GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1005
Display Settings
Translations
ਹਮ​ਤੁਮ​ਸੰਗਿ​ਝੂਠੇ​ਸਭਿ​ਬੋਲਾ​॥​
ਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ।
False is all his talk of me and you.
हम तुम संगि झूठे सभि बोला ॥
ਪਾਇ​ਠਗਉਰੀ​ਆਪਿ​ਭੁਲਾਇਓ​॥​
ਪਰ, (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ।
The Lord Himself administers the poisonous potion, to mislead and delude.
पाइ ठगउरी आपि भुलाइओ ॥
ਨਾਨਕ​ਕਿਰਤੁ​ਨ​ਜਾਇ​ਮਿਟਾਇਓ​॥੨॥​
ਹੇ ਨਾਨਕ! (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੨॥
O Nanak, the karma of past actions cannot be erased. ||2||
नानक किरतु न जाइ मिटाइओ ॥२॥
ਪਸੁ​ਪੰਖੀ​ਭੂਤ​ਅਰੁ​ਪ੍ਰੇਤਾ​॥​
ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ
Beasts, birds, demons and ghosts
पसु पंखी भूत अरु प्रेता ॥
ਬਹੁ​ਬਿਧਿ​ਜੋਨੀ​ਫਿਰਤ​ਅਨੇਤਾ​॥​
ਅਨੇਕਾਂ ਜੂਨਾਂ ਵਿਚ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਭਟਕਦਾ ਫਿਰਦਾ ਹੈ।
- in these many ways, the false wander in reincarnation.
बहु बिधि जोनी फिरत अनेता ॥
ਜਹ​ਜਾਨੋ​ਤਹ​ਰਹਨੁ​ਨ​ਪਾਵੈ​॥​
ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ,
Wherever they go, they cannot remain there.
जह जानो तह रहनु न पावै ॥
ਥਾਨ​ਬਿਹੂਨ​ਉਠਿ​ਉਠਿ​ਫਿਰਿ​ਧਾਵੈ​॥​
ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ।
They have no place of rest; they rise up again and again and run around.
थान बिहून उठि उठि फिरि धावै ॥
ਮਨਿ​ਤਨਿ​ਬਾਸਨਾ​ਬਹੁਤੁ​ਬਿਸਥਾਰਾ​॥​
(ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ,
Their minds and bodies are filled with immense, expansive desires.
मनि तनि बासना बहुतु बिसथारा ॥
ਅਹੰਮੇਵ​ਮੂਠੋ​ਬੇਚਾਰਾ​॥​
ਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ।
The poor wretches are cheated by egotism.
अहंमेव मूठो बेचारा ॥
ਅਨਿਕ​ਦੋਖ​ਅਰੁ​ਬਹੁਤੁ​ਸਜਾਈ​॥​
ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ,
They are filled with countless sins, and are severely punished.
अनिक दोख अरु बहुतु सजाई ॥
ਤਾ​ਕੀ​ਕੀਮਤਿ​ਕਹਣੁ​ਨ​ਜਾਈ​॥​
(ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ)।
The extent of this cannot be estimated.
ता की कीमति कहणु न जाई ॥
ਪ੍ਰਭ​ਬਿਸਰਤ​ਨਰਕ​ਮਹਿ​ਪਾਇਆ​॥​
ਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ,
Forgetting God, they fall into hell.
प्रभ बिसरत नरक महि पाइआ ॥
ਤਹ​ਮਾਤ​ਨ​ਬੰਧੁ​ਨ​ਮੀਤ​ਨ​ਜਾਇਆ​॥​
ਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ-(ਕੋਈ ਭੀ ਸਹਾਇਤਾ ਨਹੀਂ ਕਰ ਸਕਦਾ)।
There are no mothers there, no siblings, no friends and no spouses.
तह मात न बंधु न मीत न जाइआ ॥
ਜਿਸ​ਕਉ​ਹੋਤ​ਕ੍ਰਿਪਾਲ​ਸੁਆਮੀ​॥​
ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ,
Those humble beings, unto whom the Lord and Master becomes Merciful,
जिस कउ होत क्रिपाल सुआमी ॥
ਸੋ​ਜਨੁ​ਨਾਨਕ​ਪਾਰਗਰਾਮੀ​॥੩॥​
ਹੇ ਨਾਨਕ! ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ॥੩॥
O Nanak, cross over. ||3||
सो जनु नानक पारगरामी ॥३॥
ਭ੍ਰਮਤ​ਭ੍ਰਮਤ​ਪ੍ਰਭ​ਸਰਨੀ​ਆਇਆ​॥​
ਜੀਵ ਭਟਕ ਭਟਕ ਕੇ (ਆਖ਼ਿਰ ਉਸ ਪਰਮਾਤਮਾ ਦੀ) ਸਰਨ ਆਉਂਦਾ ਹੈ,
Rambling and roaming, wandering around, I came to seek the Sanctuary of God.
भ्रमत भ्रमत प्रभ सरनी आइआ ॥
ਦੀਨਾ​ਨਾਥ​ਜਗਤ​ਪਿਤ​ਮਾਇਆ​॥​
(ਜੋ) ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ, ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ।
He is the Master of the meek, the father and mother of the world.
दीना नाथ जगत पित माइआ ॥
ਪ੍ਰਭ​ਦਇਆਲ​ਦੁਖ​ਦਰਦ​ਬਿਦਾਰਣ​॥​
ਉਸ ਜੀਵ ਨੂੰ ਉਹ (ਪਰਮਾਤਮਾ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ,
The Merciful Lord God is the Destroyer of sorrow and suffering.
प्रभ दइआल दुख दरद बिदारण ॥
ਜਿਸੁ​ਭਾਵੈ​ਤਿਸ​ਹੀ​ਨਿਸਤਾਰਣ​॥​
ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ।
He emancipates whoever He pleases.
जिसु भावै तिस ही निसतारण ॥
ਅੰਧ​ਕੂਪ​ਤੇ​ਕਾਢਨਹਾਰਾ​॥​
(ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ,
He lifts them up and pulls them out of the deep dark pit.
अंध कूप ते काढनहारा ॥
ਪ੍ਰੇਮ​ਭਗਤਿ​ਹੋਵਤ​ਨਿਸਤਾਰਾ​॥​
ਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ।
Emancipation comes through loving devotional worship.
प्रेम भगति होवत निसतारा ॥
ਸਾਧ​ਰੂਪ​ਅਪਨਾ​ਤਨੁ​ਧਾਰਿਆ​॥​
ਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ,
The Holy Saint is the very embodiment of the Lord's form.
साध रूप अपना तनु धारिआ ॥
ਮਹਾ​ਅਗਨਿ​ਤੇ​ਆਪਿ​ਉਬਾਰਿਆ​॥​
ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ।
He Himself saves us from the great fire.
महा अगनि ते आपि उबारिआ ॥
ਜਪ​ਤਪ​ਸੰਜਮ​ਇਸ​ਤੇ​ਕਿਛੁ​ਨਾਹੀ​॥​
ਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ।
By myself, I cannot practice meditation, austerities, penance and self-discipline.
जप तप संजम इस ते किछु नाही ॥
ਆਦਿ​ਅੰਤਿ​ਪ੍ਰਭ​ਅਗਮ​ਅਗਾਹੀ​॥​
ਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ।
In the beginning and in the end, God is inaccessible and unfathomable.
आदि अंति प्रभ अगम अगाही ॥
ਨਾਮੁ​ਦੇਹਿ​ਮਾਗੈ​ਦਾਸੁ​ਤੇਰਾ​॥​
ਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ।
Please bless me with Your Name, Lord; Your slave begs only for this.
नामु देहि मागै दासु तेरा ॥
ਹਰਿ​ਜੀਵਨ​ਪਦੁ​ਨਾਨਕ​ਪ੍ਰਭੁ​ਮੇਰਾ​॥੪॥੩॥੧੯॥​
ਹੇ ਨਾਨਕ! ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ ॥੪॥੩॥੧੯॥
O Nanak, my Lord God is the Giver of the true state of life. ||4||3||19||
हरि जीवन पदु नानक प्रभु मेरा ॥४॥३॥१९॥
ਮਾਰੂ​ਮਹਲਾ​੫​॥​
Maaroo, Fifth Mahalaa:
मारू महला ५ ॥
ਕਤ​ਕਉ​ਡਹਕਾਵਹੁ​ਲੋਗਾ​ਮੋਹਨ​ਦੀਨ​ਕਿਰਪਾਈ​॥੧॥​
ਹੇ ਲੋਕੋ! ਤੁਸੀਂ ਕਿਉਂ ਆਪਣੇ ਮਨ ਨੂੰ ਡੁਲਾਂਦੇ ਹੋ? ਸੋਹਣਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ॥੧॥
Why do you try to deceive others, O people of the world? The Fascinating Lord is Merciful to the meek. ||1||
कत कउ डहकावहु लोगा मोहन दीन किरपाई ॥१॥
ਐਸੀ​ਜਾਨਿ​ਪਾਈ​॥​
ਮੈਂ ਤਾਂ ਇਉਂ ਸਮਝ ਲਿਆ ਹੈ
This is what I have come to know.
ऐसी जानि पाई ॥
ਸਰਣਿ​ਸੂਰੋ​ਗੁਰ​ਦਾਤਾ​ਰਾਖੈ​ਆਪਿ​ਵਡਾਈ​॥੧॥​ਰਹਾਉ​॥​
ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਸਰਨ ਪਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ, (ਆਪਣੇ ਸੇਵਕ ਦੀ) ਆਪ ਲਾਜ ਰੱਖਦਾ ਹੈ ॥੧॥ ਰਹਾਉ ॥
The brave and heroic Guru, the Generous Giver, gives Sanctuary and preserves our honor. ||1||Pause||
सरणि सूरो गुर दाता राखै आपि वडाई ॥१॥ रहाउ ॥
ਭਗਤਾ​ਕਾ​ਆਗਿਆਕਾਰੀ​ਸਦਾ​ਸਦਾ​ਸੁਖਦਾਈ​॥੨॥​
ਹੇ ਲੋਕੋ! ਪਰਮਾਤਮਾ ਆਪਣੇ ਭਗਤਾਂ ਦੀ ਅਰਜ਼ੋਈ ਮੰਨਣ ਵਾਲਾ ਹੈ, ਅਤੇ (ਉਹਨਾਂ ਨੂੰ) ਸਦਾ ਹੀ ਸੁਖ ਦੇਣ ਵਾਲਾ ਹੈ ॥੨॥
He submits to the Will of His devotees; He is forever and ever the Giver of peace. ||2||
भगता का आगिआकारी सदा सदा सुखदाई ॥२॥
ਅਪਨੇ​ਕਉ​ਕਿਰਪਾ​ਕਰੀਅਹੁ​ਇਕੁ​ਨਾਮੁ​ਧਿਆਈ​॥੩॥​
(ਹੇ ਪ੍ਰਭੂ! ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ) ਆਪਣੇ (ਇਸ) ਸੇਵਕ ਉਤੇ ਮਿਹਰ ਕਰਨੀ, ਮੈਂ (ਤੇਰਾ ਸੇਵਕ) ਤੇਰਾ ਨਾਮ ਹੀ ਸਿਮਰਦਾ ਰਹਾਂ ॥੩॥
Please bless me with Your Mercy, that I may meditate on Your Name alone. ||3||
अपने कउ किरपा करीअहु इकु नामु धिआई ॥३॥
ਨਾਨਕੁ​ਦੀਨੁ​ਨਾਮੁ​ਮਾਗੈ​ਦੁਤੀਆ​ਭਰਮੁ​ਚੁਕਾਈ​॥੪॥੪॥੨੦॥​
ਹੇ ਪ੍ਰਭੂ! ਕਿਸੇ ਹੋਰ ਦੂਜੇ (ਨੂੰ ਤੇਰੇ ਵਰਗਾ ਸਮਝਣ) ਦਾ ਭੁਲੇਖਾ ਦੂਰ ਕਰ ਕੇ ਗਰੀਬ ਨਾਨਕ (ਤੇਰੇ ਦਰ ਤੋਂ) ਤੇਰਾ ਨਾਮ ਮੰਗਦਾ ਹੈ ॥੪॥੪॥੨੦॥
Nanak, the meek and humble, begs for the Naam, the Name of the Lord; it eradicates duality and doubt. ||4||4||20||
नानकु दीनु नामु मागै दुतीआ भरमु चुकाई ॥४॥४॥२०॥
ਮਾਰੂ​ਮਹਲਾ​੫​॥​
Maaroo, Fifth Mahalaa:
मारू महला ५ ॥
ਮੇਰਾ​ਠਾਕੁਰੁ​ਅਤਿ​ਭਾਰਾ​॥​
ਮੇਰਾ ਮਾਲਕ ਪ੍ਰਭੂ ਬਹੁਤ ਤਾਕਤਾਂ ਦਾ ਮਾਲਕ ਹੈ।
My Lord and Master is utterly powerful.
मेरा ठाकुरु अति भारा ॥
ਮੋਹਿ​ਸੇਵਕੁ​ਬੇਚਾਰਾ​॥੧॥​
ਮੈਂ (ਤਾਂ ਉਸ ਦੇ ਦਰ ਤੇ ਇਕ) ਨਿਮਾਣਾ ਸੇਵਕ ਹਾਂ ॥੧॥
I am just His poor servant. ||1||
मोहि सेवकु बेचारा ॥१॥
ਮੋਹਨੁ​ਲਾਲੁ​ਮੇਰਾ​ਪ੍ਰੀਤਮ​ਮਨ​ਪ੍ਰਾਨਾ​॥​
ਹੇ ਮੇਰੇ ਮਨ ਦੇ ਪਿਆਰੇ! ਹੇ ਮੇਰੀ ਜਿੰਦ ਦੇ ਪਿਆਰੇ! ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈਂ।
My Enticing Beloved is very dear to my mind and my breath of life.
मोहनु लालु मेरा प्रीतम मन प्राना ॥
ਮੋ​ਕਉ​ਦੇਹੁ​ਦਾਨਾ​॥੧॥​ਰਹਾਉ​॥​
ਮੈਨੂੰ (ਆਪਣੇ ਨਾਮ ਦਾ) ਦਾਨ ਬਖ਼ਸ਼ ॥੧॥ ਰਹਾਉ ॥
He blesses me with His gift. ||1||Pause||
मो कउ देहु दाना ॥१॥ रहाउ ॥
ਸਗਲੇ​ਮੈ​ਦੇਖੇ​ਜੋਈ​॥​
ਹੋਰ ਸਾਰੇ ਆਸਰੇ ਖੋਜ ਕੇ ਵੇਖ ਲਏ ਹਨ,
I have seen and tested all.
सगले मै देखे जोई ॥
ਬੀਜਉ​ਅਵਰੁ​ਨ​ਕੋਈ​॥੨॥​
ਕੋਈ ਹੋਰ ਦੂਜਾ (ਉਸ ਪ੍ਰਭੂ ਦੇ ਬਰਾਬਰ ਦਾ) ਨਹੀਂ ਹੈ ॥੨॥
There is none other than Him. ||2||
बीजउ अवरु न कोई ॥२॥
ਜੀਅਨ​ਪ੍ਰਤਿਪਾਲਿ​ਸਮਾਹੈ​॥​
ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ, ਸਭ ਨੂੰ ਰੋਜ਼ੀ ਅਪੜਾਂਦਾ ਹੈ।
He sustains and nurtures all beings.
जीअन प्रतिपालि समाहै ॥
ਹੈ​ਹੋਸੀ​ਆਹੇ​॥੩॥​
ਉਹ ਹੁਣ ਭੀ ਹੈ, ਅਗਾਂਹ ਨੂੰ ਭੀ ਕਾਇਮ ਰਹੇਗਾ, ਪਹਿਲਾਂ ਭੀ ਸੀ ॥੩॥
He was, and shall always be. ||3||
है होसी आहे ॥३॥
ਦਇਆ​ਮੋਹਿ​ਕੀਜੈ​ਦੇਵਾ​॥​
ਹੇ ਦੇਵ! ਮੇਰੇ ਉੱਤੇ ਦਇਆ ਕਰ,
Please bless me with Your Mercy, O Divine Lord,
दइआ मोहि कीजै देवा ॥
ਨਾਨਕ​ਲਾਗੋ​ਸੇਵਾ​॥੪॥੫॥੨੧॥​
ਨਾਨਕ ਤੇਰੀ ਸੇਵਾ ਭਗਤੀ ਵਿਚ ਲੱਗਾ ਰਹੇ ॥੪॥੫॥੨੧॥
and link Nanak to Your service. ||4||5||21||
नानक लागो सेवा ॥४॥५॥२१॥
ਮਾਰੂ​ਮਹਲਾ​੫​॥​
Maaroo, Fifth Mahalaa:
मारू महला ५ ॥
ਪਤਿਤ​ਉਧਾਰਨ​ਤਾਰਨ​ਬਲਿ​ਬਲਿ​ਬਲੇ​ਬਲਿ​ਜਾਈਐ​॥​
ਵਿਕਾਰੀਆਂ ਨੂੰ ਬਚਾਣ ਵਾਲੇ ਅਤੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ।
The Redeemer of sinners, who carries us across; I am a sacrifice, a sacrifice, a sacrifice, a sacrifice to Him.
पतित उधारन तारन बलि बलि बले बलि जाईऐ ॥
ਐਸਾ​ਕੋਈ​ਭੇਟੈ​ਸੰਤੁ​ਜਿਤੁ​ਹਰਿ​ਹਰੇ​ਹਰਿ​ਧਿਆਈਐ​॥੧॥​
(ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ॥੧॥
If only I could meet with such a Saint, who would inspire me to meditate on the Lord, Har, Har, Har. ||1||
ऐसा कोई भेटै संतु जितु हरि हरे हरि धिआईऐ ॥१॥
ਮੋ​ਕਉ​ਕੋਇ​ਨ​ਜਾਨਤ​ਕਹੀਅਤ​ਦਾਸੁ​ਤੁਮਾਰਾ​॥​
ਹੇ ਪ੍ਰਭੂ! ਮੈਨੂੰ (ਤਾਂ) ਕੋਈ ਨਹੀਂ ਜਾਣਦਾ, ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ।
No one knows me; I am called Your slave.
मो कउ कोइ न जानत कहीअत दासु तुमारा ॥
ਏਹਾ​ਓਟ​ਆਧਾਰਾ​॥੧॥​ਰਹਾਉ​॥​
ਮੈਨੂੰ ਇਹੀ ਸਹਾਰਾ ਹੈ, ਮੈਨੂੰ ਇਹੀ ਆਸਰਾ ਹੈ (ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ) ॥੧॥ ਰਹਾਉ ॥
This is my support and sustenance. ||1||Pause||
एहा ओट आधारा ॥१॥ रहाउ ॥
ਸਰਬ​ਧਾਰਨ​ਪ੍ਰਤਿਪਾਰਨ​ਇਕ​ਬਿਨਉ​ਦੀਨਾ​॥​
ਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ! ਹੇ ਸਭਨਾਂ ਨੂੰ ਪਾਲਣ ਵਾਲੇ! ਮੈਂ ਨਿਮਾਣਾ ਇਕ ਬੇਨਤੀ ਕਰਦਾ ਹਾਂ,
You support and cherish all; I am meek and humble - this is my only prayer.
सरब धारन प्रतिपारन इक बिनउ दीना ॥
ਤੁਮਰੀ​ਬਿਧਿ​ਤੁਮ​ਹੀ​ਜਾਨਹੁ​ਤੁਮ​ਜਲ​ਹਮ​ਮੀਨਾ​॥੨॥​
ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾਂ (ਪਰ ਇਹ ਕਿਵੇਂ ਹੋ ਸਕੇ-ਇਹ) ਜੁਗਤਿ ਤੂੰ ਆਪ ਹੀ ਜਾਣਦਾ ਹੈਂ ॥੨॥
You alone know Your Way; You are the water, and I am the fish. ||2||
तुमरी बिधि तुम ही जानहु तुम जल हम मीना ॥२॥
ਪੂਰਨ​ਬਿਸਥੀਰਨ​ਸੁਆਮੀ​ਆਹਿ​ਆਇਓ​ਪਾਛੈ​॥​
ਹੇ ਸਰਬ-ਵਿਆਪਕ! ਹੇ ਸਾਰੇ ਪਸਾਰੇ ਦੇ ਮਾਲਕ! ਮੈਂ ਤੇਰੀ ਸਰਨ ਆ ਪਿਆ ਹਾਂ।
O Perfect and Expansive Lord and Master, I follow You in love.
पूरन बिसथीरन सुआमी आहि आइओ पाछै ॥
ਸਗਲੋ​ਭੂ​ਮੰਡਲ​ਖੰਡਲ​ਪ੍ਰਭ​ਤੁਮ​ਹੀ​ਆਛੈ​॥੩॥​
ਇਹ ਸਾਰਾ ਆਕਾਰ-ਧਰਤੀ, ਧਰਤੀਆਂ ਦੇ ਚੱਕਰ, ਧਰਤੀ ਦੇ ਹਿੱਸੇ-ਇਹ ਸਭ ਕੁਝ ਤੂੰ ਆਪ ਹੀ ਹੈਂ (ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹਨ) ॥੩॥
O God, You are pervading all the worlds, solar systems and galaxies. ||3||
सगलो भू मंडल खंडल प्रभ तुम ही आछै ॥३॥