GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1239
Display Settings
Translations
ਮਹਲਾ​੨​॥​
Second Mahalaa:
महला २ ॥
ਕੀਤਾ​ਕਿਆ​ਸਾਲਾਹੀਐ​ਕਰੇ​ਸੋਇ​ਸਾਲਾਹਿ​॥​
ਪੈਦਾ ਕੀਤੇ ਹੋਏ ਜੀਵ ਦੀ ਵਡਿਆਈ ਕਰਨ ਦਾ ਕੀਹ ਲਾਭ? ਉਸ (ਪ੍ਰਭੂ) ਦੀ ਸਿਫ਼ਤ-ਸਾਲਾਹ ਕਰੋ ਜੋ (ਸਭ ਨੂੰ ਪੈਦਾ) ਕਰਦਾ ਹੈ;
Why praise the created being? Praise the One who created all.
कीता किआ सालाहीऐ करे सोइ सालाहि ॥
ਨਾਨਕ​ਏਕੀ​ਬਾਹਰਾ​ਦੂਜਾ​ਦਾਤਾ​ਨਾਹਿ​॥​
(ਕਿਉਂਕਿ) ਹੇ ਨਾਨਕ! ਉਸ ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ।
O Nanak, there is no other Giver, except the One Lord.
नानक एकी बाहरा दूजा दाता नाहि ॥
ਕਰਤਾ​ਸੋ​ਸਾਲਾਹੀਐ​ਜਿਨਿ​ਕੀਤਾ​ਆਕਾਰੁ​॥​
ਜਿਸ ਕਰਤਾਰ ਨੇ ਇਹ ਸਾਰਾ ਜਗਤ ਬਣਾਇਆ ਹੈ ਉਸ ਦੀ ਵਡਿਆਈ ਕਰੋ,
Praise the Creator Lord, who created the creation.
करता सो सालाहीऐ जिनि कीता आकारु ॥
ਦਾਤਾ​ਸੋ​ਸਾਲਾਹੀਐ​ਜਿ​ਸਭਸੈ​ਦੇ​ਆਧਾਰੁ​॥​
ਉਸ ਇਕ ਦਾਤਾਰ ਦੇ ਗੁਣ ਗਾਓ ਜੋ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ।
Praise the Great Giver, who gives sustenance to all.
दाता सो सालाहीऐ जि सभसै दे आधारु ॥
ਨਾਨਕ​ਆਪਿ​ਸਦੀਵ​ਹੈ​ਪੂਰਾ​ਜਿਸੁ​ਭੰਡਾਰੁ​॥​
ਹੇ ਨਾਨਕ! ਉਹ ਪ੍ਰਭੂ ਆਪ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸਦਾ ਖ਼ਜ਼ਾਨਾ ਭੀ ਸਦਾ ਭਰਿਆ ਰਹਿੰਦਾ ਹੈ।
O Nanak, the treasure of the Eternal Lord is over-flowing.
नानक आपि सदीव है पूरा जिसु भंडारु ॥
ਵਡਾ​ਕਰਿ​ਸਾਲਾਹੀਐ​ਅੰਤੁ​ਨ​ਪਾਰਾਵਾਰੁ​॥੨॥​
ਉਸ ਨੂੰ ਵੱਡਾ ਆਖੋ, ਉਸ ਦੀ ਵਡਿਆਈ ਕਰੋ, ਉਸ (ਦੀ ਵਡਿਆਈ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥
Praise and honor the One, who has no end or limitation. ||2||
वडा करि सालाहीऐ अंतु न पारावारु ॥२॥
ਪਉੜੀ​॥​
Pauree:
पउड़ी ॥
ਹਰਿ​ਕਾ​ਨਾਮੁ​ਨਿਧਾਨੁ​ਹੈ​ਸੇਵਿਐ​ਸੁਖੁ​ਪਾਈ​॥​
ਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, ਜੇ ਨਾਮ ਸਿਮਰੀਏ ਤਾਂ ਸੁਖ ਮਿਲਦਾ ਹੈ।
The Name of the Lord is a treasure. Serving it, peace is obtained.
हरि का नामु निधानु है सेविऐ सुखु पाई ॥
ਨਾਮੁ​ਨਿਰੰਜਨੁ​ਉਚਰਾਂ​ਪਤਿ​ਸਿਉ​ਘਰਿ​ਜਾਂਈ​॥​
ਮੈਂ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰਾਂ ਤੇ ਇੱਜ਼ਤ ਨਾਲ (ਆਪਣੇ) ਘਰ ਵਿਚ ਜਾਵਾਂ-
I chant the Name of the Immaculate Lord, so that I may go home with honor.
नामु निरंजनु उचरां पति सिउ घरि जांई ॥
ਗੁਰਮੁਖਿ​ਬਾਣੀ​ਨਾਮੁ​ਹੈ​ਨਾਮੁ​ਰਿਦੈ​ਵਸਾਈ​॥​
(ਗੁਰਮੁਖ ਦੀ ਸਦਾ ਇਹੀ ਤਾਂਘ ਹੁੰਦੀ ਹੈ) ਗੁਰਮੁਖ ਸਦਾ ਨਾਮ ਹੀ ਉਚਾਰਦਾ ਹੈ ਤੇ ਨਾਮ ਨੂੰ ਹਿਰਦੇ ਵਿਚ ਵਸਾਂਦਾ ਹੈ।
The Word of the Gurmukh is the Naam; I enshrine the Naam within my heart.
गुरमुखि बाणी नामु है नामु रिदै वसाई ॥
ਮਤਿ​ਪੰਖੇਰੂ​ਵਸਿ​ਹੋਇ​ਸਤਿਗੁਰੂ​ਧਿਆੲਂੀ​॥​
(ਜਿਉਂ ਜਿਉਂ) ਗੁਰੂ ਦੀ ਰਾਹੀਂ (ਗੁਰਮੁਖਿ) ਨਾਮ ਸਿਮਰਦਾ ਹੈ, ਪੰਛੀ (ਵਾਂਗ ਉਡਾਰੂ ਇਹ) ਮੱਤ (ਉਸ ਦੇ) ਵੱਸ ਵਿਚ ਆ ਜਾਂਦੀ ਹੈ।
The bird of the intellect comes under one's control, by meditating on the True Guru.
मति पंखेरू वसि होइ सतिगुरू धिआइीं ॥
ਨਾਨਕ​ਆਪਿ​ਦਇਆਲੁ​ਹੋਇ​ਨਾਮੇ​ਲਿਵ​ਲਾਈ​॥੪॥​
ਹੇ ਨਾਨਕ! (ਗੁਰਮੁਖ ਉਤੇ) ਪ੍ਰਭੂ ਆਪ ਦਿਆਲ ਹੁੰਦਾ ਹੈ ਤੇ ਉਹ ਨਾਮ ਵਿਚ ਹੀ ਲਿਵ ਲਾਈ ਰੱਖਦਾ ਹੈ ॥੪॥
O Nanak, if the Lord becomes merciful, the mortal lovingly tunes in to the Naam. ||4||
नानक आपि दइआलु होइ नामे लिव लाई ॥४॥
ਸਲੋਕ​ਮਹਲਾ​੨​॥​
Shalok, Second Mahalaa:
सलोक महला २ ॥
ਤਿਸੁ​ਸਿਉ​ਕੈਸਾ​ਬੋਲਣਾ​ਜਿ​ਆਪੇ​ਜਾਣੈ​ਜਾਣੁ​॥​
ਜੋ ਅੰਤਰਜਾਮੀ ਪ੍ਰਭੂ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ ਉਸ ਦੇ ਅੱਗੇ ਬੋਲਣਾ ਫਬਦਾ ਨਹੀਂ (ਭਾਵ, ਉਸ ਅੱਗੇ ਬੋਲਿਆ ਨਹੀਂ ਜਾ ਸਕਦਾ),
How can we speak of Him? Only He knows Himself.
तिसु सिउ कैसा बोलणा जि आपे जाणै जाणु ॥
ਚੀਰੀ​ਜਾ​ਕੀ​ਨਾ​ਫਿਰੈ​ਸਾਹਿਬੁ​ਸੋ​ਪਰਵਾਣੁ​॥​
ਉਹ ਮੰਨਿਆ ਪ੍ਰਮੰਨਿਆ ਮਾਲਕ ਹੈ ਕਿਉਂਕਿ ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ।
His decree cannot be challenged; He is our Supreme Lord and Master.
चीरी जा की ना फिरै साहिबु सो परवाणु ॥
ਚੀਰੀ​ਜਿਸ​ਕੀ​ਚਲਣਾ​ਮੀਰ​ਮਲਕ​ਸਲਾਰ​॥​
ਪਾਤਸ਼ਾਹ ਮਾਲਕ ਤੇ ਫ਼ੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਵਿਚ ਤੁਰਨਾ ਪੈਂਦਾ ਹੈ,
By His Decree, even kings, nobles and commanders must step down.
चीरी जिस की चलणा मीर मलक सलार ॥
ਜੋ​ਤਿਸੁ​ਭਾਵੈ​ਨਾਨਕਾ​ਸਾਈ​ਭਲੀ​ਕਾਰ​॥​
(ਇਸ ਵਾਸਤੇ) ਹੇ ਨਾਨਕ! ਉਹੀ ਕੰਮ ਚੰਗਾ (ਮੰਨਣਾ ਚਾਹੀਦਾ) ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।
Whatever is pleasing to His Will, O Nanak, is a good deed.
जो तिसु भावै नानका साई भली कार ॥
ਜਿਨੑਾ​ਚੀਰੀ​ਚਲਣਾ​ਹਥਿ​ਤਿਨੑਾ​ਕਿਛੁ​ਨਾਹਿ​॥​
ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਸ ਦੇ ਹੁਕਮ ਵਿਚ ਹੀ ਤੁਰਨਾ ਹੈ,
By His Decree, we walk; nothing rests in our hands.
जिना चीरी चलणा हथि तिना किछु नाहि ॥
ਸਾਹਿਬ​ਕਾ​ਫੁਰਮਾਣੁ​ਹੋਇ​ਉਠੀ​ਕਰਲੈ​ਪਾਹਿ​॥​
(ਜਿਸ ਵੇਲੇ) ਮਾਲਕ ਦਾ ਹੁਕਮ ਹੁੰਦਾ ਹੈ (ਇਹ ਜੀਵ) ਉੱਠ ਕੇ ਰਾਹੇ ਪੈ ਜਾਂਦੇ ਹਨ।
When the Order comes from our Lord and Master, all must rise up and take to the road.
साहिब का फुरमाणु होइ उठी करलै पाहि ॥
ਜੇਹਾ​ਚੀਰੀ​ਲਿਖਿਆ​ਤੇਹਾ​ਹੁਕਮੁ​ਕਮਾਹਿ​॥​
ਜਿਹੋ ਜਿਹਾ ਹੁਕਮ ਲਿਖਿਆ ਹੋਇਆ ਆਉਂਦਾ ਹੈ, (ਜੀਵ) ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ।
As His Decree is issued, so is His Command obeyed.
जेहा चीरी लिखिआ तेहा हुकमु कमाहि ॥
ਘਲੇ​ਆਵਹਿ​ਨਾਨਕਾ​ਸਦੇ​ਉਠੀ​ਜਾਹਿ​॥੧॥​
ਹੇ ਨਾਨਕ! (ਉਸ ਮਾਲਕ ਦੇ) ਭੇਜੇ ਹੋਏ (ਇਥੇ ਜਗਤ ਵਿਚ) ਆ ਜਾਂਦੇ ਹਨ ਤੇ ਉਸ ਦੇ ਬੁਲਾਏ ਹੋਏ (ਇਥੋਂ) ਉੱਠ ਕੇ ਤੁਰ ਪੈਂਦੇ ਹਨ ॥੧॥
Those who are sent, come, O Nanak; when they are called back, they depart and go. ||1||
घले आवहि नानका सदे उठी जाहि ॥१॥
ਮਹਲਾ​੨​॥​
Second Mahalaa:
महला २ ॥
ਸਿਫਤਿ​ਜਿਨਾ​ਕਉ​ਬਖਸੀਐ​ਸੇਈ​ਪੋਤੇਦਾਰ​॥​
ਉਹੀ ਮਨੁੱਖ ਅਸਲ ਖ਼ਜ਼ਾਨਿਆਂ ਦੇ ਮਾਲਕ ਹਨ, ਜਿਨ੍ਹਾਂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ (ਪ੍ਰਭੂ ਦੇ ਦਰ ਤੋਂ) ਬਖ਼ਸ਼ੀਸ਼ ਵਜੋਂ ਮਿਲੀ ਹੈ;
Those whom the Lord blesses with His Praises, are the true keepers of the treasure.
सिफति जिना कउ बखसीऐ सेई पोतेदार ॥
ਕੁੰਜੀ​ਜਿਨ​ਕਉ​ਦਿਤੀਆ​ਤਿਨੑਾ​ਮਿਲੇ​ਭੰਡਾਰ​॥​
ਜਿਨ੍ਹਾਂ ਨੂੰ ਪ੍ਰਭੂ (ਨਾਮ ਦੇ ਖ਼ਜ਼ਾਨੇ ਦੀ) ਕੁੰਜੀ ਆਪ ਦੇਂਦਾ ਹੈ ਉਹਨਾਂ ਨੂੰ (ਸਿਫ਼ਤ-ਸਾਲਾਹ ਦੇ) ਖ਼ਜ਼ਾਨਿਆਂ ਦੇ ਖ਼ਜ਼ਾਨੇ ਮਿਲ ਜਾਂਦੇ ਹਨ।
Those who are blessed with the key - they alone receive the treasure.
कुंजी जिन कउ दितीआ तिना मिले भंडार ॥
ਜਹ​ਭੰਡਾਰੀ​ਹੂ​ਗੁਣ​ਨਿਕਲਹਿ​ਤੇ​ਕੀਅਹਿ​ਪਰਵਾਣੁ​॥​
(ਫਿਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਿਨ੍ਹਾਂ (ਹਿਰਦੇ-ਰੂਪ) ਖ਼ਜ਼ਾਨਿਆਂ ਵਿਚੋਂ (ਪ੍ਰਭੂ ਦੇ) ਗੁਣ ਨਿਕਲਦੇ ਹਨ ਉਹ (ਪ੍ਰਭੂ ਦੇ ਦਰ ਤੇ) ਕਬੂਲ ਕੀਤੇ ਜਾਂਦੇ ਹਨ।
That treasure, from which virtue wells up - that treasure is approved.
जह भंडारी हू गुण निकलहि ते कीअहि परवाणु ॥
ਨਦਰਿ​ਤਿਨੑਾ​ਕਉ​ਨਾਨਕਾ​ਨਾਮੁ​ਜਿਨੑਾ​ਨੀਸਾਣੁ​॥੨॥​
ਹੇ ਨਾਨਕ! ਜਿਨ੍ਹਾਂ ਦੇ ਪਾਸ ਪ੍ਰਭੂ ਦਾ ਨਾਮ (-ਰੂਪ) ਝੰਡਾ ਹੈ, ਉਹਨਾਂ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ ॥੨॥
Those who are blessed by His Glance of Grace, O Nanak, bear the Insignia of the Naam. ||2||
नदरि तिना कउ नानका नामु जिना नीसाणु ॥२॥
ਪਉੜੀ​॥​
Pauree:
पउड़ी ॥
ਨਾਮੁ​ਨਿਰੰਜਨੁ​ਨਿਰਮਲਾ​ਸੁਣਿਐ​ਸੁਖੁ​ਹੋਈ​॥​
(ਪ੍ਰਭੂ ਦਾ) ਨਾਮ ਮਾਇਆ (ਦੇ ਪ੍ਰਭਾਵ ਤੋਂ) ਰਹਿਤ ਹੈ ਤੇ ਪਵਿਤ੍ਰ ਹੈ, ਜੇ ਇਹ ਨਾਮ ਸੁਣੀਏ, ਤਾਂ ਸੁਖ (ਪ੍ਰਾਪਤ) ਹੁੰਦਾ ਹੈ,
The Naam, the Name of the Lord, is immaculate and pure; hearing it, peace is obtained.
नामु निरंजनु निरमला सुणिऐ सुखु होई ॥
ਸੁਣਿ​ਸੁਣਿ​ਮੰਨਿ​ਵਸਾਈਐ​ਬੂਝੈ​ਜਨੁ​ਕੋਈ​॥​
(ਭਾਵ, ਜੇ ਇਸ ਨਾਮ ਵਿਚ ਸੁਰਤ ਜੋੜੀਏ) ਤੇ ਸੁਰਤ ਜੋੜ ਜੋੜ ਕੇ ਮਨ ਵਿਚ ਵਸਾ ਲਈਏ (ਤਾਂ ਸੁਖ ਮਿਲਦਾ ਹੈ ਪਰ) ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।
Listening and hearing, It is enshrined in the mind; how rare is that humble being who realizes it.
सुणि सुणि मंनि वसाईऐ बूझै जनु कोई ॥
ਬਹਦਿਆ​ਉਠਦਿਆ​ਨ​ਵਿਸਰੈ​ਸਾਚਾ​ਸਚੁ​ਸੋਈ​॥​
(ਜੋ ਗੁਰਮੁਖ ਇਹ ਗੱਲ ਸਮਝ ਲੈਂਦਾ ਹੈ ਉਸ ਨੂੰ) ਉਹ ਸਦਾ ਕਾਇਮ ਰਹਿਣ ਵਾਲਾ ਸੱਚਾ ਪ੍ਰਭੂ ਬੈਠਦਿਆਂ ਉੱਠਦਿਆਂ ਕਦੇ ਭੀ ਭੁੱਲਦਾ ਨਹੀਂ ਹੈ;
Sitting down and standing up, I shall never forget Him, the Truest of the true.
बहदिआ उठदिआ न विसरै साचा सचु सोई ॥
ਭਗਤਾ​ਕਉ​ਨਾਮ​ਅਧਾਰੁ​ਹੈ​ਨਾਮੇ​ਸੁਖੁ​ਹੋਈ​॥​
(ਗੁਰਮੁਖ) ਭਗਤਾਂ ਨੂੰ (ਆਤਮਕ ਜੀਵਨ ਲਈ) ਨਾਮ ਦਾ ਆਸਰਾ ਹੋ ਜਾਂਦਾ ਹੈ, ਨਾਮ ਵਿਚ ਜੁੜਿਆਂ ਹੀ ਉਹਨਾਂ ਨੂੰ ਸੁਖ (ਪ੍ਰਤੀਤ) ਹੁੰਦਾ ਹੈ।
His devotees have the Support of His Name; in His Name, they find peace.
भगता कउ नाम अधारु है नामे सुखु होई ॥
ਨਾਨਕ​ਮਨਿ​ਤਨਿ​ਰਵਿ​ਰਹਿਆ​ਗੁਰਮੁਖਿ​ਹਰਿ​ਸੋਈ​॥੫॥​
ਹੇ ਨਾਨਕ! ਗੁਰਮੁਖ ਦੇ ਮਨ ਵਿਚ ਤੇ ਤਨ ਵਿਚ ਉਹ ਪ੍ਰਭੂ ਸਦਾ ਵੱਸਿਆ ਰਹਿੰਦਾ ਹੈ ॥੫॥
O Nanak, He permeates and pervades mind and body; He is the Lord, the Guru's Word. ||5||
नानक मनि तनि रवि रहिआ गुरमुखि हरि सोई ॥५॥
ਸਲੋਕ​ਮਹਲਾ​੧​॥​
Shalok, First Mahalaa:
सलोक महला १ ॥
ਨਾਨਕ​ਤੁਲੀਅਹਿ​ਤੋਲ​ਜੇ​ਜੀਉ​ਪਿਛੈ​ਪਾਈਐ​॥​
ਹੇ ਨਾਨਕ! ਜੇ ਤੱਕੜੀ ਦੇ ਦੂਜੇ ਛਾਬੇ ਵਿਚ ਜਿੰਦ ਰੱਖ ਦੇਈਏ ਤਾਂ ਤੋਲ ਸਾਵੇਂ ਉਤਰਦੇ ਹਨ (ਭਾਵ, ਮਨੁੱਖਾ ਜੀਵਨ ਦੀ ਪ੍ਰਵਾਨਗੀ ਦਾ ਇੱਕੋ ਹੀ ਮਾਪ ਹੈ ਕਿ ਆਪਾ-ਭਾਵ ਵਾਰਿਆ ਜਾਏ);
O Nanak, the weight is weighed out, when the soul is placed on the scale.
नानक तुलीअहि तोल जे जीउ पिछै पाईऐ ॥
ਇਕਸੁ​ਨ​ਪੁਜਹਿ​ਬੋਲ​ਜੇ​ਪੂਰੇ​ਪੂਰਾ​ਕਰਿ​ਮਿਲੈ​॥​
ਜੇ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਰਾਹੀਂ ਮਨੁੱਖਾ ਜੀਵਨ ਦੀ ਪ੍ਰਵਾਨਗੀ ਵਾਲੇ ਤੋਲ ਨਾਲ ਆਪਣੇ ਆਪ ਨੂੰ) ਸਾਵਾਂ ਕਰ ਕੇ (ਪ੍ਰਭੂ ਨੂੰ) ਮਿਲ ਪਏ ਤਾਂ ਸਿਫ਼ਤ-ਸਾਲਾਹ ਦੇ ਸ਼ਬਦ ਨਾਲ (ਹੋਰ ਕੋਈ ਉੱਦਮ) ਸਾਵੇਂ ਨਹੀਂ ਹੋ ਸਕਦੇ।
Nothing is equal to speaking of the One, who perfectly unites us with the Perfect Lord.
इकसु न पुजहि बोल जे पूरे पूरा करि मिलै ॥
ਵਡਾ​ਆਖਣੁ​ਭਾਰਾ​ਤੋਲੁ​॥​
ਪ੍ਰਭੂ ਦੀ ਸਿਫ਼ਤ-ਸਾਲਾਹ ਵਜ਼ਨਦਾਰ ਸ਼ੈ ਹੈ (ਜਿਸ ਨਾਲ ਜਿੰਦ ਵਾਲਾ ਛਾਬਾ ਪ੍ਰਵਾਨਗੀ ਵਾਲੇ ਤੋਲ ਨਾਲ ਸਾਵਾਂ ਹੋ ਜਾਂਦਾ ਹੈ),
To call Him glorious and great carries such a heavy weight.
वडा आखणु भारा तोलु ॥
ਹੋਰ​ਹਉਲੀ​ਮਤੀ​ਹਉਲੇ​ਬੋਲ​॥​
(ਸਿਫ਼ਤ-ਸਾਲਾਹ ਤੋਂ ਬਿਨਾ) ਹੋਰ ਮੱਤਾਂ ਹੌਲੀਆਂ ਤੇ ਹੋਰ ਬਚਨ ਭੀ ਹੌਲੇ ਹਨ (ਇਹਨਾਂ ਦੀ ਮਦਦ ਨਾਲ ਜਿੰਦ ਵਾਲਾ ਛਾਬਾ ਪੂਰਾ ਨਹੀਂ ਉਤਰ ਸਕਦਾ)
Other intellectualisms are lightweight; other words are lightweight as well.
होर हउली मती हउले बोल ॥
ਧਰਤੀ​ਪਾਣੀ​ਪਰਬਤ​ਭਾਰੁ​॥​
ਧਰਤੀ ਪਾਣੀ ਤੇ ਪਰਬਤਾਂ ਦੇ ਭਾਰ ਨੂੰ-
The weight of the earth, water and mountains
धरती पाणी परबत भारु ॥
ਕਿਉ​ਕੰਡੈ​ਤੋਲੈ​ਸੁਨਿਆਰੁ​॥​
(ਭਲਾ ਕੋਈ) ਸੁਨਿਆਰਾ (ਛੋਟੇ ਜਿਹੇ) ਤਰਾਜ਼ੂ ਵਿਚ ਕਿਵੇਂ ਤੋਲ ਸਕਦਾ ਹੈ?
- how can the goldsmith weigh it on the scale?
किउ कंडै तोलै सुनिआरु ॥
ਤੋਲਾ​ਮਾਸਾ​ਰਤਕ​ਪਾਇ​॥​
ਤੋਲੇ ਮਾਸੇ ਰੱਤਕਾਂ ਪਾ ਕੇ (ਇਹ ਤੋਲੇ ਨਹੀਂ ਜਾ ਸਕਦੇ)। (ਇਹੀ ਹਾਲ ਹੋਰ ਮੱਤਾਂ ਤੇ ਗੱਲਾਂ ਦਾ ਸਮਝੋ, ਜੋ, ਮਾਨੋ, ਤੋਲੇ ਮਾਸੇ ਤੇ ਰੱਤਕਾਂ ਹੀ ਹਨ);
What weights can balance the scale?
तोला मासा रतक पाइ ॥
ਨਾਨਕ​ਪੁਛਿਆ​ਦੇਇ​ਪੁਜਾਇ​॥​
(ਪਰ) ਹੇ ਨਾਨਕ! ਜੇ (ਸੁਨਿਆਰੇ ਨੂੰ) ਪੁੱਛੀਏ ਤਾਂ (ਗੱਲਾਂ ਨਾਲ) ਘਰ ਪੂਰਾ ਕਰ ਦੇਂਦਾ ਹੈ।
O Nanak, when questioned, the answer is given.
नानक पुछिआ देइ पुजाइ ॥
ਮੂਰਖ​ਅੰਧਿਆ​ਅੰਧੀ​ਧਾਤੁ​॥​
(ਅੰਨ੍ਹੇ ਮੂਰਖ ਲੋਕ ਪ੍ਰਭੂ ਦੀ ਸਿਫ਼ਤ-ਸਾਲਾਹ ਛੱਡ ਕੇ) ਅੰਨ੍ਹਿਆਂ ਵਾਲੀ ਦੌੜ-ਭੱਜ ਹੀ ਕਰਦੇ ਹਨ (ਭਾਵ, ਠੇਡੇ ਖਾ ਕੇ ਸੱਟਾਂ ਹੀ ਲਵਾਉਂਦੇ ਹਨ)।
The blind fool is running around, leading the blind.
मूरख अंधिआ अंधी धातु ॥
ਕਹਿ​ਕਹਿ​ਕਹਣੁ​ਕਹਾਇਨਿ​ਆਪੁ​॥੧॥​
ਆਪਣੇ ਆਪ ਨੂੰ ਵੱਡਾ ਅਖਵਾਉਣਾ ਤੇ ਮੁੜ ਮੁੜ (ਆਪਣੇ ਆਪ ਨੂੰ ਚੰਗਾ) ਆਖਣਾ (ਅੰਨ੍ਹਿਆਂ ਵਾਲੀ ਦੌੜ-ਭੱਜ ਹੈ) ॥੧॥
The more they say, the more they expose themselves. ||1||
कहि कहि कहणु कहाइनि आपु ॥१॥
ਮਹਲਾ​੧​॥​
First Mahalaa:
महला १ ॥
ਆਖਣਿ​ਅਉਖਾ​ਸੁਨਣਿ​ਅਉਖਾ​ਆਖਿ​ਨ​ਜਾਪੀ​ਆਖਿ​॥​
(ਪਰਮਾਤਮਾ ਦਾ ਸਰੂਪ) ਕਿਸੇ ਤਰ੍ਹਾਂ ਭੀ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ।
It is difficult to chant it; it is difficult to listen to it. It cannot be chanted with the mouth.
आखणि अउखा सुनणि अउखा आखि न जापी आखि ॥
ਇਕਿ​ਆਖਿ​ਆਖਹਿ​ਸਬਦੁ​ਭਾਖਹਿ​ਅਰਧ​ਉਰਧ​ਦਿਨੁ​ਰਾਤਿ​॥​
ਕਈ ਲੋਕ ਬੜੀ ਮਿਹਨਤ ਨਾਲ ਦਿਨ ਰਾਤ (ਲੱਗ ਕੇ) (ਪ੍ਰਭੂ ਦਾ ਸਰੂਪ) ਮੁੜ ਮੁੜ ਬਿਆਨ ਕਰਦੇ ਹਨ (ਤੇ ਸਰੂਪ ਦੱਸਣ ਵਾਲਾ) ਲਫ਼ਜ਼ ਬੋਲਦੇ ਹਨ;
Some speak with their mouths and chant the Word of the Shabad - the low and the high, day and night.
इकि आखि आखहि सबदु भाखहि अरध उरध दिनु राति ॥
ਜੇ​ਕਿਹੁ​ਹੋਇ​ਤ​ਕਿਹੁ​ਦਿਸੈ​ਜਾਪੈ​ਰੂਪੁ​ਨ​ਜਾਤਿ​॥​
ਪਰ ਜੇ ਕੋਈ (ਪੰਜ-ਤੱਤੀ) ਸਰੂਪ ਹੋਵੇ, ਤਾਂ ਦਿੱਸੇ ਭੀ, ਉਸ ਦਾ ਤਾਂ ਨਾਹ ਕੋਈ ਰੂਪ ਜਾਪਦਾ ਹੈ ਨਾਹ ਕੋਈ ਜਾਤਿ ਦਿੱਸਦੀ ਹੈ।
If He were something, then He would be visible. His form and state cannot be seen.
जे किहु होइ त किहु दिसै जापै रूपु न जाति ॥
ਸਭਿ​ਕਾਰਣ​ਕਰਤਾ​ਕਰੇ​ਘਟ​ਅਉਘਟ​ਘਟ​ਥਾਪਿ​॥​
ਔਖੇ ਸੌਖੇ ਥਾਂ (ਹਰੇਕ ਕਿਸਮ ਦੇ ਭਾਂਡੇ) ਆਪ ਰਚ ਕੇ ਪ੍ਰਭੂ ਆਪ ਹੀ (ਜਗਤ ਦੇ) ਸਾਰੇ ਸਬੱਬ ਬਣਾਉਂਦਾ ਹੈ;
The Creator Lord does all deeds; He is established in the hearts of the high and the low.
सभि कारण करता करे घट अउघट घट थापि ॥