GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1064
Display Settings
Translations
ਜਿਸੁ​ਭਾਣਾ​ਭਾਵੈ​ਸੋ​ਤੁਝਹਿ​ਸਮਾਏ​॥​
ਜਿਸ ਮਨੁੱਖ ਨੂੰ ਤੇਰਾ ਭਾਣਾ ਭਾ ਜਾਂਦਾ ਹੈ, ਉਹ ਤੇਰੇ (ਚਰਨਾਂ) ਵਿਚ ਲੀਨ ਹੋ ਜਾਂਦਾ ਹੈ।
One who is pleased with Your Will is immersed in You.
जिसु भाणा भावै सो तुझहि समाए ॥
ਭਾਣੇ​ਵਿਚਿ​ਵਡੀ​ਵਡਿਆਈ​ਭਾਣਾ​ਕਿਸਹਿ​ਕਰਾਇਦਾ​॥੩॥​
ਪਰਮਾਤਮਾ ਦੀ ਰਜ਼ਾ ਵਿਚ ਰਿਹਾਂ ਬੜੀ ਇੱਜ਼ਤ ਮਿਲਦੀ ਹੈ। ਪਰ ਕਿਸੇ ਵਿਰਲੇ ਨੂੰ ਰਜ਼ਾ ਵਿਚ ਤੋਰਦਾ ਹੈ ॥੩॥
Glorious greatness rests in God's Will; rare are those who accept it. ||3||
भाणे विचि वडी वडिआई भाणा किसहि कराइदा ॥३॥
ਜਾ​ਤਿਸੁ​ਭਾਵੈ​ਤਾ​ਗੁਰੂ​ਮਿਲਾਏ​॥​
ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਦੋਂ ਉਹ (ਕਿਸੇ ਵਡਭਾਗੀ ਨੂੰ) ਗੁਰੂ ਮਿਲਾਂਦਾ ਹੈ।
When it pleases His Will, He leads us to meet the Guru.
जा तिसु भावै ता गुरू मिलाए ॥
ਗੁਰਮੁਖਿ​ਨਾਮੁ​ਪਦਾਰਥੁ​ਪਾਏ​॥​
ਤੇ, ਗੁਰੂ ਦੇ ਸਨਮੁਖ ਹੋਇਆ ਮਨੁੱਖ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਾਪਤ ਕਰ ਲੈਂਦਾ ਹੈ।
The Gurmukh finds the treasure of the Naam, the Name of the Lord.
गुरमुखि नामु पदारथु पाए ॥
ਤੁਧੁ​ਆਪਣੈ​ਭਾਣੈ​ਸਭ​ਸ੍ਰਿਸਟਿ​ਉਪਾਈ​ਜਿਸ​ਨੋ​ਭਾਣਾ​ਦੇਹਿ​ਤਿਸੁ​ਭਾਇਦਾ​॥੪॥​
ਇਹ ਸਾਰੀ ਸ੍ਰਿਸ਼ਟੀ ਤੂੰ ਆਪਣੀ ਰਜ਼ਾ ਵਿਚ ਪੈਦਾ ਕੀਤੀ ਹੈ। ਜਿਸ ਮਨੁੱਖ ਨੂੰ ਤੂੰ ਆਪਣੀ ਰਜ਼ਾ ਮੰਨਣ ਦੀ ਤਾਕਤ ਦੇਂਦਾ ਹੈਂ, ਉਸ ਨੂੰ ਤੇਰੀ ਰਜ਼ਾ ਪਿਆਰੀ ਲੱਗਦੀ ਹੈ ॥੪॥
By Your Will, You created the whole Universe; those whom You bless with Your favor are pleased with Your Will. ||4||
तुधु आपणै भाणै सभ स्रिसटि उपाई जिस नो भाणा देहि तिसु भाइदा ॥४॥
ਮਨਮੁਖੁ​ਅੰਧੁ​ਕਰੇ​ਚਤੁਰਾਈ​॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਚੁਕਾ ਮਨੁੱਖ (ਆਪਣੇ ਵਲੋਂ ਬਥੇਰੀ) ਸਿਆਣਪ ਕਰਦਾ ਹੈ,
The blind, self-willed manmukhs practice cleverness.
मनमुखु अंधु करे चतुराई ॥
ਭਾਣਾ​ਨ​ਮੰਨੇ​ਬਹੁਤੁ​ਦੁਖੁ​ਪਾਈ​॥​
(ਪਰ ਜਦ ਤਕ ਉਹ ਪਰਮਾਤਮਾ ਦੇ) ਕੀਤੇ ਨੂੰ ਮਿੱਠਾ ਕਰ ਕੇ ਨਹੀਂ ਮੰਨਦਾ (ਉਤਨਾ ਚਿਰ ਉਹ) ਬਹੁਤ ਦੁੱਖ ਪਾਂਦਾ ਹੈ।
They do not surrender to the Lord's Will, and suffer terrible pain.
भाणा न मंने बहुतु दुखु पाई ॥
ਭਰਮੇ​ਭੂਲਾ​ਆਵੈ​ਜਾਏ​ਘਰੁ​ਮਹਲੁ​ਨ​ਕਬਹੂ​ਪਾਇਦਾ​॥੫॥​
ਮਨ ਦਾ ਮੁਰੀਦ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ, ਉਹ ਕਦੇ ਭੀ (ਇਸ ਤਰ੍ਹਾਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੱਭ ਸਕਦਾ ॥੫॥
Deluded by doubt, they come and go in reincarnation; they never find the Mansion of the Lord's Presence. ||5||
भरमे भूला आवै जाए घरु महलु न कबहू पाइदा ॥५॥
ਸਤਿਗੁਰੁ​ਮੇਲੇ​ਦੇ​ਵਡਿਆਈ​॥​
(ਜਿਸ ਮਨੁੱਖ ਨੂੰ ਪਰਮਾਤਮਾ) ਗੁਰੂ ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ।
The True Guru brings Union, and grants glorious greatness.
सतिगुरु मेले दे वडिआई ॥
ਸਤਿਗੁਰ​ਕੀ​ਸੇਵਾ​ਧੁਰਿ​ਫੁਰਮਾਈ​॥​
ਗੁਰੂ ਦੀ ਦੱਸੀ ਕਾਰ ਕਰਨ ਦਾ ਹੁਕਮ ਧੁਰੋਂ ਹੀ ਪ੍ਰਭੂ ਨੇ ਦਿੱਤਾ ਹੋਇਆ ਹੈ।
The Primal Lord ordained service to the True Guru.
सतिगुर की सेवा धुरि फुरमाई ॥
ਸਤਿਗੁਰ​ਸੇਵੇ​ਤਾ​ਨਾਮੁ​ਪਾਏ​ਨਾਮੇ​ਹੀ​ਸੁਖੁ​ਪਾਇਦਾ​॥੬॥​
ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ, ਤੇ, ਨਾਮ ਵਿਚ ਜੁੜ ਕੇ ਹੀ ਆਤਮਕ ਆਨੰਦ ਪਾਂਦਾ ਹੈ ॥੬॥
Serving the True Guru, the Naam is obtained. Through the Naam, one finds peace. ||6||
सतिगुर सेवे ता नामु पाए नामे ही सुखु पाइदा ॥६॥
ਸਭ​ਨਾਵਹੁ​ਉਪਜੈ​ਨਾਵਹੁ​ਛੀਜੈ​॥​
ਨਾਮ (ਸਿਮਰਨ) ਤੋਂ ਹਰੇਕ (ਗੁਣ ਮਨੁੱਖ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਤੋਂ (ਹਰੇਕ ਔਗੁਣ ਮਨੁੱਖ ਦੇ ਅੰਦਰੋਂ) ਨਾਸ ਹੋ ਜਾਂਦਾ ਹੈ।
Everything wells up from the Naam, and through the Naam, perishes.
सभ नावहु उपजै नावहु छीजै ॥
ਗੁਰ​ਕਿਰਪਾ​ਤੇ​ਮਨੁ​ਤਨੁ​ਭੀਜੈ​॥​
ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦਾ) ਮਨ (ਮਨੁੱਖ ਦਾ) ਤਨ (ਨਾਮ-ਰਸ ਵਿਚ) ਭਿੱਜਦਾ ਹੈ।
By Guru's Grace, the mind and body are pleased with the Naam.
गुर किरपा ते मनु तनु भीजै ॥
ਰਸਨਾ​ਨਾਮੁ​ਧਿਆਏ​ਰਸਿ​ਭੀਜੈ​ਰਸ​ਹੀ​ਤੇ​ਰਸੁ​ਪਾਇਦਾ​॥੭॥​
(ਜਦੋਂ ਮਨੁੱਖ ਆਪਣੀ) ਜੀਭ ਨਾਲ ਹਰਿ-ਨਾਮ ਸਿਮਰਦਾ ਹੈ, ਉਹ ਅਨੰਦ ਵਿਚ ਭਿੱਜ ਜਾਂਦਾ ਹੈ, ਉਸ ਆਨੰਦ ਤੋਂ ਹੀ ਮਨੁੱਖ ਹੋਰ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੭॥
Meditating on the Naam, the tongue is drenched with the Lord's sublime essence. Through this essence, the Essence is obtained. ||7||
रसना नामु धिआए रसि भीजै रस ही ते रसु पाइदा ॥७॥
ਮਹਲੈ​ਅੰਦਰਿ​ਮਹਲੁ​ਕੋ​ਪਾਏ​॥​
ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ) ਸਰੀਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ,
Rare are those who find the Mansion of the Lord's Presence within the mansion of their own body.
महलै अंदरि महलु को पाए ॥
ਗੁਰ​ਕੈ​ਸਬਦਿ​ਸਚਿ​ਚਿਤੁ​ਲਾਏ​॥​
ਉਹ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜੀ ਰੱਖਦਾ ਹੈ।
Through the Word of the Guru's Shabad, they lovingly focus their consciousness on the True Lord.
गुर कै सबदि सचि चितु लाए ॥
ਜਿਸ​ਨੋ​ਸਚੁ​ਦੇਇ​ਸੋਈ​ਸਚੁ​ਪਾਏ​ਸਚੇ​ਸਚਿ​ਮਿਲਾਇਦਾ​॥੮॥​
ਪਰ, ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਹਰਿ-ਨਾਮ ਦੇਂਦਾ ਹੈ, ਉਹੀ ਇਹ ਹਰਿ-ਨਾਮ ਹਾਸਲ ਕਰਦਾ ਹੈ, ਤੇ, ਉਹ ਹਰ ਵੇਲੇ ਇਸ ਸਦਾ-ਥਿਰ ਹਰਿ-ਨਾਮ ਵਿਚ ਇਕ-ਮਿਕ ਹੋਇਆ ਰਹਿੰਦਾ ਹੈ ॥੮॥
Whoever the Lord blesses with Truth obtains Truth; he merges in Truth, and only Truth. ||8||
जिस नो सचु देइ सोई सचु पाए सचे सचि मिलाइदा ॥८॥
ਨਾਮੁ​ਵਿਸਾਰਿ​ਮਨਿ​ਤਨਿ​ਦੁਖੁ​ਪਾਇਆ​॥​
ਪਰਮਾਤਮਾ ਦਾ ਨਾਮ ਭੁਲਾ ਕੇ ਉਸ ਮਨੁੱਖ ਆਪਣੇ ਮਨ ਵਿਚ ਤਨ ਵਿਚ ਦੁਖ ਹੀ ਪਾਇਆ ਹੈ,
Forgetting the Naam, the Name of the Lord, the mind and body suffer in pain.
नामु विसारि मनि तनि दुखु पाइआ ॥
ਮਾਇਆ​ਮੋਹੁ​ਸਭੁ​ਰੋਗੁ​ਕਮਾਇਆ​॥​
(ਜਿਸਦੇ ਮਨ ਵਿਚ ਹਰ ਵੇਲੇ) ਮਾਇਆ ਦਾ ਮੋਹ (ਪ੍ਰਬਲ ਹੈ। ਉਸ ਨੇ) ਨਿਰਾ (ਆਤਮਕ) ਰੋਗ ਹੀ ਖੱਟਿਆ ਹੈ।
Attached to the love of Maya, he earns nothing but disease.
माइआ मोहु सभु रोगु कमाइआ ॥
ਬਿਨੁ​ਨਾਵੈ​ਮਨੁ​ਤਨੁ​ਹੈ​ਕੁਸਟੀ​ਨਰਕੇ​ਵਾਸਾ​ਪਾਇਦਾ​॥੯॥​
ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦਾ) ਮਨ ਭੀ ਰੋਗੀ, ਤਨ (ਭਾਵ, ਗਿਆਨ-ਇੰਦ੍ਰੇ) ਭੀ ਰੋਗੀ (ਵਿਕਾਰੀ), ਉਹ ਨਰਕ ਵਿਚ ਹੀ ਪਿਆ ਰਹਿੰਦਾ ਹੈ ॥੯॥
Without the Name, his mind and body are afflicted with leprosy, and he obtains his home in hell. ||9||
बिनु नावै मनु तनु है कुसटी नरके वासा पाइदा ॥९॥
ਨਾਮਿ​ਰਤੇ​ਤਿਨ​ਨਿਰਮਲ​ਦੇਹਾ​॥​
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਸਰੀਰ ਵਿਕਾਰਾਂ ਤੋਂ ਬਚੇ ਰਹਿੰਦੇ ਹਨ,
Those who are imbued with the Naam - their bodies are immaculate and pure.
नामि रते तिन निरमल देहा ॥
ਨਿਰਮਲ​ਹੰਸਾ​ਸਦਾ​ਸੁਖੁ​ਨੇਹਾ​॥​
ਉਹਨਾਂ ਦਾ ਆਤਮਾ ਪਵਿੱਤਰ ਰਹਿੰਦਾ ਹੈ, ਉਹ (ਪ੍ਰਭੂ-ਚਰਨਾਂ ਨਾਲ) ਪਿਆਰ (ਜੋੜ ਕੇ) ਸਦਾ ਆਤਮਕ ਆਨੰਦ ਮਾਣਦੇ ਹਨ।
Their soul-swan is immaculate, and in the Lord's Love, they find eternal peace.
निरमल हंसा सदा सुखु नेहा ॥
ਨਾਮੁ​ਸਲਾਹਿ​ਸਦਾ​ਸੁਖੁ​ਪਾਇਆ​ਨਿਜ​ਘਰਿ​ਵਾਸਾ​ਪਾਇਦਾ​॥੧੦॥​
ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਮਨੁੱਖ ਸਦਾ ਸੁਖ ਪਾਂਦਾ ਹੈ, ਪ੍ਰਭੂ-ਚਰਨਾਂ ਵਿਚ ਉਸ ਦਾ ਨਿਵਾਸ ਬਣਿਆ ਰਹਿੰਦਾ ਹੈ ॥੧੦॥
Praising the Naam, they find eternal peace, and dwell in the home of their own inner being. ||10||
नामु सलाहि सदा सुखु पाइआ निज घरि वासा पाइदा ॥१०॥
ਸਭੁ​ਕੋ​ਵਣਜੁ​ਕਰੇ​ਵਾਪਾਰਾ​॥​
(ਜਗਤ ਵਿਚ ਆ ਕੇ) ਹਰੇਕ ਜੀਵ ਵਣਜ ਵਾਪਾਰ (ਆਦਿਕ ਕੋਈ ਨਾ ਕੋਈ ਕਾਰ-ਵਿਹਾਰ) ਕਰਦਾ ਹੈ,
Everyone deals and trades.
सभु को वणजु करे वापारा ॥
ਵਿਣੁ​ਨਾਵੈ​ਸਭੁ​ਤੋਟਾ​ਸੰਸਾਰਾ​॥​
ਪਰ ਪ੍ਰਭੂ ਦੇ ਨਾਮ ਤੋਂ ਸੱਖਣੇ ਰਹਿ ਕੇ ਜਗਤ ਵਿਚ ਨਿਰਾ ਘਾਟਾ (ਹੀ ਘਾਟਾ) ਹੈ,
Without the Name, all the world loses.
विणु नावै सभु तोटा संसारा ॥
ਨਾਗੋ​ਆਇਆ​ਨਾਗੋ​ਜਾਸੀ​ਵਿਣੁ​ਨਾਵੈ​ਦੁਖੁ​ਪਾਇਦਾ​॥੧੧॥​
(ਕਿਉਂਕਿ ਜਗਤ ਵਿਚ ਜੀਵ) ਨੰਗਾ ਹੀ ਆਉਂਦਾ ਹੈ (ਤੇ ਇਥੋਂ) ਨੰਗਾ ਹੀ ਤੁਰ ਜਾਇਗਾ (ਦੁਨੀਆ ਵਾਲੀ ਕਮਾਈ ਇਥੇ ਹੀ ਰਹਿ ਜਾਇਗੀ)। ਪ੍ਰਭੂ ਦੇ ਨਾਮ ਤੋਂ ਵਾਂਝਿਆ ਹੋਇਆ ਦੁੱਖ ਹੀ ਸਹਾਰਦਾ ਹੈ ॥੧੧॥
Naked they come, and naked they go; without the Name, they suffer in pain. ||11||
नागो आइआ नागो जासी विणु नावै दुखु पाइदा ॥११॥
ਜਿਸ​ਨੋ​ਨਾਮੁ​ਦੇਇ​ਸੋ​ਪਾਏ​॥​
ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਉਹ (ਹੀ ਇਹ ਦਾਤਿ) ਹਾਸਲ ਕਰਦਾ ਹੈ।
He alone obtains the Naam, unto whom the Lord gives it.
जिस नो नामु देइ सो पाए ॥
ਗੁਰ​ਕੈ​ਸਬਦਿ​ਹਰਿ​ਮੰਨਿ​ਵਸਾਏ​॥​
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।
Through the Word of the Guru's Shabad, the Lord comes to dwell in the mind.
गुर कै सबदि हरि मंनि वसाए ॥
ਗੁਰ​ਕਿਰਪਾ​ਤੇ​ਨਾਮੁ​ਵਸਿਆ​ਘਟ​ਅੰਤਰਿ​ਨਾਮੋ​ਨਾਮੁ​ਧਿਆਇਦਾ​॥੧੨॥​
ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਰਹਿੰਦਾ ਹੈ ॥੧੨॥
By Guru's Grace, the Naam dwells deep within the heart, and one meditates upon the Naam, the Name of the Lord. ||12||
गुर किरपा ते नामु वसिआ घट अंतरि नामो नामु धिआइदा ॥१२॥
ਨਾਵੈ​ਨੋ​ਲੋਚੈ​ਜੇਤੀ​ਸਭ​ਆਈ​॥​
ਜਿਤਨੀ ਭੀ ਲੁਕਾਈ (ਜਗਤ ਵਿਚ) ਪੈਦਾ ਹੁੰਦੀ ਹੈ (ਉਹ ਸਾਰੀ) ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ,
Everyone who comes into the world, longs for the Name.
नावै नो लोचै जेती सभ आई ॥
ਨਾਉ​ਤਿਨਾ​ਮਿਲੈ​ਧੁਰਿ​ਪੁਰਬਿ​ਕਮਾਈ​॥​
ਪਰ ਪਰਮਾਤਮਾ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਪ੍ਰਭੂ ਦੀ ਰਜ਼ਾ ਅਨੁਸਾਰ ਪਹਿਲੇ ਜਨਮ ਵਿਚ (ਨਾਮ ਜਪਣ ਦੀ) ਕਮਾਈ ਕੀਤੀ ਹੁੰਦੀ ਹੈ।
They alone are blessed with the Name, whose past actions were so ordained by the Primal Lord.
नाउ तिना मिलै धुरि पुरबि कमाई ॥
ਜਿਨੀ​ਨਾਉ​ਪਾਇਆ​ਸੇ​ਵਡਭਾਗੀ​ਗੁਰ​ਕੈ​ਸਬਦਿ​ਮਿਲਾਇਦਾ​॥੧੩॥​
ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ। (ਅਜਿਹੇ ਵਡਭਾਗੀਆਂ ਨੂੰ ਪਰਮਾਤਮਾ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮਿਲਾ ਲੈਂਦਾ ਹੈ ॥੧੩॥
Those who obtain the Name are very fortunate. Through the Word of the Guru's Shabad, they are united with God. ||13||
जिनी नाउ पाइआ से वडभागी गुर कै सबदि मिलाइदा ॥१३॥
ਕਾਇਆ​ਕੋਟੁ​ਅਤਿ​ਅਪਾਰਾ​॥​
(ਮਨੁੱਖ ਦਾ ਇਹ) ਸਰੀਰ ਉਸ ਬਹੁਤ ਬੇਅੰਤ ਪਰਮਾਤਮਾ (ਦੇ ਰਹਿਣ) ਲਈ ਕਿਲ੍ਹਾ ਹੈ।
Utterly incomparable is the fortress of the body.
काइआ कोटु अति अपारा ॥
ਤਿਸੁ​ਵਿਚਿ​ਬਹਿ​ਪ੍ਰਭੁ​ਕਰੇ​ਵੀਚਾਰਾ​॥​
ਇਸ ਕਿਲ੍ਹੇ ਵਿਚ ਬੈਠ ਕੇ ਪਰਮਾਤਮਾ (ਕਈ ਕਿਸਮ ਦੇ) ਵਿਚਾਰ ਕਰਦਾ ਰਹਿੰਦਾ ਹੈ।
Within it, God sits in contemplation.
तिसु विचि बहि प्रभु करे वीचारा ॥
ਸਚਾ​ਨਿਆਉ​ਸਚੋ​ਵਾਪਾਰਾ​ਨਿਹਚਲੁ​ਵਾਸਾ​ਪਾਇਦਾ​॥੧੪॥​
ਉਸ ਪਰਮਾਤਮਾ ਦਾ ਨਿਆਂ ਸਦਾ ਕਾਇਮ ਰਹਿਣ ਵਾਲਾ ਹੈ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦਾ ਵਾਪਾਰ ਕਰਦਾ ਹੈ, ਉਹ (ਇਸ ਕਿਲ੍ਹੇ ਵਿਚ) ਭਟਕਣਾ ਤੋਂ ਰਹਿਤ ਨਿਵਾਸ ਪ੍ਰਾਪਤ ਕਰੀ ਰੱਖਦਾ ਹੈ ॥੧੪॥
He administers true justice, and trades in Truth; through Him, one finds the eternal, unchanging dwelling. ||14||
सचा निआउ सचो वापारा निहचलु वासा पाइदा ॥१४॥
ਅੰਤਰ​ਘਰ​ਬੰਕੇ​ਥਾਨੁ​ਸੁਹਾਇਆ​॥​
(ਨਾਮ ਸਿਮਰਨ ਦੀ ਬਰਕਤਿ ਨਾਲ ਸਰੀਰ ਦੇ ਮਨ ਬੁੱਧੀ ਆਦਿਕ) ਅੰਦਰਲੇ ਘਰ ਸੋਹਣੇ ਬਣੇ ਰਹਿੰਦੇ ਹਨ, ਹਿਰਦਾ-ਥਾਂ ਭੀ ਸੋਹਣਾ ਬਣਿਆ ਰਹਿੰਦਾ ਹੈ।
Deep within the inner self are glorious homes and beautiful places.
अंतर घर बंके थानु सुहाइआ ॥
ਗੁਰਮੁਖਿ​ਵਿਰਲੈ​ਕਿਨੈ​ਥਾਨੁ​ਪਾਇਆ​॥​
ਕਿਸੇ ਉਸ ਵਿਰਲੇ ਮਨੁੱਖ ਨੂੰ ਇਹ ਥਾਂ ਪ੍ਰਾਪਤ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।
But rare is that person who, as Gurmukh, finds these places.
गुरमुखि विरलै किनै थानु पाइआ ॥
ਇਤੁ​ਸਾਥਿ​ਨਿਬਹੈ​ਸਾਲਾਹੇ​ਸਚੇ​ਹਰਿ​ਸਚਾ​ਮੰਨਿ​ਵਸਾਇਦਾ​॥੧੫॥​
ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ਤੇ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਸ ਮਨੁੱਖ ਦੀ ਪ੍ਰਭੂ ਨਾਲ ਪ੍ਰੀਤ ਇਸ (ਮਨ ਬੁੱਧੀ ਆਦਿਕ ਵਾਲੇ) ਸਾਥ ਵਿਚ ਤੋੜ ਪੂਰੀ ਉਤਰਦੀ ਹੈ ॥੧੫॥
If one stays in these places, and praises the True Lord, the True Lord comes to dwell in the mind. ||15||
इतु साथि निबहै सालाहे सचे हरि सचा मंनि वसाइदा ॥१५॥
ਮੇਰੈ​ਕਰਤੈ​ਇਕ​ਬਣਤ​ਬਣਾਈ​॥​
ਮੇਰੇ ਕਰਤਾਰ ਨੇ ਇਹ ਇਕ (ਅਜੀਬ) ਵਿਓਂਤ ਬਣਾ ਦਿੱਤੀ ਹੈ,
My Creator Lord has formed this formation.
मेरै करतै इक बणत बणाई ॥
ਇਸੁ​ਦੇਹੀ​ਵਿਚਿ​ਸਭ​ਵਥੁ​ਪਾਈ​॥​
ਕਿ ਉਸ ਨੇ ਮਨੁੱਖ ਦੇ ਸਰੀਰ ਵਿਚ (ਹੀ ਉਸ ਦੇ ਆਤਮਕ ਜੀਵਨ ਦੀ) ਸਾਰੀ ਰਾਸਿ-ਪੂੰਜੀ ਪਾ ਰੱਖੀ ਹੈ।
He has placed everything within this body.
इसु देही विचि सभ वथु पाई ॥
ਨਾਨਕ​ਨਾਮੁ​ਵਣਜਹਿ​ਰੰਗਿ​ਰਾਤੇ​ਗੁਰਮੁਖਿ​ਕੋ​ਨਾਮੁ​ਪਾਇਦਾ​॥੧੬॥੬॥੨੦॥​
ਹੇ ਨਾਨਕ! ਜਿਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਰਹਿੰਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਕੋਈ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧੬॥੬॥੨੦॥
O Nanak, those who deal in the Naam are imbued with His Love. The Gurmukh obtains the Naam, the Name of the Lord. ||16||6||20||
नानक नामु वणजहि रंगि राते गुरमुखि को नामु पाइदा ॥१६॥६॥२०॥
ਮਾਰੂ​ਮਹਲਾ​੩​॥​
Maaroo, Third Mahalaa:
मारू महला ३ ॥
ਕਾਇਆ​ਕੰਚਨੁ​ਸਬਦੁ​ਵੀਚਾਰਾ​॥​
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, (ਸ਼ਬਦ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਸਕਣ ਨਾਲ ਉਸ ਦਾ) ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ।
Contemplating the Word of the Shabad, the body becomes golden.
काइआ कंचनु सबदु वीचारा ॥
ਤਿਥੈ​ਹਰਿ​ਵਸੈ​ਜਿਸ​ਦਾ​ਅੰਤੁ​ਨ​ਪਾਰਾਵਾਰਾ​॥​
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ, ਉਹ ਪਰਮਾਤਮਾ ਉਸ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ।
The Lord abides there; He has no end or limitation.
तिथै हरि वसै जिस दा अंतु न पारावारा ॥
ਅਨਦਿਨੁ​ਹਰਿ​ਸੇਵਿਹੁ​ਸਚੀ​ਬਾਣੀ​ਹਰਿ​ਜੀਉ​ਸਬਦਿ​ਮਿਲਾਇਦਾ​॥੧॥​
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਿਹਾ ਕਰੋ। ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੧॥
Night and day, serve the Lord, and chant the True Word of the Guru's Bani. Through the Shabad, meet the Dear Lord. ||1||
अनदिनु हरि सेविहु सची बाणी हरि जीउ सबदि मिलाइदा ॥१॥