GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1232
Display Settings
Translations
ਬਿਖਿਆਸਕਤ​ਰਹਿਓ​ਨਿਸਿ​ਬਾਸੁਰ​ਕੀਨੋ​ਅਪਨੋ​ਭਾਇਓ​॥੧॥​ਰਹਾਉ​॥​
ਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ ॥੧॥ ਰਹਾਉ ॥
I remained under the influence of corruption, night and day; I did whatever I pleased. ||1||Pause||
बिखिआसकत रहिओ निसि बासुर कीनो अपनो भाइओ ॥१॥ रहाउ ॥
ਗੁਰ​ਉਪਦੇਸੁ​ਸੁਨਿਓ​ਨਹ​ਕਾਨਨ​ਪਰ​ਦਾਰਾ​ਲਪਟਾਇਓ​॥​
ਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ।
I never listened to the Guru's Teachings; I was entangled with others' spouses.
गुर उपदेसु सुनिओ नह कानन पर दारा लपटाइओ ॥
ਪਰ​ਨਿੰਦਿਆ​ਕਾਰਨਿ​ਬਹੁ​ਧਾਵਤ​ਸਮਝਿਓ​ਨਹ​ਸਮਝਾਇਓ​॥੧॥​
ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ। ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ॥੧॥
I ran all around slandering others; I was taught, but I never learned. ||1||
पर निंदिआ कारनि बहु धावत समझिओ नह समझाइओ ॥१॥
ਕਹਾ​ਕਹਉ​ਮੈ​ਅਪੁਨੀ​ਕਰਨੀ​ਜਿਹ​ਬਿਧਿ​ਜਨਮੁ​ਗਵਾਇਓ​॥​
ਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ?
How can I even describe my actions? This is how I wasted my life.
कहा कहउ मै अपुनी करनी जिह बिधि जनमु गवाइओ ॥
ਕਹਿ​ਨਾਨਕ​ਸਭਿ​ਅਉਗਨ​ਮੋ​ਮਹਿ​ਰਾਖਿ​ਲੇਹੁ​ਸਰਨਾਇਓ​॥੨॥੪॥੩॥੧੩॥੧੩੯॥੪॥੧੫੯॥​
ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ। ਮੈਨੂੰ ਆਪਣੀ ਸਰਨ ਵਿਚ ਰੱਖ ॥੨॥੪॥੩॥੧੩॥੧੩੯॥੪॥੧੫੯॥
Says Nanak, I am totally filled with faults. I have come to Your Sanctuary - please save me, O Lord! ||2||4||3||13||139||4||159||
कहि नानक सभि अउगन मो महि राखि लेहु सरनाइओ ॥२॥४॥३॥१३॥१३९॥४॥१५९॥
ਰਾਗੁ​ਸਾਰਗ​ਅਸਟਪਦੀਆ​ਮਹਲਾ​੧​ਘਰੁ​੧​॥​
ਰਾਗ ਸਾਰੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Saarang, Ashtapadees, First Mahalaa, First House:
रागु सारग असटपदीआ महला १ घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿ​ਬਿਨੁ​ਕਿਉ​ਜੀਵਾ​ਮੇਰੀ​ਮਾਈ​॥​
ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕੁਲ ਹੁੰਦੀ ਹੈ।
How can I live, O my mother?
हरि बिनु किउ जीवा मेरी माई ॥
ਜੈ​ਜਗਦੀਸ​ਤੇਰਾ​ਜਸੁ​ਜਾਚਉ​ਮੈ​ਹਰਿ​ਬਿਨੁ​ਰਹਨੁ​ਨ​ਜਾਈ​॥੧॥​ਰਹਾਉ​॥​
ਹੇ ਜਗਤ ਦੇ ਮਾਲਕ! ਤੇਰੀ ਹੀ ਸਦਾ ਜੈ (ਜਿੱਤ) ਹੈ। ਮੈਂ (ਤੇਰੇ ਪਾਸੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮੇਰਾ ਮਨ ਘਾਬਰਦਾ ਹੈ ॥੧॥ ਰਹਾਉ ॥
Hail to the Lord of the Universe. I ask to sing Your Praises; without You, O Lord, I cannot even survive. ||1||Pause||
जै जगदीस तेरा जसु जाचउ मै हरि बिनु रहनु न जाई ॥१॥ रहाउ ॥
ਹਰਿ​ਕੀ​ਪਿਆਸ​ਪਿਆਸੀ​ਕਾਮਨਿ​ਦੇਖਉ​ਰੈਨਿ​ਸਬਾਈ​॥​
ਜਿਵੇਂ ਇਸਤ੍ਰੀ ਨੂੰ ਆਪਣੇ ਪਤੀ ਦੇ ਮਿਲਣ ਦੀ ਤਾਂਘ ਹੁੰਦੀ ਹੈ ਉਹ ਸਾਰੀ ਰਾਤ ਉਸ ਦੀ ਉਡੀਕ ਕਰਦੀ ਹੈ, ਤਿਵੇਂ ਮੈਨੂੰ ਹਰੀ ਦੇ ਦੀਦਾਰ ਦੀ ਹੈ, ਮੈਂ ਸਾਰੀ ਉਮਰ ਹੀ ਉਸ ਦੀ ਉਡੀਕ ਕਰਦੀ ਚਲੀ ਆ ਰਹੀ ਹਾਂ।
I am thirsty, thirsty for the Lord; the soul-bride gazes upon Him all through the night.
हरि की पिआस पिआसी कामनि देखउ रैनि सबाई ॥
ਸ੍ਰੀਧਰ​ਨਾਥ​ਮੇਰਾ​ਮਨੁ​ਲੀਨਾ​ਪ੍ਰਭੁ​ਜਾਨੈ​ਪੀਰ​ਪਰਾਈ​॥੧॥​
ਹੇ ਲੱਛਮੀ-ਪਤੀ! ਹੇ (ਜਗਤ ਦੇ) ਨਾਥ! ਮੇਰਾ ਮਨ ਤੇਰੀ ਯਾਦ ਵਿਚ ਮਸਤ ਹੈ। (ਹੇ ਮਾਂ!) ਪਰਮਾਤਮਾ ਹੀ ਪਰਾਈ ਪੀੜ ਸਮਝ ਸਕਦਾ ਹੈ ॥੧॥
My mind is absorbed into the Lord, my Lord and Master. Only God knows the pain of another. ||1||
स्रीधर नाथ मेरा मनु लीना प्रभु जानै पीर पराई ॥१॥
ਗਣਤ​ਸਰੀਰਿ​ਪੀਰ​ਹੈ​ਹਰਿ​ਬਿਨੁ​ਗੁਰ​ਸਬਦੀ​ਹਰਿ​ਪਾਂਈ​॥​
(ਹੇ ਮਾਂ!) ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰੇ ਹਿਰਦੇ ਵਿਚ (ਹੋਰ ਹੋਰ) ਚਿੰਤਾ-ਫ਼ਿਕਰਾਂ ਦੀ ਤਕਲਫ਼ਿ ਟਿਕੀ ਰਹਿੰਦੀ ਹੈ। ਉਹ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲ ਸਕਦਾ ਹੈ।
My body suffers in pain, without the Lord; through the Word of the Guru's Shabad, I find the Lord.
गणत सरीरि पीर है हरि बिनु गुर सबदी हरि पांई ॥
ਹੋਹੁ​ਦਇਆਲ​ਕ੍ਰਿਪਾ​ਕਰਿ​ਹਰਿ​ਜੀਉ​ਹਰਿ​ਸਿਉ​ਰਹਾਂ​ਸਮਾਈ​॥੨॥​
ਹੇ ਪਿਆਰੇ ਹਰੀ! ਮੇਰੇ ਉਤੇ ਦਇਆਲ ਹੋ, ਮੇਰੇ ਉਤੇ ਕਿਰਪਾ ਕਰ, ਮੈਂ ਤੇਰੀ ਯਾਦ ਵਿਚ ਲੀਨ ਰਹਾਂ ॥੨॥
O Dear Lord, please be kind and compassionate to me, that I might remain merged in You, O Lord. ||2||
होहु दइआल क्रिपा करि हरि जीउ हरि सिउ रहां समाई ॥२॥
ਐਸੀ​ਰਵਤ​ਰਵਹੁ​ਮਨ​ਮੇਰੇ​ਹਰਿ​ਚਰਣੀ​ਚਿਤੁ​ਲਾਈ​॥​
ਹੇ ਮੇਰੇ ਮਨ! ਅਜੇਹਾ ਰਸਤਾ ਫੜ ਕਿ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹੇਂ।
Follow such a path, O my conscious mind, that you may remain focused on the Feet of the Lord.
ऐसी रवत रवहु मन मेरे हरि चरणी चितु लाई ॥
ਬਿਸਮ​ਭਏ​ਗੁਣ​ਗਾਇ​ਮਨੋਹਰ​ਨਿਰਭਉ​ਸਹਜਿ​ਸਮਾਈ​॥੩॥​
ਮਨ ਨੂੰ ਮੋਹਣ ਵਾਲੇ ਪਰਮਾਤਮਾ ਦੇ ਗੁਣ ਗਾ ਕੇ (ਭਾਗਾਂ ਵਾਲੇ ਬੰਦੇ ਆਨੰਦ ਵਿਚ) ਮਸਤ ਰਹਿੰਦੇ ਹਨ, ਦੁਨੀਆ ਵਾਲੇ ਡਰਾਂ-ਸਹਿਮਾਂ ਤੋਂ ਨਿਡਰ ਹੋ ਕੇ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੩॥
I am wonder-struck, singing the Glorious Praises of my Fascinating Lord; I am intuitively absorbed in the Fearless Lord. ||3||
बिसम भए गुण गाइ मनोहर निरभउ सहजि समाई ॥३॥
ਹਿਰਦੈ​ਨਾਮੁ​ਸਦਾ​ਧੁਨਿ​ਨਿਹਚਲ​ਘਟੈ​ਨ​ਕੀਮਤਿ​ਪਾਈ​॥​
(ਹੇ ਮੇਰੇ ਮਨ!) ਜੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸ ਪਏ, ਜੇ (ਪ੍ਰਭੂ-ਪਿਆਰ ਦੀ) ਸਦੀਵੀ ਅਟੱਲ ਰੌ ਚੱਲ ਪਏ, ਤਾਂ ਉਹ ਫਿਰ ਕਦੇ ਘਟਦੀ ਨਹੀਂ, ਦੁਨੀਆ ਦਾ ਕੋਈ ਸੁਖ ਦੁਨੀਆ ਦਾ ਕੋਈ ਪਦਾਰਥ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
That heart, in which the Eternal, Unchanging Naam vibrates and resounds, does not diminish, and cannot be evaluated.
हिरदै नामु सदा धुनि निहचल घटै न कीमति पाई ॥
ਬਿਨੁ​ਨਾਵੈ​ਸਭੁ​ਕੋਈ​ਨਿਰਧਨੁ​ਸਤਿਗੁਰਿ​ਬੂਝ​ਬੁਝਾਈ​॥੪॥​
ਸਤਿਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੰਗਾਲ (ਹੀ) ਹੈ (ਭਾਵੇਂ ਉਸ ਦੇ ਪਾਸ ਕਿਤਨਾ ਹੀ ਧਨ-ਪਦਾਰਥ ਹੋਵੇ) ॥੪॥
Without the Name, everyone is poor; the True Guru has imparted this understanding. ||4||
बिनु नावै सभु कोई निरधनु सतिगुरि बूझ बुझाई ॥४॥
ਪ੍ਰੀਤਮ​ਪ੍ਰਾਨ​ਭਏ​ਸੁਨਿ​ਸਜਨੀ​ਦੂਤ​ਮੁਏ​ਬਿਖੁ​ਖਾਈ​॥​
ਹੇ ਸਹੇਲੀਏ! (ਹੇ ਸਤਸੰਗੀ ਸੱਜਣ!) ਸੁਣ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪ੍ਰੀਤਮ ਪਿਆਰਾ ਲੱਗ ਰਿਹਾ ਹੈ, ਕਾਮਾਦਿਕ ਵੈਰੀ (ਮੇਰੇ ਭਾ ਦੇ) ਮਰ ਗਏ ਹਨ, ਉਹਨਾਂ (ਮਾਨੋ) ਜ਼ਹਰ ਖਾ ਲਈ ਹੈ।
My Beloved is my breath of life - listen, O my companion. The demons have taken poison and died.
प्रीतम प्रान भए सुनि सजनी दूत मुए बिखु खाई ॥
ਜਬ​ਕੀ​ਉਪਜੀ​ਤਬ​ਕੀ​ਤੈਸੀ​ਰੰਗੁਲ​ਭਈ​ਮਨਿ​ਭਾਈ​॥੫॥​
ਮੈਂ ਉਸ ਦੇ ਪ੍ਰੇਮ ਵਿਚ ਰੰਗੀ ਗਈ ਹਾਂ। ਜਦੋਂ ਦੀ (ਪ੍ਰਭੂ-ਚਰਨਾਂ ਵਿਚ ਪ੍ਰੀਤ) ਪੈਦਾ ਹੋਈ ਹੈ, ਤਦੋਂ ਦੀ ਉਹੋ ਜਿਹੀ ਕਾਇਮ ਹੈ (ਘਟੀ ਨਹੀਂ), ਮੇਰੀ ਜਿੰਦ ਪ੍ਰੀਤਮ-ਪ੍ਰਭੂ ਨਾਲ ਇਕ-ਮਿਕ ਹੋ ਗਈ ਹੈ ॥੫॥
As love for Him welled up, so it remains. My mind is imbued with His Love. ||5||
जब की उपजी तब की तैसी रंगुल भई मनि भाई ॥५॥
ਸਹਜ​ਸਮਾਧਿ​ਸਦਾ​ਲਿਵ​ਹਰਿ​ਸਿਉ​ਜੀਵਾਂ​ਹਰਿ​ਗੁਨ​ਗਾਈ​॥​
ਮੈਂ ਸਦਾ ਪ੍ਰਭੂ ਵਿਚ ਲਿਵ ਲਾਈ ਰੱਖਦਾ ਹਾਂ, ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ, ਜਿਉਂ ਜਿਉਂ ਮੈਂ ਹਰੀ ਦੇ ਗੁਣ ਗਾਂਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪਲਰਦਾ ਹੈ।
I am absorbed in celestial samaadhi, lovingly attached to the Lord forever. I live by singing the Glorious Praises of the Lord.
सहज समाधि सदा लिव हरि सिउ जीवां हरि गुन गाई ॥
ਗੁਰ​ਕੈ​ਸਬਦਿ​ਰਤਾ​ਬੈਰਾਗੀ​ਨਿਜ​ਘਰਿ​ਤਾੜੀ​ਲਾਈ​॥੬॥​
ਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਮੈਂ (ਪ੍ਰਭੂ-ਚਰਨਾਂ ਦਾ) ਪ੍ਰੇਮੀ ਬਣ ਗਿਆ ਹਾਂ, ਹੁਣ ਮੈਂ ਆਪਣੇ ਅੰਦਰ ਹੀ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹਾਂ ॥੬॥
Imbued with the Word of the Guru's Shabad, I have become detached from the world. In the profound primal trance, I dwell within the home of my own inner being. ||6||
गुर कै सबदि रता बैरागी निज घरि ताड़ी लाई ॥६॥
ਸੁਧ​ਰਸ​ਨਾਮੁ​ਮਹਾ​ਰਸੁ​ਮੀਠਾ​ਨਿਜ​ਘਰਿ​ਤਤੁ​ਗੁਸਾਂਈਂ​॥​
ਹੇ ਧਰਤੀ ਦੇ ਮਾਲਕ ਪ੍ਰਭੂ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਜਾਪ ਮੈਨੂੰ ਮਿੱਠਾ ਲੱਗ ਰਿਹਾ ਹੈ, ਤੂੰ ਜਗਤ-ਦਾ-ਮੂਲ ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ।
The Naam, the Name of the Lord, is sublimely sweet and supremely delicious; within the home of my own self, I understand the essence of the Lord.
सुध रस नामु महा रसु मीठा निज घरि ततु गुसांईं ॥
ਤਹ​ਹੀ​ਮਨੁ​ਜਹ​ਹੀ​ਤੈ​ਰਾਖਿਆ​ਐਸੀ​ਗੁਰਮਤਿ​ਪਾਈ​॥੭॥​
ਹੇ ਪ੍ਰਭੂ! ਮੈਨੂੰ ਸਤਿਗੁਰੂ ਦੀ ਅਜੇਹੀ ਮੱਤ ਪ੍ਰਾਪਤ ਹੋ ਗਈ ਹੈ ਕਿ ਜਿੱਥੇ (ਆਪਣੇ ਚਰਨਾਂ ਵਿਚ) ਤੂੰ ਮੇਰਾ ਮਨ ਜੋੜਿਆ ਹੈ ਉਥੇ ਹੀ ਜੁੜਿਆ ਪਿਆ ਹੈ ॥੭॥
Wherever You keep my mind, there it is. This is what the Guru has taught me. ||7||
तह ही मनु जह ही तै राखिआ ऐसी गुरमति पाई ॥७॥
ਸਨਕ​ਸਨਾਦਿ​ਬ੍ਰਹਮਾਦਿ​ਇੰਦ੍ਰਾਦਿਕ​ਭਗਤਿ​ਰਤੇ​ਬਨਿ​ਆਈ​॥​
ਇੰਦ੍ਰ ਵਰਗੇ ਦੇਵਤੇ, ਬ੍ਰਹਮਾ ਤੇ ਉਸ ਦੇ ਪੁਤ੍ਰ ਸਨਕ ਵਰਗੇ ਮਹਾ ਪੁਰਖ ਜਦੋਂ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਗਏ, ਤਾਂ ਉਹਨਾਂ ਦੀ ਪ੍ਰੀਤ ਪ੍ਰਭੂ-ਚਰਨਾਂ ਨਾਲ ਬਣ ਗਈ।
Sanak and Sanandan, Brahma and Indra, were imbued with devotional worship, and came to be in harmony with Him.
सनक सनादि ब्रहमादि इंद्रादिक भगति रते बनि आई ॥
ਨਾਨਕ​ਹਰਿ​ਬਿਨੁ​ਘਰੀ​ਨ​ਜੀਵਾਂ​ਹਰਿ​ਕਾ​ਨਾਮੁ​ਵਡਾਈ​॥੮॥੧॥​
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਇਕ ਘੜੀ-ਮਾਤ੍ਰ ਵਿਛੁੜਿਆਂ ਭੀ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ (ਸਭ ਤੋਂ ਸ੍ਰੇਸ਼ਟ) ਵਡਿਆਈ-ਮਾਣ ਹੈ ॥੮॥੧॥
O Nanak, without the Lord, I cannot live, even for an instant. The Name of the Lord is glorious and great. ||8||1||
नानक हरि बिनु घरी न जीवां हरि का नामु वडाई ॥८॥१॥
ਸਾਰਗ​ਮਹਲਾ​੧​॥​
Saarang, First Mahalaa:
सारग महला १ ॥
ਹਰਿ​ਬਿਨੁ​ਕਿਉ​ਧੀਰੈ​ਮਨੁ​ਮੇਰਾ​॥​
ਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ)।
Without the Lord, how can my mind be comforted?
हरि बिनु किउ धीरै मनु मेरा ॥
ਕੋਟਿ​ਕਲਪ​ਕੇ​ਦੂਖ​ਬਿਨਾਸਨ​ਸਾਚੁ​ਦ੍ਰਿੜਾਇ​ਨਿਬੇਰਾ​॥੧॥​ਰਹਾਉ​॥​
ਪਰ ਜੇ ਕ੍ਰੋੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ॥੧॥ ਰਹਾਉ ॥
The guilt and sin of millions of ages is erased, and one is released from the cycle of reincarnation, when the Truth is implanted within. ||1||Pause||
कोटि कलप के दूख बिनासन साचु द्रिड़ाइ निबेरा ॥१॥ रहाउ ॥
ਕ੍ਰੋਧੁ​ਨਿਵਾਰਿ​ਜਲੇ​ਹਉ​ਮਮਤਾ​ਪ੍ਰੇਮੁ​ਸਦਾ​ਨਉ​ਰੰਗੀ​॥​
ਉਸ ਦੇ ਕ੍ਰੋਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ),
Anger is gone, egotism and attachment have been burnt away; I am imbued with His ever-fresh Love.
क्रोधु निवारि जले हउ ममता प्रेमु सदा नउ रंगी ॥
ਅਨਭਉ​ਬਿਸਰਿ​ਗਏ​ਪ੍ਰਭੁ​ਜਾਚਿਆ​ਹਰਿ​ਨਿਰਮਾਇਲੁ​ਸੰਗੀ​॥੧॥​
ਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਉਸ ਨੂੰ ਹੋਰਨਾਂ ਦਾ ਡਰ-ਸਹਿਮ ਭੁੱਲ ਜਾਂਦਾ ਹੈ। ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ ॥੧॥
Other fears are forgotten, begging at God's Door. The Immaculate Lord is my Companion. ||1||
अनभउ बिसरि गए प्रभु जाचिआ हरि निरमाइलु संगी ॥१॥
ਚੰਚਲ​ਮਤਿ​ਤਿਆਗਿ​ਭਉ​ਭੰਜਨੁ​ਪਾਇਆ​ਏਕ​ਸਬਦਿ​ਲਿਵ​ਲਾਗੀ​॥​
ਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮੱਤ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ।
Forsaking my fickle intellect, I have found God, the Destroyer of fear; I am lovingly attuned to the One Word, the Shabad.
चंचल मति तिआगि भउ भंजनु पाइआ एक सबदि लिव लागी ॥
ਹਰਿ​ਰਸੁ​ਚਾਖਿ​ਤ੍ਰਿਖਾ​ਨਿਵਾਰੀ​ਹਰਿ​ਮੇਲਿ​ਲਏ​ਬਡਭਾਗੀ​॥੨॥​
ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ॥੨॥
Tasting the sublime essence of the Lord, my thirst is quenched; by great good fortune, the Lord has united me with Himself. ||2||
हरि रसु चाखि त्रिखा निवारी हरि मेलि लए बडभागी ॥२॥
ਅਭਰਤ​ਸਿੰਚਿ​ਭਏ​ਸੁਭਰ​ਸਰ​ਗੁਰਮਤਿ​ਸਾਚੁ​ਨਿਹਾਲਾ​॥​
ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ।
The empty tank has been filled to overflowing. Following the Guru's Teachings, I am enraptured with the True Lord.
अभरत सिंचि भए सुभर सर गुरमति साचु निहाला ॥