GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1102
Display Settings
Translations
ਗਿਆਨੁ​ਰਾਸਿ​ਨਾਮੁ​ਧਨੁ​ਸਉਪਿਓਨੁ​ਇਸੁ​ਸਉਦੇ​ਲਾਇਕ​॥​
ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ।
He has blessed me with the capital, the wealth of spiritual wisdom; He has made me worthy of this merchandise.
गिआनु रासि नामु धनु सउपिओनु इसु सउदे लाइक ॥
ਸਾਝੀ​ਗੁਰ​ਨਾਲਿ​ਬਹਾਲਿਆ​ਸਰਬ​ਸੁਖ​ਪਾਇਕ​॥​
ਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ।
He has made me a partner with the Guru; I have obtained all peace and comforts.
साझी गुर नालि बहालिआ सरब सुख पाइक ॥
ਮੈ​ਨਾਲਹੁ​ਕਦੇ​ਨ​ਵਿਛੁੜੈ​ਹਰਿ​ਪਿਤਾ​ਸਭਨਾ​ਗਲਾ​ਲਾਇਕ​॥੨੧॥​
ਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ॥੨੧॥
He is with me, and shall never separate from me; the Lord, my father, is potent to do everything. ||21||
मै नालहु कदे न विछुड़ै हरि पिता सभना गला लाइक ॥२१॥
ਸਲੋਕ​ਡਖਣੇ​ਮਃ​੫​॥​
Shalok, Dakhanay, Fifth Mahalaa:
सलोक डखणे मः ५ ॥
ਨਾਨਕ​ਕਚੜਿਆ​ਸਿਉ​ਤੋੜਿ​ਢੂਢਿ​ਸਜਣ​ਸੰਤ​ਪਕਿਆ​॥​
ਹੇ ਨਾਨਕ! (ਮਾਇਆ ਦੇ ਆਸਰੇ ਪ੍ਰੀਤ ਪਾਣ ਵਾਲਿਆਂ ਦੀ ਪ੍ਰੀਤ ਦੀ ਗੰਢ ਪੱਕੀ ਨਹੀਂ ਹੁੰਦੀ, ਸੋ) ਉਹਨਾਂ ਨਾਲੋਂ ਪ੍ਰੀਤ ਤੋੜ ਲੈ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ (ਉਹਨਾਂ ਨੂੰ ਸਦਾ ਨਿਭਣ ਵਾਲਾ ਸਾਥੀ ਨਾਹ ਸਮਝ)। ਗੁਰਮੁਖਾਂ ਦੀ, ਸੰਤ ਜਨਾਂ ਦੀ ਭਾਲ ਕਰ, ਉਹਨਾਂ ਦੀ ਪ੍ਰੀਤ ਪੱਕੀ ਹੁੰਦੀ ਹੈ (ਕਿਉਂਕਿ ਉਹਨਾਂ) ਨੂੰ ਕੋਈ ਸੁਆਰਥ ਨਹੀਂ ਹੁੰਦਾ।
O Nanak, break away from the false, and seek out the Saints, your true friends.
नानक कचड़िआ सिउ तोड़ि ढूढि सजण संत पकिआ ॥
ਓਇ​ਜੀਵੰਦੇ​ਵਿਛੁੜਹਿ​ਓਇ​ਮੁਇਆ​ਨ​ਜਾਹੀ​ਛੋੜਿ​॥੧॥​
ਸੁਆਰਥੀ ਤਾਂ ਜੀਊਂਦਿਆਂ ਹੀ (ਦਿਲੋਂ) ਵਿੱਛੁੜੇ ਰਹਿੰਦੇ ਹਨ, ਪਰ ਗੁਰਮੁਖ ਸਤਸੰਗੀ ਮਰਨ ਤੇ ਭੀ ਸਾਥ ਨਹੀਂ ਛੱਡਦੇ (ਪ੍ਰਭੂ-ਪਿਆਰ ਦੀ ਦਾਤ ਲਈ ਅਰਦਾਸ ਕਰਦੇ ਹਨ) ॥੧॥
The false shall leave you, even while you are still alive; but the Saints shall not forsake you, even when you are dead. ||1||
ओइ जीवंदे विछुड़हि ओइ मुइआ न जाही छोड़ि ॥१॥
ਮਃ​੫​॥​
Fifth Mahalaa:
मः ५ ॥
ਨਾਨਕ​ਬਿਜੁਲੀਆ​ਚਮਕੰਨਿ​ਘੁਰਨਿੑ​ਘਟਾ​ਅਤਿ​ਕਾਲੀਆ​॥​
ਹੇ ਨਾਨਕ! (ਸਾਵਣ ਦੀ ਰੁੱਤੇ ਜਦੋਂ) ਬੱਦਲਾਂ ਦੀਆਂ ਗੂੜ੍ਹੀਆਂ ਕਾਲੀਆਂ ਘਟਾਵਾਂ ਗੱਜਦੀਆਂ ਹਨ, (ਉਹਨਾਂ ਵਿਚ) ਬਿਜਲੀਆਂ ਚਮਕਦੀਆਂ ਹਨ,
O Nanak, the lightning flashes, and thunder echoes in the dark black clouds.
नानक बिजुलीआ चमकंनि घुरनि घटा अति कालीआ ॥
ਬਰਸਨਿ​ਮੇਘ​ਅਪਾਰ​ਨਾਨਕ​ਸੰਗਮਿ​ਪਿਰੀ​ਸੁਹੰਦੀਆ​॥੨॥​
ਤੇ ਬੱਦਲ ਮੁਹਲੇ-ਧਾਰ ਵਰ੍ਹਦੇ ਹਨ (ਤਦੋਂ ਕੈਸਾ ਸੁਹਾਵਣਾ ਸਮਾ ਹੁੰਦਾ ਹੈ); ਪਰ ਇਹ ਕਾਲੀਆਂ ਘਟਾਵਾਂ (ਇਸਤ੍ਰੀ ਨੂੰ) ਪਤੀ ਦੇ ਮਿਲਾਪ ਵਿਚ ਹੀ ਸੋਹਣੀਆਂ ਲੱਗਦੀਆਂ ਹਨ ॥੨॥
The downpour from the clouds is heavy; O Nanak, the soul-brides are exalted and embellished with their Beloved. ||2||
बरसनि मेघ अपार नानक संगमि पिरी सुहंदीआ ॥२॥
ਮਃ​੫​॥​
Fifth Mahalaa:
मः ५ ॥
ਜਲ​ਥਲ​ਨੀਰਿ​ਭਰੇ​ਸੀਤਲ​ਪਵਣ​ਝੁਲਾਰਦੇ​॥​
ਹੇ ਨਾਨਕ! (ਜੇਠ ਹਾੜ ਦੀਆਂ ਲੋਆਂ ਪਿਛੋਂ ਵਰਖਾ ਰੁੱਤੇ) ਟੋਏ-ਟਿੱਬੇ (ਮੀਂਹ ਦੇ) ਪਾਣੀ ਨਾਲ ਭਰੇ ਹੋਏ ਹੋਣ, ਠੰਢੀਆਂ ਹਵਾਵਾਂ ਵਗਦੀਆਂ ਹੋਣ,
The ponds and the lands are overflowing with water, and the cold wind is blowing.
जल थल नीरि भरे सीतल पवण झुलारदे ॥
ਸੇਜੜੀਆ​ਸੋਇੰਨ​ਹੀਰੇ​ਲਾਲ​ਜੜੰਦੀਆ​॥​
ਸੋਨੇ ਦਾ ਪਲੰਘ ਹੋਵੇ ਜਿਸ ਵਿਚ ਹੀਰੇ ਲਾਲ ਜੜੇ ਹੋਏ ਹੋਣ,
Her bed is adorned with gold, diamonds and rubies;
सेजड़ीआ सोइंन हीरे लाल जड़ंदीआ ॥
ਸੁਭਰ​ਕਪੜ​ਭੋਗ​ਨਾਨਕ​ਪਿਰੀ​ਵਿਹੂਣੀ​ਤਤੀਆ​॥੩॥​
ਸਗਨਾਂ ਦੇ ਸਾਲੂ ਪਹਿਨਣ ਨੂੰ ਹੋਣ, (ਪਰ ਜੇ ਇਸਤ੍ਰੀ ਨੂੰ ਆਪਣੇ) ਪਤੀ ਤੋਂ ਵਿਛੋੜਾ ਹੈ ਤਾਂ (ਇਹ ਸਾਰੇ ਸੁਹਾਵਣੇ ਪਦਾਰਥ ਹਿਰਦੇ ਨੂੰ ਪੁਚਾਣ ਦੇ ਥਾਂ) ਸੜਨ ਪੈਦਾ ਕਰਦੇ ਹਨ ॥੩॥
she is blessed with beautiful gowns and delicacies, O Nanak, but without her Beloved, she burns in agony. ||3||
सुभर कपड़ भोग नानक पिरी विहूणी ततीआ ॥३॥
ਪਉੜੀ​॥​
Pauree:
पउड़ी ॥
ਕਾਰਣੁ​ਕਰਤੈ​ਜੋ​ਕੀਆ​ਸੋਈ​ਹੈ​ਕਰਣਾ​॥​
ਹੇ ਪ੍ਰਾਣੀ! ਜੋ ਸਬੱਬ ਕਰਤਾਰ ਨੇ ਬਣਾਇਆ ਹੈ ਉਹੀ ਬਣਨਾ ਹੈ।
He does the deeds which the Creator causes him to do.
कारणु करतै जो कीआ सोई है करणा ॥
ਜੇ​ਸਉ​ਧਾਵਹਿ​ਪ੍ਰਾਣੀਆ​ਪਾਵਹਿ​ਧੁਰਿ​ਲਹਣਾ​॥​
ਜੇ ਤੂੰ ਸੈਂਕੜੇ ਵਾਰੀ ਦੌੜਦਾ ਫਿਰੇਂ, ਜੋ ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ) ਲਹਣਾ (ਲਿਖਿਆ) ਹੈ ਉਹੀ ਪ੍ਰਾਪਤ ਕਰੇਂਗਾ।
Even if you run in hundreds of directions, O mortal, you shall still receive what you are pre-destined to receive.
जे सउ धावहि प्राणीआ पावहि धुरि लहणा ॥
ਬਿਨੁ​ਕਰਮਾ​ਕਿਛੂ​ਨ​ਲਭਈ​ਜੇ​ਫਿਰਹਿ​ਸਭ​ਧਰਣਾ​॥​
ਸਾਰੀ ਧਰਤੀ ਉਤੇ ਭੀ ਜੇ ਭਟਕਦਾ ਫਿਰੇਂ, ਤਾਂ ਭੀ ਪ੍ਰਭੂ ਦੀ ਮੇਹਰ ਤੋਂ ਬਿਨਾ ਕੁਝ ਨਹੀਂ ਮਿਲੇਗਾ (ਇਸ ਵਾਸਤੇ ਉਸ ਦੀ ਮੇਹਰ ਦਾ ਪਾਤਰ ਬਣ)।
Without good karma, you shall obtain nothing, even if you wander across the whole world.
बिनु करमा किछू न लभई जे फिरहि सभ धरणा ॥
ਗੁਰ​ਮਿਲਿ​ਭਉ​ਗੋਵਿੰਦ​ਕਾ​ਭੈ​ਡਰੁ​ਦੂਰਿ​ਕਰਣਾ​॥​
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਡਰ (ਹਿਰਦੇ ਵਿਚ ਵਸਾਇਆ ਹੈ), ਪ੍ਰਭੂ ਨੇ ਉਸ ਦਾ ਦੁਨੀਆਵੀ ਡਰਾਂ ਦਾ ਸਹਿਮ ਦੂਰ ਕਰ ਦਿੱਤਾ ਹੈ।
Meeting with the Guru, you shall know the Fear of God, and other fears shall be taken away.
गुर मिलि भउ गोविंद का भै डरु दूरि करणा ॥
ਭੈ​ਤੇ​ਬੈਰਾਗੁ​ਊਪਜੈ​ਹਰਿ​ਖੋਜਤ​ਫਿਰਣਾ​॥​
ਪਰਮਾਤਮਾ ਦੇ ਡਰ ਤੋਂ ਹੀ ਦੁਨੀਆ ਵਲੋਂ ਵੈਰਾਗ ਪੈਦਾ ਹੁੰਦਾ ਹੈ, ਮਨੁੱਖ ਪ੍ਰਭੂ ਦੀ ਖੋਜ ਵਿਚ ਲੱਗ ਜਾਂਦਾ ਹੈ।
Through the Fear of God, the attitude of detachment wells up, and one sets out in search of the Lord.
भै ते बैरागु ऊपजै हरि खोजत फिरणा ॥
ਖੋਜਤ​ਖੋਜਤ​ਸਹਜੁ​ਉਪਜਿਆ​ਫਿਰਿ​ਜਨਮਿ​ਨ​ਮਰਣਾ​॥​
ਪਰਮਾਤਮਾ ਦੀ ਖੋਜ ਕਰਦਿਆਂ ਕਰਦਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਅਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Searching and searching, intuitive wisdom wells up, and then, one is not born to die again.
खोजत खोजत सहजु उपजिआ फिरि जनमि न मरणा ॥
ਹਿਆਇ​ਕਮਾਇ​ਧਿਆਇਆ​ਪਾਇਆ​ਸਾਧ​ਸਰਣਾ​॥​
ਜਿਸ ਨੂੰ ਗੁਰੂ ਦੀ ਸਰਨ ਪ੍ਰਾਪਤ ਹੋ ਗਈ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ ਨਾਮ ਦੀ ਕਮਾਈ ਕੀਤੀ।
Practicing meditation within my heart, I have found the Sanctuary of the Holy.
हिआइ कमाइ धिआइआ पाइआ साध सरणा ॥
ਬੋਹਿਥੁ​ਨਾਨਕ​ਦੇਉ​ਗੁਰੁ​ਜਿਸੁ​ਹਰਿ​ਚੜਾਏ​ਤਿਸੁ​ਭਉਜਲੁ​ਤਰਣਾ​॥੨੨॥​
(ਹੇ ਪ੍ਰਾਣੀ!) ਗੁਰੂ ਨਾਨਕ ਦੇਵ (ਆਤਮਕ) ਜਹਾਜ਼ ਹੈ, ਹਰੀ ਨੇ ਜਿਸ ਨੂੰ ਇਸ ਜਹਾਜ਼ ਵਿਚ ਬਿਠਾ ਦਿੱਤਾ, ਉਸ ਨੇ ਸੰਸਾਰ-ਸਮੁੰਦਰ ਨੂੰ ਤਰ ਲਿਆ ॥੨੨॥
Whoever the Lord places on the boat of Guru Nanak, is carried across the terrifying world-ocean. ||22||
बोहिथु नानक देउ गुरु जिसु हरि चड़ाए तिसु भउजलु तरणा ॥२२॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਪਹਿਲਾ​ਮਰਣੁ​ਕਬੂਲਿ​ਜੀਵਣ​ਕੀ​ਛਡਿ​ਆਸ​॥​
(ਪਰਮਾਤਮਾ ਵਲੋਂ ਸੁਨੇਹਾ ਹੈ-ਹੇ ਬੰਦੇ!) ਜੇ ਪਹਿਲਾਂ (ਹਉਮੈ ਮਮਤਾ ਦਾ) ਤਿਆਗ ਪਰਵਾਨ ਕਰੇਂ, ਤੇ (ਸੁਆਰਥ-ਭਰੀ) ਜ਼ਿੰਦਗੀ ਦੀ ਤਾਂਘ ਛੱਡ ਦੇਵੇਂ,
First, accept death, and give up any hope of life.
पहिला मरणु कबूलि जीवण की छडि आस ॥
ਹੋਹੁ​ਸਭਨਾ​ਕੀ​ਰੇਣੁਕਾ​ਤਉ​ਆਉ​ਹਮਾਰੈ​ਪਾਸਿ​॥੧॥​
ਜੇ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏਂ, ਤਦੋਂ ਹੀ ਤੂੰ ਮੇਰੇ ਨੇੜੇ ਆ ਸਕਦਾ ਹੈਂ ॥੧॥
Become the dust of the feet of all, and then, you may come to me. ||1||
होहु सभना की रेणुका तउ आउ हमारै पासि ॥१॥
ਮਃ​੫​॥​
Fifth Mahalaa:
मः ५ ॥
ਮੁਆ​ਜੀਵੰਦਾ​ਪੇਖੁ​ਜੀਵੰਦੇ​ਮਰਿ​ਜਾਨਿ​॥​
ਅਸਲ ਵਿਚ ਉਸੇ ਬੰਦੇ ਨੂੰ ਜਿਊਂਦਾ ਸਮਝੋ ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਜੇਹੜੇ ਨਿਰੇ ਦੁਨੀਆ ਦੇ ਰੰਗ ਮਾਣਦੇ ਹਨ ਉਹ ਆਤਮਕ ਮੌਤੇ ਮਰ ਜਾਂਦੇ ਹਨ।
See, that only one who has died, truly lives; one who is alive, consider him dead.
मुआ जीवंदा पेखु जीवंदे मरि जानि ॥
ਜਿਨੑਾ​ਮੁਹਬਤਿ​ਇਕ​ਸਿਉ​ਤੇ​ਮਾਣਸ​ਪਰਧਾਨ​॥੨॥​
ਉਹੀ ਮਨੁੱਖ ਸ਼ਿਰੋਮਣੀ (ਕਹੇ ਜਾਂਦੇ ਹਨ), ਜਿਨ੍ਹਾਂ ਦਾ ਪਿਆਰ ਇੱਕ ਪਰਮਾਤਮਾ ਨਾਲ ਹੈ ॥੨॥
Those who are in love with the One Lord, are the supreme people. ||2||
जिना मुहबति इक सिउ ते माणस परधान ॥२॥
ਮਃ​੫​॥​
Fifth Mahalaa:
मः ५ ॥
ਜਿਸੁ​ਮਨਿ​ਵਸੈ​ਪਾਰਬ੍ਰਹਮੁ​ਨਿਕਟਿ​ਨ​ਆਵੈ​ਪੀਰ​॥​
ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ, ਕੋਈ ਦੁੱਖ-ਕਲੇਸ਼ ਉਸ ਦੇ ਨੇੜੇ ਢੁਕਦਾ,
Pain does not even approach that person, within whose mind God abides.
जिसु मनि वसै पारब्रहमु निकटि न आवै पीर ॥
ਭੁਖ​ਤਿਖ​ਤਿਸੁ​ਨ​ਵਿਆਪਈ​ਜਮੁ​ਨਹੀ​ਆਵੈ​ਨੀਰ​॥੩॥​
ਮਾਇਆ ਦੀ ਭੁੱਖ-ਤ੍ਰੇਹ ਉਸ ਉਤੇ ਆਪਣਾ ਦਬਾਉ ਨਹੀਂ ਪਾ ਸਕਦੀ, ਮੌਤ ਦਾ ਡਰ (ਭੀ) ਉਸ ਦੇ ਨੇੜੇ ਨਹੀਂ ਆਉਂਦਾ ॥੩॥
Hunger and thirst do not affect him, and the Messenger of Death does not approach him. ||3||
भुख तिख तिसु न विआपई जमु नही आवै नीर ॥३॥
ਪਉੜੀ​॥​
Pauree:
पउड़ी ॥
ਕੀਮਤਿ​ਕਹਣੁ​ਨ​ਜਾਈਐ​ਸਚੁ​ਸਾਹ​ਅਡੋਲੈ​॥​
ਹੇ ਸਦਾ-ਥਿਰ ਤੇ ਕਦੇ ਨ ਡੋਲਣ ਵਾਲੇ ਸ਼ਾਹ! ਤੇਰਾ ਮੁੱਲ ਨਹੀਂ ਦੱਸਿਆ ਜਾ ਸਕਦਾ।
Your worth cannot be estimated, O True, Unmoving Lord God.
कीमति कहणु न जाईऐ सचु साह अडोलै ॥
ਸਿਧ​ਸਾਧਿਕ​ਗਿਆਨੀ​ਧਿਆਨੀਆ​ਕਉਣੁ​ਤੁਧੁਨੋ​ਤੋਲੈ​॥​
ਜੋਗ-ਸਾਧਨਾਂ ਵਿਚ ਪੁਗੇ ਹੋਏ ਜੋਗੀ, ਸਾਧਨਾਂ ਕਰਨ ਵਾਲੇ, ਗਿਆਨ-ਚਰਚਾ ਕਰਨ ਵਾਲੇ ਤੇ ਸਮਾਧੀਆਂ ਲਾਣ ਵਾਲੇ-ਇਹਨਾਂ ਵਿਚੋਂ ਕੇਹੜਾ ਹੈ ਜੋ ਤੇਰਾ ਮੁੱਲ ਪਾ ਸਕੇ?
The Siddhas, seekers, spiritual teachers and meditators - who among them can measure You?
सिध साधिक गिआनी धिआनीआ कउणु तुधुनो तोलै ॥
ਭੰਨਣ​ਘੜਣ​ਸਮਰਥੁ​ਹੈ​ਓਪਤਿ​ਸਭ​ਪਰਲੈ​॥​
ਪ੍ਰਭੂ (ਸ੍ਰਿਸ਼ਟੀ ਨੂੰ) ਪੈਦਾ ਕਰਨ ਤੇ ਨਾਸ ਕਰਨ ਦੇ ਸਮਰੱਥ ਹੈ, (ਸ੍ਰਿਸ਼ਟੀ ਦੀ) ਉਤਪੱਤੀ ਭੀ ਉਹੀ ਕਰਦਾ ਹੈ ਤੇ ਨਾਸ ਭੀ ਉਹੀ।
You are all-powerful, to form and break; You create and destroy all.
भंनण घड़ण समरथु है ओपति सभ परलै ॥
ਕਰਣ​ਕਾਰਣ​ਸਮਰਥੁ​ਹੈ​ਘਟਿ​ਘਟਿ​ਸਭ​ਬੋਲੈ​॥​
ਜਗਤ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਹਰੇਕ ਜੀਵ ਦੇ ਅੰਦਰ ਉਹੀ ਬੋਲਦਾ ਹੈ।
You are all-powerful to act, and inspire all to act; You speak through each and every heart.
करण कारण समरथु है घटि घटि सभ बोलै ॥
ਰਿਜਕੁ​ਸਮਾਹੇ​ਸਭਸੈ​ਕਿਆ​ਮਾਣਸੁ​ਡੋਲੈ​॥​
ਹਰੇਕ ਜੀਵ ਨੂੰ ਰਿਜ਼ਕ ਅਪੜਾਂਦਾ ਹੈ, ਮਨੁੱਖ ਵਿਅਰਥ ਹੀ ਘਾਬਰਦਾ ਹੈ।
You give sustenance to all; why should mankind waver?
रिजकु समाहे सभसै किआ माणसु डोलै ॥
ਗਹਿਰ​ਗਭੀਰੁ​ਅਥਾਹੁ​ਤੂ​ਗੁਣ​ਗਿਆਨ​ਅਮੋਲੈ​॥​
ਹੇ ਪ੍ਰਭੂ! ਤੂੰ ਡੂੰਘਾ ਹੈਂ ਸਿਆਣਾ ਹੈਂ, ਤੇਰੀ ਹਾਥ ਨਹੀਂ ਪੈ ਸਕਦੀ। ਤੇਰੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਤੇਰੇ ਗਿਆਨ ਦਾ ਮੁੱਲ ਨਹੀਂ ਪੈ ਸਕਦਾ।
You are deep, profound and unfathomable; Your virtuous spiritual wisdom is priceless.
गहिर गभीरु अथाहु तू गुण गिआन अमोलै ॥
ਸੋਈ​ਕੰਮੁ​ਕਮਾਵਣਾ​ਕੀਆ​ਧੁਰਿ​ਮਉਲੈ​॥​
ਜੀਵ ਉਹੀ ਕੰਮ ਕਰਦਾ ਹੈ ਜੋ ਧੁਰੋਂ ਕਰਤਾਰ ਨੇ ਉਸ ਵਾਸਤੇ ਮਿਥ ਦਿੱਤਾ ਹੈ (ਭਾਵ, ਉਸ ਦੇ ਕੀਤੇ ਕਰਮਾਂ ਅਨੁਸਾਰ ਜਿਹੋ ਜਿਹੇ ਸੰਸਕਾਰ ਜੀਵ ਦੇ ਅੰਦਰ ਪਾ ਦਿੱਤੇ ਹਨ)।
They do the deeds which they are pre-ordained to do.
सोई कंमु कमावणा कीआ धुरि मउलै ॥
ਤੁਧਹੁ​ਬਾਹਰਿ​ਕਿਛੁ​ਨਹੀ​ਨਾਨਕੁ​ਗੁਣ​ਬੋਲੈ​॥੨੩॥੧॥੨॥​
ਹੇ ਪ੍ਰਭੂ! ਤੈਥੋਂ ਆਕੀ ਹੋ ਕੇ (ਜਗਤ ਵਿਚ) ਕੁਝ ਨਹੀਂ ਵਰਤ ਰਿਹਾ। ਨਾਨਕ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹੈ ॥੨੩॥੧॥੨॥
Without You, there is nothing at all; Nanak chants Your Glorious Praises. ||23||1||2||
तुधहु बाहरि किछु नही नानकु गुण बोलै ॥२३॥१॥२॥
ਰਾਗੁ​ਮਾਰੂ​ਬਾਣੀ​ਕਬੀਰ​ਜੀਉ​ਕੀ​॥​
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।
Raag Maaroo, The Word Of Kabeer Jee:
रागु मारू बाणी कबीर जीउ की ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪਡੀਆ​ਕਵਨ​ਕੁਮਤਿ​ਤੁਮ​ਲਾਗੇ​॥​
ਹੇ ਪੰਡਿਤ! ਤੁਸੀਂ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ?
O Pandit, O religious scholar, in what foul thoughts are you engaged?
पडीआ कवन कुमति तुम लागे ॥
ਬੂਡਹੁਗੇ​ਪਰਵਾਰ​ਸਕਲ​ਸਿਉ​ਰਾਮੁ​ਨ​ਜਪਹੁ​ਅਭਾਗੇ​॥੧॥​ਰਹਾਉ​॥​
ਹੇ ਮੰਦ-ਭਾਗੀ ਪਾਂਡੇ! ਤੁਸੀਂ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ (ਸੰਸਾਰ-ਸਮੁੰਦਰ ਵਿਚ) ਡੁੱਬ ਜਾਉਗੇ ॥੧॥ ਰਹਾਉ ॥
You shall be drowned, along with your family, if you do not meditate on the Lord, you unfortunate person. ||1||Pause||
बूडहुगे परवार सकल सिउ रामु न जपहु अभागे ॥१॥ रहाउ ॥
ਬੇਦ​ਪੁਰਾਨ​ਪੜੇ​ਕਾ​ਕਿਆ​ਗੁਨੁ​ਖਰ​ਚੰਦਨ​ਜਸ​ਭਾਰਾ​॥​
(ਹੇ ਪਾਂਡੇ! ਤੂੰ ਮਾਣ ਕਰਦਾ ਹੈਂ ਕਿ ਤੂੰ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਿਆ ਹੋਇਆ ਹੈਂ, ਪਰ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ (ਜੇ ਨਾਮ ਤੋਂ ਸੁੰਞਾ ਰਿਹਾ; ਇਹ ਤਾਂ ਦਿਮਾਗ਼ ਉੱਤੇ ਭਾਰ ਹੀ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਲੱਦਾ ਲੱਦ ਲਿਆ।
What is the use of reading the Vedas and the Puraanas? It is like loading a donkey with sandalwood.
बेद पुरान पड़े का किआ गुनु खर चंदन जस भारा ॥