ਗੁਰਮੁਖਿਜਪਿਓਹਰਿਕਾਨਾਉ॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,
As Gurmukh, I chant the Name of the Lord.
गुरमुखि जपिओ हरि का नाउ ॥
ਬਿਸਰੀਚਿੰਤਨਾਮਿਰੰਗੁਲਾਗਾ॥
(ਉਸ ਦੇ ਮਨ ਦੀ) ਚਿੰਤਾ ਮੁੱਕ ਗਈ, ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣ ਗਿਆ,
My anxiety is gone, and I am in love with the Naam, the Name of the Lord.
बिसरी चिंत नामि रंगु लागा ॥
ਜਨਮਜਨਮਕਾਸੋਇਆਜਾਗਾ॥੧॥
ਅਨੇਕਾਂ ਜਨਮਾਂ ਦਾ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ ਹੁਣ ਉਹ ਜਾਗ ਪਿਆ (ਉਸ ਨੂੰ ਜੀਵਨ-ਜੁਗਤਿ ਦੀ ਸਮਝ ਆ ਗਈ) ॥੧॥
I was asleep for countless lifetimes, but I have now awakened. ||1||
जनम जनम का सोइआ जागा ॥१॥
ਕਰਿਕਿਰਪਾਅਪਨੀਸੇਵਾਲਾਏ॥
ਮਿਹਰ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ,
Granting His Grace, He has linked me to His service.
करि किरपा अपनी सेवा लाए ॥
ਸਾਧੂਸੰਗਿਸਰਬਸੁਖਪਾਏ॥੧॥ਰਹਾਉ॥
ਉਹ ਮਨੁੱਖ ਗੁਰੂ ਦੀ ਸੰਗਤ ਵਿਚ ਟਿਕ ਕੇ ਸਾਰੇ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥
In the Saadh Sangat, the Company of the Holy, all pleasures are found. ||1||Pause||
साधू संगि सरब सुख पाए ॥१॥ रहाउ ॥
ਰੋਗਦੋਖਗੁਰਸਬਦਿਨਿਵਾਰੇ॥
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਰੋਗ ਅਤੇ ਵਿਕਾਰ ਦੂਰ ਕਰ ਲਏ,
The Word of the Guru's Shabad has eradicated disease and evil.
रोग दोख गुर सबदि निवारे ॥
ਨਾਮਅਉਖਧੁਮਨਭੀਤਰਿਸਾਰੇ॥
ਜਿਹੜਾ ਮਨੁੱਖ ਨਾਮ-ਦਾਰੂ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ,
My mind has absorbed the medicine of the Naam.
नाम अउखधु मन भीतरि सारे ॥
ਗੁਰਭੇਟਤਮਨਿਭਇਆਅਨੰਦ॥
ਗੁਰੂ ਨੂੰ ਮਿਲਿਆਂ ਉਸ ਦੇ ਮਨ ਵਿਚ ਆਨੰਦ ਬਣ ਆਉਂਦਾ ਹੈ।
Meeting with the Guru, my mind is in bliss.
गुर भेटत मनि भइआ अनंद ॥
ਸਰਬਨਿਧਾਨਨਾਮਭਗਵੰਤ॥੨॥
ਭਗਵਾਨ ਦਾ ਨਾਮ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੨॥
All treasures are in the Name of the Lord God. ||2||
सरब निधान नाम भगवंत ॥२॥
ਜਨਮਮਰਣਕੀਮਿਟੀਜਮਤ੍ਰਾਸ॥
(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਦੇ ਮਨ ਵਿਚੋਂ) ਜਨਮ ਮਰਨ ਦੇ ਗੇੜ ਦਾ ਸਹਿਮ ਜਮ-ਰਾਜ ਦਾ ਡਰ ਮਿਟ ਜਾਂਦਾ ਹੈ,
My fear of birth and death and the Messenger of Death has been dispelled.
जनम मरण की मिटी जम त्रास ॥
ਸਾਧਸੰਗਤਿਊਂਧਕਮਲਬਿਗਾਸ॥
ਸਾਧ ਸੰਗਤ ਦੀ ਬਰਕਤਿ ਨਾਲ ਉਸ ਦਾ (ਪਹਿਲਾਂ ਮਾਇਆ ਦੇ ਮੋਹ ਵਲ) ਉਲਟਿਆ ਹੋਇਆ ਹਿਰਦਾ-ਕਮਲ ਖਿੜ ਪੈਂਦਾ ਹੈ।
In the Saadh Sangat, the inverted lotus of my heart has blossomed forth.
साधसंगति ऊंध कमल बिगास ॥
ਗੁਣਗਾਵਤਨਿਹਚਲੁਬਿਸ੍ਰਾਮ॥
ਪਰਮਾਤਮਾ ਦੇ ਗੁਣ ਗਾਂਦਿਆਂ (ਉਸ ਨੂੰ ਉਹ ਆਤਮਕ) ਟਿਕਾਣਾ (ਮਿਲ ਜਾਂਦਾ ਹੈ ਜਿਹੜਾ ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ,
Singing the Glorious Praises of the Lord, I have found eternal, abiding peace.
गुण गावत निहचलु बिस्राम ॥
ਪੂਰਨਹੋਏਸਗਲੇਕਾਮ॥੩॥
ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੩॥
All my tasks are perfectly accomplished. ||3||
पूरन होए सगले काम ॥३॥
ਦੁਲਭਦੇਹਆਈਪਰਵਾਨੁ॥
(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ) ਪਰਮਾਤਮਾ ਦਾ ਨਾਮ ਸਦਾ ਜਪ ਕੇ ਉਸ ਦਾ ਇਹ ਦੁਰਲੱਭ ਸਰੀਰ (ਲੋਕ ਪਰਲੋਕ ਵਿਚ) ਕਬੂਲ ਹੋ ਜਾਂਦਾ ਹੈ,
This human body, so difficult to obtain, is approved by the Lord.
दुलभ देह आई परवानु ॥
ਸਫਲਹੋਈਜਪਿਹਰਿਹਰਿਨਾਮੁ॥
(ਉਸ ਦੀ ਕਾਇਆ) ਪਰਮਾਤਮਾ ਦਾ ਨਾਮ ਜਪ ਕੇ ਕਾਮਯਾਬ ਹੋ ਜਾਂਦੀ ਹੈ।
Chanting the Name of the Lord, Har, Har, it has become fruitful.
सफल होई जपि हरि हरि नामु ॥
ਕਹੁਨਾਨਕਪ੍ਰਭਿਕਿਰਪਾਕਰੀ॥
ਨਾਨਕ ਆਖਦਾ ਹੈ- ਪ੍ਰਭੂ ਨੇ (ਮੇਰੇ ਉੱਤੇ) ਮਿਹਰ ਕੀਤੀ ਹੈ,
Says Nanak, God has blessed me with His Mercy.
कहु नानक प्रभि किरपा करी ॥
ਸਾਸਿਗਿਰਾਸਿਜਪਉਹਰਿਹਰੀ॥੪॥੨੯॥੪੨॥
ਮੈਂ ਭੀ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਉਸ ਦਾ ਨਾਮ ਜਪ ਰਿਹਾ ਹਾਂ ॥੪॥੨੯॥੪੨॥
With every breath and morsel of food, I meditate on the Lord, Har, Har. ||4||29||42||
सासि गिरासि जपउ हरि हरी ॥४॥२९॥४२॥
ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਸਭਤੇਊਚਾਜਾਕਾਨਾਉ॥
ਜਿਸ ਪਰਮਾਤਮਾ ਦਾ ਨਾਮਣਾ ਸਭ ਨਾਲੋਂ ਉੱਚਾ ਹੈ,
His Name is the Highest of all.
सभ ते ऊचा जा का नाउ ॥
ਸਦਾਸਦਾਤਾਕੇਗੁਣਗਾਉ॥
ਤੂੰ ਸਦਾ ਹੀ ਉਸ ਦੇ ਗੁਣ ਗਾਇਆ ਕਰ।
Sing His Glorious Praises, forever and ever.
सदा सदा ता के गुण गाउ ॥
ਜਿਸੁਸਿਮਰਤਸਗਲਾਦੁਖੁਜਾਇ॥
ਜਿਸ ਦਾ ਸਿਮਰਨ ਕਰਦਿਆਂ ਸਾਰਾ ਦੁੱਖ ਦੂਰ ਹੋ ਜਾਂਦਾ ਹੈ,
Meditating in remembrance on Him, all pain is dispelled.
जिसु सिमरत सगला दुखु जाइ ॥
ਸਰਬਸੂਖਵਸਹਿਮਨਿਆਇ॥੧॥
ਅਤੇ ਸਾਰੇ ਆਨੰਦ ਮਨ ਵਿਚ ਆ ਵੱਸਦੇ ਹਨ (ਉਸ ਦੇ ਗੁਣ ਗਾ) ॥੧॥
All pleasures come to dwell in the mind. ||1||
सरब सूख वसहि मनि आइ ॥१॥
ਸਿਮਰਿਮਨਾਤੂਸਾਚਾਸੋਇ॥
ਹੇ (ਮੇਰੇ) ਮਨ! ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਿਆ ਕਰ।
O my mind, meditate in remembrance on the True Lord.
सिमरि मना तू साचा सोइ ॥
ਹਲਤਿਪਲਤਿਤੁਮਰੀਗਤਿਹੋਇ॥੧॥ਰਹਾਉ॥
(ਸਿਮਰਨ ਦੀ ਬਰਕਤਿ ਨਾਲ) ਇਸ ਲੋਕ ਅਤੇ ਪਰਲੋਕ ਵਿਚ ਤੇਰੀ ਉੱਚੀ ਆਤਮਕ ਅਵਸਥਾ ਬਣੀ ਰਹੇਗੀ ॥੧॥ ਰਹਾਉ ॥
In this world and the next, you shall be saved. ||1||Pause||
हलति पलति तुमरी गति होइ ॥१॥ रहाउ ॥
ਪੁਰਖਨਿਰੰਜਨਸਿਰਜਨਹਾਰ॥
ਹੇ ਮਨ! (ਤੂੰ ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਿਆ ਕਰ) ਜੋ ਸਰਬ-ਵਿਆਪਕ ਹੈ, ਜੋ ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ ਹੈ,
The Immaculate Lord God is the Creator of all.
पुरख निरंजन सिरजनहार ॥
ਜੀਅਜੰਤਦੇਵੈਆਹਾਰ॥
ਜੋ ਸਭ ਜੀਵਾਂ ਨੂੰ ਖਾਣ ਲਈ ਖ਼ੁਰਾਕ ਦੇਂਦਾ ਹੈ,
He gives sustenance to all beings and creatures.
जीअ जंत देवै आहार ॥
ਕੋਟਿਖਤੇਖਿਨਬਖਸਨਹਾਰ॥
ਜੋ (ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਬਖ਼ਸ਼ ਸਕਣ ਵਾਲਾ ਹੈ,
He forgives millions of sins and mistakes in an instant.
कोटि खते खिन बखसनहार ॥
ਭਗਤਿਭਾਇਸਦਾਨਿਸਤਾਰ॥੨॥
ਜੋ ਉਹਨਾਂ ਜੀਵਾਂ ਨੂੰ ਸਦਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ਜਿਹੜੇ ਪ੍ਰੇਮ ਵਿਚ ਟਿਕ ਕੇ ਉਸ ਦੀ ਭਗਤੀ ਕਰਦੇ ਹਨ ॥੨॥
Through loving devotional worship, one is emancipated forever. ||2||
भगति भाइ सदा निसतार ॥२॥
ਸਾਚਾਧਨੁਸਾਚੀਵਡਿਆਈ॥
ਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਲੱਭ ਪਿਆ, ਉਸ ਨੂੰ ਸਦਾ-ਥਿਰ ਰਹਿਣ ਵਾਲੀ (ਲੋਕ ਪਰਲੋਕ ਦੀ) ਸੋਭਾ ਮਿਲ ਗਈ,
True wealth and true glorious greatness,
साचा धनु साची वडिआई ॥
ਗੁਰਪੂਰੇਤੇਨਿਹਚਲਮਤਿਪਾਈ॥
ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਿਕਾਰਾਂ ਵਲੋਂ ਅਡੋਲ ਰਹਿਣ ਵਾਲੀ ਸਿਮਰਨ ਦੀ ਮੱਤ ਪ੍ਰਾਪਤ ਕਰ ਲਈ।
and eternal, unchanging wisdom, are obtained from the Perfect Guru.
गुर पूरे ते निहचल मति पाई ॥
ਕਰਿਕਿਰਪਾਜਿਸੁਰਾਖਨਹਾਰਾ॥
ਰੱਖਿਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਨੂੰ ਮਿਹਰ ਕਰ ਕੇ (ਸਿਮਰਨ ਦੀ ਦਾਤ ਦੇਂਦਾ ਹੈ)
When the Protector, the Savior Lord, bestows His Mercy,
करि किरपा जिसु राखनहारा ॥
ਤਾਕਾਸਗਲਮਿਟੈਅੰਧਿਆਰਾ॥੩॥
ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ॥੩॥
all spiritual darkness is dispelled. ||3||
ता का सगल मिटै अंधिआरा ॥३॥
ਪਾਰਬ੍ਰਹਮਸਿਉਲਾਗੋਧਿਆਨ॥
ਉਸ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ,
I focus my meditation on the Supreme Lord God.
पारब्रहम सिउ लागो धिआन ॥
ਪੂਰਨਪੂਰਿਰਹਿਓਨਿਰਬਾਨ॥
ਉਸ ਨੂੰ ਵਾਸਨਾ-ਰਹਿਤ ਪ੍ਰਭੂ ਸਭ ਥਾਈਂ ਵਿਆਪਕ ਦਿੱਸਦਾ ਹੈ,
The Lord of Nirvaanaa is totally pervading and permeating all.
पूरन पूरि रहिओ निरबान ॥
ਭ੍ਰਮਭਉਮੇਟਿਮਿਲੇਗੋਪਾਲ॥
ਉਹ ਮਨੁੱਖ (ਆਪਣੇ ਅੰਦਰੋਂ) ਹਰੇਕ ਕਿਸਮ ਦੀ ਭਟਕਣਾ ਅਤੇ ਡਰ ਮਿਟਾ ਕੇ ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ,
Eradicating doubt and fear, I have met the Lord of the World.
भ्रम भउ मेटि मिले गोपाल ॥
ਨਾਨਕਕਉਗੁਰਭਏਦਇਆਲ॥੪॥੩੦॥੪੩॥
ਹੇ ਨਾਨਕ! ਜਿਸ ਮਨੁੱਖ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ॥੪॥੩੦॥੪੩॥
The Guru has become merciful to Nanak. ||4||30||43||
नानक कउ गुर भए दइआल ॥४॥३०॥४३॥
ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਜਿਸੁਸਿਮਰਤਮਨਿਹੋਇਪ੍ਰਗਾਸੁ॥
ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ
Meditating in remembrance on Him, the mind is illumined.
जिसु सिमरत मनि होइ प्रगासु ॥
ਮਿਟਹਿਕਲੇਸਸੁਖਸਹਜਿਨਿਵਾਸੁ॥
(ਜਿਸ ਦਾ ਸਿਮਰਨ ਕਰਦਿਆਂ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਟਿਕਾਉ ਹੋ ਜਾਂਦਾ ਹੈ,
Suffering is eradicated, and one comes to dwell in peace and poise.
मिटहि कलेस सुख सहजि निवासु ॥
ਤਿਸਹਿਪਰਾਪਤਿਜਿਸੁਪ੍ਰਭੁਦੇਇ॥
ਉਹ ਪਰਮਾਤਮਾ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ ਉਸੇ ਨੂੰ ਮਿਲਦੀ ਹੈ,
They alone receive it, unto whom God gives it.
तिसहि परापति जिसु प्रभु देइ ॥
ਪੂਰੇਗੁਰਕੀਪਾਏਸੇਵ॥੧॥
(ਪਰਮਾਤਮਾ ਉਸ ਮਨੁੱਖ ਨੂੰ) ਪੂਰੇ ਗੁਰੂ ਦੀ ਸੇਵਾ ਵਿਚ ਜੋੜ ਦੇਂਦਾ ਹੈ ॥੧॥
They are blessed to serve the Perfect Guru. ||1||
पूरे गुर की पाए सेव ॥१॥
ਸਰਬਸੁਖਾਪ੍ਰਭਤੇਰੋਨਾਉ॥
ਹੇ ਪ੍ਰਭੂ! ਤੇਰਾ ਨਾਮ ਸਾਰੇ ਸੁਖਾਂ ਦਾ ਮੂਲ ਹੈ।
All peace and comfort are in Your Name, God.
सरब सुखा प्रभ तेरो नाउ ॥
ਆਠਪਹਰਮੇਰੇਮਨਗਾਉ॥੧॥ਰਹਾਉ॥
ਹੇ ਮੇਰੇ ਮਨ! ਅੱਠੇ ਪਹਰ (ਹਰ ਵੇਲੇ) ਪ੍ਰਭੂ ਦੇ ਗੁਣ ਗਾਇਆ ਕਰ ॥੧॥ ਰਹਾਉ ॥
Twenty-four hours a day, O my mind, sing His Glorious Praises. ||1||Pause||
आठ पहर मेरे मन गाउ ॥१॥ रहाउ ॥
ਜੋਇਛੈਸੋਈਫਲੁਪਾਏ॥
ਉਹ ਮਨੁੱਖ ਜੋ ਕੁਝ (ਪਰਮਾਤਮਾ ਪਾਸੋਂ) ਮੰਗਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ,
You shall receive the fruits of your desires,
जो इछै सोई फलु पाए ॥
ਹਰਿਕਾਨਾਮੁਮੰਨਿਵਸਾਏ॥
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ।
when the Name of the Lord comes to dwell in the mind.
हरि का नामु मंनि वसाए ॥
ਆਵਣਜਾਣਰਹੇਹਰਿਧਿਆਇ॥
ਪ੍ਰਭੂ ਦਾ ਧਿਆਨ ਧਰ ਕੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।
Meditating on the Lord, your comings and goings cease.
आवण जाण रहे हरि धिआइ ॥
ਭਗਤਿਭਾਇਪ੍ਰਭਕੀਲਿਵਲਾਇ॥੨॥
ਭਗਤੀ-ਭਾਵ ਨਾਲ ਪ੍ਰਭੂ ਵਿਚ ਸੁਰਤ ਜੋੜ ਕੇ (ਉਸ ਦਾ ਉਧਾਰ ਹੋ ਜਾਂਦਾ ਹੈ) ॥੨॥
Through loving devotional worship, lovingly focus your attention on God. ||2||
भगति भाइ प्रभ की लिव लाइ ॥२॥
ਬਿਨਸੇਕਾਮਕ੍ਰੋਧਅਹੰਕਾਰ॥
(ਉਸ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਇਹ ਸਾਰੇ ਵਿਕਾਰ) ਨਾਸ ਹੋ ਜਾਂਦੇ ਹਨ,
Sexual desire, anger and egotism are dispelled.
बिनसे काम क्रोध अहंकार ॥
ਤੂਟੇਮਾਇਆਮੋਹਪਿਆਰ॥
(ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੀਆਂ ਤਣਾਵਾਂ ਟੁੱਟ ਜਾਂਦੀਆਂ ਹਨ,
Love and attachment to Maya are broken.
तूटे माइआ मोह पिआर ॥
ਪ੍ਰਭਕੀਟੇਕਰਹੈਦਿਨੁਰਾਤਿ॥
ਉਹ ਮਨੁੱਖ ਦਿਨ ਰਾਤ ਪਰਮਾਤਮਾ ਦੇ ਹੀ ਆਸਰੇ ਰਹਿੰਦਾ ਹੈ,
Lean on God's Support, day and night.
प्रभ की टेक रहै दिनु राति ॥
ਪਾਰਬ੍ਰਹਮੁਕਰੇਜਿਸੁਦਾਤਿ॥੩॥
ਪਰਮਾਤਮਾ ਜਿਸ ਮਨੁੱਖ ਨੂੰ (ਆਪਣੇ ਨਾਮ ਦੀ) ਦਾਤ ਦੇਂਦਾ ਹੈ ॥੩॥
The Supreme Lord God has given this gift. ||3||
पारब्रहमु करे जिसु दाति ॥३॥
ਕਰਨਕਰਾਵਨਹਾਰਸੁਆਮੀ॥
ਹੇ ਸਭ ਕੁਝ ਕਰਨ ਜੋਗ ਸੁਆਮੀ! ਹੇ ਜੀਵਾਂ ਪਾਸੋਂ ਸਭ ਕੁਝ ਕਰਾਵਣ ਦੇ ਸਮਰਥ ਸੁਆਮੀ!
Our Lord and Master is the Creator, the Cause of causes.
करन करावनहार सुआमी ॥
ਸਗਲਘਟਾਕੇਅੰਤਰਜਾਮੀ॥
ਹੇ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ!
He is the Inner-knower, the Searcher of all hearts.
सगल घटा के अंतरजामी ॥
ਕਰਿਕਿਰਪਾਅਪਨੀਸੇਵਾਲਾਇ॥
ਮਿਹਰ ਕਰ ਕੇ (ਮੈਨੂੰ) ਆਪਣੀ ਸੇਵਾ-ਭਗਤੀ ਵਿਚ ਜੋੜੀ ਰੱਖ,
Bless me with Your Grace, Lord, and link me to Your service.
करि किरपा अपनी सेवा लाइ ॥
ਨਾਨਕਦਾਸਤੇਰੀਸਰਣਾਇ॥੪॥੩੧॥੪੪॥
(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ ॥੪॥੩੧॥੪੪॥
Slave Nanak has come to Your Sanctuary. ||4||31||44||
नानक दास तेरी सरणाइ ॥४॥३१॥४४॥
ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਲਾਜਮਰੈਜੋਨਾਮੁਨਲੇਵੈ॥
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਆਪਣੇ ਆਪ ਵਿਚ ਸ਼ਰਮ ਨਾਲ ਹੌਲਾ ਪੈ ਜਾਂਦਾ ਹੈ।
One who does not repeat the Naam, the Name of the Lord, shall die of shame.
लाज मरै जो नामु न लेवै ॥
ਨਾਮਬਿਹੂਨਸੁਖੀਕਿਉਸੋਵੈ॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸੁਖ ਦੀ ਨੀਂਦ ਨਹੀਂ ਸੌਂ ਸਕਦਾ।
Without the Name, how can he ever sleep in peace?
नाम बिहून सुखी किउ सोवै ॥
ਹਰਿਸਿਮਰਨੁਛਾਡਿਪਰਮਗਤਿਚਾਹੈ॥
(ਜਿਹੜਾ ਮਨੁੱਖ) ਹਰਿ-ਨਾਮ ਦਾ ਸਿਮਰਨ ਛੱਡ ਕੇ ਸਭ ਤੋਂ ਉੱਚੀ ਆਤਮਕ ਅਵਸਥਾ (ਹਾਸਲ ਕਰਨੀ) ਚਾਹੁੰਦਾ ਹੈ,
The mortal abandons meditative remembrance of the Lord, and then wishes for the state of supreme salvation;
हरि सिमरनु छाडि परम गति चाहै ॥