GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1027
Display Settings
Translations
ਚਾਰਿ​ਪਦਾਰਥ​ਲੈ​ਜਗਿ​ਆਇਆ​॥​
(ਪਰਮਾਤਮਾ ਪਾਸੋਂ) ਚਾਰ ਪਦਾਰਥ ਲੈ ਕੇ ਜੀਵ ਜਗਤ ਵਿਚ ਆਇਆ ਹੈ,
He came into the world to obtain the four great blessings.
चारि पदारथ लै जगि आइआ ॥
ਸਿਵ​ਸਕਤੀ​ਘਰਿ​ਵਾਸਾ​ਪਾਇਆ​॥​
(ਪਰ ਇਥੇ ਆ ਕੇ) ਪ੍ਰਭੂ ਦੀ ਰਚੀ ਮਾਇਆ ਦੇ ਘਰ ਵਿਚ ਟਿਕਾਣਾ ਬਣਾ ਬੈਠਾ ਹੈ।
He came to dwell in the home of the Shiva and Shakti, energy and matter.
सिव सकती घरि वासा पाइआ ॥
ਏਕੁ​ਵਿਸਾਰੇ​ਤਾ​ਪਿੜ​ਹਾਰੇ​ਅੰਧੁਲੈ​ਨਾਮੁ​ਵਿਸਾਰਾ​ਹੇ​॥੬॥​
(ਭਾਵ, ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ, ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ। ਜੇਹੜਾ ਜੀਵ ਨਾਮ ਭੁਲਾਂਦਾ ਹੈ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ॥੬॥
But he forgot the One Lord, and he has lost the game. The blind person forgets the Naam, the Name of the Lord. ||6||
एकु विसारे ता पिड़ हारे अंधुलै नामु विसारा हे ॥६॥
ਬਾਲਕੁ​ਮਰੈ​ਬਾਲਕ​ਕੀ​ਲੀਲਾ​॥​
(ਵੇਖੋ ਮਾਇਆ ਦੇ ਮੋਹ ਦਾ ਪ੍ਰਭਾਵ! ਜਦੋਂ ਕਿਸੇ ਘਰ ਵਿਚ ਕੋਈ) ਬਾਲਕ ਮਰਦਾ ਹੈ,
The child dies in his childish games.
बालकु मरै बालक की लीला ॥
ਕਹਿ​ਕਹਿ​ਰੋਵਹਿ​ਬਾਲੁ​ਰੰਗੀਲਾ​॥​
ਤਾਂ (ਮਾਂ ਪਿਉ ਭੈਣ ਭਰਾ ਆਦਿਕ ਸੰਬੰਧੀ) ਉਸ ਬਾਲਕ ਦੀਆਂ ਪਿਆਰ-ਭਰੀਆਂ ਖੇਡਾਂ ਚੇਤੇ ਕਰਦੇ ਹਨ, ਤੇ ਇਹ ਆਖ ਆਖ ਕੇ ਰੋਂਦੇ ਹਨ ਕਿ ਬਾਲਕ ਬੜਾ ਹਸ-ਮੁਖਾ ਸੀ।
They cry and mourn, saying that he was such a playful child.
कहि कहि रोवहि बालु रंगीला ॥
ਜਿਸ​ਕਾ​ਸਾ​ਸੋ​ਤਿਨ​ਹੀ​ਲੀਆ​ਭੂਲਾ​ਰੋਵਣਹਾਰਾ​ਹੇ​॥੭॥​
ਜਿਸ ਪ੍ਰਭੂ ਦਾ ਭੇਜਿਆ ਹੋਇਆ ਉਹ ਬਾਲਕ ਸੀ ਉਸ ਨੇ ਉਹ ਵਾਪਸ ਲੈ ਲਿਆ (ਉਸ ਨੂੰ ਯਾਦ ਕਰ ਕਰ ਕੇ) ਰੋਣ ਵਾਲਾ (ਮਾਇਆ ਦੇ ਮੋਹ ਵਿਚ ਫਸ ਕੇ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੭॥
The Lord who owns him has taken him back. Those who weep and mourn are mistaken. ||7||
जिस का सा सो तिन ही लीआ भूला रोवणहारा हे ॥७॥
ਭਰਿ​ਜੋਬਨਿ​ਮਰਿ​ਜਾਹਿ​ਕਿ​ਕੀਜੈ​॥​
ਜਦੋਂ ਕੋਈ ਭਰ-ਜਵਾਨੀ ਵੇਲੇ ਮਰ ਜਾਂਦੇ ਹਨ ਤਦੋਂ ਭੀ ਕੀਹ ਕੀਤਾ ਜਾ ਸਕਦਾ ਹੈ?
What can they do, if he dies in his youth?
भरि जोबनि मरि जाहि कि कीजै ॥
ਮੇਰਾ​ਮੇਰਾ​ਕਰਿ​ਰੋਵੀਜੈ​॥​
ਇਹ ਆਖ ਆਖ ਕੇ ਰੋਵੀਦਾ ਹੀ ਹੈ ਕਿ ਉਹ ਮੇਰਾ (ਪਿਆਰਾ) ਸੀ ਮੇਰਾ (ਪਿਆਰਾ) ਸੀ।
They cry out, "His is mine, he is mine!"
मेरा मेरा करि रोवीजै ॥
ਮਾਇਆ​ਕਾਰਣਿ​ਰੋਇ​ਵਿਗੂਚਹਿ​ਧ੍ਰਿਗੁ​ਜੀਵਣੁ​ਸੰਸਾਰਾ​ਹੇ​॥੮॥​
(ਜੇਹੜੇ ਰੋਂਦੇ ਭੀ ਹਨ ਉਹ ਭੀ ਆਪਣੀਆਂ ਥੁੜਾਂ ਚੇਤੇ ਕਰ ਕਰ ਕੇ) ਮਾਇਆ ਦੀ ਖ਼ਾਤਰ ਰੋ ਰੋ ਕੇ ਦੁਖੀ ਹੁੰਦੇ ਹਨ। ਜਗਤ ਵਿਚ ਅਜੇਹਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ॥੮॥
They cry for the sake of Maya, and are ruined; their lives in this world are cursed. ||8||
माइआ कारणि रोइ विगूचहि ध्रिगु जीवणु संसारा हे ॥८॥
ਕਾਲੀ​ਹੂ​ਫੁਨਿ​ਧਉਲੇ​ਆਏ​॥​
(ਜਵਾਨੀ ਲੰਘ ਜਾਂਦੀ ਹੈ) ਕਾਲੇ ਕੇਸਾਂ ਤੋਂ ਫਿਰ ਧੌਲੇ ਆ ਜਾਂਦੇ ਹਨ।
Their black hair eventually turns grey.
काली हू फुनि धउले आए ॥
ਵਿਣੁ​ਨਾਵੈ​ਗਥੁ​ਗਇਆ​ਗਵਾਏ​॥​
(ਇਸ ਉਮਰ ਤਕ ਭੀ) ਪ੍ਰਭੂ ਦੇ ਨਾਮ ਤੋਂ ਖੁੰਝਿਆ ਰਹਿ ਕੇ ਮਨੁੱਖ ਆਪਣਾ ਆਤਮਕ ਜੀਵਨ ਦਾ ਸਰਮਾਇਆ ਗਵਾਈ ਜਾਂਦਾ ਹੈ।
Without the Name, they lose their wealth, and then leave.
विणु नावै गथु गइआ गवाए ॥
ਦੁਰਮਤਿ​ਅੰਧੁਲਾ​ਬਿਨਸਿ​ਬਿਨਾਸੈ​ਮੂਠੇ​ਰੋਇ​ਪੂਕਾਰਾ​ਹੇ​॥੯॥​
ਭੈੜੀ ਮੱਤੇ ਲੱਗ ਕੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਆਤਮਕ ਮੌਤ ਸਹੇੜ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ। ਮਾਇਆ ਦਾ ਠੱਗਿਆ ਹੋਇਆ ਮਾਇਆ ਦੀ ਖ਼ਾਤਰ ਹੀ ਰੋ ਰੋ ਕੇ ਪੁਕਾਰਦਾ ਹੈ (ਉਸ ਉਮਰ ਤਕ ਭੀ ਮਾਇਆ ਦੇ ਰੋਣੇ ਰੋਂਦਾ ਰਹਿੰਦਾ ਹੈ) ॥੯॥
They are evil-minded and blind - they are totally ruined; they are plundered, and cry out in pain. ||9||
दुरमति अंधुला बिनसि बिनासै मूठे रोइ पूकारा हे ॥९॥
ਆਪੁ​ਵੀਚਾਰਿ​ਨ​ਰੋਵੈ​ਕੋਈ​॥​
ਜੇਹੜਾ ਕੋਈ ਮਨੁੱਖ ਆਪਣੇ ਆਪ ਨੂੰ ਵਿਚਾਰਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਪਛੁਤਾਂਦਾ ਨਹੀਂ ਹੈ।
One who understands himself, does not cry.
आपु वीचारि न रोवै कोई ॥
ਸਤਿਗੁਰੁ​ਮਿਲੈ​ਤ​ਸੋਝੀ​ਹੋਈ​॥​
ਪਰ ਇਹ ਸੋਝੀ ਕਿਸੇ ਨੂੰ ਤਦੋਂ ਹੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਮਿਲ ਪਏ।
When he meets the True Guru, then he understands.
सतिगुरु मिलै त सोझी होई ॥
ਬਿਨੁ​ਗੁਰ​ਬਜਰ​ਕਪਾਟ​ਨ​ਖੂਲਹਿ​ਸਬਦਿ​ਮਿਲੈ​ਨਿਸਤਾਰਾ​ਹੇ​॥੧੦॥​
(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਅਕਲ ਤੇ ਪੜਦਾ ਪਿਆ ਰਹਿੰਦਾ ਹੈ; ਅਕਲ, ਮਾਨੋ, ਕਰੜੇ ਕਵਾੜਾਂ ਵਿਚ ਬੰਦ ਰਹਿੰਦੀ ਹੈ) ਗੁਰੂ ਤੋਂ ਬਿਨਾ (ਉਹ) ਕਰੜੇ ਕਵਾੜ ਖੁਲ੍ਹਦੇ ਨਹੀਂ ਹਨ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਹ (ਇਸ ਕੈਦ ਵਿਚੋਂ) ਖ਼ਲਾਸੀ ਹਾਸਲ ਕਰ ਲੈਂਦਾ ਹੈ ॥੧੦॥
Without the Guru, the heavy, hard doors are not opened. Obtaining the Word of the Shabad, one is emancipated. ||10||
बिनु गुर बजर कपाट न खूलहि सबदि मिलै निसतारा हे ॥१०॥
ਬਿਰਧਿ​ਭਇਆ​ਤਨੁ​ਛੀਜੈ​ਦੇਹੀ​॥​
ਮਨੁੱਖ ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਭੀ ਕਮਜ਼ੋਰ ਹੋ ਜਾਂਦਾ ਹੈ,
The body grows old, and is beaten out of shape.
बिरधि भइआ तनु छीजै देही ॥
ਰਾਮੁ​ਨ​ਜਪਈ​ਅੰਤਿ​ਸਨੇਹੀ​॥​
(ਪਰ ਮਾਇਆ ਦਾ ਮੋਹ ਇਤਨਾ ਪ੍ਰਬਲ ਹੈ ਕਿ ਅਜੇ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਜੋ (ਸਭ ਸਾਕਾਂ ਅੰਗਾਂ ਦੇ ਸਾਥ ਛੱਡ ਜਾਣ ਤੇ ਭੀ) ਅੰਤ ਨੂੰ ਪਿਆਰਾ ਸਾਥੀ ਬਣਦਾ ਹੈ।
But he does not meditate on the Lord, His only friend, even at the end.
रामु न जपई अंति सनेही ॥
ਨਾਮੁ​ਵਿਸਾਰਿ​ਚਲੈ​ਮੁਹਿ​ਕਾਲੈ​ਦਰਗਹ​ਝੂਠੁ​ਖੁਆਰਾ​ਹੇ​॥੧੧॥​
ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਬਦਨਾਮੀ ਦਾ ਟਿੱਕਾ ਮੱਥੇ ਉਤੇ ਲਾ ਕੇ ਇਥੋਂ ਤੁਰ ਪੈਂਦਾ ਹੈ, ਪੱਲੇ ਝੂਠ ਹੀ ਹੈ (ਪੱਲੇ ਮਾਇਆ ਦਾ ਮੋਹ ਹੀ ਹੈ, ਇਸ ਵਾਸਤੇ) ਪ੍ਰਭੂ ਦੀ ਹਜ਼ੂਰੀ ਵਿਚ ਖ਼ੁਆਰ ਹੀ ਹੁੰਦਾ ਹੈ ॥੧੧॥
Forgetting the Naam, the Name of the Lord, he departs with his face blackened. The false are humiliated in the Court of the Lord. ||11||
नामु विसारि चलै मुहि कालै दरगह झूठु खुआरा हे ॥११॥
ਨਾਮੁ​ਵਿਸਾਰਿ​ਚਲੈ​ਕੂੜਿਆਰੋ​॥​
(ਸਾਰੀ ਉਮਰ) ਕੂੜ ਦਾ ਵਣਜ ਕਰਨ ਵਾਲਾ ਬੰਦਾ ਪਰਮਾਤਮਾ ਦਾ ਨਾਮ ਭੁਲਾ ਕੇ (ਇਥੋਂ ਆਤਮਕ ਗੁਣਾਂ ਵਲੋਂ ਖ਼ਾਲੀ-ਹੱਥ) ਤੁਰ ਪੈਂਦਾ ਹੈ।
Forgetting the Naam, the false ones depart.
नामु विसारि चलै कूड़िआरो ॥
ਆਵਤ​ਜਾਤ​ਪੜੈ​ਸਿਰਿ​ਛਾਰੋ​॥​
ਜਨਮ ਮਰਨ ਦੇ ਗੇੜ ਵਿਚ ਪਏ ਦੇ ਸਿਰ ਉਤੇ ਸੁਆਹ ਪੈਂਦੀ ਹੈ (ਫਿਟਕਾਰ ਪੈਂਦੀ ਹੈ)।
Coming and going, dust falls on their heads.
आवत जात पड़ै सिरि छारो ॥
ਸਾਹੁਰੜੈ​ਘਰਿ​ਵਾਸੁ​ਨ​ਪਾਏ​ਪੇਈਅੜੈ​ਸਿਰਿ​ਮਾਰਾ​ਹੇ​॥੧੨॥​
(ਇਥੋਂ ਗਏ ਨੂੰ) ਪਰਮਾਤਮਾ ਦੇ ਦਰ ਤੇ ਢੋਈ ਨਹੀਂ ਮਿਲਦੀ, (ਜਿਤਨਾ ਚਿਰ) ਜਗਤ ਵਿਚ (ਰਿਹਾ ਇਥੇ) ਭੀ ਸਿਰ ਉਤੇ ਸੱਟਾਂ ਹੀ ਖਾਂਦਾ ਰਿਹਾ ॥੧੨॥
The soul-bride finds no home in her in-laws' home, the world hereafter; she suffers in agony in this world of her parents' home. ||12||
साहुरड़ै घरि वासु न पाए पेईअड़ै सिरि मारा हे ॥१२॥
ਖਾਜੈ​ਪੈਝੈ​ਰਲੀ​ਕਰੀਜੈ​॥​
(ਚੰਗਾ) ਖਾਈਦਾ ਹੈ, (ਚੰਗਾ) ਪਹਿਨੀਦਾ ਹੈ, (ਦੁਨੀਆ ਦੀ) ਮੌਜ ਮਾਣੀਦੀ ਹੈ।
She eats, dresses and plays joyfully,
खाजै पैझै रली करीजै ॥
ਬਿਨੁ​ਅਭ​ਭਗਤੀ​ਬਾਦਿ​ਮਰੀਜੈ​॥​
(ਇਹਨਾਂ ਹੀ ਰੁਝੇਵਿਆਂ ਵਿਚ) ਹਿਰਦਾ ਪਰਮਾਤਮਾ ਦੀ ਭਗਤੀ ਤੋਂ ਸੁੰਞਾ ਰਹਿਣ ਕਰਕੇ ਵਿਅਰਥ ਹੀ ਆਤਮਕ ਮੌਤ ਸਹੇੜ ਲਈਦੀ ਹੈ।
but without loving devotional worship of the Lord, she dies uselessly.
बिनु अभ भगती बादि मरीजै ॥
ਸਰ​ਅਪਸਰ​ਕੀ​ਸਾਰ​ਨ​ਜਾਣੈ​ਜਮੁ​ਮਾਰੇ​ਕਿਆ​ਚਾਰਾ​ਹੇ​॥੧੩॥​
ਜੇਹੜਾ ਬੰਦਾ (ਇਸ ਤਰ੍ਹਾਂ ਅੰਨ੍ਹਾ ਹੋ ਕੇ) ਚੰਗੇ ਮੰਦੇ ਸਮੇ ਦੀ ਸੂਝ ਨਹੀਂ ਜਾਣਦਾ, ਉਸ ਨੂੰ ਜਮ ਖ਼ੁਆਰ ਕਰਦਾ ਹੈ, ਤੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧੩॥
One who does not distinguish between good and evil, is beaten by the Messenger of Death; how can anyone escape this? ||13||
सर अपसर की सार न जाणै जमु मारे किआ चारा हे ॥१३॥
ਪਰਵਿਰਤੀ​ਨਰਵਿਰਤਿ​ਪਛਾਣੈ​॥​
ਜੇਹੜਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਤੋਂ ਉਪਰਾਮ ਰਹਿਣਾ ਜਾਣਦਾ ਹੈ,
One who realizes what he has to possess, and what he has to abandon,
परविरती नरविरति पछाणै ॥
ਗੁਰ​ਕੈ​ਸੰਗਿ​ਸਬਦਿ​ਘਰੁ​ਜਾਣੈ​॥​
ਜੇਹੜਾ ਗੁਰੂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ-ਅਵਸਥਾ ਨਾਲ ਸਾਂਝ ਪਾਈ ਰੱਖਦਾ ਹੈ,
associating with the Guru, comes to know the Word of the Shabad, within the home of his own self.
गुर कै संगि सबदि घरु जाणै ॥
ਕਿਸ​ਹੀ​ਮੰਦਾ​ਆਖਿ​ਨ​ਚਲੈ​ਸਚਿ​ਖਰਾ​ਸਚਿਆਰਾ​ਹੇ​॥੧੪॥​
ਜੀਵਨ-ਸਫ਼ਰ ਵਿਚ ਕਿਸੇ ਨੂੰ ਮੰਦਾ ਨਹੀਂ ਆਖੀਦਾ, ਸਦਾ-ਥਿਰ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਉਹ ਸੱਚ ਦਾ ਵਪਾਰੀ ਬੰਦਾ (ਪ੍ਰਭੂ ਦੀ ਹਜ਼ੂਰੀ ਵਿਚ) ਖਰਾ (ਸਿੱਕਾ ਮੰਨਿਆ ਜਾਂਦਾ) ਹੈ ॥੧੪॥
Do not call anyone else bad; follow this way of life. Those who are true are judged to be genuine by the True Lord. ||14||
किस ही मंदा आखि न चलै सचि खरा सचिआरा हे ॥१४॥
ਸਾਚ​ਬਿਨਾ​ਦਰਿ​ਸਿਝੈ​ਨ​ਕੋਈ​॥​
ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਦੇ) ਦਰ ਤੇ (ਜ਼ਿੰਦਗੀ ਦੀ ਪੜਤਾਲ ਵਿਚ) ਕਾਮਯਾਬ ਨਹੀਂ ਹੁੰਦਾ।
Without Truth, no one succeeds in the Court of the Lord.
साच बिना दरि सिझै न कोई ॥
ਸਾਚ​ਸਬਦਿ​ਪੈਝੈ​ਪਤਿ​ਹੋਈ​॥​
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਰੋਪਾ ਮਿਲਦਾ ਹੈ ਇੱਜ਼ਤ ਮਿਲਦੀ ਹੈ।
Through the True Shabad, one is robed in honor.
साच सबदि पैझै पति होई ॥
ਆਪੇ​ਬਖਸਿ​ਲਏ​ਤਿਸੁ​ਭਾਵੈ​ਹਉਮੈ​ਗਰਬੁ​ਨਿਵਾਰਾ​ਹੇ​॥੧੫॥​
(ਪਰ ਜੀਵਾਂ ਦੇ ਕੀਹ ਵੱਸ?) ਜਿਸ ਉਤੇ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤੇ ਉਹ ਹਉਮੈ ਅਹੰਕਾਰ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧੫॥
He forgives those with whom He is pleased; they silence their egotism and pride. ||15||
आपे बखसि लए तिसु भावै हउमै गरबु निवारा हे ॥१५॥
ਗੁਰ​ਕਿਰਪਾ​ਤੇ​ਹੁਕਮੁ​ਪਛਾਣੈ​॥​
ਗੁਰੂ ਦੀ ਮੇਹਰ ਨਾਲ ਹੀ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਪਛਾਣਦਾ ਹੈ,
One who realizes the Hukam of God's Command, by the Grace of the Guru,
गुर किरपा ते हुकमु पछाणै ॥
ਜੁਗਹ​ਜੁਗੰਤਰ​ਕੀ​ਬਿਧਿ​ਜਾਣੈ​॥​
ਤੇ ਜੁਗਾਂ ਜੁਗਾਂਤਰਾਂ ਤੋਂ ਚਲੀ ਆ ਰਹੀ ਉਸ ਵਿਧੀ ਨਾਲ ਸਾਂਝ ਪਾਂਦਾ ਹੈ (ਜਿਸ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਸਹੀ-ਸਲਾਮਤ ਪਾਰ ਲੰਘ ਸਕੀਦਾ ਹੈ। ਉਹ ਵਿਧੀ ਹੈ ਪਰਮਾਤਮਾ ਦਾ ਨਾਮ ਸਿਮਰਨਾ)।
comes to know the lifestyle of the ages.
जुगह जुगंतर की बिधि जाणै ॥
ਨਾਨਕ​ਨਾਮੁ​ਜਪਹੁ​ਤਰੁ​ਤਾਰੀ​ਸਚੁ​ਤਾਰੇ​ਤਾਰਣਹਾਰਾ​ਹੇ​॥੧੬॥੧॥੭॥​
ਹੇ ਨਾਨਕ! (ਆਖ ਕਿ ਪਰਮਾਤਮਾ ਦਾ) ਨਾਮ ਜਪੋ (ਨਾਮ ਸਿਮਰਨ ਦੀ) ਤਾਰੀ ਤਰੋ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਤੇ ਤਾਰਣ ਦੇ ਸਮਰੱਥ ਪ੍ਰਭੂ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੬॥੧॥੭॥
O Nanak, chant the Naam, and cross over to the other side. The True Lord will carry you across. ||16||1||7||
नानक नामु जपहु तरु तारी सचु तारे तारणहारा हे ॥१६॥१॥७॥
ਮਾਰੂ​ਮਹਲਾ​੧​॥​
Maaroo, First Mahalaa:
मारू महला १ ॥
ਹਰਿ​ਸਾ​ਮੀਤੁ​ਨਾਹੀ​ਮੈ​ਕੋਈ​॥​
ਮੈਨੂੰ ਪਰਮਾਤਮਾ ਵਰਗਾ ਹੋਰ ਕੋਈ ਮਿੱਤਰ ਨਹੀਂ ਦਿੱਸਦਾ,
I have no other friend like the Lord.
हरि सा मीतु नाही मै कोई ॥
ਜਿਨਿ​ਤਨੁ​ਮਨੁ​ਦੀਆ​ਸੁਰਤਿ​ਸਮੋਈ​॥​
(ਪਰਮਾਤਮਾ ਹੀ ਹੈ) ਜਿਸ ਨੇ ਮੈਨੂੰ ਇਹ ਸਰੀਰ ਦਿੱਤਾ ਇਹ (ਮਨ) ਜਿੰਦ ਦਿੱਤੀ ਤੇ ਮੇਰੇ ਅੰਦਰਿ ਸੁਰਤ ਟਿਕਾ ਦਿੱਤੀ।
He gave me body and mind, and infused consciousness into my being.
जिनि तनु मनु दीआ सुरति समोई ॥
ਸਰਬ​ਜੀਆ​ਪ੍ਰਤਿਪਾਲਿ​ਸਮਾਲੇ​ਸੋ​ਅੰਤਰਿ​ਦਾਨਾ​ਬੀਨਾ​ਹੇ​॥੧॥​
(ਉਹ ਸਿਰਫ਼ ਪ੍ਰਭੂ ਹੀ ਹੈ ਜੋ) ਸਾਰੇ ਜੀਵਾਂ ਦੀ ਪਾਲਣਾ ਕਰ ਕੇ ਸਭ ਦੀ ਸੰਭਾਲ ਕਰਦਾ ਹੈ, ਉਹ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਦੇ ਦਿਲ ਦੀ ਜਾਣਦਾ ਹੈ, ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ ॥੧॥
He cherishes and cares for all beings; He is deep within, the wise, all-knowing Lord. ||1||
सरब जीआ प्रतिपालि समाले सो अंतरि दाना बीना हे ॥१॥
ਗੁਰੁ​ਸਰਵਰੁ​ਹਮ​ਹੰਸ​ਪਿਆਰੇ​॥​
(ਪਰ ਉਹ ਮਿੱਤਰ-ਪ੍ਰਭੂ ਗੁਰੂ ਦੀ ਸਰਨ ਪਿਆਂ ਮਿਲਦਾ ਹੈ) ਗੁਰੂ ਸਰੋਵਰ ਹੈ, ਅਸੀਂ ਜੀਵ ਉਸ ਪਿਆਰੇ (ਸਰੋਵਰ) ਦੇ ਹੰਸ ਹਾਂ। (ਗੁਰੂ ਦੇ ਹੋ ਕੇ ਰਹਿਣ ਵਾਲੇ ਹੰਸਾਂ ਨੂੰ ਗੁਰੂ-ਮਾਨਸਰੋਵਰ ਵਿਚੋਂ ਮੋਤੀ ਮਿਲਦੇ ਹਨ)।
The Guru is the sacred pool, and I am His beloved swan.
गुरु सरवरु हम हंस पिआरे ॥
ਸਾਗਰ​ਮਹਿ​ਰਤਨ​ਲਾਲ​ਬਹੁ​ਸਾਰੇ​॥​
(ਗੁਰੂ ਸਮੁੰਦਰ ਹੈ) ਉਸ ਸਮੁੰਦਰ ਵਿਚ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਰਤਨ ਹਨ, ਲਾਲ ਹਨ, ਮੋਤੀ ਮਾਣਕ ਹਨ, ਹੀਰੇ ਹਨ।
In the ocean, there are so many jewels and rubies.
सागर महि रतन लाल बहु सारे ॥
ਮੋਤੀ​ਮਾਣਕ​ਹੀਰਾ​ਹਰਿ​ਜਸੁ​ਗਾਵਤ​ਮਨੁ​ਤਨੁ​ਭੀਨਾ​ਹੇ​॥੨॥​
(ਗੁਰੂ-ਸਮੁੰਦਰ ਵਿਚ ਟਿਕ ਕੇ) ਪਰਮਾਤਮਾ ਦੇ ਗੁਣ ਗਾਵਿਆਂ ਮਨ (ਹਰੀ ਦੇ ਪ੍ਰੇਮ-ਰੰਗ ਵਿਚ) ਭਿੱਜ ਜਾਂਦਾ ਹੈ, ਸਰੀਰ (ਭੀ) ਭਿੱਜ ਜਾਂਦਾ ਹੈ ॥੨॥
The Lord's Praises are pearls, gems and diamonds. Singing His Praises, my mind and body are drenched with His Love. ||2||
मोती माणक हीरा हरि जसु गावत मनु तनु भीना हे ॥२॥
ਹਰਿ​ਅਗਮ​ਅਗਾਹੁ​ਅਗਾਧਿ​ਨਿਰਾਲਾ​॥​
(ਸਭ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਅਥਾਹ ਹੈ, ਉਸ ਦੇ ਗੁਣਾਂ (ਦੇ ਸਮੁੰਦਰ) ਦੀ ਹਾਥ ਨਹੀਂ ਲੱਭਦੀ, ਉਹ ਨਿਰਲੇਪ ਹੈ।
The Lord is inaccessible, inscrutable, unfathomable and unattached.
हरि अगम अगाहु अगाधि निराला ॥
ਹਰਿ​ਅੰਤੁ​ਨ​ਪਾਈਐ​ਗੁਰ​ਗੋਪਾਲਾ​॥​
ਸ੍ਰਿਸ਼ਟੀ ਦੇ ਰਾਖੇ, ਸਭ ਤੋਂ ਵੱਡੇ ਹਰੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
The Lord's limits cannot be found; the Guru is the Lord of the World.
हरि अंतु न पाईऐ गुर गोपाला ॥
ਸਤਿਗੁਰ​ਮਤਿ​ਤਾਰੇ​ਤਾਰਣਹਾਰਾ​ਮੇਲਿ​ਲਏ​ਰੰਗਿ​ਲੀਨਾ​ਹੇ​॥੩॥​
ਸਭ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਪ੍ਰਭੂ ਸਤਿਗੁਰੂ ਦੀ ਮੱਤ ਦੇ ਕੇ ਪਾਰ ਲੰਘਾ ਲੈਂਦਾ ਹੈ। ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਦੇ ਪ੍ਰੇਮ-ਰੰਗ ਵਿਚ ਲੀਨ ਹੋ ਜਾਂਦਾ ਹੈ ॥੩॥
Through the Teachings of the True Guru, the Lord carries us across to the other side. He unites in His Union those who are colored by His Love. ||3||
सतिगुर मति तारे तारणहारा मेलि लए रंगि लीना हे ॥३॥
ਸਤਿਗੁਰ​ਬਾਝਹੁ​ਮੁਕਤਿ​ਕਿਨੇਹੀ​॥​
ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ-ਸਮੁੰਦਰ ਤੋਂ) ਖ਼ਲਾਸੀ ਨਹੀਂ ਮਿਲਦੀ।
Without the True Guru, how can anyone be liberated?
सतिगुर बाझहु मुकति किनेही ॥
ਓਹੁ​ਆਦਿ​ਜੁਗਾਦੀ​ਰਾਮ​ਸਨੇਹੀ​॥​
ਉਹ ਪਰਮਾਤਮਾ (ਜੋ ਆਪ ਹੀ ਗੁਰੂ ਮਿਲਾਂਦਾ ਹੈ) ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਸਭ ਵਿਚ ਵਿਆਪਕ ਤੇ ਸਭ ਨਾਲ ਪਿਆਰ ਕਰਨ ਵਾਲਾ ਹੈ।
He has been the Friend of the Lord, from the very beginning of time, and all throughout the ages.
ओहु आदि जुगादी राम सनेही ॥
ਦਰਗਹ​ਮੁਕਤਿ​ਕਰੇ​ਕਰਿ​ਕਿਰਪਾ​ਬਖਸੇ​ਅਵਗਣ​ਕੀਨਾ​ਹੇ​॥੪॥​
ਉਹ ਪਰਮਾਤਮਾ ਮੇਹਰ ਕਰ ਕੇ ਸਾਡੇ ਕੀਤੇ ਔਗੁਣਾਂ ਨੂੰ ਬਖ਼ਸ਼ਦਾ ਹੈ, ਸਾਨੂੰ ਔਗੁਣਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਆਪਣੀ ਹਜ਼ੂਰੀ ਵਿਚ ਰੱਖਦਾ ਹੈ ॥੪॥
By His Grace, He grants liberation in His Court; He forgives them for their sins. ||4||
दरगह मुकति करे करि किरपा बखसे अवगण कीना हे ॥४॥