GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 116
Display Settings
Translations
ਮਨਮੁਖ​ਖੋਟੀ​ਰਾਸਿ​ਖੋਟਾ​ਪਾਸਾਰਾ​॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਹੀ ਪੂੰਜੀ ਜੋੜਦੇ ਹਨ, ਉਹੀ ਖਿਲਾਰਾ ਖਿਲਾਰਦੇ ਹਨ, ਜੇਹੜਾ ਰੱਬੀ ਟਕਸਾਲ ਵਿਚ ਖੋਟਾ ਮੰਨਿਆ ਜਾਂਦਾ ਹੈ।
The wealth of the self-willed manmukhs is false, and false is their ostentatious display.
मनमुख खोटी रासि खोटा पासारा ॥
ਕੂੜੁ​ਕਮਾਵਨਿ​ਦੁਖੁ​ਲਾਗੈ​ਭਾਰਾ​॥​
ਉਹ ਨਿਰੀ ਨਾਸਵੰਤ ਕਮਾਈ ਹੀ ਕਰਦੇ ਹਨ ਤੇ ਬਹੁਤ ਆਤਮਕ ਦੁੱਖ ਕਲੇਸ਼ ਪਾਂਦੇ ਹਨ।
They practice falsehood, and suffer terrible pain.
कूड़ु कमावनि दुखु लागै भारा ॥
ਭਰਮੇ​ਭੂਲੇ​ਫਿਰਨਿ​ਦਿਨ​ਰਾਤੀ​ਮਰਿ​ਜਨਮਹਿ​ਜਨਮੁ​ਗਵਾਵਣਿਆ​॥੭॥​
ਉਹ ਮਾਇਆ ਦੀ ਭਟਕਣਾ ਵਿਚ ਪੈ ਕੇ ਦਿਨ ਰਾਤ ਕੁਰਾਹੇ ਫਿਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ ਤੇ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੭॥
Deluded by doubt, they wander day and night; through birth and death, they lose their lives. ||7||
भरमे भूले फिरनि दिन राती मरि जनमहि जनमु गवावणिआ ॥७॥
ਸਚਾ​ਸਾਹਿਬੁ​ਮੈ​ਅਤਿ​ਪਿਆਰਾ​॥​
(ਹੇ ਭਾਈ!) ਸਦਾ-ਥਿਰ ਰਹਿਣ ਵਾਲਾ ਮਾਲਕ ਮੈਨੂੰ (ਹੁਣ) ਬਹੁਤ ਪਿਆਰਾ ਲੱਗਦਾ ਹੈ।
My True Lord and Master is very dear to me.
सचा साहिबु मै अति पिआरा ॥
ਪੂਰੇ​ਗੁਰ​ਕੈ​ਸਬਦਿ​ਅਧਾਰਾ​॥​
ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਸ ਮਾਲਕ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।
The Shabad of the Perfect Guru is my Support.
पूरे गुर कै सबदि अधारा ॥
ਨਾਨਕ​ਨਾਮਿ​ਮਿਲੈ​ਵਡਿਆਈ​ਦੁਖੁ​ਸੁਖੁ​ਸਮ​ਕਰਿ​ਜਾਨਣਿਆ​॥੮॥੧੦॥੧੧॥​
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ। ਪ੍ਰਭੂ-ਨਾਮ ਵਿਚ ਜੁੜਨ ਵਾਲੇ ਬੰਦੇ ਦੁਨੀਆ ਦੇ ਦੁੱਖ ਤੇ ਸੁਖ) ਨੂੰ ਇਕੋ ਜਿਹਾ ਜਾਣਦੇ ਹਨ ॥੮॥੧੦॥੧੧॥
O Nanak, one who obtains the Greatness of the Naam, looks upon pain and pleasure as one and the same. ||8||10||11||
नानक नामि मिलै वडिआई दुखु सुखु सम करि जानणिआ ॥८॥१०॥११॥
ਮਾਝ​ਮਹਲਾ​੩​॥​
Maajh, Third Mahalaa:
माझ महला ३ ॥
ਤੇਰੀਆ​ਖਾਣੀ​ਤੇਰੀਆ​ਬਾਣੀ​॥​
ਹੇ ਪ੍ਰਭੂ! (ਅੰਡਜ ਜੇਰਜ ਸੇਤਜ ਉਤਭੁਜ-ਚੌਰਾਸੀ ਲੱਖ ਜੀਵਾਂ ਦੀ ਉਤਪੱਤੀ ਦੀਆਂ ਇਹ) ਖਾਣਾਂ ਤੇਰੀਆਂ ਹੀ ਬਣਾਈਆਂ ਹੋਈਆਂ ਹਨ। ਸਭ ਜੀਵਾਂ ਦੀ ਬਣਤਰ (ਰਚਨਾ) ਤੇਰੀ ਹੀ ਰਚੀ ਹੋਈ ਹੈ।
The four sources of creation are Yours; the spoken word is Yours.
तेरीआ खाणी तेरीआ बाणी ॥
ਬਿਨੁ​ਨਾਵੈ​ਸਭ​ਭਰਮਿ​ਭੁਲਾਣੀ​॥​
(ਪਰ, ਹੇ ਭਾਈ! ਉਸ ਰਚਨਹਾਰ ਪ੍ਰਭੂ ਦੇ) ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਹੀ ਹੈ।
Without the Name, all are deluded by doubt.
बिनु नावै सभ भरमि भुलाणी ॥
ਗੁਰ​ਸੇਵਾ​ਤੇ​ਹਰਿ​ਨਾਮੁ​ਪਾਇਆ​ਬਿਨੁ​ਸਤਿਗੁਰ​ਕੋਇ​ਨ​ਪਾਵਣਿਆ​॥੧॥​
ਪਰਮਾਤਮਾ ਦਾ ਨਾਮ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਿਲਦਾ ਹੈ। ਗੁਰੂ (ਦੀ ਸਰਨ) ਤੋਂ ਬਿਨਾ ਕੋਈ ਮਨੁੱਖ (ਪਰਮਾਤਮਾ ਦੀ ਭਗਤੀ) ਪ੍ਰਾਪਤ ਨਹੀਂ ਕਰ ਸਕਦਾ ॥੧॥
Serving the Guru, the Lord's Name is obtained. Without the True Guru, no one can receive it. ||1||
गुर सेवा ते हरि नामु पाइआ बिनु सतिगुर कोइ न पावणिआ ॥१॥
ਹਉ​ਵਾਰੀ​ਜੀਉ​ਵਾਰੀ​ਹਰਿ​ਸੇਤੀ​ਚਿਤੁ​ਲਾਵਣਿਆ​॥​
(ਹੇ ਭਾਈ!) ਮੈਂ ਉਹਨਾਂ (ਵਡ-ਭਾਗੀ ਬੰਦਿਆਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜਦੇ ਹਨ।
I am a sacrifice, my soul is a sacrifice, to those who focus their consciousness on the Lord.
हउ वारी जीउ वारी हरि सेती चितु लावणिआ ॥
ਹਰਿ​ਸਚਾ​ਗੁਰ​ਭਗਤੀ​ਪਾਈਐ​ਸਹਜੇ​ਮੰਨਿ​ਵਸਾਵਣਿਆ​॥੧॥​ਰਹਾਉ​॥​
(ਪਰ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਗੁਰੂ ਉੱਤੇ ਸਰਧਾ ਰੱਖਿਆਂ ਹੀ ਮਿਲਦਾ ਹੈ। (ਜੇਹੜੇ ਮਨੁੱਖ ਗੁਰੂ ਉੱਤੇ ਸਰਧਾ ਬਣਾਂਦੇ ਹਨ ਉਹ) ਆਤਮਕ ਅਡੋਲਤਾ ਵਿਚ ਟਿਕ ਕੇ (ਪਰਮਾਤਮਾ ਦੇ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ ॥
Through devotion to the Guru, the True One is found; He comes to abide in the mind, with intuitive ease. ||1||Pause||
हरि सचा गुर भगती पाईऐ सहजे मंनि वसावणिआ ॥१॥ रहाउ ॥
ਸਤਿਗੁਰੁ​ਸੇਵੇ​ਤਾ​ਸਭ​ਕਿਛੁ​ਪਾਏ​॥​
ਜੇ ਮਨੁੱਖ ਗੁਰੂ ਦਾ ਪੱਲਾ ਫੜੇ ਤਾਂ ਉਹ ਹਰੇਕ ਚੀਜ਼ ਪ੍ਰਾਪਤ ਕਰ ਲੈਂਦਾ ਹੈ।
Serving the True Guru, all things are obtained.
सतिगुरु सेवे ता सभ किछु पाए ॥
ਜੇਹੀ​ਮਨਸਾ​ਕਰਿ​ਲਾਗੈ​ਤੇਹਾ​ਫਲੁ​ਪਾਏ​॥​
ਮਨੁੱਖ ਜਿਹੋ ਜਿਹੀ ਕਾਮਨਾ ਮਨ ਵਿਚ ਧਾਰ ਕੇ (ਗੁਰੂ ਦੀ ਚਰਨੀਂ ਲੱਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ।
As are the desires one harbors, so are the rewards one receives.
जेही मनसा करि लागै तेहा फलु पाए ॥
ਸਤਿਗੁਰੁ​ਦਾਤਾ​ਸਭਨਾ​ਵਥੂ​ਕਾ​ਪੂਰੈ​ਭਾਗਿ​ਮਿਲਾਵਣਿਆ​॥੨॥​
ਗੁਰੂ ਸਭ ਪਦਾਰਥਾਂ ਦਾ ਦੇਣ ਵਾਲਾ ਹੈ। (ਪਰਮਾਤਮਾ ਜੀਵ ਨੂੰ ਉਸ ਦੀ) ਪੂਰੀ ਕਿਸਮਤਿ ਦਾ ਸਦਕਾ (ਗੁਰੂ ਨਾਲ) ਮਿਲਾਂਦਾ ਹੈ ॥੨॥
The True Guru is the Giver of all things; through perfect destiny, He is met. ||2||
सतिगुरु दाता सभना वथू का पूरै भागि मिलावणिआ ॥२॥
ਇਹੁ​ਮਨੁ​ਮੈਲਾ​ਇਕੁ​ਨ​ਧਿਆਏ​॥​
(ਜਿਤਨਾ ਚਿਰ ਮਨੁੱਖ ਦਾ) ਇਹ ਮਨ (ਵਿਕਾਰਾਂ ਦੀ ਮੈਲ ਨਾਲ) ਮੈਲ਼ਾ (ਰਹਿੰਦਾ) ਹੈ, (ਤਦੋਂ ਤਕ ਮਨੁੱਖ) ਇਕ ਪਰਮਾਤਮਾ ਨੂੰ ਨਹੀਂ ਸਿਮਰਦਾ।
This mind is filthy and polluted; it does not meditate on the One.
इहु मनु मैला इकु न धिआए ॥
ਅੰਤਰਿ​ਮੈਲੁ​ਲਾਗੀ​ਬਹੁ​ਦੂਜੈ​ਭਾਏ​॥​
ਮਾਇਆ ਵਿਚ ਪਿਆਰ ਪਾਣ ਦੇ ਕਾਰਨ ਮਨੁੱਖ ਦੇ ਅੰਦਰ (ਮਨ ਵਿਚ ਵਿਕਾਰਾਂ ਦੀ) ਬਹੁਤ ਮੈਲ ਲੱਗੀ ਰਹਿੰਦੀ ਹੈ।
Deep within, it is soiled and stained by the love of duality.
अंतरि मैलु लागी बहु दूजै भाए ॥
ਤਟਿ​ਤੀਰਥਿ​ਦਿਸੰਤਰਿ​ਭਵੈ​ਅਹੰਕਾਰੀ​ਹੋਰੁ​ਵਧੇਰੈ​ਹਉਮੈ​ਮਲੁ​ਲਾਵਣਿਆ​॥੩॥​
(ਅਜੇਹੇ ਜੀਵਨ ਵਾਲਾ ਮਨੁੱਖ ਕਿਸੇ) ਨਦੀ ਦੇ ਕੰਢੇ ਤੇ ਜਾਂਦਾ ਹੈ (ਕਿਸੇ) ਤੀਰਥ ਉੱਤੇ (ਭੀ) ਜਾਂਦਾ ਹੈ, (ਹੋਰ ਹੋਰ) ਦੇਸ ਵਿਚ ਭੀ ਭੌਂਦਾ ਹੈ (ਪਰ ਇਸ ਤਰ੍ਹਾਂ ਉਹ ਤੀਰਥ-ਜਾਤ੍ਰਾ ਆਦਿ ਦੇ ਮਾਣ ਨਾਲ) ਹੋਰ ਵਧੀਕ ਅਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ ॥੩॥
The egotists may go on pilgrimages to holy rivers, sacred shrines and foreign lands, but they only gather more of the dirt of egotism. ||3||
तटि तीरथि दिसंतरि भवै अहंकारी होरु वधेरै हउमै मलु लावणिआ ॥३॥
ਸਤਿਗੁਰੁ​ਸੇਵੇ​ਤਾ​ਮਲੁ​ਜਾਏ​॥​
ਜਦੋਂ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਤਦੋਂ (ਉਸ ਦੇ ਮਨ ਵਿਚੋਂ ਹਉਮੈ ਦੀ) ਮੈਲ ਦੂਰ ਹੋ ਜਾਂਦੀ ਹੈ।
Serving the True Guru, filth and pollution are removed.
सतिगुरु सेवे ता मलु जाए ॥
ਜੀਵਤੁ​ਮਰੈ​ਹਰਿ​ਸਿਉ​ਚਿਤੁ​ਲਾਏ​॥​
ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਭੀ ਆਪਾ-ਭਾਵ ਤੋਂ ਮਰਿਆ ਰਹਿੰਦਾ ਹੈ, ਤੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ।
Those who focus their consciousness on the Lord remain dead while yet alive.
जीवतु मरै हरि सिउ चितु लाए ॥
ਹਰਿ​ਨਿਰਮਲੁ​ਸਚੁ​ਮੈਲੁ​ਨ​ਲਾਗੈ​ਸਚਿ​ਲਾਗੈ​ਮੈਲੁ​ਗਵਾਵਣਿਆ​॥੪॥​
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਤੇ ਪਵਿਤ੍ਰ-ਸਰੂਪ ਹੈ, ਉਸ ਨੂੰ (ਹਉਮੈ ਆਦਿਕ ਵਿਕਾਰਾਂ ਦੀ) ਮੈਲ ਪੋਹ ਨਹੀਂ ਸਕਦੀ। ਜੇਹੜਾ ਮਨੁੱਖ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੱਗਦਾ ਹੈ, ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ਼ ਦੂਰ ਕਰ ਲੈਂਦਾ ਹੈ ॥੪॥
The True Lord is Pure; no filth sticks to Him. Those who are attached to the True One have their filth washed away. ||4||
हरि निरमलु सचु मैलु न लागै सचि लागै मैलु गवावणिआ ॥४॥
ਬਾਝੁ​ਗੁਰੂ​ਹੈ​ਅੰਧ​ਗੁਬਾਰਾ​॥​
ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਪਿਆ ਰਹਿੰਦਾ ਹੈ।
Without the Guru, there is only pitch darkness.
बाझु गुरू है अंध गुबारा ॥
ਅਗਿਆਨੀ​ਅੰਧਾ​ਅੰਧੁ​ਅੰਧਾਰਾ​॥​
ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ (ਉਸ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ।
The ignorant ones are blind-there is only utter darkness for them.
अगिआनी अंधा अंधु अंधारा ॥
ਬਿਸਟਾ​ਕੇ​ਕੀੜੇ​ਬਿਸਟਾ​ਕਮਾਵਹਿ​ਫਿਰਿ​ਬਿਸਟਾ​ਮਾਹਿ​ਪਚਾਵਣਿਆ​॥੫॥​
(ਮੋਹ ਦੇ ਹਨੇਰੇ ਵਿਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ) ਗੰਦ ਦੇ ਕੀੜੇ ਗੰਦ (ਖਾਣ ਦੀ) ਕਮਾਈ ਹੀ ਕਰਦੇ ਹਨ ਤੇ ਫਿਰ ਗੰਦ ਵਿਚ ਹੀ ਦੁਖੀ ਹੁੰਦੇ ਰਹਿੰਦੇ ਹਨ ॥੫॥
The maggots in manure do filthy deeds, and in filth they rot and putrefy. ||5||
बिसटा के कीड़े बिसटा कमावहि फिरि बिसटा माहि पचावणिआ ॥५॥
ਮੁਕਤੇ​ਸੇਵੇ​ਮੁਕਤਾ​ਹੋਵੈ​॥​
ਜੇਹੜਾ ਮਨੁੱਖ (ਮਾਇਆ ਦੇ ਮੋਹ ਤੋਂ) ਮੁਕਤ (ਗੁਰੂ) ਦੀ ਸਰਨ ਲੈਂਦਾ ਹੈ, ਉਹ ਭੀ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਜਾਂਦਾ ਹੈ।
Serving the Lord of Liberation, liberation is achieved.
मुकते सेवे मुकता होवै ॥
ਹਉਮੈ​ਮਮਤਾ​ਸਬਦੇ​ਖੋਵੈ​॥​
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਹਉਮੈ ਤੇ ਅਪਣੱਤ ਦੂਰ ਕਰ ਲੈਂਦਾ ਹੈ।
The Word of the Shabad eradicates egotism and possessiveness.
हउमै ममता सबदे खोवै ॥
ਅਨਦਿਨੁ​ਹਰਿ​ਜੀਉ​ਸਚਾ​ਸੇਵੀ​ਪੂਰੈ​ਭਾਗਿ​ਗੁਰੁ​ਪਾਵਣਿਆ​॥੬॥​
(ਗੁਰ-ਸਰਨ ਦੀ ਬਰਕਤਿ ਨਾਲ) ਉਹ ਹਰ ਰੋਜ਼ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ। ਪਰ ਗੁਰੂ (ਭੀ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ॥੬॥
So serve the Dear True Lord, night and day. By perfect good destiny, the Guru is found. ||6||
अनदिनु हरि जीउ सचा सेवी पूरै भागि गुरु पावणिआ ॥६॥
ਆਪੇ​ਬਖਸੇ​ਮੇਲਿ​ਮਿਲਾਏ​॥​
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ-ਚਰਨਾਂ ਵਿਚ ਮਿਲਾਂਦਾ ਹੈ,
He Himself forgives and unites in His Union.
आपे बखसे मेलि मिलाए ॥
ਪੂਰੇ​ਗੁਰ​ਤੇ​ਨਾਮੁ​ਨਿਧਿ​ਪਾਏ​॥​
ਉਹ ਮਨੁੱਖ ਪੂਰੇ ਗੁਰੂ ਪਾਸੋਂ ਨਾਮ-ਖ਼ਜ਼ਾਨਾ ਹਾਸਲ ਕਰ ਲੈਂਦਾ ਹੈ।
From the Perfect Guru, the Treasure of the Naam is obtained.
पूरे गुर ते नामु निधि पाए ॥
ਸਚੈ​ਨਾਮਿ​ਸਦਾ​ਮਨੁ​ਸਚਾ​ਸਚੁ​ਸੇਵੇ​ਦੁਖੁ​ਗਵਾਵਣਿਆ​॥੭॥​
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਟਿਕੇ ਰਹਿਣ ਕਰਕੇ ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ ਕੇ ਉਹ ਆਪਣਾ (ਹਰੇਕ ਕਿਸਮ ਦਾ) ਦੁੱਖ ਮਿਟਾ ਲੈਂਦਾ ਹੈ ॥੭॥
By the True Name, the mind is made true forever. Serving the True Lord, sorrow is driven out. ||7||
सचै नामि सदा मनु सचा सचु सेवे दुखु गवावणिआ ॥७॥
ਸਦਾ​ਹਜੂਰਿ​ਦੂਰਿ​ਨ​ਜਾਣਹੁ​॥​
(ਹੇ ਭਾਈ!) ਪਰਮਾਤਮਾ ਸਦਾ (ਸਭ ਜੀਵਾਂ ਦੇ) ਅੰਗ-ਸੰਗ (ਵੱਸਦਾ) ਹੈ, ਉਸ ਨੂੰ ਆਪਣੇ ਤੋਂ ਦੂਰ ਵੱਸਦਾ ਨਾਹ ਸਮਝੋ।
He is always close at hand-do not think that He is far away.
सदा हजूरि दूरि न जाणहु ॥
ਗੁਰ​ਸਬਦੀ​ਹਰਿ​ਅੰਤਰਿ​ਪਛਾਣਹੁ​॥​
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਨਾਲ ਆਪਣੇ ਹਿਰਦੇ ਵਿਚ ਜਾਣ-ਪਛਾਣ ਬਣਾਓ।
Through the Word of the Guru's Shabad, recognize the Lord deep within your own being.
गुर सबदी हरि अंतरि पछाणहु ॥
ਨਾਨਕ​ਨਾਮਿ​ਮਿਲੈ​ਵਡਿਆਈ​ਪੂਰੇ​ਗੁਰ​ਤੇ​ਪਾਵਣਿਆ​॥੮॥੧੧॥੧੨॥​
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, (ਪਰ ਪ੍ਰਭੂ ਦਾ ਨਾਮ) ਪੂਰੇ ਗੁਰੂ ਤੋਂ (ਹੀ) ਮਿਲਦਾ ਹੈ ॥੮॥੧੧॥੧੨॥
O Nanak, through the Naam, glorious greatness is received. Through the Perfect Guru, the Naam is obtained. ||8||11||12||
नानक नामि मिलै वडिआई पूरे गुर ते पावणिआ ॥८॥११॥१२॥
ਮਾਝ​ਮਹਲਾ​੩​॥​
Maajh, Third Mahalaa:
माझ महला ३ ॥
ਐਥੈ​ਸਾਚੇ​ਸੁ​ਆਗੈ​ਸਾਚੇ​॥​
(ਹੇ ਭਾਈ!) ਜੇਹੜੇ ਮਨੁੱਖ ਇਸ ਲੋਕ ਵਿਚ ਅਡੋਲ-ਚਿੱਤ ਰਹਿੰਦੇ ਹਨ, ਉਹ ਪਰਲੋਕ ਵਿਚ ਭੀ ਪ੍ਰਭੂ ਨਾਲ ਇਕ-ਮਿਕ ਹੋਏ ਰਹਿੰਦੇ ਹਨ।
Those who are True here, are True hereafter as well.
ऐथै साचे सु आगै साचे ॥
ਮਨੁ​ਸਚਾ​ਸਚੈ​ਸਬਦਿ​ਰਾਚੇ​॥​
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰਚੇ ਰਹਿੰਦੇ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ।
That mind is true, which is attuned to the True Shabad.
मनु सचा सचै सबदि राचे ॥
ਸਚਾ​ਸੇਵਹਿ​ਸਚੁ​ਕਮਾਵਹਿ​ਸਚੋ​ਸਚੁ​ਕਮਾਵਣਿਆ​॥੧॥​
ਉਹ ਸਦਾ ਹੀ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ, ਸਿਮਰਨ ਦੀ ਹੀ ਕਮਾਈ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦੇ ਰਹਿੰਦੇ ਹਨ ॥੧॥
They serve the True One, and practice Truth; they earn Truth, and only Truth. ||1||
सचा सेवहि सचु कमावहि सचो सचु कमावणिआ ॥१॥
ਹਉ​ਵਾਰੀ​ਜੀਉ​ਵਾਰੀ​ਸਚਾ​ਨਾਮੁ​ਮੰਨਿ​ਵਸਾਵਣਿਆ​॥​
ਮੈਂ ਉਹਨਾਂ ਤੋਂ ਸਦਕੇ ਕੁਰਬਾਨ ਹਾਂ, ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦੇ ਹਨ।
I am a sacrifice, my soul is a sacrifice, to those whose minds are filled with the True Name.
हउ वारी जीउ वारी सचा नामु मंनि वसावणिआ ॥
ਸਚੇ​ਸੇਵਹਿ​ਸਚਿ​ਸਮਾਵਹਿ​ਸਚੇ​ਕੇ​ਗੁਣ​ਗਾਵਣਿਆ​॥੧॥​ਰਹਾਉ​॥​
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥
They serve the True One, and are absorbed into the True One, singing the Glorious Praises of the True One. ||1||Pause||
सचे सेवहि सचि समावहि सचे के गुण गावणिआ ॥१॥ रहाउ ॥
ਪੰਡਿਤ​ਪੜਹਿ​ਸਾਦੁ​ਨ​ਪਾਵਹਿ​॥​
ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹਦੇ (ਤਾਂ) ਹਨ (ਪਰ) ਆਤਮਕ ਆਨੰਦ ਨਹੀਂ ਮਾਣ ਸਕਦੇ।
The Pandits, the religious scholars read, but they do not taste the essence.
पंडित पड़हि सादु न पावहि ॥
ਦੂਜੈ​ਭਾਇ​ਮਾਇਆ​ਮਨੁ​ਭਰਮਾਵਹਿ​॥​
(ਕਿਉਂਕਿ) ਉਹ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਵਲ ਹੀ ਆਪਣੇ ਮਨ ਨੂੰ ਦੁੜਾਂਦੇ ਰਹਿੰਦੇ ਹਨ।
In love with duality and Maya, their minds wander, unfocused.
दूजै भाइ माइआ मनु भरमावहि ॥
ਮਾਇਆ​ਮੋਹਿ​ਸਭ​ਸੁਧਿ​ਗਵਾਈ​ਕਰਿ​ਅਵਗਣ​ਪਛੋਤਾਵਣਿਆ​॥੨॥​
ਮਾਇਆ ਦੇ ਮੋਹ ਦੇ ਕਾਰਨ ਉਹਨਾਂ ਨੇ (ਉੱਚੇ ਆਤਮਕ ਜੀਵਨ ਬਾਰੇ) ਸਾਰੀ ਸੂਝ ਗਵਾ ਲਈ ਹੁੰਦੀ ਹੈ, (ਮਾਇਆ ਦੀ ਖ਼ਾਤਰ) ਔਗੁਣ ਕਰ ਕਰ ਕੇ ਪਛੁਤਾਂਦੇ ਰਹਿੰਦੇ ਹਨ ॥੨॥
The love of Maya has displaced all their understanding; making mistakes, they live in regret. ||2||
माइआ मोहि सभ सुधि गवाई करि अवगण पछोतावणिआ ॥२॥
ਸਤਿਗੁਰੁ​ਮਿਲੈ​ਤਾ​ਤਤੁ​ਪਾਏ​॥​
ਜਦੋਂ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ ਅਸਲੀਅਤ ਸਮਝ ਲੈਂਦਾ ਹੈ,
But if they should meet the True Guru, then they obtain the essence of reality;
सतिगुरु मिलै ता ततु पाए ॥
ਹਰਿ​ਕਾ​ਨਾਮੁ​ਮੰਨਿ​ਵਸਾਏ​॥​
ਉਹ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ।
the Name of the Lord comes to dwell in their minds.
हरि का नामु मंनि वसाए ॥