GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1003
Display Settings
Translations
ਬੇਦੁ​ਪੁਕਾਰੈ​ਮੁਖ​ਤੇ​ਪੰਡਿਤੁ​ਕਾਮਾ​ਮਨ​ਕਾਮਾਠਾ​॥​
ਹੇ ਪੰਡਿਤ! (ਤੇਰੇ ਵਰਗਾ ਕੋਈ ਤਾਂ) ਮੂੰਹ ਨਾਲ ਵੇਦ ਉੱਚੀ ਉੱਚੀ ਪੜ੍ਹਦਾ ਹੈ, ਪਰ ਆਤਮਕ ਕਮਾਈ ਕਰਨ ਵਲੋਂ ਢਿੱਲਾ ਹੈ;
The Pandit, the religious scholar, proclaims the Vedas, but he is slow to act on them.
बेदु पुकारै मुख ते पंडितु कामा मन कामाठा ॥
ਮੋਨੀ​ਹੋਇ​ਬੈਠਾ​ਇਕਾਂਤੀ​ਹਿਰਦੈ​ਕਲਪਨ​ਗਾਠਾ​॥​
(ਕੋਈ) ਮੋਨਧਾਰੀ ਬਣ ਕੇ (ਕਿਸੇ ਗੁਫ਼ਾ ਆਦਿਕ ਵਿਚ) ਇਕੱਲਾ ਬੈਠਾ ਹੋਇਆ ਹੈ, (ਪਰ ਉਸ ਦੇ ਭੀ) ਹਿਰਦੇ ਵਿਚ ਮਾਨਸਕ ਦੌੜ-ਭੱਜ ਦੀ ਗੰਢ ਬੱਝੀ ਹੋਈ ਹੈ;
Another person on silence sits alone, but his heart is tied in knots of desire.
मोनी होइ बैठा इकांती हिरदै कलपन गाठा ॥
ਹੋਇ​ਉਦਾਸੀ​ਗ੍ਰਿਹੁ​ਤਜਿ​ਚਲਿਓ​ਛੁਟਕੈ​ਨਾਹੀ​ਨਾਠਾ​॥੧॥​
(ਕੋਈ ਦੁਨੀਆ ਵਲੋਂ) ਉਪਰਾਮ ਹੋ ਕੇ ਗ੍ਰਿਹਸਤ ਛੱਡ ਕੇ ਤੁਰ ਪਿਆ ਹੈ, (ਪਰ ਉਸ ਦੀ ਭੀ) ਭਟਕਣਾ ਮੁੱਕੀ ਨਹੀਂ ॥੧॥
Another becomes an Udaasi, a renunciate; he abandons his home and walks out on his family, but his wandering impulses do not leave him. ||1||
होइ उदासी ग्रिहु तजि चलिओ छुटकै नाही नाठा ॥१॥
ਜੀਅ​ਕੀ​ਕੈ​ਪਹਿ​ਬਾਤ​ਕਹਾ​॥​
(ਹੇ ਪੰਡਿਤ!) ਮੈਂ ਆਪਣੇ ਦਿਲ ਦੀ ਗੱਲ ਕਿਸ ਨੂੰ ਦੱਸਾਂ?
Who can I tell about the state of my soul?
जीअ की कै पहि बात कहा ॥
ਆਪਿ​ਮੁਕਤੁ​ਮੋ​ਕਉ​ਪ੍ਰਭੁ​ਮੇਲੇ​ਐਸੋ​ਕਹਾ​ਲਹਾ​॥੧॥​ਰਹਾਉ​॥​
ਮੈਂ ਇਹੋ ਜਿਹਾ (ਗੁਰਮੁਖ) ਕਿੱਥੋਂ ਲੱਭਾਂ ਜਿਹੜਾ ਆਪ (ਮੋਹ ਮਾਇਆ ਤੋਂ) ਬਚਿਆ ਹੋਇਆ ਹੋਵੇ, ਤੇ, ਮੈਨੂੰ (ਭੀ) ਪਰਮਾਤਮਾ ਮਿਲਾ ਦੇਵੇ? ॥੧॥ ਰਹਾਉ ॥
Where can I find such a person who is liberated, and who can unite me with my God? ||1||Pause||
आपि मुकतु मो कउ प्रभु मेले ऐसो कहा लहा ॥१॥ रहाउ ॥
ਤਪਸੀ​ਕਰਿ​ਕੈ​ਦੇਹੀ​ਸਾਧੀ​ਮਨੂਆ​ਦਹ​ਦਿਸ​ਧਾਨਾ​॥​
(ਹੇ ਪੰਡਿਤ!) ਕੋਈ ਤਪਸ੍ਵੀ (ਤਪ) ਕਰ ਕੇ (ਨਿਰੇ) ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਮਨ (ਉਸ ਦਾ ਭੀ) ਦਸੀਂ ਪਾਸੀਂ ਦੌੜ ਰਿਹਾ ਹੈ;
Someone may practice intensive meditation, and discipline his body, but his mind still runs around in ten directions.
तपसी करि कै देही साधी मनूआ दह दिस धाना ॥
ਬ੍ਰਹਮਚਾਰਿ​ਬ੍ਰਹਮਚਜੁ​ਕੀਨਾ​ਹਿਰਦੈ​ਭਇਆ​ਗੁਮਾਨਾ​॥​
ਕਿਸੇ ਬ੍ਰਹਮਚਾਰੀ ਨੇ ਕਾਮ-ਵਾਸਨਾ ਰੋਕਣ ਦਾ ਅੱਭਿਆਸ ਕਰ ਲਿਆ ਹੈ, (ਪਰ ਉਸ ਦੇ) ਹਿਰਦੇ ਵਿਚ (ਇਸੇ ਗੱਲ ਦਾ) ਅਹੰਕਾਰ ਪੈਦਾ ਹੋ ਗਿਆ ਹੈ,
The celibate practices celibacy, but his heart is filled with pride.
ब्रहमचारि ब्रहमचजु कीना हिरदै भइआ गुमाना ॥
ਸੰਨਿਆਸੀ​ਹੋਇ​ਕੈ​ਤੀਰਥਿ​ਭ੍ਰਮਿਓ​ਉਸੁ​ਮਹਿ​ਕ੍ਰੋਧੁ​ਬਿਗਾਨਾ​॥੨॥​
(ਕੋਈ) ਸੰਨਿਆਸੀ ਬਣ ਕੇ (ਹਰੇਕ) ਤੀਰਥ ਉਤੇ ਭੌਂ ਰਿਹਾ ਹੈ ; ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ (ਦੱਸ, ਪੰਡਿਤ! ਮੈਂ ਅਜਿਹਾ ਮਨੁੱਖ ਕਿੱਥੋਂ ਲੱਭਾਂ ਜੋ ਆਪ ਮੁਕਤ ਹੋਵੇ) ॥੨॥
The Sannyaasi wanders around at sacred shrines of pilgrimage, but his mindless anger is still within him. ||2||
संनिआसी होइ कै तीरथि भ्रमिओ उसु महि क्रोधु बिगाना ॥२॥
ਘੂੰਘਰ​ਬਾਧਿ​ਭਏ​ਰਾਮਦਾਸਾ​ਰੋਟੀਅਨ​ਕੇ​ਓਪਾਵਾ​॥​
(ਹੇ ਪੰਡਿਤ! ਕਈ ਐਸੇ ਹਨ ਜੋ ਆਪਣੇ ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹਨ, ਪਰ ਉਹ ਭੀ ਰੋਟੀਆਂ (ਕਮਾਣ ਦੇ ਹੀ ਇਹ) ਢੰਗ ਵਰਤ ਰਹੇ ਹਨ;
The temple dancers tie bells around their ankles to earn their living.
घूंघर बाधि भए रामदासा रोटीअन के ओपावा ॥
ਬਰਤ​ਨੇਮ​ਕਰਮ​ਖਟ​ਕੀਨੇ​ਬਾਹਰਿ​ਭੇਖ​ਦਿਖਾਵਾ​॥​
(ਕਈ ਐਸੇ ਹਨ ਜੋ) ਵਰਤ ਨੇਮ ਆਦਿਕ ਅਤੇ ਛੇ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਉਹਨਾਂ ਨੇ ਭੀ) ਬਾਹਰ (ਲੋਕਾਂ ਨੂੰ ਹੀ) ਧਾਰਮਿਕ ਪਹਿਰਾਵਾ ਵਿਖਾਇਆ ਹੋਇਆ ਹੈ;
Others go on fasts, take vows, perform the six rituals and wear religious robes for show.
बरत नेम करम खट कीने बाहरि भेख दिखावा ॥
ਗੀਤ​ਨਾਦ​ਮੁਖਿ​ਰਾਗ​ਅਲਾਪੇ​ਮਨਿ​ਨਹੀ​ਹਰਿ​ਹਰਿ​ਗਾਵਾ​॥੩॥​
(ਕਈ ਐਸੇ ਹਨ ਜੋ) ਮੂੰਹ ਨਾਲ (ਤਾਂ ਭਜਨਾਂ ਦੇ) ਗੀਤ ਰਾਗ ਅਲਾਪਦੇ ਹਨ, (ਪਰ ਆਪਣੇ) ਮਨ (ਵਿਚ ਉਹਨਾਂ ਨੇ ਭੀ ਕਦੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ ॥੩॥
Some sing songs and melodies and hymns, but their minds do not sing of the Lord, Har, Har. ||3||
गीत नाद मुखि राग अलापे मनि नही हरि हरि गावा ॥३॥
ਹਰਖ​ਸੋਗ​ਲੋਭ​ਮੋਹ​ਰਹਤ​ਹਹਿ​ਨਿਰਮਲ​ਹਰਿ​ਕੇ​ਸੰਤਾ​॥​
(ਹੇ ਪੰਡਿਤ! ਸਿਰਫ਼) ਹਰੀ ਦੇ ਸੰਤ ਜਨ ਹੀ ਪਵਿੱਤਰ ਜੀਵਨ ਵਾਲੇ ਹਨ, ਉਹ ਖ਼ੁਸ਼ੀ ਗ਼ਮੀ ਲੋਭ ਮੋਹ ਆਦਿਕ ਤੋਂ ਬਚੇ ਰਹਿੰਦੇ ਹਨ।
The Lord's Saints are immaculately pure; they are beyond pleasure and pain, beyond greed and attachment.
हरख सोग लोभ मोह रहत हहि निरमल हरि के संता ॥
ਤਿਨ​ਕੀ​ਧੂੜਿ​ਪਾਏ​ਮਨੁ​ਮੇਰਾ​ਜਾ​ਦਇਆ​ਕਰੇ​ਭਗਵੰਤਾ​॥​
ਜਦੋਂ ਭਗਵਾਨ ਦਇਆ ਕਰੇ ਤਦੋਂ ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹੈ।
My mind obtains the dust of their feet, when the Lord God shows mercy.
तिन की धूड़ि पाए मनु मेरा जा दइआ करे भगवंता ॥
ਕਹੁ​ਨਾਨਕ​ਗੁਰੁ​ਪੂਰਾ​ਮਿਲਿਆ​ਤਾਂ​ਉਤਰੀ​ਮਨ​ਕੀ​ਚਿੰਤਾ​॥੪॥​
ਹੇ ਨਾਨਕ! ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ ॥੪॥
Says Nanak, I met the Perfect Guru, and then the anxiety of my mind was removed. ||4||
कहु नानक गुरु पूरा मिलिआ तां उतरी मन की चिंता ॥४॥
ਮੇਰਾ​ਅੰਤਰਜਾਮੀ​ਹਰਿ​ਰਾਇਆ​॥​
(ਹੇ ਪੰਡਿਤ!) ਮੇਰਾ ਪ੍ਰਭੂ-ਪਾਤਿਸ਼ਾਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ (ਉਹ ਬਾਹਰਲੇ ਭੇਖਾਂ ਉੱਦਮਾਂ ਨਾਲ ਨਹੀਂ ਪਤੀਜਦਾ)।
My Sovereign Lord is the Inner-knower, the Searcher of hearts.
मेरा अंतरजामी हरि राइआ ॥
ਸਭੁ​ਕਿਛੁ​ਜਾਣੈ​ਮੇਰੇ​ਜੀਅ​ਕਾ​ਪ੍ਰੀਤਮੁ​ਬਿਸਰਿ​ਗਏ​ਬਕਬਾਇਆ​॥੧॥​ਰਹਾਉ​ਦੂਜਾ​॥੬॥੧੫॥​
ਹੇ ਪੰਡਿਤ! ਮੇਰੀ ਜਿੰਦ ਦਾ ਪਾਤਿਸ਼ਾਹ ਸਭ ਕੁਝ ਜਾਣਦਾ ਹੈ (ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਸਾਰੇ) ਵਿਖਾਵੇ ਦੇ ਬੋਲ ਬੋਲਣੇ ਭੁੱਲ ਜਾਂਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੬॥੧੫॥
The Beloved of my soul knows everything; all trivial talk is forgotten. ||1||Second Pause||6||15||
सभु किछु जाणै मेरे जीअ का प्रीतमु बिसरि गए बकबाइआ ॥१॥ रहाउ दूजा ॥६॥१५॥
ਮਾਰੂ​ਮਹਲਾ​੫​॥​
Maaroo, Fifth Mahalaa:
मारू महला ५ ॥
ਕੋਟਿ​ਲਾਖ​ਸਰਬ​ਕੋ​ਰਾਜਾ​ਜਿਸੁ​ਹਿਰਦੈ​ਨਾਮੁ​ਤੁਮਾਰਾ​॥​
ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸਦਾ ਹੈ ਉਹ ਲੱਖਾਂ ਕ੍ਰੋੜਾਂ (ਬੰਦਿਆਂ) ਸਭਨਾਂ ਲੋਕਾਂ (ਦੇ ਦਿਲ) ਦਾ ਰਾਜਾ ਬਣ ਜਾਂਦਾ ਹੈ।
One who has Your Name in his heart is the king of all the hundreds of thousands and millions of beings.
कोटि लाख सरब को राजा जिसु हिरदै नामु तुमारा ॥
ਜਾ​ਕਉ​ਨਾਮੁ​ਨ​ਦੀਆ​ਮੇਰੈ​ਸਤਿਗੁਰਿ​ਸੇ​ਮਰਿ​ਜਨਮਹਿ​ਗਾਵਾਰਾ​॥੧॥​
ਜਿਨ੍ਹਾਂ ਮਨੁੱਖਾਂ ਨੂੰ ਮੇਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਨਹੀਂ ਦਿੱਤਾ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧॥
Those, whom my True Guru has not blessed with Your Name, are poor idiots, who die and are reborn. ||1||
जा कउ नामु न दीआ मेरै सतिगुरि से मरि जनमहि गावारा ॥१॥
ਮੇਰੇ​ਸਤਿਗੁਰ​ਹੀ​ਪਤਿ​ਰਾਖੁ​॥​
ਹੇ ਮੇਰੇ ਸਤਿਗੁਰੂ! ਤੂੰ ਹੀ (ਮੇਰੀ) ਇੱਜ਼ਤ ਦਾ ਰਾਖਾ ਹੈਂ।
My True Guru protects and preserves my honor.
मेरे सतिगुर ही पति राखु ॥
ਚੀਤਿ​ਆਵਹਿ​ਤਬ​ਹੀ​ਪਤਿ​ਪੂਰੀ​ਬਿਸਰਤ​ਰਲੀਐ​ਖਾਕੁ​॥੧॥​ਰਹਾਉ​॥​
ਹੇ ਪ੍ਰਭੂ! ਜਦੋਂ ਤੂੰ (ਅਸਾਂ ਜੀਵਾਂ ਦੇ) ਚਿੱਤ ਵਿਚ ਆ ਵੱਸੇਂ ਤਦੋਂ ਹੀ (ਸਾਨੂੰ ਲੋਕ ਪਰਲੋਕ ਵਿਚ) ਪੂਰਨ ਇੱਜ਼ਤ ਮਿਲਦੀ ਹੈ। (ਤੇਰਾ ਨਾਮ) ਭੁੱਲਿਆਂ ਮਿੱਟੀ ਵਿਚ ਰਲ ਜਾਈਦਾ ਹੈ ॥੧॥ ਰਹਾਉ ॥
When You come to mind, Lord, then I obtain perfect honor. Forgetting You, I roll in the dust. ||1||Pause||
चीति आवहि तब ही पति पूरी बिसरत रलीऐ खाकु ॥१॥ रहाउ ॥
ਰੂਪ​ਰੰਗ​ਖੁਸੀਆ​ਮਨ​ਭੋਗਣ​ਤੇ​ਤੇ​ਛਿਦ੍ਰ​ਵਿਕਾਰਾ​॥​
ਦੁਨੀਆ ਦੇ ਸਾਰੇ ਰੂਪ ਰੰਗ ਖ਼ੁਸ਼ੀਆਂ, ਮਨ ਦੀਆਂ ਮੌਜਾਂ ਤੇ ਹੋਰ ਵਿਕਾਰ-ਇਹ ਸਾਰੇ ਹੀ (ਆਤਮਕ ਜੀਵਨ ਵਿਚ) ਛੇਕ ਹਨ।
The mind's pleasures of love and beauty bring just as many blames and sins.
रूप रंग खुसीआ मन भोगण ते ते छिद्र विकारा ॥
ਹਰਿ​ਕਾ​ਨਾਮੁ​ਨਿਧਾਨੁ​ਕਲਿਆਣਾ​ਸੂਖ​ਸਹਜੁ​ਇਹੁ​ਸਾਰਾ​॥੨॥​
ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ; ਇਹ ਨਾਮ ਹੀ ਸ੍ਰੇਸ਼ਟ (ਪਦਾਰਥ) ਹੈ ਅਤੇ ਆਤਮਕ ਅਡੋਲਤਾ (ਦਾ ਮੂਲ) ਹੈ ॥੨॥
The Name of the Lord is the treasure of Emancipation; it is absolute peace and poise. ||2||
हरि का नामु निधानु कलिआणा सूख सहजु इहु सारा ॥२॥
ਮਾਇਆ​ਰੰਗ​ਬਿਰੰਗ​ਖਿਨੈ​ਮਹਿ​ਜਿਉ​ਬਾਦਰ​ਕੀ​ਛਾਇਆ​॥​
ਜਿਵੇਂ ਬੱਦਲਾਂ ਦੀ ਛਾਂ (ਛਿਨ-ਭੰਗਰ ਹੈ, ਤਿਵੇਂ) ਮਾਇਆ ਦੇ ਰੰਗ-ਤਮਾਸ਼ੇ ਖਿਨ ਵਿਚ ਫਿੱਕੇ ਪੈ ਜਾਂਦੇ ਹਨ;
The pleasures of Maya fade away in an instant, like the shade of a passing cloud.
माइआ रंग बिरंग खिनै महि जिउ बादर की छाइआ ॥
ਸੇ​ਲਾਲ​ਭਏ​ਗੂੜੈ​ਰੰਗਿ​ਰਾਤੇ​ਜਿਨ​ਗੁਰ​ਮਿਲਿ​ਹਰਿ​ਹਰਿ​ਗਾਇਆ​॥੩॥​
ਪਰ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹ ਲਾਲ ਹੋ ਗਏ, ਉਹ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ (ਉਹਨਾਂ ਦਾ ਆਤਮਕ ਆਨੰਦ ਫਿੱਕਾ ਨਹੀਂ ਪੈਂਦਾ) ॥੩॥
They alone are dyed in the deep crimson of the Lord's Love, who meet the Guru, and sing the Praises of the Lord, Har, Har. ||3||
से लाल भए गूड़ै रंगि राते जिन गुर मिलि हरि हरि गाइआ ॥३॥
ਊਚ​ਮੂਚ​ਅਪਾਰ​ਸੁਆਮੀ​ਅਗਮ​ਦਰਬਾਰਾ​॥​
ਉਹ ਜੀਵ ਉਸ ਮਾਲਕ ਦੇ ਦਰਬਾਰ ਵਿਚ ਪਹੁੰਚੇ ਰਹਿੰਦੇ ਹਨ ਜੋ ਸਭ ਤੋਂ ਉੱਚਾ ਹੈ ਜੋ ਸਭ ਤੋਂ ਵੱਡਾ ਹੈ ਜੋ ਬੇਅੰਤ ਹੈ ਤੇ ਅਪਹੁੰਚ ਹੈ,
My Lord and Master is lofty and exalted, grand and infinite. The Darbaar of His Court is inaccessible.
ऊच मूच अपार सुआमी अगम दरबारा ॥
ਨਾਮੋ​ਵਡਿਆਈ​ਸੋਭਾ​ਨਾਨਕ​ਖਸਮੁ​ਪਿਆਰਾ​॥੪॥੭॥੧੬॥​
ਹੇ ਨਾਨਕ! ਜਿਨ੍ਹਾਂ ਨੂੰ ਖਸਮ-ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਵਾਸਤੇ ਹਰਿ-ਨਾਮ ਹੀ (ਦੁਨੀਆ ਦੀ) ਵਡਿਆਈ ਹੈ, ਨਾਮ ਹੀ (ਲੋਕ ਪਰਲੋਕ ਦੀ) ਸੋਭਾ ਹੈ ॥੪॥੭॥੧੬॥
Through the Naam, glorious greatness and respect are obtained; O Nanak, my Lord and Master is my Beloved. ||4||7||16||
नामो वडिआई सोभा नानक खसमु पिआरा ॥४॥७॥१६॥
ਮਾਰੂ​ਮਹਲਾ​੫​ਘਰੁ​੪​॥​
ਰਾਗ ਮਾਰੂ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Maaroo, Fifth Mahalaa, Fourth House:
मारू महला ५ घरु ४ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਓਅੰਕਾਰਿ​ਉਤਪਾਤੀ​॥​
ਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਉਤਪੱਤੀ ਕੀਤੀ ਹੈ;
The One Universal Creator Lord created the creation.
ओअंकारि उतपाती ॥
ਕੀਆ​ਦਿਨਸੁ​ਸਭ​ਰਾਤੀ​॥​
ਦਿਨ ਭੀ ਉਸ ਨੇ ਬਣਾਇਆ; ਰਾਤਾਂ ਭੀ ਉਸੇ ਨੇ ਬਣਾਈਆਂ, ਸਭ ਕੁਝ ਉਸੇ ਨੇ ਬਣਾਇਆ ਹੈ।
He made all the days and the nights.
कीआ दिनसु सभ राती ॥
ਵਣੁ​ਤ੍ਰਿਣੁ​ਤ੍ਰਿਭਵਣ​ਪਾਣੀ​॥​
ਜੰਗਲ, (ਜੰਗਲ ਦਾ) ਘਾਹ, ਤਿੰਨੇ ਭਵਨ, ਪਾਣੀ (ਆਦਿਕ ਸਾਰੇ ਤੱਤ),
The forests, meadows, three worlds, water,
वणु त्रिणु त्रिभवण पाणी ॥
ਚਾਰਿ​ਬੇਦ​ਚਾਰੇ​ਖਾਣੀ​॥​
ਚਾਰ ਵੇਦ, ਚਾਰ ਹੀ ਖਾਣੀਆਂ,
the four Vedas, the four sources of creation,
चारि बेद चारे खाणी ॥
ਖੰਡ​ਦੀਪ​ਸਭਿ​ਲੋਆ​॥​
ਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ-
the countries, the continents and all the worlds,
खंड दीप सभि लोआ ॥
ਏਕ​ਕਵਾਵੈ​ਤੇ​ਸਭਿ​ਹੋਆ​॥੧॥​
ਇਹ ਸਾਰੇ ਪਰਮਾਤਮਾ ਦੇ ਹੁਕਮ ਨਾਲ ਹੀ ਬਣੇ ਹਨ ॥੧॥
have all come from the One Word of the Lord. ||1||
एक कवावै ते सभि होआ ॥१॥
ਕਰਣੈਹਾਰਾ​ਬੂਝਹੁ​ਰੇ​॥​
ਸਿਰਜਣਹਾਰ ਪ੍ਰਭੂ ਨਾਲ ਡੂੰਘੀ ਸਾਂਝ ਪਾ।
Hey - understand the Creator Lord.
करणैहारा बूझहु रे ॥
ਸਤਿਗੁਰੁ​ਮਿਲੈ​ਤ​ਸੂਝੈ​ਰੇ​॥੧॥​ਰਹਾਉ​॥​
ਪਰ, ਜਦੋਂ ਗੁਰੂ ਮਿਲ ਪਏ ਤਦੋਂ ਹੀ ਇਹ ਸੂਝ ਪੈਂਦੀ ਹੈ ॥੧॥ ਰਹਾਉ ॥
If you meet the True Guru, then you'll understand. ||1||Pause||
सतिगुरु मिलै त सूझै रे ॥१॥ रहाउ ॥
ਤ੍ਰੈ​ਗੁਣ​ਕੀਆ​ਪਸਾਰਾ​॥​
ਪਰਮਾਤਮਾ ਨੇ ਹੀ ਤ੍ਰੈ-ਗੁਣੀ ਮਾਇਆ ਦਾ ਖਿਲਾਰਾ ਰਚਿਆ ਹੈ,
He formed the expanse of the entire universe from the three gunas, the three qualities.
त्रै गुण कीआ पसारा ॥
ਨਰਕ​ਸੁਰਗ​ਅਵਤਾਰਾ​॥​
ਕੋਈ ਨਰਕਾਂ ਵਿਚ ਹਨ, ਕੋਈ ਸੁਰਗਾਂ ਵਿਚ ਹਨ।
People are incarnated in heaven and in hell.
नरक सुरग अवतारा ॥
ਹਉਮੈ​ਆਵੈ​ਜਾਈ​॥​
ਹਉਮੈ ਦੇ ਕਾਰਨ ਜੀਵ ਭਟਕਦਾ ਫਿਰਦਾ ਹੈ,
In egotism, they come and go.
हउमै आवै जाई ॥
ਮਨੁ​ਟਿਕਣੁ​ਨ​ਪਾਵੈ​ਰਾਈ​॥​
(ਜੀਵ ਦਾ) ਮਨ ਰਤਾ ਭਰ ਭੀ ਨਹੀਂ ਟਿਕਦਾ।
The mind cannot hold still, even for an instant.
मनु टिकणु न पावै राई ॥