GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1200
Display Settings
Translations
ਸ੍ਰਵਣੀ​ਕੀਰਤਨੁ​ਸੁਨਉ​ਦਿਨੁ​ਰਾਤੀ​ਹਿਰਦੈ​ਹਰਿ​ਹਰਿ​ਭਾਨੀ​॥੩॥​
ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਸੁਣਦਾ ਰਹਾਂ, ਅਤੇ ਹਿਰਦੇ ਵਿਚ ਤੂੰ ਮੈਨੂੰ ਪਿਆਰਾ ਲੱਗਦਾ ਰਹੇਂ ॥੩॥
With my ears, I listen to the Kirtan of His Praises, day and night. I love the Lord, Har, Har, with all my heart. ||3||
स्रवणी कीरतनु सुनउ दिनु राती हिरदै हरि हरि भानी ॥३॥
ਪੰਚ​ਜਨਾ​ਗੁਰਿ​ਵਸਗਤਿ​ਆਣੇ​ਤਉ​ਉਨਮਨਿ​ਨਾਮਿ​ਲਗਾਨੀ​॥​
ਜਦੋਂ ਗੁਰੂ ਨੇ ਕਾਮਾਦਿਕ ਪੰਜਾਂ ਨੂੰ (ਕਿਸੇ ਵਡ-ਭਾਗੀ ਦੇ) ਵੱਸ ਵਿਚ ਕਰ ਦਿੱਤਾ, ਤਦੋਂ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਦੀ ਸੁਰਤ ਹਰਿ-ਨਾਮ ਵਿਚ ਜੁੜ ਜਾਂਦੀ ਹੈ।
When the Guru helped me to overcome the five thieves, then I found ultimate bliss, attached to the Naam.
पंच जना गुरि वसगति आणे तउ उनमनि नामि लगानी ॥
ਜਨ​ਨਾਨਕ​ਹਰਿ​ਕਿਰਪਾ​ਧਾਰੀ​ਹਰਿ​ਰਾਮੈ​ਨਾਮਿ​ਸਮਾਨੀ​॥੪॥੫॥​
ਦਾਸ ਨਾਨਕ ਆਖਦਾ ਹੈ- (ਹੇ ਭਾਈ!) ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ, ਪ੍ਰਭੂ ਦੇ ਨਾਮ ਵਿਚ ਹੀ ਉਸ ਦੀ ਲੀਨਤਾ ਹੋ ਗਈ ॥੪॥੫॥
The Lord has showered His Mercy on servant Nanak; he merges in the Lord, in the Name of the Lord. ||4||5||
जन नानक हरि किरपा धारी हरि रामै नामि समानी ॥४॥५॥
ਸਾਰਗ​ਮਹਲਾ​੪​॥​
Saarang, Fourth Mahalaa:
सारग महला ४ ॥
ਜਪਿ​ਮਨ​ਰਾਮ​ਨਾਮੁ​ਪੜ੍ਹੁ​ਸਾਰੁ​॥​
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਪੜ੍ਹਿਆ ਕਰ, (ਇਹੀ) ਸ੍ਰੇਸ਼ਟ (ਕੰਮ ਹੈ)।
O my mind, chant the Name of the Lord, and study His Excellence.
जपि मन राम नामु पढ़ु सारु ॥
ਰਾਮ​ਨਾਮ​ਬਿਨੁ​ਥਿਰੁ​ਨਹੀ​ਕੋਈ​ਹੋਰੁ​ਨਿਹਫਲ​ਸਭੁ​ਬਿਸਥਾਰੁ​॥੧॥​ਰਹਾਉ​॥​
ਹੇ ਮਨ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਇਥੇ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਹੋਰ ਸਾਰਾ ਖਿਲਾਰਾ ਐਸਾ ਹੈ ਜਿਸ ਤੋਂ (ਆਤਮਕ ਜੀਵਨ ਵਾਸਤੇ) ਕੋਈ ਫਲ ਨਹੀਂ ਮਿਲਦਾ ॥੧॥ ਰਹਾਉ ॥
Without the Lord's Name, nothing is steady or stable. All the rest of the show is useless. ||1||Pause||
राम नाम बिनु थिरु नही कोई होरु निहफल सभु बिसथारु ॥१॥ रहाउ ॥
ਕਿਆ​ਲੀਜੈ​ਕਿਆ​ਤਜੀਐ​ਬਉਰੇ​ਜੋ​ਦੀਸੈ​ਸੋ​ਛਾਰੁ​॥​
ਹੇ ਕਮਲੇ ਮਨ! ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ (ਸਭ) ਨਾਸਵੰਤ ਹੈ, ਇਸ ਵਿਚੋਂ ਨਾਹ ਕੁਝ ਆਪਣਾ ਬਣਾਇਆ ਜਾ ਸਕਦਾ ਹੈ ਨਾਹ ਛੱਡਿਆ ਜਾ ਸਕਦਾ ਹੈ।
What is there to accept, and what is there to reject, O madman? Whatever is seen shall turn to dust.
किआ लीजै किआ तजीऐ बउरे जो दीसै सो छारु ॥
ਜਿਸੁ​ਬਿਖਿਆ​ਕਉ​ਤੁਮੑ​ਅਪੁਨੀ​ਕਰਿ​ਜਾਨਹੁ​ਸਾ​ਛਾਡਿ​ਜਾਹੁ​ਸਿਰਿ​ਭਾਰੁ​॥੧॥​
ਹੇ ਕਮਲੇ! ਜਿਸ ਮਾਇਆ ਨੂੰ ਤੂੰ ਆਪਣੀ ਸਮਝੀ ਬੈਠਾ ਹੈਂ, ਉਹ ਤਾਂ ਛੱਡ ਜਾਹਿਂਗਾ, (ਉਸ ਦੀ ਖ਼ਾਤਰ ਕੀਤੇ ਪਾਪਾਂ ਦਾ) ਭਾਰ ਹੀ ਆਪਣੇ ਸਿਰ ਉੱਤੇ (ਲੈ ਜਾਹਿਂਗਾ) ॥੧॥
That poison which you believe to be your own - you must abandon it and leave it behind. What a load you have to carry on your head! ||1||
जिसु बिखिआ कउ तुम अपुनी करि जानहु सा छाडि जाहु सिरि भारु ॥१॥
ਤਿਲੁ​ਤਿਲੁ​ਪਲੁ​ਪਲੁ​ਅਉਧ​ਫੁਨਿ​ਘਾਟੈ​ਬੂਝਿ​ਨ​ਸਕੈ​ਗਵਾਰੁ​॥​
ਰਤਾ ਰਤਾ ਕਰ ਕੇ ਪਲ ਪਲ ਕਰ ਕੇ ਉਮਰ ਘਟਦੀ ਜਾਂਦੀ ਹੈ, ਪਰ ਮੂਰਖ ਮਨੁੱਖ (ਇਹ ਗੱਲ) ਸਮਝ ਨਹੀਂ ਸਕਦਾ।
Moment by moment, instant by instant, your life is running out. The fool cannot understand this.
तिलु तिलु पलु पलु अउध फुनि घाटै बूझि न सकै गवारु ॥
ਸੋ​ਕਿਛੁ​ਕਰੈ​ਜਿ​ਸਾਥਿ​ਨ​ਚਾਲੈ​ਇਹੁ​ਸਾਕਤ​ਕਾ​ਆਚਾਰੁ​॥੨॥​
(ਮੂਰਖ) ਉਹੀ ਕੁਝ ਕਰਦਾ ਰਹਿੰਦਾ ਹੈ ਜੋ (ਅੰਤ ਵੇਲੇ) ਇਸ ਦੇ ਨਾਲ ਨਹੀਂ ਜਾਂਦਾ। ਪਰਮਾਤਮਾ ਨਾਲੋਂ ਟੁੱਟੇ ਮਨੁੱਖ ਦਾ ਸਦਾ ਇਹੀ ਕਰਤੱਬ ਰਹਿੰਦਾ ਹੈ ॥੨॥
He does things which will not go along with him in the end. This is the lifestyle of the faithless cynic. ||2||
सो किछु करै जि साथि न चालै इहु साकत का आचारु ॥२॥
ਸੰਤ​ਜਨਾ​ਕੈ​ਸੰਗਿ​ਮਿਲੁ​ਬਉਰੇ​ਤਉ​ਪਾਵਹਿ​ਮੋਖ​ਦੁਆਰੁ​॥​
ਹੇ ਕਮਲੇ! ਸੰਤ ਜਨਾਂ ਨਾਲ ਮਿਲ ਬੈਠਿਆ ਕਰ, ਤਦੋਂ ਹੀ ਤੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਸਕੇਂਗਾ।
So join together with the humble Saints, O madman, and you shall find the Gate of Salvation.
संत जना कै संगि मिलु बउरे तउ पावहि मोख दुआरु ॥
ਬਿਨੁ​ਸਤਸੰਗ​ਸੁਖੁ​ਕਿਨੈ​ਨ​ਪਾਇਆ​ਜਾਇ​ਪੂਛਹੁ​ਬੇਦ​ਬੀਚਾਰੁ​॥੩॥​
ਬੇਸ਼ੱਕ ਵੇਦ (ਆਦਿਕ ਹੋਰ ਧਰਮ-ਪੁਸਤਕਾਂ) ਦਾ ਭੀ ਵਿਚਾਰ ਜਾ ਕੇ ਪੁੱਛ ਵੇਖੋ (ਸਭ ਇਹੀ ਦੱਸਣਗੇ ਕਿ) ਸਾਧ ਸੰਗਤ ਤੋਂ ਬਿਨਾ ਕਿਸੇ ਨੇ ਭੀ ਆਤਮਕ ਆਨੰਦ ਨਹੀਂ ਲੱਭਾ ॥੩॥
Without the Sat Sangat, the True Congregation, no one finds any peace. Go and ask the scholars of the Vedas. ||3||
बिनु सतसंग सुखु किनै न पाइआ जाइ पूछहु बेद बीचारु ॥३॥
ਰਾਣਾ​ਰਾਉ​ਸਭੈ​ਕੋਊ​ਚਾਲੈ​ਝੂਠੁ​ਛੋਡਿ​ਜਾਇ​ਪਾਸਾਰੁ​॥​
ਕੋਈ ਰਾਜਾ ਹੋਵੇ ਪਾਤਿਸ਼ਾਹ ਹੋਵੇ, ਹਰ ਕੋਈ (ਇਥੋਂ ਆਖ਼ਰ) ਤੁਰ ਪੈਂਦਾ ਹੈ, ਇਸ ਨਾਸਵੰਤ ਜਗਤ-ਖਿਲਾਰੇ ਨੂੰ ਛੱਡ ਜਾਂਦਾ ਹੈ।
All the kings and queens shall depart; they must leave this false expanse.
राणा राउ सभै कोऊ चालै झूठु छोडि जाइ पासारु ॥
ਨਾਨਕ​ਸੰਤ​ਸਦਾ​ਥਿਰੁ​ਨਿਹਚਲੁ​ਜਿਨ​ਰਾਮ​ਨਾਮੁ​ਆਧਾਰੁ​॥੪॥੬॥​
ਹੇ ਨਾਨਕ! ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ ਉਹ ਸੰਤ ਜਨ (ਇਸ ਮੋਹਨੀ ਮਾਇਆ ਦੇ ਪਸਾਰੇ ਵਿਚ) ਅਡੋਲ-ਚਿੱਤ ਰਹਿੰਦੇ ਹਨ ॥੪॥੬॥
O Nanak, the Saints are eternally steady and stable; they take the Support of the Name of the Lord. ||4||6||
नानक संत सदा थिरु निहचलु जिन राम नामु आधारु ॥४॥६॥
ਸਾਰਗ​ਮਹਲਾ​੪​ਘਰੁ​੩​ਦੁਪਦਾ​॥​
ਰਾਗ ਸਾਰੰਗ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Saarang, Fourth Mahalaa, Third House, Du-Padas:
सारग महला ४ घरु ३ दुपदा ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਾਹੇ​ਪੂਤ​ਝਗਰਤ​ਹਉ​ਸੰਗਿ​ਬਾਪ​॥​
ਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ?
O son, why do you argue with your father?
काहे पूत झगरत हउ संगि बाप ॥
ਜਿਨ​ਕੇ​ਜਣੇ​ਬਡੀਰੇ​ਤੁਮ​ਹਉ​ਤਿਨ​ਸਿਉ​ਝਗਰਤ​ਪਾਪ​॥੧॥​ਰਹਾਉ​॥​
ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ ॥੧॥ ਰਹਾਉ ॥
It is a sin to argue with the one who fathered you and raised you. ||1||Pause||
जिन के जणे बडीरे तुम हउ तिन सिउ झगरत पाप ॥१॥ रहाउ ॥
ਜਿਸੁ​ਧਨ​ਕਾ​ਤੁਮ​ਗਰਬੁ​ਕਰਤ​ਹਉ​ਸੋ​ਧਨੁ​ਕਿਸਹਿ​ਨ​ਆਪ​॥​
ਹੇ ਪੁੱਤਰ! ਜਿਸ ਧਨ ਦਾ ਤੁਸੀਂ ਮਾਣ ਕਰਦੇ ਹੋ, ਉਹ ਧਨ (ਕਦੇ ਭੀ) ਕਿਸੇ ਦਾ ਆਪਣਾ ਨਹੀਂ ਬਣਿਆ।
That wealth, which you are so proud of - that wealth does not belong to anyone.
जिसु धन का तुम गरबु करत हउ सो धनु किसहि न आप ॥
ਖਿਨ​ਮਹਿ​ਛੋਡਿ​ਜਾਇ​ਬਿਖਿਆ​ਰਸੁ​ਤਉ​ਲਾਗੈ​ਪਛੁਤਾਪ​॥੧॥​
ਹਰੇਕ ਮਨੁੱਖ ਮਾਇਆ ਦਾ ਚਸਕਾ (ਅੰਤ ਵੇਲੇ) ਇਕ ਖਿਨ ਵਿਚ ਹੀ ਛੱਡ ਜਾਂਦਾ ਹੈ (ਜਦੋਂ ਛੱਡਦਾ ਹੈ) ਤਦੋਂ ਉਸ ਨੂੰ (ਛੱਡਣ ਦਾ) ਹਾਹੁਕਾ ਲੱਗਦਾ ਹੈ ॥੧॥
In an instant, you shall have to leave behind all your corrupt pleasures; you shall be left to regret and repent. ||1||
खिन महि छोडि जाइ बिखिआ रसु तउ लागै पछुताप ॥१॥
ਜੋ​ਤੁਮਰੇ​ਪ੍ਰਭ​ਹੋਤੇ​ਸੁਆਮੀ​ਹਰਿ​ਤਿਨ​ਕੇ​ਜਾਪਹੁ​ਜਾਪ​॥​
ਹੇ ਪੁੱਤਰ! ਜਿਹੜੇ ਪ੍ਰਭੂ ਜੀ ਤੁਹਾਡੇ (ਸਾਡੇ ਸਭਨਾਂ ਦੇ) ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ।
He is God, your Lord and Master - chant the Chant of that Lord.
जो तुमरे प्रभ होते सुआमी हरि तिन के जापहु जाप ॥
ਉਪਦੇਸੁ​ਕਰਤ​ਨਾਨਕ​ਜਨ​ਤੁਮ​ਕਉ​ਜਉ​ਸੁਨਹੁ​ਤਉ​ਜਾਇ​ਸੰਤਾਪ​॥੨॥੧॥੭॥​
ਹੇ ਨਾਨਕ! (ਆਖ-ਹੇ ਪੁੱਤਰ!) ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਹ ਉਪਦੇਸ਼ (ਧਿਆਨ ਨਾਲ) ਸੁਣੋ ਤਾਂ (ਤੁਹਾਡੇ ਅੰਦਰੋਂ) ਮਾਨਸਕ ਦੁੱਖ-ਕਲੇਸ਼ ਦੂਰ ਹੋ ਜਾਏ ॥੨॥੧॥੭॥
Servant Nanak spreads the Teachings; if you listen to it, you shall be rid of your pain. ||2||1||7||
उपदेसु करत नानक जन तुम कउ जउ सुनहु तउ जाइ संताप ॥२॥१॥७॥
ਸਾਰਗ​ਮਹਲਾ​੪​ਘਰੁ​੫​ਦੁਪਦੇ​ਪੜਤਾਲ​॥​
ਰਾਗ ਸਾਰੰਗ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ 'ਪੜਤਾਲ'।
Saarang, Fourth Mahalaa, Fifth House, Du-Padas, Partaal:
सारग महला ४ घरु ५ दुपदे पड़ताल ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਪਿ​ਮਨ​ਜਗੰਨਾਥ​ਜਗਦੀਸਰੋ​ਜਗਜੀਵਨੋ​ਮਨਮੋਹਨ​ਸਿਉ​ਪ੍ਰੀਤਿ​ਲਾਗੀ​ਮੈ​ਹਰਿ​ਹਰਿ​ਹਰਿ​ਟੇਕ​ਸਭ​ਦਿਨਸੁ​ਸਭ​ਰਾਤਿ​॥੧॥​ਰਹਾਉ​॥​
ਹੇ (ਮੇਰੇ) ਮਨ! ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ (ਉਸ ਦਾ ਨਾਮ ਜਪਿਆਂ ਉਸ) ਮਨ ਦੇ ਮੋਹਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ। ਮੈਨੂੰ ਤਾਂ ਸਾਰਾ ਦਿਨ ਸਾਰੀ ਰਾਤ ਉਸੇ ਪਰਮਾਤਮਾ ਦਾ ਹੀ ਸਹਾਰਾ ਹੈ ॥੧॥ ਰਹਾਉ ॥
O my mind, meditate on the Lord of the World, the Master of the Universe, the Life of the World, the Enticer of the mind; fall in love with Him. I take the Support of the Lord, Har, Har, Har, all day and all night. ||1||Pause||
जपि मन जगंनाथ जगदीसरो जगजीवनो मनमोहन सिउ प्रीति लागी मै हरि हरि हरि टेक सभ दिनसु सभ राति ॥१॥ रहाउ ॥
ਹਰਿ​ਕੀ​ਉਪਮਾ​ਅਨਿਕ​ਅਨਿਕ​ਅਨਿਕ​ਗੁਨ​ਗਾਵਤ​ਸੁਕ​ਨਾਰਦ​ਬ੍ਰਹਮਾਦਿਕ​ਤਵ​ਗੁਨ​ਸੁਆਮੀ​ਗਨਿਨ​ਨ​ਜਾਤਿ​॥​
ਪਰਮਾਤਮਾ ਦੀਆਂ ਅਨੇਕਾਂ ਵਡਿਆਈਆਂ ਹਨ। ਹੇ ਸੁਆਮੀ ਪ੍ਰਭੂ! ਸੁਕਦੇਵ ਨਾਰਦ ਬ੍ਰਹਮਾ ਆਦਿਕ ਦੇਵਤੇ ਤੇਰੇ ਗੁਣ ਗਾਂਦੇ ਰਹਿੰਦੇ ਹਨ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।
Endless, endless, endless are the Praises of the Lord. Suk Dayv, Naarad and the gods like Brahma sing His Glorious Praises. Your Glorious Virtues, O my Lord and Master, cannot even be counted.
हरि की उपमा अनिक अनिक अनिक गुन गावत सुक नारद ब्रहमादिक तव गुन सुआमी गनिन न जाति ॥
ਤੂ​ਹਰਿ​ਬੇਅੰਤੁ​ਤੂ​ਹਰਿ​ਬੇਅੰਤੁ​ਤੂ​ਹਰਿ​ਸੁਆਮੀ​ਤੂ​ਆਪੇ​ਹੀ​ਜਾਨਹਿ​ਆਪਨੀ​ਭਾਂਤਿ​॥੧॥​
ਹੇ ਹਰੀ! ਹੇ ਸੁਆਮੀ! ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ, ਆਪਣੀ ਅਵਸਥਾ ਤੂੰ ਆਪ ਹੀ ਜਾਣਦਾ ਹੈਂ ॥੧॥
O Lord, You are Infinite, O Lord, You are Infinite, O Lord, You are my Lord and Master; only You Yourself know Your Own Ways. ||1||
तू हरि बेअंतु तू हरि बेअंतु तू हरि सुआमी तू आपे ही जानहि आपनी भांति ॥१॥
ਹਰਿ​ਕੈ​ਨਿਕਟਿ​ਨਿਕਟਿ​ਹਰਿ​ਨਿਕਟ​ਹੀ​ਬਸਤੇ​ਤੇ​ਹਰਿ​ਕੇ​ਜਨ​ਸਾਧੂ​ਹਰਿ​ਭਗਾਤ​॥​
ਜਿਹੜੇ ਮਨੁੱਖ ਪਰਮਾਤਮਾ ਦੇ ਨੇੜੇ ਸਦਾ ਪਰਮਾਤਮਾ ਦੇ ਨੇੜੇ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਸਾਧੂ ਜਨ ਹਨ ਪਰਮਾਤਮਾ ਦੇ ਭਗਤ ਹਨ।
Those who are near, near to the Lord - those who dwell near the Lord - those humble servants of the Lord are the Holy, the devotees of the Lord.
हरि कै निकटि निकटि हरि निकट ही बसते ते हरि के जन साधू हरि भगात ॥
ਤੇ​ਹਰਿ​ਕੇ​ਜਨ​ਹਰਿ​ਸਿਉ​ਰਲਿ​ਮਿਲੇ​ਜੈਸੇ​ਜਨ​ਨਾਨਕ​ਸਲਲੈ​ਸਲਲ​ਮਿਲਾਤਿ​॥੨॥੧॥੮॥​
ਹੇ ਦਾਸ ਨਾਨਕ! ਪਰਮਾਤਮਾ ਦੇ ਉਹ ਸੇਵਕ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦੇ ਹਨ, ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੨॥੧॥੮॥
Those humble servants of the Lord merge with their Lord, O Nanak, like water merging with water. ||2||1||8||
ते हरि के जन हरि सिउ रलि मिले जैसे जन नानक सललै सलल मिलाति ॥२॥१॥८॥