GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 115
Display Settings
Translations
ਦੋਹਰਾ​॥​
ਦੋਹਰਾ:
DOHRA
दोहरा ॥
ਹੈ​ਗੈ​ਰਥ​ਪੈਦਲ​ਕਟੇ​ਬਚਿਯੋ​ਨ​ਜੀਵਤ​ਕੋਇ​॥​
ਘੋੜੇ, ਹਾਥੀ, ਰਥ ਅਤੇ ਪੈਦਲ (ਚੌਹਾਂ ਤਰ੍ਹਾਂ ਦੀ ਸੈਨਾ) ਕਟ ਦਿੱਤੀ ਗਈ ਸੀ (ਉਨ੍ਹਾਂ ਵਿਚੋਂ) ਕੋਈ ਵੀ ਜਿਉਂਦਾ ਨਹੀਂ ਬਚਿਆ ਸੀ।
The elephants, horses and warriors on foot were all chopped and none could survive.
है गै रथ पैदल कटे बचियो न जीवत कोइ ॥
ਤਬ​ਆਪੇ​ਨਿਕਸਿਯੋ​ਨ੍ਰਿਪਤਿ​ਸੁੰਭ​ਕਰੈ​ਸੋ​ਹੋਇ​॥੩੮॥੧੯੪॥​
ਤਦ ਦੈਂਤ ਰਾਜਾ ਆਪ ਨਿਤਰਿਆ। (ਇੰਜ ਪ੍ਰਤੀਤ ਹੋਣ ਲਗਾ ਕਿ ਹੁਣ ਜੋ ਉਹ ਕਰੇਗਾ) ਉਹੀ ਹੋਏਗਾ ॥੩੮॥੧੯੪॥
Then the king Sumbh himself marched forward for war and on seeing him it appears that whatever he desires, he will achive.38.194.
तब आपे निकसियो न्रिपति सुंभ करै सो होइ ॥३८॥१९४॥
ਚੌਪਈ​॥​
ਚੌਪਈ:
CHAUPI
चौपई ॥
ਸਿਵ​ਦੂਤੀ​ਇਤਿ​ਦ੍ਰੁਗਾ​ਬੁਲਾਈ​॥​
ਦੇਵੀ ਦੁਰਗਾ ਨੇ ਆਪਣੇ ਕੋਲ ਸ਼ਿਵ-ਦੂਤੀ ਨੂੰ ਬੁਲਾਇਆ।
सिव दूती इति द्रुगा बुलाई ॥
ਕਾਨ​ਲਾਗਿ​ਨੀਕੈ​ਸਮੁਝਾਈ​॥​
(ਉਸ ਨੂੰ) ਕੰਨ ਵਿਚ (ਇਹ ਗੱਲ) ਚੰਗੀ ਤਰ੍ਹਾਂ ਸਮਝਾਈ
On this side, Durga after reflecting, called a female messenger of Shiva and making her conscious gave this message in her ear:
कान लागि नीकै समुझाई ॥
ਸਿਵ​ਕੋ​ਭੇਜ​ਦੀਜੀਐ​ਤਹਾ​॥​
ਕਿ ਸ਼ਿਵ ਨੂੰ ਉਥੇ ਭੇਜ ਦਿਓ
सिव को भेज दीजीऐ तहा ॥
ਦੈਤ​ਰਾਜ​ਇਸਥਿਤ​ਹੈ​ਜਹਾ​॥੩੯॥੧੯੫॥​
ਜਿਥੇ ਦੈਂਤ-ਰਾਜਾ ਖੜੋਤਾ ਹੈ ॥੩੯॥੧੯੫॥
“Send Lord Shiva to the place, where the demon-king is standing.”39.195.
दैत राज इसथित है जहा ॥३९॥१९५॥
ਸਿਵ​ਦੂਤੀ​ਜਬ​ਇਮ​ਸੁਨ​ਪਾਵਾ​॥​
ਸ਼ਿਵ-ਦੂਤੀ ਨੇ ਜਦ ਇਹ ਸੁਣਿਆ
सिव दूती जब इम सुन पावा ॥
ਸਿਵਹਿੰ​ਦੂਤ​ਕਰਿ​ਉਤੈ​ਪਠਾਵਾ​॥​
(ਤਦ) ਸ਼ਿਵ ਨੂੰ ਦੂਤ ਬਣਾ ਕੇ ਉਥੇ ਭੇਜ ਦਿੱਤਾ।
When the female messenger of Shiva heard this, she sent Shiva as a messenger of Shiva
सिवहिं दूत करि उतै पठावा ॥
ਸਿਵ​ਦੂਤੀ​ਤਾ​ਤੇ​ਭਯੋ​ਨਾਮਾ​॥​
ਤਦ ਤੋਂ (ਦੁਰਗਾ ਦਾ) ਨਾਂ ਸ਼ਿਵ-ਦੂਤੀ ਪੈ ਗਿਆ।
सिव दूती ता ते भयो नामा ॥
ਜਾਨਤ​ਸਕਲ​ਪੁਰਖ​ਅਰੁ​ਬਾਮਾ​॥੪੦॥੧੯੬॥​
ਇਸ ਗੱਲ ਨੂੰ ਸਭ ਇਸਤਰੀਆਂ ਅਤੇ ਮਰਦ ਜਾਣਦੇ ਹਨ ॥੪੦॥੧੯੬॥
Since that day, the name of Durga became" shiv- Duti" ( the messenger of shiva ), all men and women know this.40.196.
जानत सकल पुरख अरु बामा ॥४०॥१९६॥
ਸਿਵ​ਕਹੀ​ਦੈਤ​ਰਾਜ​ਸੁਨਿ​ਬਾਤਾ​॥​
ਸ਼ਿਵ ਨੇ (ਜਾ ਕੇ) ਕਿਹਾ ਕਿ ਹੇ ਦੈਂਤ-ਰਾਜੇ, (ਮੇਰੀ) ਗੱਲ ਸੁਣ,
सिव कही दैत राज सुनि बाता ॥
ਇਹ​ਬਿਧਿ​ਕਹਿਯੋ​ਤੁਮਹੁ​ਜਗਮਾਤਾ​॥​
ਤੈਨੂੰ ਦੁਰਗਾ ਮਾਤਾ ਨੇ ਇਸ ਤਰ੍ਹਾਂ ਕਿਹਾ ਹੈ
Shiva said to the demon-king, “Listen to my words, the mother of she universe hath said this
इह बिधि कहियो तुमहु जगमाता ॥
ਦੇਵਨ​ਕੇ​ਦੈ​ਕੈ​ਠਕੁਰਾਈ​॥​
ਕਿ ਜਾਂ ਤਾਂ ਦੇਵਤਿਆਂ ਨੂੰ ਬਾਦਸ਼ਾਹੀ ਦੇ ਦਿਉ
देवन के दै कै ठकुराई ॥
ਕੈ​ਮਾਂਡਹੁ​ਹਮ​ਸੰਗ​ਲਰਾਈ​॥੪੧॥੧੯੭॥​
ਜਾਂ ਫਿਰ ਮੇਰੇ ਨਾਲ ਯੁੱਧ ਕਰੋ ॥੪੧॥੧੯੭॥
“That either you return the kingdom to gods or wage the war with me.”41.197.
कै मांडहु हम संग लराई ॥४१॥१९७॥
ਦੈਤ​ਰਾਜ​ਇਹ​ਬਾਤ​ਨ​ਮਾਨੀ​॥​
ਦੈਂਤ-ਰਾਜੇ ਨੇ ਇਹ ਗੱਲ ਨਾ ਮੰਨੀ।
दैत राज इह बात न मानी ॥
ਆਪ​ਚਲੇ​ਜੂਝਨ​ਅਭਿਮਾਨੀ​॥​
(ਉਹ) ਅਭਿਮਾਨੀ (ਦੁਰਗਾ ਨਾਲ) ਲੜਨ ਲਈ ਆਪ ਤੁਰ ਪਿਆ।
The demon-king Sumbh did not accept this proposal and in his pride, marched forward for war.
आप चले जूझन अभिमानी ॥
ਗਰਜਤ​ਕਾਲਿ​ਕਾਲ​ਜ੍ਯੋ​ਜਹਾ​॥​
ਜਿਥੇ ਕਾਲਕਾ ਕਾਲ ਵਾਂਗ ਗਰਜ ਰਹੀ ਸੀ,
गरजत कालि काल ज्यो जहा ॥
ਪ੍ਰਾਪਤਿ​ਭਯੋ​ਅਸੁਰ​ਪਤਿ​ਤਹਾ​॥੪੨॥੧੯੮॥​
ਉਥੇ ਦੈਂਤ-ਰਾਜਾ ਜਾ ਪਹੁੰਚਿਆ ॥੪੨॥੧੯੮॥
The place where Kali, like death, was thundering, that demon-king reached there.42.198.
प्रापति भयो असुर पति तहा ॥४२॥१९८॥
ਚਮਕੀ​ਤਹਾ​ਅਸਨ​ਕੀ​ਧਾਰਾ​॥​
ਉਥੇ ਕ੍ਰਿਪਾਨਾਂ ਦੀ ਧਾਰ ਚਮਕ ਪਈ।
चमकी तहा असन की धारा ॥
ਨਾਚੇ​ਭੂਤ​ਪ੍ਰੇਤ​ਬੈਤਾਰਾ​॥​
ਭੂਤ, ਪ੍ਰੇਤ ਅਤੇ ਬੈਤਾਲ ਨਚਣ ਲਗ ਪਏ।
There the edges of sword glistened and the ghosts, goblins and evil spirits began to dance.
नाचे भूत प्रेत बैतारा ॥
ਫਰਕੇ​ਅੰਧ​ਕਬੰਧ​ਅਚੇਤਾ​॥​
ਅੰਨ੍ਹੇਵਾਹ ਧੜ ਅਚੇਤ ਹੋ ਕੇ ਤੜਫਣ ਲਗੇ।
फरके अंध कबंध अचेता ॥
ਭਿਭਰੇ​ਭਈਰਵ​ਭੀਮ​ਅਨੇਕਾ​॥੪੩॥੧੯੯॥​
ਅਨੇਕਾਂ ਭਿਆਨਕ ਅਤੇ ਵੱਡੇ ਆਕਾਰ ਵਾਲੇ ਭੈਰੋ ਬੋਲਣ ਲਗ ਗਏ ॥੪੩॥੧੯੯॥
There the blind headless trunks came into motion senselessly. There many Bhairavas and Bhimas began to roam.43.199.
भिभरे भईरव भीम अनेका ॥४३॥१९९॥
ਤੁਰਹੀ​ਢੋਲ​ਨਗਾਰੇ​ਬਾਜੇ​॥​
ਤੁਰੀਆਂ, ਢੋਲ, ਨਗਾਰੇ ਵਜਣ ਲਗੇ,
तुरही ढोल नगारे बाजे ॥
ਭਾਂਤਿ​ਭਾਂਤਿ​ਜੋਧਾ​ਰਣਿ​ਗਾਜੈ​॥​
ਭਾਂਤ ਭਾਂਤ ਦੇ ਯੋਧੇ ਰਣ-ਭੂਮੀ ਵਿਚ ਗਜਣ ਲਗੇ।
The clarionets, drums and trumpets sounded any many types.
भांति भांति जोधा रणि गाजै ॥
ਢਡਿ​ਡਫ​ਡਮਰੁ​ਡੁਗਡੁਗੀ​ਘਨੀ​॥​
ਅਣਗਿਣਤ ਢੱਢਾਂ, ਡੱਫਾਂ, ਡਮਰੂ ਅਤੇ ਡੁਗਡੁਗੀਆਂ,
ढडि डफ डमरु डुगडुगी घनी ॥
ਨਾਇ​ਨਫੀਰੀ​ਜਾਤ​ਨ​ਗਨੀ​॥੪੪॥੨੦੦॥​
ਸ਼ਹਿਨਾਈਆਂ, ਤੂਤੀਆਂ ਵਜਣ ਲਗ ਗਈਆਂ ॥੪੪॥੨੦੦॥
The tambourines, tabors etc., were played loudly and the musical instruments like Shahnai etc., were being played in such numbers that they cannot be counted.44.200.
नाइ नफीरी जात न गनी ॥४४॥२००॥
ਮਧੁਭਾਰ​ਛੰਦ​॥​
ਮਧੁਭਾਰ ਛੰਦ:
MADHUBHAAR STANZA
मधुभार छंद ॥
ਹੁੰਕੇ​ਕਿਕਾਣ​॥​
ਘੋੜੇ ਹਿਣਕ ਰਹੇ ਸਨ,
हुंके किकाण ॥
ਧੁੰਕੇ​ਨਿਸਾਣ​॥​
ਧੌਂਸੇ ਗੂੰਜ ਰਹੇ ਸਨ,
The horses are neighing and the trumpets are resounding.
धुंके निसाण ॥
ਸਜੇ​ਸੁ​ਬੀਰ​॥​
ਸੂਰਮੇ ਸੱਜੇ ਹੋਏ ਸਨ,
सजे सु बीर ॥
ਗਜੇ​ਗਹੀਰ​॥੪੫॥੨੦੧॥​
ਗੰਭੀਰ (ਸੁਰ ਨਾਲ) ਗਜ ਰਹੇ ਸਨ ॥੪੫॥੨੦੧॥
The bedecked warriors are roaring profoundly.45.201.
गजे गहीर ॥४५॥२०१॥
ਝੁਕੇ​ਨਿਝਕ​॥​
ਨਿਝੱਕ ਹੋ ਕੇ (ਇਕ ਦੂਜੇ ਉਤੇ) ਝੁਕੇ ਹੋਏ ਸਨ,
झुके निझक ॥
ਬਜੇ​ਉਬਕ​॥​
ਸਚੇਤ ਯੋਧੇ ('ਉਬਕ') ਭਿੜ ਰਹੇ ਸਨ,
The heroes coming near unhesitatingly are striking blows and jumping.
बजे उबक ॥
ਸਜੇ​ਸੁਬਾਹ​॥​
ਸੁੰਦਰ ਯੋਧੇ ਸੱਜੇ ਹੋਏ ਸਨ,
सजे सुबाह ॥
ਅਛੈ​ਉਛਾਹ​॥੪੬॥੨੦੨॥​
ਅਪੱਛਰਾਵਾਂ ਦਾ ਉਤਸਾਹ ਵਧ ਰਿਹਾ ਸੀ ॥੪੬॥੨੦੨॥
The smart warriors fight each other and the beautiful heroes are bedecking themselves. The heavenly damsels (apsaras) are feeling inspired.46.202.
अछै उछाह ॥४६॥२०२॥
ਕਟੇ​ਕਿਕਾਣ​॥​
(ਕਈ) ਘੋੜੇ ਕਟੇ ਪਏ ਸਨ,
कटे किकाण ॥
ਫੁਟੈ​ਚਵਾਣ​॥​
(ਕਈਆਂ ਦੇ) ਮੂੰਹ ਫਟੇ ਪਏ ਸਨ।
The horses are being chopped and the faces are being torn.
फुटै चवाण ॥
ਸੂਲੰ​ਸੜਾਕ​॥​
(ਕਿਤੇ) ਤ੍ਰਿਸ਼ੂਲ ਦੀ ਸੜਾਕ ਹੁੰਦੀ ਸੀ
सूलं सड़ाक ॥
ਉਠੇ​ਕੜਾਕ​॥੪੭॥੨੦੩॥​
ਅਤੇ (ਕਿਤੇ) ਕੜਾਕ (ਦੀ ਆਵਾਜ਼) ਉਠਦੀ ਸੀ ॥੪੭॥੨੦੩॥
The sound created by tridents are being heard. 47.203.
उठे कड़ाक ॥४७॥२०३॥
ਗਜੇ​ਜੁਆਣ​॥​
ਜੁਆਨ ਗੱਜ ਰਹੇ ਸਨ,
गजे जुआण ॥
ਬਜੇ​ਨਿਸਾਣਿ​॥​
ਧੌਂਸੇ ਵਜ ਰਹੇ ਸਨ,
The trumpets are resounding and the youthful warriors are thundering.
बजे निसाणि ॥
ਸਜੇ​ਰਜੇਂਦ੍ਰ​॥​
ਰਾਜੇ ਸਜੇ ਹੋਏ ਸਨ,
सजे रजेंद्र ॥
ਗਜੇ​ਗਜੇਂਦ੍ਰ​॥੪੮॥੨੦੪॥​
ਹਾਥੀਆਂ ਵਾਲੇ ਸੈਨਾਪਤੀ ਗਜ ਰਹੇ ਸਨ ॥੪੮॥੨੦੪॥
The kings and chieftains are bedecked and the elephants are screeching.48.204.
गजे गजेंद्र ॥४८॥२०४॥
ਭੁਜੰਗ​ਪ੍ਰਯਾਤ​ਛੰਦ​॥​
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਫਿਰੇ​ਬਾਜੀਯੰ​ਤਾਜੀਯੰ​ਇਤ​ਉਤੰ​॥​
ਉਤਮ ਅਰਬੀ ਘੋੜੇ ਇਧਰ ਉਧਰ ਫਿਰਦੇ ਸਨ,
The beautiful horses are roaming hither and thither.
फिरे बाजीयं ताजीयं इत उतं ॥
ਗਜੇ​ਬਾਰਣੰ​ਦਾਰੁਣੰ​ਰਾਜ​ਪੁਤ੍ਰੰ​॥​
ਰਾਜ-ਪੁੱਤਰਾਂ ਦੇ ਹਾਥੀ ਭਿਆਨਕ ਢੰਗ ਨਾਲ ਗਰਜ ਰਹੇ ਸਨ।
The elephants of the princes are roaring dreadfully.
गजे बारणं दारुणं राज पुत्रं ॥