GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1198
Display Settings
Translations
ਇਨ​ਬਿਧਿ​ਹਰਿ​ਮਿਲੀਐ​ਵਰ​ਕਾਮਨਿ​ਧਨ​ਸੋਹਾਗੁ​ਪਿਆਰੀ​॥​
ਹੇ ਜੀਵ-ਇਸਤ੍ਰੀਏ! ਇਸ ਤਰੀਕੇ ਨਾਲ ਹੀ (ਭਾਵ, ਉਸ ਪ੍ਰਭੂ ਦੇ ਅੰਗ-ਸੰਗ ਹੋਣ ਤੇ ਯਕੀਨ ਕੀਤਿਆਂ ਹੀ) ਪਤੀ-ਪ੍ਰਭੂ ਮਿਲਦਾ ਹੈ, (ਜਿਸ ਨੂੰ ਮਿਲ ਪਿਆ ਹੈ) ਉਸ ਜੀਵ-ਇਸਤ੍ਰੀ ਦਾ ਚੰਗਾ ਭਾਗ ਜਾਗ ਪਿਆ ਹੈ, ਉਹ ਪਤੀ-ਪ੍ਰਭੂ ਦੀ ਪਿਆਰੀ ਹੋ ਗਈ ਹੈ।
This is the way to meet your Husband Lord. Blessed is the soul-bride who is loved by her Husband Lord.
इन बिधि हरि मिलीऐ वर कामनि धन सोहागु पिआरी ॥
ਜਾਤਿ​ਬਰਨ​ਕੁਲ​ਸਹਸਾ​ਚੂਕਾ​ਗੁਰਮਤਿ​ਸਬਦਿ​ਬੀਚਾਰੀ​॥੧॥​
ਗੁਰੂ ਦੀ ਮੱਤ ਲੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਵਿਚਾਰਵਾਨ ਹੋ ਜਾਂਦੀ ਹੈ, ਜਾਤਿ ਵਰਨ ਕੁਲ (ਆਦਿਕ) ਬਾਰੇ ਉਸ ਦਾ ਭਰਮ ਦੂਰ ਹੋ ਜਾਂਦਾ ਹੈ ॥੧॥
Social class and status, race, ancestry and skepticism are eliminated, following the Guru's Teachings and contemplating the Word of the Shabad. ||1||
जाति बरन कुल सहसा चूका गुरमति सबदि बीचारी ॥१॥
ਜਿਸੁ​ਮਨੁ​ਮਾਨੈ​ਅਭਿਮਾਨੁ​ਨ​ਤਾ​ਕਉ​ਹਿੰਸਾ​ਲੋਭੁ​ਵਿਸਾਰੇ​॥​
ਜਿਸ ਦਾ ਮਨ (ਇਹ) ਮੰਨ ਜਾਂਦਾ ਹੈ (ਕਿ ਪ੍ਰਭੂ ਸਦਾ ਮੇਰੇ ਅੰਗ-ਸੰਗ ਹੈ) ਉਸ ਨੂੰ ਅਹੰਕਾਰ ਨਹੀਂ ਰਹਿੰਦਾ, ਉਹ ਨਿਰਦਇਤਾ ਤੇ ਲਾਲਚ ਨੂੰ (ਆਪਣੇ ਅੰਦਰੋਂ) ਭੁਲਾ ਦੇਂਦੀ ਹੈ,
One whose mind is pleased and appeased, has no egotistical pride. Violence and greed are forgotten.
जिसु मनु मानै अभिमानु न ता कउ हिंसा लोभु विसारे ॥
ਸਹਜਿ​ਰਵੈ​ਵਰੁ​ਕਾਮਣਿ​ਪਿਰ​ਕੀ​ਗੁਰਮੁਖਿ​ਰੰਗਿ​ਸਵਾਰੇ​॥੨॥​
ਪਤੀ-ਪ੍ਰਭੂ ਦੀ ਪਿਆਰੀ ਉਹ ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਪਤੀ-ਪ੍ਰਭੂ ਨੂੰ ਮਿਲੀ ਰਹਿੰਦੀ ਹੈ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਪਿਆਰ ਵਿਚ ਉਹ ਆਪਣੇ ਆਪ ਨੂੰ ਸਵਾਰਦੀ ਹੈ ॥੨॥
The soul-bride intuitively ravishes and enjoys her Husband Lord; as Gurmukh, she is embellished by His Love. ||2||
सहजि रवै वरु कामणि पिर की गुरमुखि रंगि सवारे ॥२॥
ਜਾਰਉ​ਐਸੀ​ਪ੍ਰੀਤਿ​ਕੁਟੰਬ​ਸਨਬੰਧੀ​ਮਾਇਆ​ਮੋਹ​ਪਸਾਰੀ​॥​
ਮੈਂ ਪਰਵਾਰ ਤੇ ਸਨਬੰਧੀਆਂ ਦੇ ਐਸੇ ਮੋਹ-ਪਿਆਰ ਨੂੰ (ਆਪਣੇ ਅੰਦਰੋਂ) ਸਾੜ ਦਿਆਂ ਜੋ (ਮੇਰੇ ਅੰਦਰ) ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਦਾ ਹੈ।
Burn away any love of family and relatives, which increases your attachment to Maya.
जारउ ऐसी प्रीति कुटंब सनबंधी माइआ मोह पसारी ॥
ਜਿਸੁ​ਅੰਤਰਿ​ਪ੍ਰੀਤਿ​ਰਾਮ​ਰਸੁ​ਨਾਹੀ​ਦੁਬਿਧਾ​ਕਰਮ​ਬਿਕਾਰੀ​॥੩॥​
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀਂ, ਪ੍ਰਭੂ-ਮਿਲਾਪ ਦਾ ਆਨੰਦ ਨਹੀਂ (ਉਪਜਦਾ), ਉਹ ਮੇਰ-ਤੇਰ ਅਤੇ (ਹੋਰ) ਵਿਕਾਰਾਂ ਦੇ ਕੰਮਾਂ ਵਿਚ ਹੀ ਪ੍ਰਵਿਰਤ ਰਹਿੰਦੀ ਹੈ ॥੩॥
One who does not savor the Lord's Love deep within, lives in duality and corruption. ||3||
जिसु अंतरि प्रीति राम रसु नाही दुबिधा करम बिकारी ॥३॥
ਅੰਤਰਿ​ਰਤਨ​ਪਦਾਰਥ​ਹਿਤ​ਕੌ​ਦੁਰੈ​ਨ​ਲਾਲ​ਪਿਆਰੀ​॥​
ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦਾ ਪਿਆਰ ਪੈਦਾ ਕਰਨ ਵਾਸਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਰਤਨ ਮੌਜੂਦ ਹਨ, ਪ੍ਰਭੂ ਦੀ ਉਹ ਪਿਆਰੀ ਜੀਵ-ਇਸਤ੍ਰੀ (ਜਗਤ ਵਿਚ) ਗੁੱਝੀ ਨਹੀਂ ਰਹਿੰਦੀ।
His Love is a priceless jewel deep within my being; the Lover of my Beloved is not hidden.
अंतरि रतन पदारथ हित कौ दुरै न लाल पिआरी ॥
ਨਾਨਕ​ਗੁਰਮੁਖਿ​ਨਾਮੁ​ਅਮੋਲਕੁ​ਜੁਗਿ​ਜੁਗਿ​ਅੰਤਰਿ​ਧਾਰੀ​॥੪॥੩॥​
ਹੇ ਨਾਨਕ! ਹਰੇਕ ਜੁਗ ਵਿਚ ਹੀ (ਭਾਵ, ਸਦਾ ਤੋਂ ਹੀ ਅਜੇਹੀ ਜੀਵ-ਇਸਤ੍ਰੀ) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪ੍ਰਭੂ ਦਾ ਅਮੋਲਕ ਨਾਮ ਧਾਰਦੀ ਚਲੀ ਆਈ ਹੈ (ਭਾਵ, ਜਗਤ ਦੇ ਆਰੰਭ ਤੋਂ ਹੀ ਇਹ ਮਰਯਾਦਾ ਚਲੀ ਆ ਰਹੀ ਹੈ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣਦਾ ਹੈ) ॥੪॥੩॥
O Nanak, as Gurmukh, enshrine the Priceless Naam deep within your being, all the ages through. ||4||3||
नानक गुरमुखि नामु अमोलकु जुगि जुगि अंतरि धारी ॥४॥३॥
ਸਾਰੰਗ​ਮਹਲਾ​੪​ਘਰੁ​੧​॥​
ਰਾਗ ਸਾਰੰਗ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Saarang, Fourth Mahalaa, First House:
सारंग महला ४ घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿ​ਕੇ​ਸੰਤ​ਜਨਾ​ਕੀ​ਹਮ​ਧੂਰਿ​॥​
ਮੈਂ ਪਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਹੋਇਆ ਰਹਿੰਦਾ ਹਾਂ)।
I am the dust of the feet of the humble Saints of the Lord.
हरि के संत जना की हम धूरि ॥
ਮਿਲਿ​ਸਤਿਸੰਗਤਿ​ਪਰਮ​ਪਦੁ​ਪਾਇਆ​ਆਤਮ​ਰਾਮੁ​ਰਹਿਆ​ਭਰਪੂਰਿ​॥੧॥​ਰਹਾਉ​॥​
ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਜਾਂਦਾ ਹੈ, ਅਤੇ ਪਰਮਾਤਮਾ ਸਭ ਥਾਈਂ ਵੱਸਦਾ ਦਿੱਸ ਪੈਂਦਾ ਹੈ ॥੧॥ ਰਹਾਉ ॥
Joining the Sat Sangat, the True Congregation, I have obtained the supreme status. The Lord, the Supreme Soul, is all-pervading everywhere. ||1||Pause||
मिलि सतिसंगति परम पदु पाइआ आतम रामु रहिआ भरपूरि ॥१॥ रहाउ ॥
ਸਤਿਗੁਰੁ​ਸੰਤੁ​ਮਿਲੈ​ਸਾਂਤਿ​ਪਾਈਐ​ਕਿਲਵਿਖ​ਦੁਖ​ਕਾਟੇ​ਸਭਿ​ਦੂਰਿ​॥​
ਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਦੋਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ (ਮਨੁੱਖ ਦੇ) ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦੇਂਦਾ ਹੈ।
Meeting the Saintly True Guru, I have found peace and tranquility. Sins and painful mistakes are totally erased and taken away.
सतिगुरु संतु मिलै सांति पाईऐ किलविख दुख काटे सभि दूरि ॥
ਆਤਮ​ਜੋਤਿ​ਭਈ​ਪਰਫੂਲਿਤ​ਪੁਰਖੁ​ਨਿਰੰਜਨੁ​ਦੇਖਿਆ​ਹਜੂਰਿ​॥੧॥​
(ਗੁਰੂ ਨੂੰ ਮਿਲਿਆਂ) ਜਿੰਦ ਖਿੜ ਪੈਂਦੀ ਹੈ, ਨਿਰਲੇਪ ਅਤੇ ਸਰਬ-ਵਿਆਪਕ ਪ੍ਰਭੂ ਅੰਗ-ਸੰਗ ਵੱਸਦਾ ਵੇਖ ਲਈਦਾ ਹੈ ॥੧॥
The Divine Light of the soul radiates forth, gazing upon the Presence of the Immaculate Lord God. ||1||
आतम जोति भई परफूलित पुरखु निरंजनु देखिआ हजूरि ॥१॥
ਵਡੈ​ਭਾਗਿ​ਸਤਿਸੰਗਤਿ​ਪਾਈ​ਹਰਿ​ਹਰਿ​ਨਾਮੁ​ਰਹਿਆ​ਭਰਪੂਰਿ​॥​
ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਪਰਮਾਤਮਾ ਦਾ ਨਾਮ (ਹਿਰਦੇ ਵਿਚ ਵਸਾ ਲਿਆ),
By great good fortune, I have found the Sat Sangat; the Name of the Lord, Har, Har, is all-pervading everywhere.
वडै भागि सतिसंगति पाई हरि हरि नामु रहिआ भरपूरि ॥
ਅਠਸਠਿ​ਤੀਰਥ​ਮਜਨੁ​ਕੀਆ​ਸਤਿਸੰਗਤਿ​ਪਗ​ਨਾਏ​ਧੂਰਿ​॥੨॥​
ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਵਿਚ ਨ੍ਹਾ ਕੇ ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੨॥
I have taken my cleansing bath at the sixty-eight sacred shrines of pilgrimage, bathing in the dust of the feet of the True Congregation. ||2||
अठसठि तीरथ मजनु कीआ सतिसंगति पग नाए धूरि ॥२॥
ਦੁਰਮਤਿ​ਬਿਕਾਰ​ਮਲੀਨ​ਮਤਿ​ਹੋਛੀ​ਹਿਰਦਾ​ਕੁਸੁਧੁ​ਲਾਗਾ​ਮੋਹ​ਕੂਰੁ​॥​
ਜਿਸ ਮਨੁੱਖ ਨੂੰ ਮਾਇਆ ਦਾ ਝੂਠਾ ਮੋਹ ਚੰਬੜਿਆ ਰਹਿੰਦਾ ਹੈ, ਉਸ ਦਾ ਹਿਰਦਾ (ਵਿਕਾਰਾਂ ਨਾਲ) ਗੰਦਾ (ਹੋਇਆ ਰਹਿੰਦਾ ਹੈ) ਉਸ ਦੀ ਮੱਤ ਵਿਕਾਰਾਂ ਨਾਲ ਖੋਟੀ ਮੈਲੀ ਅਤੇ ਹੋਛੀ ਹੋਈ ਰਹਿੰਦੀ ਹੈ।
Evil-minded and corrupt, filthy-minded and shallow, with impure heart, attached to enticement and falsehood.
दुरमति बिकार मलीन मति होछी हिरदा कुसुधु लागा मोह कूरु ॥
ਬਿਨੁ​ਕਰਮਾ​ਕਿਉ​ਸੰਗਤਿ​ਪਾਈਐ​ਹਉਮੈ​ਬਿਆਪਿ​ਰਹਿਆ​ਮਨੁ​ਝੂਰਿ​॥੩॥​
ਪਰਮਾਤਮਾ ਦੀ ਮਿਹਰ ਤੋਂ ਬਿਨਾ ਸਾਧ ਸੰਗਤ ਦਾ ਮਿਲਾਪ ਹਾਸਲ ਨਹੀਂ ਹੁੰਦਾ, ਹਉਮੈ ਵਿਚ ਫਸਿਆ ਹੋਇਆ ਮਨੁੱਖ ਦਾ ਮਨ ਸਦਾ ਚਿੰਤਾ-ਫ਼ਿਕਰਾਂ ਵਿਚ ਟਿਕਿਆ ਰਹਿੰਦਾ ਹੈ ॥੩॥
Without good karma, how can I find the Sangat? Engrossed in egotism, the mortal remains stuck in regret. ||3||
बिनु करमा किउ संगति पाईऐ हउमै बिआपि रहिआ मनु झूरि ॥३॥
ਹੋਹੁ​ਦਇਆਲ​ਕ੍ਰਿਪਾ​ਕਰਿ​ਹਰਿ​ਜੀ​ਮਾਗਉ​ਸਤਿਸੰਗਤਿ​ਪਗ​ਧੂਰਿ​॥​
ਹੇ ਪ੍ਰਭੂ ਜੀ! (ਮੇਰੇ ਉਤੇ) ਦਇਆਵਾਨ ਹੋ, ਮਿਹਰ ਕਰ। ਮੈਂ (ਤੇਰੇ ਦਰ ਤੋਂ) ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
Be kind and show Your Mercy, O Dear Lord; I beg for the dust of the feet of the Sat Sangat.
होहु दइआल क्रिपा करि हरि जी मागउ सतिसंगति पग धूरि ॥
ਨਾਨਕ​ਸੰਤੁ​ਮਿਲੈ​ਹਰਿ​ਪਾਈਐ​ਜਨੁ​ਹਰਿ​ਭੇਟਿਆ​ਰਾਮੁ​ਹਜੂਰਿ​॥੪॥੧॥​
ਹੇ ਨਾਨਕ! ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਪਰਮਾਤਮਾ ਮਿਲ ਪੈਂਦਾ ਹੈ। ਜਿਸ ਨੂੰ ਪਰਮਾਤਮਾ ਦਾ ਦਾਸ (ਗੁਰੂ) ਮਿਲਦਾ ਹੈ, ਉਸ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ ॥੪॥੧॥
O Nanak, meeting with the Saints, the Lord is attained. The Lord's humble servant obtains the Presence of the Lord. ||4||1||
नानक संतु मिलै हरि पाईऐ जनु हरि भेटिआ रामु हजूरि ॥४॥१॥
ਸਾਰੰਗ​ਮਹਲਾ​੪​॥​
Saarang, Fourth Mahalaa:
सारंग महला ४ ॥
ਗੋਬਿੰਦ​ਚਰਨਨ​ਕਉ​ਬਲਿਹਾਰੀ​॥​
ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ।
I am a sacrifice to the Feet of the Lord of the Universe.
गोबिंद चरनन कउ बलिहारी ॥
ਭਵਜਲੁ​ਜਗਤੁ​ਨ​ਜਾਈ​ਤਰਣਾ​ਜਪਿ​ਹਰਿ​ਹਰਿ​ਪਾਰਿ​ਉਤਾਰੀ​॥੧॥​ਰਹਾਉ​॥​
(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ) ਜਗਤ (ਦੇ ਵਿਕਾਰਾਂ) ਤੋਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। (ਪਰਮਾਤਮਾ ਦਾ ਨਾਮ) ਜਪਿਆ ਕਰ, ਪਰਮਾਤਮਾ (ਵਿਕਾਰਾਂ-ਭਰੇ ਜਗਤ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥
I cannot swim across the terrifying world ocean. But chanting the Name of the Lord, Har, Har, I am carried across. ||1||Pause||
भवजलु जगतु न जाई तरणा जपि हरि हरि पारि उतारी ॥१॥ रहाउ ॥
ਹਿਰਦੈ​ਪ੍ਰਤੀਤਿ​ਬਨੀ​ਪ੍ਰਭ​ਕੇਰੀ​ਸੇਵਾ​ਸੁਰਤਿ​ਬੀਚਾਰੀ​॥​
(ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਮਨੁੱਖ ਦੀ ਸੁਰਤ ਸੇਵਾ-ਭਗਤੀ ਵਿਚ ਜੁੜੀ ਰਹਿੰਦੀ ਹੈ।
Faith in God came to fill my heart; I serve Him intuitively, and contemplate Him.
हिरदै प्रतीति बनी प्रभ केरी सेवा सुरति बीचारी ॥
ਅਨਦਿਨੁ​ਰਾਮ​ਨਾਮੁ​ਜਪਿ​ਹਿਰਦੈ​ਸਰਬ​ਕਲਾ​ਗੁਣਕਾਰੀ​॥੧॥​
ਸਾਰੀਆਂ ਤਾਕਤਾਂ ਦੇ ਮਾਲਕ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਹਰ ਵੇਲੇ ਹਿਰਦੇ ਵਿਚ ਜਪ ਕੇ ਪਰਮਾਤਮਾ ਦੇ ਗੁਣ ਮਨ ਵਿਚ ਆ ਵੱਸਦੇ ਹਨ ॥੧॥
Night and day, I chant the Lord's Name within my heart; it is all-powerful and virtuous. ||1||
अनदिनु राम नामु जपि हिरदै सरब कला गुणकारी ॥१॥
ਪ੍ਰਭੁ​ਅਗਮ​ਅਗੋਚਰੁ​ਰਵਿਆ​ਸ੍ਰਬ​ਠਾਈ​ਮਨਿ​ਤਨਿ​ਅਲਖ​ਅਪਾਰੀ​॥​
(ਜਿਹੜਾ) ਪਰਮਾਤਮਾ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ (ਜੀਵਾਂ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਜਿਹੜਾ) ਸਭਨੀਂ ਥਾਈਂ ਮੌਜੂਦ ਹੈ, ਸਭਨਾਂ ਦੇ ਮਨ ਵਿਚ ਤਨ ਵਿਚ ਵੱਸਦਾ ਹੈ, ਅਦ੍ਰਿਸ਼ਟ ਹੈ ਤੇ ਬੇਅੰਤ ਹੈ,
God is Inaccessible and Unfathomable, All-pervading everywhere, in all minds and bodies; He is Infinite and Invisible.
प्रभु अगम अगोचरु रविआ स्रब ठाई मनि तनि अलख अपारी ॥
ਗੁਰ​ਕਿਰਪਾਲ​ਭਏ​ਤਬ​ਪਾਇਆ​ਹਿਰਦੈ​ਅਲਖੁ​ਲਖਾਰੀ​॥੨॥​
ਉਹ ਪਰਮਾਤਮਾ ਤਦੋਂ ਮਿਲ ਪੈਂਦਾ ਹੈ ਜਦੋਂ (ਮਨੁੱਖ ਉਤੇ) ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਤਦੋਂ ਮਨੁੱਖ ਉਸ ਅਦ੍ਰਿਸ਼ਟ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਹੀ) ਵੇਖ ਲੈਂਦਾ ਹੈ ॥੨॥
When the Guru becomes merciful, then the Unseen Lord is seen within the heart. ||2||
गुर किरपाल भए तब पाइआ हिरदै अलखु लखारी ॥२॥
ਅੰਤਰਿ​ਹਰਿ​ਨਾਮੁ​ਸਰਬ​ਧਰਣੀਧਰ​ਸਾਕਤ​ਕਉ​ਦੂਰਿ​ਭਇਆ​ਅਹੰਕਾਰੀ​॥​
ਧਰਤੀ ਦੇ ਆਸਰੇ ਪਰਮਾਤਮਾ ਦਾ ਨਾਮ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਅਹੰਕਾਰੀ ਮਨੁੱਖਾਂ ਨੂੰ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ।
Deep within the inner being is the Name of the Lord, the Support of the entire earth, but to the egotistical saakat, the faithless cynic, He seems far away.
अंतरि हरि नामु सरब धरणीधर साकत कउ दूरि भइआ अहंकारी ॥
ਤ੍ਰਿਸਨਾ​ਜਲਤ​ਨ​ਕਬਹੂ​ਬੂਝਹਿ​ਜੂਐ​ਬਾਜੀ​ਹਾਰੀ​॥੩॥​
ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਉਹ ਮਨੁੱਖ ਕਦੇ (ਇਸ ਭੇਤ ਨੂੰ) ਨਹੀਂ ਸਮਝਦੇ, ਉਹਨਾਂ ਨੇ ਮਨੁੱਖਾ-ਜੀਵਨ ਦੀ ਬਾਜ਼ੀ ਹਾਰ ਦਿੱਤੀ ਹੁੰਦੀ ਹੈ (ਜਿਵੇਂ ਜੁਆਰੀਏ ਨੇ) ਜੂਏ ਵਿਚ (ਆਪਣੀ ਮਾਇਆ) ॥੩॥
His burning desire is never quenched, and he loses the game of life in the gamble. ||3||
त्रिसना जलत न कबहू बूझहि जूऐ बाजी हारी ॥३॥
ਊਠਤ​ਬੈਠਤ​ਹਰਿ​ਗੁਨ​ਗਾਵਹਿ​ਗੁਰਿ​ਕਿੰਚਤ​ਕਿਰਪਾ​ਧਾਰੀ​॥​
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਨੇ ਥੋੜ੍ਹੀ ਜਿਤਨੀ ਭੀ ਮਿਹਰ ਕਰ ਦਿੱਤੀ, ਉਹ ਉਠਦੇ ਬੈਠਦੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
Standing up and sitting down, the mortal sings the Glorious Praises of the Lord, when the Guru bestows even a tiny bit of His Grace.
ऊठत बैठत हरि गुन गावहि गुरि किंचत किरपा धारी ॥
ਨਾਨਕ​ਜਿਨ​ਕਉ​ਨਦਰਿ​ਭਈ​ਹੈ​ਤਿਨ​ਕੀ​ਪੈਜ​ਸਵਾਰੀ​॥੪॥੨॥​
ਹੇ ਨਾਨਕ! ਜਿਨ੍ਹਾਂ ਉਤੇ ਗੁਰੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ, ਪਰਮਾਤਮਾ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਲਾਜ ਰੱਖ ਲਈ ॥੪॥੨॥
O Nanak, those who are blessed by His Glance of Grace - He saves and protects their honor. ||4||2||
नानक जिन कउ नदरि भई है तिन की पैज सवारी ॥४॥२॥