GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1213
Display Settings
Translations
ਕਹੁ​ਨਾਨਕ​ਮੈ​ਅਤੁਲ​ਸੁਖੁ​ਪਾਇਆ​ਜਨਮ​ਮਰਣ​ਭੈ​ਲਾਥੇ​॥੨॥੨੦॥੪੩॥​
ਨਾਨਕ ਆਖਦਾ ਹੈ- ਮੈਂ ਇਤਨਾ ਸੁਖ ਪ੍ਰਾਪਤ ਕੀਤਾ ਹੈ ਕਿ ਉਹ ਤੋਲਿਆ-ਮਿਣਿਆ ਨਹੀਂ ਜਾ ਸਕਦਾ, ਮੇਰੇ ਜੰਮਣ ਮਰਨ ਦੇ ਭੀ ਸਾਰੇ ਡਰ ਲਹਿ ਗਏ ਹਨ ॥੨॥੨੦॥੪੩॥
Says Nanak, I have found immeasurable peace; my fear of birth and death is gone. ||2||20||43||
कहु नानक मै अतुल सुखु पाइआ जनम मरण भै लाथे ॥२॥२०॥४३॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਰੇ​ਮੂੜੑੇ​ਆਨ​ਕਾਹੇ​ਕਤ​ਜਾਈ​॥​
ਹੇ ਮੂਰਖ! ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈਂ?
You fool: why are you going somewhere else?
रे मूड़े आन काहे कत जाई ॥
ਸੰਗਿ​ਮਨੋਹਰੁ​ਅੰਮ੍ਰਿਤੁ​ਹੈ​ਰੇ​ਭੂਲਿ​ਭੂਲਿ​ਬਿਖੁ​ਖਾਈ​॥੧॥​ਰਹਾਉ​॥​
ਆਤਮਕ ਜੀਵਨ ਦੇਣ ਵਾਲਾ ਸੁੰਦਰ ਹਰਿ-ਨਾਮ-ਜਲ ਤੇਰੇ ਨਾਲ ਹੈ, ਤੂੰ ਉਸ ਤੋਂ ਖੁੰਝ ਖੁੰਝ ਕੇ (ਹੁਣ ਤਕ) ਆਤਮਕ ਮੌਤ ਲਿਆਉਣ ਵਾਲੀ ਜ਼ਹਰ ਹੀ ਖਾਧੀ ਹੈ ॥੧॥ ਰਹਾਉ ॥
The Enticing Ambrosial Amrit is with you, but you are deluded, totally deluded, and you eat poison. ||1||Pause||
संगि मनोहरु अंम्रितु है रे भूलि भूलि बिखु खाई ॥१॥ रहाउ ॥
ਪ੍ਰਭ​ਸੁੰਦਰ​ਚਤੁਰ​ਅਨੂਪ​ਬਿਧਾਤੇ​ਤਿਸ​ਸਿਉ​ਰੁਚ​ਨਹੀ​ਰਾਈ​॥​
ਪਰਮਾਤਮਾ ਸੁੰਦਰ ਹੈ, ਸੁਜਾਨ ਹੈ, ਉਪਮਾ-ਰਹਿਤ ਹੈ, ਰਚਨਹਾਰ ਹੈ-ਉਸ ਨਾਲ ਤੇਰੀ ਰਤਾ ਭੀ ਪ੍ਰੀਤ ਨਹੀਂ।
God is Beautiful, Wise and Incomparable; He is the Creator, the Architect of Destiny, but you have no love for Him.
प्रभ सुंदर चतुर अनूप बिधाते तिस सिउ रुच नही राई ॥
ਮੋਹਨਿ​ਸਿਉ​ਬਾਵਰ​ਮਨੁ​ਮੋਹਿਓ​ਝੂਠਿ​ਠਗਉਰੀ​ਪਾਈ​॥੧॥​
ਹੇ ਝੱਲੇ! ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ। ਨਾਸਵੰਤ ਜਗਤ ਵਿਚ ਫਸਾਣ ਵਾਲੀ ਇਹ ਠਗ-ਬੂਟੀ ਹੀ ਤੂੰ ਸਾਂਭ ਰੱਖੀ ਹੈ ॥੧॥
The mad-man's mind is enticed by Maya, the enticer; he has taken the intoxicating drug of falsehood. ||1||
मोहनि सिउ बावर मनु मोहिओ झूठि ठगउरी पाई ॥१॥
ਭਇਓ​ਦਇਆਲੁ​ਕ੍ਰਿਪਾਲੁ​ਦੁਖ​ਹਰਤਾ​ਸੰਤਨ​ਸਿਉ​ਬਨਿ​ਆਈ​॥​
ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋ ਗਿਆ, ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ।
The Destroyer of pain has become kind and compassionate to me, and I am in tune with the Saints.
भइओ दइआलु क्रिपालु दुख हरता संतन सिउ बनि आई ॥
ਸਗਲ​ਨਿਧਾਨ​ਘਰੈ​ਮਹਿ​ਪਾਏ​ਕਹੁ​ਨਾਨਕ​ਜੋਤਿ​ਸਮਾਈ​॥੨॥੨੧॥੪੪॥​
ਨਾਨਕ ਆਖਦਾ ਹੈ- ਉਸ ਮਨੁੱਖ ਨੇ ਸਾਰੇ ਖ਼ਜ਼ਾਨੇ ਹਿਰਦੇ-ਘਰ ਵਿਚ ਹੀ ਲੱਭ ਲਏ, ਪਰਮਾਤਮਾ ਦੀ ਜੋਤਿ ਵਿਚ ਉਸ ਦੀ (ਸਦਾ ਲਈ) ਲੀਨਤਾ ਹੋ ਗਈ ॥੨॥੨੧॥੪੪॥
I have obtained all treasures within the home of my own heart; says Nanak, my light has merged into the Light. ||2||21||44||
सगल निधान घरै महि पाए कहु नानक जोति समाई ॥२॥२१॥४४॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਓਅੰ​ਪ੍ਰਿਅ​ਪ੍ਰੀਤਿ​ਚੀਤਿ​ਪਹਿਲਰੀਆ​॥​
(ਉਂਞ ਤਾਂ ਮੇਰੇ) ਚਿੱਤ ਵਿਚ ਪਿਆਰੇ ਦੀ ਪ੍ਰੀਤ ਮੁੱਢ-ਕਦੀਮਾਂ ਦੀ (ਟਿਕੀ ਹੋਈ ਹੈ),
My consciousness has loved my Beloved God, since the very beginning of time.
ओअं प्रिअ प्रीति चीति पहिलरीआ ॥
ਜੋ​ਤਉ​ਬਚਨੁ​ਦੀਓ​ਮੇਰੇ​ਸਤਿਗੁਰ​ਤਉ​ਮੈ​ਸਾਜ​ਸੀਗਰੀਆ​॥੧॥​ਰਹਾਉ​॥​
ਪਰ ਹੇ ਸਤਿਗੁਰੂ! ਜਦੋਂ ਤੂੰ ਉਪਦੇਸ਼ ਦਿੱਤਾ (ਉਹ ਪ੍ਰੀਤ ਜਾਗ ਪਈ, ਤੇ) ਮੇਰਾ ਆਤਮਕ ਜੀਵਨ ਸੋਹਣਾ ਬਣ ਗਿਆ ॥੧॥ ਰਹਾਉ ॥
When You blessed me with the Teachings, O my True Guru, I was embellished with beauty. ||1||Pause||
जो तउ बचनु दीओ मेरे सतिगुर तउ मै साज सीगरीआ ॥१॥ रहाउ ॥
ਹਮ​ਭੂਲਹ​ਤੁਮ​ਸਦਾ​ਅਭੂਲਾ​ਹਮ​ਪਤਿਤ​ਤੁਮ​ਪਤਿਤ​ਉਧਰੀਆ​॥​
ਹੇ ਗੁਰੂ! ਅਸੀਂ ਜੀਵ (ਸਦਾ) ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈਂ, ਅਸੀਂ ਜੀਵ ਵਿਕਾਰਾਂ ਵਿਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਨੂੰ ਬਚਾਣ ਵਾਲਾ ਹੈਂ।
I am mistaken; You are never mistaken. I am a sinner; You are the Saving Grace of sinners.
हम भूलह तुम सदा अभूला हम पतित तुम पतित उधरीआ ॥
ਹਮ​ਨੀਚ​ਬਿਰਖ​ਤੁਮ​ਮੈਲਾਗਰ​ਲਾਜ​ਸੰਗਿ​ਸੰਗਿ​ਬਸਰੀਆ​॥੧॥​
ਅਸੀਂ (ਅਰਿੰਡ ਵਰਗੇ) ਨੀਚ ਰੁੱਖ ਹਾਂ ਤੂੰ ਚੰਦਨ ਹੈਂ, ਜੋ ਨਾਲ ਵੱਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦੇਂਦਾ ਹੈ। ਹੇ ਗੁਰੂ! ਤੂੰ ਆਪਣੇ ਚਰਨਾਂ ਵਿਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈਂ ॥੧॥
I am a lowly thorn-tree, and You are the sandalwood tree. Please preserve my honor by staying with me; please stay with me. ||1||
हम नीच बिरख तुम मैलागर लाज संगि संगि बसरीआ ॥१॥
ਤੁਮ​ਗੰਭੀਰ​ਧੀਰ​ਉਪਕਾਰੀ​ਹਮ​ਕਿਆ​ਬਪੁਰੇ​ਜੰਤਰੀਆ​॥​
ਹੇ ਗੁਰੂ! ਤੂੰ ਜਿਗਰੇ ਵਾਲਾ ਹੈਂ, ਧੀਰਜ ਵਾਲਾ ਹੈਂ, ਉਪਕਾਰ ਕਰਨ ਵਾਲਾ ਹੈਂ, ਅਸਾਂ ਨਿਮਾਣੇ ਜੀਵਾਂ ਦੀ ਕੋਈ ਪਾਂਇਆਂ ਨਹੀਂ ਹੈ।
You are deep and profound, calm and benevolent. What am I? Just a poor helpless being.
तुम गंभीर धीर उपकारी हम किआ बपुरे जंतरीआ ॥
ਗੁਰ​ਕ੍ਰਿਪਾਲ​ਨਾਨਕ​ਹਰਿ​ਮੇਲਿਓ​ਤਉ​ਮੇਰੀ​ਸੂਖਿ​ਸੇਜਰੀਆ​॥੨॥੨੨॥੪੫॥​
ਹੇ ਕ੍ਰਿਪਾਲ ਗੁਰੂ! ਜਦੋਂ ਤੂੰ ਮੈਨੂੰ ਨਾਨਕ ਨੂੰ ਪ੍ਰਭੂ ਦਾ ਮੇਲ ਕਰਾਇਆ, ਤਦੋਂ ਤੋਂ ਮੇਰੀ ਹਿਰਦਾ-ਸੇਜ ਸੁਖ-ਭਰਪੂਰ ਹੋ ਗਈ ਹੈ ॥੨॥੨੨॥੪੫॥
The Merciful Guru Nanak has united me with the Lord. I lay on His Bed of Peace. ||2||22||45||
गुर क्रिपाल नानक हरि मेलिओ तउ मेरी सूखि सेजरीआ ॥२॥२२॥४५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਨ​ਓਇ​ਦਿਨਸ​ਧੰਨਿ​ਪਰਵਾਨਾਂ​॥​
ਹੇ ਮਨ! ਉਹ ਦਿਨ ਭਾਗਾਂ ਵਾਲੇ ਹੁੰਦੇ ਹਨ, (ਪ੍ਰਭੂ ਦੇ ਦਰ ਤੇ) ਕਬੂਲ ਹੁੰਦੇ ਹਨ।
O my mind, blessed and approved is that day,
मन ओइ दिनस धंनि परवानां ॥
ਸਫਲ​ਤੇ​ਘਰੀ​ਸੰਜੋਗ​ਸੁਹਾਵੇ​ਸਤਿਗੁਰ​ਸੰਗਿ​ਗਿਆਨਾਂ​॥੧॥​ਰਹਾਉ​॥​
(ਜ਼ਿੰਦਗੀ ਦੀਆਂ) ਉਹ ਘੜੀਆਂ ਸਫਲ ਹਨ, (ਗੁਰੂ ਨਾਲ) ਮੇਲ ਦੇ ਉਹ ਸਮੇ ਸੋਹਣੇ ਹੁੰਦੇ ਹਨ, ਜਦੋਂ ਗੁਰੂ ਦੀ ਸੰਗਤ ਵਿਚ (ਰਹਿ ਕੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ॥੧॥ ਰਹਾਉ ॥
and fruitful is that hour, and lucky is that moment, when the True Guru blesses me with spiritual wisdom. ||1||Pause||
सफल ते घरी संजोग सुहावे सतिगुर संगि गिआनां ॥१॥ रहाउ ॥
ਧੰਨਿ​ਸੁਭਾਗ​ਧੰਨਿ​ਸੋਹਾਗਾ​ਧੰਨਿ​ਦੇਤ​ਜਿਨਿ​ਮਾਨਾਂ​॥​
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ (ਆਪਣੇ ਦਰ ਤੇ) ਆਦਰ ਦੇਂਦਾ ਹੈਂ, ਉਹ ਧੰਨ ਹਨ, ਸੁਭਾਗ ਹਨ, ਕਿਸਮਤ ਵਾਲੇ ਹਨ।
Blessed is my good destiny, and blessed is my Husband Lord. Blessed are those upon whom honor is bestowed.
धंनि सुभाग धंनि सोहागा धंनि देत जिनि मानां ॥
ਇਹੁ​ਤਨੁ​ਤੁਮੑਰਾ​ਸਭੁ​ਗ੍ਰਿਹੁ​ਧਨੁ​ਤੁਮਰਾ​ਹੀਂਉ​ਕੀਓ​ਕੁਰਬਾਨਾਂ​॥੧॥​
ਹੇ ਪ੍ਰਭੂ! ਮੇਰਾ ਇਹ ਸਰੀਰ ਤੇਰੇ ਹਵਾਲੇ ਹੈ, ਮੇਰਾ ਸਾਰਾ ਘਰ ਤੇ ਧਨ ਤੈਥੋਂ ਸਦਕੇ ਹੈ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਤੋਂ) ਸਦਕੇ ਕਰਦਾ ਹਾਂ ॥੧॥
This body is Yours, all my home and wealth are Yours; I offer my heart as a sacrifice to You. ||1||
इहु तनु तुमरा सभु ग्रिहु धनु तुमरा हींउ कीओ कुरबानां ॥१॥
ਕੋਟਿ​ਲਾਖ​ਰਾਜ​ਸੁਖ​ਪਾਏ​ਇਕ​ਨਿਮਖ​ਪੇਖਿ​ਦ੍ਰਿਸਟਾਨਾਂ​॥​
ਅੱਖ ਝਮਕਣ ਜਿਤਨੇ ਸਮੇ ਲਈ ਤੇਰਾ ਦਰਸਨ ਕਰ ਕੇ (ਮਾਨੋ) ਰਾਜ ਦੇ ਲੱਖਾਂ ਕ੍ਰੋੜਾਂ ਸੁਖ ਪ੍ਰਾਪਤ ਹੋ ਜਾਂਦੇ ਹਨ।
I obtain tens of thousands and millions of regal pleasures, if I gaze upon Your Blessed Vision, even for an instant.
कोटि लाख राज सुख पाए इक निमख पेखि द्रिसटानां ॥
ਜਉ​ਕਹਹੁ​ਮੁਖਹੁ​ਸੇਵਕ​ਇਹ​ਬੈਸੀਐ​ਸੁਖ​ਨਾਨਕ​ਅੰਤੁ​ਨ​ਜਾਨਾਂ​॥੨॥੨੩॥੪੬॥​
ਜੇ ਤੂੰ ਮੂੰਹੋਂ ਆਖੇਂ, ਹੇ ਸੇਵਕ! ਇਥੇ ਬੈਠ, (ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ) ਆਨੰਦ ਦਾ ਮੈਂ ਨਾਨਕ ਅੰਤ ਨਹੀਂ ਜਾਣ ਸਕਦਾ ॥੨॥੨੩॥੪੬॥
When You, O God, say, "My servant, stay here with me", Nanak knows unlimited peace. ||2||23||46||
जउ कहहु मुखहु सेवक इह बैसीऐ सुख नानक अंतु न जानां ॥२॥२३॥४६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਬ​ਮੋਰੋ​ਸਹਸਾ​ਦੂਖੁ​ਗਇਆ​॥​
(ਗੁਰ ਸਰਨ ਦੀ ਬਰਕਤਿ ਨਾਲ) ਹੁਣ ਮੇਰਾ ਹਰੇਕ ਸਹਿਮ ਹਰੇਕ ਦੁੱਖ ਦੂਰ ਹੋ ਗਿਆ ਹੈ।
Now I am rid of my skepticism and sorrow.
अब मोरो सहसा दूखु गइआ ॥
ਅਉਰ​ਉਪਾਵ​ਸਗਲ​ਤਿਆਗਿ​ਛੋਡੇ​ਸਤਿਗੁਰ​ਸਰਣਿ​ਪਇਆ​॥੧॥​ਰਹਾਉ​॥​
(ਜਦੋਂ ਦਾ) ਮੈਂ ਗੁਰੂ ਦੀ ਸਰਨ ਪਿਆ ਹਾਂ, (ਮੈਂ ਮਨ ਨੂੰ ਕਾਬੂ ਕਰਨ ਦੇ) ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ॥੧॥ ਰਹਾਉ ॥
I have abandoned and forsaken all other efforts, and come to the Sanctuary of the True Guru. ||1||Pause||
अउर उपाव सगल तिआगि छोडे सतिगुर सरणि पइआ ॥१॥ रहाउ ॥
ਸਰਬ​ਸਿਧਿ​ਕਾਰਜ​ਸਭਿ​ਸਵਰੇ​ਅਹੰ​ਰੋਗ​ਸਗਲ​ਹੀ​ਖਇਆ​॥​
ਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਹਨ, ਮੇਰੇ ਸਾਰੇ ਕੰਮ ਸੰਵਰ ਗਏ ਹਨ, ਮੇਰੇ ਅੰਦਰੋਂ ਹਉਮੈ ਦਾ ਰੋਗ ਸਾਰਾ ਹੀ ਮਿਟ ਗਿਆ ਹੈ,
I have attained total perfection, and all my works are perfectly completed; the illness of egotism has been totally eradicated.
सरब सिधि कारज सभि सवरे अहं रोग सगल ही खइआ ॥
ਕੋਟਿ​ਪਰਾਧ​ਖਿਨ​ਮਹਿ​ਖਉ​ਭਈ​ਹੈ​ਗੁਰ​ਮਿਲਿ​ਹਰਿ​ਹਰਿ​ਕਹਿਆ​॥੧॥​
ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ, ਇਕ ਖਿਨ ਵਿਚ ਹੀ ਮੇਰੇ ਕ੍ਰੋੜਾਂ ਹੀ ਅਪਰਾਧਾਂ ਦਾ ਨਾਸ ਹੋ ਗਿਆ ਹੈ ॥੧॥
Millions of sins are destroyed in an instant; meeting with the Guru, I chant the Name of the Lord, Har, Har. ||1||
कोटि पराध खिन महि खउ भई है गुर मिलि हरि हरि कहिआ ॥१॥
ਪੰਚ​ਦਾਸ​ਗੁਰਿ​ਵਸਗਤਿ​ਕੀਨੇ​ਮਨ​ਨਿਹਚਲ​ਨਿਰਭਇਆ​॥​
ਗੁਰੂ ਨੇ (ਕਾਮਾਦਿਕ) ਪੰਜਾਂ ਨੂੰ ਮੇਰੇ ਦਾਸ ਬਣਾ ਦਿੱਤਾ ਹੈ, ਮੇਰੇ ਵੱਸ ਵਿਚ ਕਰ ਦਿੱਤਾ ਹੈ, (ਇਹਨਾਂ ਦੇ ਟਾਕਰੇ ਤੇ) ਮੇਰਾ ਮਨ ਅਹਿੱਲ ਹੋ ਗਿਆ ਹੈ ਨਿਡਰ ਹੋ ਗਿਆ ਹੈ।
Subduing the five thieves, the Guru has made them my slaves; my mind has become stable and steady and fearless.
पंच दास गुरि वसगति कीने मन निहचल निरभइआ ॥
ਆਇ​ਨ​ਜਾਵੈ​ਨ​ਕਤ​ਹੀ​ਡੋਲੈ​ਥਿਰੁ​ਨਾਨਕ​ਰਾਜਇਆ​॥੨॥੨੪॥੪੭॥​
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਮੇਰਾ ਮਨ) ਕਿਤੇ ਦੌੜ ਭੱਜ ਨਹੀਂ ਕਰਦਾ, ਕਿਤੇ ਨਹੀਂ ਡੋਲਦਾ (ਇਸ ਨੂੰ, ਮਾਨੋ) ਸਦਾ ਕਾਇਮ ਰਹਿਣ ਵਾਲਾ ਰਾਜ ਮਿਲ ਗਿਆ ਹੈ ॥੨॥੨੪॥੪੭॥
It does not come or go in reincarnation; it does not waver or wander anywhere. O Nanak, my empire is eternal. ||2||24||47||
आइ न जावै न कत ही डोलै थिरु नानक राजइआ ॥२॥२४॥४७॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਪ੍ਰਭੁ​ਮੇਰੋ​ਇਤ​ਉਤ​ਸਦਾ​ਸਹਾਈ​॥​
ਮੇਰਾ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਸਦਾ ਸਹਾਇਤਾ ਕਰਨ ਵਾਲਾ ਹੈ।
Here and hereafter, God is forever my Help and Support.
प्रभु मेरो इत उत सदा सहाई ॥
ਮਨਮੋਹਨੁ​ਮੇਰੇ​ਜੀਅ​ਕੋ​ਪਿਆਰੋ​ਕਵਨ​ਕਹਾ​ਗੁਨ​ਗਾਈ​॥੧॥​ਰਹਾਉ​॥​
ਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ। ਮੈਂ ਉਸ ਦੇ ਕਿਹੜੇ-ਕਿਹੜੇ ਗੁਣ ਗਾ ਕੇ ਦੱਸਾਂ? ॥੧॥ ਰਹਾਉ ॥
He is the Enticer of my mind, the Beloved of my soul. What Glorious Praises of His can I sing and chant? ||1||Pause||
मनमोहनु मेरे जीअ को पिआरो कवन कहा गुन गाई ॥१॥ रहाउ ॥
ਖੇਲਿ​ਖਿਲਾਇ​ਲਾਡ​ਲਾਡਾਵੈ​ਸਦਾ​ਸਦਾ​ਅਨਦਾਈ​॥​
ਉਹ ਸਾਨੂੰ (ਜਗਤ-) ਤਮਾਸ਼ੇ ਵਿਚ ਖਿਡਾਂਦਾ ਹੈ, ਲਾਡ ਲਡਾਂਦਾ ਹੈ, ਉਹ ਸਦਾ ਹੀ ਸੁਖ ਦੇਣ ਵਾਲਾ ਹੈ।
He plays with me, He fondles and caresses me. Forever and ever, He blesses me with bliss.
खेलि खिलाइ लाड लाडावै सदा सदा अनदाई ॥
ਪ੍ਰਤਿਪਾਲੈ​ਬਾਰਿਕ​ਕੀ​ਨਿਆਈ​ਜੈਸੇ​ਮਾਤ​ਪਿਤਾਈ​॥੧॥​
ਜਿਵੇਂ ਮਾਂ ਪਿਉ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ, ਤਿਵੇਂ ਉਹ ਸਾਡੀ ਪਾਲਣਾ ਕਰਦਾ ਹੈ ॥੧॥
He cherishes me, like the father and the mother love their child. ||1||
प्रतिपालै बारिक की निआई जैसे मात पिताई ॥१॥
ਤਿਸੁ​ਬਿਨੁ​ਨਿਮਖ​ਨਹੀ​ਰਹਿ​ਸਕੀਐ​ਬਿਸਰਿ​ਨ​ਕਬਹੂ​ਜਾਈ​॥​
ਉਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਰਿਹਾ ਨਹੀਂ ਜਾ ਸਕਦਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
I cannot survive without Him, even for an instant; I shall never forget Him.
तिसु बिनु निमख नही रहि सकीऐ बिसरि न कबहू जाई ॥