GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 109
Display Settings
Translations
ਮਾਂਝ​ਮਹਲਾ​੫​॥​
Maajh, Fifth Mahalaa:
मांझ महला ५ ॥
ਝੂਠਾ​ਮੰਗਣੁ​ਜੇ​ਕੋਈ​ਮਾਗੈ​॥​
ਜੇ ਕੋਈ ਮਨੁੱਖ (ਸਦਾ) ਨਾਸਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹੇ (ਤੇ ਨਾਮ ਸਿਮਰਨ ਦੀ ਦਾਤ ਕਦੇ ਭੀ ਨਾਹ ਮੰਗੇ),
One who asks for a false gift,
झूठा मंगणु जे कोई मागै ॥
ਤਿਸ​ਕਉ​ਮਰਤੇ​ਘੜੀ​ਨ​ਲਾਗੈ​॥​
ਉਸ ਨੂੰ ਆਤਮਕ ਮੌਤ ਸਹੇੜਦਿਆਂ ਚਿਰ ਨਹੀਂ ਲਗਦਾ।
shall not take even an instant to die.
तिस कउ मरते घड़ी न लागै ॥
ਪਾਰਬ੍ਰਹਮੁ​ਜੋ​ਸਦ​ਹੀ​ਸੇਵੈ​ਸੋ​ਗੁਰ​ਮਿਲਿ​ਨਿਹਚਲੁ​ਕਹਣਾ​॥੧॥​
ਜੇਹੜਾ ਮਨੁੱਖ ਸਦਾ ਹੀ ਪਰਮੇਸ਼ਰ ਦੀ ਸੇਵਾ-ਭਗਤੀ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਅਡੋਲ ਹੋ ਗਿਆ ਕਿਹਾ ਜਾ ਸਕਦਾ ਹੈ ॥੧॥
But one who continually serves the Supreme Lord God and meets the Guru, is said to be immortal. ||1||
पारब्रहमु जो सद ही सेवै सो गुर मिलि निहचलु कहणा ॥१॥
ਪ੍ਰੇਮ​ਭਗਤਿ​ਜਿਸ​ਕੈ​ਮਨਿ​ਲਾਗੀ​॥​
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਪਿਆਰ-ਭਰੀ ਭਗਤੀ (ਦੀ ਲਿਵ) ਲੱਗ ਜਾਂਦੀ ਹੈ,
One whose mind is dedicated to loving devotional worship
प्रेम भगति जिस कै मनि लागी ॥
ਗੁਣ​ਗਾਵੈ​ਅਨਦਿਨੁ​ਨਿਤਿ​ਜਾਗੀ​॥​
ਜੇਹੜਾ ਮਨੁੱਖ ਹਰ ਰੋਜ਼ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,
sings His Glorious Praises night and day, and remains forever awake and aware.
गुण गावै अनदिनु निति जागी ॥
ਬਾਹ​ਪਕੜਿ​ਤਿਸੁ​ਸੁਆਮੀ​ਮੇਲੈ​ਜਿਸ​ਕੈ​ਮਸਤਕਿ​ਲਹਣਾ​॥੨॥​
(ਉਸ ਦੀ) ਬਾਂਹ ਫੜ ਕੇ ਉਸ ਨੂੰ ਮਾਲਕ-ਪ੍ਰਭੂ (ਆਪਣੇ ਨਾਲ) ਮਿਲਾ ਲੈਂਦਾ ਹੈ (ਪਰ ਇਹ ਦਾਤ ਉਸੇ ਨੂੰ ਪ੍ਰਾਪਤ ਹੁੰਦੀ ਹੈ) ਜਿਸ ਦੇ ਮੱਥੇ ਉਤੇ ਇਹ ਦਾਤ ਹਾਸਲ ਕਰਨ ਦਾ ਲੇਖ ਮੌਜੂਦ ਹੋਵੇ (ਭਾਵ, ਜਿਸ ਦੇ ਅੰਦਰ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਅਨੁਸਾਰ ਸੇਵਾ-ਭਗਤੀ ਦੇ ਸੰਸਕਾਰ ਮੌਜੂਦ ਹੋਣ, ਗੁਰੂ ਨੂੰ ਮਿਲ ਕੇ ਉਸ ਦੇ ਉਹ ਸੰਸਕਾਰ ਜਾਗ ਪੈਂਦੇ ਹਨ) ॥੨॥
Taking him by the hand, the Lord and Master merges into Himself that person, upon whose forehead such destiny is written. ||2||
बाह पकड़ि तिसु सुआमी मेलै जिस कै मसतकि लहणा ॥२॥
ਚਰਨ​ਕਮਲ​ਭਗਤਾਂ​ਮਨਿ​ਵੁਠੇ​॥​
ਭਗਤਾਂ ਦੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ (ਸਦਾ) ਵੱਸਦੇ ਰਹਿੰਦੇ ਹਨ।
His Lotus Feet dwell in the minds of His devotees.
चरन कमल भगतां मनि वुठे ॥
ਵਿਣੁ​ਪਰਮੇਸਰ​ਸਗਲੇ​ਮੁਠੇ​॥​
(ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਜਾਣਦੇ ਹਨ ਕਿ) ਪਰਮੇਸਰ ਦੇ ਚਰਨਾਂ ਵਿਚ ਜੁੜਨ ਤੋਂ ਬਿਨਾ ਸਾਰੇ ਹੀ ਜੀਵ (ਮਾਇਆ ਦੇ ਕਾਮਾਦਿਕ ਦੂਤਾਂ ਦੀ ਹੱਥੀਂ) ਲੁੱਟੇ ਜਾਂਦੇ ਹਨ।
Without the Transcendent Lord, all are plundered.
विणु परमेसर सगले मुठे ॥
ਸੰਤ​ਜਨਾਂ​ਕੀ​ਧੂੜਿ​ਨਿਤ​ਬਾਂਛਹਿ​ਨਾਮੁ​ਸਚੇ​ਕਾ​ਗਹਣਾ​॥੩॥​
ਜੇਹੜੇ ਮਨੁੱਖ ਅਜੇਹੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਸਦਾ ਲੋੜਦੇ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਜੋ ਉਹਨਾਂ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ ॥੩॥
I long for the dust of the feet of His humble servants. The Name of the True Lord is my decoration. ||3||
संत जनां की धूड़ि नित बांछहि नामु सचे का गहणा ॥३॥
ਊਠਤ​ਬੈਠਤ​ਹਰਿ​ਹਰਿ​ਗਾਈਐ​॥​
(ਹੇ ਭਾਈ!) ਉਠਦਿਆਂ ਬਹਿੰਦਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ,
Standing up and sitting down, I sing the Name of the Lord, Har, Har.
ऊठत बैठत हरि हरि गाईऐ ॥
ਜਿਸੁ​ਸਿਮਰਤ​ਵਰੁ​ਨਿਹਚਲੁ​ਪਾਈਐ​॥​
ਕਿਉਂਕਿ ਉਸ ਦਾ ਸਿਮਰਨ ਕੀਤਿਆਂ ਉਹ ਖਸਮ-ਪ੍ਰਭੂ ਮਿਲ ਪੈ ਜਾਂਦਾ ਹੈ ਜੋ ਸਦਾ ਅਟੱਲ ਰਹਿਣ ਵਾਲਾ ਹੈ।
Meditating in remembrance on Him, I obtain my Eternal Husband Lord.
जिसु सिमरत वरु निहचलु पाईऐ ॥
ਨਾਨਕ​ਕਉ​ਪ੍ਰਭ​ਹੋਇ​ਦਇਆਲਾ​ਤੇਰਾ​ਕੀਤਾ​ਸਹਣਾ​॥੪॥੪੩॥੫੦॥​
ਹੇ ਨਾਨਕ! (ਆਖ-ਹੇ ਪ੍ਰਭੂ!) ਜਿਸ ਉਤੇ ਤੂੰ ਦਇਆਵਾਨ ਹੁੰਦਾ ਹੈਂ (ਉਹ ਉਠਦਿਆਂ ਬੈਠਦਿਆਂ ਤੇਰਾ ਨਾਮ ਸਿਮਰਦਾ ਹੈ ਤੇ ਇਸ ਤਰ੍ਹਾਂ) ਉਸ ਨੂੰ ਤੇਰੀ ਰਜ਼ਾ ਪਿਆਰੀ ਲਗਦੀ ਹੈ ॥੪॥੪੩॥੫੦॥
God has become merciful to Nanak. I cheerfully accept Your Will. ||4||43||50||
नानक कउ प्रभ होइ दइआला तेरा कीता सहणा ॥४॥४३॥५०॥
ਰਾਗੁ​ਮਾਝ​ਅਸਟਪਦੀਆ​ਮਹਲਾ​੧​ਘਰੁ​੧​॥​
Raag Maajh, Ashtapadees: First Mahalaa, First House:
रागु माझ असटपदीआ महला १ घरु १ ॥
ੴ​ਸਤਿਗੁਰ​ਪ੍ਰਸਾਦਿ​॥​
One Universal Creator God. By The Grace Of The True Guru:
ੴ सतिगुर प्रसादि ॥
ਸਬਦਿ​ਰੰਗਾਏ​ਹੁਕਮਿ​ਸਬਾਏ​॥​
ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜੇ ਤੇਰੇ ਹੁਕਮ ਵਿਚ ਤੁਰਦੇ ਹਨ,
By His Command, all are attuned to the Word of the Shabad,
सबदि रंगाए हुकमि सबाए ॥
ਸਚੀ​ਦਰਗਹ​ਮਹਲਿ​ਬੁਲਾਏ​॥​
ਉਹ ਸਾਰੇ ਤੇਰੀ ਸਦਾ-ਥਿਰ ਦਰਗਾਹ ਵਿਚ ਤੇਰੇ ਮਹਲ ਵਿਚ ਸੱਦ ਲਏ ਜਾਂਦੇ ਹਨ।
and all are called to the Mansion of His Presence, the True Court of the Lord.
सची दरगह महलि बुलाए ॥
ਸਚੇ​ਦੀਨ​ਦਇਆਲ​ਮੇਰੇ​ਸਾਹਿਬਾ​ਸਚੇ​ਮਨੁ​ਪਤੀਆਵਣਿਆ​॥੧॥​
ਹੇ ਸਦਾ-ਥਿਰ ਰਹਿਣ ਵਾਲੇ! ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਮਾਲਿਕ! ਉਨ੍ਹਾਂ ਨੇ ਆਪਣੇ ਮਨ ਨੂੰ ਤੇਰੇ ਸਦਾ-ਥਿਰ ਨਾਮ ਵਿਚ ਗਿਝਾ ਲਿਆ ਹੈ ॥੧॥
O my True Lord and Master, Merciful to the meek, my mind is pleased and appeased by the Truth. ||1||
सचे दीन दइआल मेरे साहिबा सचे मनु पतीआवणिआ ॥१॥
ਹਉ​ਵਾਰੀ​ਜੀਉ​ਵਾਰੀ​ਸਬਦਿ​ਸੁਹਾਵਣਿਆ​॥​
ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਹਾਂ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ,
I am a sacrifice, my soul is a sacrifice, to those who are adorned with the Word of the Shabad.
हउ वारी जीउ वारी सबदि सुहावणिआ ॥
ਅੰਮ੍ਰਿਤ​ਨਾਮੁ​ਸਦਾ​ਸੁਖਦਾਤਾ​ਗੁਰਮਤੀ​ਮੰਨਿ​ਵਸਾਵਣਿਆ​॥੧॥​ਰਹਾਉ​॥​
ਅਤੇ ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਪ੍ਰਭੂ-ਨਾਮ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾ ਲਿਆ ਹੈ ॥੧॥ ਰਹਾਉ ॥
The Ambrosial Naam, the Name of the Lord, is forever the Giver of Peace. Through the Guru's Teachings, it dwells in the mind. ||1||Pause||
अंम्रित नामु सदा सुखदाता गुरमती मंनि वसावणिआ ॥१॥ रहाउ ॥
ਨਾ​ਕੋ​ਮੇਰਾ​ਹਉ​ਕਿਸੁ​ਕੇਰਾ​॥​
(ਦੁਨੀਆ ਵਿਚ) ਕੋਈ ਭੀ ਮੇਰਾ ਸਦਾ ਦਾ ਸਾਥੀ ਨਹੀਂ ਹੈ, ਮੈਂ ਭੀ ਕਿਸੇ ਦਾ ਸਦਾ ਲਈ ਸਾਥੀ ਨਹੀਂ ਹਾਂ।
No one is mine, and I am no one else's.
ना को मेरा हउ किसु केरा ॥
ਸਾਚਾ​ਠਾਕੁਰੁ​ਤ੍ਰਿਭਵਣਿ​ਮੇਰਾ​॥​
ਮੇਰਾ ਸਦਾ ਵਾਸਤੇ ਪਾਲਣ ਵਾਲਾ ਸਿਰਫ਼ ਉਹੀ (ਪ੍ਰਭੂ) ਹੈ, ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।
The True Lord and Master of the three worlds is mine.
साचा ठाकुरु त्रिभवणि मेरा ॥
ਹਉਮੈ​ਕਰਿ​ਕਰਿ​ਜਾਇ​ਘਣੇਰੀ​ਕਰਿ​ਅਵਗਣ​ਪਛੋਤਾਵਣਿਆ​॥੨॥​
'ਮੈ ਵੱਡਾ ਹਾਂ, ਮੈਂ ਵੱਡਾ ਹਾਂ'-ਇਹ ਮਾਣ ਕਰ ਕਰ ਕੇ ਬੇਅੰਤ ਲੋਕਾਈ (ਜਗਤ ਤੋਂ) ਤੁਰੀ ਜਾ ਰਹੀ ਹੈ। (ਮਾਣ-ਮੱਤੀ ਲੋਕਾਈ) ਪਾਪ ਕਮਾ ਕਮਾ ਕੇ ਪਛੁਤਾਂਦੀ ਭੀ ਹੈ ॥੨॥
Acting in egotism, so very many have died. After making mistakes, they later repent and regret. ||2||
हउमै करि करि जाइ घणेरी करि अवगण पछोतावणिआ ॥२॥
ਹੁਕਮੁ​ਪਛਾਣੈ​ਸੁ​ਹਰਿ​ਗੁਣ​ਵਖਾਣੈ​॥​
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, (ਉਹ ਮਾਣ ਨਹੀਂ ਕਰਦਾ) ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।
Those who recognize the Hukam of the Lord's Command chant the Glorious Praises of the Lord.
हुकमु पछाणै सु हरि गुण वखाणै ॥
ਗੁਰ​ਕੈ​ਸਬਦਿ​ਨਾਮਿ​ਨੀਸਾਣੈ​॥​
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਦੇ ਨਾਮ ਵਿਚ (ਟਿਕ ਕੇ, ਨਾਮ ਦੀ) ਰਾਹਦਾਰੀ ਸਮੇਤ (ਇਥੋਂ ਜਾਂਦਾ ਹੈ)।
Through the Word of the Guru's Shabad, they are glorified with the Naam.
गुर कै सबदि नामि नीसाणै ॥
ਸਭਨਾ​ਕਾ​ਦਰਿ​ਲੇਖਾ​ਸਚੈ​ਛੂਟਸਿ​ਨਾਮਿ​ਸੁਹਾਵਣਿਆ​॥੩॥​
ਸਦਾ-ਥਿਰ ਪ੍ਰਭੂ ਦੇ ਦਰ ਤੇ ਸਭ ਜੀਵਾਂ ਦੇ ਕਰਮਾਂ ਦਾ ਲੇਖਾ ਹੁੰਦਾ ਹੈ, ਇਸ ਲੇਖੇ ਤੋਂ ਉਹੀ ਸੁਰਖ਼ਰੂ ਹੁੰਦਾ ਹੈ ਜੋ ਨਾਮ ਦੀ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ ॥੩॥
Everyone's account is kept in the True Court, and through the Beauty of the Naam, they are saved. ||3||
सभना का दरि लेखा सचै छूटसि नामि सुहावणिआ ॥३॥
ਮਨਮੁਖੁ​ਭੂਲਾ​ਠਉਰੁ​ਨ​ਪਾਏ​॥​
ਪ੍ਰਭੂ-ਨਾਮ ਤੋਂ ਖੁੰਝਿਆ ਹੋਇਆ ਮਨ ਦਾ ਮੁਰੀਦ ਮਨੁੱਖ (ਕਰਮਾਂ ਦੇ ਲੇਖੇ ਤੋਂ ਬਚਣ ਲਈ) ਕੋਈ ਥਾਂ ਨਹੀਂ ਲੱਭ ਸਕਦਾ।
The self-willed manmukhs are deluded; they find no place of rest.
मनमुखु भूला ठउरु न पाए ॥
ਜਮ​ਦਰਿ​ਬਧਾ​ਚੋਟਾ​ਖਾਏ​॥​
(ਆਪਣੇ ਕੀਤੇ ਔਗੁਣਾਂ ਦਾ) ਬੱਝਾ ਹੋਇਆ ਜਮਰਾਜ ਦੇ ਦਰ ਤੇ ਮਾਰ ਖਾਂਦਾ ਹੈ।
Bound and gagged at Death's Door, they are brutally beaten.
जम दरि बधा चोटा खाए ॥
ਬਿਨੁ​ਨਾਵੈ​ਕੋ​ਸੰਗਿ​ਨ​ਸਾਥੀ​ਮੁਕਤੇ​ਨਾਮੁ​ਧਿਆਵਣਿਆ​॥੪॥​
(ਆਤਮਕ ਦੁੱਖ-ਕਲੇਸ਼ ਦੀਆਂ ਚੋਟਾਂ ਤੋਂ ਬਚਣ ਲਈ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਸੰਗੀ ਸਾਥੀ ਨਹੀਂ ਹੋ ਸਕਦਾ। ਜਮ ਦੀਆਂ ਇਹਨਾਂ ਚੋਟਾਂ ਤੋਂ ਉਹੀ ਬਚਦੇ ਹਨ, ਜੋ ਪ੍ਰਭੂ ਦਾ ਨਾਮ ਸਿਮਰਦੇ ਹਨ ॥੪॥
Without the Name, there are no companions or friends. Liberation comes only by meditating on the Naam. ||4||
बिनु नावै को संगि न साथी मुकते नामु धिआवणिआ ॥४॥
ਸਾਕਤ​ਕੂੜੇ​ਸਚੁ​ਨ​ਭਾਵੈ​॥​
ਝੂਠੇ ਮੋਹ ਵਿਚ ਫਸੇ ਸਾਕਤ ਨੂੰ ਸਦਾ-ਥਿਰ ਪ੍ਰਭੂ (ਦਾ ਨਾਮ) ਚੰਗਾ ਨਹੀਂ ਲਗਦਾ।
The false shaaktas, the faithless cynics, do not like the Truth.
साकत कूड़े सचु न भावै ॥
ਦੁਬਿਧਾ​ਬਾਧਾ​ਆਵੈ​ਜਾਵੈ​॥​
(ਉਸ ਨੂੰ ਮੋਹ ਵਾਲੀ ਮੇਰ-ਤੇਰ ਪਸੰਦ ਹੈ) ਉਸ ਮੇਰ-ਤੇਰ ਵਿਚ ਫਸਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ।
Bound by duality, they come and go in reincarnation.
दुबिधा बाधा आवै जावै ॥
ਲਿਖਿਆ​ਲੇਖੁ​ਨ​ਮੇਟੈ​ਕੋਈ​ਗੁਰਮੁਖਿ​ਮੁਕਤਿ​ਕਰਾਵਣਿਆ​॥੫॥​
(ਦੁਬਿਧਾ ਵਾਲੇ ਕੀਤੇ ਕਰਮਾਂ ਅਨੁਸਾਰ, ਮੱਥੇ ਉੱਤੇ ਦੁਬਿਧਾ ਦੇ ਸੰਸਕਾਰਾਂ ਦਾ) ਲਿਖਿਆ ਲੇਖ ਕੋਈ ਨਹੀਂ ਮਿਟਾ ਸਕਦਾ। (ਇਸ ਲੇਖ ਤੋਂ) ਉਹੀ ਖ਼ਲਾਸੀ ਪ੍ਰਾਪਤ ਕਰਦਾ ਹੈ, ਜੋ ਗੁਰੂ ਦੀ ਸਰਨ ਪੈਂਦਾ ਹੈ ॥੫॥
No one can erase pre-recorded destiny; the Gurmukhs are liberated. ||5||
लिखिआ लेखु न मेटै कोई गुरमुखि मुकति करावणिआ ॥५॥
ਪੇਈਅੜੈ​ਪਿਰੁ​ਜਾਤੋ​ਨਾਹੀ​॥​
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪ੍ਰਭੂ-ਪਤੀ ਨਾਲ ਸਾਂਝ ਨਹੀਂ ਪਾਈ।
In this world of her parents' house, the young bride did not know her Husband.
पेईअड़ै पिरु जातो नाही ॥
ਝੂਠਿ​ਵਿਛੁੰਨੀ​ਰੋਵੈ​ਧਾਹੀ​॥​
ਝੂਠੇ ਮੋਹ ਦੇ ਕਾਰਨ ਪ੍ਰਭੂ-ਚਰਨਾਂ ਤੋਂ ਵਿੱਛੁੜੀ ਹੋਈ ਉਹ (ਆਖ਼ਿਰ) ਧਾਹਾਂ ਮਾਰ ਮਾਰ ਕੇ ਰੋਂਦੀ ਹੈ।
Through falsehood, she has been separated from Him, and she cries out in misery.
झूठि विछुंनी रोवै धाही ॥
ਅਵਗਣਿ​ਮੁਠੀ​ਮਹਲੁ​ਨ​ਪਾਏ​ਅਵਗਣ​ਗੁਣਿ​ਬਖਸਾਵਣਿਆ​॥੬॥​
ਜਿਸ (ਦੇ ਆਤਮਕ ਜੀਵਨ) ਨੂੰ ਪਾਪ (-ਸੁਭਾਵ) ਨੇ ਲੁੱਟ ਲਿਆ, ਉਸ ਨੂੰ ਪਰਮਾਤਮਾ ਦਾ ਮਹਲ ਨਹੀਂ ਲੱਭਦਾ। ਇਹਨਾਂ ਔਗਣਾਂ ਨੂੰ ਗੁਣਾਂ ਦਾ ਮਾਲਕ ਪ੍ਰਭੂ (ਆਪ ਹੀ) ਬਖ਼ਸ਼ਦਾ ਹੈ ॥੬॥
Defrauded by demerits, she does not find the Mansion of the Lord's Presence. But through virtuous actions, her demerits are forgiven. ||6||
अवगणि मुठी महलु न पाए अवगण गुणि बखसावणिआ ॥६॥
ਪੇਈਅੜੈ​ਜਿਨਿ​ਜਾਤਾ​ਪਿਆਰਾ​॥​
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਿਆਰੇ ਪ੍ਰਭੂ ਨਾਲ ਸਾਂਝ ਪਾ ਲਈ,
She, who knows her Beloved in her parents' house,
पेईअड़ै जिनि जाता पिआरा ॥
ਗੁਰਮੁਖਿ​ਬੂਝੈ​ਤਤੁ​ਬੀਚਾਰਾ​॥​
ਉਹ ਗੁਰੂ ਦੀ ਸਰਨ ਪੈ ਕੇ (ਜਗਤ ਦੇ) ਮੂਲ-ਪ੍ਰਭੂ (ਦੇ ਗੁਣਾਂ) ਨੂੰ ਸਮਝਦੀ ਤੇ ਵਿਚਾਰਦੀ ਹੈ।
as Gurmukh, comes to understand the essence of reality; she contemplates her Lord.
गुरमुखि बूझै ततु बीचारा ॥
ਆਵਣੁ​ਜਾਣਾ​ਠਾਕਿ​ਰਹਾਏ​ਸਚੈ​ਨਾਮਿ​ਸਮਾਵਣਿਆ​॥੭॥​
ਜੇਹੜੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ, ਗੁਰੂ ਉਹਨਾਂ ਦਾ ਜਨਮ ਮਰਨ ਦਾ ਗੇੜ ਰੋਕ ਦੇਂਦਾ ਹੈ ॥੭॥
Her comings and goings cease, and she is absorbed in the True Name. ||7||
आवणु जाणा ठाकि रहाए सचै नामि समावणिआ ॥७॥
ਗੁਰਮੁਖਿ​ਬੂਝੈ​ਅਕਥੁ​ਕਹਾਵੈ​॥​
ਗੁਰੂ ਦੀ ਸਰਨ ਪਿਆਂ ਮਨੁੱਖ ਬੇਅੰਤ ਗੁਣਾਂ ਵਾਲੇ ਪ੍ਰਭੂ (ਦੇ ਗੁਣਾਂ) ਨੂੰ ਸਮਝਦਾ ਹੈ, (ਹੋਰਨਾਂ) ਨੂੰ ਸਿਫ਼ਤ-ਸਾਲਾਹ ਵਾਸਤੇ ਪ੍ਰੇਰਦਾ ਹੈ।
The Gurmukhs understand and describe the Indescribable.
गुरमुखि बूझै अकथु कहावै ॥
ਸਚੇ​ਠਾਕੁਰ​ਸਾਚੋ​ਭਾਵੈ​॥​
ਸਦਾ-ਥਿਰ ਠਾਕੁਰ ਨੂੰ (ਸਿਫ਼ਤ-ਸਾਲਾਹ ਦਾ) ਸਦਾ-ਥਿਰ ਕਰਮ ਹੀ ਚੰਗਾ ਲੱਗਦਾ ਹੈ।
True is our Lord and Master; He loves the Truth.
सचे ठाकुर साचो भावै ॥
ਨਾਨਕ​ਸਚੁ​ਕਹੈ​ਬੇਨੰਤੀ​ਸਚੁ​ਮਿਲੈ​ਗੁਣ​ਗਾਵਣਿਆ​॥੮॥੧॥​
ਹੇ ਨਾਨਕ! (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, (ਸਦਾ-ਥਿਰ ਪ੍ਰਭੂ ਦੇ ਦਰ ਤੇ) ਅਰਜ਼ੋਈਆਂ (ਕਰਦਾ ਰਹਿੰਦਾ ਹੈ)। ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲਿਆਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੮॥੧॥
Nanak offers this true prayer: singing His Glorious Praises, I merge with the True One. ||8||1||
नानक सचु कहै बेनंती सचु मिलै गुण गावणिआ ॥८॥१॥
ਮਾਝ​ਮਹਲਾ​੩​ਘਰੁ​੧​॥​
Maajh, Third Mahalaa, First House:
माझ महला ३ घरु १ ॥
ਕਰਮੁ​ਹੋਵੈ​ਸਤਿਗੁਰੂ​ਮਿਲਾਏ​॥​
ਜਿਸ ਮਨੁੱਖ ਉਤੇ ਪ੍ਰਭੂ ਦੀ ਬਖ਼ਸ਼ਸ਼ ਹੋਵੇ, ਉਸ ਨੂੰ ਪ੍ਰਭੂ ਗੁਰੂ ਮਿਲਾਂਦਾ ਹੈ।
By His Mercy, we meet the True Guru.
करमु होवै सतिगुरू मिलाए ॥