GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1060
Display Settings
Translations
ਅਨਦਿਨੁ​ਸਦਾ​ਰਹੈ​ਰੰਗਿ​ਰਾਤਾ​ਕਰਿ​ਕਿਰਪਾ​ਭਗਤਿ​ਕਰਾਇਦਾ​॥੬॥​
(ਇਸ ਭਗਤੀ ਦੀ ਰਾਹੀਂ) ਮਨੁੱਖ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿ ਸਕਦਾ ਹੈ। (ਪਰ ਇਹ ਉਸ ਦੀ ਮਿਹਰ ਹੀ ਹੈ) ਪਰਮਾਤਮਾ ਕਿਰਪਾ ਕਰ ਕੇ (ਆਪ ਹੀ ਜੀਵ ਪਾਸੋਂ ਆਪਣੀ) ਭਗਤੀ ਕਰਾਂਦਾ ਹੈ ॥੬॥
One who remains forever imbued with His Love, night and day - in His Mercy, the Lord inspires him to perform devotional worship service. ||6||
अनदिनु सदा रहै रंगि राता करि किरपा भगति कराइदा ॥६॥
ਇਸੁ​ਮਨ​ਮੰਦਰ​ਮਹਿ​ਮਨੂਆ​ਧਾਵੈ​॥​
(ਮਨੁੱਖ ਦੇ) ਇਸ ਸਰੀਰ ਵਿਚ (ਰਹਿਣ ਵਾਲਾ) ਚੰਚਲ ਮਨ (ਹਰ ਵੇਲੇ) ਭਟਕਦਾ ਫਿਰਦਾ ਹੈ,
In this temple of the mind, the mind wanders around.
इसु मन मंदर महि मनूआ धावै ॥
ਸੁਖੁ​ਪਲਰਿ​ਤਿਆਗਿ​ਮਹਾ​ਦੁਖੁ​ਪਾਵੈ​॥​
(ਵਿਕਾਰਾਂ ਦੀ) ਪਰਾਲੀ ਦੀ ਖ਼ਾਤਰ ਆਤਮਕ ਆਨੰਦ ਨੂੰ ਤਿਆਗ ਕੇ ਬੜਾ ਦੁੱਖ ਪਾਂਦਾ ਹੈ।
Discarding joy like straw, it suffers in terrible pain.
सुखु पलरि तिआगि महा दुखु पावै ॥
ਬਿਨੁ​ਸਤਿਗੁਰ​ਭੇਟੇ​ਠਉਰ​ਨ​ਪਾਵੈ​ਆਪੇ​ਖੇਲੁ​ਕਰਾਇਦਾ​॥੭॥​
ਗੁਰੂ ਨੂੰ ਮਿਲਣ ਤੋਂ ਬਿਨਾ ਇਸ ਨੂੰ ਸ਼ਾਂਤੀ ਵਾਲਾ ਥਾਂ ਨਹੀਂ ਲੱਭਦਾ; (ਪਰ ਜੀਵ ਦੇ ਕੀਹ ਵੱਸ? ਉਸ ਪਾਸੋਂ ਇਹ) ਖੇਡ ਪਰਮਾਤਮਾ ਆਪ ਹੀ ਕਰਾਂਦਾ ਹੈ ॥੭॥
Without meeting the True Guru, it finds no place of rest; He Himself has staged this play. ||7||
बिनु सतिगुर भेटे ठउर न पावै आपे खेलु कराइदा ॥७॥
ਆਪਿ​ਅਪਰੰਪਰੁ​ਆਪਿ​ਵੀਚਾਰੀ​॥​
ਬੇਅੰਤ ਪਰਮਾਤਮਾ ਆਪ ਹੀ ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ ਹੈ,
He Himself is infinite; He contemplates Himself.
आपि अपरंपरु आपि वीचारी ॥
ਆਪੇ​ਮੇਲੇ​ਕਰਣੀ​ਸਾਰੀ​॥​
(ਨਾਮ ਜਪਣ ਦੀ) ਸ੍ਰੇਸ਼ਟ ਕਰਣੀ ਦੇ ਕੇ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।
He Himself bestows Union through actions of excellence.
आपे मेले करणी सारी ॥
ਕਿਆ​ਕੋ​ਕਾਰ​ਕਰੇ​ਵੇਚਾਰਾ​ਆਪੇ​ਬਖਸਿ​ਮਿਲਾਇਦਾ​॥੮॥​
ਜੀਵ ਵਿਚਾਰਾ ਆਪਣੇ ਆਪ ਕੋਈ (ਚੰਗਾ ਮੰਦਾ) ਕੰਮ ਨਹੀਂ ਕਰ ਸਕਦਾ। ਪਰਮਾਤਮਾ ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਚਰਨਾਂ ਵਿਚ ਜੀਵ ਨੂੰ) ਜੋੜਦਾ ਹੈ ॥੮॥
What can the poor creatures do? Granting forgiveness, He unites them with Himself. ||8||
किआ को कार करे वेचारा आपे बखसि मिलाइदा ॥८॥
ਆਪੇ​ਸਤਿਗੁਰੁ​ਮੇਲੇ​ਪੂਰਾ​॥​
(ਪਰਮਾਤਮਾ) ਆਪ ਹੀ (ਮਨੁੱਖ ਨੂੰ) ਪੂਰਾ ਗੁਰੂ ਮਿਲਾਂਦਾ ਹੈ,
The Perfect Lord Himself unites them with the True Guru.
आपे सतिगुरु मेले पूरा ॥
ਸਚੈ​ਸਬਦਿ​ਮਹਾਬਲ​ਸੂਰਾ​॥​
ਤੇ, ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੋੜ ਕੇ (ਵਿਕਾਰਾਂ ਦੇ ਟਾਕਰੇ ਤੇ) ਆਤਮਕ ਬਲ ਵਾਲਾ ਸੂਰਮਾ ਬਣਾ ਦੇਂਦਾ ਹੈ।
Through the True Word of the Shabad, he makes them brave spiritual heroes.
सचै सबदि महाबल सूरा ॥
ਆਪੇ​ਮੇਲੇ​ਦੇ​ਵਡਿਆਈ​ਸਚੇ​ਸਿਉ​ਚਿਤੁ​ਲਾਇਦਾ​॥੯॥​
ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਦੇਂਦਾ ਹੈ। (ਜਿਸ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਮਨੁੱਖ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖਦਾ ਹੈ ॥੯॥
Uniting them with Himself, He bestows glorious greatness; He inspires them to focus their consciousness on the True Lord. ||9||
आपे मेले दे वडिआई सचे सिउ चितु लाइदा ॥९॥
ਘਰ​ਹੀ​ਅੰਦਰਿ​ਸਾਚਾ​ਸੋਈ​॥​
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰੇਕ ਮਨੁੱਖ ਦੇ) ਹਿਰਦੇ ਘਰ ਵਿਚ ਹੀ ਵੱਸਦਾ ਹੈ,
The True Lord is deep within the heart.
घर ही अंदरि साचा सोई ॥
ਗੁਰਮੁਖਿ​ਵਿਰਲਾ​ਬੂਝੈ​ਕੋਈ​॥​
ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਹ ਭੇਤ) ਸਮਝਦਾ ਹੈ।
How rare are those who, as Gurmukh, realize this.
गुरमुखि विरला बूझै कोई ॥
ਨਾਮੁ​ਨਿਧਾਨੁ​ਵਸਿਆ​ਘਟ​ਅੰਤਰਿ​ਰਸਨਾ​ਨਾਮੁ​ਧਿਆਇਦਾ​॥੧੦॥​
(ਜਿਹੜਾ ਇਹ ਭੇਤ ਸਮਝ ਲੈਂਦਾ ਹੈ) ਉਸ ਦੇ ਹਿਰਦੇ ਵਿਚ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਟਿਕਿਆ ਰਹਿੰਦਾ ਹੈ, ਉਹ ਮਨੁੱਖ ਆਪਣੀ ਜੀਭ ਨਾਲ ਹਰਿ-ਨਾਮ ਜਪਦਾ ਰਹਿੰਦਾ ਹੈ ॥੧੦॥
The treasure of the Naam abides deep within their hearts; they meditate on the Naam with their tongues. ||10||
नामु निधानु वसिआ घट अंतरि रसना नामु धिआइदा ॥१०॥
ਦਿਸੰਤਰੁ​ਭਵੈ​ਅੰਤਰੁ​ਨਹੀ​ਭਾਲੇ​॥​
(ਜਿਹੜਾ ਮਨੁੱਖ ਤਿਆਗ ਆਦਿਕ ਵਾਲਾ ਭੇਖ ਧਾਰ ਕੇ ਤੀਰਥ ਆਦਿਕ) ਹੋਰ ਹੋਰ ਥਾਂ ਭੌਂਦਾ ਫਿਰਦਾ ਹੈ,
He wanders through foreign lands, but does not look within himself.
दिसंतरु भवै अंतरु नही भाले ॥
ਮਾਇਆ​ਮੋਹਿ​ਬਧਾ​ਜਮਕਾਲੇ​॥​
ਪਰ ਆਪਣੇ ਹਿਰਦੇ ਨੂੰ ਨਹੀਂ ਖੋਜਦਾ, ਉਹ ਮਨੁੱਖ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, ਉਹ ਮਨੁੱਖ ਆਤਮਕ ਮੌਤ ਦੇ ਕਾਬੂ ਆਇਆ ਰਹਿੰਦਾ ਹੈ।
Attached to Maya, he is bound and gagged by the Messenger of Death.
माइआ मोहि बधा जमकाले ॥
ਜਮ​ਕੀ​ਫਾਸੀ​ਕਬਹੂ​ਨ​ਤੂਟੈ​ਦੂਜੈ​ਭਾਇ​ਭਰਮਾਇਦਾ​॥੧੧॥​
ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ, ਉਹ ਮਨੁੱਖ ਹੋਰ ਹੋਰ ਪਿਆਰ ਵਿਚ ਫਸ ਕੇ ਭਟਕਦਾ ਫਿਰਦਾ ਹੈ ॥੧੧॥
The noose of death around his neck will never be untied; in the love of duality, he wanders in reincarnation. ||11||
जम की फासी कबहू न तूटै दूजै भाइ भरमाइदा ॥११॥
ਜਪੁ​ਤਪੁ​ਸੰਜਮੁ​ਹੋਰੁ​ਕੋਈ​ਨਾਹੀ​॥​
ਕੋਈ ਜਪ ਕੋਈ ਤਪ ਕੋਈ ਸੰਜਮ (ਇਸ ਜੀਵਨ-ਸਫ਼ਰ ਵਿਚ) ਹੋਰ ਕੋਈ ਭੀ ਉੱਦਮ ਉਹਨਾਂ ਦੀ ਸਹਾਇਤਾ ਨਹੀਂ ਕਰਦਾ,
There is no real chanting, meditation, penance or self-control,
जपु तपु संजमु होरु कोई नाही ॥
ਜਬ​ਲਗੁ​ਗੁਰ​ਕਾ​ਸਬਦੁ​ਨ​ਕਮਾਹੀ​॥​
ਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਦੇ (ਹਿਰਦੇ ਵਿਚ ਵਸਾਣ ਦੀ) ਕਮਾਈ ਨਹੀਂ ਕਰਦੇ।
as long as one does not live to the Word of the Guru's Shabad.
जब लगु गुर का सबदु न कमाही ॥
ਗੁਰ​ਕੈ​ਸਬਦਿ​ਮਿਲਿਆ​ਸਚੁ​ਪਾਇਆ​ਸਚੇ​ਸਚਿ​ਸਮਾਇਦਾ​॥੧੨॥​
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੧੨॥
Accepting the Word of the Guru's Shabad, one obtains Truth; through Truth, one merges in the True Lord. ||12||
गुर कै सबदि मिलिआ सचु पाइआ सचे सचि समाइदा ॥१२॥
ਕਾਮ​ਕਰੋਧੁ​ਸਬਲ​ਸੰਸਾਰਾ​॥​
ਕਾਮ ਅਤੇ ਕ੍ਰੋਧ ਜਗਤ ਵਿਚ ਬੜੇ ਬਲੀ ਹਨ,
Sexual desire and anger are very powerful in the world.
काम करोधु सबल संसारा ॥
ਬਹੁ​ਕਰਮ​ਕਮਾਵਹਿ​ਸਭੁ​ਦੁਖ​ਕਾ​ਪਸਾਰਾ​॥​
(ਜੀਵ ਇਹਨਾਂ ਦੇ ਪ੍ਰਭਾਵ ਵਿਚ ਫਸੇ ਰਹਿੰਦੇ ਹਨ, ਪਰ ਦੁਨੀਆ ਨੂੰ ਪਤਿਆਉਣ ਦੀ ਖ਼ਾਤਰ ਤੀਰਥ-ਜਾਤ੍ਰਾ ਆਦਿਕ ਧਾਰਮਿਕ ਮਿਥੇ ਹੋਏ) ਅਨੇਕਾਂ ਕਰਮ (ਭੀ) ਕਰਦੇ ਹਨ। ਇਹ ਸਾਰਾ ਦੁੱਖਾਂ ਦਾ ਹੀ ਖਿਲਾਰਾ (ਬਣਿਆ ਰਹਿੰਦਾ) ਹੈ।
They lead to all sorts of actions, but these only add to all the pain.
बहु करम कमावहि सभु दुख का पसारा ॥
ਸਤਿਗੁਰ​ਸੇਵਹਿ​ਸੇ​ਸੁਖੁ​ਪਾਵਹਿ​ਸਚੈ​ਸਬਦਿ​ਮਿਲਾਇਦਾ​॥੧੩॥​
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, (ਗੁਰੂ ਉਹਨਾਂ ਨੂੰ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੋੜਦਾ ਹੈ ॥੧੩॥
Those who serve the True Guru find peace; they are united with the True Shabad. ||13||
सतिगुर सेवहि से सुखु पावहि सचै सबदि मिलाइदा ॥१३॥
ਪਉਣੁ​ਪਾਣੀ​ਹੈ​ਬੈਸੰਤਰੁ​॥​
(ਉਂਞ ਤਾਂ ਇਸ ਸਰੀਰ ਦੇ) ਹਵਾ, ਪਾਣੀ, ਅੱਗ (ਆਦਿਕ ਸਾਦਾ ਜਿਹੇ ਹੀ ਤੱਤ ਹਨ, ਪਰ)
Air, water and fire make up the body.
पउणु पाणी है बैसंतरु ॥
ਮਾਇਆ​ਮੋਹੁ​ਵਰਤੈ​ਸਭ​ਅੰਤਰਿ​॥​
ਸਭ ਜੀਵਾਂ ਦੇ ਅੰਦਰ ਮਾਇਆ ਦਾ ਮੋਹ (ਆਪਣਾ) ਜ਼ੋਰ ਬਣਾਈ ਰੱਖਦਾ ਹੈ।
Emotional attachment to Maya rules deep within all.
माइआ मोहु वरतै सभ अंतरि ॥
ਜਿਨਿ​ਕੀਤੇ​ਜਾ​ਤਿਸੈ​ਪਛਾਣਹਿ​ਮਾਇਆ​ਮੋਹੁ​ਚੁਕਾਇਦਾ​॥੧੪॥​
ਜਦੋਂ (ਕੋਈ ਵਡ-ਭਾਗੀ) ਉਸ ਪਰਮਾਤਮਾ ਨਾਲ ਸਾਂਝ ਪਾਂਦੇ ਹਨ ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ ਹੈ, ਤਾਂ (ਉਹ ਪਰਮਾਤਮਾ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਦੇਂਦਾ ਹੈ ॥੧੪॥
When one realizes the One who created him, emotional attachment to Maya is dispelled. ||14||
जिनि कीते जा तिसै पछाणहि माइआ मोहु चुकाइदा ॥१४॥
ਇਕਿ​ਮਾਇਆ​ਮੋਹਿ​ਗਰਬਿ​ਵਿਆਪੇ​॥​
ਕਈ (ਜੀਵ ਐਸੇ ਹਨ ਜੋ ਹਰ ਵੇਲੇ) ਮਾਇਆ ਦੇ ਮੋਹ ਵਿਚ ਅਹੰਕਾਰ ਵਿਚ ਗ੍ਰਸੇ ਰਹਿੰਦੇ ਹਨ,
Some are engrossed in emotional attachment to Maya and pride.
इकि माइआ मोहि गरबि विआपे ॥
ਹਉਮੈ​ਹੋਇ​ਰਹੇ​ਹੈ​ਆਪੇ​॥​
ਹਉਮੈ ਦਾ ਪੁਤਲਾ ਹੀ ਬਣੇ ਰਹਿੰਦੇ ਹਨ।
They are self-conceited and egotistical.
हउमै होइ रहे है आपे ॥
ਜਮਕਾਲੈ​ਕੀ​ਖਬਰਿ​ਨ​ਪਾਈ​ਅੰਤਿ​ਗਇਆ​ਪਛੁਤਾਇਦਾ​॥੧੫॥​
(ਪਰ ਜਿਸ ਭੀ ਅਜਿਹੇ ਮਨੁੱਖ ਨੂੰ ਇਸ) ਆਤਮਕ ਮੌਤ ਦੀ ਸਮਝ ਨਹੀਂ ਪੈਂਦੀ, ਉਹ ਅੰਤ ਵੇਲੇ ਇੱਥੋਂ ਹੱਥ ਮਲਦਾ ਹੀ ਜਾਂਦਾ ਹੈ ॥੧੫॥
They never think about the Messenger of Death; in the end, they leave, regretting and repenting. ||15||
जमकालै की खबरि न पाई अंति गइआ पछुताइदा ॥१५॥
ਜਿਨਿ​ਉਪਾਏ​ਸੋ​ਬਿਧਿ​ਜਾਣੈ​॥​
ਪਰ, (ਜੀਵਾਂ ਦੇ ਭੀ ਕੀਹ ਵੱਸ?) ਜਿਸ ਪਰਮਾਤਮਾ ਨੇ (ਜੀਵ) ਪੈਦਾ ਕੀਤੇ ਹਨ ਉਹ ਹੀ (ਇਸ ਆਤਮਕ ਮੌਤ ਤੋਂ ਬਚਾਣ ਦਾ) ਢੰਗ ਜਾਣਦਾ ਹੈ।
He alone knows the Way, who created it.
जिनि उपाए सो बिधि जाणै ॥
ਗੁਰਮੁਖਿ​ਦੇਵੈ​ਸਬਦੁ​ਪਛਾਣੈ​॥​
(ਉਹ ਇਹ ਸੂਝ ਜਿਸ ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ।
The Gurmukh, who is blessed with the Shabad, realizes Him.
गुरमुखि देवै सबदु पछाणै ॥
ਨਾਨਕ​ਦਾਸੁ​ਕਹੈ​ਬੇਨੰਤੀ​ਸਚਿ​ਨਾਮਿ​ਚਿਤੁ​ਲਾਇਦਾ​॥੧੬॥੨॥੧੬॥​
ਨਾਨਕ ਦਾਸ ਬੇਨਤੀ ਕਰਦਾ ਹੈ-ਉਹ ਮਨੁੱਖ ਆਪਣਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਜੋੜੀ ਰੱਖਦਾ ਹੈ ॥੧੬॥੨॥੧੬॥
Slave Nanak offers this prayer; O Lord, let my consciousness be attached to the True Name. ||16||2||16||
नानक दासु कहै बेनंती सचि नामि चितु लाइदा ॥१६॥२॥१६॥
ਮਾਰੂ​ਮਹਲਾ​੩​॥​
Maaroo, Third Mahalaa:
मारू महला ३ ॥
ਆਦਿ​ਜੁਗਾਦਿ​ਦਇਆਪਤਿ​ਦਾਤਾ​॥​
ਹੇ ਪ੍ਰਭੂ! ਤੂੰ (ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈਂ (ਸਾਰੇ ਸੁਖ ਪਦਾਰਥ) ਦੇਣ ਵਾਲਾ ਹੈਂ।
From the very beginning of time, and throughout the ages, the Merciful Lord has been the Great Giver.
आदि जुगादि दइआपति दाता ॥
ਪੂਰੇ​ਗੁਰ​ਕੈ​ਸਬਦਿ​ਪਛਾਤਾ​॥​
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਨਾਲ ਜਾਣ-ਪਛਾਣ ਬਣ ਸਕਦੀ ਹੈ।
Through the Shabad, the Word of the Perfect Guru, He is realized.
पूरे गुर कै सबदि पछाता ॥
ਤੁਧੁਨੋ​ਸੇਵਹਿ​ਸੇ​ਤੁਝਹਿ​ਸਮਾਵਹਿ​ਤੂ​ਆਪੇ​ਮੇਲਿ​ਮਿਲਾਇਦਾ​॥੧॥​
ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰੇ (ਚਰਨਾਂ) ਵਿਚ ਲੀਨ ਰਹਿੰਦੇ ਹਨ। ਤੂੰ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈਂ ॥੧॥
Those who serve You are immersed in You. You unite them in Union with Yourself. ||1||
तुधुनो सेवहि से तुझहि समावहि तू आपे मेलि मिलाइदा ॥१॥
ਅਗਮ​ਅਗੋਚਰੁ​ਕੀਮਤਿ​ਨਹੀ​ਪਾਈ​॥​
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਗਿਆਨ ਇੰਦ੍ਰਿਆਂ ਦੀ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)।
You are inaccessible and unfathomable; Your limits cannot be found.
अगम अगोचरु कीमति नही पाई ॥
ਜੀਅ​ਜੰਤ​ਤੇਰੀ​ਸਰਣਾਈ​॥​
ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ।
All beings and creatures seek Your Sanctuary.
जीअ जंत तेरी सरणाई ॥
ਜਿਉ​ਤੁਧੁ​ਭਾਵੈ​ਤਿਵੈ​ਚਲਾਵਹਿ​ਤੂ​ਆਪੇ​ਮਾਰਗਿ​ਪਾਇਦਾ​॥੨॥​
ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਜੀਵਾਂ ਨੂੰ ਕਾਰੇ ਲਾਂਦਾ ਹੈਂ, ਤੂੰ ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਉਤੇ ਤੋਰਦਾ ਹੈਂ ॥੨॥
As is pleases Your Will, You guide us along; You Yourself place us on the Path. ||2||
जिउ तुधु भावै तिवै चलावहि तू आपे मारगि पाइदा ॥२॥
ਹੈ​ਭੀ​ਸਾਚਾ​ਹੋਸੀ​ਸੋਈ​॥​
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਵੇਲੇ ਭੀ ਮੌਜੂਦ ਹੈ, ਉਹ ਸਦਾ ਕਾਇਮ ਰਹੇਗਾ।
The True Lord is, and shall always be.
है भी साचा होसी सोई ॥
ਆਪੇ​ਸਾਜੇ​ਅਵਰੁ​ਨ​ਕੋਈ​॥​
ਉਹ ਆਪ ਹੀ (ਸ੍ਰਿਸ਼ਟੀ) ਪੈਦਾ ਕਰਦਾ ਹੈ, (ਉਸ ਤੋਂ ਬਿਨਾ ਪੈਦਾ ਕਰਨ ਵਾਲਾ) ਕੋਈ ਹੋਰ ਨਹੀਂ ਹੈ।
He Himself creates - there is no other at all.
आपे साजे अवरु न कोई ॥
ਸਭਨਾ​ਸਾਰ​ਕਰੇ​ਸੁਖਦਾਤਾ​ਆਪੇ​ਰਿਜਕੁ​ਪਹੁਚਾਇਦਾ​॥੩॥​
ਉਹ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ ॥੩॥
The Giver of peace takes care of all; He Himself sustains them. ||3||
सभना सार करे सुखदाता आपे रिजकु पहुचाइदा ॥३॥
ਅਗਮ​ਅਗੋਚਰੁ​ਅਲਖ​ਅਪਾਰਾ​॥​
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਗੋਚਰ ਹੈਂ, ਤੂੰ ਅਲੱਖ ਹੈਂ, ਤੂੰ ਬੇਅੰਤ ਹੈਂ।
You are inaccessible, unfathomable, invisible and infinite;
अगम अगोचरु अलख अपारा ॥
ਕੋਇ​ਨ​ਜਾਣੈ​ਤੇਰਾ​ਪਰਵਾਰਾ​॥​
ਕੋਈ ਭੀ ਜਾਣ ਨਹੀਂ ਸਕਦਾ ਕਿ ਤੇਰਾ ਕੇਡਾ ਵੱਡਾ ਪਰਵਾਰ ਹੈ।
no one knows Your extent.
कोइ न जाणै तेरा परवारा ॥
ਆਪਣਾ​ਆਪੁ​ਪਛਾਣਹਿ​ਆਪੇ​ਗੁਰਮਤੀ​ਆਪਿ​ਬੁਝਾਇਦਾ​॥੪॥​
ਆਪਣੇ ਆਪ ਨੂੰ (ਆਪਣੀ ਬਜ਼ੁਰਗੀ ਨੂੰ) ਤੂੰ ਆਪ ਹੀ ਸਮਝਦਾ ਹੈਂ, ਗੁਰੂ ਦੀ ਮੱਤ ਦੇ ਕੇ ਤੂੰ ਆਪ ਹੀ (ਜੀਵਾਂ ਨੂੰ ਸਹੀ ਜੀਵਨ-ਰਸਤਾ) ਸਮਝਾਂਦਾ ਹੈਂ ॥੪॥
You Yourself realize Yourself. Through the Guru's Teachings, You reveal Yourself. ||4||
आपणा आपु पछाणहि आपे गुरमती आपि बुझाइदा ॥४॥
ਪਾਤਾਲ​ਪੁਰੀਆ​ਲੋਅ​ਆਕਾਰਾ​॥​
(ਅਨੇਕਾਂ) ਪਾਤਾਲ, (ਅਨੇਕਾਂ) ਪੁਰੀਆਂ, (ਅਨੇਕਾਂ) ਮੰਡਲ-ਇਹ ਸਾਰਾ ਦਿੱਸਦਾ ਜਗਤ (ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ),
Your Almighty Command prevails throughout
पाताल पुरीआ लोअ आकारा ॥