GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1001
Display Settings
Translations
ਮੂੜੇ​ਤੈ​ਮਨ​ਤੇ​ਰਾਮੁ​ਬਿਸਾਰਿਓ​॥​
ਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ।
You fool, you have forgotten the Lord from your mind!
मूड़े तै मन ते रामु बिसारिओ ॥
ਲੂਣੁ​ਖਾਇ​ਕਰਹਿ​ਹਰਾਮਖੋਰੀ​ਪੇਖਤ​ਨੈਨ​ਬਿਦਾਰਿਓ​॥੧॥​ਰਹਾਉ​॥​
ਪਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ ॥੧॥ ਰਹਾਉ ॥
You eat His salt, and then you are untrue to Him; before your very eyes, you shall be torn apart. ||1||Pause||
लूणु खाइ करहि हरामखोरी पेखत नैन बिदारिओ ॥१॥ रहाउ ॥
ਅਸਾਧ​ਰੋਗੁ​ਉਪਜਿਓ​ਤਨ​ਭੀਤਰਿ​ਟਰਤ​ਨ​ਕਾਹੂ​ਟਾਰਿਓ​॥​
ਹੇ ਮੂਰਖ! (ਜਦੋਂ ਹਰਾਮਖ਼ੋਰੀ ਦਾ ਇਹ) ਅਸਾਧ ਰੋਗ ਸਰੀਰ ਵਿਚ ਪੈਦਾ ਹੁੰਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਦੂਰ ਕੀਤਿਆਂ ਇਹ ਦੂਰ ਨਹੀਂ ਹੁੰਦਾ।
The incurable disease has arisen in your body; it cannot be removed or overcome.
असाध रोगु उपजिओ तन भीतरि टरत न काहू टारिओ ॥
ਪ੍ਰਭ​ਬਿਸਰਤ​ਮਹਾ​ਦੁਖੁ​ਪਾਇਓ​ਇਹੁ​ਨਾਨਕ​ਤਤੁ​ਬੀਚਾਰਿਓ​॥੨॥੮॥​
ਹੇ ਨਾਨਕ! ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਹਾਰਦਾ ਹੈ ॥੨॥੮॥
Forgetting God, one endures utter agony; this is the essence of reality which Nanak has realized. ||2||8||
प्रभ बिसरत महा दुखु पाइओ इहु नानक ततु बीचारिओ ॥२॥८॥
ਮਾਰੂ​ਮਹਲਾ​੫​॥​
Maaroo, Fifth Mahalaa:
मारू महला ५ ॥
ਚਰਨ​ਕਮਲ​ਪ੍ਰਭ​ਰਾਖੇ​ਚੀਤਿ​॥​
ਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ (ਸਦਾ ਆਪਣੇ) ਚਿੱਤ ਵਿਚ ਵਸਾਏ ਹੁੰਦੇ ਹਨ,
I have enshrined the lotus feet of God within my consciousness.
चरन कमल प्रभ राखे चीति ॥
ਹਰਿ​ਗੁਣ​ਗਾਵਹ​ਨੀਤਾ​ਨੀਤ​॥​
ਉਹ ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
I sing the Glorious Praises of the Lord, continually, continuously.
हरि गुण गावह नीता नीत ॥
ਤਿਸੁ​ਬਿਨੁ​ਦੂਜਾ​ਅਵਰੁ​ਨ​ਕੋਊ​॥​
ਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿੱਸਦਾ (ਜੋ ਸਦਾ ਕਾਇਮ ਰਹਿ ਸਕੇ।
There is none other than Him at all.
तिसु बिनु दूजा अवरु न कोऊ ॥
ਆਦਿ​ਮਧਿ​ਅੰਤਿ​ਹੈ​ਸੋਊ​॥੧॥​
ਸੰਤ ਜਨਾਂ ਨੂੰ ਨਿਸਚਾ ਹੈ ਕਿ) ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਵਿਚ, ਵਿਚਕਾਰਲੇ ਸਮੇ ਵਿਚ, ਅਤੇ ਜਗਤ ਦੇ ਅੰਤ ਵਿਚ ਕਾਇਮ ਰਹਿਣ ਵਾਲਾ ਹੈ ॥੧॥
He alone exists, in the beginning, in the middle, and in the end. ||1||
आदि मधि अंति है सोऊ ॥१॥
ਸੰਤਨ​ਕੀ​ਓਟ​ਆਪੇ​ਆਪਿ​॥੧॥​ਰਹਾਉ​॥​
ਪਰਮਾਤਮਾ ਹੀ (ਸੰਤ ਜਨਾਂ ਦਾ) ਆਸਰਾ ਹੈ ॥੧॥ ਰਹਾਉ ॥
He Himself is the Shelter of the Saints. ||1||Pause||
संतन की ओट आपे आपि ॥१॥ रहाउ ॥
ਜਾ​ਕੈ​ਵਸਿ​ਹੈ​ਸਗਲ​ਸੰਸਾਰੁ​॥​
ਜਿਸ ਦੇ ਵਿਚ ਸਾਰਾ ਜਗਤ ਹੈ,
The entire universe is under His control.
जा कै वसि है सगल संसारु ॥
ਆਪੇ​ਆਪਿ​ਆਪਿ​ਨਿਰੰਕਾਰੁ​॥​
ਜਿਹੜਾ ਨਿਰੰਕਾਰ ਸਦਾ ਆਪ ਹੀ ਆਪ ਹੈ,
He Himself, the Formless Lord, is Himself by Himself.
आपे आपि आपि निरंकारु ॥
ਨਾਨਕ​ਗਹਿਓ​ਸਾਚਾ​ਸੋਇ​॥​
ਹੇ ਨਾਨਕ! (ਸੰਤ ਜਨਾਂ ਨੇ) ਉਸ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ।
Nanak holds tight to that True Lord.
नानक गहिओ साचा सोइ ॥
ਸੁਖੁ​ਪਾਇਆ​ਫਿਰਿ​ਦੂਖੁ​ਨ​ਹੋਇ​॥੨॥੯॥​
ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ॥੨॥੯॥
He has found peace, and shall never suffer pain again. ||2||9||
सुखु पाइआ फिरि दूखु न होइ ॥२॥९॥
ਮਾਰੂ​ਮਹਲਾ​੫​ਘਰੁ​੩​॥​
ਰਾਗ ਮਾਰੂ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Maaroo, Fifth Mahalaa, Third House:
मारू महला ५ घरु ३ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪ੍ਰਾਨ​ਸੁਖਦਾਤਾ​ਜੀਅ​ਸੁਖਦਾਤਾ​ਤੁਮ​ਕਾਹੇ​ਬਿਸਾਰਿਓ​ਅਗਿਆਨਥ​॥​
ਹੇ ਅਗਿਆਨੀ! ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਜੋ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਅਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ।
He is the Giver of peace to the breath of life, the Giver of life to the soul; how can you forget Him, you ignorant person?
प्रान सुखदाता जीअ सुखदाता तुम काहे बिसारिओ अगिआनथ ॥
ਹੋਛਾ​ਮਦੁ​ਚਾਖਿ​ਹੋਏ​ਤੁਮ​ਬਾਵਰ​ਦੁਲਭ​ਜਨਮੁ​ਅਕਾਰਥ​॥੧॥​
ਛੇਤੀ ਮੁੱਕ ਜਾਣ ਵਾਲਾ (ਮਾਇਆ ਦੇ ਮੋਹ ਦਾ) ਨਸ਼ਾ ਚੱਖ ਕੇ ਤੂੰ ਝੱਲਾ ਹੋ ਰਿਹਾ ਹੈਂ, ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ ॥੧॥
You taste the weak, insipid wine, and you have gone insane. You have uselessly wasted this precious human life. ||1||
होछा मदु चाखि होए तुम बावर दुलभ जनमु अकारथ ॥१॥
ਰੇ​ਨਰ​ਐਸੀ​ਕਰਹਿ​ਇਆਨਥ​॥​
ਹੇ ਮਨੁੱਖ! ਤੂੰ ਬੜੀ ਮਾੜੀ ਬੇ-ਅਕਲੀ ਕਰ ਰਿਹਾ ਹੈਂ,
O man, such is the foolishness you practice.
रे नर ऐसी करहि इआनथ ॥
ਤਜਿ​ਸਾਰੰਗਧਰ​ਭ੍ਰਮਿ​ਤੂ​ਭੂਲਾ​ਮੋਹਿ​ਲਪਟਿਓ​ਦਾਸੀ​ਸੰਗਿ​ਸਾਨਥ​॥੧॥​ਰਹਾਉ​॥​
ਕਿ ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈਂ, ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈਂ ਅਤੇ ਮਾਇਆ-ਦਾਸੀ ਨਾਲ ਸਾਥ ਬਣਾ ਰਿਹਾ ਹੈਂ ॥੧॥ ਰਹਾਉ ॥
Renouncing the Lord, the Support of the earth, you wander, deluded by doubt; you are engrossed in emotional attachment, associating with Maya, the slave-girl. ||1||Pause||
तजि सारंगधर भ्रमि तू भूला मोहि लपटिओ दासी संगि सानथ ॥१॥ रहाउ ॥
ਧਰਣੀਧਰੁ​ਤਿਆਗਿ​ਨੀਚ​ਕੁਲ​ਸੇਵਹਿ​ਹਉ​ਹਉ​ਕਰਤ​ਬਿਹਾਵਥ​॥​
ਧਰਤੀ ਦੇ ਆਸਰੇ ਪ੍ਰਭੂ ਨੂੰ ਤਿਆਗ ਕੇ ਤੂੰ ਨੀਵੀਂ ਕੁਲ ਵਾਲੀ ਮਾਇਆ-ਦਾਸੀ ਦੀ ਸੇਵਾ ਕਰ ਰਿਹਾ ਹੈਂ, (ਇਸ ਮਾਇਆ ਦੇ ਕਾਰਨ) 'ਮੈਂ ਮੈਂ' ਕਰਦਿਆਂ ਤੇਰੀ ਉਮਰ ਬੀਤ ਰਹੀ ਹੈ।
Abandoning the Lord, the Support of the earth, you serve her of lowly ancestry, and you pass your life acting egotistically.
धरणीधरु तिआगि नीच कुल सेवहि हउ हउ करत बिहावथ ॥
ਫੋਕਟ​ਕਰਮ​ਕਰਹਿ​ਅਗਿਆਨੀ​ਮਨਮੁਖਿ​ਅੰਧ​ਕਹਾਵਥ​॥੨॥​
ਹੇ ਮਨ ਦੇ ਮੁਰੀਦ ਮੂਰਖ! ਤੂੰ ਫੋਕੇ ਕੰਮ ਕਰ ਰਿਹਾ ਹੈਂ, (ਅੱਖਾਂ ਹੁੰਦਿਆਂ ਭੀ) ਤੂੰ (ਆਤਮਕ ਜੀਵਨ ਵੱਲੋਂ) ਅੰਨ੍ਹਾ ਅਖਵਾ ਰਿਹਾ ਹੈਂ ॥੨॥
You do useless deeds, you ignorant person; this is why you are called a blind, self-willed manmukh. ||2||
फोकट करम करहि अगिआनी मनमुखि अंध कहावथ ॥२॥
ਸਤਿ​ਹੋਤਾ​ਅਸਤਿ​ਕਰਿ​ਮਾਨਿਆ​ਜੋ​ਬਿਨਸਤ​ਸੋ​ਨਿਹਚਲੁ​ਜਾਨਥ​॥​
ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ, ਜਿਹੜਾ ਇਹ ਨਾਸਵੰਤ ਜਗਤ ਹੈ ਇਸ ਨੂੰ ਤੂੰ ਅਟੱਲ ਸਮਝਦਾ ਹੈਂ।
That which is true, you believe to be untrue; what is transitory, you believe to be permanent.
सति होता असति करि मानिआ जो बिनसत सो निहचलु जानथ ॥
ਪਰ​ਕੀ​ਕਉ​ਅਪਨੀ​ਕਰਿ​ਪਕਰੀ​ਐਸੇ​ਭੂਲ​ਭੁਲਾਨਥ​॥੩॥​
ਜਿਸ ਮਾਇਆ ਨੇ ਜ਼ਰੂਰ ਪਰਾਈ ਹੋ ਜਾਣਾ ਹੈ ਇਸ ਨੂੰ ਤੂੰ ਆਪਣੀ ਜਾਣ ਕੇ ਜੱਫਾ ਮਾਰੀ ਬੈਠਾ ਹੈਂ। ਕੈਸੀ ਅਚਰਜ ਭੁੱਲ ਵਿਚ ਭੁੱਲਾ ਪਿਆ ਹੈਂ! ॥੩॥
You grasp as your own, what belongs to others; in such delusions you are deluded. ||3||
पर की कउ अपनी करि पकरी ऐसे भूल भुलानथ ॥३॥
ਖਤ੍ਰੀ​ਬ੍ਰਾਹਮਣ​ਸੂਦ​ਵੈਸ​ਸਭ​ਏਕੈ​ਨਾਮਿ​ਤਰਾਨਥ​॥​
ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ (ਕਿਸੇ ਭੀ ਵਰਨ ਦੇ ਜੀਵ ਹੋਣ) ਸਾਰੇ ਇਕ ਹਰੀ-ਨਾਮ ਦੀ ਰਾਹੀਂ ਹੀ ਸੰਸਾਰ-ਸਾਗਰ ਤੋਂ ਤਰਦੇ ਹਨ।
The Kh'shaatriyas, Brahmins, Soodras and Vaishyas all cross over, through the Name of the One Lord.
खत्री ब्राहमण सूद वैस सभ एकै नामि तरानथ ॥
ਗੁਰੁ​ਨਾਨਕੁ​ਉਪਦੇਸੁ​ਕਹਤੁ​ਹੈ​ਜੋ​ਸੁਨੈ​ਸੋ​ਪਾਰਿ​ਪਰਾਨਥ​॥੪॥੧॥੧੦॥​
ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧॥੧੦॥
Guru Nanak speaks the Teachings; whoever listens to them is carried across. ||4||1||10||
गुरु नानकु उपदेसु कहतु है जो सुनै सो पारि परानथ ॥४॥१॥१०॥
ਮਾਰੂ​ਮਹਲਾ​੫​॥​
Maaroo, Fifth Mahalaa:
मारू महला ५ ॥
ਗੁਪਤੁ​ਕਰਤਾ​ਸੰਗਿ​ਸੋ​ਪ੍ਰਭੁ​ਡਹਕਾਵਏ​ਮਨੁਖਾਇ​॥​
(ਮਨੁੱਖ) ਲੁਕ ਕੇ (ਵਿਕਾਰ) ਕਰਦਾ ਹੈ, (ਪਰ ਵੇਖਣ ਵਾਲਾ) ਉਹ ਪ੍ਰਭੂ (ਹਰ ਵੇਲੇ ਇਸ ਦੇ) ਨਾਲ ਹੁੰਦਾ ਹੈ (ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ, ਇਹ ਤਾਂ) ਮਨੁੱਖਾਂ ਨੂੰ ਹੀ ਠੱਗਦਾ ਹੈ।
You may act in secrecy, but God is still with you; you can only deceive other people.
गुपतु करता संगि सो प्रभु डहकावए मनुखाइ ॥
ਬਿਸਾਰਿ​ਹਰਿ​ਜੀਉ​ਬਿਖੈ​ਭੋਗਹਿ​ਤਪਤ​ਥੰਮ​ਗਲਿ​ਲਾਇ​॥੧॥​
ਪਰਮਾਤਮਾ ਨੂੰ ਵਿਸਾਰ ਕੇ ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ ਤੂੰ ਵਿਸ਼ੇ ਭੋਗਦਾ ਰਹਿੰਦਾ ਹੈਂ ॥੧॥
Forgetting your Dear Lord, you enjoy corrupt pleasures, and so you shall have to embrace red-hot pillars. ||1||
बिसारि हरि जीउ बिखै भोगहि तपत थंम गलि लाइ ॥१॥
ਰੇ​ਨਰ​ਕਾਇ​ਪਰ​ਗ੍ਰਿਹਿ​ਜਾਇ​॥​
ਹੇ ਮਨੁੱਖ! ਪਰਾਏ ਘਰ ਵਿਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ)?
O man, why do you go out to the households of others?
रे नर काइ पर ग्रिहि जाइ ॥
ਕੁਚਲ​ਕਠੋਰ​ਕਾਮਿ​ਗਰਧਭ​ਤੁਮ​ਨਹੀ​ਸੁਨਿਓ​ਧਰਮ​ਰਾਇ​॥੧॥​ਰਹਾਉ​॥​
ਹੇ ਗੰਦੇ! ਹੇ ਪੱਥਰ-ਦਿਲ! ਹੇ ਵਿਸ਼ਈ! ਹੇ ਖੋਤੇ ਮੂਰਖ! ਕੀ ਤੂੰ ਧਰਮਰਾਜ (ਦਾ ਨਾਮ ਕਦੇ) ਨਹੀਂ ਸੁਣਿਆ? ॥੧॥ ਰਹਾਉ ॥
You filthy, heartless, lustful donkey! Haven't you heard of the Righteous Judge of Dharma? ||1||Pause||
कुचल कठोर कामि गरधभ तुम नही सुनिओ धरम राइ ॥१॥ रहाउ ॥
ਬਿਕਾਰ​ਪਾਥਰ​ਗਲਹਿ​ਬਾਧੇ​ਨਿੰਦ​ਪੋਟ​ਸਿਰਾਇ​॥​
ਵਿਕਾਰਾਂ ਦੇ ਪੱਥਰ (ਤੇਰੇ) ਗਲ ਨਾਲ ਬੱਝੇ ਪਏ ਹਨ, ਨਿੰਦਾ ਦੀ ਪੋਟਲੀ (ਤੇਰੇ) ਸਿਰ ਉੱਤੇ ਹੈ।
The stone of corruption is tied around your neck, and the load of slander is on your head.
बिकार पाथर गलहि बाधे निंद पोट सिराइ ॥
ਮਹਾ​ਸਾਗਰੁ​ਸਮੁਦੁ​ਲੰਘਨਾ​ਪਾਰਿ​ਨ​ਪਰਨਾ​ਜਾਇ​॥੨॥​
ਵੱਡਾ ਸੰਸਾਰ-ਸਮੁੰਦਰ (ਹੈ ਜਿਸ ਤੋਂ) ਲੰਘਣਾ ਹੈ (ਇਤਨੇ ਭਾਰ ਨਾਲ ਇਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੨॥
You must cross over the vast open ocean, but you cannot cross over to the other side. ||2||
महा सागरु समुदु लंघना पारि न परना जाइ ॥२॥
ਕਾਮਿ​ਕ੍ਰੋਧਿ​ਲੋਭਿ​ਮੋਹਿ​ਬਿਆਪਿਓ​ਨੇਤ੍ਰ​ਰਖੇ​ਫਿਰਾਇ​॥​
(ਤੂੰ) ਕਾਮ ਵਿਚ ਕ੍ਰੋਧ ਵਿਚ, ਲੋਭ ਵਿਚ, ਮੋਹ ਵਿਚ, ਫਸਿਆ ਪਿਆ ਹੈਂ; ਤੂੰ ਪਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ।
You are engrossed in sexual desire, anger, greed and emotional attachment; you have turned your eyes away from the Truth.
कामि क्रोधि लोभि मोहि बिआपिओ नेत्र रखे फिराइ ॥
ਸੀਸੁ​ਉਠਾਵਨ​ਨ​ਕਬਹੂ​ਮਿਲਈ​ਮਹਾ​ਦੁਤਰ​ਮਾਇ​॥੩॥​
(ਇਹਨਾਂ ਵਿਕਾਰਾਂ ਵਲੋਂ ਤੈਨੂੰ) ਕਦੇ ਭੀ ਸਿਰ ਚੁੱਕਣਾ ਨਹੀਂ ਮਿਲਦਾ। (ਤੇਰੇ ਅੱਗੇ) ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੩॥
You cannot even raise your head above the water of the vast, impassable sea of Maya. ||3||
सीसु उठावन न कबहू मिलई महा दुतर माइ ॥३॥
ਸੂਰੁ​ਮੁਕਤਾ​ਸਸੀ​ਮੁਕਤਾ​ਬ੍ਰਹਮ​ਗਿਆਨੀ​ਅਲਿਪਾਇ​॥​
ਜਿਹੜਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ (ਚੰਗੇ ਮੰਦੇ ਹਰੇਕ ਥਾਂ ਆਪਣੀ ਰੌਸ਼ਨੀ ਦੇ ਕੇ) ਮੈਲ ਆਦਿਕ ਤੋਂ ਸਾਫ਼ ਹੈ, ਜਿਵੇਂ ਚੰਦ੍ਰਮਾ ਭੀ (ਇਸੇ ਤਰ੍ਹਾਂ) ਸਾਫ਼ ਹੈ।
The sun is liberated, and the moon is liberated; the God-realized being is pure and untouched.
सूरु मुकता ससी मुकता ब्रहम गिआनी अलिपाइ ॥
ਸੁਭਾਵਤ​ਜੈਸੇ​ਬੈਸੰਤਰ​ਅਲਿਪਤ​ਸਦਾ​ਨਿਰਮਲਾਇ​॥੪॥​
ਬ੍ਰਹਮ ਨਾਲ ਜਾਣ-ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ (ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਭੀ) ਅੱਗ (ਮੈਲ ਤੋਂ) ਨਿਰਲੇਪ ਹੈ ਅਤੇ ਸਦਾ ਨਿਰਮਲ ਹੈ ॥੪॥
His inner nature is like that of fire, untouched and forever immaculate. ||4||
सुभावत जैसे बैसंतर अलिपत सदा निरमलाइ ॥४॥
ਜਿਸੁ​ਕਰਮੁ​ਖੁਲਿਆ​ਤਿਸੁ​ਲਹਿਆ​ਪੜਦਾ​ਜਿਨਿ​ਗੁਰ​ਪਹਿ​ਮੰਨਿਆ​ਸੁਭਾਇ​॥​
ਜਿਸ ਮਨੁੱਖ ਦਾ ਭਾਗ ਜਾਗ ਪੈਂਦਾ ਹੈ, ਜਿਸ ਨੇ ਗੁਰੂ ਦੀ ਸਰਨ ਵਿਚ ਰਹਿ ਕੇ ਪ੍ਰੇਮ ਨਾਲ ਰਜ਼ਾ ਨੂੰ ਮੰਨ ਲਿਆ ਉਸ (ਦੀਆਂ ਅੱਖਾਂ ਤੋਂ ਮਾਇਆ ਦੇ ਮੋਹ) ਦਾ ਪੜਦਾ ਲਹਿ ਜਾਂਦਾ ਹੈ।
When good karma dawns, the wall of doubt is torn down. He lovingly accepts the Guru's Will.
जिसु करमु खुलिआ तिसु लहिआ पड़दा जिनि गुर पहि मंनिआ सुभाइ ॥