਦਾ ਹਾਂ ਇਕ ਪਲ ਭਰ, ਘੜੀ ਭਰ ਭੀ ਜੀਊ ਨਹੀਂ ਸਕਦਾ।
I cannot live for a moment, for even an instant, without seeing Him, O my mother.
खिनु पलु घड़ी न जीवऊ बिनु देखे मरां माइ ॥
ਸਤਿਗੁਰਿ​ਨਾਲਿ​ਦਿਖਾਲਿਆ​ਰਵਿ​ਰਹਿਆ​ਸਭ​ਥਾਇ​॥​
ਜਦੋਂ ਮੈਨੂੰ ਗੁਰੂ ਨੇ ਮੇਰਾ ਪ੍ਰਭੂ ਮੇਰੇ ਅੰਦਰ ਹੀ ਵਿਖਾ ਦਿੱਤਾ ਤਾਂ ਉਹ ਸਭ ਥਾਈਂ ਵਿਆਪਕ ਦਿੱਸਣ ਲੱਗ ਪਿਆ।
The Guru has shown me that the Lord is always with me; He is permeating and pervading all places.
सतिगुरि नालि दिखालिआ रवि रहिआ सभ थाइ ॥
ਸੁਤਿਆ​ਆਪਿ​ਉਠਾਲਿ​ਦੇਇ​ਨਾਨਕ​ਲਿਵ​ਲਾਇ​॥੨੯॥​
ਹੇ ਨਾਨਕ! (ਆਪਣੇ ਨਾਮ ਦੀ) ਲਗਨ ਲਾ ਕੇ ਉਹ ਆਪ ਹੀ (ਮਾਇਆ ਵਿਚ) ਸੁੱਤਿਆਂ ਨੂੰ ਜਗਾ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੨੯॥
He Himself wakes the sleepers, O Nanak, and lovingly attunes them to Himself. ||29||
सुतिआ आपि उठालि देइ नानक लिव लाइ ॥२९॥
ਸਲੋਕ​ਮਃ​੩​॥​
Shalok, Third Mahalaa:
सलोक मः ३ ॥
ਮਨਮੁਖ​ਬੋਲਿ​ਨ​ਜਾਣਨੑੀ​ਓਨਾ​ਅੰਦਰਿ​ਕਾਮੁ​ਕ੍ਰੋਧੁ​ਅਹੰਕਾਰੁ​॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਢੁੱਕਵੀਂ ਗੱਲ ਕਰਨੀ ਭੀ ਨਹੀਂ ਜਾਣਦੇ ਕਿਉਂਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਤੇ ਅਹੰਕਾਰ (ਪ੍ਰਬਲ) ਹੁੰਦਾ ਹੈ;
The self-willed manmukhs do not even know how to speak. They are filled with sexual desire, anger and egotism.
मनमुख बोलि न जाणनी ओना अंदरि कामु क्रोधु अहंकारु ॥
ਥਾਉ​ਕੁਥਾਉ​ਨ​ਜਾਣਨੑੀ​ਸਦਾ​ਚਿਤਵਹਿ​ਬਿਕਾਰ​॥​
ਉਹ ਸਦਾ ਭੈੜੀਆਂ ਗੱਲਾਂ ਹੀ ਸੋਚਦੇ ਹਨ, ਥਾਂ ਕੁਥਾਂ ਭੀ ਨਹੀਂ ਸਮਝਦੇ (ਭਾਵ, ਇਹ ਸਮਝ ਭੀ ਉਹਨਾਂ ਨੂੰ ਨਹੀਂ ਹੁੰਦੀ ਕਿ ਇਹ ਕੰਮ ਇਥੇ ਕਰਨਾ ਫਬਦਾ ਭੀ ਹੈ ਜਾਂ ਨਹੀਂ);
They do not know the difference between good and bad; they constantly think of corruption.
थाउ कुथाउ न जाणनी सदा चितवहि बिकार ॥
ਦਰਗਹ​ਲੇਖਾ​ਮੰਗੀਐ​ਓਥੈ​ਹੋਹਿ​ਕੂੜਿਆਰ​॥​
ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਪੁੱਛੀਦਾ ਹੈ ਤਾਂ ਓਥੇ ਉਹ ਝੂਠੇ ਪੈਂਦੇ ਹਨ।
In the Lord's Court, they are called to account, and they are judged to be false.
दरगह लेखा मंगीऐ ओथै होहि कूड़िआर ॥
ਆਪੇ​ਸ੍ਰਿਸਟਿ​ਉਪਾਈਅਨੁ​ਆਪਿ​ਕਰੇ​ਬੀਚਾਰੁ​॥​
ਪਰ, ਉਸ ਪ੍ਰਭੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, (ਸਭ ਵਿਚ ਵਿਆਪਕ ਹੋ ਕੇ) ਉਹ ਆਪ (ਹੀ) ਹਰੇਕ ਵਿਚਾਰ ਕਰ ਰਿਹਾ ਹੈ।
He Himself creates the Universe. He Himself contemplates it.
आपे स्रिसटि उपाईअनु आपि करे बीचारु ॥
ਨਾਨਕ​ਕਿਸ​ਨੋ​ਆਖੀਐ​ਸਭੁ​ਵਰਤੈ​ਆਪਿ​ਸਚਿਆਰੁ​॥੧॥​
ਹੇ ਨਾਨਕ! ਸਭ ਥਾਈਂ ਉਹ ਸੱਚ ਦਾ ਸੋਮਾ ਪ੍ਰਭੂ ਆਪ (ਹੀ) ਮੌਜੂਦ ਹੈ, ਸੋ ਕਿਸੇ (ਮਨਮੁਖ) ਨੂੰ (ਭੀ ਮੰਦਾ) ਨਹੀਂ ਆਖਿਆ ਜਾ ਸਕਦਾ ॥੧॥
O Nanak, whom should we tell? The True Lord is permeating and pervading all. ||1||
नानक किस नो आखीऐ सभु वरतै आपि सचिआरु ॥१॥
ਮਃ​੩​॥​
Third Mahalaa:
मः ३ ॥
ਹਰਿ​ਗੁਰਮੁਖਿ​ਤਿਨੑੀ​ਅਰਾਧਿਆ​ਜਿਨੑ​ਕਰਮਿ​ਪਰਾਪਤਿ​ਹੋਇ​॥​
ਗੁਰੂ ਦੇ ਸਨਮੁਖ ਰਹਿ ਕੇ ਉਹਨਾਂ ਮਨੁੱਖਾਂ ਨੇ ਪ੍ਰਭੂ ਨੂੰ ਸਿਮਰਿਆ ਹੈ ਜਿਨ੍ਹਾਂ ਦੇ ਭਾਗਾਂ ਵਿਚ ਪ੍ਰਭੂ ਦੀ ਮਿਹਰ ਨਾਲ 'ਸਿਮਰਨ' ਲਿਖਿਆ ਹੋਇਆ ਹੈ।
The Gurmukhs worship and adore the Lord; they receive the good karma of their actions.
हरि गुरमुखि तिनी अराधिआ जिन करमि परापति होइ ॥
ਨਾਨਕ​ਹਉ​ਬਲਿਹਾਰੀ​ਤਿਨੑ​ਕਉ​ਜਿਨੑ​ਹਰਿ​ਮਨਿ​ਵਸਿਆ​ਸੋਇ​॥੨॥​
ਹੇ ਨਾਨਕ! ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਵੱਸਦਾ ਹੈ ॥੨॥
O Nanak, I am a sacrifice to those whose minds are filled with the Lord. ||2||
नानक हउ बलिहारी तिन कउ जिन हरि मनि वसिआ सोइ ॥२॥
ਪਉੜੀ​॥​
Pauree:
पउड़ी ॥
ਆਸ​ਕਰੇ​ਸਭੁ​ਲੋਕੁ​ਬਹੁ​ਜੀਵਣੁ​ਜਾਣਿਆ​॥​
ਲੰਮੀ ਜ਼ਿੰਦਗੀ ਸਮਝ ਕੇ ਸਾਰਾ ਜਗ (ਭਾਵ, ਹਰੇਕ ਦੁਨੀਆਦਾਰ ਮਨੁੱਖ) ਆਸਾਂ ਬਣਾਂਦਾ ਹੈ,
All people cherish hope, that they will live long lives.
आस करे सभु लोकु बहु जीवणु जाणिआ ॥
ਨਿਤ​ਜੀਵਣ​ਕਉ​ਚਿਤੁ​ਗੜੑ​ਮੰਡਪ​ਸਵਾਰਿਆ​॥​
ਸਦਾ ਜੀਊਣ ਦੀ ਤਾਂਘ (ਰੱਖਦਾ ਹੈ ਤੇ) ਕਿਲ੍ਹੇ ਮਾੜੀਆਂ ਆਦਿਕ ਸਜਾਂਦਾ (ਰਹਿੰਦਾ) ਹੈ,
They wish to live forever; they adorn and embellish their forts and mansions.
नित जीवण कउ चितु गड़ मंडप सवारिआ ॥
ਵਲਵੰਚ​ਕਰਿ​ਉਪਾਵ​ਮਾਇਆ​ਹਿਰਿ​ਆਣਿਆ​॥​
ਠੱਗੀਆਂ ਤੇ ਹੋਰ ਕਈ ਹੀਲੇ ਕਰ ਕੇ (ਦੂਜਿਆਂ ਦਾ) ਮਾਲ ਠੱਗ ਕੇ ਲੈ ਆਉਂਦਾ ਹੈ,
By various frauds and deceptions, they steal the wealth of others.
वलवंच करि उपाव माइआ हिरि आणिआ ॥
ਜਮਕਾਲੁ​ਨਿਹਾਲੇ​ਸਾਸ​ਆਵ​ਘਟੈ​ਬੇਤਾਲਿਆ​॥​
(ਉੱਤੇ) ਜਮਰਾਜ (ਇਸ ਦੇ) ਸਾਹ ਗਿਣਦਾ ਜਾ ਰਿਹਾ ਹੈ, ਜੀਵਨ-ਤਾਲ ਤੋਂ ਖੁੰਝੇ ਹੋਏ ਇਸ ਮਨੁੱਖ ਦੀ ਉਮਰ ਘਟਦੀ ਚਲੀ ਜਾ ਰਹੀ ਹੈ।
But the Messenger of Death keeps his gaze on their breath, and the life of those goblins decreases day by day.
जमकालु निहाले सास आव घटै बेतालिआ ॥