GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1215
Display Settings
Translations
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅੰਮ੍ਰਿਤ​ਨਾਮੁ​ਮਨਹਿ​ਆਧਾਰੋ​॥​
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਹੁਣ ਮੇਰੇ) ਮਨ ਦਾ ਆਸਰਾ (ਬਣ ਗਿਆ) ਹੈ।
The Ambrosial Nectar of the Naam, the Name of the Lord, is the Support of the mind.
अंम्रित नामु मनहि आधारो ॥
ਜਿਨਿ​ਦੀਆ​ਤਿਸ​ਕੈ​ਕੁਰਬਾਨੈ​ਗੁਰ​ਪੂਰੇ​ਨਮਸਕਾਰੋ​॥੧॥​ਰਹਾਉ​॥​
ਜਿਸ (ਗੁਰੂ) ਨੇ (ਇਹ ਹਰਿ-ਨਾਮ ਮੈਨੂੰ) ਦਿੱਤਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਉਸ ਪੂਰੇ ਗੁਰੂ ਅੱਗੇ ਸਿਰ ਨਿਵਾਂਦਾ ਹਾਂ ॥੧॥ ਰਹਾਉ ॥
I am a sacrifice to the One who gave it to me; I humbly bow to the Perfect Guru. ||1||Pause||
जिनि दीआ तिस कै कुरबानै गुर पूरे नमसकारो ॥१॥ रहाउ ॥
ਬੂਝੀ​ਤ੍ਰਿਸਨਾ​ਸਹਜਿ​ਸੁਹੇਲਾ​ਕਾਮੁ​ਕ੍ਰੋਧੁ​ਬਿਖੁ​ਜਾਰੋ​॥​
(ਅੰਮ੍ਰਿਤ ਨਾਮ ਦੀ ਬਰਕਤਿ ਨਾਲ) ਮੇਰੀ ਤ੍ਰਿਸ਼ਨਾ ਮਿਟ ਗਈ ਹੈ, ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ) ਸੁਖੀ (ਹੋ ਗਿਆ) ਹਾਂ, ਆਤਮਕ ਮੌਤ ਲਿਆਉਣ ਵਾਲੇ ਕ੍ਰੋਧ ਜ਼ਹਰ ਨੂੰ (ਆਪਣੇ ਅੰਦਰੋਂ) ਸਾੜ ਦਿੱਤਾ ਹੈ।
My thirst is quenched, and I have been intuitively embellished. The poisons of sexual desire and anger have been burnt away.
बूझी त्रिसना सहजि सुहेला कामु क्रोधु बिखु जारो ॥
ਆਇ​ਨ​ਜਾਇ​ਬਸੈ​ਇਹ​ਠਾਹਰ​ਜਹ​ਆਸਨੁ​ਨਿਰੰਕਾਰੋ​॥੧॥​
(ਹੁਣ ਮੇਰਾ ਮਨ) ਕਿਸੇ ਪਾਸੇ ਭਟਕਦਾ ਨਹੀਂ, ਉਸ ਟਿਕਾਣੇ ਤੇ ਟਿਕਿਆ ਰਹਿੰਦਾ ਹੈ ਜਿਥੇ ਪਰਮਾਤਮਾ ਦਾ ਨਿਵਾਸ ਹੈ ॥੧॥
This mind does not come and go; it abides in that place, where the Formless Lord sits. ||1||
आइ न जाइ बसै इह ठाहर जह आसनु निरंकारो ॥१॥
ਏਕੈ​ਪਰਗਟੁ​ਏਕੈ​ਗੁਪਤਾ​ਏਕੈ​ਧੁੰਧੂਕਾਰੋ​॥​
ਇਹ ਪਰਤੱਖ ਜਗਤ ਉਹ ਆਪ ਹੀ ਹੈ, (ਇਸ ਜਗਤ ਵਿਚ) ਲੁਕਿਆ ਹੋਇਆ (ਆਤਮਾ ਭੀ) ਉਹ ਆਪ ਹੀ ਹੈ, ਘੁੱਪ ਹਨੇਰਾ ਭੀ (ਜਦੋਂ ਕੋਈ ਜਗਤ-ਰਚਨਾ ਨਹੀਂ ਸੀ) ਉਹ ਆਪ ਹੀ ਹੈ।
The One Lord is manifest and radiant; the One Lord is hidden and mysterious. The One Lord is abysmal darkness.
एकै परगटु एकै गुपता एकै धुंधूकारो ॥
ਆਦਿ​ਮਧਿ​ਅੰਤਿ​ਪ੍ਰਭੁ​ਸੋਈ​ਕਹੁ​ਨਾਨਕ​ਸਾਚੁ​ਬੀਚਾਰੋ​॥੨॥੩੧॥੫੪॥​
ਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ ਇਹ) ਅਟੱਲ ਵਿਸ਼ਵਾਸ (ਬਣ ਗਿਆ) ਹੈ ਕਿ ਜਗਤ ਦੇ ਆਰੰਭ ਵਿਚ, ਹੁਣ ਵਿਚਕਾਰਲੇ ਸਮੇ, ਜਗਤ ਦੇ ਅਖ਼ੀਰ ਵਿਚ ਉਹ ਪਰਮਾਤਮਾ ਆਪ ਹੀ ਆਪ ਹੈ ॥੨॥੩੧॥੫੪॥
From the beginning, throughout the middle and until the end, is God. Says Nanak, reflect on the Truth. ||2||31||54||
आदि मधि अंति प्रभु सोई कहु नानक साचु बीचारो ॥२॥३१॥५४॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਬਿਨੁ​ਪ੍ਰਭ​ਰਹਨੁ​ਨ​ਜਾਇ​ਘਰੀ​॥​
ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਭੀ ਨਹੀਂ ਰਹਿ ਸਕਦਾ,
Without God, I cannot survive, even for an instant.
बिनु प्रभ रहनु न जाइ घरी ॥
ਸਰਬ​ਸੂਖ​ਤਾਹੂ​ਕੈ​ਪੂਰਨ​ਜਾ​ਕੈ​ਸੁਖੁ​ਹੈ​ਹਰੀ​॥੧॥​ਰਹਾਉ​॥​
ਜਿਸ (ਮਨੁੱਖ) ਦੇ ਹਿਰਦੇ ਵਿਚ ਸੁਖਾਂ ਦਾ ਮੂਲ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦੇ ਹੀ (ਹਿਰਦੇ ਵਿਚ ਸਾਰੇ ਸੁਖ ਆ ਵੱਸਦੇ ਹਨ ॥੧॥ ਰਹਾਉ ॥
One who finds joy in the Lord finds total peace and perfection. ||1||Pause||
सरब सूख ताहू कै पूरन जा कै सुखु है हरी ॥१॥ रहाउ ॥
ਮੰਗਲ​ਰੂਪ​ਪ੍ਰਾਨ​ਜੀਵਨ​ਧਨ​ਸਿਮਰਤ​ਅਨਦ​ਘਨਾ​॥​
ਉਹ ਪ੍ਰਭੂ ਖ਼ੁਸ਼ੀਆਂ ਦਾ ਰੂਪ ਹੈ, ਪ੍ਰਾਣਾਂ ਦਾ ਜੀਵਨ ਦਾ ਆਸਰਾ ਹੈ, ਉਸ ਨੂੰ ਸਿਮਰਦਿਆਂ ਬਹੁਤ ਆਨੰਦ ਪ੍ਰਾਪਤ ਹੁੰਦੇ ਹਨ।
God is the Embodiment of bliss, the Breath of Life and Wealth; remembering Him in meditation, I am blessed with absolute bliss.
मंगल रूप प्रान जीवन धन सिमरत अनद घना ॥
ਵਡ​ਸਮਰਥੁ​ਸਦਾ​ਸਦ​ਸੰਗੇ​ਗੁਨ​ਰਸਨਾ​ਕਵਨ​ਭਨਾ​॥੧॥​
ਉਹ ਪ੍ਰਭੂ ਵੱਡੀਆਂ ਤਾਕਤਾਂ ਦਾ ਮਾਲਕ ਹੈ, ਸਦਾ ਹੀ ਸਦਾ ਹੀ (ਸਾਡੇ) ਨਾਲ ਰਹਿੰਦਾ ਹੈ। ਮੈਂ ਆਪਣੀ ਜੀਭ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ॥੧॥
He is utterly All-powerful, with me forever and ever; what tongue can utter His Glorious Praises? ||1||
वड समरथु सदा सद संगे गुन रसना कवन भना ॥१॥
ਥਾਨ​ਪਵਿਤ੍ਰਾ​ਮਾਨ​ਪਵਿਤ੍ਰਾ​ਪਵਿਤ੍ਰ​ਸੁਨਨ​ਕਹਨਹਾਰੇ​॥​
ਹੇ ਪ੍ਰਭੂ! (ਜਿਥੇ ਤੇਰਾ ਨਾਮ ਉਚਾਰਿਆ ਜਾਂਦਾ ਹੈ) ਉਹ ਥਾਂ ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਮੰਨਣ ਵਾਲੇ (ਸਰਧਾ ਨਾਲ ਮਨ ਵਿਚ ਵਸਾਣ ਵਾਲੇ) ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਸੁਣਨ ਵਾਲੇ ਤੇ ਜਪਣ ਵਾਲੇ ਪਵਿੱਤਰ ਹੋ ਜਾਂਦੇ ਹਨ।
His Place is sacred, and His Glory is sacred; sacred are those who listen and speak of Him.
थान पवित्रा मान पवित्रा पवित्र सुनन कहनहारे ॥
ਕਹੁ​ਨਾਨਕ​ਤੇ​ਭਵਨ​ਪਵਿਤ੍ਰਾ​ਜਾ​ਮਹਿ​ਸੰਤ​ਤੁਮੑਾਰੇ​॥੨॥੩੨॥੫੫॥​
ਨਾਨਕ ਆਖਦਾ ਹੈ- ਜਿਨ੍ਹਾਂ ਘਰਾਂ ਵਿਚ ਤੇਰੇ ਸੰਤ ਵੱਸਦੇ ਹਨ ਉਹ ਪਵਿੱਤਰ ਹੋ ਜਾਂਦੇ ਹਨ ॥੨॥੩੨॥੫੫॥
Says Nanak, that dwelling is sacred, in which Your Saints live. ||2||32||55||
कहु नानक ते भवन पवित्रा जा महि संत तुमारे ॥२॥३२॥५५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਰਸਨਾ​ਜਪਤੀ​ਤੂਹੀ​ਤੂਹੀ​॥​
ਹੇ ਪ੍ਰਭੂ! ਮੇਰੀ ਜੀਭ ਸਦਾ ਤੇਰਾ ਜਾਪ ਹੀ ਜਪਦੀ ਹੈ।
My tongue chants Your Name, Your Name.
रसना जपती तूही तूही ॥
ਮਾਤ​ਗਰਭ​ਤੁਮ​ਹੀ​ਪ੍ਰਤਿਪਾਲਕ​ਮ੍ਰਿਤ​ਮੰਡਲ​ਇਕ​ਤੁਹੀ​॥੧॥​ਰਹਾਉ​॥​
ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈਂ, ਜਗਤ ਵਿਚ ਹੀ ਸਿਰਫ਼ ਤੂੰ ਹੀ ਪਾਲਣਹਾਰ ਹੈਂ ॥੧॥ ਰਹਾਉ ॥
In the mother's womb, You sustained me, and in this mortal world, You alone help me. ||1||Pause||
मात गरभ तुम ही प्रतिपालक म्रित मंडल इक तुही ॥१॥ रहाउ ॥
ਤੁਮਹਿ​ਪਿਤਾ​ਤੁਮ​ਹੀ​ਫੁਨਿ​ਮਾਤਾ​ਤੁਮਹਿ​ਮੀਤ​ਹਿਤ​ਭ੍ਰਾਤਾ​॥​
ਹੇ ਪ੍ਰਭੂ! ਤੂੰ ਹੀ ਸਾਡਾ ਪਿਉ ਹੈਂ, ਤੂੰ ਹੀ ਸਾਡੀ ਮਾਂ ਭੀ ਹੈਂ, ਤੂੰ ਹੀ ਮਿੱਤਰ ਹੈਂ ਤੂੰ ਹੀ ਹਿਤੂ ਹੈਂ ਤੂੰ ਹੀ ਭਰਾ ਹੈਂ।
You are my Father, and You are my Mother; You are my Loving Friend and Sibling.
तुमहि पिता तुम ही फुनि माता तुमहि मीत हित भ्राता ॥
ਤੁਮ​ਪਰਵਾਰ​ਤੁਮਹਿ​ਆਧਾਰਾ​ਤੁਮਹਿ​ਜੀਅ​ਪ੍ਰਾਨਦਾਤਾ​॥੧॥​
ਤੂੰ ਹੀ ਸਾਡਾ ਪਰਵਾਰ ਹੈਂ, ਤੂੰ ਹੀ ਆਸਰਾ ਹੈਂ, ਤੂੰ ਹੀ ਜਿੰਦ ਦੇਣ ਵਾਲਾ ਹੈਂ, ਤੂੰ ਹੀ ਪ੍ਰਾਣ ਦੇਣ ਵਾਲਾ ਹੈਂ ॥੧॥
You are my Family, and You are my Support. You are the Giver of the Breath of Life. ||1||
तुम परवार तुमहि आधारा तुमहि जीअ प्रानदाता ॥१॥
ਤੁਮਹਿ​ਖਜੀਨਾ​ਤੁਮਹਿ​ਜਰੀਨਾ​ਤੁਮ​ਹੀ​ਮਾਣਿਕ​ਲਾਲਾ​॥​
ਹੇ ਪ੍ਰਭੂ! ਤੂੰ ਹੀ (ਮੇਰੇ ਵਾਸਤੇ) ਖ਼ਜ਼ਾਨਾ ਹੈਂ, ਤੂੰ ਹੀ ਮੇਰਾ ਧਨ-ਦੌਲਤ ਹੈਂ, ਤੂੰ ਹੀ (ਮੇਰੇ ਲਈ) ਮੋਤੀ ਹੀਰੇ ਹੈਂ।
You are my Treasure, and You are my Wealth. You are my Gems and Jewels.
तुमहि खजीना तुमहि जरीना तुम ही माणिक लाला ॥
ਤੁਮਹਿ​ਪਾਰਜਾਤ​ਗੁਰ​ਤੇ​ਪਾਏ​ਤਉ​ਨਾਨਕ​ਭਏ​ਨਿਹਾਲਾ​॥੨॥੩੩॥੫੬॥​
ਤੂੰ ਹੀ (ਸਵਰਗ ਦਾ) ਪਾਰਜਾਤ ਰੁੱਖ ਹੈਂ। ਹੇ ਨਾਨਕ! ਜਦੋਂ ਤੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਂ, ਤਦੋਂ ਪ੍ਰਸੰਨ-ਚਿੱਤ ਹੋ ਜਾਈਦਾ ਹੈ ॥੨॥੩੩॥੫੬॥
You are the wish-fulfilling Elysian Tree. Nanak has found You through the Guru, and now he is enraptured. ||2||33||56||
तुमहि पारजात गुर ते पाए तउ नानक भए निहाला ॥२॥३३॥५६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਜਾਹੂ​ਕਾਹੂ​ਅਪੁਨੋ​ਹੀ​ਚਿਤਿ​ਆਵੈ​॥​
ਹਰ ਕਿਸੇ ਨੂੰ (ਕੋਈ) ਆਪਣਾ ਹੀ (ਪਿਆਰਾ) ਚਿੱਤ ਵਿਚ ਯਾਦ ਆਉਂਦਾ ਹੈ।
Wherever he goes, his consciousness turns to his own.
जाहू काहू अपुनो ही चिति आवै ॥
ਜੋ​ਕਾਹੂ​ਕੋ​ਚੇਰੋ​ਹੋਵਤ​ਠਾਕੁਰ​ਹੀ​ਪਹਿ​ਜਾਵੈ​॥੧॥​ਰਹਾਉ​॥​
ਜਿਹੜਾ ਮਨੁੱਖ ਕਿਸੇ ਦਾ ਸੇਵਕ ਹੁੰਦਾ ਹੈ, (ਉਹ ਸੇਵਕ ਆਪਣੇ) ਮਾਲਕ ਪਾਸ ਹੀ (ਲੋੜ ਪਿਆਂ) ਜਾਂਦਾ ਹੈ ॥੧॥ ਰਹਾਉ ॥
Whoever is a chaylaa (a servant) goes only to his Lord and Master. ||1||Pause||
जो काहू को चेरो होवत ठाकुर ही पहि जावै ॥१॥ रहाउ ॥
ਅਪਨੇ​ਪਹਿ​ਦੂਖ​ਅਪਨੇ​ਪਹਿ​ਸੂਖਾ​ਅਪੁਨੇ​ਹੀ​ਪਹਿ​ਬਿਰਥਾ​॥​
ਆਪਣੇ ਸਨੇਹੀ ਕੋਲ ਦੁੱਖ ਫੋਲੀਦੇ ਹਨ ਆਪਣੇ ਸਨੇਹੀ ਪਾਸ ਸੁਖ ਦੀਆਂ ਗੱਲਾਂ ਕਰੀਦੀਆਂ ਹਨ, ਆਪਣੇ ਹੀ ਸਨੇਹੀ ਕੋਲ ਦਿਲ ਦਾ ਦੁੱਖ ਦੱਸੀਦਾ ਹੈ।
He shares his sorrows, his joys and his condition only with his own.
अपने पहि दूख अपने पहि सूखा अपुने ही पहि बिरथा ॥
ਅਪੁਨੇ​ਪਹਿ​ਮਾਨੁ​ਅਪੁਨੇ​ਪਹਿ​ਤਾਨਾ​ਅਪਨੇ​ਹੀ​ਪਹਿ​ਅਰਥਾ​॥੧॥​
ਆਪਣੇ ਸਨੇਹੀ ਉਤੇ ਹੀ ਮਾਣ ਕਰੀਦਾ ਹੈ, ਆਪਣੇ ਸਨੇਹੀ ਦਾ ਹੀ ਆਸਰਾ ਤੱਕੀਦਾ ਹੈ, ਆਪਣੇ ਸਨੇਹੀ ਨੂੰ ਹੀ ਆਪਣੀਆਂ ਲੋੜਾਂ ਦੱਸੀਦੀਆਂ ਹਨ ॥੧॥
He obtains honor from his own, and strength from his own; he gets an advantage from his own. ||1||
अपुने पहि मानु अपुने पहि ताना अपने ही पहि अरथा ॥१॥
ਕਿਨ​ਹੀ​ਰਾਜ​ਜੋਬਨੁ​ਧਨ​ਮਿਲਖਾ​ਕਿਨ​ਹੀ​ਬਾਪ​ਮਹਤਾਰੀ​॥​
ਕਿਸੇ ਨੇ ਰਾਜ ਦਾ ਮਾਣ ਕੀਤਾ, ਕਿਸੇ ਨੇ ਜਵਾਨੀ ਨੂੰ (ਆਪਣੀ ਸਮਝਿਆ), ਕਿਸੇ ਨੇ ਧਨ ਧਰਤੀ ਦਾ ਮਾਣ ਕੀਤਾ, ਕਿਸੇ ਨੇ ਪਿਉ ਮਾਂ ਦਾ ਆਸਰਾ ਤੱਕਿਆ।
Some have regal power, youth, wealth and property; some have a father and a mother.
किन ही राज जोबनु धन मिलखा किन ही बाप महतारी ॥
ਸਰਬ​ਥੋਕ​ਨਾਨਕ​ਗੁਰ​ਪਾਏ​ਪੂਰਨ​ਆਸ​ਹਮਾਰੀ​॥੨॥੩੪॥੫੭॥​
ਹੇ ਗੁਰੂ! ਮੈਂ ਨਾਨਕ ਨੇ ਸਾਰੇ ਪਦਾਰਥ ਤੈਥੋਂ ਪ੍ਰਾਪਤ ਕਰ ਲਏ ਹਨ, ਮੇਰੀ ਹਰੇਕ ਆਸ (ਤੇਰੇ ਦਰ ਤੋਂ) ਪੂਰੀ ਹੁੰਦੀ ਹੈ ॥੨॥੩੪॥੫੭॥
I have obtained all things, O Nanak, from the Guru. My hopes have been fulfilled. ||2||34||57||
सरब थोक नानक गुर पाए पूरन आस हमारी ॥२॥३४॥५७॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਝੂਠੋ​ਮਾਇਆ​ਕੋ​ਮਦ​ਮਾਨੁ​॥​
ਹੇ ਅੰਞਾਣ! ਮਾਇਆ ਦਾ ਨਸ਼ਾ ਮਾਇਆ ਦਾ ਅਹੰਕਾਰ ਝੂਠਾ ਹੈ (ਸਦਾ ਕਾਇਮ ਰਹਿਣ ਵਾਲਾ ਨਹੀਂ)।
False is intoxication and pride in Maya.
झूठो माइआ को मद मानु ॥
ਧ੍ਰੋਹ​ਮੋਹ​ਦੂਰਿ​ਕਰਿ​ਬਪੁਰੇ​ਸੰਗਿ​ਗੋਪਾਲਹਿ​ਜਾਨੁ​॥੧॥​ਰਹਾਉ​॥​
(ਮਾਇਆ ਦਾ) ਮੋਹ (ਆਪਣੇ ਅੰਦਰੋਂ) ਦੂਰ ਕਰ, (ਮਾਇਆ ਦੀ ਖ਼ਾਤਰ) ਠੱਗੀ ਕਰਨੀ ਦੂਰ ਕਰ, ਪਰਮਾਤਮਾ ਨੂੰ ਸਦਾ ਆਪਣੇ ਨਾਲ ਵੱਸਦਾ ਸਮਝ ॥੧॥ ਰਹਾਉ ॥
Get rid of your fraud and attachment, O wretched mortal, and remember that the Lord of the World is with you. ||1||Pause||
ध्रोह मोह दूरि करि बपुरे संगि गोपालहि जानु ॥१॥ रहाउ ॥
ਮਿਥਿਆ​ਰਾਜ​ਜੋਬਨ​ਅਰੁ​ਉਮਰੇ​ਮੀਰ​ਮਲਕ​ਅਰੁ​ਖਾਨ​॥​
ਰਾਜ ਨਾਸਵੰਤ ਹੈ ਜਵਾਨੀ ਨਾਸਵੰਤ ਹੈ। ਅਮੀਰ ਪਾਤਿਸ਼ਾਹ ਮਾਲਕ ਖ਼ਾਨ ਸਭ ਨਾਸਵੰਤ ਹਨ (ਇਹਨਾਂ ਹਕੂਮਤਾਂ ਦਾ ਨਸ਼ਾ ਸਦਾ ਕਾਇਮ ਨਹੀਂ ਰਹੇਗਾ)।
False are royal powers, youth, nobility, kings, rulers and aristocrats.
मिथिआ राज जोबन अरु उमरे मीर मलक अरु खान ॥
ਮਿਥਿਆ​ਕਾਪਰ​ਸੁਗੰਧ​ਚਤੁਰਾਈ​ਮਿਥਿਆ​ਭੋਜਨ​ਪਾਨ​॥੧॥​
ਇਹ ਕੱਪੜੇ ਤੇ ਸੁਗੰਧੀਆਂ ਸਭ ਨਾਸਵੰਤ ਹਨ, (ਇਹਨਾਂ ਦੇ ਆਸਰੇ) ਚਤੁਰਾਈ ਕਰਨੀ ਝੂਠਾ ਕੰਮ ਹੈ। ਖਾਣ ਪੀਣ ਦੇ (ਵਧੀਆ) ਪਦਾਰਥ ਸਭ ਨਾਸਵੰਤ ਹਨ ॥੧॥
False are the fine clothes, perfumes and clever tricks; false are the foods and drinks. ||1||
मिथिआ कापर सुगंध चतुराई मिथिआ भोजन पान ॥१॥
ਦੀਨ​ਬੰਧਰੋ​ਦਾਸ​ਦਾਸਰੋ​ਸੰਤਹ​ਕੀ​ਸਾਰਾਨ​॥​
ਹੇ ਗਰੀਬਾਂ ਦੇ ਸਹਾਈ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰੇ ਸੰਤਾਂ ਦੀ ਸਰਨ ਹਾਂ।
O Patron of the meek and the poor, I am the slave of Your slaves; I seek the Sanctuary of Your Saints.
दीन बंधरो दास दासरो संतह की सारान ॥
ਮਾਂਗਨਿ​ਮਾਂਗਉ​ਹੋਇ​ਅਚਿੰਤਾ​ਮਿਲੁ​ਨਾਨਕ​ਕੇ​ਹਰਿ​ਪ੍ਰਾਨ​॥੨॥੩੫॥੫੮॥​
ਹੇ ਨਾਨਕ ਦੀ ਜਿੰਦ-ਜਾਨ ਹਰੀ! ਹੋਰ ਆਸਰੇ ਛੱਡ ਕੇ ਮੈਂ (ਤੇਰੇ ਦਰ ਤੋਂ) ਮੰਗ ਮੰਗਦਾ ਹਾਂ ਕਿ ਮੈਨੂੰ ਦਰਸਨ ਦੇਹ ॥੨॥੩੫॥੫੮॥
I humbly ask, I beg of You, please relieve my anxiety; O Lord of Life, please unite Nanak with Yourself. ||2||35||58||
मांगनि मांगउ होइ अचिंता मिलु नानक के हरि प्रान ॥२॥३५॥५८॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਪੁਨੀ​ਇਤਨੀ​ਕਛੂ​ਨ​ਸਾਰੀ​॥​
ਹੇ ਗਵਾਰ! (ਜਿਹੜੀ ਆਤਮਕ ਜਾਇਦਾਦ) ਆਪਣੀ (ਬਣਨੀ ਸੀ, ਉਸ ਦੀ) ਰਤਾ ਭਰ ਭੀ ਸੰਭਾਲ ਨਾਹ ਕੀਤੀ।
By himself, the mortal cannot accomplish anything.
अपुनी इतनी कछू न सारी ॥
ਅਨਿਕ​ਕਾਜ​ਅਨਿਕ​ਧਾਵਰਤਾ​ਉਰਝਿਓ​ਆਨ​ਜੰਜਾਰੀ​॥੧॥​ਰਹਾਉ​॥​
(ਤੂੰ ਸਾਰੀ ਉਮਰ) ਅਨੇਕਾਂ ਕੰਮਾਂ ਵਿਚ, ਅਨੇਕਾਂ ਦੌੜ-ਭੱਜਾਂ ਵਿਚ ਅਤੇ ਹੋਰ ਹੋਰ ਜੰਜਾਲਾਂ ਵਿਚ ਹੀ ਫਸਿਆ ਰਿਹਾ ॥੧॥ ਰਹਾਉ ॥
He runs around chasing all sorts of projects, engrossed in other entanglements. ||1||Pause||
अनिक काज अनिक धावरता उरझिओ आन जंजारी ॥१॥ रहाउ ॥
ਦਿਉਸ​ਚਾਰਿ​ਕੇ​ਦੀਸਹਿ​ਸੰਗੀ​ਊਹਾਂ​ਨਾਹੀ​ਜਹ​ਭਾਰੀ​॥​
ਹੇ ਗਵਾਰ! (ਦੁਨੀਆ ਵਾਲੇ ਇਹ) ਸਾਥੀ ਚਾਰ ਦਿਨਾਂ ਦੇ ਹੀ (ਸਾਥੀ) ਦਿੱਸਦੇ ਹਨ, ਜਿੱਥੇ ਬਿਪਤਾ ਪੈਂਦੀ ਹੈ, ਉਥੇ ਇਹ (ਸਹਾਇਤਾ) ਨਹੀਂ (ਕਰ ਸਕਦੇ)।
His companions of these few days will not be there when he is in trouble.
दिउस चारि के दीसहि संगी ऊहां नाही जह भारी ॥