GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 876
Display Settings
Translations
ਰਾਮਕਲੀ​ਮਹਲਾ​੧​ਘਰੁ​੧​ਚਉਪਦੇ​॥​
ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raamkalee, First Mahalaa, First House, Chau-Padas:
रामकली महला १ घरु १ चउपदे ॥
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਕੋਈ​ਪੜਤਾ​ਸਹਸਾਕਿਰਤਾ​ਕੋਈ​ਪੜੈ​ਪੁਰਾਨਾ​॥​
ਹੇ ਪ੍ਰਭੂ! (ਤੇਰਾ ਨਾਮ ਵਿਸਾਰ ਕੇ) ਕੋਈ ਮਨੁੱਖ ਮਾਗਧੀ ਪ੍ਰਾਕ੍ਰਿਤ ਵਿਚ ਲਿਖੇ ਹੋਏ ਬੌਧ ਤੇ ਜੈਨ ਗ੍ਰੰਥ ਪੜ੍ਹ ਰਿਹਾ ਹੈ, ਕੋਈ (ਤੈਨੂੰ ਭੁਲਾ ਕੇ) ਪੁਰਾਣ ਆਦਿਕ ਪੜ੍ਹਦਾ ਹੈ,
Some read the Sanskrit scriptures, and some read the Puraanas.
कोई पड़ता सहसाकिरता कोई पड़ै पुराना ॥
ਕੋਈ​ਨਾਮੁ​ਜਪੈ​ਜਪਮਾਲੀ​ਲਾਗੈ​ਤਿਸੈ​ਧਿਆਨਾ​॥​
ਕੋਈ (ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ) ਮਾਲਾ ਨਾਲ (ਦੇਵਤੇ ਦੇ) ਨਾਮ ਦਾ ਜਾਪ ਕਰਦਾ ਹੈ, ਕੋਈ ਸਮਾਧੀ ਲਾਈ ਬੈਠਾ ਹੈ।
Some meditate on the Naam, the Name of the Lord, and chant it on their malas, focusing on it in meditation.
कोई नामु जपै जपमाली लागै तिसै धिआना ॥
ਅਬ​ਹੀ​ਕਬ​ਹੀ​ਕਿਛੂ​ਨ​ਜਾਨਾ​ਤੇਰਾ​ਏਕੋ​ਨਾਮੁ​ਪਛਾਨਾ​॥੧॥​
ਪਰ ਹੇ ਪ੍ਰਭੂ! ਮੈਂ ਸਿਰਫ਼ ਤੇਰੇ ਨਾਮ ਨੂੰ ਪਛਾਣਦਾ ਹਾਂ (ਤੇਰੇ ਨਾਮ ਨਾਲ ਹੀ ਸਾਂਝ ਪਾਂਦਾ ਹਾਂ), ਮੈਂ ਕਦੇ ਭੀ (ਤੇਰੇ ਨਾਮ ਤੋਂ ਬਿਨਾ) ਕੋਈ ਹੋਰ ਉੱਦਮ (ਐਸਾ) ਨਹੀਂ ਸਮਝਦਾ (ਜੋ ਆਤਮਕ ਜੀਵਨ ਨੂੰ ਉੱਚਾ ਕਰ ਸਕੇ) ॥੧॥
I know nothing, now or ever; I recognize only Your One Name, Lord. ||1||
अब ही कब ही किछू न जाना तेरा एको नामु पछाना ॥१॥
ਨ​ਜਾਣਾ​ਹਰੇ​ਮੇਰੀ​ਕਵਨ​ਗਤੇ​॥​
ਹੇ ਹਰੀ! ਮੈਨੂੰ ਇਹ ਸਮਝ ਨਹੀਂ ਸੀ ਕਿ (ਤੇਰੇ ਨਾਮ ਤੋਂ ਬਿਨਾ) ਮੇਰੀ ਆਤਮਕ ਅਵਸਥਾ ਨੀਵੀਂ ਹੋ ਜਾਇਗੀ।
I do not know, Lord, what my condition shall be.
न जाणा हरे मेरी कवन गते ॥
ਹਮ​ਮੂਰਖ​ਅਗਿਆਨ​ਸਰਨਿ​ਪ੍ਰਭ​ਤੇਰੀ​ਕਰਿ​ਕਿਰਪਾ​ਰਾਖਹੁ​ਮੇਰੀ​ਲਾਜ​ਪਤੇ​॥੧॥​ਰਹਾਉ​॥​
ਹੇ ਪ੍ਰਭੂ! ਮੈਂ ਮੂਰਖ ਹਾਂ, ਅਗਿਆਨੀ ਹਾਂ, (ਪਰ) ਤੇਰੀ ਸਰਨ ਆਇਆ ਹਾਂ। ਹੇ ਪ੍ਰਭੂ-ਪਤੀ! ਮੇਹਰ ਕਰ (ਮੈਨੂੰ ਆਪਣਾ ਨਾਮ ਬਖ਼ਸ਼, ਤੇ) ਮੇਰੀ ਇੱਜ਼ਤ ਰੱਖ ਲੈ ॥੧॥ ਰਹਾਉ ॥
I am foolish and ignorant; I seek Your Sanctuary, God. Please, save my honor and my self-respect. ||1||Pause||
हम मूरख अगिआन सरनि प्रभ तेरी करि किरपा राखहु मेरी लाज पते ॥१॥ रहाउ ॥
ਕਬਹੂ​ਜੀਅੜਾ​ਊਭਿ​ਚੜਤੁ​ਹੈ​ਕਬਹੂ​ਜਾਇ​ਪਇਆਲੇ​॥​
(ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ।
Sometimes, the soul soars high in the heavens, and sometimes it falls to the depths of the nether regions.
कबहू जीअड़ा ऊभि चड़तु है कबहू जाइ पइआले ॥
ਲੋਭੀ​ਜੀਅੜਾ​ਥਿਰੁ​ਨ​ਰਹਤੁ​ਹੈ​ਚਾਰੇ​ਕੁੰਡਾ​ਭਾਲੇ​॥੨॥​
ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ ॥੨॥
The greedy soul does not remain stable; it searches in the four directions. ||2||
लोभी जीअड़ा थिरु न रहतु है चारे कुंडा भाले ॥२॥
ਮਰਣੁ​ਲਿਖਾਇ​ਮੰਡਲ​ਮਹਿ​ਆਏ​ਜੀਵਣੁ​ਸਾਜਹਿ​ਮਾਈ​॥​
ਹੇ ਮਾਂ! ਜੀਵ ਜਗਤ ਵਿਚ (ਇਹ ਲੇਖ ਮੱਥੇ ਤੇ) ਲਿਖਾ ਕੇ ਆਉਂਦੇ ਹਨ (ਕਿ) ਮੌਤ (ਜ਼ਰੂਰ ਆਵੇਗੀ; ਪਰ ਤੈਨੂੰ ਵਿਸਾਰ ਕੇ ਇਥੇ ਸਦਾ) ਜੀਊਂਦੇ ਰਹਿਣ ਦਾ ਬਾਨ੍ਹਣੂ ਬੰਨ੍ਹਦੇ ਹਨ।
With death pre-ordained, the soul comes into the world, gathering the riches of life.
मरणु लिखाइ मंडल महि आए जीवणु साजहि माई ॥
ਏਕਿ​ਚਲੇ​ਹਮ​ਦੇਖਹ​ਸੁਆਮੀ​ਭਾਹਿ​ਬਲੰਤੀ​ਆਈ​॥੩॥​
ਹੇ ਮਾਲਿਕ-ਪ੍ਰਭੂ! ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ (ਇਥੋਂ) ਤੁਰੇ ਜਾ ਰਹੇ ਹਨ, (ਮੌਤ ਦੀ) ਅੱਗ ਬਲ ਰਹੀ ਹੈ (ਇਸ ਵਿਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ, ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜੀਊਣਾ ਹੀ ਲੋਚਦੇ ਹਨ) ॥੩॥
I see that some have already gone, O my Lord and Master; the burning fire is coming closer! ||3||
एकि चले हम देखह सुआमी भाहि बलंती आई ॥३॥
ਨ​ਕਿਸੀ​ਕਾ​ਮੀਤੁ​ਨ​ਕਿਸੀ​ਕਾ​ਭਾਈ​ਨਾ​ਕਿਸੈ​ਬਾਪੁ​ਨ​ਮਾਈ​॥​
ਹੇ ਪ੍ਰਭੂ! ਨਾਹ ਕਿਸੇ ਦਾ ਕੋਈ ਮਿਤ੍ਰ, ਨਾਹ ਕਿਸੇ ਦਾ ਕੋਈ ਭਰਾ, ਨਾਹ ਕਿਸੇ ਦਾ ਪਿਉ ਅਤੇ ਨਾਹ ਕਿਸੇ ਦੀ ਮਾਂ (ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਬਾਹ ਸਕਦਾ)।
No one has any friend, and no one has any brother; no one has any father or mother.
न किसी का मीतु न किसी का भाई ना किसै बापु न माई ॥
ਪ੍ਰਣਵਤਿ​ਨਾਨਕ​ਜੇ​ਤੂ​ਦੇਵਹਿ​ਅੰਤੇ​ਹੋਇ​ਸਖਾਈ​॥੪॥੧॥​
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ, ਤਾਂ (ਸਿਰਫ਼ ਇਹੀ) ਅੰਤ ਵੇਲੇ ਸਹਾਈ ਹੋ ਸਕਦਾ ਹੈ ॥੪॥੧॥
Prays Nanak, if You bless me with Your Name, it shall be my help and support in the end. ||4||1||
प्रणवति नानक जे तू देवहि अंते होइ सखाई ॥४॥१॥
ਰਾਮਕਲੀ​ਮਹਲਾ​੧​॥​
Raamkalee, First Mahalaa:
रामकली महला १ ॥
ਸਰਬ​ਜੋਤਿ​ਤੇਰੀ​ਪਸਰਿ​ਰਹੀ​॥​
ਹੇ ਪਰਮਾਤਮਾ! ਸਭ ਜੀਵਾਂ ਵਿਚ ਤੇਰੀ ਜੋਤਿ ਰੁਮਕ ਰਹੀ ਹੈ।
Your Light is prevailing everywhere.
सरब जोति तेरी पसरि रही ॥
ਜਹ​ਜਹ​ਦੇਖਾ​ਤਹ​ਨਰਹਰੀ​॥੧॥​
(ਪਰ ਮੈਨੂੰ ਨਹੀਂ ਦਿੱਸਦੀ ਕਿਉਂਕਿ ਮੈਂ ਮਾਇਆ ਦੇ ਅੰਨ੍ਹੇ ਖੂਹ ਵਿਚ ਡਿੱਗ ਪਿਆ ਹਾਂ। ਮੇਹਰ ਕਰ, ਮੈਨੂੰ ਇਸ ਖੂਹ ਵਿਚੋਂ ਕੱਢ ਤਾ ਕਿ) ਜਿਧਰ ਜਿਧਰ ਮੈਂ ਵੇਖਾਂ ਉਧਰ ਉਧਰ (ਮੈਨੂੰ ਤੂੰ ਹੀ ਦਿੱਸੇਂ) ॥੧॥
Wherever I look, there I see the Lord. ||1||
जह जह देखा तह नरहरी ॥१॥
ਜੀਵਨ​ਤਲਬ​ਨਿਵਾਰਿ​ਸੁਆਮੀ​॥​
ਹੇ ਮਾਲਿਕ-ਪ੍ਰਭੂ! ਮੇਰੀਆਂ ਜ਼ਿੰਦਗੀ ਦੀਆਂ ਵਧਦੀਆਂ ਖ਼ਾਹਸ਼ਾਂ ਦੂਰ ਕਰ।
Please rid me of the desire to live, O my Lord and Master.
जीवन तलब निवारि सुआमी ॥
ਅੰਧ​ਕੂਪਿ​ਮਾਇਆ​ਮਨੁ​ਗਾਡਿਆ​ਕਿਉ​ਕਰਿ​ਉਤਰਉ​ਪਾਰਿ​ਸੁਆਮੀ​॥੧॥​ਰਹਾਉ​॥​
ਮੇਰਾ ਮਨ ਮਾਇਆ ਦੇ ਅੰਨ੍ਹੇ ਖੂਹ ਵਿਚ ਫਸਿਆ ਹੈ, (ਤੇਰੀ ਸਹਾਇਤਾ ਤੋਂ ਬਿਨਾ) ਮੈਂ ਇਸ ਵਿਚੋਂ ਕਿਸੇ ਤਰ੍ਹਾਂ ਭੀ ਪਾਰ ਨਹੀਂ ਲੰਘ ਸਕਦਾ ॥੧॥ ਰਹਾਉ ॥
My mind is entangled in the deep dark pit of Maya. How can I cross over, O Lord and Master? ||1||Pause||
अंध कूपि माइआ मनु गाडिआ किउ करि उतरउ पारि सुआमी ॥१॥ रहाउ ॥
ਜਹ​ਭੀਤਰਿ​ਘਟ​ਭੀਤਰਿ​ਬਸਿਆ​ਬਾਹਰਿ​ਕਾਹੇ​ਨਾਹੀ​॥​
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਹਨਾਂ ਨੂੰ ਬਾਹਰ ਭੀ (ਹਰ ਥਾਂ) ਜ਼ਰੂਰ ਉਹੀ ਦਿੱਸਦਾ ਹੈ।
He dwells deep within, inside the heart; how can He not be outside as well?
जह भीतरि घट भीतरि बसिआ बाहरि काहे नाही ॥
ਤਿਨ​ਕੀ​ਸਾਰ​ਕਰੇ​ਨਿਤ​ਸਾਹਿਬੁ​ਸਦਾ​ਚਿੰਤ​ਮਨ​ਮਾਹੀ​॥੨॥​
(ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਿਕ-ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ, ਉਸ ਦੇ ਮਨ ਵਿਚ ਸਦਾ (ਉਹਨਾਂ ਦੀ ਸੰਭਾਲ ਦਾ) ਫ਼ਿਕਰ ਹੈ ॥੨॥
Our Lord and Master always takes care of us, and keeps us in His thoughts. ||2||
तिन की सार करे नित साहिबु सदा चिंत मन माही ॥२॥
ਆਪੇ​ਨੇੜੈ​ਆਪੇ​ਦੂਰਿ​॥​
ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵੱਸ ਰਿਹਾ ਹੈ, ਆਪ ਹੀ (ਇਹਨਾਂ ਤੋਂ ਵੱਖ) ਦੂਰ ਭੀ ਹੈ।
He Himself is near at hand, and He is far away.
आपे नेड़ै आपे दूरि ॥
ਆਪੇ​ਸਰਬ​ਰਹਿਆ​ਭਰਪੂਰਿ​॥​
ਪ੍ਰਭੂ ਆਪ ਸਭ ਜੀਵਾਂ ਵਿਚ ਵਿਆਪਕ ਹੈ।
He Himself is all-pervading, permeating everywhere.
आपे सरब रहिआ भरपूरि ॥
ਸਤਿਗੁਰੁ​ਮਿਲੈ​ਅੰਧੇਰਾ​ਜਾਇ​॥​
ਜੇ ਮੈਨੂੰ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨ੍ਹੇ ਖੂਹ ਵਾਲਾ ਹਨੇਰਾ ਦੂਰ ਹੋ ਜਾਏ।
Meeting the True Guru, the darkness is dispelled.
सतिगुरु मिलै अंधेरा जाइ ॥